Tuesday, December 25, 2012

ਲਫ਼ਜ਼ ‘ਮਹਲਾ’ ਦਾ ਉੱਚਾਰਨ


(ਪ੍ਰੋ..ਸਾਹਿਬ ਸਿੰਘ ਜੀ ਰਚਿਤ ਗੁਰੂ ਗ੍ਰੰਥ ਦਰਪਣ ਚੋਂ) 

{ਨੋਟ : ਸ਼ਬਦ 'ਮਹਲਾ' ਬਾਰੇ 1984 ਵੇਲੇ ਕੁੱਝ ਗਰਮ-ਖਿਆਲੀਆਂ ਅਤੇ ਹੁਣ ਅਕਾਲ ਤਖਤ ਦੇ ਜਥੇਦਾਰ ਗੁਰਬਚਨ ਸਿੰਘ ਵਲੋਂ ਿਵਿਵਾਦ ਖੜਾ ਕਰਕੇ ਗਲਤ ਉਚਾਰਨ ਪ੍ਰਚੱਲਤ ਕਰਨ ਦੀ ਕੋਸ਼ਿਸ਼ ਕੀਤੀ ਗਈ। ਏਸ ਸਬੰਧੀ ਸਿੱਖ ਪੰਥ ਦੇ ਮਹਾਨ ਵਿਦਵਾਨ ਪ੍ਰੋ.ਸਾਹਿਬ ਸਿੰਘ ਜੀ ਨੇ ਗੁਰੂ ਗ੍ਰੰਥ ਸਾਹਿਬ ਦਰਪਣ ਵਿੱਚ ਪਹਿਲਾਂ ਹੀ ਤੱਥਾਂ ਦੇ ਆਧਾਰ ਤੇ ਨਿਰਣਾ ਕਰ ਦਿੱਤਾ ਸੀ। ਪੰਥਕ ਵਿਦਵਾਨਾਂ ਅਤੇ ਜਾਗਰੂਕ ਵੀਰਾਂ ਦੇ ਧਿਆਨ ਹਿੱਤ ਇਸਨੂੰ ਹੂ-ਬ-ਹੂ ਪ੍ਰਸਤੁਤ ਕੀਤਾ ਜਾ ਰਿਹਾ ਹੈ।}

ਸੰਨ 1931 ਵਿਚ ਰੋਜ਼ਾਨਾ ਅਖ਼ਬਾਰ ਅਕਾਲੀਦੇ ਇਕ ਪਰਚੇ ਵਿਚ ਮੈਂ ਇਸ ਸੰਬੰਧੀ ਇਕ ਮਜ਼ਮੂਨ ਲਿਖ ਕੇ ਭੇਜਿਆ, ਤਾਂ ਇਕ ਅੱਜ-ਕੱਲ ਦੇ ਪੜ੍ਹੇ-ਲਿਖੇ ਉੱਘੇ ਵਿਦਵਾਨ ਮਿੱਤਰ ਨੇ ਮੈਨੂੰ ਚਿੱਠੀ ਲਿਖੀ ਕਿ ਲਫ਼ਜ਼ ਮਹਲਾਦਾ ਉੱਚਾਰਨ ਮਹੱਲਾਕਰਨਾ ਚਾਹੀਦਾ ਹੈ, ਕਿਉਂਕਿ ਗੁਰੂ ਗ੍ਰੰਥ ਸਾਹਿਬ ਸਚੁ ਖੰਡਹੈ ਜਿਸ ਵਿਚ ਮਹੱਲੇ’ ‘ਘਰ’ ‘ਪਉੜੀਆਂਹੋਣੇ ਕੁਦਰਤੀ ਗੱਲ ਹੈ।

ਸੋ, ਲਫ਼ਜ਼ ਮਹਲਾਦਾ ਜੋ ਮਹੱਲਾਉੱਚਾਰਨ ਚੱਲ ਪਿਆ ਹੈ, ਇਸ ਦਾ ਅਸਲ ਕਾਰਨ ਇਹ ਜਾਪਦਾ ਹੈ ਕਿ ਸਿਰ-ਲੇਖ ਦੇ ਲਫ਼ਜ਼ ਮਹਲਾਨਾਲ ਹੀ ਆਮ ਤੌਰ ਤੇ ਲਫ਼ਜ਼ ਘਰੁਭੀ ਲਿਖਿਆ ਮਿਲਦਾ ਹੈ; ਤੇ, ਘਰਾਂ, ਮਹੱਲਿਆਂ ਦੇ ਸੰਬੰਧ ਨੂੰ ਹਰ ਕੋਈ ਜਾਣਦਾ ਹੀ ਹੈ । ਤਾਂ ਤੇ ਸਭ ਤੋਂ ਪਹਿਲਾਂ ਇਹ ਸਮਝਣ ਦੀ ਲੋੜ ਹੈ ਕਿ ਲਫ਼ਜ਼ ਘਰਦੇ ਵਰਤਣ ਤੋਂ ਕੀ ਭਾਵ ਹੈ?

(1) ਸਿਰੀ ਰਾਗ ਦੀ ਭਗਤ-ਬਾਣੀ ਦੇ ਸ਼ੁਰੂ ਵਿਚ ਇਕ ਸਿਰ-ਲੇਖ ਇਉਂ ਲਿਖਿਆ ਮਿਲਦਾ ਹੈ-

ਸਿਰੀ ਰਾਗੁ ॥ ਕਬੀਰ ਜੀਓ ਕਾ ॥ ਏਕੁ ਸੁਆਨੁ ਕੈ ਘਰਿ ਗਾਵਣਾ ॥

ਇਥੇ ਅਖ਼ੀਰਲੀ ਤੁਕ, ‘ਏਕੁ ਸੁਆਨੁ ਕੈ ਘਰਿ ਗਾਵਣਾਨੂੰ ਧਿਆਨ ਨਾਲ ਪੜ੍ਹਨ ਤੇ ਸਮਝਣ ਦੀ ਲੋੜ ਹੈ । ਲਫ਼ਜ਼ ਕੈ ਘਰਿਦਾ ਅਰਥ ਹੈ ਦੇ ਘਰ ਵਿਚ ਲਫ਼ਜ਼ ਕੈਵਿਆਕਰਨ ਅਨੁਸਾਰ ਸੰਬੰਧਕਹੈ। ਇਸ ਤੋਂ-ਪਹਿਲਾਂ ਕੋਈ ਐਸਾ ਨਾਂਵਚਾਹੀਦਾ ਹੈ ਜਿਸ ਦੇ ਨਾਲ ਇਸ ਸੰਬੰਧਕ ਕੈਦਾ ਸੰਬੰਧਹੈ।ਇਸ ਤੋਂ ਪਹਿਲਾਂ ਲਫ਼ਜ਼ ਸੁਆਨੁਹੈ। ਪਰ ਜੇ ਲਫ਼ਜ਼ ਸੁਆਨੁਨਾਲ ਲਫ਼ਜ਼ ਕੈਦਾ ਸੰਬੰਧ ਹੁੰਦਾ ਤਾਂ ਇਸ ਦੇ ਅਖ਼ੀਰ ਤੇ ( ੁ)  ਨਹੀਂ ਹੋ ਸਕਦਾ ਸੀ, ਜਿਵੇਂ :-
ਦੀਵਾ ਮੇਰਾ ਏਕੁ ਨਾਮੁ, ਦੁਖੁ, ਵਿਚਿ ਪਾਇਆ ਤੇਲੁ-
ਇਸ ਤੁਕ ਦੇ ਲਫ਼ਜ਼ ਵਿਚਿਦਾ ਸੰਬੰਧ ਲਫ਼ਜ਼ ਦੁਖੁਨਾਲ ਨਹੀਂ ਹੋ ਸਕਦਾ;  

ਦਾਸੁ ਕਬੀਰੁ ਤੇਰੀ ਪਨਹ ਸਮਾਨਾ । ਭਿਸਤੁ ਨਜੀਕਿ ਰਾਖੁ-ਰਹਮਾਨਾ’ –

ਇਸੇ ਸੰਬੰਧਕ ਨਜੀਕਿਦਾ ਸੰਬੰਧ ਲਫ਼ਜ਼ ਭਿਸਤੁਨਾਲ ਨਹੀਂ ਹੋ ਸਕਦਾ ਕਿਉਂਕਿ ਲਫ਼ਜ਼ ਭਿਸਤੁਦੇ ਅਖ਼ੀਰ ਵਿਚ ( ੁ) ਕਾਇਮ ਹੈ।

ਸੋ ਏਕੁ ਸੁਆਨੁ ਕੈ ਘਰਿ ਗਾਵਣਾਵਿਚ ਲਫ਼ਜ਼ ਕੈਨਾਲ ਸੰਬੰਧ ਰੱਖਣ ਵਾਲੇ ਨਾਂਵਦੀ ਕਿਸੇ ਹੋਰ ਥਾਂ ਭਾਲ ਕਰਨੀ ਪਵੇਗੀ । ਇਸੇ ਹੀ ਰਾਗ ਵਿਚ ਗੁਰੂ ਨਾਨਕ ਸਾਹਿਬ ਦਾ ਸ਼ਬਦ ਨੰਬਰ 29 (ਪੰਨਾ ਨੰ:24 ਉਤੇ) ਇਉਂ ਦਰਜ ਹੈ
ਸਿਰੀ ਰਾਗੁ ਮਹਲਾ 1 ਘਰ 4ਏਕੁ ਸੁਆਨੁ ਦੁਇ ਸੁਆਨੀ ਨਾਲ ...

ਉਸ ਸਿਰ-ਲੇਖ ਤੇ ਇਸ ਸ਼ਬਦ ਦੀ ਪਹਿਲੀ ਤੁਕ ਨੂੰ ਆਹਮੋ ਸਾਹਮਣੇ ਰੱਖ ਕੇ ਪੜ੍ਹਿਆਂ ਅਸੀ ਸਹਜੇ ਹੀ ਸਿਰ-ਲੇਖ ਦੇ ਇਹ ਅਰਥ ਕਰ ਸਕਦੇ ਹਾਂ-ਕਬੀਰ ਜੀ ਦੇ ਸ਼ਬਦ ਨੂੰ ਉਸ ਸ਼ਬਦ ਦੇ ਘਰਵਿਚ ਗਾਵਣਾ ਹੈ ਜਿਸ ਦੀ ਪਹਿਲੀ ਤੁਕ ਹੈ ਏਕੁ ਸੁਆਨੁ ਦੁਇ ਸੁਆਨੀ ਨਾਲਿਇਸ ਸ਼ਬਦ ਦਾ ਘਰੁ 4’ ਹੈ, ਸੋ ਕਬੀਰ ਜੀ ਦਾ ਸ਼ਬਦ ਭੀ ਘਰ 4’ ਵਿਚ ਹੀ ਗਾਵਣਾ ਹੈ। ਕਬੀਰ ਜੀ ਦੇ ਸ਼ਬਦ ਦੇ ਸਿਰ-ਲੇਖ ਦੇ ਥਾਂ ਏਕੁ ਸੁਆਨੁ ਕੈ ਘਰਿ ਗਾਵਣਾਕਿਉਂ ਲਿਖਿਆ ਹੈ - ਇਹ ਘੁੰਡੀ ਸਮਝਣ ਵਾਸਤੇ ਮੇਰੀ ਪੁਸਤਕ ਗੁਰਮਤਿ ਪ੍ਰਕਾਸ਼ਪੜ੍ਹੋ, ਪੰਨਾ 35

ਉੱਪਰ-ਲਿਖੇ ਪ੍ਰਮਾਣ ਤੋਂ ਅਸਾਂ ਇਹ ਸਮਝ ਲਿਆ ਹੈ ਕਿ ਲਫ਼ਜ਼ ਘਰਦਾ ਸੰਬੰਧ ਗਾਉਣਨਾਲ ਹੈ; ਲਫ਼ਜ਼ ਮਹਲਾਨਾਲ ਨਹੀਂ।

ਇਸੇ ਤਰਾਂ :-
ਸਿਰੀ ਰਾਗ ਵਿਚ ਭਗਤ ਬੇਣੀ ਜੀ ਦੇ ਸ਼ਬਦ ਦੇ ਸ਼ੁਰੂ ਵਿਚ ਭੀ ਸਿਰ-ਲੇਖ ਵਜੋਂ ਇਉਂ ਲਿਖਿਆ ਹੈ :-
ਸਿਰੀ ਰਾਗੁ ਬਾਣੀ ਭਗਤ ਬੇਣੀ ਜੀਉ ਕੀ ॥ ਪਹਰਿਆ ਕੈ ਘਰਿ ਗਾਵਣਾ ॥
ਕਿਸ ਘਰਵਿਚ ਗਾਵਣਾ ਹੈ? ਉਸ ਸ਼ਬਦ ਦੇ ਘਰਵਿਚ ਜਿਸ ਦਾ ਸਿਰਲੇਖ ਪਹਰੇਹੈ; ਤੇ ਉਹ ਸਿਰ-ਲੇਖ ਇਉਂ ਹੈ-
ਸਿਰੀ ਰਾਗ ਪਹਰੇ ਮਹਲਾ 1 ਘਰ 1
ਇਹ ਦੋਵੇਂ ਪ੍ਰਮਾਣ ਇਹ ਗੱਲ ਸਾਬਤ ਕਰਨ ਵਾਸਤੇ ਕਾਫ਼ੀ ਹਨ ਕਿ
ਲਫ਼ਜ਼ ਘਰਦਾ ਸੰਬੰਧ ਸਿਰਫ਼ ਗਾਉਣਨਾਲ ਹੈ, ਲਫ਼ਜ਼ ਮਹਲਾਦੇ ਨਾਲ ਇਸ ਦਾ ਕੋਈ ਭੀ ਸੰਬੰਧ ਨਹੀਂ ਪੈਂਦਾ।

ਪਾਠਕਾਂ ਦੀ ਦਿਲਚਸਪੀ ਅਤੇ ਹੋਰ ਵਧੀਕ ਤਸੱਲੀ ਵਾਸਤੇ ਇਹ ਗੱਲ ਦੱਸਣੀ ਭੀ ਸੁਆਦਲੀ ਹੋਵੇਗੀ ਕਿ ਲਫ਼ਜ਼ ਘਰਸਿਰਫ ਮਹਲਾਦੇ ਨਾਲ ਹੀ ਨਹੀਂ ਆਉਂਦਾ, ਭਗਤਾਂ ਦੇ ਸ਼ਬਦਾਂ ਦੇ ਸਿਰ-ਲੇਖਾਂ ਵਿਚ ਭੀ ਮਿਲਦਾ ਹੈ; ਜਿਵੇਂ :
ਭੈਰਉ ਕਬੀਰ ਜੀਉ ਘਰੁ 1
ਭੈਰਉ ਕਬੀਰ ਜੀਉ ਅਸਟਪਦੀ ਘਰੁ 2
ਭੈਰਉ ਨਾਮਦੇਉ ਜੀ ਘਰੁ 1
ਭੈਰਉ ਨਾਮਦੇਉ ਜੀ ਘਰੁ 2
ਤੇ, ਇਹ, ਕਿਸੇ ਭੀ ਮਹੱਲੇਦੀ ਵੰਡ ਵਿਚ ਨਹੀਂ ਆਉਂਦੇ । ਜੇ ਗੁਰੂ ਗ੍ਰੰਥ ਸਾਹਿਬ ਸੱਚ ਖੰਡਹੈ, ਅਤੇ ਮਹੱਲਿਆਂ ਘਰਾਂ ਵਿਚ ਵੰਡਿਆ ਹੋਇਆ ਹੈ, ਤਾਂ ਭਗਤਾਂ ਦੇ ਘਰ ਕਿਸ ਮਹੱਲੇ ਵਿਚ ਗਿਣੀਏ? ਸੋ ਇਹ ਲਫ਼ਜ਼ ਮਹਲਾ’ ‘ਮਹੱਲਾਨਹੀਂ ਹੈ । 

ਸਿਰੀ ਰਾਗ ਵਿਚ ਗੁਰੂ ਨਾਨਕ ਸਾਹਿਬ ਦੇ ਸ਼ਬਦ ਨੰ: 6 ਅਤੇ 12 ਦਾ ਸਿਰ-ਲੇਖ ਇਉਂ ਹੈ-ਸਿਰੀ ਰਾਗੁ ਮਹਲੁ 1’ (ਲਫ਼ਜ਼ ਮਹਲੁਦੇ ਅਖ਼ੀਰ ਵਿਚ ਔਕੜ ( ੁ ) ਹੈ)।

ਜੇ ਲਫ਼ਜ਼ ਮਹਲਾਨੂੰ ‘ਮਹੱਲਾਪੜ੍ਹਨਾ ਹੁੰਦਾ ਤਾਂ ਲਫ਼ਜ਼ ਮਹਲੁਨੂੰ ‘ਮਹੱਲਪੜ੍ਹਨਾ ਠੀਕ ਹੁੰਦਾ; ਪਰ, ਇਸ ਤਰ੍ਹਾਂ ਮਹੱਲਾਤੇ ਮਹੱਲਦੋ ਵੱਖ ਵੱਖ ਚੀਜ਼ਾਂ ਬਣ ਜਾਂਦੀਆਂ ਹਨ । ਮਹੱਲ-ਇਕ ਵੱਡਾ ਮਕਾਨ, ਮਹੱਲਾ-ਉਹ ਥਾਂ ਜਿਥੇ ਕਈ ਮਕਾਨ ਇਕੱਠੇ ਬਣੇ ਹੋਏ ਹਨ । ਸੋ ਮਹਲਾਦਾ ਉਚਾਰਨ ਮਹੱਲਾਨਹੀਂ ਹੈ, ਅਤੇ ਇਸ ਦਾ ਕੋਈ ਵੀ ਸੰਬੰਧ ਲਫ਼ਜ਼ ਘਰਨਾਲ ਨਹੀਂ ਹੈ ।

ਤਾਂ ਫਿਰ, ਇਸ ਲਫ਼ਜ਼ ਨੂੰ ਕਿਵੇਂ ਉੱਚਾਰਨਾ ਹੈ?

ਲਫ਼ਜ਼ ਮਹਲਾਸਿਰਫ਼ ਸਿਰ-ਲੇਖ ਵਿਚ ਹੀ ਨਹੀਂ ਹੈ, ਬਾਣੀ ਵਿਚ ਭੀ ਕਈ ਵਾਰੀ ਆਉਂਦਾ ਹੈ; ਜਿਵੇਂ:-

(1) ਫਰੀਦਾ ਮਹਲਨਿਸਖਣ ਰਹਿ ਗਏ ਵਾਸਾ ਆਇਆ ਤਲਿ।
(2) ‘ਮਹਲਾਅੰਦਰਿ ਹੋਦੀਆ, ਹੁਣਿ ਬਹਣਿ ਨ ਮਿਲਨਿ ਹਦੂਰਿ।
(3) ਕਹਾ ਸੁ ਘਰ ਦਰ ਮੰਡਪ ਮਹਲਾਕਹਾ ਸੁ ਬੰਕ ਸਰਾਈ।
(4) ਮਹਲਕੁਚਜੀ ਮੜਵੜੀ ਕਾਲੀ ਮਨਹੁ ਕੁਸੁਧ।
(5) ‘ਮਹਲਾਮੰਝਿ ਨਿਵਾਸੁ ਸਬਦਿ ਸਵਾਰੀਆ।
(6) ਮਹਲੀ ਮਹਿਲਬੁਲਾਈਐ, ਸੋ ਪਿਰੁ ਰਾਵੈ ਰੰਗਿ।
(7) ਮਹਰਮੁ ਮਹਲਨਾ ਕੋ ਅਟਕਾਵੈ।

ਇਹਨੀਂ ਸਭਨੀਂ ਥਾਈਂ ਲਫ਼ਜ਼ ਮਹਲਜਾਂ ਮਹਲਾਨੂੰ ਉਸੇ ਤਰ੍ਹਾਂ ਪੜ੍ਹਦੇ ਹਾਂ, ਜਿਵੇਂ ਹੇਠ-ਲਿਖੀ ਤੁਕ ਵਿਚ 'ਗਹਲਾਨੂੰ :-

ਗਹਲਾ ਰੂਹੁ ਨਾ ਜਾਣਈ, ਸਿਰੁ ਭੀ ਮਿਟੀ ਖਾਇ

ਅੱਖਰ ਅਤੇ ਦੇ ਉੱਪਰ ( ੱ) ਅੱਧਕ ਵਰਤਣ ਦੀ ਲੋੜ ਨਹੀਂ ਪੈਂਦੀ। ਤੇ, ਇਸੇ ਤਰ੍ਹਾਂ ਹੀ ਸਿਰ-ਲੇਖ ਦੇ ਲਫ਼ਜ਼ ਮਹਲਾਨੂੰ ਪੜ੍ਹਨਾ ਹੈ।
ਲਫ਼ਜ ਮਹਲਾਦੇ ਨਾਲ ਵਰਤੇ ਅੰਕ 1, 2, 3, 4, 5, 6 ਦਾ ਉੱਚਾਰਨ ਇਸ ਅੰਕ ਨੂੰ ਇਕ, ਦੋ, ਤਿੰਨ, ਚਾਰ, ਪੰਜ ਅਤੇ ਨੌ ਪੜ੍ਹਨਾ ਗਲਤ ਹੈ। ਗੁਰੂ ਗ੍ਰੰਥ ਸਾਹਿਬ ਵਿਚ ਹੇਠ ਲਿਖੇ ਥਾਈਂ ਇਸ਼ਾਰੇ ਵਜੋਂ ਹਿਦਾਇਤ ਮਿਲਦੀ ਹੈ :-
(1) ਰਾਗੁ ਸਿਰੀ ਰਾਗੁ ਮਹਲਾ ਪਹਿਲਾ (ਪੰਨਾ 14) ਅੰਕ 1 ਨੂੰ ਪੜ੍ਹਨਾ ਹੈ, ‘ਪਹਿਲਾ
(2) ਗਉੜੀ ਗੁਆਰੇਰੀ ਮਹਲਾ 4 ਚੳਥਾ (ਪੰਨਾ 163) ਅੰਕ 4 ਨੂੰ ਚਉਥਾਪੜ੍ਹਨਾ ਹੈ।
(3) ਵਡਹੰਸ ਮਹਲਾ 3 ਤੀਜਾ (ਪੰਨਾ 582)
(4) ਸੋਰਠਿ ਮਹਲਾ 4 ਚਉਥਾ (ਪੰਨਾ 605)
(5) ਸੋਰਠਿ ਮਹਲਾ 1 ਦੁਤੁਕੀ ਪਹਿਲਾ (ਪੰਨਾ 636)
(6) ਧਨਾਸਰੀ ਮਹਲਾ 3 ਤੀਜਾ (ਪੰਨਾ 664)
(7) ਬਸੰਤ ਮਹਲਾ 3 ਤੀਜਾ (ਪੰਨਾ 1169)

ਬੱਸ! ਇਸ ਇਸ਼ਾਰੇ-ਮਾਤਰ ਹਿਦਾਇਤ ਨੂੰ ਅਸਾਂ ਹਰ ਥਾਂ ਵਰਤ ਕੇ ਇਹਨਾਂ ਅੰਕਾਂ ਨੂੰ ਪਹਿਲਾ, ਦੂਜਾ,ਤੀਜਾ, ਚਉਥਾ, ਪੰਜਵਾਂ ਅਤੇ ਨਾਵਾਂ ਪੜ੍ਹਨਾ ਹੈ।
ਨੋਟ :- ਇਹ ਅੰਕ ਸਿਰਫ਼ ਲਫ਼ਜ਼ ਮਹਲਾਨਾਲ ਹੀ ਨਹੀਂ ਮਿਲਦੇ, ਲਫ਼ਜ਼ ਘਰੁਦੇ ਨਾਲ ਭੀ ਮਿਲਦੇ ਜਨ, ਉਹਨਾਂ ਨੂੰ ਭੀ ਇਸੇ ਹਿਦਾਇਤ ਅਨੁਸਾਰ ਹੀ ਪੜ੍ਹਨਾ ਹੈ। 

ਇਕ ਸੱਜਣ ਮੈਨੂੰ ਆ ਕੇ ਕਹਿਣ ਲਗੇ ਕਿ ਜੇ ਲਫ਼ਜ਼ ਮਹਲਾਦੇ ਅੰਕਾਂ ਵਾਂਗ ਲਫ਼ਜ਼ ਘਰਦੇ ਅੰਕਾਂ ਦਾ ਉੱਚਾਰਣ ਕੀਤਾ ਗਿਆ ਤਾਂ ਗੁਰੂਨਾਲ ਤੁੱਲਤਾਹੋ ਕੇ ਗੁਰੂ ਦੀ ਨਿਰਾਦਰੀ ਹੋਵੇਗੀ। ਗੁਰੂ ਦੀ ਨਿਰਾਦਰੀ ਇਸ ਵਿਚ ਕਿਵੇਂ ਹੋ ਜਾਂਦੀ ਹੈ-ਇਹ ਭੇਤ ਤਾਂ ਇਤਰਾਜ਼ ਕਰਨ ਵਾਲੇ ਉਸ ਸੱਜਣ ਨੂੰ ਹੀ ਪਤਾ ਹੋਵੇਗਾ, ਪਰ ਆਦਰ ਸਮਝੋ ਚਾਹੇ ਨਿਰਾਦਰੀ, ਸਤਿਗੁਰੂ ਜੀ ਆਪ ਹੀ ਇਹ ਜਾਚ ਸਿਖਾ ਗਏ ਹਨ; ਵੇਖੋ :-
(ਪੰਨਾ 23) ਸਿਰੀ ਰਾਗ ਮਹਲਾ 1 ਘਰੁ 2 ‘ਦੂਜਾ (ਅੰਕ ‘2’ ਨੂੰ ਦੂਜਾਪੜ੍ਹਨਾ ਹੈ)
(ਪੰਨਾ 524) ਗੂਜਰੀ ਭਗਤਾਂ ਕੀ ਬਾਣੀ॥ ਸ੍ਰੀ ਕਬੀਰ ਜੀਉ ਕਾ ਚਉਪਦਾ ਘਰੁ 2 ਦੂਜਾ
(ਪੰਨਾ 661) ਧਨਾਸਰੀ ਮਹਲਾ 1 ਘਰੁ ਦੂਜਾ
ਤੇ, ਗੱਲ ਭੀ ਸਿੱਧੀ ਸਾਫ਼ ਹੈ । ਹਰ ਥਾਂ ਲਫ਼ਜ਼ ਘਰੁਇਕ-ਵਚਨ ਹੈ, ਹਰ ਥਾਂ ਇਸ ਦੇ ਅੰਤ ਵਿਚ ਔਕੜ ( ੁ) ਹੈ। ਇਸ ਵਾਸਤੇ ਇਸ ਦੇ ਅੰਕ 1, 2, 3, 4, 5, ਆਦਿਕ ਨੂੰ ਪਹਿਲਾ, ਦੂਜਾ, ਤੀਜਾ, ਚਉਥਾ, ਪੰਜਵਾਂ ਆਦਿਕ ਹੀ ਪੜ੍ਹਨਾ ਪਏਗਾ। ਗੁਰੂ ਗ੍ਰੰਥ ਸਾਹਿਬ ਵਿਚ ਸਤਾਰ੍ਹਵੇਂ ਘਰਤਕ ਜ਼ਿਕਰ ਆਉਂਦਾ ਹੈ। ਜਿਨ੍ਹਾਂ ਦੇ ਹੱਥ ਵਿਚ ਗੁਰਦੁਆਰਿਆਂ ਦੀ ਵਾਗ-ਡੋਰ ਹੈ, ਉਹਨਾਂ ਦਾ ਫ਼ਰਜ਼ ਹੈ ਕਿ ਸਿੱਖ ਰਾਗੀਆਂ ਵਿਚੋਂ ਰਾਗ ਦੀਆਂ ਇਹਨਾਂ ਡੂੰਘਾਈਆਂ ਨੂੰ ਗੁਆਚਣ ਨਾ ਦੇਣ।

ਲਫ਼ਜ਼ ਮਹਲਾਦਾ ਅਰਥ

ਸਿਰ-ਲੇਖਾਂ ਵਿਚ ਲਫ਼ਜ਼ ਮਹਲਾਅਨੇਕਾਂ ਵਾਰੀ ਵਰਤਿਆ ਹੋਇਆ ਹੈ । ਇਹ ਲਫ਼ਜ਼ ਨਿਰਾਰਥਕ ਨਹੀਂ ਹੋ ਸਕਦਾ, ਇਸ ਦਾ ਜ਼ਰੂਰ ਕੋਈ ਢੁਕਵਾਂ ਫਬਵਾਂ ਅਰਥ ਭੀ ਹੋਣਾ ਚਾਹੀਦਾ ਹੈ । ਜੋ ਸੱਜਣ ਇਸ ਨੂੰ ਮਹੱਲਾਪੜ੍ਹ ਰਹੇ ਹਨ, ਉਹ ਹੁਣ ਤਕ ਇਸ ਦਾ ਕੋਈ ਢੁੱਕਵਾਂ ਅਰਥ ਨਹੀਂ ਦੱਸ ਸਕਦੇ, ਤੇ, ਇਹ ਅਸੀ ਵੇਖ ਚੁਕੇ ਹਾਂ ਕਿ ਲਫ਼ਜ਼ ਘਰਨਾਲ ਇਸ ਦਾ ਕੋਈ ਜੋੜ ਨਹੀਂ ਬਣਦਾ ।

ਕਈ ਪੁਰਾਣੇ ਸੰਪ੍ਰਦਾਈ ਵਿਦਵਾਨ ਸੱਜਣ ਇਸ ਨੂੰ ਸੰਸਕ੍ਰਿਤ ਦਾ ਲਫ਼ਜ਼ ਮਹਿਲਾਸਮਝਦੇ ਹਨ, ਜਿਸ ਦਾ ਅਰਥ ਇਸਤ੍ਰੀਹੈ । ਉਹ ਸੱਜਣ ਆਪਣੇ ਇਸ ਖ਼ਿਆਲ ਦੀ ਪੁਸ਼ਟੀ ਵਿਚ ਇਹ ਦਲੀਲ ਦੇਂਦੇ ਹਨ ਕਿ ਸਤਿਗੁਰੂ ਜੀ ਨੇ ਆਪਣੇ ਆਪ ਨੂੰ ਪ੍ਰਭੂ-ਪਤੀ ਦੀ ਇਸਤ੍ਰੀਮਿਥ ਕੇ ਬਾਣੀ ਲਿਖੀ ਹੈ, ਇਸ ਵਾਸਤੇ ਸਿਰਲੇਖ ਵਿਚ ਆਪਣੇ ਆਪ ਨੂੰ ਮਹਿਲਾ’ (ਇਸਤ੍ਰੀ) ਆਖਿਆ ਹੈ । ਪਰ ਇਹ ਅਰਥ ਵਿਅਕਰਨ ਦੀ ਕਸਵੱਟੀ ਉਤੇ ਪੂਰਾ ਨਹੀਂ ਉਤਰਦਾ । ਅਸੀ ਪਿਛੇ ਵੇਖ ਆਏ ਹਾਂ ਕਿ ਇਸ ਲਫ਼ਜ਼ ਮਹਲਾਦੇ ਨਾਲ ਦਾ ਅੰਕ ਸਹੀ ਤਰੀਕੇ ਨਾਲ ਉਚਾਰਨ ਦੀ ਜਾਚ ਸਿਖਾਣ ਲਈ ਸਤਿਗੁਰੂ ਜੀ ਨੇ ਆਪ ਹੀ ਸੱਤ ਥਾਂਵਾ ਤੇ ਹਿਦਾਇਤ ਕਰ ਦਿੱਤੀ ਹੈ, ਅੰਕ 1 ਵਾਸਤੇ ਪਹਿਲਾ’, ਅੰਕ 3 ਵਾਸਤੇ ਤੀਜਾਅਤੇ ਅੰਕ 4 ਵਾਸਤੇ ਲਫ਼ਜ਼ ਚਉਥਾਵਰਤਿਆ ਹੈ । ਪਰ ਲਫ਼ਜ਼ ਪਹਿਲਾ, ਤੀਜਾ, ਚਉਥਾ ਪੁਲਿੰਗ ਹਨ, ਅਤੇ ਲਫ਼ਜ਼ ਮਹਿਲਾ’ (=ਇਸਤ੍ਰੀ) ਇਸਤ੍ਰੀ-ਲਿੰਗ ਹੈ, ਜੇ ਸਿਰ-ਲੇਖ ਵਾਲਾ ਲਫ਼ਜ਼ ਮਹਲਾਇਸਤ੍ਰੀ-ਵਾਚਕ ਹੁੰਦਾ ਤਾਂ ਅੰਕ 1, 3, 4 ਵਾਸਤੇ ਲਫ਼ਜ਼ ਪਹਿਲੀ, ਤੀਜੀ, ਚਉਥੀ ਵਰਤਦੇ । ਇਸੇ ਤਰ੍ਹਾਂ ਆਸਾ ਦੀ ਵਾਰਦੇ ਸਿਰ-ਲੇਖ ਸਲੋਕ ਭੀ ਮਹਲੇ ਪਹਿਲੇ ਕੇ ਲਿਖੇ’, ਦੇ ਥਾਂ ਸਲੋਕ ਭੀ ਮਹਿਲਾ ਪਹਿਲੀ ਕੇ ਲਿਖੇਹੁੰਦਾ । ਭੱਟਾਂ ਦੇ ਸਵਈਆਂ ਵਿਚ ਅਸੀ ਹੇਠ-ਲਿਖੇ ਸਿਰ-ਲੇਖ ਪੜ੍ਹਦੇ ਹਾਂ :-
ਸਵਈਏ ਮਹਲੇ ਪਹਿਲੇ ਕੇ 1
ਸਵਈਏ ਮਹਲੇ ਦੂਜੇ ਕੇ 2
ਸਵਈਏ ਮਹਲੇ ਤੀਜੇ ਕੇ 3
ਸਵਈਏ ਮਹਲੇ ਚਉਥੇ ਕੇ 4
ਸਵਈਏ ਮਹਲੇ ਪੰਜਵੇਂ ਕੇ 5
ਜੇ ਲਫ਼ਜ਼ ਮਹਲਾਸੰਸਕ੍ਰਿਤ ਦਾ ਲਫ਼ਜ਼ ਮਹਿਲਾਹੁੰਦਾ, ਤਾਂ ਇਹਨਾਂ ਸਿਰ-ਲੇਖਾਂ ਦੇ ਥਾਂ ਭੀ ਅਸੀ ਹੇਠ-ਲਿਖੇ ਸਿਰਲੇਖ ਵੇਖਦੇ :-
ਸਵਈਏ ਮਹਿਲਾ ਪਹਿਲੀ ਕੇ 1
ਸਵਈਏ ਮਹਿਲਾ ਦੂਜੀ ਕੇ 2
ਸਵਈਏ ਮਹਿਲਾ ਤੀਜੀ ਕੇ 3
ਸਵਈਏ ਮਹਿਲਾ ਚਉਥੀ ਕੇ 4
ਸਵਈਏ ਮਹਿਲਾ ਪੰਜਵੀਂ ਕੇ 5
ਨੋਟ :- ਗੰਡਾ’ ‘ਝੰਡਾਆਦਿਕ ਲਫ਼ਜ਼ ਪੁਲਿੰਗ ਹਨ । ਇਹਨਾਂ ਨਾਲ ਕੋਈ ਸੰਬੰਧਕਆਵੇ ਤਾਂ ਅਖ਼ੀਰਲੇ ( ਾ ) ਦੀ ਥਾਂ ( ੇ) ਬਣ ਜਾਂਦੀ ਹੈ; ਜਿਵੇਂ ਗੰਡੇ ਦੀ ਕਿਤਾਬ, ਝੰਡੇ ਦੀ ਦੁਕਾਨ । ਲਫ਼ਜ਼ ਕਮਲਾ, ਬਿਮਲਾਇਸਤਰੀ-ਲਿੰਗ ਹਨ; ਸੰਬੰਧਕ ਦੇ ਨਾਲ ਇਹਨਾਂ ਦੀ ਸ਼ਕਲ ਵਿਚ ਕੋਈ ਫ਼ਰਕ ਨਹੀਂ ਪੈਂਦਾ; ਜਿਵੇਂ, ਕਮਲਾ ਦੀ ਕਲਮ, ਬਿਮਲਾ ਦਾ ਕੁੜਤਾ । ਇਸੇ ਤਰ੍ਹਾਂ ਜੇ ਲਫ਼ਜ਼ ਮਹਲਾਇਸਤ੍ਰੀ-ਵਾਚਕ ਹੰਦਾ ਤਾਂ, ‘ਮਹਲਾਤੋਂ ਮਹਲੇਨਾਹ ਬਣਦਾ; ਸਲੋਕ ਭੀ ਮਹਲੇ ਪਹਿਲੇ ਕੇਨਾਹ ਹੁੰਦਾ ।

ਸੋ, ਇਸ ਵਿਚ ਕੋਈ ਸ਼ੱਕ ਨਹੀਂ ਰਿਹਾ ਕਿ ਸਿਰ-ਲੇਖ ਵਾਲਾ ਲਫ਼ਜ਼ ਮਹਲਾਸੰਸਕ੍ਰਿਤ ਦਾ ਲਫ਼ਜ਼ ਮਹਿਲਾਨਹੀਂ ਹੈ ਅਤੇ ਇਸ ਦਾ ਅਰਥ ਭੀ ਇਸਤ੍ਰੀਨਹੀਂ ।

ਅਰਥ ਅਨੁਸਾਰ ਚਾਰ ਹਿੱਸੇ

ਗੁਰਬਾਣੀ ਵਿਚ ਵਰਤੇ ਲਫ਼ਜ਼ ਮਹਲਅਤੇ ਮਹਲਾਦੇ ਅਰਥ ਅਨੁਸਾਰ ਪ੍ਰਮਾਣਾਂ ਦੀ ਵੰਡ ਚਾਰ ਹਿੱਸਿਆਂ ਵਿਚ ਕੀਤੀ ਜਾ ਸਕਦੀ ਹੈ:-
(2) ‘ਮਹਲਾ’- ਇਸਤ੍ਰੀ
ਮਹਲਕੁਚਜੀ ਮੜਵੜੀ ਕਾਲੀ ਮਨਹੁ ਕੁਸੁਧ । 15
ਸ਼ਲੋਕ ਮ: 1, ਮਾਰੂ ਕੀ ਵਾਰ ਮ: 3 (ਪੰਨਾ 1088)
(2) ‘ਮਹਲੁ’-ਘਰ, ਟਿਕਾਣਾ, ਉਹ ਆਤਮਕ ਅਵਸਥਾ ਜਿੱਥੇ ਪਰਮਾਤਮਾ ਸਾਖਿਆਤ ਹੋ ਜਾਂਦਾ ਹੈ :-
ਖੋਜਤ ਖੋਜਤ ਦੁਆਰੇ ਆਇਆ ॥ ਤਾਂ ਨਾਨਕ ਜੋਗੀ ਮਹਲੁਘਰੁ ਪਾਇਆ ॥412
ਰਾਮਕਲੀ ਮ: ਪ (ਪੰਨਾ 886)
ਖੋਲਿ ਕਿਵਾਰਾ ਮਹਲਿਬੁਲਾਇਆ ॥ ਰਾਮਕਲੀ ਮ: 5
(ਮਹਲਿ-ਮਹਲ ਵਿਚ)
ਗੁਰਪ੍ਰਸਾਦਿ ਕੋ ਇਹ ਮਹਲੁਪਾਵੈ ॥ ਰਾਮਕਲੀ ਮ: 5 (ਪੰਨਾ 889)
ਦੁਬਿਧਾ ਰਾਤੇ ਮਹਲੁਨ ਪਾਵਹਿ ॥ 74 ਰਾਮਕਲੀ ਮ: 1 (ਪੰਨਾ 904)
ਅੰਤਰਿ ਬਾਹਰਿ ਏਕੁ ਪਛਾਣੈ ਇਉ ਘਰੁ ਮਹਲੁਸਿਞਾਪੈ ॥ ਮ: 1 ‘ਓਅੰਕਾਰ (ਪੰਨਾ 930)
(3) ‘ਮਹਲ’ , ‘ਮਹਲਾ’- ਵੱਡੀਆਂ ਵੱਡੀਆਂ ਇਮਾਰਤਾਂ, ਪੱਕੇ ਘਰ ।
ਦਾਤਾ ਦਾਨੁ ਕਰੈ ਤਹ ਨਾਹੀ, ‘ਮਹਲਉਸਾਰਿ ਨ ਬੈਠਾ ॥ 21 ਰਾਮਕਲੀ ਮ: 1, (ਪੰਨਾ 902)
ਗੜ ਮੰਦਰ ਮਹਲਾਕਹਾ, ਜਿਉ ਬਾਜੀ ਦੀਬਾਣੁ ॥42ਓਅੰਕਾਰੁ (ਪੰਨਾ 936)
ਆਪੇ ਕੁਦਰਤਿ ਸਾਜੀਅਨੁ ਕਰਿ ਮਹਲਸਰਾਈ ॥1 ਰਾਮਕਲੀ ਕੀ ਵਾਰ ਮ: 3 (ਪੰਨਾ 947)
(4) ‘ਮਹਲਾ’-ਕਾਇਆਂ, ਸਰੀਰ ।
ਸਬਦੇ ਪਤੀਜੈ ਅੰਕੁ ਭੀਜੈ, ਸੁ ਮਹਲੁ ਮਹਲਾਅੰਤਰੇ ॥ 85 ਸੂਹੀ ਛੰਤ ਮ: 1 (ਪੰਨਾ 767)
ਮਹਲਾ ਅੰਤਰੇ-ਸਭ ਸਰੀਰਾਂ ਵਿਚ ।
ਮਹਲਾਅੰਦਰਿ ਗੈਰ ਮਹਲੁ ਪਾਏ, ਭਾਣਾ ਬੁਝਿ ਸਮਾਹਾ ਹੇ ॥ 14514 ਮਾਰੂ ਮ: ਸੋਲਹੇ (ਪੰਨਾ 1058)
ਮਹਲਾ ਅੰਦਰਿ-ਸਰੀਰਾਂ ਵਿਚ ।
ਗਉੜੀ ਮ: 5 ਓਹੁ ਅਬਿਨਾਸੀ ਰਾਇਆ ॥ 1ਨਿਰਭਉ ਸੰਗਿ ਤੁਮਾਰੈ ਬਸਤੇ, ਇਹ ਡਰਨੁ ਕਹਾਂ ਤੇ ਆਇਆ ॥2
ਏਕ ਮਹਲਿਤੂੰ ਹੋਹਿ ਅਫਾਰੋ, ਏਕ ਮਹਲਿਨਿਮਾਨੋ ॥ ਏਕ ਮਹਲਿਤੂੰ ਆਪੇ ਆਪੇਏਕ ਮਹਲਿਗਰੀਬਾਨੋ ॥ 1ਏਕ ਮਹਲਿਤੂੰ ਪੰਡਿਤੁ ਬਕਤਾ, ਏਕ ਮਹਲਿਖਲੁ ਹੋਤਾ ॥ ਏਕ ਮਹਲਿਤੂੰ ਸਭੁ ਕਿਛੁ ਗ੍ਰਾਹਜੁ, ਏਕ ਮਹਲਿਕਛੂ ਨ ਲੇਤਾ ॥25126 (ਪੰਨਾ 206)
ਮਹਲੁ-ਸਰੀਰ । ਮਹਲਿ-ਸਰੀਰ ਵਿਚ ।
ਸਤਿਗੁਰੂ ਜੀ ਦੀ ਲਿਖੀ ਹੋਈ ਬਾਣੀ ਵਿਚ ਨਾਮ ਕੇਵਲ ਨਾਨਕਹੀ ਆਉਂਦਾ ਹੈ। ਇਹ ਨਿਰਨਾ ਕਰਨ ਲਈ ਕਿ ਕਿਹੜੀ ਬਾਣੀ ਕਿਸ ਗੁਰ-ਵਿਅਕਤੀ ਦੀ ਹੈ, ਲਫ਼ਜ਼ ਮਹਲਾਵਰਤਿਆ ਗਿਆ ਹੈ। ਅੰਕ ਨੰ: 4 ਵਿਚ ਦਿੱਤੇ ਗਏ ਪ੍ਰਮਾਣਾਂ ਅਨੁਸਾਰ ਇਸ ਲਫ਼ਜ਼ ਮਹਲਾਦਾ ਅਰਥ ਹੈ ਸਰੀਰ
ਮਹਲਾ ਪਹਿਲਾਦਾ ਅਰਥ ਹੈ-ਗੁਰੂ ਨਾਨਕ ਪਹਿਲਾ ਸਰੀਰ
ਮਹਲਾ ਦੂਜਾਦਾ ਅਰਥ ਹੈ- ਗੁਰੂ ਨਾਨਕ ਦੂਜਾ ਸਰੀਰ (ਗੁਰੂ ਅੰਗਦ ਜੀ)
ਮਹਲਾ ਤੀਜਾਦਾ ਅਰਥ ਹੈ-ਗੁਰੂ ਨਾਨਕ ਤੀਜਾ ਸਰੀਰ (ਗੁਰੂ ਅਮਰਦਾਸ ਜੀ)
ਸੱਤੇ ਬਲਵੰਡ ਦੀ ਵਾਰ ਵਿਚ ਬਲਵੰਡ ਲਿਖਦਾ ਹੈ
ਲਹਣੇ ਦੀ ਫੇਰਾਈਐ, ਨਾਨਕਾ ਦੋਹੀ ਖਟੀਐ ॥ 
ਜੋਤਿ ਓਹਾ ਜੁਗਤਿ ਸਾਇ, ਸਹਿ ਕਾਇਆਫੇਰਿ ਪਲਟੀਐ ॥ 2(ਪੰਨਾ 966)
ਭਾਈ ਗੁਰਦਾਸ ਜੀ ਭੀ ਲਿਖਦੇ ਹਨ-
ਅਰਜੁਨ ਕਾਇਆਪਲਟਿ ਕੈ, ਮੂਰਤਿ ਹਰਿ ਗੋਬਿੰਦ ਸਵਾਰੀ ॥

ਉੱਚਾਰਨ

ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਵਿਚ ਲਫ਼ਜ਼ ਰਹਤ’, ‘ਬਹਰੇ’, ‘ਬਹਲੇ’, ਸਹਜੇ’; ‘ਗਹਲਾ’, ‘ਟਹਲ’, ‘ਮਹਰੇਰਅਤੇ ਇਹੋ ਜਿਹੇ ਹੋਰ ਭੀ ਕਈ ਲਫ਼ਜ਼ ਆਉਂਦੇ ਹਨ, ਜਿੰਨ੍ਹਾਂ ਵਿਚ ਅੱਖਰ ਆਉਂਦਾ ਹੈ। ਜਿਵੇਂ ਇਹਨਾਂ ਲਫ਼ਜ਼ਾਂ ਦਾ ਉੱਚਾਰਨ ਕੀਤਾ ਜਾਂਦਾ ਹੈ, ਤਿਵੇਂ ਲਫ਼ਜ਼ ਮਹਲਾਦਾ ਉੱਚਾਰਨ ਕਰਨਾ ਹੈ।
ਸਿਰ-ਲੇਖ ਵਿਚ ਕਿਤੇ ਕਿਤੇ ਲਫ਼ਜ਼ ਮਹਲਾਦੇ ਥਾਂ ਲਫ਼ਜ਼ ਮਹਲੁਭੀ ਅਉਂਦਾ ਹੈ (ਵੇਖੋ ਪੰਨਾ 16 ਸ਼ਬਦ ਨੰ: 6, ਅਤੇ ਪੰਨਾ 18 ਸ਼ਬਦ ਨੰ: 12) ਜੇ ਲਫ਼ਜ਼ ਮਹਲਾਦਾ ਉੱਚਾਰਨ ਮਹੱਲਾਹੁੰਦਾ, ਤਾਂ ਲਫ਼ਜ਼ ਮਹਲੁਨੂੰ ਭੀ ਮਹੱਲਉੱਚਾਰਨ ਪੈਂਦਾ। ਪਰ ਲਫ਼ਜ਼ ਮਹੱਲਾਅਤੇ ਮਹੱਲਦਾ ਵੱਖ ਵੱਖ ਅਰਥ ਹੈ। ਸੋ, ਇਹ ਉੱਚਾਰਨ ਠੀਕ ਨਹੀਂ ਹੈ।