Tuesday, December 25, 2012

ਲਫ਼ਜ਼ ‘ਮਹਲਾ’ ਦਾ ਉੱਚਾਰਨ


(ਪ੍ਰੋ..ਸਾਹਿਬ ਸਿੰਘ ਜੀ ਰਚਿਤ ਗੁਰੂ ਗ੍ਰੰਥ ਦਰਪਣ ਚੋਂ) 

{ਨੋਟ : ਸ਼ਬਦ 'ਮਹਲਾ' ਬਾਰੇ 1984 ਵੇਲੇ ਕੁੱਝ ਗਰਮ-ਖਿਆਲੀਆਂ ਅਤੇ ਹੁਣ ਅਕਾਲ ਤਖਤ ਦੇ ਜਥੇਦਾਰ ਗੁਰਬਚਨ ਸਿੰਘ ਵਲੋਂ ਿਵਿਵਾਦ ਖੜਾ ਕਰਕੇ ਗਲਤ ਉਚਾਰਨ ਪ੍ਰਚੱਲਤ ਕਰਨ ਦੀ ਕੋਸ਼ਿਸ਼ ਕੀਤੀ ਗਈ। ਏਸ ਸਬੰਧੀ ਸਿੱਖ ਪੰਥ ਦੇ ਮਹਾਨ ਵਿਦਵਾਨ ਪ੍ਰੋ.ਸਾਹਿਬ ਸਿੰਘ ਜੀ ਨੇ ਗੁਰੂ ਗ੍ਰੰਥ ਸਾਹਿਬ ਦਰਪਣ ਵਿੱਚ ਪਹਿਲਾਂ ਹੀ ਤੱਥਾਂ ਦੇ ਆਧਾਰ ਤੇ ਨਿਰਣਾ ਕਰ ਦਿੱਤਾ ਸੀ। ਪੰਥਕ ਵਿਦਵਾਨਾਂ ਅਤੇ ਜਾਗਰੂਕ ਵੀਰਾਂ ਦੇ ਧਿਆਨ ਹਿੱਤ ਇਸਨੂੰ ਹੂ-ਬ-ਹੂ ਪ੍ਰਸਤੁਤ ਕੀਤਾ ਜਾ ਰਿਹਾ ਹੈ।}

ਸੰਨ 1931 ਵਿਚ ਰੋਜ਼ਾਨਾ ਅਖ਼ਬਾਰ ਅਕਾਲੀਦੇ ਇਕ ਪਰਚੇ ਵਿਚ ਮੈਂ ਇਸ ਸੰਬੰਧੀ ਇਕ ਮਜ਼ਮੂਨ ਲਿਖ ਕੇ ਭੇਜਿਆ, ਤਾਂ ਇਕ ਅੱਜ-ਕੱਲ ਦੇ ਪੜ੍ਹੇ-ਲਿਖੇ ਉੱਘੇ ਵਿਦਵਾਨ ਮਿੱਤਰ ਨੇ ਮੈਨੂੰ ਚਿੱਠੀ ਲਿਖੀ ਕਿ ਲਫ਼ਜ਼ ਮਹਲਾਦਾ ਉੱਚਾਰਨ ਮਹੱਲਾਕਰਨਾ ਚਾਹੀਦਾ ਹੈ, ਕਿਉਂਕਿ ਗੁਰੂ ਗ੍ਰੰਥ ਸਾਹਿਬ ਸਚੁ ਖੰਡਹੈ ਜਿਸ ਵਿਚ ਮਹੱਲੇ’ ‘ਘਰ’ ‘ਪਉੜੀਆਂਹੋਣੇ ਕੁਦਰਤੀ ਗੱਲ ਹੈ।

ਸੋ, ਲਫ਼ਜ਼ ਮਹਲਾਦਾ ਜੋ ਮਹੱਲਾਉੱਚਾਰਨ ਚੱਲ ਪਿਆ ਹੈ, ਇਸ ਦਾ ਅਸਲ ਕਾਰਨ ਇਹ ਜਾਪਦਾ ਹੈ ਕਿ ਸਿਰ-ਲੇਖ ਦੇ ਲਫ਼ਜ਼ ਮਹਲਾਨਾਲ ਹੀ ਆਮ ਤੌਰ ਤੇ ਲਫ਼ਜ਼ ਘਰੁਭੀ ਲਿਖਿਆ ਮਿਲਦਾ ਹੈ; ਤੇ, ਘਰਾਂ, ਮਹੱਲਿਆਂ ਦੇ ਸੰਬੰਧ ਨੂੰ ਹਰ ਕੋਈ ਜਾਣਦਾ ਹੀ ਹੈ । ਤਾਂ ਤੇ ਸਭ ਤੋਂ ਪਹਿਲਾਂ ਇਹ ਸਮਝਣ ਦੀ ਲੋੜ ਹੈ ਕਿ ਲਫ਼ਜ਼ ਘਰਦੇ ਵਰਤਣ ਤੋਂ ਕੀ ਭਾਵ ਹੈ?

(1) ਸਿਰੀ ਰਾਗ ਦੀ ਭਗਤ-ਬਾਣੀ ਦੇ ਸ਼ੁਰੂ ਵਿਚ ਇਕ ਸਿਰ-ਲੇਖ ਇਉਂ ਲਿਖਿਆ ਮਿਲਦਾ ਹੈ-

ਸਿਰੀ ਰਾਗੁ ॥ ਕਬੀਰ ਜੀਓ ਕਾ ॥ ਏਕੁ ਸੁਆਨੁ ਕੈ ਘਰਿ ਗਾਵਣਾ ॥

ਇਥੇ ਅਖ਼ੀਰਲੀ ਤੁਕ, ‘ਏਕੁ ਸੁਆਨੁ ਕੈ ਘਰਿ ਗਾਵਣਾਨੂੰ ਧਿਆਨ ਨਾਲ ਪੜ੍ਹਨ ਤੇ ਸਮਝਣ ਦੀ ਲੋੜ ਹੈ । ਲਫ਼ਜ਼ ਕੈ ਘਰਿਦਾ ਅਰਥ ਹੈ ਦੇ ਘਰ ਵਿਚ ਲਫ਼ਜ਼ ਕੈਵਿਆਕਰਨ ਅਨੁਸਾਰ ਸੰਬੰਧਕਹੈ। ਇਸ ਤੋਂ-ਪਹਿਲਾਂ ਕੋਈ ਐਸਾ ਨਾਂਵਚਾਹੀਦਾ ਹੈ ਜਿਸ ਦੇ ਨਾਲ ਇਸ ਸੰਬੰਧਕ ਕੈਦਾ ਸੰਬੰਧਹੈ।ਇਸ ਤੋਂ ਪਹਿਲਾਂ ਲਫ਼ਜ਼ ਸੁਆਨੁਹੈ। ਪਰ ਜੇ ਲਫ਼ਜ਼ ਸੁਆਨੁਨਾਲ ਲਫ਼ਜ਼ ਕੈਦਾ ਸੰਬੰਧ ਹੁੰਦਾ ਤਾਂ ਇਸ ਦੇ ਅਖ਼ੀਰ ਤੇ ( ੁ)  ਨਹੀਂ ਹੋ ਸਕਦਾ ਸੀ, ਜਿਵੇਂ :-
ਦੀਵਾ ਮੇਰਾ ਏਕੁ ਨਾਮੁ, ਦੁਖੁ, ਵਿਚਿ ਪਾਇਆ ਤੇਲੁ-
ਇਸ ਤੁਕ ਦੇ ਲਫ਼ਜ਼ ਵਿਚਿਦਾ ਸੰਬੰਧ ਲਫ਼ਜ਼ ਦੁਖੁਨਾਲ ਨਹੀਂ ਹੋ ਸਕਦਾ;  

ਦਾਸੁ ਕਬੀਰੁ ਤੇਰੀ ਪਨਹ ਸਮਾਨਾ । ਭਿਸਤੁ ਨਜੀਕਿ ਰਾਖੁ-ਰਹਮਾਨਾ’ –

ਇਸੇ ਸੰਬੰਧਕ ਨਜੀਕਿਦਾ ਸੰਬੰਧ ਲਫ਼ਜ਼ ਭਿਸਤੁਨਾਲ ਨਹੀਂ ਹੋ ਸਕਦਾ ਕਿਉਂਕਿ ਲਫ਼ਜ਼ ਭਿਸਤੁਦੇ ਅਖ਼ੀਰ ਵਿਚ ( ੁ) ਕਾਇਮ ਹੈ।

ਸੋ ਏਕੁ ਸੁਆਨੁ ਕੈ ਘਰਿ ਗਾਵਣਾਵਿਚ ਲਫ਼ਜ਼ ਕੈਨਾਲ ਸੰਬੰਧ ਰੱਖਣ ਵਾਲੇ ਨਾਂਵਦੀ ਕਿਸੇ ਹੋਰ ਥਾਂ ਭਾਲ ਕਰਨੀ ਪਵੇਗੀ । ਇਸੇ ਹੀ ਰਾਗ ਵਿਚ ਗੁਰੂ ਨਾਨਕ ਸਾਹਿਬ ਦਾ ਸ਼ਬਦ ਨੰਬਰ 29 (ਪੰਨਾ ਨੰ:24 ਉਤੇ) ਇਉਂ ਦਰਜ ਹੈ
ਸਿਰੀ ਰਾਗੁ ਮਹਲਾ 1 ਘਰ 4ਏਕੁ ਸੁਆਨੁ ਦੁਇ ਸੁਆਨੀ ਨਾਲ ...

ਉਸ ਸਿਰ-ਲੇਖ ਤੇ ਇਸ ਸ਼ਬਦ ਦੀ ਪਹਿਲੀ ਤੁਕ ਨੂੰ ਆਹਮੋ ਸਾਹਮਣੇ ਰੱਖ ਕੇ ਪੜ੍ਹਿਆਂ ਅਸੀ ਸਹਜੇ ਹੀ ਸਿਰ-ਲੇਖ ਦੇ ਇਹ ਅਰਥ ਕਰ ਸਕਦੇ ਹਾਂ-ਕਬੀਰ ਜੀ ਦੇ ਸ਼ਬਦ ਨੂੰ ਉਸ ਸ਼ਬਦ ਦੇ ਘਰਵਿਚ ਗਾਵਣਾ ਹੈ ਜਿਸ ਦੀ ਪਹਿਲੀ ਤੁਕ ਹੈ ਏਕੁ ਸੁਆਨੁ ਦੁਇ ਸੁਆਨੀ ਨਾਲਿਇਸ ਸ਼ਬਦ ਦਾ ਘਰੁ 4’ ਹੈ, ਸੋ ਕਬੀਰ ਜੀ ਦਾ ਸ਼ਬਦ ਭੀ ਘਰ 4’ ਵਿਚ ਹੀ ਗਾਵਣਾ ਹੈ। ਕਬੀਰ ਜੀ ਦੇ ਸ਼ਬਦ ਦੇ ਸਿਰ-ਲੇਖ ਦੇ ਥਾਂ ਏਕੁ ਸੁਆਨੁ ਕੈ ਘਰਿ ਗਾਵਣਾਕਿਉਂ ਲਿਖਿਆ ਹੈ - ਇਹ ਘੁੰਡੀ ਸਮਝਣ ਵਾਸਤੇ ਮੇਰੀ ਪੁਸਤਕ ਗੁਰਮਤਿ ਪ੍ਰਕਾਸ਼ਪੜ੍ਹੋ, ਪੰਨਾ 35

ਉੱਪਰ-ਲਿਖੇ ਪ੍ਰਮਾਣ ਤੋਂ ਅਸਾਂ ਇਹ ਸਮਝ ਲਿਆ ਹੈ ਕਿ ਲਫ਼ਜ਼ ਘਰਦਾ ਸੰਬੰਧ ਗਾਉਣਨਾਲ ਹੈ; ਲਫ਼ਜ਼ ਮਹਲਾਨਾਲ ਨਹੀਂ।

ਇਸੇ ਤਰਾਂ :-
ਸਿਰੀ ਰਾਗ ਵਿਚ ਭਗਤ ਬੇਣੀ ਜੀ ਦੇ ਸ਼ਬਦ ਦੇ ਸ਼ੁਰੂ ਵਿਚ ਭੀ ਸਿਰ-ਲੇਖ ਵਜੋਂ ਇਉਂ ਲਿਖਿਆ ਹੈ :-
ਸਿਰੀ ਰਾਗੁ ਬਾਣੀ ਭਗਤ ਬੇਣੀ ਜੀਉ ਕੀ ॥ ਪਹਰਿਆ ਕੈ ਘਰਿ ਗਾਵਣਾ ॥
ਕਿਸ ਘਰਵਿਚ ਗਾਵਣਾ ਹੈ? ਉਸ ਸ਼ਬਦ ਦੇ ਘਰਵਿਚ ਜਿਸ ਦਾ ਸਿਰਲੇਖ ਪਹਰੇਹੈ; ਤੇ ਉਹ ਸਿਰ-ਲੇਖ ਇਉਂ ਹੈ-
ਸਿਰੀ ਰਾਗ ਪਹਰੇ ਮਹਲਾ 1 ਘਰ 1
ਇਹ ਦੋਵੇਂ ਪ੍ਰਮਾਣ ਇਹ ਗੱਲ ਸਾਬਤ ਕਰਨ ਵਾਸਤੇ ਕਾਫ਼ੀ ਹਨ ਕਿ
ਲਫ਼ਜ਼ ਘਰਦਾ ਸੰਬੰਧ ਸਿਰਫ਼ ਗਾਉਣਨਾਲ ਹੈ, ਲਫ਼ਜ਼ ਮਹਲਾਦੇ ਨਾਲ ਇਸ ਦਾ ਕੋਈ ਭੀ ਸੰਬੰਧ ਨਹੀਂ ਪੈਂਦਾ।

ਪਾਠਕਾਂ ਦੀ ਦਿਲਚਸਪੀ ਅਤੇ ਹੋਰ ਵਧੀਕ ਤਸੱਲੀ ਵਾਸਤੇ ਇਹ ਗੱਲ ਦੱਸਣੀ ਭੀ ਸੁਆਦਲੀ ਹੋਵੇਗੀ ਕਿ ਲਫ਼ਜ਼ ਘਰਸਿਰਫ ਮਹਲਾਦੇ ਨਾਲ ਹੀ ਨਹੀਂ ਆਉਂਦਾ, ਭਗਤਾਂ ਦੇ ਸ਼ਬਦਾਂ ਦੇ ਸਿਰ-ਲੇਖਾਂ ਵਿਚ ਭੀ ਮਿਲਦਾ ਹੈ; ਜਿਵੇਂ :
ਭੈਰਉ ਕਬੀਰ ਜੀਉ ਘਰੁ 1
ਭੈਰਉ ਕਬੀਰ ਜੀਉ ਅਸਟਪਦੀ ਘਰੁ 2
ਭੈਰਉ ਨਾਮਦੇਉ ਜੀ ਘਰੁ 1
ਭੈਰਉ ਨਾਮਦੇਉ ਜੀ ਘਰੁ 2
ਤੇ, ਇਹ, ਕਿਸੇ ਭੀ ਮਹੱਲੇਦੀ ਵੰਡ ਵਿਚ ਨਹੀਂ ਆਉਂਦੇ । ਜੇ ਗੁਰੂ ਗ੍ਰੰਥ ਸਾਹਿਬ ਸੱਚ ਖੰਡਹੈ, ਅਤੇ ਮਹੱਲਿਆਂ ਘਰਾਂ ਵਿਚ ਵੰਡਿਆ ਹੋਇਆ ਹੈ, ਤਾਂ ਭਗਤਾਂ ਦੇ ਘਰ ਕਿਸ ਮਹੱਲੇ ਵਿਚ ਗਿਣੀਏ? ਸੋ ਇਹ ਲਫ਼ਜ਼ ਮਹਲਾ’ ‘ਮਹੱਲਾਨਹੀਂ ਹੈ । 

ਸਿਰੀ ਰਾਗ ਵਿਚ ਗੁਰੂ ਨਾਨਕ ਸਾਹਿਬ ਦੇ ਸ਼ਬਦ ਨੰ: 6 ਅਤੇ 12 ਦਾ ਸਿਰ-ਲੇਖ ਇਉਂ ਹੈ-ਸਿਰੀ ਰਾਗੁ ਮਹਲੁ 1’ (ਲਫ਼ਜ਼ ਮਹਲੁਦੇ ਅਖ਼ੀਰ ਵਿਚ ਔਕੜ ( ੁ ) ਹੈ)।

ਜੇ ਲਫ਼ਜ਼ ਮਹਲਾਨੂੰ ‘ਮਹੱਲਾਪੜ੍ਹਨਾ ਹੁੰਦਾ ਤਾਂ ਲਫ਼ਜ਼ ਮਹਲੁਨੂੰ ‘ਮਹੱਲਪੜ੍ਹਨਾ ਠੀਕ ਹੁੰਦਾ; ਪਰ, ਇਸ ਤਰ੍ਹਾਂ ਮਹੱਲਾਤੇ ਮਹੱਲਦੋ ਵੱਖ ਵੱਖ ਚੀਜ਼ਾਂ ਬਣ ਜਾਂਦੀਆਂ ਹਨ । ਮਹੱਲ-ਇਕ ਵੱਡਾ ਮਕਾਨ, ਮਹੱਲਾ-ਉਹ ਥਾਂ ਜਿਥੇ ਕਈ ਮਕਾਨ ਇਕੱਠੇ ਬਣੇ ਹੋਏ ਹਨ । ਸੋ ਮਹਲਾਦਾ ਉਚਾਰਨ ਮਹੱਲਾਨਹੀਂ ਹੈ, ਅਤੇ ਇਸ ਦਾ ਕੋਈ ਵੀ ਸੰਬੰਧ ਲਫ਼ਜ਼ ਘਰਨਾਲ ਨਹੀਂ ਹੈ ।

ਤਾਂ ਫਿਰ, ਇਸ ਲਫ਼ਜ਼ ਨੂੰ ਕਿਵੇਂ ਉੱਚਾਰਨਾ ਹੈ?

ਲਫ਼ਜ਼ ਮਹਲਾਸਿਰਫ਼ ਸਿਰ-ਲੇਖ ਵਿਚ ਹੀ ਨਹੀਂ ਹੈ, ਬਾਣੀ ਵਿਚ ਭੀ ਕਈ ਵਾਰੀ ਆਉਂਦਾ ਹੈ; ਜਿਵੇਂ:-

(1) ਫਰੀਦਾ ਮਹਲਨਿਸਖਣ ਰਹਿ ਗਏ ਵਾਸਾ ਆਇਆ ਤਲਿ।
(2) ‘ਮਹਲਾਅੰਦਰਿ ਹੋਦੀਆ, ਹੁਣਿ ਬਹਣਿ ਨ ਮਿਲਨਿ ਹਦੂਰਿ।
(3) ਕਹਾ ਸੁ ਘਰ ਦਰ ਮੰਡਪ ਮਹਲਾਕਹਾ ਸੁ ਬੰਕ ਸਰਾਈ।
(4) ਮਹਲਕੁਚਜੀ ਮੜਵੜੀ ਕਾਲੀ ਮਨਹੁ ਕੁਸੁਧ।
(5) ‘ਮਹਲਾਮੰਝਿ ਨਿਵਾਸੁ ਸਬਦਿ ਸਵਾਰੀਆ।
(6) ਮਹਲੀ ਮਹਿਲਬੁਲਾਈਐ, ਸੋ ਪਿਰੁ ਰਾਵੈ ਰੰਗਿ।
(7) ਮਹਰਮੁ ਮਹਲਨਾ ਕੋ ਅਟਕਾਵੈ।

ਇਹਨੀਂ ਸਭਨੀਂ ਥਾਈਂ ਲਫ਼ਜ਼ ਮਹਲਜਾਂ ਮਹਲਾਨੂੰ ਉਸੇ ਤਰ੍ਹਾਂ ਪੜ੍ਹਦੇ ਹਾਂ, ਜਿਵੇਂ ਹੇਠ-ਲਿਖੀ ਤੁਕ ਵਿਚ 'ਗਹਲਾਨੂੰ :-

ਗਹਲਾ ਰੂਹੁ ਨਾ ਜਾਣਈ, ਸਿਰੁ ਭੀ ਮਿਟੀ ਖਾਇ

ਅੱਖਰ ਅਤੇ ਦੇ ਉੱਪਰ ( ੱ) ਅੱਧਕ ਵਰਤਣ ਦੀ ਲੋੜ ਨਹੀਂ ਪੈਂਦੀ। ਤੇ, ਇਸੇ ਤਰ੍ਹਾਂ ਹੀ ਸਿਰ-ਲੇਖ ਦੇ ਲਫ਼ਜ਼ ਮਹਲਾਨੂੰ ਪੜ੍ਹਨਾ ਹੈ।
ਲਫ਼ਜ ਮਹਲਾਦੇ ਨਾਲ ਵਰਤੇ ਅੰਕ 1, 2, 3, 4, 5, 6 ਦਾ ਉੱਚਾਰਨ ਇਸ ਅੰਕ ਨੂੰ ਇਕ, ਦੋ, ਤਿੰਨ, ਚਾਰ, ਪੰਜ ਅਤੇ ਨੌ ਪੜ੍ਹਨਾ ਗਲਤ ਹੈ। ਗੁਰੂ ਗ੍ਰੰਥ ਸਾਹਿਬ ਵਿਚ ਹੇਠ ਲਿਖੇ ਥਾਈਂ ਇਸ਼ਾਰੇ ਵਜੋਂ ਹਿਦਾਇਤ ਮਿਲਦੀ ਹੈ :-
(1) ਰਾਗੁ ਸਿਰੀ ਰਾਗੁ ਮਹਲਾ ਪਹਿਲਾ (ਪੰਨਾ 14) ਅੰਕ 1 ਨੂੰ ਪੜ੍ਹਨਾ ਹੈ, ‘ਪਹਿਲਾ
(2) ਗਉੜੀ ਗੁਆਰੇਰੀ ਮਹਲਾ 4 ਚੳਥਾ (ਪੰਨਾ 163) ਅੰਕ 4 ਨੂੰ ਚਉਥਾਪੜ੍ਹਨਾ ਹੈ।
(3) ਵਡਹੰਸ ਮਹਲਾ 3 ਤੀਜਾ (ਪੰਨਾ 582)
(4) ਸੋਰਠਿ ਮਹਲਾ 4 ਚਉਥਾ (ਪੰਨਾ 605)
(5) ਸੋਰਠਿ ਮਹਲਾ 1 ਦੁਤੁਕੀ ਪਹਿਲਾ (ਪੰਨਾ 636)
(6) ਧਨਾਸਰੀ ਮਹਲਾ 3 ਤੀਜਾ (ਪੰਨਾ 664)
(7) ਬਸੰਤ ਮਹਲਾ 3 ਤੀਜਾ (ਪੰਨਾ 1169)

ਬੱਸ! ਇਸ ਇਸ਼ਾਰੇ-ਮਾਤਰ ਹਿਦਾਇਤ ਨੂੰ ਅਸਾਂ ਹਰ ਥਾਂ ਵਰਤ ਕੇ ਇਹਨਾਂ ਅੰਕਾਂ ਨੂੰ ਪਹਿਲਾ, ਦੂਜਾ,ਤੀਜਾ, ਚਉਥਾ, ਪੰਜਵਾਂ ਅਤੇ ਨਾਵਾਂ ਪੜ੍ਹਨਾ ਹੈ।
ਨੋਟ :- ਇਹ ਅੰਕ ਸਿਰਫ਼ ਲਫ਼ਜ਼ ਮਹਲਾਨਾਲ ਹੀ ਨਹੀਂ ਮਿਲਦੇ, ਲਫ਼ਜ਼ ਘਰੁਦੇ ਨਾਲ ਭੀ ਮਿਲਦੇ ਜਨ, ਉਹਨਾਂ ਨੂੰ ਭੀ ਇਸੇ ਹਿਦਾਇਤ ਅਨੁਸਾਰ ਹੀ ਪੜ੍ਹਨਾ ਹੈ। 

ਇਕ ਸੱਜਣ ਮੈਨੂੰ ਆ ਕੇ ਕਹਿਣ ਲਗੇ ਕਿ ਜੇ ਲਫ਼ਜ਼ ਮਹਲਾਦੇ ਅੰਕਾਂ ਵਾਂਗ ਲਫ਼ਜ਼ ਘਰਦੇ ਅੰਕਾਂ ਦਾ ਉੱਚਾਰਣ ਕੀਤਾ ਗਿਆ ਤਾਂ ਗੁਰੂਨਾਲ ਤੁੱਲਤਾਹੋ ਕੇ ਗੁਰੂ ਦੀ ਨਿਰਾਦਰੀ ਹੋਵੇਗੀ। ਗੁਰੂ ਦੀ ਨਿਰਾਦਰੀ ਇਸ ਵਿਚ ਕਿਵੇਂ ਹੋ ਜਾਂਦੀ ਹੈ-ਇਹ ਭੇਤ ਤਾਂ ਇਤਰਾਜ਼ ਕਰਨ ਵਾਲੇ ਉਸ ਸੱਜਣ ਨੂੰ ਹੀ ਪਤਾ ਹੋਵੇਗਾ, ਪਰ ਆਦਰ ਸਮਝੋ ਚਾਹੇ ਨਿਰਾਦਰੀ, ਸਤਿਗੁਰੂ ਜੀ ਆਪ ਹੀ ਇਹ ਜਾਚ ਸਿਖਾ ਗਏ ਹਨ; ਵੇਖੋ :-
(ਪੰਨਾ 23) ਸਿਰੀ ਰਾਗ ਮਹਲਾ 1 ਘਰੁ 2 ‘ਦੂਜਾ (ਅੰਕ ‘2’ ਨੂੰ ਦੂਜਾਪੜ੍ਹਨਾ ਹੈ)
(ਪੰਨਾ 524) ਗੂਜਰੀ ਭਗਤਾਂ ਕੀ ਬਾਣੀ॥ ਸ੍ਰੀ ਕਬੀਰ ਜੀਉ ਕਾ ਚਉਪਦਾ ਘਰੁ 2 ਦੂਜਾ
(ਪੰਨਾ 661) ਧਨਾਸਰੀ ਮਹਲਾ 1 ਘਰੁ ਦੂਜਾ
ਤੇ, ਗੱਲ ਭੀ ਸਿੱਧੀ ਸਾਫ਼ ਹੈ । ਹਰ ਥਾਂ ਲਫ਼ਜ਼ ਘਰੁਇਕ-ਵਚਨ ਹੈ, ਹਰ ਥਾਂ ਇਸ ਦੇ ਅੰਤ ਵਿਚ ਔਕੜ ( ੁ) ਹੈ। ਇਸ ਵਾਸਤੇ ਇਸ ਦੇ ਅੰਕ 1, 2, 3, 4, 5, ਆਦਿਕ ਨੂੰ ਪਹਿਲਾ, ਦੂਜਾ, ਤੀਜਾ, ਚਉਥਾ, ਪੰਜਵਾਂ ਆਦਿਕ ਹੀ ਪੜ੍ਹਨਾ ਪਏਗਾ। ਗੁਰੂ ਗ੍ਰੰਥ ਸਾਹਿਬ ਵਿਚ ਸਤਾਰ੍ਹਵੇਂ ਘਰਤਕ ਜ਼ਿਕਰ ਆਉਂਦਾ ਹੈ। ਜਿਨ੍ਹਾਂ ਦੇ ਹੱਥ ਵਿਚ ਗੁਰਦੁਆਰਿਆਂ ਦੀ ਵਾਗ-ਡੋਰ ਹੈ, ਉਹਨਾਂ ਦਾ ਫ਼ਰਜ਼ ਹੈ ਕਿ ਸਿੱਖ ਰਾਗੀਆਂ ਵਿਚੋਂ ਰਾਗ ਦੀਆਂ ਇਹਨਾਂ ਡੂੰਘਾਈਆਂ ਨੂੰ ਗੁਆਚਣ ਨਾ ਦੇਣ।

ਲਫ਼ਜ਼ ਮਹਲਾਦਾ ਅਰਥ

ਸਿਰ-ਲੇਖਾਂ ਵਿਚ ਲਫ਼ਜ਼ ਮਹਲਾਅਨੇਕਾਂ ਵਾਰੀ ਵਰਤਿਆ ਹੋਇਆ ਹੈ । ਇਹ ਲਫ਼ਜ਼ ਨਿਰਾਰਥਕ ਨਹੀਂ ਹੋ ਸਕਦਾ, ਇਸ ਦਾ ਜ਼ਰੂਰ ਕੋਈ ਢੁਕਵਾਂ ਫਬਵਾਂ ਅਰਥ ਭੀ ਹੋਣਾ ਚਾਹੀਦਾ ਹੈ । ਜੋ ਸੱਜਣ ਇਸ ਨੂੰ ਮਹੱਲਾਪੜ੍ਹ ਰਹੇ ਹਨ, ਉਹ ਹੁਣ ਤਕ ਇਸ ਦਾ ਕੋਈ ਢੁੱਕਵਾਂ ਅਰਥ ਨਹੀਂ ਦੱਸ ਸਕਦੇ, ਤੇ, ਇਹ ਅਸੀ ਵੇਖ ਚੁਕੇ ਹਾਂ ਕਿ ਲਫ਼ਜ਼ ਘਰਨਾਲ ਇਸ ਦਾ ਕੋਈ ਜੋੜ ਨਹੀਂ ਬਣਦਾ ।

ਕਈ ਪੁਰਾਣੇ ਸੰਪ੍ਰਦਾਈ ਵਿਦਵਾਨ ਸੱਜਣ ਇਸ ਨੂੰ ਸੰਸਕ੍ਰਿਤ ਦਾ ਲਫ਼ਜ਼ ਮਹਿਲਾਸਮਝਦੇ ਹਨ, ਜਿਸ ਦਾ ਅਰਥ ਇਸਤ੍ਰੀਹੈ । ਉਹ ਸੱਜਣ ਆਪਣੇ ਇਸ ਖ਼ਿਆਲ ਦੀ ਪੁਸ਼ਟੀ ਵਿਚ ਇਹ ਦਲੀਲ ਦੇਂਦੇ ਹਨ ਕਿ ਸਤਿਗੁਰੂ ਜੀ ਨੇ ਆਪਣੇ ਆਪ ਨੂੰ ਪ੍ਰਭੂ-ਪਤੀ ਦੀ ਇਸਤ੍ਰੀਮਿਥ ਕੇ ਬਾਣੀ ਲਿਖੀ ਹੈ, ਇਸ ਵਾਸਤੇ ਸਿਰਲੇਖ ਵਿਚ ਆਪਣੇ ਆਪ ਨੂੰ ਮਹਿਲਾ’ (ਇਸਤ੍ਰੀ) ਆਖਿਆ ਹੈ । ਪਰ ਇਹ ਅਰਥ ਵਿਅਕਰਨ ਦੀ ਕਸਵੱਟੀ ਉਤੇ ਪੂਰਾ ਨਹੀਂ ਉਤਰਦਾ । ਅਸੀ ਪਿਛੇ ਵੇਖ ਆਏ ਹਾਂ ਕਿ ਇਸ ਲਫ਼ਜ਼ ਮਹਲਾਦੇ ਨਾਲ ਦਾ ਅੰਕ ਸਹੀ ਤਰੀਕੇ ਨਾਲ ਉਚਾਰਨ ਦੀ ਜਾਚ ਸਿਖਾਣ ਲਈ ਸਤਿਗੁਰੂ ਜੀ ਨੇ ਆਪ ਹੀ ਸੱਤ ਥਾਂਵਾ ਤੇ ਹਿਦਾਇਤ ਕਰ ਦਿੱਤੀ ਹੈ, ਅੰਕ 1 ਵਾਸਤੇ ਪਹਿਲਾ’, ਅੰਕ 3 ਵਾਸਤੇ ਤੀਜਾਅਤੇ ਅੰਕ 4 ਵਾਸਤੇ ਲਫ਼ਜ਼ ਚਉਥਾਵਰਤਿਆ ਹੈ । ਪਰ ਲਫ਼ਜ਼ ਪਹਿਲਾ, ਤੀਜਾ, ਚਉਥਾ ਪੁਲਿੰਗ ਹਨ, ਅਤੇ ਲਫ਼ਜ਼ ਮਹਿਲਾ’ (=ਇਸਤ੍ਰੀ) ਇਸਤ੍ਰੀ-ਲਿੰਗ ਹੈ, ਜੇ ਸਿਰ-ਲੇਖ ਵਾਲਾ ਲਫ਼ਜ਼ ਮਹਲਾਇਸਤ੍ਰੀ-ਵਾਚਕ ਹੁੰਦਾ ਤਾਂ ਅੰਕ 1, 3, 4 ਵਾਸਤੇ ਲਫ਼ਜ਼ ਪਹਿਲੀ, ਤੀਜੀ, ਚਉਥੀ ਵਰਤਦੇ । ਇਸੇ ਤਰ੍ਹਾਂ ਆਸਾ ਦੀ ਵਾਰਦੇ ਸਿਰ-ਲੇਖ ਸਲੋਕ ਭੀ ਮਹਲੇ ਪਹਿਲੇ ਕੇ ਲਿਖੇ’, ਦੇ ਥਾਂ ਸਲੋਕ ਭੀ ਮਹਿਲਾ ਪਹਿਲੀ ਕੇ ਲਿਖੇਹੁੰਦਾ । ਭੱਟਾਂ ਦੇ ਸਵਈਆਂ ਵਿਚ ਅਸੀ ਹੇਠ-ਲਿਖੇ ਸਿਰ-ਲੇਖ ਪੜ੍ਹਦੇ ਹਾਂ :-
ਸਵਈਏ ਮਹਲੇ ਪਹਿਲੇ ਕੇ 1
ਸਵਈਏ ਮਹਲੇ ਦੂਜੇ ਕੇ 2
ਸਵਈਏ ਮਹਲੇ ਤੀਜੇ ਕੇ 3
ਸਵਈਏ ਮਹਲੇ ਚਉਥੇ ਕੇ 4
ਸਵਈਏ ਮਹਲੇ ਪੰਜਵੇਂ ਕੇ 5
ਜੇ ਲਫ਼ਜ਼ ਮਹਲਾਸੰਸਕ੍ਰਿਤ ਦਾ ਲਫ਼ਜ਼ ਮਹਿਲਾਹੁੰਦਾ, ਤਾਂ ਇਹਨਾਂ ਸਿਰ-ਲੇਖਾਂ ਦੇ ਥਾਂ ਭੀ ਅਸੀ ਹੇਠ-ਲਿਖੇ ਸਿਰਲੇਖ ਵੇਖਦੇ :-
ਸਵਈਏ ਮਹਿਲਾ ਪਹਿਲੀ ਕੇ 1
ਸਵਈਏ ਮਹਿਲਾ ਦੂਜੀ ਕੇ 2
ਸਵਈਏ ਮਹਿਲਾ ਤੀਜੀ ਕੇ 3
ਸਵਈਏ ਮਹਿਲਾ ਚਉਥੀ ਕੇ 4
ਸਵਈਏ ਮਹਿਲਾ ਪੰਜਵੀਂ ਕੇ 5
ਨੋਟ :- ਗੰਡਾ’ ‘ਝੰਡਾਆਦਿਕ ਲਫ਼ਜ਼ ਪੁਲਿੰਗ ਹਨ । ਇਹਨਾਂ ਨਾਲ ਕੋਈ ਸੰਬੰਧਕਆਵੇ ਤਾਂ ਅਖ਼ੀਰਲੇ ( ਾ ) ਦੀ ਥਾਂ ( ੇ) ਬਣ ਜਾਂਦੀ ਹੈ; ਜਿਵੇਂ ਗੰਡੇ ਦੀ ਕਿਤਾਬ, ਝੰਡੇ ਦੀ ਦੁਕਾਨ । ਲਫ਼ਜ਼ ਕਮਲਾ, ਬਿਮਲਾਇਸਤਰੀ-ਲਿੰਗ ਹਨ; ਸੰਬੰਧਕ ਦੇ ਨਾਲ ਇਹਨਾਂ ਦੀ ਸ਼ਕਲ ਵਿਚ ਕੋਈ ਫ਼ਰਕ ਨਹੀਂ ਪੈਂਦਾ; ਜਿਵੇਂ, ਕਮਲਾ ਦੀ ਕਲਮ, ਬਿਮਲਾ ਦਾ ਕੁੜਤਾ । ਇਸੇ ਤਰ੍ਹਾਂ ਜੇ ਲਫ਼ਜ਼ ਮਹਲਾਇਸਤ੍ਰੀ-ਵਾਚਕ ਹੰਦਾ ਤਾਂ, ‘ਮਹਲਾਤੋਂ ਮਹਲੇਨਾਹ ਬਣਦਾ; ਸਲੋਕ ਭੀ ਮਹਲੇ ਪਹਿਲੇ ਕੇਨਾਹ ਹੁੰਦਾ ।

ਸੋ, ਇਸ ਵਿਚ ਕੋਈ ਸ਼ੱਕ ਨਹੀਂ ਰਿਹਾ ਕਿ ਸਿਰ-ਲੇਖ ਵਾਲਾ ਲਫ਼ਜ਼ ਮਹਲਾਸੰਸਕ੍ਰਿਤ ਦਾ ਲਫ਼ਜ਼ ਮਹਿਲਾਨਹੀਂ ਹੈ ਅਤੇ ਇਸ ਦਾ ਅਰਥ ਭੀ ਇਸਤ੍ਰੀਨਹੀਂ ।

ਅਰਥ ਅਨੁਸਾਰ ਚਾਰ ਹਿੱਸੇ

ਗੁਰਬਾਣੀ ਵਿਚ ਵਰਤੇ ਲਫ਼ਜ਼ ਮਹਲਅਤੇ ਮਹਲਾਦੇ ਅਰਥ ਅਨੁਸਾਰ ਪ੍ਰਮਾਣਾਂ ਦੀ ਵੰਡ ਚਾਰ ਹਿੱਸਿਆਂ ਵਿਚ ਕੀਤੀ ਜਾ ਸਕਦੀ ਹੈ:-
(2) ‘ਮਹਲਾ’- ਇਸਤ੍ਰੀ
ਮਹਲਕੁਚਜੀ ਮੜਵੜੀ ਕਾਲੀ ਮਨਹੁ ਕੁਸੁਧ । 15
ਸ਼ਲੋਕ ਮ: 1, ਮਾਰੂ ਕੀ ਵਾਰ ਮ: 3 (ਪੰਨਾ 1088)
(2) ‘ਮਹਲੁ’-ਘਰ, ਟਿਕਾਣਾ, ਉਹ ਆਤਮਕ ਅਵਸਥਾ ਜਿੱਥੇ ਪਰਮਾਤਮਾ ਸਾਖਿਆਤ ਹੋ ਜਾਂਦਾ ਹੈ :-
ਖੋਜਤ ਖੋਜਤ ਦੁਆਰੇ ਆਇਆ ॥ ਤਾਂ ਨਾਨਕ ਜੋਗੀ ਮਹਲੁਘਰੁ ਪਾਇਆ ॥412
ਰਾਮਕਲੀ ਮ: ਪ (ਪੰਨਾ 886)
ਖੋਲਿ ਕਿਵਾਰਾ ਮਹਲਿਬੁਲਾਇਆ ॥ ਰਾਮਕਲੀ ਮ: 5
(ਮਹਲਿ-ਮਹਲ ਵਿਚ)
ਗੁਰਪ੍ਰਸਾਦਿ ਕੋ ਇਹ ਮਹਲੁਪਾਵੈ ॥ ਰਾਮਕਲੀ ਮ: 5 (ਪੰਨਾ 889)
ਦੁਬਿਧਾ ਰਾਤੇ ਮਹਲੁਨ ਪਾਵਹਿ ॥ 74 ਰਾਮਕਲੀ ਮ: 1 (ਪੰਨਾ 904)
ਅੰਤਰਿ ਬਾਹਰਿ ਏਕੁ ਪਛਾਣੈ ਇਉ ਘਰੁ ਮਹਲੁਸਿਞਾਪੈ ॥ ਮ: 1 ‘ਓਅੰਕਾਰ (ਪੰਨਾ 930)
(3) ‘ਮਹਲ’ , ‘ਮਹਲਾ’- ਵੱਡੀਆਂ ਵੱਡੀਆਂ ਇਮਾਰਤਾਂ, ਪੱਕੇ ਘਰ ।
ਦਾਤਾ ਦਾਨੁ ਕਰੈ ਤਹ ਨਾਹੀ, ‘ਮਹਲਉਸਾਰਿ ਨ ਬੈਠਾ ॥ 21 ਰਾਮਕਲੀ ਮ: 1, (ਪੰਨਾ 902)
ਗੜ ਮੰਦਰ ਮਹਲਾਕਹਾ, ਜਿਉ ਬਾਜੀ ਦੀਬਾਣੁ ॥42ਓਅੰਕਾਰੁ (ਪੰਨਾ 936)
ਆਪੇ ਕੁਦਰਤਿ ਸਾਜੀਅਨੁ ਕਰਿ ਮਹਲਸਰਾਈ ॥1 ਰਾਮਕਲੀ ਕੀ ਵਾਰ ਮ: 3 (ਪੰਨਾ 947)
(4) ‘ਮਹਲਾ’-ਕਾਇਆਂ, ਸਰੀਰ ।
ਸਬਦੇ ਪਤੀਜੈ ਅੰਕੁ ਭੀਜੈ, ਸੁ ਮਹਲੁ ਮਹਲਾਅੰਤਰੇ ॥ 85 ਸੂਹੀ ਛੰਤ ਮ: 1 (ਪੰਨਾ 767)
ਮਹਲਾ ਅੰਤਰੇ-ਸਭ ਸਰੀਰਾਂ ਵਿਚ ।
ਮਹਲਾਅੰਦਰਿ ਗੈਰ ਮਹਲੁ ਪਾਏ, ਭਾਣਾ ਬੁਝਿ ਸਮਾਹਾ ਹੇ ॥ 14514 ਮਾਰੂ ਮ: ਸੋਲਹੇ (ਪੰਨਾ 1058)
ਮਹਲਾ ਅੰਦਰਿ-ਸਰੀਰਾਂ ਵਿਚ ।
ਗਉੜੀ ਮ: 5 ਓਹੁ ਅਬਿਨਾਸੀ ਰਾਇਆ ॥ 1ਨਿਰਭਉ ਸੰਗਿ ਤੁਮਾਰੈ ਬਸਤੇ, ਇਹ ਡਰਨੁ ਕਹਾਂ ਤੇ ਆਇਆ ॥2
ਏਕ ਮਹਲਿਤੂੰ ਹੋਹਿ ਅਫਾਰੋ, ਏਕ ਮਹਲਿਨਿਮਾਨੋ ॥ ਏਕ ਮਹਲਿਤੂੰ ਆਪੇ ਆਪੇਏਕ ਮਹਲਿਗਰੀਬਾਨੋ ॥ 1ਏਕ ਮਹਲਿਤੂੰ ਪੰਡਿਤੁ ਬਕਤਾ, ਏਕ ਮਹਲਿਖਲੁ ਹੋਤਾ ॥ ਏਕ ਮਹਲਿਤੂੰ ਸਭੁ ਕਿਛੁ ਗ੍ਰਾਹਜੁ, ਏਕ ਮਹਲਿਕਛੂ ਨ ਲੇਤਾ ॥25126 (ਪੰਨਾ 206)
ਮਹਲੁ-ਸਰੀਰ । ਮਹਲਿ-ਸਰੀਰ ਵਿਚ ।
ਸਤਿਗੁਰੂ ਜੀ ਦੀ ਲਿਖੀ ਹੋਈ ਬਾਣੀ ਵਿਚ ਨਾਮ ਕੇਵਲ ਨਾਨਕਹੀ ਆਉਂਦਾ ਹੈ। ਇਹ ਨਿਰਨਾ ਕਰਨ ਲਈ ਕਿ ਕਿਹੜੀ ਬਾਣੀ ਕਿਸ ਗੁਰ-ਵਿਅਕਤੀ ਦੀ ਹੈ, ਲਫ਼ਜ਼ ਮਹਲਾਵਰਤਿਆ ਗਿਆ ਹੈ। ਅੰਕ ਨੰ: 4 ਵਿਚ ਦਿੱਤੇ ਗਏ ਪ੍ਰਮਾਣਾਂ ਅਨੁਸਾਰ ਇਸ ਲਫ਼ਜ਼ ਮਹਲਾਦਾ ਅਰਥ ਹੈ ਸਰੀਰ
ਮਹਲਾ ਪਹਿਲਾਦਾ ਅਰਥ ਹੈ-ਗੁਰੂ ਨਾਨਕ ਪਹਿਲਾ ਸਰੀਰ
ਮਹਲਾ ਦੂਜਾਦਾ ਅਰਥ ਹੈ- ਗੁਰੂ ਨਾਨਕ ਦੂਜਾ ਸਰੀਰ (ਗੁਰੂ ਅੰਗਦ ਜੀ)
ਮਹਲਾ ਤੀਜਾਦਾ ਅਰਥ ਹੈ-ਗੁਰੂ ਨਾਨਕ ਤੀਜਾ ਸਰੀਰ (ਗੁਰੂ ਅਮਰਦਾਸ ਜੀ)
ਸੱਤੇ ਬਲਵੰਡ ਦੀ ਵਾਰ ਵਿਚ ਬਲਵੰਡ ਲਿਖਦਾ ਹੈ
ਲਹਣੇ ਦੀ ਫੇਰਾਈਐ, ਨਾਨਕਾ ਦੋਹੀ ਖਟੀਐ ॥ 
ਜੋਤਿ ਓਹਾ ਜੁਗਤਿ ਸਾਇ, ਸਹਿ ਕਾਇਆਫੇਰਿ ਪਲਟੀਐ ॥ 2(ਪੰਨਾ 966)
ਭਾਈ ਗੁਰਦਾਸ ਜੀ ਭੀ ਲਿਖਦੇ ਹਨ-
ਅਰਜੁਨ ਕਾਇਆਪਲਟਿ ਕੈ, ਮੂਰਤਿ ਹਰਿ ਗੋਬਿੰਦ ਸਵਾਰੀ ॥

ਉੱਚਾਰਨ

ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਵਿਚ ਲਫ਼ਜ਼ ਰਹਤ’, ‘ਬਹਰੇ’, ‘ਬਹਲੇ’, ਸਹਜੇ’; ‘ਗਹਲਾ’, ‘ਟਹਲ’, ‘ਮਹਰੇਰਅਤੇ ਇਹੋ ਜਿਹੇ ਹੋਰ ਭੀ ਕਈ ਲਫ਼ਜ਼ ਆਉਂਦੇ ਹਨ, ਜਿੰਨ੍ਹਾਂ ਵਿਚ ਅੱਖਰ ਆਉਂਦਾ ਹੈ। ਜਿਵੇਂ ਇਹਨਾਂ ਲਫ਼ਜ਼ਾਂ ਦਾ ਉੱਚਾਰਨ ਕੀਤਾ ਜਾਂਦਾ ਹੈ, ਤਿਵੇਂ ਲਫ਼ਜ਼ ਮਹਲਾਦਾ ਉੱਚਾਰਨ ਕਰਨਾ ਹੈ।
ਸਿਰ-ਲੇਖ ਵਿਚ ਕਿਤੇ ਕਿਤੇ ਲਫ਼ਜ਼ ਮਹਲਾਦੇ ਥਾਂ ਲਫ਼ਜ਼ ਮਹਲੁਭੀ ਅਉਂਦਾ ਹੈ (ਵੇਖੋ ਪੰਨਾ 16 ਸ਼ਬਦ ਨੰ: 6, ਅਤੇ ਪੰਨਾ 18 ਸ਼ਬਦ ਨੰ: 12) ਜੇ ਲਫ਼ਜ਼ ਮਹਲਾਦਾ ਉੱਚਾਰਨ ਮਹੱਲਾਹੁੰਦਾ, ਤਾਂ ਲਫ਼ਜ਼ ਮਹਲੁਨੂੰ ਭੀ ਮਹੱਲਉੱਚਾਰਨ ਪੈਂਦਾ। ਪਰ ਲਫ਼ਜ਼ ਮਹੱਲਾਅਤੇ ਮਹੱਲਦਾ ਵੱਖ ਵੱਖ ਅਰਥ ਹੈ। ਸੋ, ਇਹ ਉੱਚਾਰਨ ਠੀਕ ਨਹੀਂ ਹੈ।

Saturday, March 3, 2012

ਐਸੇ ਸੰਤ ਨਾ ਮੋ ਕਉ ਭਾਵਹਿ



ਅਸੀਂ ਆਮ ਤੌਰ ’ਤੇ ਉਸ ਵਿਅਕਤੀ ਨੂੰ ਸੰਤ, ਬ੍ਰਹਮ ਗਿਆਨੀ, ਪੂਰਨ ਬ੍ਰਹਮ ਗਿਆਨੀ, ਮਹਾਂ ਤਪੱਸਵੀ, ਮਹਾਂ ਜੋਗੀ ਆਦਿਕ ਸਮਝੀ ਜਾਂਦੇ ਹਾਂ ਜਿਸਨੇ ਕੰਮ ਕਾਜ ਛੱਡ ਕੇ, ਵਿਹਲੇ ਰਹਿ ਕੇ, ਭਗਵੇ, ਚਿੱਟੇ, ਕਾਲੇ, ਪੀਲੇ ਆਦਿਕ ਕਿਸੇ ਖਾਸ ਇਕ ਰੰਗ ਦੇ ਕੱਪੜੇ ਪਹਿਨ ਕੇ, ਕਿਸੇ ਖਾਸ ਰੰਗ ਤੇ ਖਾਸ ਤਰੀਕੇ ਦੀ ਦਸਤਾਰ ਸਜਾ ਕੇ (ਜਿਵੇਂ ਗੋਲ ਚਿੱਟੀ ਦਸਤਾਰ), ਲੱਤਾਂ ਨੂੰ ਨੰਗੀਆਂ ਰੱਖ ਕੇ (ਪਜਾਮਾ ਜਾਂ ਪੈਂਟ ਆਦਿ ਨਾ ਪਹਿਨ ਕੇ), ਹੱਥਾਂ ਵਿਚ ਮਾਲਾ ਫੜ ਕੇ ਜਾਂ ਫਿਰ ਭੋਲੀ ਭਾਲੀ ਲੋਕਾਈ ਨੂੰ ਆਪਣੇ ਕਰਮ ਕਾਂਡਾਂ ਰਾਹੀਂ ਭਰਮਾ ਕੇ ਅਸਲੀਅਤ ਤੋਂ ਦੂਰ ਰੱਖਦੇ ਹੋਏ ਆਪਣਾ ਹਲਵਾ ਮੰਡਾ ਚਲਾਉਣਾ ਸ਼ੁਰੂ ਕਰ ਦਿੱਤਾ ਹੋਵੇ। ਇਹਨਾਂ ਪਖੰਡੀਆਂ ਤੋਂ ਬਚਣ ਲਈ ਸਾਨੂੰ ਇਹ ਜਾਣਨਾ ਬਹੁਤ ਜ਼ਰੂਰੀ ਹੈ ਕਿ ਜੋ ਸ਼ਬਦ ਗੁਰੂ ਗ੍ਰੰਥ ਸਾਹਿਬ ਜੀ ਅੰਦਰ ‘ਸੰਤ’, ‘ਬ੍ਰਹਮਗਿਆਨੀ’, ‘ਸਾਧ’ ਵਰਤੇ ਗਏ ਹਨ, ਉਹ ਕਿਸ ਲਈ ਹਨ?
ਗੁਰੂ ਸਾਹਿਬਾਨ ਨੇ ਸੰਤ ਸ਼ਬਦ ਦੀ ਵਰਤੋਂ ਗੁਰੂ ਲਈ, ਕਿਸੇ-ਕਿਸੇ ਜਗ੍ਹਾ ’ਤੇ ਪਰਮਾਤਮਾ ਲਈ ਤੇ ਜਾਂ ਆਮ ਤੌਰ ’ਤੇ ਸਾਧ ਸੰਗਤ ਵਿਚ ਜੁੜਨ ਵਾਲੇ ਗੁਰਸਿੱਖਾਂ ਲਈ ਕੀਤੀ ਹੈ। ਜਿਵੇਂ ਕਿ ਅਸੀਂ ਵੇਖਦੇ ਹਾਂ ਕਿ ਗੁਰੂ ਗ੍ਰੰਥ ਸਾਹਿਬ ਵਿਚ, ਗੁਰੂ ਸਾਹਿਬਾਨ ਨੂੰ ਛੱਡ ਕੇ, ਕਿਸੇ ਦੇ ਵੀ ਨਾਮ ਨਾਲ ਬਾਣੀ ਅੰਦਰ ਜਾਂ ਇਤਿਹਾਸ ਅੰਦਰ ਸੰਤ ਸ਼ਬਦ ਦੀ ਵਰਤੋਂ ਨਹੀਂ ਕੀਤੀ ਗਈ। ਜਿਨ੍ਹਾ ਦੀ ਬਾਣੀ ਨੂੰ ਅਸੀਂ ਗੁਰੂ ਮੰਨਦੇ ਹਾਂ, ਉਹਨਾਂ ਨੂੰ ਕੇਵਲ ਭਗਤ ਜਾਂ ਭਾਈ ਕਹਿ ਕੇ ਸੰਬੋਧਿਤ ਕੀਤਾ ਗਿਆ ਹੈ।
ਜੇਕਰ ਅਸੀਂ ਇਤਿਹਾਸ ਨੂੰ ਪੜ•ਦੇ ਹਾਂ, ਤਦ ਸੰਨ 1900 ਤੱਕ ਸਾਨੂੰ ਕਿਸੇ ਵੀ ਸੰਤ ਦੇ ਦਰਸ਼ਨ ਨਹੀਂ ਹੁੰਦੇ। 1900 ਤੋਂ 1947 ਦੇ ਸਮੇਂ ਦੌਰਾਨ ਵਿਰਲੇ- ਵਿਰਲੇ ਸੰਤਾਂ ਦੇ ਦਰਸ਼ਨ ਹੁੰਦੇ ਹਨ। 1947 ਤੋਂ 1980 ਦੇ ਸਮੇਂ ਅੰਦਰ ਕਾਫੀ ਗਿਣਤੀ ਵਧਦੀ ਹੈ। 1980 ਤੋਂ ਲੈ ਕੇ 1992 (ਸਿੱਖ ਕੌਮ ’ਤੇ ਮੁਸ਼ਕਲ) ਦੇ ਸਮੇਂ ਦੌਰਾਨ ਇਹ ਅਲੋਪ ਜਿਹੇ ਹੋ ਗਏ ਸਨ। ਪਰੰਤੂ ਜੇਕਰ 1992 ਤੋਂ ਲੈ ਕੇ ਅੱਜ ਤੱਕ ਦੇ ਸਮੇਂ ’ਤੇ ਝਾਤ ਮਾਰੀਏ ਤਾਂ ਇਹਨਾਂ ਭੇਖੀਆਂ ਦੀ ਗਿਣਤੀ ਇਸ ਤਰ•ਾਂ ਵਧੀ ਹੈ ਜਿਸ ਤਰ•ਾਂ ਭਾਰਤ ਦੀ ਜਨਸੰਖਿਆ। ਅੱਜ ਤਾਂ 15 ਸਾਲਾਂ ਦਾ ਵੀ ਮਹਾਂ ਤਪੱਸਵੀ ਸੰਤ, ਜਿਸਨੂੰ ਬਾਣੀ ਦੀ ਸੋਝੀ ਨਹੀਂ ਉਹ ਪੂਰਨ ਬ੍ਰਹਮ ਗਿਆਨੀ; ਜਿਹਨਾਂ ਨੇ ਅਜੇ ਤੱਕ ਅਕਾਲ ਤਖ਼ਤ ਦੀ ਪੰਥਕ ਰਹਿਤ ਮਰਯਾਦਾ ਨਹੀਂ ਮੰਨੀ, ਲਗਭਗ ਉਹ ਸਾਰੇ ਹੀ ਡਿਗਰੀਆਂ ਵਾਲੇ ਭੇਖੀ (ਸੰਤ ਜਾਂ ਬ੍ਰਹਮ ਗਿਆਨੀ) ਹਨ। ਪਰ ਜੇਕਰ ਪੰਥਕ ਤੌਰ ’ਤੇ ਵੇਖੀਏ, ਤਾਂ ਅਕਾਲ ਤਖ਼ਤ ਤੋਂ ਲਾਗੂ ਪੰਥਕ ਰਹਿਤ ਮਰਯਾਦਾ ਨਾ ਮੰਨਣ ਵਾਲਾ ਸਿੱਖ ਹੀ ਨਹੀਂ ਅਖਵਾ ਸਕਦਾ, ਸੰਤ ਜਾਂ ਬ੍ਰਹਮ ਗਿਆਨੀ ਤਾਂ ਬਹੁਤ ਦੂਰ ਦੀ ਗੱਲ ਹੈ। ਆਓ ਹੋਰ ਸਿੰਘਾਂ ਬਾਰੇ ਵਿਚਾਰ ਕਰਦੇ ਹਾਂ। ਜਿਨ•ਾਂ ਨੂੰ ਸਭ ਤੋਂ ਪਹਿਲਾਂ ਗੁਰੂ ਨਾਨਕ ਦੇਵ ਜੀ ਨਾਲ 54 ਸਾਲ ਰਹਿ ਕੇ ਰਬਾਬੀ ਦੀ ਸੇਵਾ ਕਰਦੇ ਰਹਿਣ ਦਾ ਮਾਣ ਹਾਸਿਲ ਹੈ, ਨੂੰ ਵੀ ਅਸੀਂ ਭਾਈ ਮਰਦਾਨਾ ਜੀ ਹੀ ਕਹਿੰਦੇ ਹਾਂ; ਜਿਨ•ਾਂ ਤੋਂ ਗੁਰੂ ਅਰਜਨ ਪਾਤਸ਼ਾਹ ਨੇ ਗੁਰੂ ਗ੍ਰੰਥ ਸਾਹਿਬ ਦੀ ਆਦਿ ਬੀੜ ਲਿਖਾਈ ਸੀ, ਉਹਨਾਂ ਨੂੰ ਅਸੀਂ ਸਤਿਕਾਰ ਨਾਲ ਭਾਈ ਗੁਰਦਾਸ ਜੀ ਕਹਿੰਦੇ ਹਾਂ। ਜਿਸ ਗੁਰਸਿੱਖ ਨੂੰ ਪਹਿਲੇ ਗ੍ਰੰਥੀ ਹੋਣ ਦਾ ਮਾਣ ਹਾਸਲ ਹੈ, ਜਿਨ•ਾਂ ਨੇ ਪੰਜ ਗੁਰੂ ਸਾਹਿਬਾਨਾਂ ਨੂੰ ਆਪਣੇ ਹੱਥਾਂ ਨਾਲ ਗੁਰਗੱਦੀ ਦੀ ਰਸਮ ਅਦਾ ਕੀਤੀ ਸੀ ਅਤੇ ਸਿੱਖ ਕੌਮ ਦੀ ਲਗਭਗ 110 ਸਾਲ ਸੇਵਾ ਕੀਤੀ ਹੈ, ਉਹਨਾਂ ਨੂੰ ਵੀ ਅਸੀਂ ਸਤਿਕਾਰ ਨਾਲ ਬਾਬਾ ਬੁੱਢਾ ਜੀ ਕਹਿ ਕੇ ਹੀ ਬੁਲਾਉਂਦੇ ਹਾਂ। ਅੱਗੇ ਗੁਰੂ ਤੇਗ ਬਹਾਦਰ ਸਾਹਿਬ ਨਾਲ ਸ਼ਹੀਦ ਹੋਣ ਵਾਲਿਆਂ ਨੂੰ ਵੀ ਅਸੀਂ ਭਾਈ ਦਇਆਲਾ ਜੀ, ਭਾਈ ਮਤੀ ਦਾਸ ਜੀ, ਭਾਈ ਸਤੀ ਦਾਸ ਜੀ ਹੀ ਪੁਕਾਰਦੇ ਹਾਂ। ਗੁਰੂ ਜੀ ਦੇ ਪੰਜ ਪਿਆਰੇ ਜਿਨ•ਾਂ ਨੇ ਸਭ ਤੋਂ ਪਹਿਲਾਂ ਆਪਣਾ ਸੀਸ ਭੇਟ ਕਰ ਕੇ ਅੰਮ੍ਰਿਤ ਦੀ ਦਾਤ ਪ੍ਰਾਪਤ ਕੀਤੀ ਸੀ ਉਨ•ਾਂ ਨੂੰ ਵੀ ਅਸੀਂ ਭਾਈ ਦਇਆ ਸਿੰਘ ਜੀ, ਭਾਈ ਧਰਮ ਸਿੰਘ ਜੀ, ਭਾਈ ਹਿੰਮਤ ਸਿੰਘ ਜੀ, ਭਾਈ ਮੋਹਕਮ ਸਿੰਘ ਜੀ, ਭਾਈ ਸਾਹਿਬ ਸਿੰਘ ਜੀ ਹੀ ਪੁਕਾਰਦੇ ਹਾਂ। ਉਸ ਤੋਂ ਬਾਅਦ ਗੁਰੂ ਜੀ ਦੇ ਚਾਰ ਸਾਹਿਬਜ਼ਾਦੇ, ਜਿਨ•ਾਂ ਆਪਣੇ ਲਈ ਨਹੀਂ, ਬਲਕਿ ਸਿੱਖ ਕੌਮ ਲਈ ਜ਼ੁਲਮ ਦਾ ਟਾਕਰਾ ਕਰਦਿਆਂ ਆਪਣੀਆਂ ਜਾਨਾਂ ਦੇ ਦਿੱਤੀਆਂ, ਉਹਨਾਂ ਨੂੰ ਵੀ ਅਸੀਂ ਸਤਿਕਾਰ ਨਾਲ ਸਾਹਿਬਜ਼ਾਦਾ ਅਜੀਤ ਸਿੰਘ ਜੀ, ਸਾਹਿਬਜ਼ਾਦਾ ਜੁਝਾਰ ਸਿੰਘ ਜੀ, ਸਾਹਿਬਜ਼ਾਦਾ ਜ਼ੋਰਾਵਰ ਸਿੰਘ ਜੀ, ਸਾਹਿਬਜ਼ਾਦਾ ਫਤਹਿ ਸਿੰਘ ਜੀ ਪੁਕਾਰਦੇ ਹਾਂ। ਗੁਰੂ ਗੋਬਿੰਦ ਸਿੰਘ ਜੀ ਨੇ ਜਿਨ•ਾਂ ਤੋਂ ਗੁਰੂ ਗ੍ਰੰਥ ਸਾਹਿਬ ਦੀ ਲਿਖਾਈ ਕਰਵਾਈ ਤੇ ਜਿਨ•ਾਂ ਆਪਣਾ ਬੰਦ-ਬੰਦ ਕਟਵਾਇਆ, ਜ਼ੁਲਮ ਨਾਲ ਲੜਦੇ ਹੋਏ ਆਪਣੇ 11 ਭਰਾ ਅਤੇ 7 ਪੁੱਤਰ ਸ਼ਹੀਦ ਕਰਵਾਏ ਸਨ, ਉਹਨਾਂ ਨੂੰ ਵੀ ਅਸੀਂ ਭਾਈ ਮਨੀ ਸਿੰਘ ਹੀ ਪੁਕਾਰਦੇ ਹਾਂ। ਗੁਰੂ ਅਰਜਨ ਪਾਤਸ਼ਾਹ ਨੇ ਜਿਸਨੂੰ ਗਲ ਨਾਲ ਲਾ ਕੇ ਕਿਹਾ ਸੀ ਕਿ :
ਮੰਝ ਪਿਆਰਾ ਗੁਰੂ ਕੋ, ਗੁਰੂ ਮੰਝ ਪਿਆਰਾ॥ ਮੰਝ ਗੁਰੂ ਕਾ ਬੋਹਿਥਾ, ਜਗ ਲੰਘਣਹਾਰਾ॥
ਉਸਨੂੰ ਵੀ ਅਸੀਂ ਭਾਈ ਕਹਿ ਕੇ ਹੀ ਬੁਲਾਉਂਦੇ ਹਾਂ। ਜਿਨ•ਾਂ ਜ਼ਾਲਮ ਹਕੂਮਤ ਦੀ ਇੱਟ ਨਾਲ ਇੱਟ ਵਜਾ ਦਿੱਤੀ, ਪਹਿਲਾ ਸਿੱਖ ਰਾਜ ਕਾਇਮ ਕੀਤਾ ਅਤੇ ਸ਼ਹੀਦ ਹੋਣ ਸਮੇਂ ਆਪਣੇ 4 ਸਾਲ ਦੇ ਬੱਚੇ ਦਾ ਕਲੇਜਾ ਆਪਣੇ ਮੂੰਹ ਵਿਚ ਪੁਆਇਆ ਸੀ, ਉਹਨਾਂ ਨੂੰ ਵੀ ਅਸੀਂ ਬਾਬਾ ਬੰਦਾ ਸਿੰਘ ਬਹਾਦਰ ਹੀ ਕਹਿੰਦੇ ਹਾਂ। ਬਾਬਾ ਦੀਪ ਸਿੰਘ ਦੀ ਸ਼ਹੀਦੀ ਬਾਰੇ ਕਿਸੇ ਨੂੰ ਸ਼ੱਕ ਨਹੀਂ ਹੋਣਾ ਚਾਹੀਦਾ ਕਿ ਉਹਨਾਂ ਨੇ ਇਤਨੀ ਵੱਡੀ ਉਮਰ ਵਿਚ ਆਪਣੇ ਖੰਡੇ ਦੇ ਜੌਹਰ ਦਿਖਾਏ ਸਨ।
ਭਾਰਤ ਦੀ ਆਜ਼ਾਦੀ ਵਿਚ, ਅਕਾਲੀ ਲਹਿਰ ਸਮੇਂ, ਵੱਡੇ ਘੱਲੂਘਾਰੇ ਵਿਚ, ਸਾਕਾ ਨਨਕਾਣਾ ਸਾਹਿਬ ਅਤੇ ਹੋਰ ਵੀ ਹਜ਼ਾਰਾਂ ਹੀ ਨਹੀਂ ਬਲਕਿ ਲੱਖਾਂ ਸਿੰਘ ਅੱਜ ਤੱਕ ਸ਼ਹੀਦ ਹੋਏ ਹਨ, ਪਰੰਤੂ ਅਸੀਂ ਸਭ ਨੂੰ ਹੀ ਭਾਈ ਜਾਂ ਬਾਬਾ ਕਹਿ ਕੇ ਪੁਕਾਰਦੇ ਹਾਂ। ਦਸ ਗੁਰੂ ਸਾਹਿਬਾਨਾਂ ਦੇ ਨਾਵਾਂ ਨਾਲ ਵੀ ਗੁਰਗੱਦੀ ਤੋਂ ਪਹਿਲਾਂ ਦੇ ਸਮੇਂ ਦੌਰਾਨ ਕਿਸੇ ਥਾਂ ਸੰਤ ਸ਼ਬਦ ਨਹੀਂ ਮਿਲਦਾ, ਜੇ ਮਿਲਦਾ ਹੈ ਤਾਂ ਉਹ ਨਾਮ ਗੁਰਸਿੱਖ ਹੈ ਜਿਵੇਂ ਕਿ ਭਾਈ ਗੁਰਦਾਸ ਜੀ ਫੁਰਮਾਉਂਦੇ ਹਨ :
‘‘ਸਤਿਗੁਰ ਨਾਨਕ ਦੇਉ ਆਪੁ ਉਪਾਇਆ। ਗੁਰੁ ਅੰਗਦੁ ਗੁਰਸਿਖੁ ਬਬਾਣੇ ਆਇਆ।
ਗੁਰਸਿਖੁ ਹੈ ਗੁਰ ਅਮਰੁ ਸਤਿਗੁਰ ਭਾਇਆ। ਰਾਮਦਾਸੁ ਗੁਰਸਿਖੁ ਗੁਰ ਸਦਵਾਇਆ।
ਗੁਰ ਅਰਜੁਨ ਗੁਰਸਿਖੁ ਪਰਗਟੀ ਆਇਆ। ਗੁਰਸਿਖੁ ਹਰਿਗੋਵਿੰਦ ਨ ਲੁਕੈ ਲੁਕਾਇਆ।’’
(ਭਾਈ ਗੁਰਦਾਸ ਜੀ, ਵਾਰ 20, ਪਉੜੀ 1)
ਆਉ ਹੁਣ ਵੇਖੀਏ ਕਿ ਬਾਣੀ ਅੰਦਰ ਸਜਾਏ ‘ਸੰਤ’ ਸ਼ਬਦ ਦਾ ਕੀ ਅਰਥ ਹੈ। ਫੁਰਮਾਨ ਹੈ :
ਹਰਿ ਇਕਸੈ ਦੀ ਮੈ ਟੇਕ ਹੈ ਜੋ ਸਿਰਿ ਸਭਨਾ ਸਮਰਥੁ॥ ਸਤਿਗੁਰਿ ਸੰਤੁ ਮਿਲਾਇਆ ਮਸਤਕਿ ਧਰਿ ਕੈ ਹਥੁ॥
ਵਡਾ ਸਾਹਿਬੁ ਗੁਰੂ ਮਿਲਾਇਆ ਜਿਨਿ ਤਾਰਿਆ ਸਗਲ ਜਗਤੁ॥’’
(ਪੰਨਾ 958)
ਕਿ ਗੁਰੂ ਨੇ ਮੈਨੂੰ ਵੱਡਾ ਸਾਹਿਬ ਮਿਲਾ ਦਿੱਤਾ ਹੈ। ਸਤਿਗੁਰੂ ਦੀ ਕਿਰਪਾ ਸਦਕਾ ਮੈਨੂੰ ਪ੍ਰਭੂ ਮਿਲ ਗਿਆ ਹੈ। ਇਸ ਸ਼ਬਦ ਅੰਦਰ ਵੀ ਸੰਤ ਸਬਦ ਕਿਸੇ ਭੇਖੀ ਮਨੁੱਖੀ ਲਈ ਨਹੀਂ ਬਲਕਿ ਪਰਮਾਤਮਾ ਲਈ ਹੀ ਵਰਤਿਆ ਹੈ। ਅੱਗੇ ਫੁਰਮਾਨ ਹੈ :
‘‘ਭਾਗੁ ਹੋਆ ਗੁਰਿ ਸੰਤੁ ਮਿਲਾਇਆ॥ ਪ੍ਰਭੁ ਅਬਿਨਾਸੀ ਘਰ ਮਹਿ ਪਾਇਆ॥
ਸੇਵ ਕਰੀ ਪਲੁ ਚਸਾ ਨ ਵਿਛੁੜਾ ਜਨ ਨਾਨਕ ਦਾਸ ਤੁਮਾਰੇ ਜੀਉ॥’’ (ਪੰਨਾ 97)
ਇਸ ਵਿਚ ਗੁਰੂ ਸਾਹਿਬ ਨੇ ਗੁਰੂ ਸੰਤ ਦੀ ਹੀ ਗੱਲ ਕੀਤੀ ਹੈ। ਉਪਰੋਕਤ ਦੋਹਾਂ ਫੁਰਮਾਨਾਂ ਅੰਦਰ ਆਏ ਗੁਰਿ ਅਤੇ ਸਤਿਗੁਰਿ ਦੇ ‘ਰ’ ਨੂੰ ਲੱਗੀ ਸਿਹਾਰੀ ਗੁਰਬਾਣੀ ਵਿਆਕਰਣ ਮੁਤਾਬਕ ਗੁਰੂ ਦੁਆਰਾ ਜਾਂ ਗੁਰੂ ਨੇ, ਦੀ ਲਖਾਇਕ ਹੈ ਤੇ ਅੱਗੇ ਆ ਕੇ ਸੰਤੁ ਸ਼ਬਦ ਦੇ ਪੈਰ ਥੱਲੇ ਲੱਗੀ ਔਂਕੜ ਇਕ ਵਚਨ ਭਾਵ ਇਕ ਦੀ ਲਖਾਇਕ ਹੈ। ਇਸ ਤੋਂ ਸਪੱਸ਼ਟ ਹੈ ਕਿ ਮੈਨੂੰ ਸੱਚੇ ਗੁਰੂ ਨੇ ਜਾਂ ਮੈਨੂੰ ਗੁਰੂ ਦੁਆਰਾ ਸੰਤੁ (ਪ੍ਰਭੂ) ਮਿਲ ਗਿਆ ਹੈ। ਇੱਥੇ ਸੰਤ ਸ਼ਬਦ ਪਰਮਾਤਮਾ ਲਈ ਆਇਆ ਹੈ ਕਿਉਂਕਿ ਇਤਿਹਾਸ ਜਾਂ ਗੁਰਬਾਣੀ ਮੁਤਾਬਕ ਵੀ ਕਿਸੇ ਵੀ ਗੁਰੂ ਸਾਹਿਬਾਨ ਨੇ ਆਪਣੇ ਸਿੱਖਾਂ ਨੂੰ ਕਿਸੇ ਦੇਹਧਾਰੀ ਸੰਤ ਦੇ ਲੜ ਨਹੀਂ ਬਲਕਿ ਕੇਵਲ ਇਕ ਪਰਮਾਤਮਾ ਦੇ ਨਾਲ ਜੋੜਿਆ ਸੀ। ਗੁਰੂ ਦਾ ਸ਼ਬਦ ਅਥਵਾ ਗਿਆਨ ਹੀ ਮਨੁੱਖ ਦਾ ਸਹਾਰਾ ਬਣਦਾ ਹੈ, ਉਸ ਦਾ ਮਾਰਗ-ਦਰਸ਼ਨ ਕਰਦਾ ਹੈ ਅਤੇ ਉਹਨੂੰ ਪ੍ਰਭੂ ਨਾਲ ਮਿਲਾ ਦਿੰਦਾ ਹੈ। ਗੁਰੂ ਅਰਜਨ ਦੇਵ ਜੀ ਦਾ ਬਚਨ ਹੈ :
ਜਿਉ ਮੰਦਰ ਕਉ ਥਾਮੈ ਥੰਮਨੁ॥ ਤਿਉ ਗੁਰ ਕਾ ਸਬਦੁ ਮਨਹਿ ਅਸਥੰਮਨੁ॥
ਜਿਉ ਪਾਖਾਣੁ ਨਾਵ ਚੜਿ ਤਰੈ॥ ਪ੍ਰਾਣੀ ਗੁਰ ਚਰਣ ਲਗਤੁ ਨਿਸਤਰੈ॥
ਜਿਉ ਅੰਧਕਾਰ ਦੀਪਕ ਪਰਗਾਸੁ॥ ਗੁਰ ਦਰਸਨੁ ਦੇਖਿ ਮਨਿ ਹੋਇ ਬਿਗਾਸੁ॥
ਜਿਉ ਮਹਾ ਉਦਿਆਨ ਮਹਿ ਮਾਰਗੁ ਪਾਵੈ॥ ਤਿਉ ਸਾਧੂ ਸੰਗਿ ਮਿਲਿ ਜੋਤਿ ਪ੍ਰਗਟਾਵੈ॥
ਤਿਨ ਸੰਤਨ ਕੀ ਬਾਛਉ ਧੂਰਿ॥ ਨਾਨਕ ਕੀ ਹਰਿ ਲੋਚਾ ਪੂਰਿ॥ (ਪੰਨਾ 282)
ਜਿਸ ਤਰ•ਾਂ ਮਕਾਨ ਦੀ ਛੱਤ ਨੂੰ ਥੰਮ• ਰੋਕ ਕੇ ਰੱਖਦਾ ਹੈ ਉਸੇ ਤਰ•ਾਂ ਗੁਰੂ ਦਾ ਸ਼ਬਦ ਮਨ ਵਿਚ ਵੱਸ ਕੇ ਮਨ ਦਾ ਸਹਾਰਾ ਬਣਦਾ ਹੈ। ਜਿਵੇਂ ਕੋਈ ਪੱਥਰ ਬੇੜੀ ਦੇ ਸਹਾਰੇ ਪਾਰ ਹੋ ਜਾਂਦਾ ਹੈ ਇਸੇ ਤਰ•ਾਂ ਪ੍ਰਾਣੀ ਗੁਰੂ ਦੇ ਚਰਨੀਂ ਲੱਗ ਕੇ (ਗੁਰੂ ਦਾ ਹੁਕਮ ਮੰਨ ਕੇ) ਸੰਸਾਰ ਸਾਗਰ ਤੋਂ ਪਾਰ ਹੋ ਜਾਂਦਾ ਹੈ। ਜਿਵੇਂ ਦੀਵਾ ਹਨੇਰਾ ਦੂਰ ਕਰ ਦਿੰਦਾ ਹੈ ਤਿਵੇਂ ਗੁਰੂ ਦੇ ਦਰਸ਼ਨ ਕਰਕੇ ਮਨ ਖਿੜ ਜਾਂਦਾ ਹੈ (ਦਰਸ਼ਨ ਤੋਂ ਭਾਵ ਗੁਰੂ ਸਾਹਿਬ ਦਾ ਹੁਕਮ ਮੰਨਣਾ ਹੈ) ਜਿਵੇਂ ਘਣੇ ਜੰਗਲਾਂ ਅੰਦਰ ਭੁੱਲਿਆ ਰਾਹੀ ਰਾਹ ਲੱਭ ਲੈਂਦਾ ਹੈ ਤਿਵੇਂ ਸਾਧ ਸੰਗਤ ਵਿਚ ਆਉਣ ਨਾਲ ਪ੍ਰਾਣੀ ਦੇ ਹਿਰਦੇ ਅੰਦਰ ਵਾਹਿਗੁਰੂ ਦੀ ਜੋਤ ਜਗਮਗਾ ਉਠਦੀ ਹੈ। ਉਸ (ਗੁਰੂ) ਸੰਤ ਦੀ ਨਾਨਕ ਧੂਰ ਮੰਗਦਾ ਹੈ। ਇੱਥੇ ਕਿਸੇ ਦੁਨੀਆਵੀ ਸੰਤ ਦੀ ਗੱਲ ਨਹੀਂ ਬਲਕਿ ਉਸ ਗੁਰੂ ਦੀ ਗੱਲ ਕੀਤੀ ਜਾ ਰਹੀ ਹੈ ਜਿਸ ਦੀ ਸਾਰੀ ਅਸ਼ਟਪਦੀ ਅੰਦਰ ਵਿਆਖਿਆ ਕੀਤੀ ਹੈ। ਇਤਿਹਾਸਕ ਤੌਰ ’ਤੇ ਵੀ ਗੁਰੂ ਨਾਨਕ ਜੋਤ, ਕਿਸੇ ਵੀ ਦੁਨੀਆਵੀ ਸੰਤ ਜਾਂ ਬ੍ਰਹਮ ਗਿਆਨੀ ਕੋਲ ਪਰਮਾਤਮਾ ਦੀ ਪ੍ਰਾਪਤੀ ਲਈ ਨਹੀਂ ਗਏ।
‘‘ਗਿਆਨ ਅੰਜਨੁ ਗੁਰਿ ਦੀਆ ਅਗਿਆਨ ਅੰਧੇਰ ਬਿਨਾਸੁ॥ ਹਰਿ ਕਿਰਪਾ ਤੇ ਸੰਤ ਭੇਟਿਆ ਨਾਨਕ ਮਨਿ ਪਰਗਾਸੁ॥ (ਪੰਨਾ 293)
ਇਸ ਸਲੋਕ ਦੇ ਅੰਦਰ ਗੁਰੂ ਅਰਜਨ ਪਾਤਸ਼ਾਹ ਫੁਰਮਾ ਰਹੇ ਹਨ ਕਿ ਗੁਰੂ ਨੇ ਮੈਨੂੰ ਗਿਆਨ ਬਖਸ਼ ਦਿੱਤਾ ਹੈ ਤੇ ਮੇਰਾ ਅਗਿਆਨਤਾ ਦਾ ਹਨੇਰਾ ਦੂਰ ਹੋ ਗਿਆ ਹੈ। ਪਰਮਾਤਮਾ ਦੀ ਕ੍ਰਿਪਾ ਨਾਲ ਮੈਨੂੰ ਗੁਰੂ ਸੰਤ ਮਿਲ ਗਿਆ ਹੈ ਅਤੇ ਮੇਰਾ ਮਨ ਖਿੜ ਗਿਆ ਹੈ। ਅੱਗੇ ਸਾਧ ਦੀ ਸ਼ੋਭਾ ਕਰਦੇ ਹੋਏ ਦੱਸਦੇ ਹਨ ਕਿ :
‘‘ਸਾਧ ਕੀ ਸੋਭਾ ਸਾਧ ਬਨਿ ਆਈ॥  ਨਾਨਕ ਸਾਧ ਪ੍ਰਭ ਭੇਦੁ ਨ ਭਾਈ॥’’ (ਪੰਨਾ 272)
ਸਾਧੂ ਤੇ ਪਰਮਾਤਮਾ ਵਿਚ ਕੋਈ ਫਰਕ ਨਹੀਂ ਹੈ ਜਿਵੇਂ ਗੁਰੂ ਤੇ ਪਰਮਾਤਮਾ ਵਿਚ ਕੋਈ ਫਰਕ ਨਹੀਂ ਹੈ। ਗੁਰੂ ਸਾਹਿਬ ਦਾ ਫੁਰਮਾਣ ਹੈ ‘‘ਗੁਰੁ ਪ੍ਰਮੇਸਰੁ ਏਕੋ ਜਾਣੁ॥’’ ਇਸ ਅਸ਼ਟਪਦੀ ਅੰਦਰ ਪ੍ਰਭੂ (ਸਾਧ) ਦੀ ਗੱਲ ਕੀਤੀ ਗਈ ਹੈ ਕਿਉਂਕਿ ਇਹ ਸਾਰੀਆਂ ਦਾਤਾਂ ਪ੍ਰਭੂ ਤੋਂ ਹੀ ਪਾਈਆਂ ਜਾ ਸਕਦੀਆਂ ਹਨ (ਨਾ ਕਿ ਦੇਹਧਾਰੀ ਸਾਧ ਕੋਲੋਂ) ਅੱਗੇ ਬ੍ਰਹਮਗਿਆਨੀ ਦੀ ਉਪਮਾ ਕਰਦੇ ਹੋਏ ਗੁਰੂ ਸਾਹਿਬ ਫੁਰਮਾ ਰਹੇ ਹਨ-
‘‘ਬ੍ਰਹਮ ਗਿਆਨੀ ਸਦਾ ਨਿਰਲੇਪ॥.....
ਬ੍ਰਹਮ ਗਿਆਨੀ ਕੈ ਮਿਤ੍ਰ ਸਤ੍ਰ ਸਮਾਨਿ॥.....
ਬ੍ਰਹਮ ਗਿਆਨੀ ਕਾ ਨਹੀ ਬਿਨਾਸ॥.....
ਬ੍ਰਹਮ ਗਿਆਨੀ ਸੰਗਿ ਸਗਲ ਉਧਾਰੁ॥ ਨਾਨਕ ਬ੍ਰਹਮ ਗਿਆਨੀ ਜਪੈ ਸਗਲ ਸੰਸਾਰੁ॥.....
ਬ੍ਰਹਮ ਗਿਆਨੀ ਕਉ ਖੋਜਹਿ ਮਹੇਸੁਰ॥ ਨਾਨਕ ਬ੍ਰਹਮ ਗਿਆਨੀ ਆਪਿ ਪਰਮੇਸੁਰ॥.....
ਬ੍ਰਹਮ ਗਿਆਨੀ ਸਰਬ ਕਾ ਠਾਕੁਰੁ॥.....
ਬ੍ਰਹਮ ਗਿਆਨੀ ਕਾ ਅੰਤੁ ਨ ਪਾਰੁ॥’’.....
‘‘ਬ੍ਰਹਮ ਗਿਆਨੀ ਸਭ ਸ੍ਰਿਸਟਿ ਕਾ ਕਰਤਾ॥ ਬ੍ਰਹਮ ਗਿਆਨੀ ਸਦ ਜੀਵੈ ਨਹੀ ਮਰਤਾ॥
ਬ੍ਰਹਮ ਗਿਆਨੀ ਮੁਕਤਿ ਜੁਗਤਿ ਜੀਅ ਕਾ ਦਾਤਾ॥ ਬ੍ਰਹਮ ਗਿਆਨੀ ਪੂਰਨ ਪੁਰਖੁ ਬਿਧਾਤਾ॥
ਬ੍ਰਹਮ ਗਿਆਨੀ ਅਨਾਥ ਕਾ ਨਾਥੁ॥ ਬ੍ਰਹਮ ਗਿਆਨੀ ਕਾ ਸਭ ਊਪਰਿ ਹਾਥੁ॥
ਬ੍ਰਹਮ ਗਿਆਨੀ ਕਾ ਸਗਲ ਅਕਾਰੁ॥ ਬ੍ਰਹਮ ਗਿਆਨੀ ਆਪਿ ਨਿਰੰਕਾਰੁ॥
ਬ੍ਰਹਮ ਗਿਆਨੀ ਕੀ ਸੋਭਾ ਬ੍ਰਹਮ ਗਿਆਨੀ ਬਨੀ॥ ਨਾਨਕ ਬ੍ਰਹਮ ਗਿਆਨੀ ਸਰਬ ਕਾ ਧਨੀ॥’’ (ਪੰਨਾ 272-74)
ਇਸ ਅਨੁਸਾਰ ਇਹ ਸਭ ਦਾਤਾਂ ਪਰਮਾਤਮਾ ਤੋਂ ਬਗ਼ੈਰ ਕਿਸੇ ਹੋਰ ਤੋਂ ਪ੍ਰਾਪਤ ਨਹੀਂ ਹੋ ਸਕਦੀਆਂ। ਪਰੰਤੂ ਇਸ਼ਤਿਹਾਰਾਂ ਵਿਚ ਕੇਵਲ ਬ੍ਰਹਮ ਗਿਆਨੀ ਹੀ ਨਹੀਂ ਬਲਕਿ ਪੂਰਨ ਬ੍ਰਹਮਗਿਆਨੀ ਦੀ ਡਿਗਰੀ ਵੀ ਸਾਨੂੰ ਪੜ•ਨ ਨੂੰ ਮਿਲਦੀ ਹੈ। ਇਸ ਅਸ਼ਟਪਦੀ ਵਿਚ ਬ੍ਰਹਮਗਿਆਨੀ ਸ਼ਬਦ ਪਰਮਾਤਮਾ  ਈ ਵਰਤਿਆ ਗਿਆ ਹੈ। ਜਦੋਂ ਬ੍ਰਹਮਗਿਆਨੀ ਹੀ ਪਰਮਾਤਮਾ ਹੈ ਫਿਰ ਅਸੀਂ ਪੂਰਨ ਬ੍ਰਹਮਗਿਆਨੀ ਕਿਸ ਪਰਮਾਤਮਾ ਨਾਲ ਜੋੜ ਰਹੇ ਹਾਂ? ਕੀ ਕੋਈ ਪੂਰਨ ਪਰਮਾਤਮਾ ਜਾਂ ਅਧੂਰਾ ਪਰਮਾਤਮਾ ਵੀ ਹੈ? ਜਿਸ ਅਸ਼ਟਪਦੀ ਅੰਦਰ ‘ਸੰਤ ਦੀ ਨਿੰਦਿਆ’ ਜਾਂ ‘ਸੰਤ ਦੋਖੀ’ ਬਾਰੇ ਲਿਖਿਆ ਹੈ ਉਸ ਵਿਚ ਸੰਤ ਪਰਮਾਤਮਾ ਦੀ ਗੱਲ ਕੀਤੀ ਗਈ ਹੈ ਕਿਉਂਕਿ ਇਸ ਅਸ਼ਟਪਦੀ ਦੇ ਅਠਵੇਂ ਪਦੇ ਅੰਦਰ ਗੁਰੂ ਸਾਹਿਬ ਸਰਲ ਸ਼ਬਦਾਂ ਵਿਚ ਪਰਮਾਤਮਾ ਦੀ ਉਸਤਤਿ ਕਰ ਰਹੇ ਹਨ।
ਸਭ ਘਟ ਤਿਸ ਕੇ ਓਹੁ ਕਰਨੈਹਾਰੁ॥ ਸਦਾ ਸਦਾ ਤਿਸ ਕਉ ਨਮਸਕਾਰੁ॥
ਪ੍ਰਭ ਕੀ ਉਸਤਤਿ ਕਰਹੁ ਦਿਨੁ ਰਾਤਿ॥ ਤਿਸਹਿ ਧਿਆਵਹੁ ਸਾਸਿ ਗਿਰਾਸਿ॥
ਸਭੁ ਕਛੁ ਵਰਤੈ ਤਿਸ ਕਾ ਕੀਆ॥ ਜੈਸਾ ਕਰੇ ਤੈਸਾ ਕੋ ਥੀਆ॥
ਅਪਨਾ ਖੇਲੁ ਆਪਿ ਕਰਨੈਹਾਰੁ॥ ਦੂਸਰ ਕਉਨੁ ਕਹੈ ਬੀਚਾਰੁ॥
ਜਿਸ ਨੋ ਕ੍ਰਿਪਾ ਕਰੈ ਤਿਸੁ ਆਪਨ ਨਾਮੁ ਦੇਇ॥ ਬਡਭਾਗੀ ਨਾਨਕ ਜਨ ਸੇਇ॥ 8॥ (ਪੰਨਾ 280)
ਚਰਨਾਂ (ਪੈਰਾਂ) ਬਾਰੇ ਕੁਝ ਅਗਿਆਨੀ ਸਿੱਖਾਂ ਨੂੰ ਭੁਲੇਖਾ ਪਿਆ ਹੈ ਕਿ ਬਿਨਾਂ ਗੁਰਮਤਿ ਦੀ ਰਹਿਣੀ ਦੇ, ਸਿਰਫ਼ ਆਪੇ ਬਣੇ ਸੰਤ (ਜਾਂ ਬ੍ਰਹਮਗਿਆਨੀ, ਬ੍ਰਹਮਜੋਗੀ) ਦੇ ਚਰਨਾਂ ’ਤੇ ਸਿਰ ਧਰ ਕੇ ਜਾਂ ਚਰਨ ਧੂੜ (ਮਿੱਟੀ) ਲੈ ਕੇ ਪਰਮਾਤਮਾ ਦੀ ਪ੍ਰਾਪਤੀ ਹੋ ਜਾਣੀ ਹੈ ਭਾਵੇਂ ਅਜੇ ਤੱਕ ਉਹ (ਆਪੇ ਬਣੇ ਸੰਤ) ਆਪ ਵੀ ਪਰਮਾਤਮਾ ਦੀ ਪ੍ਰਾਪਤੀ ਲਈ ਭੋਰਿਆਂ ਅੰਦਰ ਤਪੱਸਿਆ ਕਰਦੇ ਹੋਣ। ਜਦੋਂ ਕਿ ਸਾਡਾ ਅਤੇ ਆਪੇ ਬਣੇ ਇਹਨਾਂ ਪਖੰਡੀਆਂ ਦਾ ਗੁਰੂ ਇਕ ਹੀ ਹੈ ਅਤੇ ਇਸ ਅਨੁਸਾਰ ਅਸੀਂ ਗੁਰੂ ਭਾਈ ਹੁੰਦੇ ਹੋਏ ਵੀ ਸਾਰੀਆਂ ਦਾਤਾਂ, ਗੁਰੂ ਤੋਂ ਨਾ ਮੰਗਦੇ ਹੋਏ, ਇਹਨਾਂ ਤੋਂ ਪ੍ਰਾਪਤ ਕਰਨ ਦੀ ਆਸ ਰੱਖਦੇ ਹਾਂ। ਬਾਣੀ ਸਾਨੂੰ ਦੱਸਦੀ ਹੈ ਕਿ ਹੁਕਮਾਂ ਰੂਪੀ (ਚਰਨਾਂ) ਨੂੰ ਹਿਰਦੇ ਅੰਦਰ ਵਸਾ ਕੇ ਜੀਵਨ ਵਿਚ ਢਾਲਣਾ ਹੈ। ਗੁਰਬਾਣੀ ਫੁਰਮਾਨ ਹੈ :
ਗੁਰ ਕੇ ਚਰਣ ਮਨ ਮਾਹਿ ਵਸਾਇ॥ (ਪੰਨਾ 1335)
ਗੁਰ ਕਾ ਨਾਮੁ ਜਪਿਓ ਦਿਨੁ ਰਾਤੀ ਗੁਰ ਕੇ ਚਰਨ ਮਨਿ ਧਾਰਿਆ॥
ਗੁਰ ਕੀ ਧੂਰਿ ਕਰਉ ਨਿਤ ਮਜਨੁ ਕਿਲਵਿਖ ਮੈਲੁ ਉਤਾਰਿਆ॥ (ਪੰਨਾ 1218)
ਗੁਰ ਕੇ ਪਗ ਸਿਮਰਉ ਦਿਨੁ ਰਾਤੀ ਮਨਿ ਹਰਿ ਹਰਿ ਹਰਿ ਬਸਿਆ॥ (ਪੰਨਾ 1319)
ਹਿਰਦੈ ਚਰਣ ਸਬਦੁ ਸਤਿਗੁਰ ਕੋ ਨਾਨਕ ਬਾਂਧਿਉ ਪਾਲ॥ (ਪੰਨਾ 680)
ਕਈ ਥਾਵਾਂ ’ਤੇ ਗੁਰੂ ਸਾਹਿਬ ਨੇ ਸਾਧ ਸੰਗਤ ਵਿਚ ਜੁੜਨ ਵਾਲਿਆਂ ਗੁਰਸਿੱਖਾਂ, ਜਿਨ•ਾਂ ਦਾ ਜੀਵਨ ਗੁਰੂ ਦੀ ਸਿੱਖਿਆ ਅਨੁਸਾਰ ਹੋਵੇ, ਲਈ ਵੀ ਸੰਤ ਸ਼ਬਦ ਦੀ ਵਰਤੋਂ ਕੀਤੀ ਹੈ, ਜਿਵੇਂ :
ਸੰਤ ਜਨਾ ਮਿਲਿ ਹਰਿ ਜਸੁ ਗਾਇਓ॥ (ਪੰਨਾ 720)
ਆਵਹੁ ਸੰਤ ਪਿਆਰਿਹੋ ਅਕਥ ਕੀ ਕਰਹ ਕਹਾਣੀ॥ (ਪੰਨਾ 918)
ਸੰਤ ਸਭਾ ਗੁਣ ਗਿਆਨੁ ਬੀਚਾਰੁ॥ (ਪੰਨਾ 1343)
ਜਿਵੇਂ ਗੁਰੂ ਸਾਹਿਬ ਨੇ ਪਰਮਾਤਮਾ ਨੂੰ ਮਿਲਣ ਦਾ ਇਕੋ ਇਕ ਤਰੀਕਾ ਮੂਲ ਮੰਤਰ ਅੰਦਰ ਗੁਰੂ ਦੀ ਕਿਰਪਾ (ਗੁਰਪ੍ਰਸਾਦਿ) ਹੀ ਦੱਸਿਆ ਹੈ ਇਸੇ ਤਰ•ਾਂ ਗੁਰੂ ਲਈ ਸੰਤਨ ਜਾਂ ਸੰਤ ਸ਼ਬਦ ਬਾਣੀ ਅੰਦਰ ਬਹੁਤ ਜਗ•ਾ ਆਇਆ ਹੈ। ਗੁਰਬਾਣੀ ਫੁਰਮਾਨ ਹੈ :
ਸੰਤਨ ਕੈ ਪਰਸਾਦਿ ਹਰਿ ਹਰਿ ਪਾਇਆ ਰਾਮ॥ (ਪੰਨਾ 543)
ਪੀ ਅੰਮ੍ਰਿਤੁ ਸੰਤਨ ਪਰਸਾਦਿ॥ ਵਡੇ ਭਾਗ ਹੋਵਹਿ ਤਉ ਪਾਈਐ ਬਿਨੁ ਜਿਹਵਾ ਕਿਆ ਜਾਣੈ ਸੁਆਦੁ॥ (ਪੰਨਾ 892)
ਸੰਤ ਪ੍ਰਸਾਦਿ ਨਾਨਕ ਹਰਿ ਭੇਟੇ ਮਨ ਤਨ ਸੀਤਲ ਧ੍ਰਾਪੇ॥ (ਪੰਨਾ 209)
ਗੁਰਬਾਣੀ ਫੁਰਮਾਨ ਹੈ :
ਕਬੀਰ ਸੇਵਾ ਕਉ ਦੁਇ ਭਲੇ ਏਕੁ ਸੰਤੁ ਇਕੁ ਰਾਮੁ॥ ਰਾਮੁ ਜੁ ਦਾਤਾ ਮੁਕਤਿ ਕੋ ਸੰਤੁ ਜਪਾਵੈ ਨਾਮੁ॥ (ਪੰਨਾ 1373)
ਕਬੀਰ ਜੀ ਸਮਝਾ ਰਹੇ ਹਨ ਕਿ ਰਾਮ (ਪਰਮਾਤਮਾ) ਮੁਕਤੀ ਦਾਤਾ ਹੈ ਤੇ ਸੰਤ (ਗੁਰੂ) ਨਾਮ ਜਪਾਉਂਦਾ ਹੈ ਕਿਉਂਕਿ ਨਾਮ ਦੀ ਪ੍ਰਾਪਤੀ ਕੇਵਲ ਗੁਰੂ ਤੋਂ ਹੀ ਹੋਣੀ ਹੈ । ਫੁਰਮਾਨ ਹੈ :
ਬਿਨੁ ਸਤਿਗੁਰ ਕੋ ਨਾਉ ਨ ਪਾਏ ਪ੍ਰਭ ਐਸੀ ਬਣਤ ਬਣਾਈ ਹੇ॥ (ਪੰਨਾ 1046)
ਸਤਿਗੁਰੁ ਸਿਖ ਕਉ ਨਾਮ ਧਨੁ ਦੇਇ॥ (ਪੰਨਾ 286)
ਬਿਨੁ ਸਤਿਗੁਰ ਹਰਿ ਨਾਮੁ ਨ ਲਭਈ ਲਖ ਕੋਟੀ ਕਰਮ ਕਮਾਉ॥ (ਪੰਨਾ 40)
ਇੰਨਾ ਕੁਝ ਸਪੱਸ਼ਟ ਹੋਣ ਦੇ ਬਾਵਜੂਦ ਵੀ ਉਪਰੋਕਤ ਆਏ ਸੰਤ ਸ਼ਬਦ ਦੇ ਅਰਥ ਅਸੀਂ ਭੇਖੀ ਸੰਤ ਹੀ ਕਰੀ ਜਾ ਰਹੇ ਹਾਂ ਜਦੋਂ ਕਿ ਗੁਰੂ ਤੋਂ ਬਿਨਾਂ ਨਾਮ ਦੀ ਪ੍ਰਾਪਤੀ ਹੋ ਹੀ ਨਹੀਂ ਸਕਦੀ। ਅੱਗੇ ਫੁਰਮਾਨ ਹੈ :
ਅੰਮ੍ਰਿਤ ਬਚਨ ਸਾਧ ਕੀ ਬਾਣੀ॥ (ਪੰਨਾ 744)
ਇਸ ਵਿਚ ਵੀ ਗੁਰੂ ਸਾਹਿਬ ਕਿਸੇ ਭੇਖੀ ਦੀ ਬਾਣੀ ਦੀ ਗੱਲ ਨਹੀਂ ਕਰ ਰਹੇ ਬਲਕਿ ‘‘ਅੰਮ੍ਰਿਤ ਬਚਨ ਸਤਿਗੁਰ ਕੀ ਬਾਣੀ’’ (ਪੰਨਾ 494) ਦੀ ਗੱਲ ਕਰ ਰਹੇ ਹਨ ਕਿਉਂਕਿ :
ਸਤਿਗੁਰੂ ਬਿਨਾ ਹੋਰ ਕਚੀ ਹੈ ਬਾਣੀ॥ ਬਾਣੀ ਤ ਕਚੀ ਸਤਿਗੁਰੂ ਬਾਝਹੁ ਹੋਰ ਕਚੀ ਬਾਣੀ॥ (ਪੰਨਾ 920)
ਅੱਗੇ ਫੁਰਮਾਨ ਹੈ :
ਇਹ ਨੀਸਾਣੀ ਸਾਧ ਕੀ ਜਿਸੁ ਭੇਟਤ ਤਰੀਐ॥ (ਪੰਨਾ 320)
ਸੰਤ ਸਰਨਿ ਜੋ ਜਨੁ ਪਰੈ ਸੋ ਜਨੁ ਉਧਰਨਹਾਰ॥ (ਪੰਨਾ 279)
ਕਿ ਸਾਧ (ਗੁਰੂ), ਸੰਤ (ਗੁਰੂ) ਦੀ ਸ਼ਰਨ ਪੈ ਕੇ ਜਾਂ ਮਿਲ ਕੇ ਸੰਸਾਰ ਸਾਗਰ ਤੋਂ ਪਾਰ ਹੋਇਆ ਜਾ ਸਕਦਾ ਹੈ। ਇੱਥੇ ਸੰਤ ਜਾਂ ਸਾਧ ਸ਼ਬਦ ਭੇਖੀਆਂ ਲਈ ਨਹੀਂ ਬਲਕਿ ਗੁਰੂ ਲਈ ਹਨ ਕਿਉਂਕਿ ਗੁਰੂ ਸਾਹਿਬ ਫੁਰਮਾਉਂਦੇ ਹਨ :
ਗੁਰ ਬਿਨੁ ਕਿਨੈ ਨ ਪਾਇਓ ਕੇਤੀ ਕਹੈ ਕਹਾਏ॥ (ਪੰਨਾ 420)
ਗੁਰ ਬਿਨੁ ਸੁਰਤਿ ਨ ਸਿਧਿ ਗੁਰੂ ਬਿਨੁ ਮੁਕਤਿ ਨ ਪਾਵੈ॥ (ਪੰਨਾ 1399)
ਗੁਰੁ ਜਹਾਜੁ ਖੇਵਟੁ ਗੁਰੂ ਗੁਰ ਬਿਨੁ ਤਰਿਆ ਨ ਕੋਇ॥ (ਪੰਨਾ 1401)
 ਗੁਰੂ ਸਾਹਿਬ ਕਹਿੰਦੇ ਹਨ ਕਿ ਕੋਈ ਜਿੰਨਾ ਮਰਜ਼ੀ ਕਹੀ ਜਾਵੇ ਪਰ ਗੁਰੂ ਬਿਨਾਂ ਮੁਕਤੀ ਪ੍ਰਾਪਤ ਨਹੀਂ ਹੋ ਸਕਦੀ। ਗੁਰੂ ਸਾਹਿਬ ਤਾਂ ਇੱਥੋਂ ਤੱਕ ਕਹਿੰਦੇ ਹਨ ਮਤ ਕੋਈ ਭੁੱਲ ਜਾਵੇ ਤੇ ਸਮਝੇ ਕਿ ਗੁਰੂ ਬਿਨਾਂ ਕੋਈ ਸੰਸਾਰ ਸਾਗਰ ਪਾਰ ਕਰਵਾ ਸਕਦਾ ਹੈ; ਪਰ ਅਸੀਂ ਜ਼ਰੂਰ ਭੁਲੇਖੇ ਵਿਚ ਹਾਂ। ਫੁਰਮਾਨ ਹੈ :
ਮਤ ਕੋ ਭਰਮਿ ਭੁਲੈ ਸੰਸਾਰਿ॥  ਗੁਰ ਬਿਨੁ ਕੋਇ ਨ ਉਤਰਸਿ ਪਾਰਿ॥...
ਕਹੁ ਨਾਨਕ ਪ੍ਰਭਿ ਇਹੈ ਜਨਾਈ॥ ਬਿਨੁ ਗੁਰ ਮੁਕਤਿ ਨ ਪਾਈਐ ਭਾਈ॥ (ਪੰਨਾ 864)
ਸੰਤ ਦੀ ਪਰਿਭਾਸ਼ਾ ਗੁਰੂ ਗ੍ਰੰਥ ਸਾਹਿਬ ਜੀ ਵਿਚ ਇਸ ਤਰ•ਾਂ ਆਈ ਹੈ :
ਆਠ ਪਹਰ ਨਿਕਟਿ ਕਰਿ ਜਾਨੈ॥ ਪ੍ਰਭ ਕਾ ਕੀਆ ਮੀਠਾ ਮਾਨੈ॥
ਏਕੁ ਨਾਮੁ ਸੰਤਨ ਆਧਾਰੁ॥ ਹੋਇ ਰਹੇ ਸਭ ਕੀ ਪਗ ਛਾਰੁ॥ 1॥
ਸੰਤ ਰਹਤ ਸੁਨਹੁ ਮੇਰੇ ਭਾਈ॥ ਉਆ ਕੀ ਮਹਿਮਾ ਕਥਨੁ ਨ ਜਾਈ॥ 1॥ ਰਹਾਉ॥
ਵਰਤਣਿ ਜਾ ਕੈ ਕੇਵਲ ਨਾਮ॥ ਅਨੰਦ ਰੂਪ ਕੀਰਤਨੁ ਬਿਸ੍ਰਾਮ॥
ਮਿਤ੍ਰ ਸਤ੍ਰੁ ਜਾ ਕੈ ਏਕ ਸਮਾਨੈ॥ ਪ੍ਰਭ ਅਪੁਨੇ ਬਿਨੁ ਅਵਰੁ ਨ ਜਾਨੈ॥ 2॥
ਕੋਟਿ ਕੋਟਿ ਅਘ ਕਾਟਨਹਾਰਾ॥ ਦੁਖ ਦੂਰਿ ਕਰਨ ਜੀਅ ਕੇ ਦਾਤਾਰਾ॥
ਸੂਰਬੀਰ ਬਚਨ ਕੇ ਬਲੀ॥ ਕਉਲਾ ਬਪੁਰੀ ਸੰਤੀ ਛਲੀ॥ 3॥
ਤਾ ਕਾ ਸੰਗੁ ਬਾਛਹਿ ਸੁਰਦੇਵ॥ ਅਮੋਘ ਦਰਸੁ ਸਫਲ ਜਾ ਕੀ ਸੇਵ॥
ਕਰ ਜੋੜਿ ਨਾਨਕੁ ਕਰੇ ਅਰਦਾਸਿ॥ ਮੋਹਿ ਸੰਤਹ ਟਹਲ ਦੀਜੈ ਗੁਣਤਾਸਿ॥ 4॥ (ਪੰਨਾ 392)
‘‘ਜਿਨਾ ਸਾਸਿ ਗਿਰਾਸਿ ਨ ਵਿਸਰੈ ਹਰਿ ਨਾਮਾਂ ਮਨਿ ਮੰਤੁ॥
ਧੰਨੁ ਸਿ ਸੇਈ ਨਾਨਕਾ ਪੂਰਨੁ ਸੋਈ ਸੰਤੁ॥’’ (ਪੰਨਾ 319)
ਅਜੋਕੇ ਸਮੇਂ ਦੇ ਸੰਤ, ਬ੍ਰਹਮਗਿਆਨੀ, ਬ੍ਰਹਮਜੋਗੀਆਂ ਦਾ ਜੀਵਨ ਅਗਰ ਉਪਰੋਕਤ ਦੱਸੇ ਗੁਣਾਂ ਨਾਲ ਮਿਲਾਈਏ ਤਾਂ ਇਹ ਉਸ ਤੋਂ ਕੋਹਾਂ ਦੂਰ ਹਨ। ਗੁਰਮਤਿ ਤੋਂ ਉਲਟ ਕਿਹੜਾ ਕਰਮ ਕਾਂਡ ਹੈ ਜੋ ਇਹ ਨਹੀਂ ਕਰਦੇ। ਉਹ ਕਿਹੜਾ ਔਗੁਣ ਹੈ ਜਿਸ ਨਾਲ ਸਿੱਖ ਤਨਖਾਹੀਆ ਹੋ ਜਾਂਦਾ ਹੈ ਤੇ ਜੋ ਇਹਨਾਂ ਵਿਚ ਨਾ ਹੋਵੇ। ਸਭ ਤੋਂ ਪਹਿਲਾਂ ਇਹਨਾਂ ਨੇ ਅੰਮ੍ਰਿਤ ਦੀਆਂ ਹੀ ਵੰਡੀਆਂ ਪਾ ਦਿੱਤੀਆਂ ਹਨ ਅਤੇ ਹਰ ਉਸ ਅੰਮ੍ਰਿਤਧਾਰੀ ਨੂੰ ਵੀ ਦੁਬਾਰਾ ਅੰਮ੍ਰਿਤ ਛਕਾਉਂਦੇ ਹਨ ਜਿਸ ਨੇ ਇਹਨਾਂ ਦੇ ਡੇਰੇ ਦਾ ਅੰਮ੍ਰਿਤ ਨਾ ਛਕਿਆ ਹੋਵੇ। ਇਹਨਾਂ ਨੇ ਕਿਹੜਾ ਆਪਣਾ ਸੀਸ ਭੇਟ ਕੀਤਾ ਹੈ ਜੋ ਇਹਨਾਂ ਨੂੰ ਅੰਮ੍ਰਿਤ ਦੀ ਕੀਮਤ ਦਾ ਪਤਾ ਹੋਵੇ। ਇਹਨਾਂ ਤਾਂ ਗੁਰੂ ਦੀ ਸਿੱਖਿਆ ਛੱਡ ਕੇ ਆਪਣੀ ਮੱਤ ਅਨੁਸਾਰ ਹੀ ਸਭ ਕੁਝ ਕਰਨਾ ਹੈ। ਅਕਾਲ ਤਖ਼ਤ ਤੋਂ ਲਾਗੂ ਪੰਥਕ ਰਹਿਤ ਮਰਯਾਦਾ ਇਹਨਾਂ ਨੂੰ ਪਸੰਦ ਨਹੀਂ ਕਿਉਂਕਿ ਉਹ ਸਾਰੇ ਪੰਥ ਨੇ ਰਲ ਕੇ ਬਣਾਈ ਹੈ ਨਾ ਕਿ ਕਿਸੇ ਇਕ ਸੰਤ, ਇਕ ਤਖ਼ਤ ਦੇ ਜਥੇਦਾਰ ਨੇ। ਗੁਰੂ ਸਾਹਿਬ ਨੂੰ ਇਹ ਜ਼ਬਰਦਸਤੀ ਹੀ ਭੋਗ ਲੁਆਉਣ ਲੱਗ ਪਏ ਹਨ। ਇਹ ਬੀਮਾਰੀ ਪਤਾ ਨਹੀਂ ਕਦੋਂ ਅਤੇ ਕਿਸ ਤਰ•ਾਂ ਸਿੱਖ ਕੌਮ ਅੰਦਰ ਦਾਖ਼ਲ ਹੋ ਗਈ। ਅਸੀਂ ਗੁਰੂ ਸਾਹਿਬ ਦਾ ਉਹ ਹੁਕਮ ਭੁੱਲ ਗਏ ਹਾਂ ਕਿ ‘‘ਆਤਮਾ ਗ੍ਰੰਥ ਵਿਚ ਤੇ ਸਰੀਰ ਪੰਥ ਵਿਚ’’। ਜਦੋਂ ਕਿ ਅਸੀਂ ਆਪਣੇ ਹੱਥੀਂ ਪੰਜ ਪਿਆਰਿਆਂ ਨੂੰ (ਸਰੀਰਕ ਤੌਰ ’ਤੇ ਗੁਰੂ ਮੰਨਦੇ ਹੋਏ) ਸਭ ਤੋਂ ਪਹਿਲਾਂ ਕੜਾਹ ਪ੍ਰਸ਼ਾਦ ਵਰਤਾਉਂਦੇ ਹਾਂ, ਤਦ ਪਤਾ ਨਹੀਂ ਕਿ ਇਹ ਸਭ ਕੁਝ ਆਪਣੇ ਲਈ ਵਧੀਆ ਵਧੀਆ ਪਦਾਰਥਾਂ ਨੂੰ ਛਕਣ ਛਕਾਉਣ ਲਈ, ਵਧੀਆ-ਵਧੀਆ ਵਸਤਾਂ ਪ੍ਰਾਪਤ ਕਰਨ ਲਈ ਹੀ ਕਰ ਰਹੇ ਹਾਂ? (ਜਿਵੇਂ ਅੱਜ ਤੱਕ ਪੰਡਿਤ ਕਰਦਾ ਆ ਰਿਹਾ ਹੈ)।

ਹਰ ਡੇਰੇ ਅੰਦਰ 15-15 ਸਾਲਾਂ ਤੋਂ ਸੁਖਮਨੀ ਸਾਹਿਬ ਅਤੇ ਅਖੰਡ ਪਾਠਾਂ ਦੀਆਂ ਲੜੀਆਂ ਚੱਲ ਰਹੀਆਂ ਹਨ। ਇਹ ਗੁਰੂ ਸਾਹਿਬ ਦੇ ਹੁਕਮਾਂ ਨੂੰ ਭੁੱਲ ਜਾਂਦੇ ਹਨ। ਗੁਰੂ ਸਾਹਿਬ ਬਾਣੀ ਅੰਦਰ ਪਰਮਾਤਮਾ ਦੀ ਪ੍ਰਾਪਤੀ ਕੇਵਲ ਬਾਣੀ ਪੜ•ਨ ਨਾਲ ਹੀ ਨਹੀਂ ਦੱਸਦੇ ਬਲਕਿ ਬਾਣੀ ਪੜ• ਕੇ, ਸੁਣ ਕੇ, ਵੀਚਾਰ ਕੇ, ਗੁਰੂ ਸਾਹਿਬ ਦੇ ਉਹਨਾਂ ਹੁਕਮਾਂ ਨੂੰ ਜੀਵਨ ਅੰਦਰ ਧਾਰਨ ਕਰਨ ਨਾਲ ਪਰਮਾਤਮਾ ਦੀ ਪ੍ਰਾਪਤੀ ਹੋਣਾ ਦੱਸਦੇ ਹਨ। ਗੁਰਬਾਣੀ ਫੁਰਮਾਨ ਹੈ :
ਸੇਵਕ ਸਿਖ ਪੂਜਣ ਸਭਿ ਆਵਹਿ ਸਭਿ ਗਾਵਹਿ ਹਰਿ ਹਰਿ ਊਤਮ ਬਾਨੀ॥
ਗਾਵਿਆ ਸੁਣਿਆ ਤਿਨ ਕਾ ਹਰਿ ਥਾਇ ਪਾਵੈ ਜਿਨ ਸਤਿਗੁਰ ਕੀ ਆਗਿਆ ਸਤਿ ਸਤਿ ਕਰਿ ਮਾਨੀ॥ (ਪੰਨਾ 669)
ਹੁਕਮੁ ਮੰਨਹਿ ਤਾ ਹਰਿ ਮਿਲੈ ਤਾ ਵਿਚਹੁ ਹਉਮੈ ਜਾਇ॥ (ਪੰਨਾ 560)
ਹੁਕਮੁ ਮੰਨੇ ਸੋ ਜਨੁ ਪਰਵਾਣੁ॥ (ਪੰਨਾ 1175) ਹੁਕਮਿ ਮੰਨਿਐ ਹੋਵੈ ਪਰਵਾਣੁ ਤਾ ਖਸਮੈ ਕਾ ਮਹਲੁ ਪਾਇਸੀ॥ (ਪੰਨਾ 471)
ਚੰਡੀਗੜ• ਵਿਖੇ ਅਪ੍ਰੈਲ 1999 ਨੂੰ 300 ਸਾਲਾ ਸਾਜਨਾ ਦਿਵਸ ਨਾਲ ਸੰਬੰਧਿਤ ਸਮਾਗਮ ਹੋਇਆ, ਜਿਸ ਵਿਚ ਬਾਬਾ ਜੀ ਨੇ ਇਕੋ ਸਮੇਂ 300 ਅਖੰਡ ਪਾਠ ਰਖਵਾਏ। ਪਰ ਬੜੇ ਅਫਸੋਸ ਦੀ ਗੱਲ ਹੈ ਕਿ ਪਾਠੀ ਸਿੰਘਾਂ ਦੀ ਜ਼ਰੂਰਤ ਨਾਲੋਂ ਘੱਟ ਗਿਣਤੀ ਹੋਣ ਕਾਰਨ 200 ਅਖੰਡ ਪਾਠ ਵਿਚ ਹੀ ਸਮਾਪਤ ਕਰਨੇ ਪਏ ਅਤੇ 100-100 ਕਰਕੇ 3 ਵਾਰ ਵਿਚ ਸੰਪੂਰਨ ਕੀਤੇ ਗਏ। ਇਸ ਤਰ•ਾਂ ਗੁਰੂ ਸਾਹਿਬ ਦਾ ਸਤਿਕਾਰ ਹੁੰਦਾ ਹੈ ਜਾਂ ਬੇਅਦਬੀ? ਹੁਣ ਤਾਂ ਇਹਨਾਂ ਨੇ ਸੰਕਟ ਮੋਚਨ ਸ਼ਬਦ ਛਾਪ ਕੇ ਵੇਚਣਾ ਸ਼ੁਰੂ ਕਰ ਦਿੱਤਾ ਹੈ। ਗਿਆਨ-ਹੀਨ ਬੀਬੀਆਂ ਨੂੰ ਇਕ ਸ਼ਬਦ ਦੇ ਦਿੰਦੇ ਹਨ ਤੇ ਦਿਨ ਵਿਚ ਹਰ ਵਾਰੀ ਕੇਸੀਂ ਇਸ਼ਨਾਨ ਕਰਕੇ, ਦੱਸੀ ਹੋਈ ਗਿਣਤੀ ਅਨੁਸਾਰ ਪਾਠ ਕਰਨ ਦਾ ਫਲ (ਪੁੱਤਰ ਪ੍ਰਾਪਤੀ, ਕਾਨੂੰਨੀ ਕੇਸ ਦਾ ਜਿੱਤਣਾ ਆਦਿ) ਦਸਦੇ ਹਨ। ਇਹਨਾਂ ਨੇ ਆਪਣੇ ਚੇਲਿਆਂ ਦੁਆਰਾ ਮੰਗਣਾ, ਆਪਣਾ ਜਨਮ ਸਿੱਧ ਅਧਿਕਾਰ ਸਮਝ ਰੱਖਿਆ ਹੈ ਕਿਉਂਕਿ ਡੇਰੇਦਾਰਾਂ ਦੇ ਚੇਲਿਆਂ ਨੂੰ, ਆਮ ਤੌਰ ’ਤੇ, ਸੇਵਾ ਦੇ ਬਹਾਨੇ ਮੰਗਦੇ ਦੇਖਿਆ ਜਾ ਸਕਦਾ ਹੈ। ਗੁਰੂ ਸਾਹਿਬਾਨ ਸਾਨੂੰ ਮੰਗਣ ਤੋਂ ਵਰਜਦੇ ਹੋਏ ਫੁਰਮਾਨ ਕਰਦੇ ਹਨ :
ਜੋਗੀ ਹੋਵਾ ਜਗਿ ਭਵਾ ਘਰਿ ਘਰਿ ਭੀਖਿਆ ਲੇਉ॥ ਦਰਗਹ ਲੇਖਾ ਮੰਗੀਐ ਕਿਸੁ ਕਿਸੁ ਉਤਰੁ ਦੇਉ॥
ਭਿਖਿਆ ਨਾਮੁ ਸੰਤੋਖੁ ਮੜੀ ਸਦਾ ਸਚੁ ਹੈ ਨਾਲਿ॥ ਭੇਖੀ ਹਾਥ ਨ ਲਧੀਆ ਸਭ ਬਧੀ ਜਮਕਾਲਿ॥
ਨਾਨਕ ਗਲਾ ਝੂਠੀਆ ਸਚਾ ਨਾਮੁ ਸਮਾਲਿ॥ (ਪੰਨਾ 1089)
ਗੁਰ ਪੀਰੁ ਸਦਾਏ ਮੰਗਣ ਜਾਇ॥ ਤਾ ਕੈ ਮੂਲਿ ਨ ਲਗੀਐ ਪਾਇ॥
ਘਾਲਿ ਖਾਇ ਕਿਛੁ ਹਥਹੁ ਦੇਇ॥ ਨਾਨਕ ਰਾਹੁ ਪਛਾਣਹਿ ਸੇਇ॥ (ਪੰਨਾ 1245)
ਹਰ ਡੇਰੇ ’ਤੇ ਏਅਰਕੰਡੀਸ਼ਨ, ਕੇਬਲ ਟੀ.ਵੀ. ਨਾਲ ਲੈਸ ਅਰਾਮਦੇਹ ਅਤੇ ਗੇਟ ’ਤੇ ਪਹਿਰੇਦਾਰ (ਸੇਵਾਦਾਰ) ਸ਼ੁਦਾ ਭੋਰੇ ਮੌਜੂਦ ਹਨ। ਇਹਨਾਂ ਨੇ ਆਪਣੇ ਭੋਰਿਆਂ ’ਤੇ ਮੋਹਰ ਲਾਉਣ ਲਈ ਗੁਰੂ ਗੋਬਿੰਦ ਸਿੰਘ ਜੀ ਨੂੰ ਤਪ ਕਰਦੇ ਦੱਸਣਾ ਸ਼ੁਰੂ ਕਰ ਦਿੱਤਾ ਹੈ ਜਦਕਿ ਗੁਰੂ ਸਾਹਿਬ ਆਪਣੀ ਬਾਣੀ ਅੰਦਰ ਜਪ ਅਤੇ ਤਪ ਦੇ ਖਿਲਾਫ ਹਨ। ਜਾਤ ਪਾਤ ਬਾਰੇ ਵੀ ਆਮ ਰਸਾਲਿਆਂ ਤੇ ਅਖਬਾਰਾਂ ਅੰਦਰ ਅਸੀਂ ਇਹਨਾਂ ਦੀਆਂ ਕਰਤੂਤਾਂ ਤੋਂ ਜਾਣੂੰ ਹਾਂ ਜੋ ਇਹ ਅਖੌਤੀ ਮਜ਼•ਬੀ ਸਿੰਘਾਂ ਜਾਂ ਗ਼ਰੀਬ ਸਿੱਖਾਂ ਨਾਲ ਕਰ ਰਹੇ ਹਨ। ਜੋਤ ਇਹਨਾਂ ਨੇ ਕੇਵਲ ਦੇਸੀ ਘੀ ਦੀ ਹੀ ਜਲਾ ਕੇ ਕੰਮ ਚਲਾ ਲਿਆ ਹੈ ਅਤੇ ਉਹ ਜਗਦੀ ਜੋਤ, ਜੋ ਹਰ ਹਿਰਦੇ ਦੇ ਅੰਦਰ ਹੈ, ਇਹਨਾਂ ਨੇ ਉਸ ਨੂੰ ਜਗਾਉਣ ਦੀ ਜ਼ਰੂਰਤ ਹੀ ਮਹਿਸੂਸ ਨਹੀਂ ਕੀਤੀ। ਹਰ ਡੇਰੇ ’ਤੇ ਸਰੋਵਰ ਬਣਾ ਕੇ ਉਸ ਦਾ ਪਾਣੀ, ਅੰਮ੍ਰਿਤ ਦੱਸ ਦੱਸ ਕੇ ਭੋਲੀ ਭਾਲੀ ਲੋਕਾਈ ਨੂੰ ਬੋਤਲਾਂ ਅੰਦਰ ਪਾ ਕੇ ਵੇਚਣਾ ਸ਼ੁਰੂ ਕਰ ਦਿੱਤਾ ਹੈ। ਜਿਸ ਲਈ ਗੁਰੂ ਸਾਹਿਬ ਨੇ ਸਰੋਵਰ ਤੇ ¦ਗਰ ਸ਼ੁਰੂ ਕੀਤੇ ਸਨ ਉਸ ਸਭ ਤੋਂ ਇਹ ਕੋਹਾਂ ਦੂਰ ਹਨ। ਗ਼ਰੀਬ ਸਿੱਖ ਨੂੰ ਮਿਲਣ ਲਈ ਇਹਨਾਂ ਕੋਲ ਸਮਾਂ ਨਹੀਂ, ਮੰਤਰੀ ਜਾਂ ਅਮੀਰ ਸਿੱਖ ਦੀ ਇਹ ਗੇਟ ’ਤੇ ਖੜ• ਕੇ ਉਡੀਕ ਕਰਦੇ ਹਨ।
ਗੁਰੂ ਸਾਹਿਬ ਨੇ ਕੱਚੀ ਬਾਣੀ ਸੁਣਨ ਅਤੇ ਪੜ•ਨ ਵਾਲੇ ਨੂੰ ਕੱਚਾ ਦੱਸਿਆ ਹੈ ਪਰ ਇਹ ਜ਼ਬਰਦਸਤੀ ਹੀ ਆਪਣੀ ਮਰਜ਼ੀ ਦੀਆਂ ਧਾਰਨਾਵਾਂ ਅਤੇ ਇੱਥੋਂ ਤੱਕ ਕਿ ਮਰਜ਼ੀ ਦੇ ਅਰਥ ਵੀ ਕਰੀ ਜਾ ਰਹੇ ਹਨ। ਇਹਨਾਂ ਵਿਚੋਂ ਬਹੁਤਿਆਂ ਨੂੰ ਰਾਗਾਂ ਅਨੁਸਾਰ ਗੁਰਬਾਣੀ ਦਾ ਇੱਕ ਵੀ ਸ਼ਬਦ ਪੜ•ਨਾ ਨਹੀਂ ਆਉਂਦਾ। ਜਦ ਕਿ ਗੁਰੂ ਸਾਹਿਬ ਫੁਰਮਾ ਰਹੇ ਹਨ :
ਸਤਿਗੁਰੂ ਬਿਨਾ ਹੋਰ ਕਚੀ ਹੈ ਬਾਣੀ॥ ਬਾਣੀ ਤ ਕਚੀ ਸਤਿਗੁਰੂ ਬਾਝਹੁ ਹੋਰ ਕਚੀ ਬਾਣੀ॥
ਕਹਦੇ ਕਚੇ ਸੁਣਦੇ ਕਚੇ ਕਚੀ ਆਖਿ ਵਖਾਣੀ॥ (ਪੰਨਾ 920)
ਗੁਰੂ ਘਰ ਦੀ ਜ਼ਮੀਨ ਦੀਆਂ ਰਜਿਸਟਰੀਆਂ ਇਹਨਾਂ ਬਾਬਿਆਂ ਦੇ ਨਾਂ ਹਨ ਤੇ ਇਹਨਾਂ ਦੀ ਮਲਕੀਅਤ ਦੇ ਝਗੜੇ, ਜੋ ਇਹਨਾਂ ਦੇ ਨਿਜੀ ਹਨ, ਇਹ ਕੌਮ ਦੇ ਝਗੜੇ ਬਣਾ ਕੇ, ਕੌਮ ਦੀ ਸ਼ਕਤੀ (ਪੈਸੇ ਅਤੇ ਸੰਗਤ) ਰਾਹੀਂ ਲੜ ਰਹੇ ਹਨ। ਮੂਰਤੀ ਪੂਜਾ ਨੂੰ ਇਹਨਾਂ ਇੱਥੋਂ ਤੱਕ ਪਹੁੰਚਾ ਦਿੱਤਾ ਹੈ ਕਿ ਇਹ ਗੁਰੂ ਸਾਹਿਬ ਦੀ ਅਸਲੀ ਤਸਵੀਰ ਦੱਸ ਕੇ, ਭੋਲੀ ਭਾਲੀ ਲੋਕਾਈ ਨੂੰ ਉਹ ਫੋਟੋ ਵੇਚ ਕੇ, ਪੈਸੇ ਬਟੋਰ ਰਹੇ ਹਨ। ਪਿੱਛੇ ਜਿਹੇ ਸਰਕਾਰ ਨੇ ਗੁਰੂ ਗੋਬਿੰਦ ਸਿੰਘ ਜੀ ਦੀ ਫੋਟੋ ਕੈ¦ਡਰਾਂ ਵਿਚ ਛਪਵਾ ਦਿੱਤੀ, ਕੌਮ ਨੇ ਬਹੁਤ ਰੌਲਾ ਪਾਇਆ ਪਰ ਕਦੇ ਇਹਨਾਂ ਡੇਰੇਦਾਰਾਂ ਵੱਲ ਧਿਆਨ ਨਹੀਂ ਮਾਰਿਆ, ਜਿਹਨਾਂ ਗੁਰੂ ਸਾਹਿਬ ਦੀ ਫੋਟੋ ਨਾਲ ਆਪਣੀ ਫੋਟੋ ਇਸ਼ਤਿਹਾਰਾਂ ਅੰਦਰ ਛਾਪ ਕੇ ਦੀਵਾਰਾਂ ’ਤੇ ਲਾਉਣ ਦਾ ਠੇਕਾ ਕਰ ਰੱਖਿਆ ਹੈ। ਇਸ ਨਾਲ ਇਹ ਗੁਰੂ ਸਾਹਿਬ ਨਾਲ ਆਪਣੀ ਬਰਾਬਰਤਾ ਦਾ ਵਿਖਾਵਾ ਕਰਦੇ ਹੋਏ ਆਪਣੀ ਪੂਜਾ ਵੀ ਕਰਾ ਰਹੇ ਹਨ। ਅੱਜ ਪੰਥ ਅੰਦਰ ਅਕਾਲ ਤਖ਼ਤ ਦੀ ਉ¤ਚਤਾ ਦੇ ਗੀਤ ਗਾਏ ਜਾ ਰਹੇ ਹਨ। ਉਹ ਸੰਤ ਸਮਾਜ ਜਿਸ ਨੇ ਅੱਜ ਤੱਕ ਪੰਥਕ ਰਹਿਤ ਮਰਯਾਦਾ, ਜੋ ਅਕਾਲ ਤਖ਼ਤ ਵਲੋਂ ਸਾਰੇ ਪੰਥ ’ਤੇ ਲਾਗੂ ਹੈ, ਨਹੀਂ ਮੰਨੀ, ਅੱਜਕੱਲ• ਤਖ਼ਤ ਦੀ ਉ¤ਚਤਾ ਨੂੰ ਖ਼ਤਰਾ ਹੈ-ਖ਼ਤਰਾ ਹੈ ਦਾ ਰੌਲਾ ਪਾ ਰਿਹਾ ਹੈ। ਇਹਨਾਂ ਹੁਣ ਵੀ ਪੰਥਕ ਰਹਿਤ ਮਰਯਾਦਾ ਮੰਨਣੀ ਮਨਜ਼ੂਰ ਨਹੀਂ ਕੀਤੀ, ਪਰ ਆਪਣੀ ਬੱਲੇ ਬੱਲੇ ਤੇ ਵੋਟਾਂ ਦੀ ਖਾਤਰ ਇਹ ਬਹੁਤ ਉ¤ਚੀ ਉ¤ਚੀ ਨਾਅਰੇ ਲਾਉਂਦੇ ਹਨ। ਸੰਗਰਾਂਦ, ਪੂਰਨਮਾਸ਼ੀ, ਮੱਸਿਆ ਆਦਿ ਅਨਮਤੀ ਤਿਉਹਾਰਾਂ ਨੂੰ ਇਹ ਇਤਿਹਾਸਕ ਤਿਉਹਾਰ ਦੱਸਦੇ ਹਨ ਤੇ ਇਸ ਪ੍ਰਤੀ ਅਖਬਾਰਾਂ ਵਿਚ ਬਿਆਨ ਦੇ ਕੇ ਆਪਣੇ ਆਪ ਨੂੰ ਸੰਤ ਸਮਾਜ ਅਖਵਾਈ ਜਾ ਰਹੇ ਹਨ। ਜਦੋਂ ਕਿ ਗੁਰੂ ਸਾਹਿਬ ਦਾ ਹੁਕਮ ਹੈ ‘‘ਥਿਤੀ ਵਾਰ ਸੇਵਹਿ ਮੁਗਧ ਗਵਾਰ’’ (ਪੰਨਾ 843) ਸ਼੍ਰੋ: ਗੁ: ਪ੍ਰਬੰਧਕ ਕਮੇਟੀ ਵਲੋਂ ਤਿਆਰ ਕੀਤੇ ਕੈ¦ਡਰ ਨੂੰ ਇਹਨਾਂ ਚੈ¦ਿਜ ਕਰ ਦਿੱਤਾ ਹੈ, ਜੋ ਕਿ ਇਕ ਸ਼ਲਾਘਾਯੋਗ ਕਾਰਜ ਸੀ। ਸਿੱਖ ਕੌਮ ਅੰਦਰ ਪੰਜ ਕਕਾਰੀ ਵਰਦੀ ਹੀ ਲਾਗੂ ਹੈ, ਪਰ ਇਹਨਾਂ ਭੇਖੀਆਂ ਨੇ ਖਾਸ ਕਿਸਮ ਦੀ ਵਰਦੀ ਜਿਸ ਵਿਚ ਨੰਗੀਆਂ ਲੱਤਾਂ, ਖਾਸ ਕਿਸਮ ਦੀ ਦਸਤਾਰ ਅਤੇ ਚੋਲੇ ਨੂੰ ਪਹਿਰਾਵਾ ਬਣਾ ਦਿੱਤਾ ਹੈ। ਭੋਲੀਆਂ ਭਾਲੀਆਂ ਬੀਬੀਆਂ ਨੂੰ ਇਹਨਾਂ, ਪੰਥਕ ਰਹਿਤ ਮਰਯਾਦਾ ਦੇ ਵਿਰੁੱਧ ਜਾ ਕੇ, ਅੰਗ ਛੇਦਕ ਗਹਿਣੇ ਪਾਉਣ ਦੀ ਇਜਾਜ਼ਤ ਦੇਣੀ ਸ਼ੁਰੂ ਕਰ ਦਿੱਤੀ ਹੈ, ਜਿਸ ਨਾਲ ਉਹ ਸਾਬਤ ਸੂਰਤ ਨਹੀਂ ਰਹਿੰਦੀਆਂ। ‘‘ਸਾਬਤ ਸੂਰਤਿ ਦਸਤਾਰ ਸਿਰਾ’’ ਰਹਿਣ ਦਾ ਹੁਕਮ ਹੈ।
ਇਹਨਾਂ ਨੂੰ ਤਾਂ ਉਹ ਪੁਰਾਣੀ ਰੀਤ ਵੀ ਮਨਜ਼ੂਰ ਨਹੀਂ ਜੋ ਗੁਰੂ ਸਾਹਿਬਾਨ ਦੇ ਸਮੇਂ ਤੋਂ ਚਲੀ ਆ ਰਹੀ ਹੈ, ਜਿਸ ਅਨੁਸਾਰ ਸਿੱਖ ਕੌਮ ਅੰਦਰ ਕੌਮ ਲਈ ਵਧੀਆ ਤੋਂ ਵਧੀਆ ਕੰਮ (ਸ਼ਹੀਦੀ ਪ੍ਰਾਪਤ ਕਰਨ ਵਾਲੇ ਨੂੰ ਵੀ) ਕਰਨ ਵਾਲੇ ਨੂੰ ਸਿਰੋਪਾਓ ਹੀ ਦਿੱਤਾ ਜਾਂਦਾ ਸੀ ਤੇ ਜਿਸ ਦੀ ਖਾਸ ਅਹਿਮੀਅਤ ਵੀ ਸੀ। ਪਰ ਚੰਡੀਗੜ• ਵਿਚ ਮਿਤੀ 24 ਅਕਤੂਬਰ, 1998 ਨੂੰ ਸੈਕਟਰ 40 ਵਿਚ ਇਕ ਬਹੁਤ ਵੱਡਾ ਸਮਾਗਮ ਹੋਇਆ, ਜਿਸ ਵਿਚ ਪੰਥ ਦੀਆਂ ਮਹਾਨ ਸ਼ਖਸੀਅਤਾਂ ਨੇ, ਤਖ਼ਤਾਂ ਦੇ ਜਥੇਦਾਰ ਸਾਹਿਬਾਨ ਨੇ ਅਤੇ ਲਗਭਗ ਸਾਰੇ ਸੰਤ ਸਮਾਜ ਨੇ ਹਾਜ਼ਰੀ ਭਰੀ, ਜਿੱਥੇ  ਪ੍ਰਧਾਨ ਸਾਹਿਬ ਨੇ ਹਰ ਸੰਤ ਦੇ ਗਲੇ ਵਿਚ ਸਿਰੋਪਾਉ ਦੀ ਥਾਂ ’ਤੇ ਸੋਨੇ ਦੇ ਲਿਸ਼ਕਦੇ ਮੈਡਲ ਪਾਏ। ਉਹ ਪਤਾ ਨਹੀਂ ਕਿਹੜਾ ਇੰਟਰਨੈਸ਼ਨਲ ਮੈਚ ਜਿੱਤ ਕੇ ਆਏ ਸਨ। ਇਕ ਹੋਰ ਸਮਾਗਮ, ਇਕ ਸੰਤ ਵਲੋਂ 25 ਅਕਤੂਬਰ 98 ਤੱਕ, ਸੈਕਟਰ 34 ਦੇ ਗਰਾਊਂਡ ਵਿਚ ਕੀਤਾ ਗਿਆ ਜਿਸ ਦੀ ਸਮਾਪਤੀ ਦੇ ਤੇ ਦੋਧੀ ਯੂਨੀਅਨ ਦੇ ਪ੍ਰਧਾਨ ਵਲੋਂ ਬਾਬਾ ਜੀ ਨੂੰ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਤਰ•ਾਂ ਰੁਮਾਲਾ, ਬਾਬੇ ਦੇ ਬਿਨਸਨਹਾਰ ਸਰੀਰ ’ਤੇ, ਪਾਇਆ ਗਿਆ ਤੇ ਸੋਨੇ ਦੀ ਚਾਰ ਇੰਚ ਚੌੜੀ ਚੈਨ (2ਰੳਚੲਲੲਟ) ਉਸ ਗੁਟ ’ਤੇ ਸਜਾਈ ਗਈ, ਜਿਸ ’ਤੇ ਸਰਬ ਲੋਹ ਦਾ ਕੜਾ ਹੋਣਾ ਚਾਹੀਦਾ ਸੀ। ਜਦ ਕਿ ਗੁਰਬਾਣੀ ਸੋਨੇ ਤੇ ਮਿੱਟੀ ਨੂੰ ਬਰਾਬਰ ਹੀ ਦੱਸਦੀ ਹੈ :
ਜੋ ਨਰੁ ਦੁਖ ਮੈ ਦੁਖੁ ਨਹੀ ਮਾਨੈ॥ ਸੁਖ ਸਨੇਹੁ ਅਰੁ ਭੈ ਨਹੀ ਜਾ ਕੈ ਕੰਚਨ ਮਾਟੀ ਮਾਨੈ॥ (ਪੰਨਾ 633)
ਉਸਤਤਿ ਨਿੰਦਿਆ ਨਾਹਿ ਜਿਹਿ ਕੰਚਨ ਲੋਹ ਸਮਾਨਿ॥ ਕਹੁ ਨਾਨਕ ਸੁਨਿ ਰੇ ਮਨਾ ਮੁਕਤਿ ਤਾਹਿ ਤੈ ਜਾਨਿ॥ (ਪੰਨਾ 1426)
ਹੁਣ ਤਾਂ ਇਹਨਾਂ ਸੰਤਾਂ ਨੇ ਆਪਣੇ ਦੇਹ ਤਿਆਗ ਚੁੱਕੇ ਸੰਤਾਂ ਦੇ ‘ਅਵਤਾਰ ਦਿਹਾੜੇ’ ਵੀ ਮਨਾਉਣੇ ਸ਼ੁਰੂ ਕਰ ਦਿੱਤੇ ਹਨ। ਇਕ ਇਸ਼ਤਿਹਾਰ ਦੀ ਵੰਨਗੀ ਹੇਠ ਲਿਖੇ ਅਨੁਸਾਰ ਪੜ•ਨ ਨੂੰ ਮਿਲੀ, ਜਿਸ ਵਿਚ ਬਾਣੀ ਦੇ ਸ਼ਬਦ-ਜੋੜ ਵੀ ਗ਼ਲਤ ਹਨ :
‘‘ਆਪਿ ਨਰਾਇਣੁ ਕਲਾ ਧਾਰਿੁ ਜਗ ਮਹਿ ਪਰਵਰਿਯਉ’’-ਅਵਤਾਰ ਦਿਹਾੜਾ ਤੇ ਨਗਰ ਕੀਰਤਨ (ਸੰਤ ਬਾਬਾ ਨਰੈਣ ਸਿੰਘ)
ਮਿਤੀ 17-7-99 ਤੋਂ 19-7-99 ਤੱਕ-ਨਾਨਕਸਰ ਵਿਖੇ...........
ਗੁਰੂ ਸਾਹਿਬ ਨੇ ਜਿੱਥੇ ਸੰਤ ਸ਼ਬਦ ਵਰਤ ਕੇ ਗੁਰੂ, ਪ੍ਰਭੂ, ਸਾਧ ਸੰਗਤ ਦੀ ਧੂੜੀ ਮੰਗੀ ਹੈ ਉ¤ਥੇ ਗੁਰਸਿੱਖ ਨੂੰ ਵੀ ਗੁਰੂ ਦਾ ਸਰੂਪ ਦਰਸਾਇਆ ਹੈ, ਜਿਵੇਂ : ਤੀਸਰ ਰੂਪ ਸਿਖ ਹੈ ਮੋਰ, ਗੁਰਬਾਣੀ ਰਤਿ ਜਿਹ ਨਿਸ ਭੋਰ,
ਵਿਸਾਹੁ ਪ੍ਰੀਤਿ ਗੁਰ ਸਬਦ ਜੁ ਧਰੈ, ਗੁਰ ਕਾ ਦਰਸਨ ਨਿਤ ਉਠ ਕਰੇ। (ਰਹਿਤਨਾਮਾ ਭਾਈ ਨੰਦ ਲਾਲ ਸਿੰਘ ਜੀ)
ਗੁਰੂ ਖਾਲਸਾ ਮਾਨੀਅਹਿ ਪਰਗਟ ਗੁਰੂ ਕੀ ਦੇਹ। ਜੋ ਸਿਖ ਮੋ ਮਿਲਬੋ ਚਹਹਿ ਖੋਜ ਇਨਹੁ ਮਹਿ ਲੇਹ। (ਭਾਈ ਪ੍ਰਹਿਲਾਦ ਸਿੰਘ ਜੀ)
ਗੁਰੂ ਖਾਲਸਾ ਖਾਲਸਾ ਗੁਰੂ, ਅਬ ਤੇ ਹੋਏ ਏਸੀ ਬਿਧ ਸ਼ੁਰੂ। (ਗੁਰ ਪ੍ਰਤਾਪ ਸੂਰਜ ਗ੍ਰੰਥ)
ਗੁਰੂ ਸਿਖੁ ਸਿਖੁ ਗੁਰੂ ਹੈ, ਏਕੋ ਗੁਰ ਉਪਦੇਸੁ ਚਲਾਏ॥ (ਪੰਨਾ 444)
‘‘ਗੁਰਸਿਖਾਂ ਕੀ ਹਰਿ ਧੂੜਿ ਦੇਹਿ, ਹਮ ਪਾਪੀ ਭੀ ਗਤਿ ਪਾਂਹਿ॥’’ (ਪੰਨਾ 1424)
ਇਤਨਾ ਕੁਝ ਹੁੰਦੇ ਹੋਏ ਅਸੀਂ ਇਹਨਾਂ ਭੇਖੀਆਂ ਦੇ ਚੱਕਰਾਂ ਵਿਚ ਪਏ ਹੋਏ ਹਾਂ ਜਦ ਕਿ ਸਾਨੂੰ ਗੁਰੂ ਦੇ ਦਰਸ਼ਨ, ਗੁਰੂ ਦੇ ਹੁਕਮ ਅਨੁਸਾਰ ਖਾਲਸੇ ਵਿਚ ਹੀ ਕਰਨੇ ਚਾਹੀਦੇ ਹਨ। ਗੁਰਮਤਿ ਅਨੁਸਾਰ ਕਿਰਤ ਕਰੋ, ਨਾਮ ਜਪੋ ਅਤੇ ਵੰਡ ਛਕੋ ਦਾ ਸਿਧਾਂਤ ਹੈ। ਸੰਸਾਰ ਦੇ ਅੰਦਰ ਜਿਵੇਂ ਸਾਡੇ ਗੁਰੂ ਸਾਹਿਬਾਨ ਨੇ ਆਪਣਾ ਜੀਵਨ ਜੀਅ ਕੇ ਸਾਨੂੰ ਕਿਰਤ ਕਰਨੀ ਦੱਸੀ ਹੈ। ਇੱਕ ਵੀ ਸੰਤ, ਬਾਬਾ, ਡੇਰੇਦਾਰ ਐਸਾ ਨਹੀਂ ਮਿਲੇਗਾ, ਜੋ ਦਸਾਂ ਨਹੁੰਆਂ ਦੀ ਕਿਰਤ ਕਰਕੇ ਉਸ ਵਿਚੋਂ ਦਸਵੰਧ ਗੁਰੂ ਦੇ ਲੇਖੇ ਲਾਉਂਦਾ ਹੋਵੇ। ਅਸੀਂ ਤਾਂ ਬੱਸ ਇਸੇ ਵਿਚ ਖੁਸ਼ ਹਾਂ ਕਿ ਕਾਰ ਸੇਵਾ ਵਾਲੇ ਬਾਬਾ ਜੀ ਨੇ ਗੁਰਦੁਆਰਾ ਬਣਾ ਦਿੱਤਾ ਹੈ, ਸਕੂਲ ਦੀ ਬਿਲਡਿੰਗ ਬਣਾ ਦਿੱਤੀ ਹੈ ਅਤੇ ਕਿਸੇ ਗਰੀਬ ਦੀ ਮਦਦ ਕਰ ਦਿੱਤੀ ਹੈ। ਪਰ ਅਸੀਂ ਕਦੀ ਵੀ ਸੋਚਣ ਦੀ ਕੋਸ਼ਿਸ਼ ਨਹੀਂ ਕੀਤੀ ਕਿ ਜੋ ਪੈਸਾ ਬਾਬਾ ਜੀ ਲਾ ਰਹੇ ਹਨ, ਉਹ ਆਇਆ ਕਿੱਥੋਂ ਹੈ? ਉਹ ਤਾਂ ਸਾਡੇ ਹੀ ਦਸਵੰਧ ਵਿਚੋਂ ਆਪਣਾ ਅਤੇ ਆਪਣੇ ਚੇਲਿਆਂ (ਗੰਨਮੈਨਾਂ) ਦਾ, ਗੱਡੀਆਂ ਦਾ, ਸੁੰਦਰ ਵਸਤਰਾਂ ਦਾ, ਮਖਮਲੀ ਜੁੱਤੀਆਂ ਦਾ, ਨਗਾਂ ਵਾਲੀਆਂ ਸੋਨੇ ਦੀਆਂ ਮੁੰਦ੍ਰੀਆਂ ਦਾ, ਏਅਰਕੰਡੀਸ਼ਨ ਭੋਰਿਆਂ ਦਾ, ਆਪਣੇ ਨਾਂ ’ਤੇ ਰਜਿਸਟਰੀ ਸ਼ੁਦਾ ਡੇਰਿਆਂ ਦੀਆਂ ਆਲੀਸ਼ਾਨ ਬਿਲਡਿੰਗਾਂ ਦਾ, ਡੇਰਿਆਂ ਦੀ ਮਲਕੀਅਤ ਬਾਰੇ ਉਪਜੇ ਨਿੱਜੀ ਮੁਕੱਦਮਿਆਂ ਦਾ, ਹੈਲੀਕਾਪਟਰਾਂ ਦੇ ਕਿਰਾਏ ਦਾ, ਖਰਚਾ ਕੱਢ ਕੇ, ਬਾਕੀ ਬਚਿਆ ਹੀ ਲਾਉਂਦੇ ਹਨ। ਸਾਨੂੰ ਇਹ ਸੋਚਣ ਲਈ ਮਜਬੂਰ ਹੋਣਾ ਪਵੇਗਾ ਕਿ ਜਿਸ ਮਸੰਦ ਪ੍ਰਥਾ ਨੂੰ ਗੁਰੂ ਗੋਬਿੰਦ ਸਿੰਘ ਜੀ ਨੇ ਖਤਮ ਕੀਤਾ ਸੀ ਕਿਤੇ ਉਹ ਦੁਬਾਰਾ ਤਾਂ ਨਹੀਂ ਜਨਮ ਲੈ ਗਈ ਕਿਉਂਕਿ ਸਾਨੂੰ ਆਮ ਅਖਬਾਰਾਂ ਦੀਆਂ ਸੁਰਖੀਆਂ ਅੰਦਰ ਡੇਰੇਦਾਰਾਂ ਦੇ ਝਗੜੇ, ਪੈਸੇ ਅਤੇ ਜ਼ਮੀਨ ਦੇ ਪਿੱਛੇ, ਪੜ•ਨ ਨੂੰ ਮਿਲਦੇ ਹਨ। ਸਾਨੂੰ ਸੋਚਣਾ ਚਾਹੀਦਾ ਹੈ ਕਿ ਸਾਡਾ ਦਸਵੰਧ ਗੁਰੂ ਦੇ ਦਿੱਤੇ ਹੁਕਮ ਅਨੁਸਾਰ (ਗਰੀਬ ਦਾ ਮੂੰਹ ਗੁਰੂ ਕੀ ਗੋਲਕ ਹੈ), ਲੇਖੇ ਲੱਗ ਰਿਹਾ ਹੈ ਜਾਂ ਬਾਬਾ ਜੀ ਦੀ ਗੱਡੀ ਵਿਚ ਪੈਟਰੋਲ ਦੇ ਰੂਪ ਵਿਚ ਫੂਕਿਆ ਜਾ ਰਿਹਾ ਹੈ। ਅੱਜ ਕਈ ਸਿੱਖ ਅਜਿਹੇ ਵੀ ਹਨ ਜੋ ਡੇਰੇਦਾਰਾਂ ਦੀਆਂ ਕਾਲੀਆਂ ਕਰਤੂਤਾਂ ਬਾਰੇ ਚੰਗੀ ਤਰ•ਾਂ ਜਾਣਦੇ ਹੋਏ ਵੀ ਸੱਚ ਬੋਲਣ ਤੋਂ ਡਰਦੇ ਹਨ। ਸਾਡੇ ਦਿਮਾਗ਼ ਵਿਚ ਤਾਂ ਇਹ ਹੀ ਹੁੰਦਾ ਹੈ ਕਿ ਸੁਖਮਨੀ ਸਾਹਿਬ ਅੰਦਰ ਆਏ ਸ਼ਬਦ ‘ਸੰਤ’ ਦੀ ਨਿੰਦਿਆ ਕਰਨ ਵਾਲੇ ਦੀ ਸਿੱਧੀ ਟਿਕਟ ਨਰਕ ਦੀ ਕੱਟੀ ਜਾਂਦੀ ਹੈ ਪਰ ਅਸੀਂ ਕਦੇ ਇਹ ਨਹੀਂ ਸੋਚਿਆ ਕਿ ਸੁਖਮਨੀ ਸਾਹਿਬ ਅੰਦਰ ਤਾਂ ‘ਗੁਰੂ ਸੰਤ’ ਦੀ ਨਿੰਦਿਆ ਕਰਨ ਵਾਲੇ ਬਾਰੇ ਲਿਖਿਆ ਗਿਆ ਹੈ ਨਾ ਕਿ ਸੱਚ ਬੋਲਣ ਵਾਲੇ ਲਈ। ਕਿਸੇ ਪਖੰਡੀ ਜਾਂ ਭੇਖੀ ਦੀਆਂ ਕਾਲੀਆਂ ਕਰਤੂਤਾਂ ਨੂੰ ਸੰਗਤ ਸਾਹਮਣੇ ਲਿਆਉਣ ਨੂੰ ਨਿੰਦਿਆ ਨਹੀਂ ਬਲਕਿ ਸੱਚ ਬੋਲਣ ਦੀ ਜੁਰਅਤ ਕਿਹਾ ਜਾ ਸਕਦਾ ਹੈ (ਜਿਵੇਂ ਗੁਰੂ ਨਾਨਕ ਦੇਵ ਜੀ ਮੰਦਰਾਂ ਅਤੇ ਮਸਜਿਦਾਂ ਅੰਦਰ ਜਾ ਕੇ ਵੀ ਸੱਚ ਬੋਲਦੇ ਰਹੇ) ਅੱਜ ਸਿੱਖ ਕੌਮ ਦੇ ਅੰਦਰ ਅਨੇਕਾਂ ਸੁਖਮਨੀ ਸੁਸਾਇਟੀਆਂ ਹਨ, ਪਰ ਆਸਾ ਕੀ ਵਾਰ ਦੀ ਇੱਕ ਵੀ ਸੁਸਾਇਟੀ ਨਹੀਂ। ਇਹ ਇਸ ਲਈ ਤੇ ਨਹੀਂ ਕਿ ਆਸਾ ਕੀ ਵਾਰ ਵਿਚ ਗੁਰੂ ਸਾਹਿਬ ਨੇ ਕਰਮ ਕਾਂਡਾਂ ਦੀ ਖਲੜੀ ਉਧੇੜੀ ਹੋਈ ਹੈ ਅਤੇ ਸੁਖਮਨੀ ਸਾਹਿਬ ਸੁਸਾਇਟੀਆਂ ਦੁਆਰਾ ਭੋਲੀ ਭਾਲੀ ਲੋਕਾਈ ਦੇ
ਦਿਮਾਗ਼ ਅੰਦਰ ਸੰਤ ਦੀ ਨਿੰਦਿਆ ਕਰਨ ਵਾਲੇ ਨੂੰ ਡਰਾ ਡਰਾ ਕੇ ਆਪਣੇ ਪੁਜਾਰੀ ਜੋ ਬਣਾਉਣਾ ਹੈ?
ਅੱਜ ਆਮ ਤੌਰ ’ਤੇ ਅਸੀਂ ਗੁਰੂ ਗ੍ਰੰਥ ਸਾਹਿਬ ਜੀ ਦੀ ਹਜ਼ੂਰੀ ਵਿਚ ਵੀ ਇਨ•ਾਂ ਪਖੰਡੀਆਂ ਦੇ ਪੈਰਾਂ ਵਿਚ ¦ਮੇ ਪੈ ਪੈ ਕੇ ਨੱਕ ਰਗੜੀ ਜਾ ਰਹੇ ਹਾਂ। ਇਹਨਾਂ ਨੂੰ ਗੁਰੂ ਸਾਹਿਬ ਦੀ ਹਜ਼ੂਰੀ ਵਿਚ ਵੀ ਆਪਣੇ ਆਪ ਨੂੰ ਮੱਥੇ ਟਿਕਾਉਂਦਿਆਂ ਨੂੰ ਸ਼ਰਮ ਮਹਿਸੂਸ ਨਹੀਂ ਹੁੰਦੀ। ਇਕ ਸਮਾਗਮ ਵਿਚ ਬੀਬੀਆਂ ਨੇ ਹੀ ਨਹੀਂ ਬਲਕਿ ਆਪਣੇ ਆਪ ਨੂੰ ਸੰਤ ਕਹਾਉਣ ਵਾਲਿਆਂ ਨੇ ਵੀ ਬਾਬਾ ਜੀ ਦੇ ਚਰਨਾਂ ਵਿਚ ਡਿਗ ਡਿਗ ਕੇ ਅਰਦਾਸਾਂ ਕੀਤੀਆਂ। ਇਹਨਾਂ ਭੇਖੀਆਂ ਨੇ ਜਿਥੇ ਵੀ ਕਦਮ ਰੱਖਿਆ, ਉਸ ਕਸਬੇ ਜਾਂ ਪਿੰਡ ਦੇ ਨਾਮ ਨਾਲ ਸਾਹਿਬ ਸ਼ਬਦ ਲਾਉਣਾ ਸ਼ੁਰੂ ਕਰ ਦਿੱਤਾ ਹੈ ਜਦੋਂ ਕਿ ਗੁਰੂ ਸਾਹਿਬ ਵਲੋਂ ਵਸਾਏ ਸ਼ਹਿਰ, ਕਸਬੇ ਦੇ ਨਾਂ ਨਾਲ ਹੀ ‘ਸਾਹਿਬ’ ਸ਼ਬਦ ਲਾਇਆ ਜਾਂਦਾ ਹੈ। ਇਹਨਾਂ ਨੇ ਆਪਣੇ ਨਾਵਾਂ ਦੇ ਪਿੱਛੇ ‘ਮਹਾਰਾਜ’ ਬੁਲਵਾਉਣਾ ਤੇ ਇਸ਼ਤਿਹਾਰਾਂ ਵਿਚ ਛਾਪਣਾ ਸ਼ੁਰੂ ਕਰ ਦਿੱਤਾ ਹੈ ਜਦੋਂ ਕਿ ਮਹਾਰਾਜ ਕੇਵਲ ਇਕ ਪਰਮਾਤਮਾ ਹੈ। ਜਾਂ ਦੁਨਿਆਵੀ ਤੌਰ ’ਤੇ ਰਾਜਿਆਂ ਤੇ ਰਾਜ ਕਰਨ ਵਾਲੇ ਨੂੰ ਮਹਾਰਾਜਾ ਕਿਹਾ ਜਾਂਦਾ ਸੀ ਪਰ ਇਹਨਾਂ ਨੂੰ ਤਾਂ ਦੁਨਿਆਵੀ ਤੌਰ ’ਤੇ, ਅਗਿਆਨਤਾ-ਵਸ, ਹਜ਼ਾਰ ਜਾਂ ਦੋ ਹਜ਼ਾਰ ਪ੍ਰਾਣੀ ਹੀ ਜਾਣਦੇ ਹੋਣਗੇ। ਬਾਣੀ ਮੁਤਾਬਕ ਅਸੀਂ ਪੜ• ਹੀ ਆਏ ਹਾਂ ਕਿ ਸੰਤ, ਬ੍ਰਹਮਗਿਆਨੀ ਆਦਿ ਸ਼ਬਦ ਗੁਰੂ ਸਾਹਿਬਾਨ ਨੇ ਬਾਣੀ ਅੰਦਰ ਪਰਮਾਤਮਾ ਜਾਂ ਗੁਰੂ ਲਈ ਵਰਤੇ ਹਨ, ਪਰੰਤੂ ਇਹਨਾਂ ਅਜੋਕੇ ਪਖੰਡੀਆਂ ਨੇ ਆਪਣੇ ਨਾਵਾਂ ਨਾਲ ਕੇਵਲ ਇਕ ਨਾਮ ਸੰਤ ਜਾਂ ਬ੍ਰਹਮਗਿਆਨੀ ਹੀ ਨਹੀਂ (ਪਰਮਾਤਮਾ ਦੀ ਬਰਾਬਰਤਾ ਕਰਨ ਲਈ) ਬਲਕਿ 10-10 ਹੋਰ ਡਿਗਰੀਆਂ ਲਾਉਣੀਆਂ ਸ਼ੁਰੂ ਕਰ ਦਿੱਤੀਆਂ ਹਨ (ਇਹ ਡਿਗਰੀਆਂ ਪੰਥ ਜਾਂ ਅਕਾਲ ਤਖ਼ਤ ਵਲੋਂ ਨਾ ਤੇ ਪ੍ਰਾਪਤ ਹੀ ਹੋਈਆਂ ਹਨ ਅਤੇ ਨਾ ਹੀ ਪੰਥਕ ਤੌਰ ’ਤੇ ਪ੍ਰਵਾਨ ਹਨ) ਇਸ ਤਰ•ਾਂ ਇਹ ਪਖੰਡੀ ਆਪਣੇ ਆਪ ਨੂੰ ਪਰਮਾਤਮਾ ਤੋਂ ਵੀ ਉ¤ਚਾ ਦਰਜਾ ਦੇਣ ਲਈ ਉਤਸਕ ਹਨ, ਜਿਵੇਂ ਕਿ ਇਸ਼ਤਿਹਾਰਾਂ ਵਿਚ ਆਮ ਤੌਰ ’ਤੇ ਸਾਨੂੰ ਹੇਠ ਲਿਖੇ ਅਨੁਸਾਰ ਪੜ•ਨ ਨੂੰ ਮਿਲਦਾ ਹੈ : ਬ੍ਰਹਮਯੋਗੀ, ਮਹਾਨ ਤਪੱਸਵੀ, ਰਾਜ ਜੋਗੀ, ਮਹਾਨ ਤਿਆਗੀ, ਪੂਰਨ ਬ੍ਰਹਮਗਿਆਨੀ, ਪਰਮ ਪੂਜਨੀਕ, ਸ੍ਰੀਮਾਨ 1008, ਸੰਤ ਬਾਬਾ......ਸਿੰਘ ਜੀ ਮਹਾਰਾਜ,......... ਇਸ ਤਰ•ਾਂ ਦੇ ਇਸ਼ਤਿਹਾਰ ਆਮ ਤੌਰ ’ਤੇ ਪਖੰਡੀ, ਆਪੇ ਬਣੇ ਸੰਤ ਲੋਗ, ਆਪੇ ਛਪਵਾ ਕੇ, ਆਪਣਾ ਰੁਤਬਾ ਉ¤ਚਾ ਕਰਨ ਦਾ ਢੌਂਗ ਕਰਦੇ ਹੀ ਰਹਿੰਦੇ ਹਨ। ਇਸ ਤਰ•ਾਂ ਇਹ ਪਤਾ ਨਹੀਂ, ਕਿਸ ਪਰਮਾਤਮਾ ਦੀ ਬਰਾਬਰੀ ਕਰਨਾ ਚਾਹੁੰਦੇ ਹਨ। ਜਦੋਂ ਕਿ ਗੁਰਬਾਣੀ ਮੁਤਾਬਕ ਜੋ ਮਨੁੱਖ ਪਰਮਾਤਮਾ ਦੇ ਨੇੜੇ ਹੋ ਜਾਂਦੇ ਹਨ ਉਹ ਇਨ•ਾਂ ਭੇਖੀਆਂ ਵਾਂਗ ਪ੍ਰਭੂ ਨੇੜੇ ਹੋਣ ਦੀ ਦੁਹਾਈ ਨਹੀਂ ਦੇਂਦੇ। ਫੁਰਮਾਨ ਹੈ :
ਹੋਨਿ ਨਜੀਕਿ ਖੁਦਾਇ ਦੈ ਭੇਤੁ ਨ ਕਿਸੈ ਦੇਨਿ॥ (ਪੰਨਾ 1384)
ਅੱਜ ਤਾਂ ਇਹ ਆਪਣੇ ਆਪ ਨੂੰ ਬ੍ਰਹਮਚਾਰੀ ਵੀ ਆਖਣ ਲੱਗ ਪਏ ਹਨ ਪਰੰਤੂ ਗੁਰੂ ਦੇ ਹੁਕਮਾਂ ਨੂੰ ਭੁੱਲ ਗਏ ਹਨ। ਗੁਰਬਾਣੀ ਅਜਿਹੇ ਮਨੁੱਖ ਨੂੰ ਖੁਸਰੇ ਦੀ ਬਰਾਬਰਤਾ ਦਿੰਦੀ ਹੈ :
ਬਿੰਦੁ ਰਾਖਿ ਜੌ ਤਰੀਐ ਭਾਈ॥ ਖੁਸਰੈ ਕਿਉ ਨ ਪਰਮ ਗਤਿ ਪਾਈ॥ (ਪੰਨਾ 324)
ਗੁਰੂ ਗੋਬਿੰਦ ਸਿੰਘ ਜੀ ਗੁਰਿਆਈ ਗੁਰੂ ਗ੍ਰੰਥ ਨੂੰ ਦੇ ਗਏ ਸੀ (ਆਤਮਾ ਗ੍ਰੰਥ ਵਿਚ, ਸਰੀਰ ਪੰਥ ਵਿਚ) ਪਰੰਤੂ ਅੱਜ ਕਾਫੀ ਗਿਣਤੀ ਵਿਚ ਸਿੱਖਾਂ ਨੂੰ ਪੰਥ ਦੀ ਪਰਿਭਾਸ਼ਾ ਵੀ ਪਤਾ ਨਹੀਂ ਹੈ। ਅੱਜ ਡੇਰੇਦਾਰ, ਸੰਤ ਪੰਥਕ ਰਹਿਤ ਮਰਯਾਦਾ ਨੂੰ ਨਹੀਂ ਮੰਨਦੇ ਤੇ ਇਸਦਾ ਕਾਰਨ ਇਹ ਦੱਸਦੇ ਹਨ ਕਿ ਇਹ ਐਸ.ਜੀ.ਪੀ.ਸੀ. ਨੇ ਬਣਾਈ ਹੈ ਜਾਂ ਕੁਝ ਕਿਸੇ ਇਕ ਜਥੇਦਾਰ ਦੀ ਬਣਾਈ ਦੱਸੀ ਜਾਂਦੇ ਹਨ। ਜਦੋਂ ਕਿ ਪੰਥਕ ਰਹਿਤ ਮਰਯਾਦਾ ਪੂਰੇ ਪੰਥ ਨੇ ਰਲ ਕੇ 13 ਸਾਲ ਦੀ ਘਾਲਣਾ ਨਾਲ ਬਣਾਈ ਸੀ। ਗੁਰੂ ਗ੍ਰੰਥ ਸਾਹਿਬ ਜੀ ਨੂੰ ਵੀ ਇਹ ਮਜਬੂਰੀ ਵੱਸ ਹੀ ਗੁਰੂ ਮੰਨ ਕੇ ਇਹਨਾਂ ਦੀ ਆੜ ਵਿਚ ਲੁਕਾਈ ਨੂੰ ਆਪਣੇ ਪਿੱਛੇ ਲਾਈ ਫਿਰਦੇ ਹਨ। ਜੇਕਰ ਲੁਕਾਈ ਗੁਰੂ ਸਾਹਿਬ ਤੋਂ ਬਗੈਰ ਇਹਨਾਂ ਪਿੱਛੇ ਲੱਗ ਜਾਂਦੀ ਤਦ ਇਹ ਗੁਰੂ ਸਾਹਿਬ ਨੂੰ ਗੁਰੂ ਨਾ ਮੰਨਣ ਦਾ ਵੀ ਬਹਾਨਾ ਘੜ ਲੈਂਦੇ। ਜਿਹੜਾ ਸਿੱਖ ਗੁਰੂ ਗ੍ਰੰਥ ਸਾਹਿਬ ਨੂੰ ਲੋਕ-ਵਿਖਾਵੇ ਲਈ ਗੁਰੂ ਮੰਨਦਾ ਹੋਵੇ, ਪੰਥਕ ਰਹਿਤ ਮਰਯਾਦਾ ਅਤੇ ਪੰਥਕ ਫੈਸਲੇ ਨਹੀਂ ਮੰਨਦਾ ਉਸ ਨੂੰ ਸਿੱਖ ਕਹਾਉਣ ਦਾ ਹੱਕ ਨਹੀਂ, ਸੰਤ ਤਾਂ ਬਹੁਤ ਦੂਰ ਦੀ ਗੱਲ ਹੈ। ਪੰਥਕ ਹੁਕਮ ਵੀ ਗੁਰੂ ਦੇ ਹੁਕਮ ਬਰਾਬਰ ਹਨ।
ਅੱਜ ਆਮ ਰਿਵਾਜ ਪੈ ਗਿਆ ਹੈ ਕਿ ਬਾਬਾ ਬੁੱਢਾ ਜੀ ਦੀ ਸਤਾਰਵੀਂ ਗੱਦੀ ’ਤੇ ਸੰਤ, ਇਹ ਭਾਈ ਘਨ•ਈਆ ਜੀ ਦੀ ਪੰਦਰਵੀਂ ਗੱਦੀ ਦੇ ਵਾਰਸ ਦੱਸਦੇ ਹਨ, ਪਰੰਤੂ ਗੁਰੂ ਨਾਨਕ ਦੇਵ ਜੀ ਦਾ ਹੁਕਮ ਭੁੱਲ ਜਾਂਦੇ ਹਨ ਕਿ ਚੂਹਾ ਆਪ ਤਾਂ ਖੁੱਡ ਵਿਚ ਨਹੀਂ ਸਮਾ ਸਕਦਾ ਉਤੋਂ ਲੱਕ ਨਾਲ ਛੱਜ ਬੰਨ• ਲੈਂਦਾ ਹੈ, ਤੇ ਸਿਰਫ਼ ਸੇਲ•ੀ ਟੋਪੀ ਨਾਲ ਹੀ ਆਤਮਕ ਗਿਆਨ ਪ੍ਰਾਪਤ ਨਹੀਂ ਹੋ ਜਾਂਦਾ। ਗੁਰੂ ਸਾਹਿਬ ਸਾਫ ਸਮਝਾਉਂਦੇ ਹਨ ਕਿ ਅਜੇ ਆਪ ਵੀ ਪਰਮਾਤਮਾ ਦੇ ਨੇੜੇ ਨਹੀਂ ਹੋਏ ਪਰੰਤੂ ਦੂਜਿਆਂ ਨੂੰ ਸੰਸਾਰ ਸਾਗਰ ਤੋਂ ਪਾਰ ਕਰਨ ਦੀ ਗਰੰਟੀ ਕਰੀ ਜਾਂਦੇ ਹਨ। ਜੇਕਰ ਇਸ ਤਰ•ਾਂ ਵਾਰਸਾਂ ਨੂੰ ਗੱਦੀ ’ਤੇ ਬਿਠਾਉਣਾ ਹੁੰਦਾ ਤਾਂ ਗੁਰੂ ਨਾਨਕ ਦੇਵ ਜੀ ਦੇ ਸਪੁੱਤਰ ਵੀ ਨਾਲ ਸਨ। ਅਸੀਂ ਸਿਰਫ਼ ਇਸ ਕਰਕੇ ਇਹਨਾਂ ਪਿੱਛੇ ਲੱਗੇ ਹਾਂ ਕਿ ਇਹ ਕਿਸੇ ਨਾਮੀ ਸਿੱਖ ਜਾਂ ਕਿਸੇ ਗੁਰੂ ਸਾਹਿਬ ਦੀ ਸੰਤਾਨ ਦੀ ਚਲਦੀ ਆ ਰਹੀ ਗੱਦੀ ’ਤੇ ਬਿਰਾਜਮਾਨ ਹਨ। ਫੁਰਮਾਨ ਹੈ :
ਕੁਲਹਾਂ ਦੇਂਦੇ ਬਾਵਲੇ ਲੈਂਦੇ ਵਡੇ ਨਿਲਜ॥ ਚੂਹਾ ਖਡ ਨ ਮਾਵਈ ਤਿਕਲਿ ਬੰਨ੍ਰੈ ਛਜ॥
ਦੇਨਿ ਦੁਆਈ ਸੇ ਮਰਹਿ ਜਿਨ ਕਉ ਦੇਨਿ ਸਿ ਜਾਹਿ॥ ਨਾਨਕ ਹੁਕਮੁ ਨ ਜਾਪਈ ਕਿਥੈ ਜਾਇ ਸਮਾਹਿ॥ (ਪੰਨਾ 1286)
ਗੁਰੂ ਗੋਬਿੰਦ ਸਿੰਘ ਜੀ ਨੇ ਮਸੰਦਾਂ ਨੂੰ ਗੁਰੂ ਘਰ ਦੀ ਬਰਾਬਰਤਾ ਕਰਨ ਅਤੇ ਗੁਰੂ ਘਰ ਲਈ ਇਕੱਠੀ ਕੀਤੀ ਹੋਈ ਮਾਇਆ ਵਿਚੋਂ ਕੁਝ ਹਿੱਸਾ ਹੜੱਪਣ ਕਾਰਨ ਸਖਤ ਸਜ਼ਾਵਾਂ ਦਿੱਤੀਆਂ ਸਨ ਤੇ ਹੁਕਮ ਕੀਤਾ ਸੀ :
‘‘ਤਜ ਮਸੰਦ ਪ੍ਰਭੁ ਏਕ ਜਪ ਯਹ ਬਿਬੇਕ ਤਹਿ ਕੀਨ॥’’ (ਗੁਰ ਸੋਭਾ)
‘‘ਜੋ ਕਰਿ ਸੇਵ ਮਸੰਦਨ ਕੀ, ਕਹੈਂ ਆਨ ਪ੍ਰਸਾਦਿ ਸਭੈ ਮੋਹਿ ਦੀਜੈ॥
ਜੋ ਕਿਛੁ ਮਾਲ ਤਵਾਲਯ ਮੇਂ, ਸੋ ਅਬ ਹੀ ਉਠਿ ਭੇਟ ਹਮਾਰੀ ਹੀ ਕੀਜੈ॥
ਮੇਰੋ ਹੀ ਧਿਆਨ ਧਰੋ ਨਿਸਬਾਸਰ, ਭੂਲਕੈ ਔਰ ਕੋ ਨਾਮ ਨ ਲੀਜੈ॥
ਦੀਨੇ ਕੋ ਨਾਮ ਸੁਨੇ ਭਜਿ ਰਾਤਹਿਂ, ਲੀਨੇ ਬਿਨਾ ਨਹਿ ਨੈਕ ਪਸੀਜੈ॥ (33 ਸਵੱਈਏ, ਪਾਤਸ਼ਾਹੀ 10) ਅਤੇ ਮਸੰਦਾਂ ਦੇ ਜੀਵਨ ਦਾ ਨਕਸ਼ਾ ਇਸ ਸਵੱਈਏ ਅੰਦਰ ਲੋਕਾਈ ਨੂੰ ਦੱਸਿਆ ਸੀ ਕਿ ਕਿਵੇਂ ਇਹ ਆਪਣੇ ਚੇਲਿਆਂ ਦਾ ਸਭ ਕੁਝ ਹੜੱਪਣ ਦੀ ਤਾਕ ਵਿਚ ਰਹਿੰਦੇ ਹਨ। ਆਉ ਜ਼ਰਾ ਇਮਾਨਦਾਰੀ ਨਾਲ ਸੋਚੀਏ ਕਿ ਅੱਜ ਦੇ ਪਖੰਡੀ ਬਾਬਿਆਂ, ਡੇਰੇਦਾਰਾਂ ਤੇ ਉਸ ਸਮੇਂ ਦੇ ਮਸੰਦਾਂ ਵਿਚ ਕੋਈ ਅੰਤਰ ਹੈ? ਇਹ ਤਾਂ ਉਹਨਾਂ ਨੂੰ ਬਹੁਤ ਪਿੱਛੇ ਛੱਡ ਗਏ ਹਨ ਕਿਉਂਕਿ ਅੱਜ ਕੌਮ ਅੰਦਰ ਅਜਿਹਾ ਡੇਰੇਦਾਰ ਸੰਤ ਨਹੀਂ ਜੋ ਪੰਥ ਦੀ ਮਾਇਆ ਪੰਥਕ ਕਾਰਜਾਂ ਵਿਚ ਖਰਚ ਕਰਦਾ ਹੋਵੇ ਜਾਂ ਕਿਸੇ ਨੇ ਕਦੀ ਪੰਥ ਦੇ ਖਾਤੇ ਵਿਚ ਕੁਝ ਹਿੱਸਾ ਜਮ•ਾਂ ਕਰਵਾਇਆ ਹੋਵੇ। ਦੂਜੀ ਗੱਲ ਸੀ ਗੁਰੂ ਦੀ ਬਰਾਬਰਤਾ ਕਰਨ ਦੀ। ਇਸ ਵਿਚ ਇਹਨਾਂ ਨੇ ਕੋਈ ਕਸਰ ਬਾਕੀ ਨਹੀਂ ਛੱਡੀ ਜਿਸ ਤੋਂ ਇਹ ਸਿੱਧ ਕਰ ਸਕਣ ਕਿ ਅਸੀਂ ਗੁਰੂ ਦੇ ਬਰਾਬਰ ਹੀ ਹਾਂ। ਉਦਾਹਰਣ ਦੇਣ ਦੀ ਲੋੜ ਤਾਂ ਮਹਿਸੂਸ ਨਹੀਂ ਹੁੰਦੀ ਪਰੰਤੂ ਜੇ ਦੇਖੀਏ ਤਾਂ ਗੁਰੂ ਗ੍ਰੰਥ ਸਾਹਿਬ ਅੰਦਰ ਜੇਕਰ ਭੱਟਾਂ ਨੇ ਗੁਰੂ ਸਾਹਿਬ ਦੀ ਉਸਤਤ ਕਰਦੇ ਹੋਏ ‘‘ਆਪਿ ਨਰਾਇਣੁ ਕਲਾ ਧਾਰਿ ਜਗ ਮਹਿ ਪਰਵਰਿਯਉ’’ (ਪੰਨਾ 1395) ਕਿਹਾ ਸੀ, ਅੱਜ ਇਹਨਾਂ ਪਖੰਡੀਆਂ ਨੇ ਆਪਣੇ ਮਰ ਚੁੱਕੇ ਗੱਦੀਦਾਰਾਂ ਦੀ ਉਸਤਤ ਇਸ਼ਤਿਹਾਰਾਂ ਅੰਦਰ ਇਸੇ ਤਰ•ਾਂ ਕਰਨੀ ਸ਼ੁਰੂ ਕਰ ਦਿੱਤੀ ਹੈ। ਦੂਜੀ, ਜੇਕਰ ਗੁਰੂ ਨਾਨਕ ਦੇਵ ਜੀ ਨੂੰ ਕਲਜੁਗ ਮਿਲਿਆ ਸੀ ਤਾਂ ਇਹਨਾਂ ਨੇ ਵੀ ਬਾਬਿਆਂ ਦੀਆਂ ਸਾਖੀਆਂ ਵਿਚ ਇਹੀ ਕੁਝ ਲਿਖਣਾ ਸ਼ੁਰੂ ਕਰ ਦਿੱਤਾ ਹੈ (ਭਾਵੇਂ ਇਸ ਸਾਖੀ ਨਾਲ ਗੁਰਮਤਿ ਦਾ ਕੋਈ ਸੰਬੰਧ ਨਹੀਂ)। ਉਹ ਮਸੰਦ, ਮਾਇਆ ਦਾ ਕੁਝ ਹਿੱਸਾ ਹੜੱਪਣ ਕਾਰਨ, ਸਜ਼ਾ ਦੇ ਭਾਗੀ ਬਣੇ, ਪਰੰਤੂ ਅੱਜ ਦੇ ਡੇਰੇਦਾਰ, ਆਪੇ ਬਣੇ ਸੰਤ, ਗੱਦੀਆਂ ਦੇ ਵਾਰਸ, ਗੁਰੂ ਘਰ ਲਈ ਪੰਥਕ ਮਾਇਆ ਵਿਚੋਂ ਥੋੜ•ਾ ਹਿੱਸਾ ਵੀ ਦੇਣ ਲਈ ਤਿਆਰ ਨਹੀਂ। ਇਹਨਾਂ ਦੀ ਸਜ਼ਾ ਦਾ ਅੰਦਾਜ਼ਾ ਪਾਠਕ ਖੁਦ ਲਗਾ ਲੈਣ (ਅਸੀਂ ਇਹਨਾਂ ਨੂੰ ਵੀ ਮਸੰਦ ਕਿਉਂ ਨਹੀਂ ਮੰਨਦੇ?) ਇਹ ਸਾਰਿਆਂ ਨੂੰ ਚੋਰ ਜਾਂ ਅਹੁਦੇਦਾਰਾਂ ਨੂੰ ਮਸੰਦ ਕਹਿੰਦੇ ਆਮ ਸੁਣੇ ਜਾ ਸਕਦੇ ਹਨ ਪਰੰਤੂ ਉਨ•ਾਂ ਦਾ ਸਾਲ ਵਿਚ ਇਕ ਵਾਰ ਲੇਖਾ ਜੋਖਾ ਤਾਂ ਹੁੰਦਾ ਹੈ ਜਿਸ ਨਾਲ ਹੇਰਾ ਫੇਰੀ ਦੀ ਗੁੰਜਾਇਸ਼ ਘਟ ਜਾਂਦੀ ਹੈ, ਪਰ ਇਹਨਾਂ ਦਾ ਨਾ ਕੋਈ ਹਿਸਾਬ ਮੰਗ ਸਕਦਾ ਹੈ ਅਤੇ ਨਾ ਹੀ ਇਹ ਪੰਥ ਨੂੰ ਹਿਸਾਬ ਦੇਣਗੇ।
ਇਹ ਸਭ ਕੁਝ ਇਸ ਕਰਕੇ ਹੋ ਰਿਹਾ ਹੈ ਕਿਉਂਕਿ ਇਹਨਾਂ ਬਾਬਿਆਂ ਨੇ ਸੰਗਤ ਨੂੰ ਕਦੇ ਗੁਰਬਾਣੀ ਦੀ ਸੋਝੀ ਦੇਣ ਦੀ ਕੋਸ਼ਿਸ਼ ਹੀ ਨਹੀਂ ਕੀਤੀ। ਸਾਡਾ ਫਰਜ਼ ਬਣਦਾ ਹੈ ਕਿ ਅਸੀਂ ਆਪਣੇ ਜੀਵਨ ਦੇ ਹਰ ਖੇਤਰ ਦੀ ਅਗਵਾਈ ਗੁਰੂ ਗ੍ਰੰਥ ਸਾਹਿਬ ਜੀ ਪਾਸੋਂ ਲਈਏ ਨਾ ਕਿ ਸਿਰਫ਼ ਆਪਣੇ ਨਾਂ ਨਾਲ, ਸੰਤ, ਸਾਧ, ਬ੍ਰਹਮਗਿਆਨੀ ਆਦਿ ਸ਼ਬਦ ਲਾਉਣ ਵਾਲਿਆਂ ਦੇ ਪਿੱਛੇ ਲੱਗ ਕੇ ਆਪਣਾ ਵੱਡਮੁੱਲਾ ਜੀਵਨ ਅਜਾਈਂ ਗਵਾ ਲਈਏ। ਜੇਕਰ ਸੰਤ ਸਮਾਜ ਦਾ ਪ੍ਰਚਾਰ ਪੰਥਕ ਰਹਿਤ ਮਰਯਾਦਾ ਵਿਰੁੱਧ, ਗੁਰੂ ਹੁਕਮਾਂ ਦੇ ਉਲਟ ਅਤੇ ਅੱਜ ਦੇ ਸਮੇਂ ਵਾਂਗ, ਹੁੰਦਾ ਰਿਹਾ ਤਾਂ ਉਹ ਦਿਨ ਦੂਰ ਨਹੀਂ ਜਦੋਂ ਸਿੱਖ ਕੌਮ ਦਾ ਹਾਲ ਵੀ ਬੁੱਧ ਧਰਮ ਵਾਲਾ ਹੋ ਜਾਏਗਾ। ਜਿਸ ਤਰ•ਾਂ ‘ਨਾਨਕ ਜੋਤ’ ਨੇ ਪੰਡਿਤ ਅਤੇ ਕਾਜ਼ੀ ਨੂੰ ਸੰਬੋਧਨ ਕਰ ਕਰ ਕੇ ਕਰਮ ਕਾਂਡਾਂ ਤੋਂ ਵਰਜਿਆ ਹੈ, ਸਿੱਖ ਦਾ ਨਾਮ ਵੀ ਉਸੇ ਲੜੀ ਵਿਚ ਆ ਜਾਵੇਗਾ ਅਤੇ ਸਿੱਖ, ਹਿੰਦੂ ਹੀ ਨਹੀਂ ਬਲਕਿ ਕਰਮ ਕਾਂਡਾਂ ਵਿਚ ਉਸ ਤੋਂ ਵੀ ਅੱਗੇ ¦ਘ ਜਾਣਗੇ।
ਅਖੀਰ ਵਿਚ ਜੇਕਰ ਅਸੀਂ ਸੰਤ, ਬ੍ਰਹਮ ਗਿਆਨੀ, ਸਾਧ ਸੰਤਨ ਦੀ ਪਰਿਭਾਸ਼ਾ ਲੋਕਾਂ ਨੂੰ ਜਾਣੂੰ ਕਰਵਾਉਣ ਵਿਚ ਕਾਮਯਾਬ ਹੋ ਜਾਂਦੇ ਹਾਂ ਤਦ ਹੀ ਇਸ ਮਸੰਦ ਪ੍ਰਥਾ ਨੂੰ ਨੱਥ ਪਾਈ ਜਾ ਸਕਦੀ ਹੈ। ਗੁਰਮਤਿ ਤੋਂ ਜਾਣੂ ਸਿੱਖ ਕੌਮ ਨੂੰ ਪੁਰਜ਼ੋਰ ਬੇਨਤੀ ਹੈ ਕਿ ਸਭ ਰਲ ਕੇ ਇਹਨਾਂ ਗੁਰਮਤਿ ਤੋਂ ਅਣਜਾਣ, ਪੰਥਕ ਰਹਿਤ ਮਰਯਾਦਾ ਦਾ ਵਿਰੋਧ ਕਰਨ ਵਾਲੇ, ਆਪੇ ਬਣੇ ਸੰਤ, ਬ੍ਰਹਮਗਿਆਨੀ, ਡੇਰੇਦਾਰਾਂ ਦੀਆਂ ਕਾਲੀਆਂ ਕਰਤੂਤਾਂ ਦਾ ਪਤਾ ਲੱਗਣ ’ਤੇ ਉਸ ਬਾਰੇ ਸਾਰੀ ਕੌਮ ਨੂੰ ਜਾਣੂ ਕਰਵਾਈਏ। ਆਉ, ਇਹਨਾਂ ਦੇ ਸਮਾਗਮਾਂ ਵਿਚ ਜਾ ਕੇ, ਇਹਨਾਂ ਦੁਆਰਾ ਛਪਿਆ ਲਿਟਰੇਚਰ ਪੜ• ਕੇ, ਇਨ•ਾਂ ਦੁਆਰਾ ਗੁਰਮਤਿ ਦੇ ਵਿਰੁੱਧ ਕੀਤੇ ਕਰਮ ਕਾਂਡਾਂ ਬਾਰੇ ਸਿੱਖ ਕੌਮ ਨੂੰ ਅਤੇ ਇਹਨਾਂ ਨੂੰ ਪੱਤਰ ਵਿਹਾਰ ਦੁਆਰਾ ਗੁਰਮਤਿ ਦੀ ਰੌਸ਼ਨੀ ਤੋਂ ਜਾਣੂ ਕਰਵਾਈਏ ਜਿਵੇਂ ਨਾਨਕ ਜੋਤ ਨੇ ਪੰਡਤ ਅਤੇ ਕਾਜ਼ੀ ਨੂੰ ਬਾਂਹ ਤੋਂ ਫੜ ਫੜ ਕੇ ਸੱਚ ਦੇ ਲੜ ਲਾਇਆ ਸੀ।
ਨੋਟ : ਵੇਖੋ ਨੇਰ• ਸਾਈਂ ਦਾ : ਜਿਨ•ਾਂ ਬੰਦਿਆਂ (ਭੇਖੀਆਂ) ’ਚ ਇੰਨੀ ਯੋਗਤਾ ਵੀ ਨਹੀਂ ਕਿ ਕੋਈ ਕਿਰਤ ਕਰ ਕੇ ਆਪਣੇ ਲਈ ਦੋ ਰੋਟੀਆਂ ਹੀ ਕਮਾ ਸਕਣ, ਉਹ ਦੂਸਰਿਆਂ ਦੀ ਜਨਮਾਂ-ਜਨਮਾਂ ਦੀ ਭੁੱਖ ਮਿਟਾ ਰਹੇ ਹਨ। ਜਿਹੜੇ ਬੰਦੇ ਰਾਤ ਦਿਨ ਆਪ ਪਰੇਸ਼ਾਨ ਹਨ, ਉਹ ਦੂਸਰਿਆਂ ਨੂੰ ਸ਼ਾਂਤੀ ਪ੍ਰਦਾਨ ਕਰ ਰਹੇ ਹਨ।