Friday, December 31, 2010

ਸ. ਗੁਰਬਖਸ਼ ਸਿੰਘ ਕਾਲਾ ਅਫਗਾਨਾ, ਗੋਲਡ ਮੈਡਲ ਨਾਲ ਸਨਮਾਨਿਤ



ਪਿਛਲੇ ਦਿਨੀ ਸਿੱਖ ਪੰਥ ਦੇ ਮਹਾਨ ਵਿਦਵਾਨ ਸ: ਗੁਰਬਖਸ਼ ਸਿੰਘ ਕਾਲਾ ਅਫਗਾਨਾ ਜੀ ਨੂੰ ਇੱਕ ਸਾਦੇ ਸਮਾਰੋਹ ਦੌਰਾਨ ਗੁਰੁ ਨਾਨਕ ਸਿੱਖ ਸੋਸਾਇਟੀ ਇੰਡੀਅਨਐਪਲਿਸ ਦੇ ਸੇਵਾਦਾਰਾਂ ਵਲੋਂ ਸਿੱਖ ਪੰਥ ਦੀ ਮਹਾਨ ਸ਼ਖਸੀਅਤ ਪ੍ਰੋ: ਗੁਰਮੁਖ ਸਿੰਘ ਜੀ ਦੇ ਨਾਮ ਤੇ ਗੋਲਡ ਮੈਡਲ ਨਾਲ ਸਨਮਾਨਿਤ ਕੀਤਾ ਗਿਆ।ਗੁਰੁ ਨਾਨਕ ਸਿੱਖ ਸੋਸਾਇਟੀ ਇੰਡੀਅਨਐਪਲਿਸ ਦੇ ਸੇਵਾਦਾਰਾਂ ਵਲੋਂ ਸ: ਗੁਰਬਖਸ਼ ਸਿੰਘ ਜੀ ਨੂੰ ਇੰਡਿਆਨਾ ਵਿਖੇ ਗੁਰਦਵਾਰਾ ਸਾਹਿਬ ਵਿੱਚ ਦਰਸ਼ਨ ਦੇਣ ਦੀ ਬੇਨਤੀ ਕੀਤੀ ਗਈ ਸੀ ਪਰ ਸ: ਗੁਰਬਖਸ਼ ਸਿੰਘ ਜੀ ਨੇ ਸਿਹਤ ਠੀਕ ਨਾ ਹੋਣ ਕਰਕੇ ਆਪਨੇ ਆਉਣ ਤੋਂ ਅਸਮਰੱਥਾ ਜਾਹਿਰ ਕੀਤੀ ਤਾਂ ਗੁਰਦਵਾਰਾ ਸਾਹਿਬ ਦੀ ਕਮੇਟੀ ਵਲੋਂ ਆਪ ਘਰੇ ਜਾ ਕੇ ਹੀ ਸਨਮਾਨਿਤ ਕਰਨ ਦਾ ਫੈਸਲਾ ਲਿਆ ਗਿਆ। ਸੋ ਇੰਡਿਆਨਾ ਤੋਂ ਬਜੁਰਗ ਆਗੂ ਸ: ਗੁਰਦਿਆਲ ਸਿੰਘ ਜੀ, ਸ: ਸਵਰਨ ਸਿੰਘ ਜੀਭਾਈ ਜਸਬੀਰ ਸਿੰਘ ਜੀ (ਸਾਬਕਾ ਪਿੰ. ਸਾਹਿਬਜਾਦਾ ਜੁਝਾਰ ਸਿੰਘ ਜੀ ਗੁਰਮਤਿ ਮਿਸ਼ਨਰੀ ਕਾਲਜ ਚੌਂਤਾ ਕਲਾ ਰੋਪੜ)ਵੀਰ ਮੱਖਣ ਸਿੰਘ ਜੀ ਤੇ ਰੇਸ਼ਮ ਸਿੰਘ ਨੇ ਟੋਰਾਂਟੋ ਜਾ ਕੇ ਇਸ ਕੰਮ ਨੂੰ ਸਤਿਗੁਰੂ ਜੀ ਦੀ ਬਖਸਿ਼ਸ਼ ਨਾਲ ਨੇਪਰੇ ਚਾੜਿਆ। ਗੁਰਦਵਾਰਾ ਸਾਹਿਬ ਦੀ ਕਮੇਟੀ ਦੇ ਮੈਂਬਰ ਸ: ਸੁਰਜੀਤ ਸਿੰਘ ਜੀਸ: ਮਲਕੀਅਤ ਸਿੰਘ ਜੀਸ: ਚਰਨਜੀਤ ਸਿੰਘ ਜੀ ਅਤੇ ਸ: ਜਰਨੈਲ ਸਿੰਘ ਜੀ ਸਮੇ ਦੀ ਘਾਟ ਕਾਰਣ ਇਸ ਵਿੱਚ ਸ਼ਾਮਿਲ ਨਾ ਹੋ ਸਕੇ ਪਰ ਇਸ ਕੰਮ ਨੂੰ ਨੇਪਰੇ ਚਾੜਨ ਵਿੱਚ ਬਹੁਤ ਸੁੰਦਰ ਭੂਮਿਕਾ ਅਦਾ ਕੀਤੀ। ਸ: ਫੁੱਮਣ ਸਿੰਘ ਜੀ ਅਤੇ ਸ: ਪਰੀਤਮੋਹਨ ਸਿੰਘ ਜੀ ਇੰਡੀਆ ਗਏ ਹੋਣ ਕਰਕੇ ਇਸ ਵਿੱਚ ਸ਼ਾਮਿਲ ਨਾ ਹੋ ਸਕੇ ਨਹੀ ਤਾਂ ਇਹ ਸਾਰੇ ਹੀ ਸੱਜਣ ਇਹ ਚਾਹੁੰਦੇ ਸਨ ਕਿ ਕੌਮ ਦੇ ਇਹੋ ਜਿਹੇ ਵਿਦਵਾਨਾਂ ਪ੍ਰਤੀ ਉਹ ਆਪਣੇ ਬਣਦੇ ਫਰਜ਼ਾਂ ਨੂੰ ਨਾਲ ਸ਼ਾਮਿਲ ਹੋ ਕੇ ਨਿਭਾ ਸਕਣ। ਟੋਰਾਂਟੋ ਤੋਂ ਸ: ਗੁਰਚਰਨ ਸਿੰਘ ਜਿਊਣਵਾਲਾ ਜੀ ਨੇ ਰੁਝੇਵਿਆਂ ਦੇ ਬਾਵਯੂਦ ਇਸ ਕਾਰਜ ਨੂੰ ਸਫਲ ਬਣਾਉਣ ਵਿੱਚ ਬਹੁਤ ਮਦਦ ਕੀਤੀ ਤੇ ਉਹ ਆਪ ਆਪਣੇ ਸਾਥੀਆਂ ਸ: ਜਸਵੀਰ ਸਿੰਘਸ: ਕੁਲਵਿੰਦਰ ਸਿੰਘਸ: ਗੁਰਪਰੀਤ ਸਿੰਘ ਨਾਲ ਇਸ ਕਾਰਜ ਦਾ ਇੱਕ ਅਹਿਮ ਹਿੱਸਾ ਬਣੇ।
ਇਸ ਸਮਾਗਮ ਵਿੱਚ ਸ: ਗੁਰਬਖਸ਼ ਸਿੰਘ ਜੀ ਦੁਆਰਾ ਕੀਤੀ ਗਈ ਇਤਿਹਾਸ ਦੀ ਪੜਚੋਲ ਤੇ ਗੁਰਮਤਿ ਸਿਧਾਂਤਾਂ ਨੂੰ ਸਪਸ਼ਟ ਕਰਨ ਹਿੱਤ ਲਿਖੀਆਂ ਗਈਆਂ ਲਿਖਤਾਂ ਬਾਰੇ ਵੀ ਚਰਚਾ ਕੀਤੀ ਗਈ ਪੰਜਾਬ ਵਿੱਚ ਵਧ ਰਹੇ ਡੇਰਾਬਾਦ ਨੂੰ ਠੱਲ ਪਾਉਣ ਲਈ ਸ: ਗੁਰਚਰਨ ਸਿੰਘ ਜਿਊਣਵਾਲਾ ਜੀ ਵਲੋਂ ਕੀਤੇ ਜਾ ਰਹੇ ਯਤਨਾਂ ਦੀ ਭਰਪੂਰ ਸ਼ਲਾਘਾ ਕੀਤੀ ਗਈ ਯਾਦ ਰਹੇ ਕਿ ਸ:ਗੁਰਚਰਨ ਸਿੰਘ ਜੀ ਵਲੋਂ ਸਿੱਖ ਮਿਸ਼ਨਰੀ ਕਾਲਜ ਲੁਧਿਆਣਾ ਦੀ ਮਦਦ ਨਾਲ ਬਹੁਤ ਸਾਰੇ ਪਿੰਡਾ ਵਿੱਚ ਗੁਰਮਤਿ ਪ੍ਰਚਾਰ ਕੇਂਦਰ ਖੋਲ ਕੇ ਬੱਚਿਆਂ ਤੇ ਵੱਡਿਆਂ ਨੂੰ ਗੁਰਮਤਿ ਤੋਂ ਜਾਣੂ ਕਰਵਾਇਆ ਜਾ ਰਿਹਾ ਹੈ। ਅੱਜ ਲੋੜ ਹੇ ਇਹੋ ਜਿਹੇ ਉਪਰਾਲਿਆਂ ਦੀ ਜਿਸਦੇ ਨਾਲ ਸਿੱਖਾਂ ਵਿੱਚ ਜਾਗਰੂਕਤਾ ਪੈਦਾ ਕਰ ਕੇ ਇਹਨਾਂ ਕਾਲਕਾ ਪੰਥੀਆਂ ਦੇ ਪਰਚਾਰਕਾਂ ਦੁਆਰਾ ਸਿੱਖ ਸਿਧਾਂਤਾਂ ਨੂੰ ਵਿਗਾੜ ਕੇ ਬਿਪਰਵਾਦ ਵਿੱਚ ਰੰਗ ਕੇ ਕੀਤੇ ਗਏ ਹਨੇਰੇ ਨੂੰ ਗੁਰਮਤਿ ਸਿਧਾਂਤ ਦੀ ਰੌਸ਼ਨੀ ਵਿੱਚ ਦੂਰ ਕੀਤਾ ਜਾ ਸਕੇ। ਇਸ ਇਕੱਠ ਵਿੱਚ ਇਹਨਾ ਕਾਲਕਾ ਪੰਥੀਆਂ ਦਾ ਮੁਕਾਬਲਾ ਕਰਨ ਲਈ ਜਾਗਰੂਕ ਧਿਰਾਂ ਨੂੰ ਇੱਕ ਪਲੇਟਫਾਰਮ ਤੇ ਇਕੱਠੇ ਹੋਣ ਲਈ ਪ੍ਰੇਰਿਤ ਕਰਨ ਦਾ ਸੱਦਾ ਦਿੱਤਾ ਗਿਆ ਤੇ ਗੁਰਮਤਿ ਨੂੰ ਪ੍ਰਣਾਏ ਹੋਏ ਪਰਚਾਰਕਾਂ ਦਾ ਵੱਧ ਤੋਂ ਵੱਧ ਸਾਥ ਦੇਣ ਦਾ ਪ੍ਰਣ ਕੀਤਾ ਗਿਆ।
ਇਥੇ ਯਾਦ ਰਹੇ ਕਿ ਪ੍ਰੋ: ਗੁਰਮੁਖ ਸਿੰਘ ਜੀ ਹੋਰਾਂ ਨੂੰ ਵੀ ਵਕਤ ਦੇ ਧਾਰਮਿਕ ਪਦਵੀਆਂ ਤੇ ਬੈਠੇ ਸਰਕਾਰ ਦੇ ਚਾਪਲੂਸਾਂ ਵਲੋਂ ਅਕਾਲ ਤਖ਼ਤ ਸਾਹਿਬ ਜੀ ਦਾ ਨਾਮ ਵਰਤ ਕੇ ਸਿੱਖ ਪੰਥ ਵਿਚੋਂ ਛੇਕ ਦਿੱਤਾ ਗਿਆ ਸੀ ਪਰ ਆਖਿਰ ਉਹਨਾਂ ਨੂੰ 100 ਸਾਲ ਬਾਅਦ ਇਸ ਹੋਏ ਗੁਨਾਹ ਦੇ ਕਾਰਣ ਉਹਨਾਂ ਅਖੌਤੀ ਜਥੇਦਾਰਾਂ ਦੀ ਗਲਤੀ ਮੰਨਦੇ ਹੋਏ  ਦੁਬਾਰਾ ਸਿੱਖ ਪੰਥ ਵਿੱਚ ਸ਼ਾਮਿਲ ਕੀਤਾ ਗਿਆ ਤੇ ਪ੍ਰੋ: ਗੁਰਮੁਖ ਸਿੰਘ ਜੀ ਦੀਆਂ ਕੌਮ ਪ੍ਰਤੀ ਕੀਤੀਆਂ ਸੇਵਾਵਾਂ ਨੂੰ ਸਲਾਹਿਆ ਗਿਆ। ਇਵੇਂ ਹੀ ਅੱਜ ਦੇ ਇਹ ਅਖੌਤੀ ਜਥੇਦਾਰ ਕਰ ਰਹੇ ਨੇ।ਇਹਨਾ ਹੀਲੋਕਾਂ ਨੇ . ਭਾਗ ਸਿੰਘ ਜੀ ਅੰਬਾਲਾ, ਸ. ਗੁਰਬਖਸ਼ ਸਿੰਘ ਜੀ ਕਾਲਾ ਅਫਗਾਨਾ, ਜੋਗਿੰਦਰ ਸਿੰਘ ਜੀ ਤੇ ਸਿੱਖ ਕੌਮ ਦੇ ਮਹਾਨ ਕੀਰਤਨੀਏ ਤੇ ਵਿਆਖਿਆਕਾਰ ਪ੍ਰੋ. ਦਰਸ਼ਨ ਸਿੰਘ ਜੀ ਨੂੰ ਪੰਥ ਵਿੱਚੋਂ ਛੇਕਣ ਦਾ ਘਿਨਾਉਣਾ ਅਪਰਾਧ ਕੀਤਾ ਹੈ। ਕਦੀ ਸਮਾਂ ਆਵੇਗਾ ਜਦੋਂ ਅਕਾਲ ਤਖ਼ਤ ਸਾਹਿਬ ਜੀ ਦੀ ਮਹਾਨ ਸੰਸਥਾ ਰਾਜਨੀਤਕ ਤੇ ਭ੍ਰਿਸ਼ਟ ਲੋਕਾਂ ਦੇ ਗੁਲਾਮ ਇਹਨਾਂ ਅਧਰਮੀਆਂ ਦੇ ਚੁੰਗਲ ਚੋਂ ਆਜਾਦ ਹੋਵੇਗੀ ਤੇ ਕੋਈ ਗੁਰਮੁਖ ਪਿਆਰਾ ਗੁਰਮਤਿ ਸਿਧਾਂਤ ਦੀ ਰੌਸ਼ਨੀ ਵਿੱਚ ਅਕਾਲ ਤਖ਼ਤ ਸਾਹਿਬ ਜੀ ਦਾ ਨਾਮ ਵਰਤ ਕੇ ਕੀਤੇ ਗਏ ਗਏ ਇਹਨਾਂ ਗੁਨਾਹਾਂ ਬਦਲੇ ਕੌਮ ਤੋਂ ਮੁਆਫੀ ਮੰਗੇਗਾ ਤੇ ਸਤਿਕਾਰ ਦੇ ਨਾਲ ਇਹਨਾਂ ਵਿਦਵਾਨਾਂ ਨੂੰ ਦੁਬਾਰਾ ਪੰਥ ਵਿੱਚ ਸ਼ਾਮਿਲ ਕਰੇਗਾ।
ਵੈਸੇ ਇੱਕ ਗੱਲ ਯਾਦ ਰਹੇ ਕਿ ਇਹ ਇਹਨਾਂ ਦਾ ਵਹਿਮ ਹੀ ਹੈ ਕਿ ਜਿਸਨੂੰ ਇਹ ਛੇਕਿਆ ਹੋਇਆ ਕਹਿੰਦੇ ਹਨ ਕੌਮ ਦੀਆਂ ਜਾਗਰੂਕ ਧਿਰਾਂ ਉਹਨਾਂ ਦਾ ਹੋਰ ਜਿਆਦਾ ਸਤਿਕਾਰ ਕਰਨਾ ਸ਼ੁਰੂ ਕਰ ਦਿੰਦੀਆਂ ਹਨ। ਕਿਉਕਿ ਹੁਣ ਜਹੇ ਕੂੜ ਦੇ ਪੁਜਾਰੀਆਂ ਵਲੋਂ ਪ੍ਰੋ. ਦਰਸ਼ਨ ਸਿੰਘ ਜੀ ਨੂੰ ਛੇਕਣ ਵਾਲੇ ਕੂੜਨਾਮੇ ਅਤੇ ਉਸਤੋਂ ਬਾਅਦ ਉਸਨੂੰ ਲਾਗੂ ਕਰਵਾਉਣ ਲਈ ਕੀਤੀ ਗਈ ਗੁੰਡਾਗਰਦੀ ਦੇ ਬਾਵਯੂਦ ਅਨੇਕਾਂ ਸਿੱਖ ਸੰਸਥਾਵਾਂ ਵਲੋਂ ਪ੍ਰੋ. ਦਰਸ਼ਨ ਸਿੰਘ ਜੀ ਨੂੰ ਸੋਨੇ ਦੇ ਤਗਮਿਆਂ ਦੁਆਰਾ ਸਨਮਾਨਿਤ ਕਰਨਾ ਤੇ ਸੰਗਤਾਂ ਵਲੋਂ ਉਹਨਾਂ ਨੂੰ ਦਿੱਤੇ ਗਏ ਅਥਾਹ ਸਤਿਕਾਰ ਨੇ ਇਹਨਾਂ ਕਾਲਕਾ ਪੰਥੀਏ ਕੂੜ ਦੇ ਵਪਾਰੀਆਂ ਦੇ ਕੂੜਨਾਮੇ ਦੀ ਹਵਾ ਕੱਢ ਕੇ ਰੱਖ ਦਿੱਤੀ ਏ। ਹਾਂ ਆਪਣੇ ਵਲੋਂ ਇਹ ਕਾਲਕਾ ਪੰਥੀਏ ਕੌਮੀ ਵਿਦਵਾਨਾਂ ਨੂੰ ਜ਼ਲੀਲ ਕਰਨ ਦੀ ਪੂਰੀ ਕੋਸਿਸ਼ ਕਰਦੇ ਨੇਵੈਸੇ ਇਹਨਾਂ ਦੇ ਵੀ ਵੱਸ ਦੀ ਗੱਲ ਨਹੀ ਕਿਉਕਿ ਜਿਸ ਇਸ਼ਟ ਦੀ ਇਹ ਪੂਜਾ ਕਰਦੇ ਨੇ ਉਹਦਾ ਕੰਮ ਹੀ ਮਨੁੱਖਾਂ ਦਾ ਲਹੂ ਪੀਣਾ ਹੈ।
ਬੀਤੇ ਦਿਨੀ ਪ੍ਰੋਇੰਦਰ ਸਿੰਘ ਜੀ ਘੱਗਾ ਉੱਤੇ ਕੀਤਾ ਗਿਆ ਜਾਨ ਲੇਵਾ ਹਮਲਾ ਇਹਨਾ ਕਾਲਕਾ ਪੰਥੀਆਂ ਵਿੱਚ ਆਈ ਬੁਖਲਾਹਟ ਦਾ ਹੀ ਨਤੀਜਾ ਹੈ ਕਿਉਕਿ ਇਹ ਵਿਚਾਰਧਾਰਕ ਤੌਰ ਉੱਤੇ ਆਪਣੀ ਹਾਰ ਮੰਨ ਚੁੱਕੇ ਹਨ ਤੇ ਸਿੱਖੀ ਨੂੰ ਸਮਰਪਿਤ ਵਿਦਵਾਨਾਂ ਦਾ ਮੁਕਾਬਲਾ ਕਰਨ ਦੀ ਹਿੰਮਤ ਇਹਨਾਂ ਦੇ ਝੂਠੇ ਮੱਕਾਰੀ ਲਾਂਬੇ ਵਰਗਿਆਂ ਵਿੱਚ ਨਹੀ ਕਿਉਕਿ ਇਹ ਝੂਠ ਵਿੱਚ ਗਰਕਣ ਨੂੰ ਤਰਜੀਅ ਦਿੰਦੇ ਨੇ ਤੇ ਸੱਚ ਇਹਨਾਂ ਨੂੰ ਜ਼ਹਿਰ ਦਿਖਾਈ ਦਿੰਦਾ ਏ ਪਰ ਇਹ ਵਿਚਾਰੇ ਇਹ ਨਹੀ ਜਾਣਦੇ ਕਿ ਜਿਸ ਗੁਰੂ ਨੇ ਤਲਵਾਰ ਬਖਸ਼ੀ ਸੀ ਉਸ ਗੁਰੁ ਨੇ ਕ੍ਰਿਪਾ + ਆਨ ਦੇ ਅਰਥ ਵੀ ਸਮਝਾਏ ਸਨ ਤੇ ਕ੍ਰਿਪਾਨ ਨੂੰ ਆਖਰੀ ਹਥਿਆਰ ਵਜੋਂ ਸੱਚ ਨੂੰ ਬਰਕਰਾਰ ਰੱਖਣ ਲਈ ਵਰਤਣ ਦੀ ਹਦਾਇਤ ਕੀਤੀ ਸੀ।ਇਹਨਾਂ ਨੂੰ ਇਹ ਨਹੀ ਪਤਾ ਕਿ ਇਹੋ ਜਿਹੀਆਂ ਤਲਵਾਰਾਂ ਅਸੀਂ ਵੀ ਪਹਿਨੀਆਂ ਹੋਈਆਂ ਹਨ ਪਰ ਸਾਡੇ ਮਹਾਨ ਗੁਰੂ ਗਰੰਥ ਸਾਹਿਬ ਜੀ ਨੇ ਸਭ ਤੋਂ ਪਹਿਲਾਂ ਵਿਚਾਰਾਂ ਦੀ ਤਲਵਾਰ ਬਖਸ਼ੀ ਏ ਜਿਸ ਦੀ ਵਰਤੋਂ ਦੇ ਨਾਲ ਅਸੀਂ ਇਹਨਾ ਕਾਲਕਾ ਪੰਥੀਆਂ ਦੇ ਲਾਂਬਿਆਂ ਦੁਆਰਾ ਫੈਲਾਏ ਗਏ ਕੂੜ ਨੂੰ ਗੁਰਮਤਿ ਰੂਪੀ ਸ਼ਮ੍ਹਾ ਦੁਆਰਾ ਲਾਂਬੂ ਲਾ ਕੇ ਛੱਡਾਂਗੇ ਤੇ ਉਸ ਵਿੱਚੋਂ ਬਚੀ ਹੋਈ ਇਹਨਾਂ ਦੇ ਪਾਪਾਂ ਰੂਪੀ ਕਾਲਖ ਨਾਲ ਇਹਨਾਂ ਦੇ ਚਿਹਰੇ ਵੀ ਧੁਆਂਖ ਜਾਣਗੇ।
ਅੰਤ ਵਿੱਚ ਸ: ਚਰਨਕਮਲ ਸਿੰਘਅਮਰੀਕ ਸਿੰਘ ਅਤੇ ਤਰਨਜੀਤ ਸਿੰਘ ਦਾ ਵੀ ਕਾਫੀ ਸਮਾਂ ਕੱਢਣ ਲਈ ਧੰਨਵਾਦ ਕੀਤਾ ਗਿਆ। ਨਾਨਕਸ਼ਾਹੀ ਕੈਲੰਡਰ ਬਾਰੇ ਵਿਚਾਰ ਕਰਦਿਆਂ ਸੇਵਾਦਾਰਾਂ ਨੇ ਦੱਸਿਆ ਕਿ ਇਸ ਅਸਥਾਨ ਤੇ ਸਾਰੇ ਗੁਰਪੁਰਬ ਤੇ ਇਤਿਹਾਸਕ ਦਿਹਾੜੇ 2003 ਵਾਲੇ ਨਾਨਕਸ਼ਾਹੀ ਕੈਲੰਡਰ ਦੁਆਰਾ ਹੀ ਮਨਾਏ ਜਾਂਦੇ ਹਨ। ਜਿੱਥੇ ਗਿਆਨੀ ਜੋਗਿੰਦਰ ਸਿੰਘ ਜੀ ਵੇਦਾਂਤੀ ਦੁਆਰਾ ਨਾਨਕਸ਼ਾਹੀ ਕੈਲੰਡਰ ਬਾਰੇ ਨਿਭਾਏ ਜਾ ਰਹੇ ਰੋਲ ਦੀ ਸ਼ਲਾਘਾ ਕੀਤੀ ਗਈ ਉੱਥੇ ਇਹ ਗੱਲ ਵੀ ਚੱਲੀ ਕਿ ਉਹਨਾ ਵਲੋਂ ਆਪਣੇ ਕਾਰਜਕਾਲ ਦੌਰਾਨ ਹੋਈਆ ਗਲਤੀਆਂ (ਸ: ਗੁਰਬਖ਼ਸ਼ ਸਿੰਘ ਜੀ ਕਾਲਾ ਅਫਗਾਨਾ ਅਤੇ ਰੋਜ਼ਾਨਾ ਸਪੋਕਸਮੈਨ ਦੇ ਸੰਪਾਦਕ ਸ: ਜੋਗਿੰਦਰ ਸਿੰਘ ਨੂੰ ਛੇਕਣਾ ਅਤੇ ਧਨਵੰਤ ਸਿੰਘ ਵਾਲੇ ਫੈਸਲੇ) ਦੀ ਮੁਅਫੀ ਕੌਮ ਕੋਲੋਂ ਮੰਗ ਲੈਣੀ ਚਾਹੀਦੀ ਏ ਤੇ ਅੱਗੋਂ ਤੋਂ ਕੌਮ ਦੇ ਨਿਅਰੇਪਨ ਲਈ ਸਾਰਥਿਕ ਯਤਨ ਕਰਨੇ ਚਾਹੀਦੇ ਹਨ। ਇਵੇਂ ਕੌਮ ਦੀ ਚੜ੍ਹਦੀ ਕਲਾ ਬਾਰੇ ਗੰਭੀਰ ਵਿਚਾਰਾਂ ਕਰਦਿਆਂ ਇਹ ਸਨਮਾਨ ਸਮਾਰੋਹ ਇੱਕ ਨਿਆਰਾ ਇਕੱਠ ਹੋ ਨਿਬੜਿਆ।
ਰੇਸ਼ਮ ਸਿੰਘ
317-538-7116

Tuesday, December 28, 2010

ਨਵਾਂ ਸਾਲ 2011 ਮੁਬਾਰਕ, ਸਾਡੇ ਕਰਨਯੋਗ ਕੁੱਝ ਪ੍ਰਣ

ਉਹ ਹਰ ਸਮਾਂ ਹੀ ਨਿੱਤ ਨਵਾਂ ਹੈ ਜੋ-ਸਾਹਿਬ ਮੇਰਾ ਨੀਤਿ ਨਵਾਂ ਸਦਾ ਸਦਾ ਦਾਤਾਰੁ (660) ਦੀ ਯਾਦ ਵਿੱਚ ਲੰਘੇ-
ਨਾਨਕ ਸੋਈ ਦਿਨਸੁ ਸੁਹਾਵੜਾ ਜਿਤੁ ਪ੍ਰਭੁ ਆਵੈ ਚਿਤਿ॥ 
ਜਿਤੁ ਦਿਨਿ ਵਿਸਰੇ ਪਾਰਬ੍ਰਹਮੁ ਫਿਟੁ ਭੁਲੇਰੀ ਰੁਤਿ (318) 
ਸੋ ਕੋਈ ਵੀ ਨਿਮਖ, ਪਲ, ਘੜੀ, ਪਹਰ, ਮਹੂਰਤ, ਦਿਨ-ਰਾਤ ਹਫਤਾ, ਮਹੀਨਾ ਅਤੇ ਸਾਲ ਮਾੜਾ ਨਹੀਂ ਸਗੋਂ ਮਾੜੇ ਚੰਗੇ ਸਾਡੇ ਕਰਮ ਹਨ। ਜਿਵੇਂ ਹਰ ਸਾਲ ਬਨਾਸਪਤੀ ਨੂੰ ਨਵੇਂ ਫੁੱਲ ਖਿੜਦੇ ਅਤੇ ਨਵੀਆਂ ਕਰੂੰਬਲਾਂ ਨਿਕਲਦੀਆਂ ਹਨ ਇਵੇਂ ਹੀ ਸਾਡੇ ਹਿਰਦੇ ਵੀ ਸ਼ੁਭ ਗੁਣਾਂ ਦੇ ਫੁੱਲ ਅਤੇ ਅਗਾਂਹ ਵਧੂ ਵਿਚਾਰਾਂ ਦੀਆਂ ਕਰੂੰਬਲਾਂ ਪੈਦਾ ਹੋਣੀਆਂ ਚਾਹੀਦੀਆਂ ਹਨ। ਜਿਵੇਂ ਕੱਟ ਕੇ ਪਰੂਣੀ ਕੀਤੀ ਵੇਲ ਨੂੰ ਵਧੀਆ ਫਲ ਲੱਗਦੇ ਹਨ ਇਵੇਂ ਹੀ ਬੁਰੇ ਕਰਮ, ਗੰਦੀ ਸੋਚ, ਪਿਛਾਂਹ ਖਿੱਚੂ ਪੁਰਾਣੇ ਤੇ ਬੋਸੇ ਵਿਚਾਰ ਜੋ ਭਰਮ-ਗਿਆਨੀਆਂ, ਮਿਥਿਹਾਸਕ ਗ੍ਰੰਥਾਂ ਅਤੇ ਮਨਮਤਿ ਰਾਹੀਂ ਸਾਡੇ ਹਿਰਦੇ ਤੇ ਦਿਲ ਦਿਮਾਗ ਵਿੱਚ ਪਾ ਅਤੇ ਅਮਰਵੇਲ ਵਾਂਗ ਉੱਪਰ ਚੜ੍ਹਾ ਦਿੰਦੇ ਹਨ। ਉਨ੍ਹਾਂ ਨੂੰ ਗੁਰੂ ਸ਼ਬਦ ਗਿਆਨ ਦੇ ਨਸ਼ਤ੍ਰ ਨਾਲ ਕੱਟ ਛੱਟ ਕੇ ਹਰ ਸਾਲ ਪਰੂਣੀ ਕਰਨ ਦੀ ਲੋੜ ਹੈ ਤਾਂ ਕਿ ਸ਼ੁਭ ਗੁਣਾਂ ਅਤੇ ਸਰਬ ਪ੍ਰਵਾਣਤ ਅਗਾਂਹ ਵਧੂ ਉਸਾਰੂ ਵਿਚਾਰਾਂ ਦੇ ਚੰਗੇ ਫਲ ਲੱਗ ਸੱਕਣ। ਜਿਵੇਂ ਹਰੇਕ ਕਾਰੋਬਾਰ ਭਾਵ ਕਿਰਤ ਕਮਾਈ ਕਰਨ ਵਾਲਾ ਇਨਸਾਨ ਲਾਭ ਵਾਸਤੇ ਕੰਮ ਕਰਦਾ ਹੈ। ਹਰ ਸਾਲ ਦੇ ਅਖੀਰ ਤੇ ਲੇਖਾ ਜੋਖਾ ਕਰਦਾ ਹੈ ਕਿ ਕਿੰਨਾ ਲਾਭ, ਘਾਟਾ, ਅਤੇ ਖਰਚਾ ਹੋਇਆ? ਮੈਂ ਅੱਗੇ ਕਿਵੇਂ ਕਰਨਾ ਹੈ? ਇਵੇਂ ਹਿਸਾਬ ਕਿਤਾਬ ਰੱਖਣ ਵਾਲਾ ਇਨਸਾਨ ਹਾਨ-ਲਾਭ ਬਾਰੇ ਸੋਚ ਕੇ ਆਪਣੀ ਦੁਨੀਆਵੀ ਜ਼ਿੰਦਗੀ ਹੋਰ ਬਿਹਤਰ ਬਣਾਉਣ ਦੀ ਕੋਸ਼ਿਸ਼ ਕਰਦਾ ਹੈ, ਪਰ ਬੇਹਿਸਾਬਾ ਵਿਅਕਤੀ ਹਮੇਸ਼ਾਂ ਘਾਟੇ ਵਿੱਚ ਰਹਿੰਦਾ ਹੈ ਅਤੇ ਸੰਸਾਰੀ ਵੀ ਉਸ ਦੀ ਇਜ਼ਤ ਨਹੀਂ ਕਰਦੇ। ਇਵੇਂ ਹੀ ਸਿੱਖ ਨੇ ਵੀ ਇਹ ਲੇਖਾ ਜੋਖਾ ਕਰਨਾ ਹੈ ਕਿ ਮੈ ਹੁਣ ਤੱਕ ਗੁਰੂ ਗ੍ਰੰਥ ਸਾਹਿਬ, ਸਿੱਖ ਰਹਿਤ ਮਰਯਾਦਾ, ਫਿਲੌਸਫੀ ਅਤੇ ਇਤਿਹਾਸ ਤੋਂ ਕੀ ਸਿਖਿਆ ਹੈ? ਸਿੱਖ ਦੇ ਅਰਥ ਹੀ ਸਿਖਿਆਰਥੀ ਹਨ, ਜੋ ਹਮੇਸ਼ਾ ਸਿੱਖਦਾ ਰਹਿੰਦਾ ਹੈ। ਹਰੇਕ ਸਿੱਖ ਨੂੰ ਗੁਰਬਾਣੀ ਦਾ ਆਪ ਪਾਠ ਕਰਨਾ ਅਰਥ ਸਿੱਖਣੇ ਅਤੇ ਕਮਉਣੇ ਚਾਹੀਦੇ ਹਨ। ਸਿੱਖ ਰਹਿਤਮਰਯਾਦਾ, ਸਿੱਖ ਫਿਲੌਸਫੀ ਅਤੇ ਇਤਿਹਾਸ ਆਪ ਪੜਦੇ ਜਾਂ ਸੁਣਦੇ ਰਹਿਣਾ ਚਾਹੀਦਾ ਹੈ। ਭੇਖੀ ਸਾਧਾਂ-ਸੰਤਾਂ, ਸੰਪ੍ਰਦਾਈਆਂ ਅਤੇ ਪੁਜਾਰੀਆਂ ਤੇ ਹੀ ਨਿਰੀ ਟੇਕ ਨਹੀਂ ਰੱਖਣੀ ਚਾਹੀਦੀ ਜੋ ਜੋਕਾਂ ਵਾਂਗ ਸਿੱਖ ਕੌਮ ਦਾ ਖੂਨ ਪੀਂਦੇ ਹੋਏ ਕੌਮ ਵਿੱਚ ਵਹਿਮ-ਭਰਮ, ਫੋਕਟ-ਕਰਮਕਾਂਡ, ਸੁੱਚ-ਭਿੱਟ, ਛੂਆ-ਛਾਤ ਅਤੇ ਜਾਤ-ਪਾਤ ਆਦਿ ਫਲਾ ਰਹੇ ਹਨ। ਜਿਨ੍ਹਾਂ ਨੇ ਅਰਸ਼ੀ ਸਿੱਖੀ ਨੂੰ ਪੱਥਰ ਯੁੱਗ ਦਾ ਧਰਮ ਬਣਾਉਣ ਵਿੱਚ ਕੋਈ ਕਸਰ ਨਹੀਂ ਛੱਡੀ। ਜੋ ਬ੍ਰਾਹਮਣੀ ਗ੍ਰੰਥਾਂ ਦੀਆਂ ਬੇ-ਫਜ਼ੂਲ ਮਿਥਿਹਾਸਕ ਕਥਾ ਕਹਾਣੀਆਂ, ਗੁਰਦੁਆਰਿਆਂ ਵਿੱਚ ਸੁਣਾ-ਸੁਣਾ ਕੇ ਸਿੱਖੀ ਦਾ ਬ੍ਰਾਹਮਣੀਕਰਨ ਕਰੀ ਜਾ ਰਹੇ ਹਨ। ਗੁਰੂ ਗ੍ਰੰਥ ਸਾਹਿਬ ਜੀ ਦੇ ਬਰਾਬਰ ਅਖੌਤੀ ਦਸਮ ਗ੍ਰੰਥ ਵਰਗੇ ਅਸ਼ਲੀਲ ਗੰਦੀ ਕਵਿਤਾ ਵਾਲੇ ਗ੍ਰੰਥ ਨੂੰ ਹਿੱਕ ਦੇ ਜੋਰ ਨਾਲ ਪ੍ਰਕਾਸ਼ ਕਰਕੇ, ਗੁਰੂ ਗ੍ਰੰਥ ਸਾਹਿਬ ਜੀ ਦੀ ਮਹਾਨਤਾ ਘਟਾ ਕੇ ਸਿੱਖ ਸਿਧਾਤਾਂ ਦੀਆਂ ਜੜ੍ਹਾਂ ਵੱਢ ਰਹੇ ਹਨ। ਸੋ ਜਿਵੇਂ ਸਮੇਂ ਦੀ ਚਾਲ ਹਰ ਵੇਲੇ ਚਲਦੀ ਰਹਿੰਦੀ ਹੈ ਇਵੇਂ ਹੀ ਸਿੱਖ ਵੀ ਹਰ ਵੇਲੇ ਸਿੱਖਦਾ ਸਿਖਾਂਦਾ ਅਤੇ ਸਮੇਂ ਮੁਤਾਬਕ ਆਪਣੇ ਆਪ ਨੂੰ ਢਾਲ ਕੇ ਕਰਨਯੋਗ ਕਰਮ ਧਰਮ ਅਤੇ ਪਰਣ ਕਰਦਾ ਹੋਇਆ ਯਤਨਸ਼ੀਲ ਰਹਿੰਦਾ ਹੈ।

ਕਰਨਯੋਗ ਕਰਮ-ਧਰਮ ਅਤੇ ਪ੍ਰਣ
ਆਓ ਨਵੇਂ ਸਾਲ ਤੇ ਪ੍ਰਣ ਕਰੀਏ ਕਿ ਅਸੀਂ ਔਗੁਣਾਂ ਦਾ ਤਿਆਗ ਕਰਕੇ ਸ਼ੁਭ ਗੁਣ ਧਾਰਨ ਕਰਾਂਗੇ।
ਧਰਮ ਦੀ ਕਿਰਤ ਕਰਦੇ ਹੋਏ ਵੰਡ ਛਕਾਂਗੇ ਅਤੇ ਅਕਾਲ ਪੁਰਖ ਦਾ ਨਾਮ ਜਪਾਂਗੇ।
ਗੁਰਬਾਣੀ ਆਪ ਪੜ੍ਹਦੇ-ਪੜ੍ਹਾਂਦੇ, ਗਾਂਦੇ, ਵਿਚਾਰਦੇ ਅਤੇ ਧਾਰਦੇ ਹੋਏ ਹੋਰਨਾਂ ਨੂੰ ਵੀ ਸਿਖਾਵਾਂਗੇ, ਨਿਰਾ ਸਾਰੀ ਉਮਰ ਪਾਠੀਆਂ ਤੋਂ ਪਾਠ ਹੀ ਨਹੀਂ ਕਰਾਈ ਜਾਵਾਂਗੇ। ਹਰ ਗੁਰਦੁਆਰੇ ਨਾਲ ਲਾਇਬ੍ਰੇਰੀ, ਸਕੂਲ, ਕਾਲਜ ਅਦਿਕ ਖੋਲਾਂਗੇ ਜਿੱਥੇ ਦਨਿਆਵੀ ਵਿਦਿਆ ਦੇ ਨਾਲ-ਨਾਲ ਧਾਰਮਿਕ ਵਿਦਿਆ ਵੀ ਪ੍ਰਾਪਤ ਕੀਤੀ ਜਾ ਸਕੇ।
ਗੁਰਦੁਆਰਿਆਂ, ਧਰਮ-ਅਸਥਾਨਾਂ ਵਿੱਚ ਪੜ੍ਹੇ ਲਿਖੇ ਟ੍ਰੇਂਡ ਪ੍ਰਚਾਰਕਾਂ ਅਤੇ ਰਾਗੀ ਗ੍ਰੰਥੀਆਂ ਨੂੰ ਭਰਤੀ ਕਰਾਂਗੇ, ਜੋ ਗੁਰੂ ਗ੍ਰੰਥ ਸਾਹਿਬ ਜੀ ਦੀ ਨਿਰੋਲ ਬਾਣੀ, ਪੰਥ ਪ੍ਰਵਾਣਿਤ ਸਿੱਖ ਰਹਿਤ ਮਰਯਾਦਾ ਦੇ ਧਾਰਨੀ ਪ੍ਰਚਾਰਕ ਹੋਣ ਅਤੇ ਕਥਾ ਕੀਰਤਨ ਵਿੱਚ ਬ੍ਰਾਹਮਣੀ ਕਥਾ ਕਹਾਣੀਆਂ ਸੁਣਾ-ਸੁਣਾ ਕੇ ਸਿੱਖੀ ਦਾ ਭਗਵਾਕਰਨ ਨਾਂ ਕਰਨ।
ਪੰਥ ਤੋਂ ਬਗੈਰ, ਕਿਸੇ ਭੇਖੀ ਸਾਧ-ਸੰਤ ਸੰਪ੍ਰਦਾਈ ਨੂੰ, ਮਾਨਤਾ ਨਹੀਂ ਦੇਵਾਂਗੇ ਅਤੇ ਨਾਂ ਹੀ ਆਪਣੇ ਜਾਂ ਆਪਣੇ ਤੋਂ ਵੱਡੀ ਕਿਸੇ ਵੀ ਹਸਤੀ ਦੇ ਨਾਂ ਦੇ ਅੱਗੇ ਜਾਂ ਪਿਛੇ ਸੰਤ ਸ਼ਬਦ ਵਰਤਾਂਗੇ ਸਗੋਂ ਗੁਰੂ ਸਾਹਿਬ ਜੀ ਦੇ ਦਿੱਤੇ ਹੋਏ ਉਪਨਾਮ ਭਾਈ, ਬਾਬਾ, ਸਿੰਘ ਅਤੇ ਕੌਰ ਸ਼ਬਦਾਂ ਦੀ ਵਰਤੋਂ ਕਰਾਂਗੇ।

ਗੁਰੂ ਗ੍ਰੰਥ ਸਾਹਿਬ ਜੀ ਦੇ ਬਰਾਬਰ ਕਿਸੇ ਵੀ ਪੋਥੀ ਜਾਂ ਅਖੌਤੀ ਦਸਮ ਗ੍ਰੰਥ ਆਦਿ ਦਾ ਪ੍ਰਕਾਸ਼ ਨਹੀਂ ਕਰਾਂਗੇ ਅਤੇ ਨਾਂ ਹੀ ਕਿਸੇ ਦੋਖੀ ਨੂੰ ਕਰਨ ਦੇਵਾਂਗੇ। ਨੋਂਟ-ਡੇਰੇਦਾਰ ਤੇ ਟਕਸਾਲੀ ਅਜਿਹਾ ਅਨਰਥ ਸ਼ਰੇਆਂਮ ਕਰ ਰਹੇ ਹਨ।

ਸਿੱਖ ਗੁਰਦੁਆਰਿਆਂ ਤੇ ਫਿਰ ਆਪਣੇ ਘਰਾਂ ਵਿੱਚੋਂ ਕੁੰਭ, ਨਾਰੀਅਲ, ਜੋਤਾਂ, ਮੌਲੀਆਂ, ਹਵਨ ਨੁਮਾਂ ਗੁਗਲ ਦੀਆਂ ਧੂਫਾਂ ਅਤੇ ਹਵਨ ਸਮੱਗਰੀਆਂ ਕੱਢਾਂਗੇ। ਗੁਰੂ ਗ੍ਰੰਥ ਸਹਿਬ ਜੀ ਦੇ ਪਾਠ ਨਾਲ ਇਹ ਸਾਰੀ ਬ੍ਰਾਹਮਣੀ ਪੂਜਾ ਸਮੱਗਰੀ ਨਹੀਂ ਰੱਖਾਂਗੇ ਅਤੇ ਨਾਂ ਹੀ ਕਿਸੇ ਨੂੰ ਰੱਖਣ ਦਿਆਂਗੇ।

ਮਾਰੂ ਨਸ਼ਿਆਂ ਦਾ ਤਿਆਗ ਕਰਦੇ ਹੋਏ ਜਨਤਾ ਨੂੰ ਇਸ ਬਾਰੇ ਜਾਗਰੂਕ ਕਰਾਂਗੇ ਕਿਉਂਕਿ ਨਸ਼ਿਆਂ ਨਾਲ ਜਿੱਥੇ ਧੰਨ ਬਰਬਾਦ ਹੁੰਦਾ, ਬੇਇਜ਼ਤੀ ਹੁੰਦੀ, ਭਿਆਨਕ ਰੋਗ ਲਗਦੇ ਹਨ ਓਥੇ ਮਤਿ ਵੀ ਮਾਰੀ ਜਾਂਦੀ ਹੈ-ਜਿਤੁ ਪੀਤੈ ਮਤਿ ਦੂਰਿ ਹੋਏ ਬਰਲੁ ਪਵੈ ਵਿਚਿ ਆਇ॥ ਆਪਣਾ ਪਰਾਇਆ ਨ ਪਛਾਣਈ ਖਸਮਹੁ ਧਕੇ ਖਾਇ॥ … ਝੂਠਾ ਮਦੁ ਮੂਲਿ ਨ ਪੀਚਈ ਜੇ ਕਾ ਪਾਰਿ ਵਸਾਇ॥ (554)

ਔਰਤ ਦਾ ਮਰਦ ਦੇ ਬਰਾਬਰ ਸਨਮਾਨ ਕਰਾਂਗੇ, ਧੀਆਂ ਦੀ ਭਰੂਣ ਹਤਿਆ ਨਹੀਂ ਕਰਾਂਗੇ ਕਿਉਂਕਿ ਇਹ ਮਾਨ ਸਿੱਖ ਧਰਮ ਦੇ ਬਾਨੀ ਬਾਬਾ ਨਾਨਕ ਜੀ ਨੇ ਬਖਸ਼ਦਿਆਂ ਫੁਰਮਾਇਆ-ਸੋ ਕਿਉਂ ਮੰਦਾ ਆਖੀਐ ਜਿਤੁ ਜੰਮਹਿ ਰਾਜਾਨ (473) ਜੇ ਮਰਦ ਗੁਰਬਾਣੀ ਦਾ ਪਾਠ ਕਥਾ ਕੀਰਤਨ ਗੁਰੂ ਘਰ ਦੀ ਹਰੇਕ ਪ੍ਰਕਾਰ ਸੇਵਾ ਕਰ ਸਕਦਾ ਹੈ ਤਾਂ ਔਰਤ ਵੀ ਇਹ ਸਭ ਕੁੱਝ ਕਰ ਸਕਦੀ ਹੈ ਪਰ ਸੰਪ੍ਰਦਾਈ ਤੇ ਕੇਸਾਧਾਰੀ ਬ੍ਰਾਹਮਣੀ ਟੋਲੇ ਅਜੋਕੇ ਸਿੰਘ ਸਹਿਬਾਨ ਰੂਪੀ ਆਦਿਕ ਅਖੌਤੀ ਆਗੂਆਂ ਨੇ ਬ੍ਰਹਾਮਣਾਂ ਵਾਂਗ ਹੀ ਸਿੱਖ ਔਰਤਾਂ ਤੇ ਵੀ ਅਜਿਹੀ ਮੰਨੂਵਾਦੀ ਪਾਬੰਦੀ ਲਾ ਰੱਖੀ ਹੈ, ਜਿਸ ਨੂੰ ਰਲ ਕੇ ਤੋੜਾਂਗੇ ਕਿਉਂਕਿ ਗੁਰੂ ਅਮਰਦਾਸ ਸਾਹਿਬ ਜੀ ਨੇ ਵੀ ਬੀਬੀਆਂ ਨੂੰ 52 ਪੀਹੜੇ ਬਖਸ਼ੇ ਸਨ।

ਸਿੱਖ ਧਰਮ ਦੇ ਦਰਵਾਜੇ ਸਭ ਮਾਈ ਭਾਈ ਲਈ ਖੁਲ੍ਹੇ ਰੱਖਾਂਗੇ ਕਿਉਂਕਿ-ਸਭੇ ਸਾਂਝੀਵਾਲ ਸਦਾਇਨਿ (97) ਅਤੇ ਉਪਦੇਸ਼ੁ ਚਹੁ ਵਰਨਾ ਕਉ ਸਾਂਝਾ (747)

ਵੱਧ ਤੋਂ ਵੱਧ ਬੋਲੀਆਂ (ਭਾਸ਼ਾਵਾਂ) ਵਿੱਚ ਗੁਰਬਾਣੀ, ਸਿੱਖ ਇਤਿਹਾਸ ਅਤੇ ਫਿਲੌਸਫੀ ਆਦਿਕ ਦਾ ਪ੍ਰਚਾਰ ਬੜੀ ਫਰਾਕ ਦਿਲੀ ਨਾਲ ਕਰਾਂਗੇ। ਇਹ ਸਭ ਗੁਰੂ ਦੀ ਗੋਲਕ ਨਾਲ ਅਤੇ ਸਿੱਖਾਂ ਦੇ ਦਸਵੰਧ ਨਾਲ ਹੋ ਸਕਦਾ ਹੈ। ਅੱਜ ਕੱਲ੍ਹ ਅਖਬਾਰਾਂ, ਰਸਾਲੇ, ਸੀਡੀਆਂ, ਟੀ. ਵੀ. , ਮੂਵੀਆਂ ਅਤੇ ਇੰਟ੍ਰਨੈੱਟ ਆਦਿਕ ਦਾ ਜੁੱਗ ਹੈ। ਇਸ ਸਭ ਪ੍ਰਕਾਰ ਦੇ ਮੀਡੀਏ ਰਾਹੀਂ ਸਿੱਖੀ ਦਾ ਪ੍ਰਚਾਰ ਕਰਾਂਗੇ, ਇਸ ਨੂੰ ਗੁਰਬਾਣੀ ਦਾ ਪ੍ਰਚਾਰ ਸਮਝਾਂਗੇ ਨਾ ਕਿ ਬੇਅਦਬੀ।
ਕੁਝ ਸਵੇਦਨਸ਼ੀਲ ਮਸਲੇ ਜਿਵੇਂ ਰਾਗ ਮਾਲਾ, ਅਖੌਤੀ ਦਸਮ ਗ੍ਰੰਥ, ਸਿੱਖ ਬੀਬੀਆਂ ਦੀ ਸ੍ਰ਼ੀ ਦਰਬਾਰ ਸਾਹਿਬ ਵਿਖੇ ਕੀਰਤਨ ਅਤੇ ਪੰਜਾਂ ਪਿਆਰਿਆਂ ਵਿੱਚ ਖੰਡੇ ਪਾਹੁਲ ਦੀ ਸੇਵਾ, ਗੁਰਦੁਆਰਿਆਂ ਵਿੱਚ ਸਿੱਖ ਰਹਿਤ ਮਰਯਾਦਾ ਅਤੇ ਅਸਲੀ ਨਾਨਕਸ਼ਾਹੀ ਕੈਲੰਡਰ ਲਾਗੂ ਕਰਨਾਂ ਆਦਿਕ ਨੂੰ ਫੌਰਨ ਬੜੀ ਦ੍ਰਿੜਤਾ ਅਤੇ ਸੁਹਿਰਦਤਾ ਨਾਲ, ਨਿਕਟ ਭਵਿੱਖ ਵਿੱਚ ਹੱਲ ਕਰਾਂਗੇ।
ਆਏ ਦਿਨ ਸਾਧਾਂ ਸੰਪ੍ਰਦਾਈਆਂ ਦੇ ਦਬਾਅ ਥੱਲੇ ਆ ਕੇ, ਅਖੌਤੀ ਜਥੇਦਾਰਾਂ ਵਲੋਂ, ਪੰਥਕ ਵਿਦਵਾਨਾਂ ਨੂੰ ਪੰਥ ਵਿੱਚੋ ਛੇਕਣਾ ਅਤੇ ਛੇਕਣ ਦੀਆਂ ਧਮਕੀਆਂ ਦੇਣ ਦੀ ਬਜਾਏ ਸਗੋਂ ਵਿਚਾਰ ਗੋਸ਼ਟੀਆਂ ਦਾ ਸਿਲਸਿਲਾ ਚਲਾ ਕੇ ਵਿਚਾਰ ਵਿਟਾਂਦਰੇ ਅਤੇ ਪ੍ਰੇਮ ਪਿਆਰ ਰਾਹੀਂ ਮਸਲੇ ਹੱਲ ਕੀਤੇ ਜਾਣ।
ਪੰਥਕ ਅਖ਼ਬਾਰਾਂ, ਰਸਾਲੇ, ਰੇਡੀਓ, ਲਿਖਾਰੀ ਅਤੇ ਜੋ ਅਦਾਰੇ ਗੁਰੂ ਗ੍ਰੰਥ ਸਹਿਬ ਜੀ ਦੀ ਵਿਚਾਰਧਾਰਾ ਅਤੇ ਸਿੱਖ ਰਹਿਤ ਮਰਯਾਦਾ ਦਾ ਡਟ ਕੇ ਪ੍ਰਚਾਰ ਕਰਦੇ ਹਨ, ਉਨ੍ਹਾਂ ਦੀ ਹਰ ਤਰ੍ਹਾਂ ਮਦਦ ਕੀਤੀ ਜਾਵੇ।
ਜੋ ਡੇਰੇ ਜਾਂ ਗੁਰਦੁਆਰੇ ਸ਼੍ਰੀ ਅਕਾਲ ਤਖ਼ਤ ਦੀ ਮਰਯਾਦਾ ਨੂੰ ਨਹੀਂ ਮੰਨਦੇ ਓਥੇ ਜਾਣਾ ਅਤੇ ਖੂਨ ਪਸੀਨੇ ਦੀ ਕੀਤੀ ਕਮਾਈ ਚੋਂ ਭੇਟਾ ਚੜਾਉਣੀ ਬੰਦ ਕੀਤੀ ਜਾਵੇ ਜੋ ਕੌਮੀ ਪੈਸੇ ਦੀ ਦੁਰਵਰਤੋਂ ਕਰ ਰਹੇ ਹਨ।
ਛੁੱਟੀਆਂ ਜਾਂ ਜਦੋਂ ਵੀ ਵਿਹਲ ਮਿਲੇ ਇਸਾਈ ਮਿਸ਼ਨਰੀਆਂ ਦੀ ਤਰ੍ਹਾਂ ਡੋਰ-ਟੂ ਡੋਰ ਹਰੇਕ ਮਾਈ ਭਾਈ ਪ੍ਰਚਾਰ ਕਰੇ ਅਤੇ ਗੁਰਮਤਿ ਸਬੰਧੀ ਵਧੀਆ ਲਿਟ੍ਰੇਚਰ ਵੰਡਿਆ ਜਾਵੇ।
ਜੇ ਅਜਿਹਾ ਕਰਦੇ ਹਾਂ ਤਾਂ ਨਵਾਂ ਸਾਲ ਮੁਬਾਰਕ ਤੇ ਭਾਗਾਂਵਾਲਾ ਹੋ ਸਕਦਾ ਹੈ ਵਰਨਾਂ ਰਸਮੀ ਪਾਠ, ਕੀਰਤਨ, ਕਥਾ, ਢਾਡੀ ਦਰਬਾਰਾਂ, ਵੰਨ ਸੁਵੰਨੇ ਲੰਗਰ ਅਤੇ ਡੈਕੋਰੇਸ਼ਨਾਂ ਦਾ ਕੋਈ ਬਹੁਤਾ ਫਾਇਦਾ ਨਹੀਂ ਹੋਣਾ ਜਿਨ੍ਹਾਂ ਚਿਰ ਗੁਰੂ ਬਾਬਾ ਨਾਨਕ ਜੀ ਦੀ ਸੱਚੀ ਸੁੱਚੀ ਤੇ ਵਿਗਿਆਨਕ ਵਿਚਾਰਧਾਰਾ ਨੂੰ ਨਹੀਂ ਅਪਨਉਂਦੇ ਅਤੇ ਉਸ ਦਾ ਪ੍ਰਚਾਰ ਅਮਲੀ ਰੂਪ ਵਿੱਚ ਨਹੀਂ ਕਰਦੇ। ਪੁਜਰੀਵਾਦ, ਸਾਧਵਾਦ, ਭੇਖਵਾਦ, ਸੁੱਚ-ਭਿਟ, ਭਰਮ ਅਤੇ ਪਾਖੰਡਵਾਦ ਤੋਂ ਗੁਰੂ ਗਿਆਨ ਆਸਰੇ ਬਚ ਜਾਈਏ ਤਾਂ ਨਵਾਂ ਸਾਲ ਮੁਬਾਰਕ ਹੈ।
ਅਵਤਾਰ ਸਿੰਘ ਮਿਸ਼ਨਰੀ, ਕੈਲੀਫੋਰਨੀਆ

Saturday, December 25, 2010

ਪੰਜਾਬ ਵਿੱਚ 75 ਹਜਾਰ ਭਰੂਣ ਕੁੱਖ ਵਿਚੋਂ ਹੀ ਗਾਇਬ - ਇੱਕ ਰਿਪੋਰਟ


ਬੇਟੀ ਬਚਾਉ ਮੰਚ ਵਲੋਂ ਜਨਵਰੀ 2010 ਤੋਂ ਲੈ ਕੇ ਅਕਤੂਬਰ 2010 ਤੱਕ ਰਜਿਸਟਰ ਹੋਏ ਗਰਭ ਧਾਰਣ ਕਰਨ ਦੇ ਕੇਸਾਂ ਵਿਚੋਂ ਵੱਡੀ ਗਿਣਤੀ ਵਿੱਚ ਗਾਇਬ ਹੋਏ ਕੇਸਾਂ ਦੀ ਪੜਤਾਲ ਕਰਕੇ ਉਪਰੋਕਤ ਸੂਚੀ ਪ੍ਰਕਾਸ਼ਿਤ ਕੀਤੀ ਗਈ ਹੈ। 
ਭਰੂਣ ਹੱਤਿਆ ਦਾ ਕਲੰਕ ਆਪਣੇ ਮੱਥੇ ਉਪਰ ਸਹੇੜੀ ਬੈਠੇ ਪੰਜਾਬ ਪ੍ਰਦੇਸ ਦੀਆਂ ਸਮੇਂ ਦੀਆਂ ਸਰਕਾਰਾਂ ਵਲੋਂ ਇਸ ਪਾਸੇ ਕਈ ਕਦਮ ਚੁੱਕੇ ਜਾਣ ਦੀਆਂ ਖਬਰਾਂ ਆਮ ਅਖਬਾਰਾਂ ਦਾ ਸ਼ਿੰਗਾਰ ਬਣਦੀਆਂ ਰਹੀਆਂ ਹਨ। ਭਾਵੇਂ ਕਿ ਇਹ ਬਿਮਾਰੀ ਭਾਰਤ ਦੇ ਹੋਰ ਸੂਬਿਆਂ ਵਿੱਚ ਵੀ ਪਸਰੀ ਹੋਈ ਹੈ, ਪਰ ਪੰਜਾਬ ਸਮੇਤ ਹਰਿਆਣਾ ਅਤੇ ਦਿੱਲੀ ਵਰਗੇ ਉਤਰੀ ਰਾਜਾਂ ਵਿੱਚ ਇਸਨੇ ਬੜਾ ਹੀ ਦੈਂਤਕ ਰੂਪ ਦਿਖਾਇਆ ਹੈ। ਸਮਾਜ ਸੇਵੀ ਸੰਸਥਾਂਵਾਂ ਅਤੇ ਹੋਰ ਐਨ.ਜੀ.ਓ ਵਲੋਂ ਇਸ ਪਾਸੇ ਸ਼ਲਾਘਾਯੋਗ ਕੰਮ ਕਰਨ ਕਰਕੇ ਪੰਜਾਬ ਵਿੱਚ ਅਲਟਰਾ ਸਾਊਂਡ ਸਕੈਨ ਰਾਹੀਂ ਗਰਭ ਵਿੱਚਲੇ ਬੱਚੇ ਦਾ ਲਿੰਗ ਪਤਾ ਕਰਨ ਦੇ ਕਾਲੇ ਕੰਮਾਂ ਉਪਰ ਤਕਰੀਬਨ ਰੋਕ ਲੱਗ ਚੁੱਕੀ ਹੈ। ਪਰ ਹਾਲੀਆ ਜਾਰੀ ਕੀਤੀ ਤਾਜਾ ਰਿਪੋਰਟ ਨੇ ਇਸ ਸਬੰਧੀ ਕਾਰਵਾਈਆਂ ਉਪਰੋਂ ਪੂਰੀ ਤਰ੍ਹਾਂ ਹੀ ਪਰਦਾ ਚੁੱਕ ਦਿੱਤਾ ਹੈ। ਸਾਰੇ ਦਾਅਵਿਆਂ ਦੇ ਬਾਵਜੂਦ ਵੱਡੀ ਗਿਣਤੀ ਵਿੱਚ ਭਰੁਣ ਗਾਇਬ ਹੋਣੇ ਬੜਾ ਹੀ ਗੰਭੀਰ ਵਿਸ਼ਾ ਬਣ ਗਿਆ ਹੈ।
ਉਪਰੋਕਤ ਰਿਪੋਰਟ ਦੇ ਆਧਾਰ ਤੇ ਜਿਲੇ ਵਾਰ ਗਾਇਬ ਹੋਏ ਭਰੁਣਾਂ ਦੀ ਸੂਚੀ ਇਸ ਪ੍ਰਕਾਰ ਬਣਾਈ ਗਈ ਹੈ।
ਜਿਲਾ                                   ਗਾਇਬ ਹੋਏ ਭਰੂਣ (ਪ੍ਰਤੀਸ਼ਤ)
ਐਸ.ਏ.ਐਸ.ਨਗਰ (ਮੁਹਾਲੀ)      57%
ਪਟਿਆਲਾ                               44%
ਫਤਹਿਗੜ ਸਾਹਿਬ                  44%
ਕਪੂਰਥਲਾ                               38%
ਫਰੀਦਕੋਟ                               37%
ਸੰਗਰੂਰ                                   37%
ਫਿਰੋਜਪੁਰ                               31%
ਰੋਪੜ                                      31%
ਮੋਗਾ                                       25%
ਬਰਨਾਲਾ                                20%
ਜਲੰਧਰ                                   20%
ਲੁਧਿਆਣਾ                               19%
ਹੁਸ਼ਿਆਰਪੁਰ                           18%
ਗੁਰਦਾਸਪੁਰ                            17%
ਨਵਾਂ ਸ਼ਹਿਰ                             16%
ਬਠਿੰਡਾ                                   15%
ਮਾਨਸਾ                                    12%
ਤਰਨਤਾਰਨ                            9%
ਅੰਮ੍ਰਿਤਸਰ                               9%
ਮੁਕਤਸਰ                                 6%

ਉਪਰੋਕਤ ਅੰਕੜਿਆਂ ਨੂੰ ਗਹੁ ਨਾਲ ਵਾਚੀਏ ਤਾਂ ਇੱਕ ਹੋਰ ਤ੍ਰਾਸਦੀ ਸਾਹਮਣੇ ਆਉਂਦੀ ਹੈ। ਸਭ ਤੋਂ ਖਤਰਨਾਕ ਹਾਲਤ ਮੁਹਾਲੀ, ਪਟਿਆਲਾ ਅਤੇ ਫਤਹਿਗੜ ਸਾਹਿਬ ਜਿਲਿਆ ਤੋਂ ਪ੍ਰਾਪਤ ਹੋਈ ਹੈ। ਸਭ ਤੋਂ ਵੱਧ ਪੜ੍ਹੇ ਲਿਖੇ ਅਤੇ ਔਸ਼ਤ ਤੋਂ ਵੱਧ ਆਮਦਨ ਵਾਲੇ ਇਹਨਾਂ ਜਿਲਿਆਂ ਵਿਚੋਂ ਇੰਨੀ ਵੱਡੀ ਗਿਣਤੀ ਵਿੱਚ ਭਰੁਣ ਗਾਇਬ ਹੋਣੇ ਬੜਾ ਹੀ ਚਿੰਤਾ ਦਾ ਵਿਸ਼ਾ ਹੈ। ਕਪੂਰਥਲਾ ਜਿਲਾ ਭਾਵੇਂ ਵੱਧ ਪੜ੍ਹੇ ਲਿਖੇ ਲੋਕਾਂ ਦੀ ਕਤਾਰ ਵਿੱਚ ਨਹੀਂ ਆਉਂਦਾ। ਪਰ ਇਥੋਂ ਵੱਡੀ ਗਿਣਤੀ ਵਿੱਚ ਵਿਦੇਸ਼ ਗਏ ਲੋਕਾਂ ਦੀ ਬਦੌਲਤ ਆਰਥਿਕ ਹਾਲਤ ਔਸਤ ਤੋਂ ਵੱਧ ਹੈ, ਇੱਥੇ ਵੀ 38% ਭਰੂਣ ਗਾਇਬ ਹੋਏ ਹਨ।

ਇਸਦੇ ਉਲਟ ਮੁਕਤਸਰ ਵਰਗੇ ਪਛੜੇ ਇਲਾਕਿਆਂ ਚੋਂ ਕੇਵਲ 6% ਪ੍ਰਤੀਸ਼ਤ ਭਰੂਣ ਗਾਇਬ ਹੋਣ ਦੀ ਖਬਰ ਹੈ।

ਇਸਤੋਂ ਇਹੀ ਖਤਰਨਾਕ ਤੱਤਸਾਰ ਕੱਢਿਆ ਜਾ ਸਕਦਾ ਹੈ ਕਿ ਪੜ੍ਹੇ ਲਿਖੇ ਵਰਗ ਵਿੱਚ ਭਰੂਣ ਹੱਤਿਆ ਦੀ ਬਿਮਾਰੀ ਖਤਰਨਾਕ ਹਾਲਤ ਤੱਕ ਪਹੁੰਚ ਚੁੱਕੀ ਹੈ। ਪੜ੍ਹੇ ਲਿਖੇ ਅਮੀਰ ਲੋਕਾਂ ਦੀ ਸੋਚ ਵਿੱਚ ਲੜਕੀ ਪ੍ਰਤੀ ਵਿਚਾਰ ਬੜੇ ਹੀ ਚਿੰਤਾਜਨਕ ਹਨ। ਸਮਾਜ ਦੇ ਇਸ ਕਲੰਕ ਨੂੰ ਪੜ੍ਹੇ ਲਿਖੇ ਲੋਕਾਂ ਦੀ ਸ਼ਹਿ ਮਿਲਣਾ ਕਿਸੇ ਨੂੰ ਵੀ ਹਜਮ ਨਹੀਂ ਹੋ ਰਿਹਾ।

ਮੈਂ ਤਾਂ ਇਸ ਰੂਝਾਣ ਲਈ ਕਥਿੱਤ ਧਾਰਮਿਕ ਵਿਸ਼ਵਾਸ਼ ਅਤੇ ਡੇਰੇਦਾਰਾਂ ਦੇ ਪਾਖੰਡ ਜ਼ਾਲ ਨੂੰ ਹੀ ਜਿੰਮੇਵਾਰ ਸਮਝਦਾ ਹਾਂ। ਪੰਜਾਬ ਵਿਚਲੇ ਡੇਰੇਦਾਰਾਂ ਵਲੋਂ ਕਦੇ ਵੀ ਆਪਣੇ ਸ਼ਰਧਾਲੂਆਂ ਨੂੰ ਲੜਕੀ ਦਾ ਵਰਦਾਨ ਨਹੀਂ ਦਿੱਤਾ ਜਾਂਦਾ। ਸਗੋਂ ਹਮੇਸ਼ਾਂ ਲੜਕੇ ਦੀ ਪ੍ਰਾਪਤੀ ਲਈ ਅਰਦਾਸਾਂ ਅਤੇ ਉਚੇਚੇ ਕਾਰ ਵਿਹਾਰ ਕੀਤੇ ਜਾਂਦੇ ਹਨ। ਲੋਕਾਂ ਦੀ ਮਾਨਸਿਕਤਾ ਨੂੰ ਭਟਕਾਉਣ ਲਈ ਇਹ ਕਥਿੱਤ ਧਾਰਮਿਕ ਆਗੂ ਅਤੇ ਅਖੌਤੀ ਡੇਰੇਦਾਰ ਹੀ ਪ੍ਰਮੁੱਖ ਰੂਪ ਵਿੱਚ ਜਿੰਮੇਵਾਰ ਹਨ। ਸਰਕਾਰ ਅਤੇ ਸਮਾਜ ਸੇਵੀ ਸੰਸਥਾਵਾਂ ਜੇਕਰ ਇਸ ਸਬੰਧੀ ਕੁੱਝ ਕਰਨਾ ਚਾਹੁੰਦੀਆਂ ਹਨ ਤਾਂ ਨਿਸ਼ਚੇ ਹੀ ਉਹਨਾਂ ਨੂੰ ਇਹਨਾਂ ਡੇਰੇਦਾਰਾਂ ਖਿਲਾਫ ਸੰਘਰਸ਼ ਵਿੱਢਣਾ ਹੋਵੇਗਾ। 

ਦੂਜੀ ਕਤਾਰ ਵਿੱਚ ਡੇਰੇਦਾਰਾਂ ਤੋਂ ਬਾਦ ਡਾਕਟਰੀ ਭੇਖ ਵਿੱਚ ਸ਼ਾਮਲ ਹੋ ਚੁੱਕੀਆਂ ਕਾਲੀਆਂ ਬਿੱਲੀਆਂ ਦੀ ਲਗਾਮ ਖਿੱਚਣੀ ਸਮੇਂ ਦੀ ਲੋੜ ਹੈ। ਸਰਕਾਰ ਵਲੋਂ ਭਾਵੇਂ ਕਿ ਸਕੈਨਿੰਗ ਵਗੈਰਾ ਤੇ ਪਾਬੰਦੀ ਲਾਗੂ ਕੀਤੀ ਗਈ ਹੈ। ਪਰ ਇਸ ਆੜ ਵਿੱਚ ਸਮਾਜ ਦਾ ਬੇੜਾ ਗਰਕ ਕਰਨ ਵਾਲੇ ਮੈਡੀਕਲ ਪੇਸ਼ੇ ਨਾਲ ਜੁੜੇ ਲੋਕ ਵੱਧ ਪੈਸਿਆਂ ਦੇ ਲਾਲਚ ਵਿੱਚ ਇਹ ਕਾਲੇ ਕੰਮ ਅੰਜਾਮ ਦੇ ਰਹੇ ਹਨ। ਇਹਨਾਂ ਦੀ ਮਿਲੀ ਭੁਗਤ ਤੋਂ ਬਗੈਰ ਇੰਨੀ ਵੱਡੀ ਗਿਣਤੀ ਵਿੱਚ ਭਰੂਣ ਗਾਇਬ ਹੋਣੇ ਕਦੇ ਵੀ ਸੰਭਵ ਨਹੀਂ। ਇਹਨਾਂ ਖਿਲਾਫ ਕਾਨੂੰਨ ਦਾ ਸਿਕੰਜਾ ਹੋਰ ਜਕੜ ਕੇ ਨੱਥ ਪਾਉਣੀ ਸਮੇਂ ਦੀ ਹੀ ਮੁੱਖ ਲੋੜ ਹੈ।

ਇਸ ਕਲੰਕ ਤੋਂ ਛੁਟਕਾਰਾ ਪਾਉਣ ਲਈ ਸਾਰੇ ਪੰਜਾਬ ਨੂੰ ਜੂਝਣਾ ਹੋਵੇਗਾ, ਪ੍ਰਣ ਲੈਣਾ ਪਵੇਗਾ ਕਿ ਭਾਵੇਂ ਧੀ ਹੋਵੇ ਜਾਂ ਪੁੱਤਰ, ਸਾਰੇ ਹੀ ਵਾਹਿਗੁਰੂ ਜੀ ਦੀ ਦਾਤ ਹੈ। ਇਹਨਾਂ ਨਾਲ ਵਿਤਕਰਾ ਕਰਨਾ ਰੱਬੀ ਹੁਕਮ ਤੋਂ ਸਪੱਸ਼ਟ ਰੂਪ ਵਿੱਚ ਮੂੰਹ ਮੋੜਣਾ ਹੋਵੇਗਾ। 

ਪਤਾ ਨਹੀਂ, ਆਉਣ ਵਾਲੇ ਸਮੇਂ ਵਿੱਚ ਸਾਡੇ ਸਮਾਜ ਦਾ ਨਕਸ਼ਾ ਕਿਹੋ ਜਿਹਾ ਬਣਨ ਜਾ ਰਿਹਾ ਹੈ। ਸਾਨੂੰ ਆਪਣੇ ਪੁੱਤਰਾਂ ਲਈ ਨੂੰਹਾਂ ਲੱਭਣੀਆਂ ਹੀ ਮੁਸ਼ਕਲ ਹੋ ਜਾਣਗੀਆਂ। ਚਾਚੀਆਂ, ਤਾਈਆਂ, ਮਾਸੀਆਂ, ਭੂਆਂ ਵਰਗੇ ਰਿਸ਼ਤੇ ਗਾਇਬ ਹੁੰਦੇ ਤਾਂ ਅਸੀਂ ਦੇਖਣੇ ਸ਼ੁਰੂ ਕਰ ਹੀ ਚੁੱਕੇ ਹਾਂ, ਹੁਣ ਤਾਂ ਸੰਤਾਨ ਉਤਪਤੀ ਵੀ ਇੱਕ ਚੁਨੌਤੀ ਬਣਨ ਜਾ ਰਹੀ ਹੈ। ਸਮਾਜ ਦੇ ਜਿੰਮੇਵਾਰ ਲੋਕ ਜਦੋਂ ਜਾਗਣਗੇ, ਸ਼ਾਇਦ ਉਦੋਂ ਤੱਕ ਕਾਫੀ ਦੇਰ ਹੋ ਚੁੱਕੀ ਹੋਵੇਗੀ।
ਗੁਰਮੀਤ ਸਿੰਘ ਕਾਦੀਆਨੀ,ਕਪੂਰਥਲਾ

ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵਲੋਂ ਪ੍ਰਕਾਸ਼ਿਤ ਹਿੰਦੀ ਦੀ ਪੁਸਤਕ "ਸਿੱਖ ਇਤਿਹਾਸ" ਵਿੱਚ ਤੋਲਿਆ ਗਿਆ ਕੁਫਰ

ਪਾਵਨ ਗੁਰਧਾਮਾਂ ਉਪਰ ਕਾਬਜ ਭ੍ਰਿਸ਼ਟ ਸਿਅਸਤਦਾਨ ਕੀ ਕਦੇ ਆਪਣੀ ਗਲਤੀ ਦਾ ਪਛਤਾਵਾ ਕਰਨਗੇ ?
ਜਾਂ ਆਪਹੁਦਰੀਆਂ ਕਾਰਵਾਈਆਂ ਕਰਕੇ ਗੁਰਮੁੱਖ ਪਿਆਰਿਆਂ ਨੂੰ ਹੀ ਪੰਥ ਵਿਚੋਂ ਛੇਕਣਾ ਜਾਰੀ  ਰੱਖਣਗੇ।

VIDEO SECTION -

ਤਬ ਜਾਨਹੁਗੇ ਜਬ ਉਘਰੈਗੋ ਪਾਜ॥ (ਪੰਨਾ 324)


ਨਾਨਕਸਰ ਦੇ ਬਾਬਿਆਂ ਦਾ ਵੀਡੀਓ
http://www.youtube.com/watch?v=wDSCaxUBNK4&feature=player_embedded


ਦੇਖਣ ਲਈ 
Press right click and then open the above link in new Window or in new Tag.

Friday, December 24, 2010

ਆਡੀਓ ਸੈਕਸ਼ਨ

ਰਾਮ ਮੋ ਕਉ ਹਰਿ ਜਨ ਕਾਰੈ ਲਾਈਐ - ਵੀਰ ਭੁਪਿੰਦਰ ਸਿੰਘ ਜੀ
http://thelivingtreasure.org/audio/mp3/RamMokoHarJanKareyLaiye.mp3


ਸੁਣਨ ਲਈ 
Press right click and then open the above link in new Window or in new Tag.

Thursday, December 23, 2010

ਪੰਥ ਪ੍ਰਵਾਨਿਤ ਨਾਨਕਸ਼ਾਹੀ ਕੈਲੰਡਰ (2003) ਅਨੁਸਾਰ ਗੁਰਪੁਰਬ ਅਤੇ ਹੋਰ ਦਿਹਾੜੇ

ਕੀ ਅਸੀਂ ਭਰੂਣ ਹਤਿਆ ਵਾਸਤੇ ਦੋਸ਼ੀ ਨਹੀ?


ਅੱਜ ਭਾਂਵੇਂ ਬਹੁਤ ਸਾਰੇ ਧਾਰਮਿਕ ਤੇ ਸਿਆਸੀ ਲੀਡਰ ਇਹ ਤਾਂ ਮੰਨ ਰਹੇ ਹਨ ਕਿ ਜਨਮ ਤੋਂ ਪਹਿਲਾਂ ਲੜਕੀ ਹੋਣ ਦਾ ਪਤਾ ਲੱਗਣ ਕਰਕੇ ਕੀਤੀ ਜਾਂਦੀ ‘ਭਰੂਣ ਹਤਿਆ’ ਸਿੱਖ ਕੌਮ ਵਾਸਤੇ ਸ਼ਰਮ ਦਾ ਵਿੱਸ਼ਾ ਬਣਿਆ ਹੋਇਆ ਹੈ; ਪਰ ਲੜਕੀਆਂ ਨੂੰ ਕਿਉਂ ਪਸੰਦ ਨਹੀਂ ਕੀਤਾ ਜਾ ਰਿਹਾ? ਲੜਕੀ ਦੀ ਭਰੂਣ ਹਤਿਆ ਦੇ ਕੀ ਕਾਰਨ ਹਨ? ਕੋਣ ਲੋਕ ਇਸ ਲਾਹਨਤ ਦੇ ਸਿੱਧੇ ਜਾਂ ਅਸਿਧੇ ਤੌਰ ਤੇ ਜੁਮੇਵਾਰ ਹਨ? ਸਾਨੂੰ ਇਹਨਾਂ ਕਾਰਨਾ ਦਾ ਪਤਾ ਲਗਾਉਣਾ ਵੀ ਬਹੁਤ ਜ਼ਰੂਰੀ ਹੈ। ਜਿਨ੍ਹਾਂ ਚਿਰ ਇਨ੍ਹਾਂ ਕਾਰਨਾ ਦਾ ਪਤਾ ਨਹੀਂ ਲੱਗਦਾ ਤੇ ਉਨ੍ਹਾਂ ਨੂੰ ਰੋਕਣ ਦਾ ਉਪਰਾਲਾ ਨਹੀਂ ਕੀਤਾ ਜਾਂਦਾ, ਉਨ੍ਹਾਂ ਚਿਰ ਸਖਤ ਕਾਨੂੰਨ ਵੀ ਬਹੁਤੀ ਮੱਦਦ ਨਹੀਂ ਕਰ ਸਕਦਾ। ਇਸ ਮਸਲੇ ਬਾਰੇ ਕੁੱਝ ਕੁ ਕਾਰਨ ਜੋ ਮੇਰੀ ਜਾਣਕਾਰੀ ਵਿੱਚ ਹਨ ਉਹ ਆਪ ਨਾਲ ਸਾਂਝੇ ਕਰਦਾ ਹਾਂ। ਇਸ ਵਿੱਸ਼ੇ ਬਾਰੇ ਆਪ ਦੇ ਵੀ ਜੋ ਵਿਚਾਰ ਹਨ ਉਹ ਤੁਸੀਂ ਵੀ ਲੋਕਾਂ ਨਾਲ ਸਾਂਝੇ ਕਰੋ।
ਦਾਜ ਲੈਣ ਦਾ ਲਾਲਚ: ਇਸ ਸਮੇਂ ਸਾਡੇ ਸਮਾਜ ਵਿੱਚ ਲੜਕੀ ਦੇ ਵਿਆਹ ਦੀ ਤਿਆਰੀ ਵਿੱਚ ਏਨਾ ਖਰਚ ਹੁੰਦਾ ਹੈ ਕਿ ਆਮ ਆਦਮੀ ਦਾ ਸਿਰ ਚੱਕਰਾ ਜਾਂਦਾ ਹੈ। ਲੜਕੀ ਦੇ ਵਿਆਹ ਵਿੱਚ ਕੀਤੇ ਖਰਚੇ ਦੇ ਕਾਰਨ ਕਈ ਕਰਜਾਈ ਹੋਏ ਕਿਰਸਾਨ ਆਤਮ ਹੱਤਿਆ ਕਰ ਰਹੇ ਹਨ। ਜਿਹੜੇ ਲੋਕ ਰਿਸ਼ਵਤ ਲੈਂਦੇ, ਵੱਡੇ ਦਰਜੇ ਵਾਲੇ ਸਿਆਸੀ ਲੀਡਰ ਜਾਂ ਜਿਹੜੇ ਵੱਡੇ ਬਿਜਨਸ ਕਰਦੇ ਹਨ ਜਾਂ ਬਲੈਕੀਏ ਕਿਸਮ ਦੇ ਪ੍ਰਵਾਰ ਹਨ ਉਨ੍ਹਾਂ ਨੂੰ ਤਾਂ ਫਾਲਤੂ ਖਰਚ ਕਰਨ ਵਿੱਚ ਕੋਈ ਫਰਕ ਨਹੀਂ ਪੈਂਦਾ; ਪਰ ਜੋ ਲੋਕ ਹੱਕ ਹਲਾਲ ਦੀ ਕਮਾਈ ਕਰਦੇ ਹਨ ਤੇ ਜਾਂ ਸਿਰਫ ਖੇਤੀ ਬਾੜੀ ਤੇ ਹੀ ਨਰਭਰ ਹਨ ਜਾਂ ਮੱਧਮ ਸ਼੍ਰੇਣੀ ਦੇ ਹੋਰ ਪ੍ਰਵਾਰ ਹਨ ਉਨ੍ਹਾਂ ਦਾ ਤਾਂ ਲੜਕੀ ਦੇ ਵਿਆਹ ਕਰਨ ਤੇ ਕਚੂੰਬਰ ਨਿਕਲ ਜਾਂਦਾ ਹੈ। ਅੱਜ ਲੜਕੇ ਵਾਲਿਆਂ ਵੱਲੋਂ ਦਾਜ ਲੈਣ ਦੇ ਬਹਾਨੇ ਕਾਰਨ ਪਹਿਲਾਂ ਰੋਕਾ, ਫਿਰ ਠਾਕਾ, ਫਿਰ ਮੰਗਣੀ ਆਦਿਕ ਏਨੇ ਵਿੱਚ ਹੀ ਲੜਕੀ ਵਾਲਿਆਂ ਦੀ ਤਾਂ ਤਸਲੀ ਹੋ ਜਾਂਦੀ ਹੈ ਜਦ ਕਿ ਵਿਆਹ ਅੱਜੇ ਹੋਣਾ ਹੁੰਦਾ ਹੈ। ਦਾਜ ਲੈਣ ਦੇ ਇਨ੍ਹਾਂ ਬਹਾਨਿਆਂ ਨੂੰ ਜਰੂਰ ਰੋਕਣਾ ਚਾਹੀਦਾ ਹੈ। ਜੇਕਰ ਇਹ ਰਸਮਾ ਕਰਨੀਆਂ ਹੀ ਹਨ ਤਾਂ ਬਹੁਤ ਸਾਦਾ ਬਿਨ੍ਹਾਂ ਲੈਣ ਦੇਣ ਦੇ ਵੀ ਤਾਂ ਹੋ ਸਕਦੀਆਂ ਹਨ। ਜਰੂਰੀ ਤਾਂ ਨਹੀਂ ਕਿ ਹਰ ਵਾਰੀ ਬੀਬੀਆਂ ਦੇ ਸੂਟ ਜਾਂ ਗਹਿਣੇ ਹੋਣ ਜਾਂ ਬਹੁਤ ਸਾਰੇ ਮਹਿਮਾਨ ਹੋਣ। ਲੜਕੀ ਦੇ ਵਿਆਹ ਤੇ ਦਾਜ ਲੈਣ ਦਾ ਲਾਲਚ ਵੀ ‘ਲੜਕੀ ਦੀ ਭਰੂਣ ਹਤਿਆ’ ਦਾ ਵੱਡਾ ਕਾਰਨ ਹੈ। ਜਿਸ ਪ੍ਰਵਾਰ ਦੀਆਂ ਪਹਿਲਾਂ ਹੀ ਦੌ ਜਾਂ ਤਿੰਨ ਲੜਕੀਆਂ ਹੁੰਦੀਆਂ ਹਨ ਉਹ ਦਾਜ ਦੇਣ ਦੀ ਭਾਰੀ ਰਕਮ ਤੋਂ ਡਰਦਾ ਹੋਇਆ ਵੀ ਇਹ ਵੱਡਾ ਗੁਨਾਹ ਕਰ ਬੈਠਦਾ ਹੈ। ਮੇਰੇ ਖਿਆਲ ਵਿੱਚ ਸਿੱਧੇ ਜਾਂ ਅਸਿਧੇ ਤੌਰ ਵਿੱਚ ਲੜਕੀਆਂ ਦੀ ਘੱਟ ਰਹੀ ਗਿਣਤੀ ਦਾ ਜੁਮੇਵਾਰ ਸਾਡਾ ਸਮਾਜ ਵੀ ਹੈ।
ਔਰਤ ਹੀ ਔਰਤ ਉਤੇ ਜੁਲਮ ਕਰਦੀ ਹੈ: ਨਵੀਂ ਵਿਆਹੀ ਹੋਈ ਲੜਕੀ ਜੇਕਰ ਦਾਜ ਨਹੀਂ ਲਿਆਈ ਤਾਂ ਉਸ ਘਰ ਦੀਆਂ ਔਰਤਾਂ ਹੀ ਸੱਭ ਤੋਂ ਵੱਧ ਉਸ ਦੀਆਂ ਦੁਸ਼ਮਣ ਬਣ ਜਾਂਦੀਆਂ ਹਨ। ਬਹੁਤ ਹੀ ਘੱਟ ਔਰਤਾਂ ਹਨ ਜੋ ਦਾਜ ਨਾਂ ਲੈਣ ਬਾਰੇ ਸੱਬਰ ਸੰਤੋਖ ਰੱਖਦੀਆਂ ਹਨ; ਉਹ ਸਤਿਕਾਰ ਦੀਆਂ ਪਾਤਰ ਹਨ। ਦਾਜ ਤੋਂ ਇਲਾਵਾ ਵੀ ਬਹੁਤ ਘਰਾਂ ਵਿੱਚ ਜਿੰਨਾਂ ਤੰਗ ਨਵੀਂ ਵਿਆਹੀ ਲੜਕੀ ਨੂੰ ਉਸ ਦੀ ਸੱਸ ਵੱਲੋਂ ਕੀਤਾ ਜਾਂਦਾ ਹੈ, ਉਨ੍ਹਾਂ ਉਸ ਘਰ ਦੇ ਕਿਸੇ ਮਰਦ ਵੱਲੋਂ ਤੰਗ ਨਹੀਂ ਕੀਤਾ ਜਾਂਦਾ। ਸ਼ਾਇਦ ਹੀ ਕੋਈ ਕਮੀਣਾ ਮਰਦ ਹੋਵੇ ਜੋ ਆਪਣੀ ਨੂੰਹ ਨੂੰ ਪ੍ਰੇਸ਼ਾਨ ਕਰਦਾ ਹੋਵੇ ਜਿਸ ਨੇ ਬੁਢੇਪੇ ਵੇਲੇ ਉਸਨੂੰ ਰੋਟੀ ਪਾਣੀ ਦੇਣਾ ਹੈ। ਇਸ ਬਾਰੇ ਲੜਕੇ ਦੀਆਂ ਭੈਣਾਂ ਦੀ ਤਾਂ ਗੱਲ ਹੀ ਛੱਡੋ, ਬਹੁਗਿਣਤੀ ਵੇਖਣ-ਸੁਣਨ ਵਿੱਚ ਆਉਂਦਾ ਹੈ ਕਿ ਜੇਕਰ ਲੜਕੇ ਦੇ ਪਿਉ ਦੀਆਂ ਭੈਣਾ (ਭੂਆ) ਹਨ ਤਾਂ ਉਹ ਵੀ ਨਵੀਂ ਆਈ ਲੜਕੀ ਨਾਲ ਸਾੜ ਕੱਢਣ ਤੋਂ ਬਾਜ ਨਹੀਂ ਆਉਂਦੀਆਂ। ਭਾਂਵੇਂ ਕਿ ਉਹ ਵੀ ਆਪਣੇ ਨਾਲ ਹੁੰਦੀ ਸੋਹਰੇ ਘਰ ਵਿੱਚ ਸੱਸ ਨਣਾਨ ਵੱਲੋਂ ਵਧੀਕੀ ਦਾ ਰੋਣਾ ਆ ਕੇ ਰੋਦੀਆਂ ਹੋਣ ਪਰ ਫਿਰ ਵੀ ਪੇਕੇ ਘਰ ਆ ਕੇ ਨਵੀਂ ਵਿਆਹੀ ਆਈ ਕੁੜੀ ਨੂੰ ਬੇਹੂਦਾ ਲਫਜ ਬੋਲਦੀਆਂ ਹਨ। ਹਾਲਾਂਕਿ ਚਾਹੀਦਾ ਤਾਂ ਇਹ ਹੈ ਕਿ ਜੇਕਰ ਉਨ੍ਹਾਂ ਨਾਲ ਸੱਸ, ਨਣਾਨ ਜਾਂ ਭੂਆ ਜਾਂ ਕਿਸੇ ਹੋਰ ਵੱਲੋਂ ਆਪਣੇ ਸੋਹਰੇ ਘਰ ਵਿੱਚ ਆਉਣ ਸਮੇਂ ਕਿਸੇ ਨੇ ਵਧੀਕੀ ਕੀਤੀ ਸੀ ਜਾਂ ਹੋ ਰਹੀ ਹੈ ਤਾਂ ਉਹ ਦੁੱਖ ਜੋ ਉਹਨਾਂ ਹਢਾਏ ਹਨ ਉਸ ਤੋਂ ਸਬਕ ਸਿੱਖ ਕੇ ਹੁਣ ਆਪਣੇ ਘਰ ਆਈ ਨਵੀਂ ਵਹੁਟੀ ਨਾਲ ਅਜਿਹਾ ਵਤੀਰਾ ਨਾਂ ਕਰਨ। ਪਰ ਲੱਗਦਾ ਹੈ ਕਿ ਉਹ ਔਰਤਾਂ ਸਗੋਂ ਬਦਲਾਂ ਲਓ ਭਾਵਨਾ ਨਾਲ ਆਪਣੀ ਨੂੰਹ ਨੂੰ ਤੰਗ ਕਰਦੀਆਂ ਹਨ। ਤਾਂਹੀਓ ਤਾਂ ਹੁਣ ਦੀਆਂ ਅਖਬਾਰਾਂ ਜਾਂ ਟੀ. ਵੀ. ਰਾਹੀਂ ਨੂੰਹ ਨੂੰ ਸਾੜਨ ਜਾਂ ਖੁਦਕਸ਼ੀ ਕਰਨ ਲਈ ਮਜਬੂਰ ਕਰਨ ਦੀਆਂ ਖ਼ਬਰਾਂ ਪੜ੍ਹਨ ਸੁਣਨ ਨੂੰ ਮਿਲਦੀਆਂ ਹਨ। ਨੂੰਹ ਦੇ ਘਰ ਲੜਕੀ ਹੋਣ ਦਾ ਦੁੱਖ ਵੀ ਜਿਆਦਾ ਸੱਸ ਜਾਂ ਨਣਾਨ ਨੂੰ ਹੀ ਹੁੰਦਾ ਹੈ, ਜਦ ਕਿ ਉਹ ਵੀ ਕਿਸੇ ਦੀ ਲੜਕੀ ਹੈ। ਸੋਹਰੇ ਘਰ ਵਿੱਚ ਲੜਕੀ ਨੂੰ ਦੁੱਖੀ ਹੁੰਦੀ ਵੇਖਣਾ ਜਾਂ ਲੜਕੇ ਵਾਲਿਆਂ ਵੱਲੋਂ ਲੜਕੀ ਵਾਲਿਆਂ ਦੇ ਉਤੇ ਫਜੂਲ ਦਾ ਰੋਬ ਪਾਉਣਾ ਦਾ ਕਾਰਨ ਵੀ ਲੜਕੀਆਂ ਦੀ ਘੱਟ ਰਹੀ ਗਿਣਤੀ ਦਾ ਇੱਕ ਮੁੱਖ ਕਾਰਨ ਹੈ।
ਧਾਰਮਿਕ ਪ੍ਰਚਾਰਕਾਂ ਵੱਲੋਂ ਵੀ ਲੜਕੀ ਅਤੇ ਲੜਕੇ ਵਿੱਚ ਵਿਤਕਰੇ ਵਾਲਾ ਪ੍ਰਚਾਰ ਕਰਨਾ: ਸਾਡੇ ਕਈ ਪ੍ਰਚਾਰਕਾਂ ਨੂੰ ਗੁਰਮਤਿ ਸਿਧਾਂਤ ਦੀ ਸੋਝੀ ਨਾਂ ਹੋਣ ਕਾਰਨ ਜਾਂ ਲਾਲਚੀ ਬਿਰਤੀ ਹੋਣ ਕਰਕੇ ਕਈਆਂ ਸਾਲਾਂ ਤੋਂ ਜਦ ਕਿਸੇ ਨਵ ਜਨਮੇ ਬੱਚੇ ਬੱਚੀ ਦੇ ਘਰ ਵਾਲੇ ਆਪਣੇ ਘਰ ਜਾਂ ਗੁਰਦੁਆਰੇ ਵਿੱਚ ਉਸ ਬਾਰੇ ਸਮਾਗਮ ਕਰਵਾਉਂਦੇ ਹਨ ਤਾਂ ਵੇਖਣ ਵਿੱਚ ਆਉਂਦਾ ਹੈ ਕਿ ਕੀਰਤਨ ਕਰਨ ਵਾਲੇ ਭਾਈ ਜੀ ਇਸ ਸ਼ਬਦ ਦੀਆਂ ਇਹ ਪੰਗਤੀਆਂ ਸਿਰਫ ਲੜਕੇ ਵਾਸਤੇ ਪੜ੍ਹਦੇ ਹਨ ਵੇਖੇ ਜਾਂਦੇ ਹਨ: “ਪੁਤੀ ਗੰਢੁ ਪਵੈ ਸੰਸਾਰਿ”॥ ਜਦ ਕਿ ਗੁਰਬਾਣੀ ਦੀਆਂ ਇਹ ਪੰਗਤੀਆਂ ਲੜਕੇ ਤੇ ਲੜਕੀ ਦੋਵਾਂ ਵਾਸਤੇ ਹਨ। ਸਾਡੇ ਭਾਈ ਜੀ ਇਹ ਪ੍ਰਚਾਰ ਕਰਦੇ ਹਨ ਕਿ ਗੁਰੂ ਜੀ ਆਖਦੇ ਹਨ ਕਿ ਪੁੱਤਰਾਂ ਨਾਲ ਦੁਨੀਆਂ ਵਿੱਚ ਸਾਂਝ ਪੈਂਦੀ ਹੈ; ਜਦ ਕਿ ਇਹ ਗੱਲ ਨਹੀਂ ਹੈ। ਦੁਨੀਆਂ ਵਿੱਚ ਸਾਂਝ ਤਾਂ ਦੋਵਾਂ ਨਾਲ ਹੀ ਪੈਂਦੀ ਹੈ। ਇਸੇ ਸ਼ਬਦ ਵਿੱਚ ਹੀ ਗੁਰੂ ਨਾਨਕ ਪਾਤਸ਼ਾਹ ਸਮਝਾਉਂਦੇ ਹਨ ਕਿ ਇਨਸਾਨ ਦੀ ਮਰਨ ਤੋਂ ਪਿੱਛੋਂ ਵੀ ਕਿਵੇਂ ਸਮਾਜ ਵਿੱਚ ਯਾਦ ਰਹਿੰਦੀ ਹੈ:
ਕੈਹਾ ਕੰਚਨੁ ਤੁਟੈ ਸਾਰੁ॥ ਅਗਨੀ ਗੰਢੁ ਪਾਏ ਲੋਹਾਰੁ॥ ਗੋਰੀ ਸੇਤੀ ਤੁਟੈ ਭਤਾਰੁ॥ ਪੁਤੀ ਗੰਢੁ ਪਵੈ ਸੰਸਾਰਿ॥ ਰਾਜਾ ਮੰਗੈ ਦਿਤੈ ਗੰਢੁ ਪਾਇ॥ ਭੁਖਿਆ ਗੰਢੁ ਪਵੈ ਜਾ ਖਾਇ॥ ਕਾਲ੍ਹ੍ਹਾ ਗੰਢੁ ਨਦੀਆ ਮੀਹ ਝੋਲ॥ ਗੰਢੁ ਪਰੀਤੀ ਮਿਠੇ ਬੋਲ॥ ਬੇਦਾ ਗੰਢੁ ਬੋਲੇ ਸਚੁ ਕੋਇ॥ ਮੁਇਆ ਗੰਢੁ ਨੇਕੀ ਸਤੁ ਹੋਏ॥ ਏਤੁ ਗੰਢੁ ਵਰਤੈ ਸੰਸਾਰੁ॥ ਮੂਰਖ ਗੰਢੁ ਪਵੈ ਮੁਹਿ ਮਾਰ॥ ਨਾਨਕੁ ਆਖੈ ਏਹੁ ਬੀਚਾਰੁ॥ ਸਿਫਤਿ ਗੰਢੁ ਪਵੈ ਦਰਬਾਰਿ॥ (ਮ: 1, ਪੰਨਾ ੧੪੩)
ਅਰਥ: —ਜੇ ਕੈਹਾਂ, ਸੋਨਾ ਜਾਂ ਲੋਹਾ ਟੁੱਟ ਜਾਏ, ਅੱਗ ਨਾਲ ਲੋਹਾਰ (ਆਦਿਕ) ਗਾਂਢਾ ਲਾ ਦੇਂਦਾ ਹੈ, ਜੇ ਵਹੁਟੀ ਨਾਲ ਖਸਮ ਨਾਰਾਜ਼ ਹੋ ਜਾਏ, ਤਾਂ ਜਗਤ ਵਿੱਚ (ਇਹਨਾਂ ਦਾ) ਜੋੜ ਪੁੱਤ੍ਰਾਂ ਦੀ ਰਾਹੀਂ ਬਣਦਾ ਹੈ। ਰਾਜਾ (ਪਰਜਾ ਪਾਸੋਂ ਮਾਮਲਾ) ਮੰਗਦਾ ਹੈ (ਨਾਹ ਦਿੱਤਾ ਜਾਏ ਤਾਂ ਰਾਜਾ ਪਰਜਾ ਦੀ ਵਿਗੜਦੀ ਹੈ, ਮਾਮਲਾ) ਦਿੱਤਿਆਂ (ਰਾਜਾ ਪਰਜਾ ਦਾ) ਮੇਲ ਬਣਦਾ ਹੈ। ਭੁੱਖ ਨਾਲ ਆਤੁਰ ਹੋਏ ਬੰਦੇ ਦਾ (ਆਪਣੇ ਸਰੀਰ ਨਾਲ ਤਾਂ ਹੀ) ਸੰਬੰਧ ਬਣਿਆ ਰਹਿੰਦਾ ਹੈ ਜੇ ਉਹ (ਰੋਟੀ) ਖਾਏ। ਕਾਲਾਂ ਨੂੰ ਗੰਢ ਪੈਂਦੀ ਹੈ (ਭਾਵ, ਕਾਲ ਮੁੱਕ ਜਾਂਦੇ ਹਨ) ਜੇ ਬਹੁਤੇ ਮੀਂਹ ਪੈ ਕੇ ਨਦੀਆਂ ਚੱਲਣ। ਮਿੱਠੇ ਬਚਨਾਂ ਨਾਲ ਪਿਆਰ ਦੀ ਗੰਢ ਪੈਂਦੀ ਹੈ (ਭਾਵ, ਪਿਆਰ ਪੱਕਾ ਹੁੰਦਾ ਹੈ। ਵੈਦ (ਆਦਿਕ ਧਰਮ ਪੁਸਤਕਾਂ) ਨਾਲ (ਮਨੁੱਖ ਦਾ ਤਦੋਂ) ਜੋੜ ਜੋੜਦਾ ਹੈ ਜੇ ਮਨੁੱਖ ਸੱਚ ਬੋਲੇ। ਮੁਏ ਬੰਦਿਆਂ ਦਾ (ਜਗਤ ਨਾਲ) ਸੰਬੰਧ ਬਣਿਆ ਰਹਿੰਦਾ ਹੈ (ਭਾਵ, ਪਿਛੋਂ ਲੋਕ ਯਾਦ ਕਰਦੇ ਹਨ) ਜੇ ਮਨੁੱਖ ਭਲਾਈ ਤੇ ਦਾਨ ਕਰਦਾ ਰਹੇ। (ਸੋ) ਇਸ ਤਰ੍ਹਾਂ ਦੇ ਸੰਬੰਧ ਨਾਲ ਜਗਤ (ਦਾ ਵਿਹਾਰ) ਚੱਲਦਾ ਹੈ। ਮੂੰਹ ਤੇ ਮਾਰ ਪਿਆਂ ਮੂਰਖ (ਦੇ ਮੂਰਖ-ਪੁਣੇ) ਨੂੰ ਰੋਕ ਪਾਂਦੀ ਹੈ। ਨਾਨਕ ਇਹ ਵਿਚਾਰ (ਦੀ ਗੱਲ) ਦੱਸਦਾ ਹੈ, ਕਿ (ਪਰਮਾਤਮਾ ਦੀ) ਸਿਫ਼ਤਿ-ਸਾਲਾਹ ਦੀ ਰਾਹੀਂ (ਪ੍ਰਭੂ ਦੇ ਦਰਬਾਰ ਵਿੱਚ (ਆਦਰ-ਪਿਆਰ ਦਾ) ਜੋੜ ਜੁੜਦਾ ਹੈ।
ਅੱਜ ਵੀ ਕਈ ਅਖੌਤੀ ਪੇਸ਼ਾਵਰ ਪ੍ਰਚਾਰਕ (ਪੁਜਾਰੀ) ਤਾਂ ਔਰਤ ਜਾਤ ਨੂੰ ਧਾਰਮਿਕ ਬਰਾਬਰਤਾ ਦੇਣ ਦੀ ਤਾਂ ਗੱਲ ਹੀ ਛੱਡੋ ਉਹ ਤਾਂ ਉਸਨੂੰ ਅਪਵਿੱਤਰ ਆਖਕੇ ਭੰਡਦੇ ਹੋਏ ਸ਼ਰਮ ਮਹਿਸੂਸ ਨਹੀਂ ਕਰਦੇ। ਅਜਿਹੇ ਲੋਕ ਤਾਂ ਗੁਰੂ ਨਾਨਕ ਪਾਤਸ਼ਾਹ ਜੀ ਵੱਲੋਂ ਉਚਾਰੀਆਂ ਗਈਆਂ ਗੁਰਬਾਣੀ ਦੀਆਂ ਇਨ੍ਹਾਂ ਪੰਗਤੀਆਂ ਦਾ ਵੀ ਗਲਤ ਮਤਲਬ ਕੱਢਦੇ ਹਨ:
ਜਿਉ ਜੋਰੂ ਸਿਰਨਾਵਣੀ ਆਵੈ ਵਾਰੋ ਵਾਰ॥ ਜੂਠੇ ਜੂਠਾ ਮੁਖਿ ਵਸੈ ਨਿਤ ਨਿਤ ਹੋਇ ਖੁਆਰੁ॥ ਸੂਚੇ ਏਹਿ ਨ ਆਖੀਅਹਿ ਬਹਨਿ ਜਿ ਪਿੰਡਾ ਧੋਇ॥ ਸੂਚੇ ਸੇਈ ਨਾਨਕਾ ਜਿਨ ਮਨਿ ਵਸਿਆ ਸੋਇ॥ (ਪੰਨਾ ੪੭੨) ਗੁਰਬਾਣੀ ਦੀਆਂ ਇਨ੍ਹਾਂ ਪੰਗਤੀਆਂ ਦੀ ਪ੍ਰਿੰ: ਸੁਰਜੀਤ ਸਿੰਘ ਜੀ ਨੇ ਬਹੁਤ ਸੋਹਣੀ ਵਿਆਖਿਆ ਕੀਤੀ ਹੈ:
ਭਾਵ: ਜਿਵੇਂ ਇਸਤ੍ਰੀ ਨੂੰ ਮਾਸਕ ਧਰਮ ਸਮੇਂ ਅਨੁਸਾਰ ਅਤੇ ਬਾਰ ਬਾਰ ਆਉਂਦਾ ਹੈ। ਫ਼ਿਰ ਵੀ ਇਸਦੇ ਕਾਰਣ "ਨਿਤ ਨਿਤ ਹੋਇ ਖੁਆਰੁ"ਨਿੱਤ ਹੀ ਸਮਾਜ ਵਿੱਚ ਉਸਨੂੰ ਜ਼ਲੀਲ ਹੋਣਾ ਪੈਂਦਾ ਹੈ। (ਪਰ ਇਹ ਬਹਾਵ ਜਿਸ ਨੂੰ ਗੰਦਗੀ ਕਹਿਕੇ ਉਸ ਵਿਚਾਰੀ ਅੰਦਰ ਹੀਣ ਭਾਵ ਪੈਦਾ ਕੀਤਾ ਜਾਂਦਾ ਹੈ) ਇਹ ਤਾਂ "ਜੂਠੇ ਜੂਠਾ ਮੁਖਿ ਵਸੈ" ਹਰ ਸਮੇਂ ਇਸਤ੍ਰੀ ਸਰੀਰ ਦੇ ਅੰਦਰ ਦੀ ਕੁੱਦਰਤੀ ਕਿਰਿਆ ਹੈ। ਫਿਰ ਜਦੋਂ ਕੁੱਝ ਦਿਨਾਂ ਬਾਅਦ ਉਹ ਕੇਸੀ ਇਸ਼ਨਾਨ (ਸਿਰਨਾਵਣੀ) ਕਰ ਲੈਂਦੀ ਹੈ ਤਾਂ, ਉਸਨੂੰ ਮੁੜ ਪਵਿੱਤ੍ਰ ਮੰਨ ਲਿਆ ਜਾਂਦਾ ਹੈ। (ਜਦਕਿ ਉਸ ਸਰੀਰ ਦੀ ਇਹ ਕਿਰਿਆ ਤਾਂ ਇਸ਼ਨਾਨ ਸਮੇਂ `ਤੇ ਬਾਦ `ਚ ਵੀ ਅਰੁੱਕ ਹੁੰਦੀ ਹੈ। ਮੱਤਲਬ, ਜੇ ਇਸ ਕਾਰਣ ਉਹ ਅਪਵਿੱਤ੍ਰ ਸੀ, ਤਾਂ ਤੇ ਉਹ ਕਦੇ ਪਵਿੱਤ੍ਰ ਹੋ ਹੀ ਨਹੀ ਸਕਦੀ। ਸੱਚਾਈ ਇਹ ਕਿ ਇਸ ਕਾਰਨ ਉਹ ਕਦੇ ਅਪਵਿਤ੍ਰ ਹੋਈ ਹੀ ਨਹੀਂ ਸੀ)।
ਗੁਰੂ ਨਾਨਕ ਪਾਤਸ਼ਾਹ ਫ਼ੈਸਲਾ ਦੇਂਦੇ ਹਨ ਕਿ "ਸੂਚੇ ਏਹਿ ਨ ਆਖੀਅਹਿ ਬਹਨਿ ਜਿ ਪਿੰਡਾ ਧੋਇ" ਭਾਵ ਕੇਵਲ ਸਰੀਰ ਦੇ ਧੋਣ ਨਾਲ ਕੋਈ ਮਨੁੱਖ ਸੁੱਚਾ ਨਹੀਂ ਹੋ ਜਾਂਦਾ। ਅਸਲ ਵਿੱਚ "ਸੂਚੇ ਸੇਈ ਨਾਨਕਾ ਜਿਨ ਮਨਿ ਵਸਿਆ ਸੋਇ" ਸੁੱਚੇ ਉਹ ਹਨ ਜਿੰਨ੍ਹਾਂ ਦੇ ਹਿਰਦੇ ਘਰ ਅੰਦਰ ਕਰਤੇ ਦੀ ਸਿਫ਼ਿਤ ਸਾਲਾਹ ਦਾ ਵਾਸਾ ਹੈ। (ਭਾਵ ਮਾਸਕ ਚੱਕਰ ਜਿਹੜਾ ਕਿ ਇਸਤ੍ਰੀ ਸਰੀਰ ਦੀ ਨੀਯਮਤ `ਤੇ ਜ਼ਰੂਰੀ ਕਿਰਿਆ ਹੈ ਇਸਨੂੰ ਆਧਾਰ ਬਣਾਕੇ ਪਹਿਲਾਂ ਤਾਂ ਉਸਨੂੰ ਅਪਵਿੱਤ੍ਰ ਜ਼ਾਹਿਰ ਕਰਨਾ, ਉਸ ਵਾਸਤੇ ਨਫਰਤ ਪੈਦਾ ਕਰਨੀ `ਤੇ ਫ਼ਿਰ ਕੇਸੀ ਇਸ਼ਨਾਨ ਦਾ ਸਹਾਰਾ ਲੈਕੇ ਉਸਨੂੰ ਪਵਿੱਤ੍ਰ ਮੰਨ ਲੈਣਾ, ਕੇਵਲ ਅਗਿਆਨਤਾ ਹੈ। ਸੱਚਾਈ ਇਹ ਹੈ ਕਿ ਇਸ ਮਾਸਕ ਚੱਕਰ ਕਾਰਣ ਉਹ ਕਦੇ ਅਪਵਿਤ੍ਰ ਹੋਈ ਹੀ ਨਹੀਂ ਸੀ)।
ਮੁੰਡੇ ਕੁੜੀ ਵਿੱਚ ਫਰਕ ਪਾਉਣ ਵਾਲੇ ਅਜਿਹੇ ਪੁਜਾਰੀ ਅੱਜ ਵੀ ਸ੍ਰੀ ਦਰਬਾਰ ਸਾਹਿਬ ਵਿੱਚ ਬੀਬੀਆਂ ਨੂੰ ਸੇਵਾ ਕਰਨ ਦਾ ਹੱਕ ਨਹੀਂ ਦੇਂਦੇ ਹਨ। ਇਸ ਵਿਸ਼ੇ ਤੇ ਮੈਂ ਇੱਕ ਦਿਨ ਪੰਜਾਬ ਤੋਂ ਟੋਰਾਂਟੋ ਆਏ ਇਸ ਸਮੇਂ ਦੇ ਮਸ਼ਹੂਰ ਕੱਥਾ ਵਾਚਕ ਨਾਲ ਗੱਲ ਕੀਤੀ ਸੀ। ਉਸ ਦੀਆਂ ਇਸ ਸਮੇਂ ਕਾਫੀ ਸੀ. ਡੀ. ਤੇ ਵੀਡੀਓ ਵਿਕ ਰਹੀਆਂ ਹਨ। ਉਸ ਪ੍ਰਚਾਰਕ ਜੀ ਦਾ ਬੀਬੀਆਂ ਨੂੰ ‘ਪੰਥਕ ਰਹਿਤ ਮਰਯਾਦਾ’ ਅਨੁਸਾਰ ਪੰਜ ਪਿਆਰਿਆਂ ਵਿੱਚ ਸ਼ਾਮਲ ਕਰਨ ਦੇ ਫੈਸਲੇ ਨੂੰ ਨਾਂ ਮੰਨਣ ਬਾਰੇ ਉਸਦੇ ਇਹ ਵਿਚਾਰ ਸੁਣਕੇ ਹੈਰਾਨੀ ਹੋਈ। ਉਹ ਪ੍ਰਚਾਰਕ ਜੀ ਕਹਿਣ ਲੱਗੇ ਕਿ “ਜਦੋਂ ਅੰਮ੍ਰਿਤ ਦਾ ਬਾਟਾ ਤਿਆਰ ਕਰਨਾ ਹੁੰਦਾ ਹੈ ਤਾਂ ਪੰਜ ਪਿਆਰਿਆਂ ਦੇ ਹੱਥ ਇੱਕ ਦੂਜੇ ਨੂੰ ਲੱਗਦੇ ਹਨ। ਇਸ ਕਰਕੇ ਜੇ ਬੀਬੀਆਂ ਪੰਜ ਪਿਆਰਿਆਂ ਵਿੱਚ ਸ਼ਾਮਲ ਹੋਣਗੀਆਂ ਤਾਂ ਆਦਮੀਆਂ ਦੇ ਹੱਥ ਬੀਬੀਆਂ ਨੂੰ ਲੱਗਣਗੇ”। ਇਹ ਸੁਣਕੇ ਹੈਰਾਨੀ ਹੋਈ ਕਿ ਸਟੇਜਾਂ ਤੇ “ਦੇਖਿ ਪਰਾਈਆਂ ਚੰਗੀਆਂ, ਮਾਵਾਂ ਭੈਣਾ ਦੀਆਂ ਜਾਣੇ” ਆਖਣ ਵਾਲੇ ਵੀ ਇਹ ਲੋਕ ਹਨ, ਪਰ ਅਸਲ ਜੀਵਨ ਵਿੱਚ ਕਈ ਅਜਿਹੇ ਵਿਚਾਰਾਂ ਵਾਲੇ ਸਾਡੇ ਪੰਜ ਪਿਆਰੇ ਬਣਦੇ ਹਨ। ਕੀ ਅਜਿਹੀ ਸੋਚ ਰਖਣ ਵਾਲੇ ਅਜੋਕੇ ਸਾਧ-ਸੰਤ ਅਤੇ ਪ੍ਰਚਾਰਕ ਬੀਮਾਰ ਹੋਣ ਜਾਂ ਸੱਟ-ਪੇਟ ਲੱਗਣ ਦੀ ਹਾਲਤ ਵਿੱਚ ਕਦੀ ਕਿਸੇ ਔਰਤ ਡਾਕਟਰ ਜਾਂ ਨਰਸ ਦੇ ਹੱਥ ਲੱਗਣ ਤੋਂ ਵੀ ਪਰਹੇਜ਼ ਕਰਦੇ ਹੋਣਗੇ? ਜੇ ਨਹੀਂ ਤਾਂ ਫਿਰ ਇਹਨਾਂ ਨਾਲ ਕੀ ਬੀਤਦੀ ਹੋਵੇਗੀ?
ਆਮ ਹੀ ਵੇਖਦੇ ਰਹੇ ਹਾਂ, ਕਿ ਪਿੰਡ ਵਿੱਚ ਜਦ ਵੀ ਕਿਸੇ ਦੇ ਘਰ ਕੋਈ ਧਾਰਮਕ ਸਮਾਗਮ ਹੋਵੇ ਜਾਂ ਭਾਈ ਜੀ ਉਂਝ ਵੀ ਰੋਟੀ ਦੁਧ ਲੈਣ ਆਉਣ ਤਾਂ ਘਰ ਦੀਆਂ ਬੀਬੀਆਂ ਹੀ ਉਨ੍ਹਾਂ ਨੂੰ ਰੋਟੀ-ਪਾਣੀ ਖੁਵਾਹ ਦੇਂਦੀਆਂ ਹਨ ਪਰ ਕਿਸੇ ਵਾਕਫਕਾਰ ਆਦਮੀ ਵਾਸਤੇ ਬਾਹਰ ਬੈਠਕ ਬਣੀ ਹੁੰਦੀ ਸੀ ਉਹ ਭਾਂਵੇਂ ਇਖਲਾਕ ਦਾ ਕਿੰਨਾ ਵੀ ਚੰਗਾ ਹੋਵੇ ਉਹ ਅੱਗੇ ਨਹੀਂ ਆ ਸਕਦਾ ਪਰ ਭਾਈ ਜੀ ਵਾਸਤੇ ਘਰ ਦੇ ਦਰਵਾਜੇ ਖੁਲ੍ਹੇ ਹੁੰਦੇ ਸਨ ਤੇ ਹੁਣ ਵੀ ਹਨ। ਬੀਬੀਆਂ ਵਾਸਤੇ ਇਹ ਵਿਚਾਰ ਇੱਕ ਆਮ ਗ੍ਰੰਥੀ ਸਿੰਘ ਦੇ ਨਹੀਂ ਹਨ ਸਗੋਂ ਉਹ ਅੱਜ-ਕੱਲ ਉਨ੍ਹਾਂ ਸਿੱਖ ਪੁਜਾਰੀਆਂ ਦੇ ਬਰਾਬਰਂ ਹਨ ਜਿੰਨ੍ਹਾਂ ਨੂੰ ਲੋਕ ‘ਸੰਤ’ ਸਾਧ ਬਾਬੇ ਜਾਂ ਸਿੰਘ ਸਾਹਿਬ ਆਖਦੇ ਹਨ ਅਤੇ ਆਪਣਾ ਘਰ ਸੁੱਚਾ ਕਰਵਾਉਣ ਦੀ ਭਾਵਨਾ ਨਾਲ ਘਰ ਸਦਕੇ ਬੜੀ ਸ਼ਰਧਾ ਨਾਲ ਪ੍ਰਸ਼ਾਦਾ ਛਕਾਉਂਦੇ ਅਤੇ ਨਾਲ ਦੰਦ ਘਸਾਈ 50 ਜਾਂ 100 ਡਾਲਰ ਦੇ ਕੇ ਧੰਨਵਾਦ ਕਰਦੇ ਹਨ। ਔਰਤ ਜਾਤ ਨੂੰ ਧਾਰਮਿਕ ਕਾਰਜਾਂ ਵਿੱਚ ਬਰਾਬਰਤਾ ਨਾਂ ਦੇਣ ਵਾਲੇ ਸਾਡੇ ਇਹ ਹੀ ਪ੍ਰਚਾਰਕ ਤੇ ਅਸੰਤ-ਬਾਬੇ ਉਂਝ ਸਟੇਜਾਂ `ਤੇ ਬੜੇ ਜੋਰ ਸ਼ੋਰ ਨਾਲ ਇਸ ਸ਼ਬਦ ਦਾ ਕੀਰਤਨ ਕਰਦੇ ਵੇਖੇ ਜਾ ਸਕਦੇ ਹਨ:
ਭੰਡਿ ਜੰਮੀਐ ਭੰਡਿ ਨਿੰਮੀਐ ਭੰਡਿ ਮੰਗਣੁ ਵੀਆਹੁ॥ ਭੰਡਹੁ ਹੋਵੈ ਦੋਸਤੀ ਭੰਡਹੁ ਚਲੈ ਰਾਹੁ॥ ਭੰਡੁ ਮੁਆ ਭੰਡੁ ਭਾਲੀਐ ਭੰਡਿ ਹੋਵੈ ਬੰਧਾਨੁ॥ ਸੋ ਕਿਉ ਮੰਦਾ ਆਖੀਐ ਜਿਤੁ ਜੰਮਹਿ ਰਾਜਾਨ॥ ਭੰਡਹੁ ਹੀ ਭੰਡੁ ਊਪਜੈ ਭੰਡੈ ਬਾਝੁ ਨ ਕੋਇ॥ ਨਾਨਕ ਭੰਡੈ ਬਾਹਰਾ ਏਕੋ ਸਚਾ ਸੋਇ॥ ਜਿਤੁ ਮੁਖਿ ਸਦਾ ਸਾਲਾਹੀਐ ਭਾਗਾ ਰਤੀ ਚਾਰਿ॥ ਨਾਨਕ ਤੇ ਮੁਖ ਊਜਲੇ ਤਿਤੁ ਸਚੈ ਦਰਬਾਰਿ॥ (ਮ: 1, ਪੰਨਾ ੪੭੩)
ਅਰਥ : —ਇਸਤ੍ਰੀ ਤੋਂ ਜਨਮ ਲਈਦਾ ਹੈ, ਇਸਤ੍ਰੀ (ਦੇ ਪੇਟ) ਵਿੱਚ ਹੀ ਪ੍ਰਾਣੀ ਦਾ ਸਰੀਰ ਬਣਦਾ ਹੈ। ਇਸਤ੍ਰੀ ਦੀ (ਹੀ) ਰਾਹੀਂ ਕੁੜਮਾਈ ਤੇ ਵਿਆਹ ਹੁੰਦਾ ਹੈ। ਇਸਤ੍ਰੀ ਦੀ ਰਾਹੀਂ (ਹੋਰ ਲੋਕਾਂ ਨਾਲ) ਸੰਬੰਧ ਬਣਦਾ ਹੈ। ਤੇ ਇਸਤ੍ਰੀ ਤੋਂ ਹੀ (ਜਗਤ ਦੀ ਉਤਪੱਤੀ ਦਾ) ਰਸਤਾ ਚੱਲਦਾ ਹੈ। ਜੇ ਇਸਤ੍ਰੀ ਮਰ ਜਾਏ ਤਾਂ ਹੋਰ ਇਸਤ੍ਰੀ ਦੀ ਭਾਲ ਕਰੀਦੀ ਹੈ, ਇਸਤ੍ਰੀ ਤੋਂ ਹੀ (ਹੋਰਨਾਂ ਨਾਲ) ਰਿਸ਼ਤੇਦਾਰੀ ਬਣਦੀ ਹੈ। ਜਿਸ ਇਸਤ੍ਰੀ (ਜਾਤੀ) ਤੋਂ ਰਾਜੇ (ਭੀ) ਜੰਮਦੇ ਹਨ, ਉਸ ਨੂੰ ਮੰਦਾ ਆਖਣਾ ਠੀਕ ਨਹੀਂ ਹੈ। ਇਸਤ੍ਰੀ ਤੋਂ ਹੀ ਇਸਤ੍ਰੀ ਪੈਦਾ ਹੁੰਦੀ ਹੈ (ਜਗਤ ਵਿਚ) ਕੋਈ ਜੀਵ ਇਸਤ੍ਰੀ ਤੋਂ ਬਿਨਾ ਪੈਦਾ ਨਹੀਂ ਹੋ ਸਕਦਾ। ਹੇ ਨਾਨਕ ! ਕੇਵਲ ਇੱਕ ਸੱਚਾ ਪ੍ਰਭੂ ਹੀ ਹੈ, ਜੋ ਇਸਤ੍ਰੀ ਤੋਂ ਨਹੀਂ ਜੰਮਿਆ। (ਭਾਵੇਂ ਮਨੁੱਖ ਹੋਵੇ, ਭਾਵੇਂ ਇਸਤ੍ਰੀ, ਜੋ ਭੀ) ਆਪਣੇ ਮੂੰਹ ਨਾਲ ਸਦਾ ਪ੍ਰਭੂ ਦੇ ਗੁਣ ਗਾਉਂਦਾ ਹੈ, ਉਸ ਦੇ ਮੱਥੇ ਉੱਤੇ ਭਾਗਾਂ ਦੀ ਮਣੀ ਹੈ, ਭਾਵ ਉਹਦਾ ਮੱਥਾ ਭਾਗਾਂ ਵਾਲਾ ਹੈ। ਹੇ ਨਾਨਕ ! ਉਹੀ ਮੁਖ ਉਸੇ ਸੱਚੇ ਪ੍ਰਭੂ ਦੇ ਦਰਬਾਰ ਵਿੱਚ ਸੋਹਣੇ ਲੱਗਦੇ ਹਨ।
ਇਸੁ ਜਗ ਮਹਿ ਪੁਰਖੁ ਏਕੁ ਹੈ ਹੋਰ ਸਗਲੀ ਨਾਰਿ ਸਬਾਈ॥
ਸਭਿ ਘਟ ਭੋਗਵੈ ਅਲਿਪਤੁ ਰਹੈ ਅਲਖੁ ਨ ਲਖਣਾ ਜਾਈ॥ (ਮ: 3, ਪੰਨਾ ੫੯੨)
ਅਰਥ : —ਇਸ ਸੰਸਾਰ ਵਿੱਚ ਪਤੀ ਇੱਕੋ ਪਰਮਾਤਮਾ ਹੀ ਹੈ, ਹੋਰ ਸਾਰੀ ਸ੍ਰਿਸ਼ਟੀ (ਉਸ ਦੀਆਂ) ਇਸਤ੍ਰੀਆਂ ਹਨ; ਪਰਮਾਤਮਾ ਪਤੀ ਸਾਰੇ ਘਟਾਂ ਨੂੰ ਭੋਗਦਾ ਹੈ (ਭਾਵ, ਸਾਰੇ ਸਰੀਰਾਂ ਵਿੱਚ ਵਿਆਪਕ ਹੈ) ਤੇ ਨਿਰਲੇਪ ਭੀ ਹੈ, ਇਸ ਅਲੱਖ ਪ੍ਰਭੂ ਦੀ ਸਮਝ ਨਹੀਂ ਪੈਂਦੀ।
ਟੀਕਾਕਾਰ: ਪ੍ਰੋ. ਸਾਹਿਬ ਸਿੰਘ ਜੀ
ਅੱਜ ਸਿੱਖ ਧਰਮ ਨੂੰ ਮੰਨਣ ਵਾਲਿਆਂ ਪ੍ਰਵਾਰਾਂ ਵਿੱਚ ਲੜਕੀਆਂ ਦੀ ਹੋ ਰਹੀ ‘ਭਰੂਣ ਹਤਿਆ’ ਦੇ ਜੁਮੇਵਾਰ ਸਾਡੇ ਕੁੱਝ ਪੇਸ਼ਾਵਰ ਪ੍ਰਚਾਰਕ ਵੀ ਹਨ। ਇਨ੍ਹਾਂ ਤੋਂ ਘੱਟ ਉਹ ਠੱਗ ਬਾਬੇ ਵੀ ਨਹੀਂ ਹਨ ਜੋ ਮੁੰਡੇ ਹੋਣ ਦੀਆਂ ਪੁੜੀਆਂ ਜਾਂ ਤਵੀਤ ਦੇਂਦੇ ਹਨ। ਅਜਿਹੇ ਬਾਬੇ ਜਿਥੇ ਲੋਕਾਂ ਨੂੰ ਪੈਸੇ ਦੇ ਤੌਰ ਤੇ ਠੱਗਦੇ ਹਨ ਉਥੇ ਔਰਤ ਜਾਤੀ ਪ੍ਰਤੀ ਵੀ ਘਿਰਨਾ ਪੈਦਾ ਕਰਦੇ ਹਨ।
ਜੇਕਰ ਵਾਕਿਆ ਹੀ ਸਿੱਖ ਚਾਹੁੰਦੇ ਹਨ ਕਿ ‘ਲੜਕੀ ਭਰੂਣ ਹਤਿਆ’ ਨੂੰ ਰੋਕਿਆ ਜਾਵੇ ਤਾਂ ਬਹੁਤ ਜਰੂਰੀ ਹੈ ਕਿ ਔਰਤਾ ਨੂੰ ਪੰਥਕ ਰਹਿਤ ਮਰਯਾਦਾ ਵਿੱਚ ਲਿਖੇ ਅਨੁਸਾਰ ਧਾਰਮਕ ਸੇਵਾਵਾਂ ਵਿੱਚ ਹਿੱਸਾ ਲੈਣ ਦੀ ਬਰਾਬਰਤਾ ਦਿੱਤੀ ਜਾਵੇ; ਨਿਰੀ ਲਿਖਤ ਵਿੱਚ ਬਰਾਬਰਤਾ ਦੇਣ ਜਾਂ ਸਿਰਫ ਹੋਰਨਾ ਧਰਮਾਂ ਦੇ ਲੋਕਾਂ ਸਾਹਮਣੇ ਇਹ ਆਖਣਾ ਕਿ ‘ਸਿੱਖ ਧਰਮ’ ਵਿੱਚ ਔਰਤ ਮਰਦ ਬਰਾਬਰ ਹਨ ਕਹਿਣ ਦਾ ਉਨ੍ਹਾਂ ਚਿਰ ਕੋਈ ਲਾਭ ਨਹੀਂ ਜਿੰਨਾਂ ਚਿਰ ਇਸ `ਤੇ ਅਮਲ ਨਹੀਂ ਹੁੰਦਾ। ਲੜਕੀ ਦੇ ਵਿਆਹ ਸਮੇਂ ਦਾਜ ਲੈਣ ਦੀ ਲਾਹਨਤ ਖਤਮ ਕੀਤੀ ਜਾਵੇ ਤਾਂ ਕਿ ਹਰੇਕ ਸਿੱਖ ਅਸਾਨੀ ਅਤੇ ਚਾਅ ਨਾਲ ਆਪਣੀ ਧੀ ਦਾ ਵਿਆਹ ਕਰ ਸਕੇ ਨਾਂ ਕਿ ਧੀ ਦੇ ਵਿਆਹ ਨੂੰ ਬੋਝ ਸਮਝੇ। ਔਰਤ ਜਾਤ ਔਰਤ ਦੀ ਦੁਸ਼ਮਣ ਨਾ ਬਣੇ। ਘਰ ਦੇ ਵੱਡੇ ਮੈਂਬਰਾਂ ਵੱਲੋਂ ਨੂੰਹ ਦੇ ਰਿਸ਼ਤੇਦਾਰਾਂ ਅਤੇ ਧੀ ਦੇ ਸਹੁਰੇ ਘਰ ਵਾਲੇ ਰਿਸ਼ਤੇਦਾਰਾਂ ਨੂੰ ਬਰਾਬਰ ਦਾ ਸਤਿਕਾਰ ਦਿੱਤਾ ਜਾਵੇ।
ਸੋ, ਸਾਡੇ ਧਾਰਮਿਕ ਤੇ ਸਿਆਸੀ ਲੀਡਰਾਂ ਨੂੰ ਚਾਹੀਦਾ ਹੈ ਕਿ ਉਹ ਸਿਰਫ ਬਿਆਨ ਦੇਣ ਤੀਕਰ ਹੀ ਸੀਮਤ ਨਾ ਰਹਿਣ ਸਗੋਂ ਆਪ ਲੋਕਾਂ ਦੇ ਮਾਰਗ ਦਰਸ਼ਕ ਬਣਨ ਤਾਂ ਹੀ ਸਮਾਜ ਵਿੱਚ ਇਸ ਲਾਹਨਤ ਪ੍ਰਤੀ ਰੋਕ ਪੈ ਸਕਦੀ ਹੈ। ਜਿਥੇ ‘ਲੜਕੀ ਭਰੂਣ ਹਤਿਆ’ ਦੇ ਜੁਮੇਵਾਰ ਪ੍ਰਵਾਰ ਦੇ ਮੈਂਬਰ ਹਨ ਉਥੇ ਅਸੀਂ ਸਾਰੇ ਸਿੱਖ ਸਮਾਜ ਦਾ ਅੰਗ ਅਖਵਾਉਣ ਵਾਲੇ ਵੀ ਕਿਸੇ ਨਾ ਕਿਸੇ ਰੂਪ ਵਿੱਚ ਇਸ ਜੁਲਮ ਦੇ ਜੁਮੇਵਾਰ ਹਾਂ। ਸਾਨੂੰ ਹਰੇਕ ਨੂੰ ਵੀ ਇਸ ਬਾਰੇ ਆਪਣਾ-ਆਪਣਾ ਫਰਜ ਪਛਾਨਣ ਦੀ ਲੌੜ ਹੈ।
ਗੁਰਸ਼ਰਨ ਸਿੰਘ ਕਸੇਲ

ਸ਼ਹੀਦੀ ਸਾਕਾ ਸਰਹਿੰਦ


‘ਸਾਕਾ’ ਮਾਨਵੀ ਹਿੱਤਾਂ ਵਿੱਚ ਕੀਤੇ ਉਸ ਇਤਹਾਸਕ ਧਰਮ-ਕਰਮ ਨੂੰ ਆਖਦੇ ਹਨ, ਜੋ ਭਵਿਖ ਵਿੱਚ ਮਾਨਵਤਾ ਲਈ ਰੋਸ਼ਨ ਮੁਨਾਰਾ ਬਣੇ। ਵੈਸੇ ਤਾਂ ਸਾਰੇ ਗੁਰੂ ਪੁਤਰ ਸਾਹਿਬਜ਼ਾਦੇ ਕਹੇ ਜਾਂਦੇ ਹਨ, ਪਰ ਅਰਦਾਸ ਵਿੱਚ ਕੇਵਲ ਗੁਰੂ ਗੋਬਿੰਦ ਸਿੰਘ ਜੀ ਦੇ ਚਾਰ ਸਾਹਿਬਜ਼ਾਦਿਆਂ ਨੂੰ ਹੀ ਯਾਦ ਕੀਤਾ ਹੈ। ਕਿਉਂਕਿ, ਉਨ੍ਹਾ ਪੰਥਕ ਆਨ-ਸ਼ਾਨ ਨੂੰ ਬਹਾਲ ਰਖਦਿਆਂ ਬੇ-ਮਿਸਾਲ ਬਹਾਦਰੀ ਨਾਲ ਸ਼ਹਾਦਤਾਂ ਦਿਤੀਆਂ। ਸਾਹਿਬਜ਼ਾਦਾ ਬਾਬਾ ਅਜੀਤ ਸਿੰਘ ਜੀ (੧੮ਸਾਲ) ਬਾਬਾ ਜੁਝਾਰ ਸਿੰਘ ਜੀ (੧੪ ਸਾਲ) ਚਮਕੌਰ ਵਿੱਚ ਅਤੇ ਬਾਬਾ ਜ਼ੋਰਾਵਰ ਸਿੰਘ ਜੀ (੯ ਸਾਲ) ਤੇ ਬਾਬਾ ਫਤਹਿ ਸਿੰਘ ਜੀ (੭ਸਾਲ) ਸਰਹਿੰਦ ਵਿੱਚ, ਜਿਨ੍ਹਾ ਸ਼ਹੀਦੀ ਸਾਕਾ ਵਰਤਾਇਆ। ਉਂਝ, ਉਹ ਮਾਨਵਤਾ ਦੇ ਮੁਢਲੇ ਹੱਕਾਂ ਲਈ ਧਰਮ ਹਿੱਤ ਸ਼ਹੀਦੀ ਸਾਕਾ ਵਰਤਾਉਣ ਵਾਲੇ ਬਾਬਾ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਪੋਤਰੇ ਹੀ ਸਨ। ਇਸੇ ਲਈ ਗੁਰ ਸੋਭਾ ਗ੍ਰੰਥ ਦੇ ਲੇਖਕ ਸ੍ਰੀ ਸੈਨਾਪਤਿ ਜੀ ਨੇ ਲਿਖਿਆ:
ਧੰਨ ਧੰਨ ਗੁਰਦੇਵ ਸੁਤ, ਤਨ ਕੋ ਲੋਭ ਨ ਕੀਨ॥
ਧਰਮ ਰਾਖ ਕਲ ਮੋ ਗਏ, ਦਾਦੇ ਸਿਉਂ ਜਸ ਲੀਨ॥
ਔਰੰਗਜ਼ੇਬ, ਪਹਾੜੀ ਰਾਜੇ, ਵਜ਼ੀਰ ਖਾਂ, ਗੰਗੂ ਬ੍ਰਹਮਣ, ਦੀਵਾਨ ਸੁਚਾ ਨੰਦ, ਸ਼ਾਹੀ ਕਾਜੀ ਤੇ ਜਲਾਦ ਆਦਿਕ ਉਹ ਲੋਕ ਹਨ, ਜੋ ਦੁਨੀਆਂ ਦੇ ਮਾਇਕ ਪ੍ਰਭਾਵ ਹੇਠ ਧਰਮ ਹਾਰ ਗਏ। ਦੁਨੀਆ ਪਿਛੇ ਦੀਨ ਗਵਾਉਣ ਦਾ ਕਲੰਕ ਲਗਵਾ ਗਏ। ਭਗਤ ਕਬੀਰ ਜੀ ਦਾ ਸਲੋਕ ਹੈ:
ਕਬੀਰ ਦੀਨ ਗਵਾਇਆ ਦੁਨੀ ਸਿਉ, ਦੁਨੀ ਨ ਚਾਲੀ ਸਾਥਿ॥
ਪਾਂਇ ਕੁਹਾੜਾ ਮਾਰਿਆ, ਗਾਫਲ ਅਪਨੇ ਹਾਥਿ॥
ਗੁਰਦੇਵ ਜੀ ਦਾ ਆਦਰਸ਼, ਭਾਵੇਂ ਧਰਮ ਪ੍ਰਚਾਰਨ ਅਤੇ ਗ਼ਾਫਲ ਲੁਕਾਈ ਨੂੰ ਜਾਗਰੁਕ ਕਰਨਾ ਸੀ। ਪਰ ਕਥਿਤ ਧਾਰਮਕ ਆਗੂਆਂ ਤੇ ਰਾਜਨੀਤਕ ਜਰਵਾਣਿਆਂ ਨੂੰ ਆਪਣੇ ਸਿੰਘਾਸਣ ਡੋਲਦੇ ਨਜਰੀ ਪੈ ਰਹੇ ਸਨ। ਮਜ੍ਹਬੀ ਤੁਅਸਬ ਤੇ ਬਿਪਰਨ-ਜਾਲ ਵਿੱਚੋ ਲੋਕ ਨਿਕਲ ਰਹੇ ਸਨ, ਜਿਸ ਕਾਰਨ ਔਰੰਗਜੇਬ ਹਕੂਮਤ ਤੇ ਪਹਾੜੀ ਰਾਜੇ ਬਾਰ ਬਾਰ ਗੁਰੂ ਸਾਹਿਬਾਂ ਤੇ ਹਮਲਾਵਰ ਹੁੰਦੇ ਰਹੇ। ਸ੍ਰੀ ਅੰਨਦਪੁਰ ਦੀ ਚੌਥੀ ਜੰਗ ਵਿੱਚ, ਜਦੋ ਕਈ ਮਹੀਨਿਆਂ ਦੇ ਘੇਰੇ ਪਿਛੋਂ ਵੀ ਸ਼ਾਹੀ ਸੈਨਾ ਤੇ ਪਹਾੜੀ ਰਾਜਿਆਂ ਨੂੰ ਆਪਣੀ ਅਸਫਲਤਾ ਦਿਸੀ ਤਾਂ ਉਨਾ ਨੇ ਧਰਮ ਦਾ ਸਹਾਰਾ ਲੈਂਦਿਆਂ ਕੁਰਾਨ ਤੇ ਗਊ ਦੀ ਕਸਮ ਖਾ ਕੇ ਗੁਰੂ ਜੀ ਨੂੰ ਸ੍ਰੀ ਅਨੰਦਪੁਰ ਛੱਡਣ ਦਾ ਵਾਸਤਾ ਪਾਇਆ। ਪਰ ਸਤਿਗੁਰੂ ਜੀ ਜਿਉਂ ਹੀ ੧੯ ਦਸੰਬਰ ੧੭੦੪ ਦੀ ਰਾਤ ਨੂੰ ਅਨੰਦਪੁਰੀ ਨੂੰ ਛਡਿਆ, ਇਹ ਸਾਰੇ ਧਰਮ ਤੋਂ ਹਾਰ ਕੇ ਗੁਰੂ ਜੀ ਤੇ ਹਮਲਾਵਰ ਹੋ ਗਏ। ਕਵੀ ਅਲ੍ਹਾ ਯਾਰ ਖਾਂ ਲਿਖਦਾ ਹੈ:
ਬਖ ਬਖਤੋਂ ਨੇ ਜੋ ਵਾਅਦਾ ਕੀਆ ਬਿਸਰ ਗਏ।
ਨ-ਮਰਦ ਕੌਲ ਕਰਕੇ, ਜ਼ਬਾਂ ਸੇ ਮੁਕਰ ਗਏ।
ਸਰਸਾ ਕਿਨਾਰੇ ਹੋਏ ਘਮਸਾਨ ਯੁੱਧ ਵਿੱਚ ਗੁਰੁ ਜੀ ਦਾ ਸਾਰਾ ਪਰਿਵਾਰ ਵਿਛੜ ਗਿਆ, ਖੇੜੀ ਦਾ ਵਸਨੀਕ, ਗੁਰੂ ਘਰ ਦਾ ਇੱਕ ਕਪਟੀ ਨੋਕਰ ਗੰਗੂ, ਮਾਤਾ ਗੁਜਰੀ ਤੇ ਛੋਟੇ ਸਾਹਿਬਜ਼ਾਦਿਆਂ ਨੂੰ ਆਪਣੇ ਨਗਰ ਲੈ ਗਿਆ। ਗੰਗੂ ਵਿਸ਼ਵਾਸ਼ ਘਾਤ ਕਰਕੇ ਧਰਮ ਤੋਂ ਡੋਲਿਆ, ਜਦੋਂ ਚੰਦ ਮੋਹਰਾਂ ਤੇ ਹਕੂਮਤ ਪਾਸੋਂ ਇਨਾਮ ਹਾਸਲ ਕਰਨ ਦੇ ਲਾਲਚ ਵਿੱਚ ਛੋਟੇ ਸਾਹਿਬਜ਼ਾਦਿਆਂ ਅਤੇ ਮਾਤਾ ਗੂਜਰੀ ਜੀ ਨੂੰ ਮੁਰਿੰਡੇ ਦੇ ਥਾਣੇਦਾਰ ਰਾਹੀਂ ਗ੍ਰਿਫਤਾਰ ਕਰਾ ਕੇ ਸਰਹਿੰਦ ਭੇਜਿਆ। ਦਾਦੀ ਮਾਂ ਠੰਡੇ ਬੁਰਜ ਵਿੱਚ ਆਪਣੇ ਪੋਤਿਆ ਨੂੰ ਛਾਤੀ ਦਾ ਨਿੱਘ ਦੇ ਕੇ ਰਖਿਆ ਤੇ ਸਾਰੀ ਰਾਤ ਪੜਦਾਦਾ ਗੁਰੂ ਅਰਜਨ ਦੇਵ ਤੇ ਦਾਦਾ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਸ਼ਹੀਦੀ ਸਾਕਿਆਂ ਦੀਆਂ ਕਥਾਵਾਂ ਸੁਣਾਂਦੀ ਰਹੀ। ੨੫ ਦਸੰਬਰ ਸਵੇਰੇ ਸੂਬੇ ਵਜ਼ੀਰ ਖਾਂ ਨੇ ਸਾਹਿਬਜ਼ਾਦਿਆਂ ਨੂੰ ਕਚਿਹਰੀ ਵਿੱਚ ਬੁਲਾਇਆ। ਇਸਲਾਮ ਕਬੂਲ ਕਰਨ ਲਈ ਲਾਲਚ ਤੇ ਧਮਕੀਆਂ ਵੀ ਦਿਤੀਆਂ ਪਰ ਸਾਹਿਬਜ਼ਾਦੇ ਅਡੋਲ ਰਹੇ। ਗੁਰੂ ਕੇ ਲਾਲਾਂ ਨੇ ਨਿਰਭੈਤਾ ਸਹਤ ਆਖਿਆ:
ਸੀਸ ਜੁ ਦੇਨੇ ਹੇ ਸਹੀ, ਏਹ ਨ ਮਾਨੋ ਬਾਤ॥
ਧਰਮ ਜਾਇ ਤਬ ਕਉਨ ਗਤਿ, ਇਹ ਪ੍ਰਗਟ ਬਿਖਆਤ॥
ਹੁਣ ਜਦ ਨਵਾਬ ਨੇ ਕਾਜ਼ੀ ਨੂੰ ਫਤਵਾ ਦੇਣ ਲਈ ਆਖਿਆ ਤਾਂ ਅਗੋਂ ਕਾਜ਼ੀ ਨੇ ਕਿਹਾ ਕਿ ਇਸਲਾਮੀ ਸ਼ਰਾ ਮੁਤਾਬਿਕ ਮਸੂਮਾ ਨੂੰ ਸਜਾਇ-ਮੌਤ ਨਹੀ ਦਿੱਤੀ ਜਾ ਸਕਦੀ। ਕਹਿੰਦੇ ਹਨ, ਨਵਾਬ ਬੱਚਿਆਂ ਨੂੰ ਛਡਣ ਬਾਰੇ ਸੋਚ ਰਿਹਾ ਸੀ।
ਇਤਨੇ ਨੂੰ ਦੀਵਾਨ ਸੁੱਚਾ ਨੰਦ ਸੂਬੇ ਦੀ ਖੁਸ਼ਾਮਦੀ ਕਰਦਿਆਂ ਆਪਣੀ ਵਫਾਦਾਰੀ ਦਾ ਸਬੂਤ ਦੇਣ ਲਈ ਬੋਲ ਉਠਿਆ ਕਿ ਨਵਾਬ ਸਾਹਿਬ ਸੱਪ ਨੂੰ ਮਾਰਨਾ ਅਤੇ ਉਸਦੇ ਬਚਿਆਂ ਨੂੰ ਪਾਲਣਾ ਤੁਹਾਡੇ ਹਿਤ ਦੀ ਗੱਲ ਨਹੀ ਹੈ। ਉਸ ਦੇ ਸੜੇ ਹੋਏ ਬੋਲ ਸਨ:
ਨੀਕੇ ਬਾਲਕ ਮਤ ਤੁਮ ਜਾਣਹੁ। ਨਾਗਹੁਂ ਕੇ ਇਹ ਪੂਤ ਪਛਾਣਹੁ।
ਤੁਮਰੇ ਹਾਥਿ ਆਜ ਯਹ ਆਏ। ਕਰਹੁ ਅਭੈ ਅਪਨੇ ਮਨ ਭਾਏ।
ਦੀਵਾਨ ਨੂੰ ਰਾਜ਼ਕ ਪ੍ਰਭੂ ਤੇ ਵਿਸ਼ਵਾਸ਼ ਨ ਰਿਹਾ ਤੇ ਰੋਜ਼ੀ ਦੀ ਖਾਤਿਰ ਇਹ ਜ਼ੁਲਮ ਢਾਹਿਆ। ਆਖਿਰ ਕਾਜ਼ੀ ਵੀ ਧਰਮ ਤੋਂ ਡੋਲਿਆ ਅਤੇ ਸ਼ਰਾ ਦੇ ਉਲਟ, ਸਾਹਿਬਜ਼ਾਦਿਆਂ ਨੂੰ ਨੀਹਾਂ ਵਿੱਚ ਚਿਣ ਕੇ ਕਤਲ ਕਰਨ ਦਾ ਫਤਵਾ ਸੁਣਾਇਆ। ਅਜੀਬ ਖੇਡ ਬਣ ਗਈ ਜਦੋਂ ਕੋਈ ਐਸਾ ਨੀਚ ਕਰਮ ਕਰਨ ਲਈ ਤਿਆਰ ਨ ਹੋਇਆ। ਦਿੱਲੀ ਦੇ ਸਰਕਾਰੀ ਜਲਾਦ ਸ਼ਿਸਾਲ ਬੇਗ ਤੇ ਵਿਸ਼ਾਲ ਬੇਗ, ਜੋ ਇੱਕ ਮੁਕਦਮੇ ਦੀ ਪੇਸ਼ੀ ਲਈ ਉਸੇ ਦਿਨ ਕਚਿਹਰੀ ਵਿੱਚ ਆਏ ਸਨ, ਇਸ ਸ਼ਰਤ ਉਪਰ ਸਾਹਿਬਜ਼ਾਦਿਆਂ ਨੂੰ ਦੀਵਾਰਾਂ ਵਿੱਚ ਚਿਣਨ ਲਈ ਤਿਆਰ ਹੋ ਗਏ ਕਿ ਉਹਨਾਂ ਨੂੰ ਮੁਕਦਮੇ ਵਿਚੋਂ ਬਰੀ ਕੀਤਾ ਜਾਵੇਗਾ। ਅਲ੍ਹਾ ਯਾਰ ਖਾਂ ਲਿਖਦਾ ਹੈ ਕਿ ਦੀਵਾਰਾਂ ਵਿੱਚ ਚਿਣੇ ਜਾ ਰਹੇ ਸਤਿਗੁਰੂ ਜੀ ਦੇ ਬੀਰ ਸਪੁਤਰ ਬੜੀ ਖੁਸ਼ੀ-ਖੁਸ਼ੀ ਕਹਿ ਰਹੇ ਸਨ:
ਹਮ ਜਾਨ ਦੇ ਕੇ ਔਰੋਂ ਕੀ ਜਾਨ ਬਚਾ ਚਲੇ। ਸਿਖੀ ਕੀ ਨੀਂਵ ਹੈ, ਸਰੋਂ ਪਰ ਉਠਾ ਚਲੇ।
ਗੱਦੀ ਸੇ ਤਾਜ਼ੋ-ਤਖਤ ਬਸ ਅਬ ਕੌਮ ਪਾਏਗੀ। ਦੁਨੀਆਂ ਮੇਂ ਜ਼ਾਲਮੋਂ ਕਾ ਨਿਸ਼ਾ ਤਕ ਮਿਟਾਏਗੀ।
ਆਖਰ ੨੭ ਦਸੰਬਰ ੧੭੦੪ ਨੂੰ ਸਾਹਿਬਜ਼ਾਦੇ ਕਤਲ ਕੀਤੇ ਗਏ। ਦਾਦੀ ਮਾਂ ਗੁਜ਼ਰੀ ਜੀ ਨੇ ਇਹ ਖਬਰ ਸੁਣ ਕੇ ਪ੍ਰਾਣ ਤਿਆਗ ਦਿਤੇ। ੨੮ ਦਸੰਬਰ ਨੂੰ ਟੋਡਰ ਮੱਲ ਖਤਰੀ ਨੇ ਜ਼ਮੀਨ ਖਰੀਦ ਕੇ ਮਾਤਾ ਜੀ ਤੇ ਸਾਹਿਬਜ਼ਾਦਿਆਂ ਦੇ ਸਸਕਾਰ ਕੀਤੇ। ਜਿਥੇ ਗੁਰਦੁਆਰਾ ਜੋਤੀ ਸਰੂਪ ਸਥਿਤ ਹੈ। ਮੈਥਲੀ ਸ਼ਰਨ ਗੁਪਤਾ ਨੇ ਆਪਣੇ ਮਹਾਂਕਾਵਿ ਭਾਰਤ-ਭਾਰਤੀ ਵਿੱਚ ਬੜਾ ਸੁੰਦਰ ਲਿਖਿਆ ਹੈ:
ਜਿਸ ਕੁਨ ਜਾਤ ਕੌਮ ਕੇ ਬੱਚੇ, ਦੇ ਸਕਤੇ ਹੈਂ ਯੂੰ ਬਲੀਦਾਨ।
ਉਸਕਾ ਵਰਤਮਾਨ ਕੁਛ ਭੀ ਹੋ, ਭਵਿਸ਼ ਹੈ ਮਹਾਂ ਮਹਾਨ।
ਗੁਰੂ ਪੰਥ ਦਾ ਦਾਸ,
ਜਗਤਾਰ ਸਿੰਘ ਜਾਚਕ, ਨਿਊਯਾਰਕ

ਸ਼ਹੀਦੀ ਸਾਕਾ ਚਮਕੌਰ


ਮਰਦ-ਅਗੰਮੜੇ ਤੇ ਵਰਿਆਮ-ਜੋਧੇ ਸਾਹਿਬ ਸ਼ੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੂੰ ਸਤਿ-ਧਰਮ ਦੇ ਪ੍ਰਚਾਰਨ ਅਤੇ ਅਗਿਆਨਤਾ ਵੱਸ ਵਿਰੋਧ ਕਰਨ ਵਾਲਿਆਂ ਨੂੰ ਪਛਾੜਨ ਤੇ ਸੁਧਾਰਨ ਲਈ ਸੰਘਰਸ਼ ਕਰਦਿਆਂ, ਭਾਂਵੇਂ ਕਈ ਜੰਗਾਂ ਲੜਨੀਆਂ ਪਈਆਂ। ਪ੍ਰਤੂੰ, ਚਮਕੌਰ ਗੜੀ ਦਾ ਯੁੱਧ ਸੰਸਾਰ ਦਾ ਅਨੋਖਾ ਯੁਧ ਹੋ ਨਿਬੜਿਆ, ਜਿਥੇ ੪੦ ਕੁ ਭੁਖਣ ਭਾਣੇ ਸਿੰਘਾਂ ਦੁਆਰਾ ਲੱਖਾਂ ਦੀ ਗਿਣਤੀ ਵਿੱਚ ਘੇਰਾ ਪਾਈ ਦੁਸ਼ਮਣਾਂ ਨਾਲ ਜੂਝਦਿਆਂ, ਗੁਰਦੇਵ ਜੀ ਸੂਰਬੀਰਤਾ, ਸ਼ਹਨਸ਼ੀਲਤਾ ਅਤੇ ਸਹਜ-ਮਈ ਜੀਵਨ ਦਾ ਸ਼ਿਖਰ ਕਰ ਵਖਾਇਆ। ਜ਼ਫਰਨਾਮੇ ਵਿੱਚ ਗੁਰਦੇਵ ਜੀ ਆਪਣੀ ਕਲਮ ਦੁਆਰਾ ਲਿਖਿਆ:
ਗੁਰਸ਼ਨਾਹ ਚਿ ਕਾਰੇ ਕੁਨੰਦ ਚਿਹਲ ਨਰ।।
ਕਿ ਦਹ ਲਕ ਬਰ-ਅਇਦ ਬਰੋ ਬੇ-ਖਬਰ।।
ਹਜ਼ੂਰ ਸੱਚੇ ਪਾਤਸ਼ਾਹ ਦੇ ਧਰਮਯੁੱਧ ਦੇ ਚਾਉ ਨੂੰ ਦੇਖ ਕੇ ਪੰਜਾਬ ਦੇ ਲੋਕਾਂ ਵਿੱਚ ਕਿਤਨੀ ਜ਼ੁਰਅਤ ਭਰ ਗਈ ਸੀ ਅਤੇ ਉਹ ਗੁਰਦੇਵ ਜੀ ਤੋਂ ਆਪਾ ਨੁਛਾਵਰ ਕਰਨ ਲਈ ਕਿਵੇਂ ਤਿਆਰ ਸਨ, ਇਸ ਦੀ ਵੀ ਇੱਕ ਅਨੋਖੀ ਮਿਸਾਲ ਮਿਲਦੀ ਹੈ। ੨੧ ਦਿਸੰਬਰ ੧੭੦੪ ਦੀ ਸ਼ਾਮ ਨੂੰ ਸਤਿਗੁਰੂ ਜੀ ਵੱਡੇ ਸਾਹਿਬਜ਼ਾਦਿਆਂ ਬਾਬਾ ਅਜੀਤ ਸਿੰਘ ਤੇ ਬਾਬਾ ਜੁਝਾਰ ਸਿੰਘ, ਪੰਜ ਪਿਆਰਿਆਂ ਅਤੇ ਥੱਕੇ ਟੁਟੇ ਤੇ ਲਹੂ-ਲੁਹਾਨ ਹੋਏ ਸਿੰਘਾਂ ਸਮੇਤ ਜਦ ਚਮਕੌਰ ਦੀ ਜੂਹ ਵਿੱਚ ਪਹੁੰਚੇ, ਤਾਂ ਇੱਕ ਜ਼ਿਮੀਦਾਰ ਚੋਧਰੀ ਬੁਧੀਚੰਦ ਖਬਰ ਮਿਲਣ ਤੇ ਦੋੜਦਾ ਆਇਆ। ਉਸ ਨੇ ਗੁਰਦੇਵ ਜੀ ਨੂੰ ਬੇਨਤੀ ਕੀਤੀ ਕਿ ਤੁਸੀ ਮੇਰੀ ਹਵੇਲੀ ਵਿੱਚ ਆਉ। ਥਾਂ ਵੀ ਉੱਚੀ ਹੈ, ਖੁੱਲ੍ਹੇ ਮਦਾਨ ਨਾਲੋਂ ਉੱਥੇ ਕੁੱਝ ਬਚਾ ਵੀ ਹੋਏਗਾ। ਮਹਾਰਾਜ! ਤੁਸੀ ਸਾਡੇ ਲਈ ਇਤਨੇ ਕਸ਼ਟ ਝੱਲ ਰਹੇ ਹੋ, ਅਸੀਂ ਜਿਤਨੇ ਜੋਗੇ ਹਾਂ, ਹਾਜ਼ਰ ਹਾਂ। ਹਜ਼ੂਰੀ ਕਵੀ ਸੈਨਾਪਤਿ ਲਿਖਦਾ ਹੈ:
ਖਬਰ ਸੁਨੀ ਜ਼ਿਮੀਦਾਰ ਨੇ, ਮਧੇ ਬਸੇ ਚਮਕੌਰ।
ਸ਼ੁਨਤ ਬਚਨ ਤਤਕਾਲ ਹੀ, ਉਹ ਆਯੋ ਉਠਿ ਦੌਰ।।
ਹਾਥ ਜੋਰਿ ਐਸੇ ਕਹਯੋ, ਬਿਨਤੀ ਸੁਨਹੋ ਕਰਤਾਰ।
ਬਸੋ ਮਧਿ ਚਮਕੌਰ ਕੇ, ਅਪਨੀ ਕਿਰਪਾ ਧਾਰਿ।।
ਸਤਿਗੁਰੂ ਜੀ ਗੜੀ-ਨੁਮਾ ਇਸ ਹਵੇਲੀ ਦੀ ਨਾਕਾ-ਬੰਦੀ ਕੀਤੀ ਅਤੇ ਪੰਜ ਪੰਜ ਸਿੰਘਾਂ ਦੇ ਜੱਥੇ ਬਣਾਂ ਕੇ ਬਾਹਰ ਨਿਕਲ ਕੇ ਜੂਝਣ ਦੀ ਯੋਜਨਾ ਬਣਾਈ। ੨੨ ਦਸੰਬਰ ਦੀ ਸਵੇਰ ਹੋਣ ਸਾਰ ਸੂਬਾ ਸਰਹੰਦ ਵਜ਼ੀਰ ਖਾਂ ਨੇ ਢੰਢੋਰਾ ਦਿਲਵਾਇਆ ਕਿ ਜੇਕਰ ਗੁਰੂ ਜੀ ਆਤਮ-ਸਮਰਪਣ ਕਰ ਦੇਣ ਤਾਂ ਹਮਲਾ ਨਹੀ ਕੀਤਾ ਜਾਵੇਗਾ। ਮਹਾਂਬਲੀ-ਸਤਿਗੁਰੂ ਇਸ ਦਾ ਜਵਾਬ ਤੀਰਾਂ ਦੀ ਬੁਛਾੜ ਵਿੱਚ ਦਿੱਤਾ। ਬੱਸ ਫਿਰ ਕੀ ਸੀ! ਚਹੁਂ ਤਰਫੋਂ ਹੀ ਦੁਸ਼ਮਣਾਂ ਨੇ ਜੱਥੇ ਬਣਾ ਕੇ ਹਮਲੇ ਅਰੰਭੇ ਪਰ ਉਨ੍ਹਾਂ ਦੀ ਗੜ੍ਹੀ ਦੇ ਨੇੜੇ ਢੁਕਣ ਦੀ ਜ਼ੁਰਅਤ ਨਹੀ ਸੀ ਪੈਂਦੀ। ਜਰਨੈਲ ਨਾਹਰ ਖਾਂ ਪੌੜੀ ਦੁਆਰਾ ਛੁਪ ਕੇ ਚੜ੍ਹਿਆ, ਪਰ ਅਜੇ ਦਿਵਾਰ ਤੋਂ ਜ਼ਰਾ ਕੁ ਸਿਰ ਚੁਕਿਆ ਹੀ ਸੀ ਕਿ ਉਹ ਸਤਿਗੁਰਾਂ ਦੇ ਤੀਰ ਦਾ ਨਿਸ਼ਾਨਾ ਬਣ ਗਿਆ। ਗਨੀ ਖਾਂ ਨੂੰ ਗੁਰਜ ਦੇ ਇੱਕ ਵਾਰ ਨਾਲ ਹੀ ਚੂਰ ਕਰ ਦਿੱਤਾ ਅਤੇ ਖਵਾਜਾ-ਮਰਦੂਦ ਕੰਧ ਉਲ੍ਹੇ ਛੁਪ ਕੇ ਬਚਿਆ। ਸਤਿਗੁਰੂ ਜੀ ਲਿਖਿਆ ਹੈ ਕਿ ਅਫਸੋਸ! ਜੇ ਕਰ ਉਹ ਸਾਹਮਣੇ ਆ ਜਾਦਾਂ ਤਾਂ ਇੱਕ ਤੀਰ ਉਸ ਨੂੰ ਵੀ ਬਖਸ਼ ਦਿੰਦਾ:
ਕਿ ਆਂ ਖਵਾਜਾ ਮਰਦੂਦ ਸਾਯਹ ਦਿਵਾਰ।।
ਬ-ਮੈਦਾਂ ਨਿਆਮਦ ਬ-ਮਰਦਾਨਹ ਵਾਰ।। ੩੪।।
ਦਰੇਗਾ! ਅਗਰ ਰੂਏ ਓ ਦੀਦਮੇ।।
ਬਯਕ ਤੀਰ ਲਾਚਾਰ ਬਖਸ਼ੀਦਮੈ ।। ਬ ੩੫।।
ਜਿੱਥੇ ਗੁਰੂ ਜੀ ਉੱਚੀ ਅਟਾਰੀ ਵਿਚੋਂ ਤੁਰਕਾਂ ਦੇ ਚੋਣਵੇਂ ਜਰਨੈਲਾਂ ਨੂੰ ਫੁੰਡ ਰਹੇ ਸਨ, ਉਥੇ ਪੰਜ ਪੰਜ ਸਿੰਘ ਜੱਥਿਆਂ ਦੇ ਰੂਪ ਵਿੱਚ ਗੜ੍ਹੀ ਤੋਂ ਬਾਹਰ ਨਿਕਲ ਕੇ ਪੁਰਜ਼ਾ ਪੁਰਜ਼ਾ ਕਟ ਕੇ ਸ਼ਹੀਦ ਹੋ ਰਹੇ ਸਨ। ਐਸਾ ਦੇਖਦਿਆਂ ਜਦੋਂ ਗੁਰੂ ਜੀ ਦੇ ਬੀਰ ਸਪੁਤਰਾਂ ਬਾਬਾ ਅਜੀਤ ਸਿੰਘ ਤੇ ਬਾਬਾ ਜੁਝਾਰ ਸਿੰਘ ਜੀ ਗੁਰਸਿਖ ਵੀਰਾਂ ਦੀ ਤਰਾਂ ਜੰਗ ਵਿੱਚ ਜੁਝਣ ਦੀ ਬੇਨਤੀ ਕੀਤੀ ਤਾਂ ਪਿਤਾ ਗੁਰਦੇਵ ਜੀ ਬਹੁਤ ਖੁਸ਼ ਹੋਏ ਤੇ ਕਿਹਾ ਕਿ ਪੁਤਰੋ! ਇਸ ਸਮੇਂ ਪੰਥਕ ਬੇੜੇ ਦੇ ਮਲਾਹ ਤੁਸੀਂ ਹੀ ਨਜ਼ਰੀ ਪੈ ਰਹੇ ਹੋ। ਜਾਉ ਆਪਣੇ ਖੁਨ ਦੀ ਨਦੀ ਵਹਾ ਦਿੳ ਤਾਂ ਕਿ ਜ਼ੁਲਮ ਦੇ ਬਰੇਤੇ ਚ ਅਟਕਿਆ ਸਿੱਖੀ ਦਾ ਬੇੜਾ ਕਿਨਾਰੇ ਲਗ ਜਾਵੇ:
ਕਵੀ ਅਲ੍ਹਾ ਯਾਰ ਖਾਂ ਨੇ ਲਿਖਿਆ ਹੈ
ਬੇਟਾ, ਹੋ ਤੁਮ੍ਹੀ ਪੰਥ ਕੇ ਬੇੜੇ ਕੇ ਖਿਵੱਯਾ।
ਸਰ ਭੇਟ ਕਰੋ ਤਾਂ ਕਿ ਚਲੇ ਧਰਮ ਕੀ ਨਯਾ।
--------------------------
ਖਾਜਸ਼ ਹੈ, ਤੁਮ੍ਹੇ ਤੇਗ ਚਲਾਤੇ ਹੂਏ ਦੇਖੇਂ ।।
ਹਮ ਆਂਖ ਸੇ ਬਰਛੀ, ਤੂਮ੍ਹੇ ਖਾਤੇ ਹੂਏ ਦੇਖੇਂ।।
ਕਹਿੰਦੇ ਹਨ, ਸਿੰਘਾ ਨੇ ਬੇਨਤੀ ਕੀਤੀ ਕਿ ਗੁਰਦੇਵ ਜੀ ਆਪ ਸਾਹਿਬਜ਼ਾਦਿਆਂ ਨੂੰ ਲੈ ਕਿ ਗੜ੍ਹੀ ਚੌਂ ਨਿਕਲ ਜਾੳ ਤਾਂ ਜੁ ਪੰਥ ਦੀ ਸਫਲ ਅਗਵਾਈ ਕਰਦੇ ਰਹੋ। ਉਤਰ ਵਿੱਚ ਗੁਰਦੇਵ ਜੀ ਬੋਲੇ, ਸਿੰਘੋ ਬਲਿਹਾਰ! ਬਲਿਹਾਰ! ਤੁਸੀਂ ਕਿਹੜੇ ਸਾਹਿਬਜ਼ਾਦਿਆਂ ਦੀ ਗਲ ਕਰਦੇ ਹੋ। ਤੁਸੀਂ ਸਾਰੇ ਹੀ ਸਾਹਿਬਜ਼ਾਦੇ ਹੋ, ਮੇਰੇ ਪੁਤਰ ਹੋ। ਖਾਲਸਾ ਜੀ ਸਭ ਕੁੱਝ ਤੁਹਾਡੀ ਬਦੌਲਤ ਹੀ ਹੈ:
ਖਾਲਸੇ ਕੇ ਪ੍ਰਸਾਦ ਕਰ, ਸੁਤ ਬਿਤ ਕੋਸ਼ ਭੰਡਾਰ।।
ਰਾਜ ਮਾਲ ਸਾਦਨ ਸਗਲ, ਪੁਤ੍ਰ ਕਲਿਤ੍ਰ ਬਿਵਹਾਰ।।
ਕਮਾਲ ਦੀ ਗਲ, ਜੋ ਕਲਗੀਧਰ ਪਾਤਸ਼ਾਹ ਨੂੰ ਸੰਸਾਰ ਭਰ ਦੇ ਰਹਿਬਰਾਂ ਚੋਂ ਸਿਰਮੌਰ ਕਰਦੀ ਹੈ, ਉਹ ਇਹ ਹੈ ਕਿ ਬੇਟੇ ਅੱਖਾਂ ਸਾਹਵੇਂ ਪੁਰਜ਼ਾ–ਪੁਰਜ਼ਾ ਕਟ ਕੇ ਸ਼ਹੀਦ ਹੁੰਦੇ ਹਨ ਅਤੇ ਪਿਤਾ ਗੁਰਦੇਵ ਜੀ ਖੁਸ਼ੀ ਵਿੱਚ ਜੈਕਾਰੇ ਛੱਡਦੇ ਹਨ। ਅਕਾਲ ਪੁਰਖ ਦਾ ਸ਼ੁਕਰਾਨਾ ਕਰਦੇ ਹਨ। ਇੱਕ ਕਵੀ ਨੇ ਬੜਾ ਸੁੰਦਰ ਲਿਖਿਆ ਹੈ:
ਕਰੀ ਅਰਦਾਸ ਸਤਿਗੁਰੂ ਨੇ, ਅਮਾਨਤ ਪੁਜਾਈ ਤੇਰੀ।।
ਕਰਜ਼ਾ ਅਦਾ ਹੁਆ ਹੈ, ਕੁਛ ਰਹਿਮਤ ਹੂਈ ਹੈ ਤੇਰੀ।।
ਦੋ ਰਹਿ ਗਏ ਹੈਂ ਬਾਕੀ, ਵੋ ਭੀ ਫਿਦਾ ਕਰੂੰਗਾ ।।
ਰਹਿਮਤ ਤੇਰੀ ਕਾ ਮਾਲਿਕ, ਤਬ ਸ਼ੁਕਰ ਅਦਾ ਕਰੂੰਗਾ।।
ਜਗਤਾਰ ਸਿੰਘ ਜਾਚਕ, ਨਿਊਯਾਰਕ

ਸਿੱਖੀ ਕਿਰਦਾਰ ਤੇ ਅਜੋਕਾ ਸਿੱਖ


ਵਿਰਲਿਆਂ ਨੂੰ ਛੱਡ ਕੇ ਅੱਜ ਸਾਡੀ ਸਿੱਖੀ ਬਹੁਤਾ ਕਰਕੇ ਦੋ ਪੁੜਾਂ `ਤੇ ਹੀ ਖੜੀ ਹੈ- (੧) ਜਜ਼ਬਾਤੀ ਸਿੱਖੀ (੨) ਸਰੂਪ ਦੀ ਸਿੱਖੀ। ਖੂਬੀ ਇਹ ਕਿ ਫ਼ਿਰ ਵੀ ਕਹਿ ਰਹੇਂ ਹਾਂ ‘ਅਸੀਂ ਪੱਕੇ ਸਿੱਖ’। ਔਲਾਦ ਵਲ ਨਜ਼ਰ ਮਾਰੋ ਤਾਂ ਧੜਾਧੜ ਪਤਿਤਪੁਣੇ ਵਲ ਵਧ ਰਹੀ ਹੈ ਜਾਂ ਅਨਮੱਤੀਆਂ ਨਾਲ ਵਿਆਹ (ਅਨੰਦਕਾਰਜ ਨਹੀਂ) ਰਚਾ ਰਹੀ ਹੈ। ਫ਼ਿਰ ਵੀ “ਮਨ ਹਰਾਮੀ ਹੁੱਜਤਾਂ ਦਾ ਢੇਰ” ਅਨੁਸਾਰ “ਅਜੀ ਸਿੱਖੀ ਤਾਂ ਮਨ ਦੀ ਹੋਣੀ ਚਾਹੀਦੀ ਹੈ, ਕੇਸਾਂ `ਚ ਕੀ ਪਿਆ ਹੈ”। ਤਾਂ ਤੇ ਆਉ ਦਰਸ਼ਨ ਕਰੀਏ ਸਚਮੁਚ ਜਿਨ੍ਹਾਂ ਕੋਲ “ਮਨ ਦੀ ਸਿੱਖੀ” ਹੈ ਤੇ ਉਸ ਦਾ ਮੁਕਾਬਲਾ ਕਰੀਏ ਆਪਣੀ ਕਰਣੀ ਨਾਲ:
(ੳ) ਬਾਬਾ ਬੰਦਾ ਸਿੰਘ ਬਹਾਦੁਰ ਦੀ ਸ਼ਹਾਦਤ ਤੋਂ ਬਾਅਦ ਸਿੱਖਾਂ ਨੂੰ ਦੋ ਘਲੂਘਾਰਿਆਂ `ਚੋਂ ਨਿਕਲਣਾ ਪਿਆ। ਪਹਿਲਾ-ਛੋਟਾ ਘਲੂਘਾਰਾ ਜੂਨ ਸੰਨ 1746 `ਚ ਕਾਹਨੂੰਵਾਨ ਨੇੜੇ ਹੋਇਆ। ਇਕੋ ਦਿਨ `ਚ ਅੰਦਾਜ਼ਾ 7-8 ਹਜ਼ਾਰ ਸਿੱਖਾਂ ਦੀਆਂ ਸ਼ਹੀਦੀਆਂ ਹੋਈਆਂ। ਦੂਜਾ, ਫਰਵਰੀ 1762ਅਹਿਮਦ ਸ਼ਾਹ ਦੁਰਾਨੀ ਸਮੇਂ ਕੁੱਪਰ-ਹੀੜੇ (ਰਾਏਪੁਰ ਗੁਜਰਵਾਲ) ਦੇ ਸਥਾਨ ਤੇ ਹੋਇਆ। ਇਕੋ ਦਿਨ `ਚ 18-20 ਹਜ਼ਾਰ ਤੋਂ ਵੱਧ ਸਿੰਘ-ਸਿੰਘਣੀਆਂ ਤੇ ਬੱਚੇ ਸ਼ਹੀਦ ਹੋਏ। ਮੁਕਾਬਲਾ ਇੰਨਾਂ ਸਖਤ ਸੀ ਕਿ ਇੰਨੀ ਹੀ ਗਿਣਤੀ `ਚ ਵੈਰੀ ਦਲ ਵੀ ਮਾਰਿਆ ਗਿਆ।
(ਅ) ਸੰਨ 1715, ਗੁਰਦਾਸ ਨੰਗਲ ਦੀ ਗੜ੍ਹ੍ਹੀ `ਚੋਂ ਬਾਬਾ ਬੰਦਾ ਸਿੰਘ ਬਹਾਦੁਰ ਨੂੰ ਗ੍ਰਿਫਤਾਰ ਕੀਤਾ ਗਿਆ। ਉਸ ਸਮੇਂ ਗੜ੍ਹੀ `ਚ ਗਿਣਤੀ ਦੇ ਸਿੰਘ ਹੀ ਬਾਕੀ ਸਨ। ਫਰੁਖਸੀਅਰ ਦੀਆਂ ਨਜ਼ਰਾਂ `ਚ ਭਲ ਬਨਾਉਣ ਤੇ ਸਾਬਤ ਕਰਣ ਲਈ ਕਿ ਭਾਰੀ ਗਿਣਤੀ `ਚ ਸਿੱਖਾਂ ਨੂੰ ਸ਼ਹੀਦ ਕੀਤਾ ਹੈ ਤੇ ਭਾਰੀ ਗਿਣਤੀ `ਚ ਗ੍ਰਿਫਤਾਰ ਵੀ ਕੀਤਾ ਹੈ-ਜਿਥੋਂ ਕਿਥੋਂ ਕੋਈ ਘਰ ਪ੍ਰਵਾਰ ਵਾਲਾ ਗੁਰੂ ਕਾ ਸਿੱਖ ਹੱਥ ਆਇਆ, ਗ੍ਰਿਫਤਾਰ ਕਰ ਲਿਆ। ਇਸ ਤਰ੍ਹਾਂ ਵੈਰੀਆ ਨੇ, ਸਿੱਖਾਂ ਦੇ ਕੱਟੇ ਹੋਏ ਸਿਰਾਂ ਨਾਲ ਭਰੇ ਗੱਡਿਆਂ ਤੋਂ ਇਲਾਵਾ, ਪੈਦਲ ਗਰਿਫ਼ਤਾਰੀਆਂ ਦੀ ਗਿਣਤੀ 760 ਤੀਕ ਪੁਚਾ ਲਈ। ਹਾਲਾਂਕਿ ਇਹਨਾ `ਚ ਜੁੱਧ ਖੇਤ੍ਰ ਤੋਂ ਫ਼ੜੇ, ਫੌਜੀ ਸਿੱਖਾਂ ਦੀ ਗਿਣਤੀ ਬਹੁਤ ਘੱਟ ਸੀ।
ਹੈਰਾਨੀ ਦੀ ਗੱਲ, ਜਦੋਂ ਦਿੱਲੀ `ਚ ਇਹਨਾ ਨੂੰ ਸ਼ਹੀਦ ਕਰਣ ਦਾ ਹੁਕਮ ਹੋਇਆ ਤਾਂ 760 `ਚੋਂ ਇੱਕ ਨੇ ਵੀ ਸਿੱਖੀ ਨਹੀਂ ਤਿਆਗੀ। ਇੱਕ ਇੱਕ ਦਿਨ `ਚ ਸੌ-ਸੌ ਸਿੱਖਾਂ ਨੂੰ ਲੋਕਾਂ ਦੀ ਵੱਡੀ ਭੀੜ ਸਾਹਮਣੇ, ਕਤਾਰਾਂ `ਚ ਖੜਾ ਕਰਕੇ ਬੇਰਹਿਮੀ ਨਾਲ ਸ਼ਹੀਦ ਕੀਤਾ ਜਾਂਦਾ। ਸਾਹਮਣੇ ਰੱਖੀ ਗੇਲੀ `ਤੇ, ਕਤਾਰ `ਚੋਂ ਇੱਕ ਇੱਕ ਸਿੱਖ, ਆਪਣਾ ਸਿਰ ਗੇਲੀ `ਤੇ ਰੱਖਦਾ ਤੇ ਤਲਵਾਰ ਦੇ ਵਾਰ ਨਾਲ, ਉਸ ਦਾ ਸਿਰ, ਧੜ ਤੋਂ ਵੱਖ ਕਰ ਦਿੱਤਾ ਜਾਂਦਾ। ਜ਼ਾਲਮਾਂ ਵਲੋਂ ਸ਼ਰਤ ਇਹੀ ਸੀ, ਜੇ ਇੱਕ ਵੀ ਸਿੱਖ ਸਰੂਪ ਤਿਆਗਣ ਨੂੰ ਤਿਆਰ ਹੋ ਜਾਵੇ, ਤਾਂ ਉਸ ਨੂੰ ਛੱਡਿਆ ਜਾ ਸਕਦਾ ਹੈ। ਭਾਰੀ ਦਹਿਸ਼ਤ ਵਾਲਾ ਵਾਤਾਵਰਣ, ਫ਼ਿਰ ਵੀ, ਇੱਕ ਨਾ ਨਿਕਲਿਆ ਜਿਸ ਨੇ ਸਰੂਪ `ਤੇ ਆਂਚ ਆਉਣ ਦਿੱਤੀ ਹੋਵੇ।
ਸਮੇਂ ਦੇ ਚਸ਼ਮਦੀਦ ਮੁਸਲਮਾਨ ਲਿਖਾਰੀ ਮੁਹਸਨ ਫਾਨੀ ਕਰਤਾ ‘ਦਬਿਸਤਾਨ ਮਜ਼ਾਹਿਬ’ ਅਨੁਸਾਰ ਇੱਕ ਮੁੱਸ-ਫੁਟੇ ਨੋਜੁਆਨ ਦੀ ਬੁੱਢੀ ਮਾਂ ਲਾਹੌਰੋਂ ਫ਼ਰੁਖਸੀਅਰ ਪਾਸੋਂ ਪ੍ਰਵਾਨਾ ਲਿਖਵਾ ਲਿਆਈ ‘ਮੇਰਾ ਬੱਚਾ ਸਿੱਖ ਨਹੀਂ-ਇਸ ਨੂੰ ਛੱਡ ਦਿਤਾ ਜਾਵੇ’। ਹਕੂਮਤ ਵੀ ਤਾਂ ਇਹੀ ਢੂੰਡ ਰਹੀ ਸੀ, ਸ਼ੁਕਰ ਕੀਤਾ ‘ਸੰਸਾਰ ਸਾਹਮਣੇ ਮਿਸਾਲ ਤਾਂ ਬਣੀ, ਸਿੱਖ ਮੁਆਫੀ ਮੰਗ ਰਹੇ ਹਨ’। ਪਰ ਜਦੋਂ ਇਹੀ ਪ੍ਰਵਾਣਾ ਉਸ ਬੱਚੇ ਤੀਕ ਪੁੱਜਾ ਕਿ ਉਸ ਨੂੰ ਰਿਹਾ ਕੀਤਾ ਜਾ ਰਿਹਾ ਹੈ ਕਿਉਂਕਿ ਉਹ ਸਿੱਖ ਨਹੀਂ। ਬੱਚੇ ਦਾ ਉਤਰ ਸੀ ‘ਮੇਰੀ ਮਾਂ ਝੂਠ ਬੋਲਦੀ ਹੈ, ਇਹ ਮੇਰੀ ਮਾਂ ਹੀ ਨਹੀਂ’। ਬੱਚਾ ਸ਼ਹੀਦੀ ਨੂੰ ਤਾਂ ਪ੍ਰਾਪਤ ਹੋ ਗਿਆ ਪਰ ਸਰੂਪ `ਤੇ ਸਮਝੋਤਾ ਨਹੀਂ ਕੀਤਾ, ਕਿਉਂਕਿ ਉਸ ਕੋਲ ‘ਮਨ ਦੀ ਸਿੱਖੀ’ ਸੀ। ਅੰਤ ਬਾਬਾ ਬੰਦਾ ਸਿੰਘ ਬਹਾਦੁਰ ਦੀ ਸ਼ਹਾਦਤ ਤਾਂ ਹੋਰ ਵੀ ਵੱਧ ਤਸੀਹੇ ਭਰਪੂਰ ਤੇ ਰੋਂਗਟੇ ਖੜੇ ਕਰਣ ਵਾਲੀ ਸੀ।
(ੲ) ਭਾਈ ਮਤੀ ਦਾਸ, ਭਾਈ ਦਇਆਲਾ, ਭਾਈ ਸਤੀ ਦਾਸ, ਭਾਈ ਮਨੀ ਸਿੰਘ, ਭਾਈ ਤਾਰੂ ਸਿੰਘ, ਸ਼ਾਹਬਾਜ਼ ਸਿੰਘ-ਸੁਬੇਗ ਸਿੰਘ, ਗਰਜਾ ਸਿੰਘ- ਬੋਤਾ ਸਿੰਘ, ਲਿਸਟ ਇੰਨੀਂ ਵਧ ਲੰਮੀ ਹੈ ਕਿ ਜਿਸ ਦਾ ਅੰਤ ਨਹੀਂ। ਨੀਹਾਂ ਤਾਂ ਚਿਣੇ ਗਏ, ਬੰਦ ਬੰਦ ਕਟਵਾ ਲਏ, ਚਰਖੜੀਆਂ `ਤੇ ਚੜ੍ਹ ਗਏ, ਖੋਪਰੀਆਂ ਉਤਰਵਾ ਲਈਆਂ, ਆਰੇ ਨਾਲ ਦੋ ਫਾੜ ਹੋ ਗਏ, ਅਨੇਕਾਂ ਤਸੀਹੇ ਝੱਲੇ-ਪਰ ਸਰੂਪ ਨਹੀਂ ਤਿਆਗਿਆ ਕਿਉਂਕਿ ਉਹਨਾਂ ਕੋਲ ‘ਮਨ ਦੀ ਸਿੱਖੀ’ ਸੀ ਤੇ ਸਰੂਪ ਦੀ ਕੀਮਤ ਜਾਣਦੇ ਸਨ। ਅਜੋਕੇ ਇਤਿਹਾਸ `ਚ ਅੱਜ ਵੀ ਅਜਿਹੀਆਂ ਹਜ਼ਾਰਾਂ ਮਿਸਾਲਾਂ ਹਨ। ਉਪ੍ਰੰਤ ਗੰਗਸਰ, ਜੈਤੋਂ ਨਨਕਾਨਾ ਸਾਹਿਬ ਦੇ ਸ਼ਹੀਦ, ਭਾਰਤ-ਪਾਕ ਦੀ ਵੰਡ ਸਮੇਂ ਦੇ ਸ਼ਹੀਦ। ਕਾਰਣ ਇਕੋ ਸੀ, ਸਰੂਪ ਨਹੀਂ ਤਿਆਗਿਆ ਤੇ ਸ਼ਹੀਦੀਆਂ ਪ੍ਰਾਪਤ ਕਰ ਲਈਆਂ ਕਿਉਂਕਿ ਉਹਨਾਂ ਕੋਲ ‘ਮਨ ਦੀ ਸਿੱਖੀ’ ਸੀ।
(ਸ) ਹੋਰ ਲਵੋ! ਮਾਈਆਂ ਬੀਬੀਆਂ, ਜਿਨ੍ਹਾਂ ਮੀਰ ਮਨੂੰ ਦੀ ਕਚਿਹਰੀ `ਚ ਕਿਹੜਾ ਤਸੀਹਾ ਸੀ ਜੋ ਨਹੀਂ ਝਲਿਆ। ਦਿਨ-ਰਾਤ ਦੇ ਲੰਮੇ ਸਮੇਂ `ਚ ਚੱਪਾ- ਚੱਪਾ ਰੋਟੀ ਖਾਣ ਨੂੰ ਤੇ ਕਟੋਰਾ ਪਾਣੀ ਦਾ। ਇਸ ਤਰ੍ਹਾਂ ਭੁੱਖੇ-ਪਿਆਸੇ ਰੱਖ ਕੇ ਤੇ ਨਾਲ ਸਵਾ-ਸਵਾ ਮਨ ਪੀਸਨ ਨੂੰ ਅਨਾਜ। ਜਦੋਂ ਫ਼ਿਰ ਵੀ ਵੈਰੀਆਂ ਦਾ ਵੱਸ ਨਾ ਚੱਲਿਆ ਤਾਂ ਉਹਨਾਂ ਦੀਆਂ ਗੋਦੀਆਂ `ਚੋਂ ਦੁੱਧ ਚੁੰਘਦੇ ਬੱਚੇ ਖੋਹ ਲਏ। ਇਹਨਾ ਬੱਚਿਆਂ ਦੇ ਟੁਕੜੇ ਟੁਕੜੇ ਕਰ ਕੇ ਮਾਵਾਂ ਦੇ ਗਲਾਂ `ਚ ਹਾਰ ਪਾਏ, ਮਾਵਾਂ ਸਾਹਮਣੇ ਬੱਚਿਆਂ ਨੂੰ ਨੇਜ਼ਿਆਂ `ਤੇ ਲਟਕਾਇਆ। ਸਚਮੁਚ ਧੰਨ ਸਨ ਉਹ ਮਾਂਵਾਂ, ਫ਼ਿਰ ਵੀ ਉਹਨਾਂ ਸਿੱਖੀ ਨਹੀਂ ਤਿਆਗੀ।
ਉਪ੍ਰੰਤ ਸ਼ਾਮਾਂ ਨੂੰ ਸੋਦਰੁ ਉਪ੍ਰੰਤ ਅਰਦਾਸਾ ਕਰਦੀਆਂ ਹਨ- ‘ਸੱਚੇ ਪਾਤਸ਼ਾਹ! ਚਾਰ ਪਹਿਰ ਦਿਨ ਤੇਰੇ ਭਾਣੇ `ਚ ਸੁਖ ਦਾ ਬਤੀਤ ਹੋਇਆ ਹੈ, ਰਾਤ ਆਈ ਹੈ ਆਪਣੇ ਭਾਣੇ `ਚ ਸੁਖ ਦੀ ਬਤੀਤ ਕਰਵਾਂਈਂ’। ਕਿਉਂਕਿ ਉਹਨਾਂ ਕੋਲ ‘ਮਨ ਦੀ ਸਿੱਖੀ ਸੀ। ਅੱਜ ਕਿੰਨੀਆਂ ਮਾਤਾਵਾਂ ਹਨ ਜਿਹੜੀਆਂ ਇਹ ਕਹਿ ਕੇ ਆਪਣੇ ਮਾਸੂਮਾਂ ਨੂੰ ਆਪ ਨਾਈਆਂ ਕੋਲ ਭੇਜ ਰਹੀਆਂ ਹਨ “ਸਾਡੇ ਕੋਲੋਂ ਇਹਨਾ ਦੀਆਂ ਕੰਘੀਆਂ ਨਹੀਂ ਹੁੰਦੀਆਂ, ਵੱਡੇ ਹੋਣਗੇ ਤਾਂ ਆਪੇ ਕੇਸ ਰੱਖ ਲੈਣਗੇ” ਆਦਿ। ਇਹਨਾ ਦੀ ਸ਼ਬਦਾਵਲੀ ਇੰਨੀ ਗਿਰ ਚੁੱਕੀ ਹੈ ਕਿ ਇੰਨਾਂ ਕਰਕੇ ਵੀ ‘ਸਿੱਖੀ ਤਾਂ ਮਨ ਦੀ ਹੁੰਦੀ ਹੈ, ਸ਼ਕਲ `ਚ ਕੀਹ ਪਿਆ ਏ” ਕਿਉਂਕਿ ਇਹ ਤਾਂ ਬੇਸ਼ਰਮੀ ਦੀ ਵੀ ਅਗਲੀ ਹੱਦ ਹੈ। ਕਾਸ਼ ਇਹਨਾ ਨੂੰ ‘ਮਨ ਦੀ ਸਿੱਖੀ’ ਦਾ ਮਤਲਬ ਪਤਾ ਹੁੰਦਾ।
ਇਤਿਹਾਸ ਨੂੰ ਗਹੁ ਨਾਲ ਵਿਚਾਰਿਆ ਜਾਵੇ, ਘਲੂਘਾਰਿਆਂ ਦਾ ਸਮਾਂ ਸੀ ਜਾਂ ਕੋਈ ਵੀ। ਉਸ ਸਮੇਂ ਦੇ ਸਿੱਖ, ਜੇਕਰ ਸਿੱਖੀ ਸਰੂਪ ਦੇ ਮਹੱਤਵ ਨੂੰ ਨਾ ਸਮਝਦੇ ਹੁੰਦੇ ਤੇ ਅਜ ਵਾਂਙ ਕੇਵਲ ‘ਸਰੂਪ’ ਨੂੰ ਹੀ ‘ਮਨ ਦੀ ਸਿੱਖੀ’ ਦਾ ਨਾਂ ਦੇ ਕੇ ਤਿਆਗ ਦੇਂਦੇ ਤਾਂ ਅਜ ਅਸੀਂ ਵੀ ਸਿੱਖ ਕਿਵੇਂ ਹੁੰਦੇ। ਉਹਨਾਂ ਸ਼ਹੀਦੀਆਂ ਦੇ ਦਿੱਤੀਆਂ ਪਰ ਸਰੂਪ ਨਹੀਂ ਤਿਆਗਿਆ। ਭੁੱਖੇ ਤਿਹਾਏ, ਮੰਦੇ ਹਾਲ, ਛੇ-ਛੇ ਦਿਨ ਘੋੜਿਆਂ ਦੀਆਂ ਕਾਠੀਆਂ `ਤੇ ਸਮਾਂ ਬਤੀਤ ਕੀਤਾ ਪਰ ਸਰੂਪ `ਤੇ ਆਂਚ ਨਹੀਂ ਆਉਣ ਦਿੱਤੀ ਕਿਉਂ? ਕਿਉਂਕਿ ਉਹਨਾਂ ਕੋਲ ਸਚਮੁਚ ‘ਮਨ ਦੀ ਸਿੱਖੀ’ ਸੀ ਤੇ ਉਹ ‘ਮਨ ਦੀ ਸਿੱਖੀ’ ਦੀ ਕੀਮਤ ਜਾਣਦੇ ਸਨ।
ਸਿੱਖੀ ਦਾ ਜ਼ਾਮਨ ਹੈ ਸਿੱਖੀ ਸਰੂਪ-ਇਹ ਕੇਵਲ ਮਿਸਾਲਾਂ ਹਨ, ਯਾਦ ਰਖੋ! ਜੇ ਸਿੱਖਾਂ ਅੰਦਰੋਂ ਸਚਮੁਚ ‘ਮਨ ਦੀ ਸਿੱਖੀ’ ਦੇ ਹੀ ਦਰਸ਼ਨ ਕਰਨੇ ਹੋਣ ਤਾਂ ਸਿਲਸਲਾ ਅਜ ਵੀ ਅਰੁਕ ਹੈ। ਇੰਨੀਆਂ ਭਿਆਨਕ ਔਕੜਾਂ, ਜੇਕਰ ਸਾਡੇ ਵਡੇਰੇ ਆਪਣਾ ਸਰੂਪ ਤਿਆਗ ਚੁਕੇ ਹੁੰਦੇ ਤਾਂ 1984ਜਾਂ ਬਿਲੂ ਸਟਾਰ ਵਰਗੇ ਸਾਕੇ ਹੁੰਦੇ ਹੀ ਕਿਉਂ? ਵੈਰੀ ਨੂੰ ਤਾਂ ਸਾਡਾ ਸਰੂਪ ਹੀ ਭਾਰਾ ਹੈ, ਬਾਣੀ ਦੇ ਪਾਠ ਜਾਂ ਗੁਰਦੁਆਰੇ ਜਾਣ ਤੋਂ ਤਾਂ ਕਿਸੇ ਨਹੀਂ ਰੋਕਿਆ। 1984 ਵਾਲੀ ਅੱਗ ਤੋਂ ਬਾਅਦ ਵੀ ਜੇਕਰ ਸਾਡਾ ਵਜੂਦ ਕਾਇਮ ਹੈ ਤਾਂ ਸਾਡੇ ਸਰੂਪ ਕਾਰਨ; ਸਰੂਪ ਤਿਆਗਣ ਵਾਲਿਆਂ ਕਰਕੇ ਨਹੀਂ।

ਗੁੱਸਾ (ਕ੍ਰੋਧ)



ਗੁੱਸੇ ਦਾ ਦੂਜਾ ਨਾਂ ਹੈ ਕ੍ਰੋਧ, ਤੇ ਇਹ ਕਿਉਂ ਆਉਂਦਾ ਹੈ? ਕੀ ਇਸ ਤੋਂ ਬਚਿਆ ਜਾ ਸਕਦਾ ਹੈ? ਅਸੀਂ ਕਦੇ ਵੀ ਇਸ ਦੇ ਬਚਾਅ ਬਾਰੇ ਵਿਚਾਰ ਨਹੀਂ ਕੀਤੀ, ਹਾਂ ਕੀਤੀ ਹੈ ਓਦੋਂ ਜਦੋਂ ਇਸ ਦੀ ਅੱਗ ਵਿੱਚ ਭਸਮ ਹੋ ਚੁੱਕੇ ਹੁੰਦੇ ਹਾਂ। ਇਸ ਗੱਲ ਨੂੰ ਸਮਝਣ ਲਈ ਮੈਂ ਤੁਹਾਡੇ ਨਾਲ਼ ਇੱਕ ਸਲੋਕ ਦੀ ਗੱਲ ਕਰਨ ਲੱਗਾਂ ਹਾਂ ਜੋ ਬਾਬਾ ਫ਼ਰੀਦ ਜੀ ਦਾ ਉਚਾਰਨ ਕੀਤਾ ਹੋਇਆ ਹੈ।
ਫਰੀਦਾ ਬੁਰੇ ਦਾ ਭਲਾ ਕਰਿ, ਗੁਸਾ ਮਨਿ ਨ ਹਢਾਇ॥
ਦੇਹੀ ਰੋਗੁ ਨ ਲਗਈ, ਪਲੈ ਸਭੁ ਕਿਛ ਪਾਇ॥
ਸਲੋਕ ਫ਼ਰੀਦ ਜੀ ਪੰਨਾ 1382 –
ਫਰੀਦ ਜੀ ਨੇ ਇੱਕ ਮੁੱਦਾ ਉਠਾਇਆ ਹੈ ਕਿ ਐ ਇਨਸਾਨ ਤੂੰ ਆਪਣੇ ਮਨ ਵਿੱਚ ਗੁੱਸਾ ਨਾ ਆਉਣ ਦੇ। ਇਸ ਲਈ ਸ਼ਬਦ ਵਰਤਿਆ ਹੈ “ਨ ਹਢਾਇ” ਭਾਵ ਗੱਸਾ ਆਪਣੇ ਨੇੜੇ ਨਾ ਆਉਣ ਦੇ। ਮਨੁੱਖ ਨੂੰ ਇਹ ਪਤਾ ਲੱਗ ਜਾਏ ਕਿ ਇਸ ਦਰਿਆ ਵਿੱਚ ਹੜ੍ਹ ਆਉਣਾ ਹੈ ਤਾ ਹੜ੍ਹ ਤੋਂ ਬਚਣ ਲਈ ਦਰਿਆ `ਤੇ ਮਜ਼ਬੂਤ ਬੰਨ੍ਹ ਮਾਰਿਆ ਜਾਂਦਾ ਹੈ ਤਾਂ ਕਿ ਹੜ੍ਹ ਦਾ ਪਾਣੀ ਮਨੁੱਖੀ ਜੀਵਨ ਵਿੱਚ ਤਬਾਹੀ ਨਾ ਮਚਾਏ। ਸੜਕ `ਤੇ ਚੱਲਣ ਲਈ ਕੁੱਝ ਕਨੂਨ ਬਣੇ ਹਨ ਜੋ ਮਨੁੱਖ ਨੂੰ ਦੁਰਘਟਨਾਵਾਂ ਤੋਂ ਬਚਾਉਂਦੇ ਹਨ। ਘਰਾਂ ਵਿੱਚ ਸੇਫ਼ਟੀ ਅਲਾਰਮ ਕਿਉਂ ਲਗਾਏ ਜਾਂਦੇ ਹਨ? ਇਸ ਲਈ ਕਿ ਆਉਣ ਵਾਲੇ ਸਮੇਂ ਵਿੱਚ ਅਣ-ਚਾਹੀ ਭੈੜੀ ਘਟਨਾ ਤੋਂ ਬਚਿਆ ਜਾ ਸਕੇ। ਹਵਾਈ ਜਹਾਜ਼ ਦਾ ਸਫਰ ਕਰਨ ਵਾਲੇ ਵੀਰ ਜਾਣਦੇ ਹਨ ਕਿ ਹਵਾਈ ਸਫਰ ਦੀ ਜਦੋਂ ਅਰੰਭਤਾ ਹੁੰਦੀ ਹੈ ਤਾਂ ਜਹਾਜ਼ ਦੇ ਸੁਰੱਖਿਆ ਕਰਮਚਾਰੀ ਹਰ ਮੁਸਾਫਰ ਦੀ ਯਾਤਰਾ ਨੂੰ ਸਫਲ ਬਣਾਉਣ ਲਈ ਕੁੱਝ ਨਿਯਮ ਦੱਸਦੇ ਹਨ, ਤਾਂ ਕਿ ਆਉਣ ਵਾਲੀ ਮਸੀਬਤ ਤੋਂ ਬਚਿਆ ਜਾ ਸਕੇ। ਕਿਰਸਾਨ ਆਪਣੀਆਂ ਫਸਲਾਂ `ਤੇ ਦਵਾਈ ਦਾ ਛਿੜਕਾਅ ਇਸ ਲਈ ਕਰਦਾ ਹੈ ਕਿ ਮੇਰੀ ਪਲ਼ ਰਹੀ ਫਸਲ ਤੇ ਕੋਈ ਕੀੜਾ-ਮਕੌੜਾ ਹਮਲਾ ਨਾ ਕਰੇ। ਜੇ ਕਰ ਕਿਰਸਾਨ ਲੋੜੀਂਦੀ ਦਵਾਈ ਨਾ ਪਾਏ ਤਾਂ ਉਸ ਦੀ ਕੀਤੀ ਹੋਈ ਮਿਹਨਤ ਅਜਾਈਂ ਚਲੇ ਜਾਂਦੀ ਹੈ। ਗੱਲ ਕੀ ਹਰ ਸਿਆਣਾ ਮਨੁੱਖ ਆਪਣੇ ਪਰਵਾਰ ਨੂੰ ਚਲਾਉਣ ਲਈ ਤੇ ਆਉਣ ਵਾਲੀਆਂ ਚਨੌਤੀਆਂ ਦਾ ਸਾਹਮਣਾ ਕਰਨ ਲਈ ਆਗਾਉਂ ਪ੍ਰਬੰਧ ਕਰਦਾ ਹੈ। ਅਜ-ਕਲ੍ਹ ਹਰ ਇਨਸਾਨ ਘਿਉ, ਖੰਡ ਦੀ ਵਰਤੋਂ ਬੜੇ ਹੀ ਸੰਕੋਚਵੇਂ ਤਰੀਕੇ ਨਾਲ ਕਰਦਾ ਹੈ ਇਸ ਲਈ ਕਿ ਮਤਾ ਕਿਤੇ ਮੇਰੇ ਸਰੀਰ ਵਿੱਚ ਕਲਾਸਟ੍ਰਿਡ ਜਾਂ ਸ਼ੁਗਰ ਨਾ ਵੱਧ ਜਾਏ ਤੇ ਮੈਨੂੰ ਅਣਚਾਹੀਆਂ ਬਿਮਾਰੀਆਂ ਵਿੱਚ ਫਸਣਾ ਪੈ ਜਾਏ। ਦਰ-ਅਸਲ ਇਹ ਸਾਰੇ ਬਚਾ ਕਰਮ ਸਰੀਰਕ ਮੌਤ ਤੋਂ ਬਚਣ ਲਈ ਹਨ ਪਰ ਇਸ ਨੇ ਆਤਮਿਕ ਮੌਤ ਤੋਂ ਬਚਣ ਲਈ ਕੁੱਝ ਵੀ ਨਹੀਂ ਕੀਤਾ।
ਬਾਹਰਲੇ ਤਲ਼ `ਤੇ ਮਨੁੱਖ ਨੇ ਬਚਣ ਲਈ ਬਹੁਤ ਸਾਰੇ ਉਪਾਅ ਤਾਂ ਕਰ ਲਏ ਹਨ ਪਰ ਆਤਮਿਕ ਗੁਣਾਂ ਦੇ ਬਚਾ ਵਾਸਤੇ ਜੋ ਕੁੱਝ ਇਸ ਨੇ ਕਰਨਾ ਸੀ ਉਸ ਲਈ ਇਸ ਨੇ ਕੁੱਝ ਵੀ ਨਹੀਂ ਕੀਤਾ। ਆਤਮਿਕ ਗੁਣਾਂ ਦੇ ਬਚਾ ਵਾਸਤੇ ਵੀ ਇਸ ਨੇ ਬਾਹਰਲੇ ਤਲ਼ ਹੀ ਲੋਕ ਦਿਖਾਵੇ ਲਈ ਕੁੱਝ ਕੀਤਾ ਹੈ। ਜਿਸ ਤਰ੍ਹਾਂ ਰਸਮੀ ਅਖੰਡ-ਪਾਠ ਕਰਾ ਲਿਆ, ਬਹੁਤ ਹੀ ਮਹਿੰਗਾ ਰੁਮਾਲਾ ਚੜਾਅ ਦਿੱਤਾ, ਵੱਧੀਆ ਤੋਂ ਵਧੀਆ ਲੰਗਰ ਲਗਾ ਦਿੱਤਾ ਜਾਂ ਕਿਸੇ ਧਾਰਮਿਕ ਅਸਥਾਨ ਦੀਆਂ ਚੌਂਕੀਆਂ ਭਰ ਲਈਆਂ। ਕੀ ਅਜੇਹਾ ਕਰਨ ਨਾਲ ਸਾਡੇ ਕਲ਼ੇਸ਼ ਮੁੱਕ ਗਏ ਹਨ, ਝਗੜੇ ਖਤਮ ਹੋ ਗਏ ਹਨ, ਕਚਿਹਰੀਆਂ ਦੇ ਚੱਕਰਾਂ ਤੋਂ ਬਚ ਗਏ ਹਾਂ। ਧਾਰਮਿਕ ਰਸਮਾਂ ਨਿਬਾਹੁੰਣ ਨਾਲ ਸੱਸ ਦਾ ਨੂੰਹ ਨਾਲ਼ ਧੀ ਵਰਗਾ ਰਿਸ਼ਤਾ ਹੋ ਗਿਆ ਹੈ ਜਾਂ ਨੂੰਹ-ਰਾਣੀ ਨੇ ਆਪਣੀ ਸੱਸ ਨੂੰ ਆਪਣੀ ਮਾਂ ਦਾ ਦਰਜਾ ਦੇ ਦਿੱਤਾ ਹੈ। ਕੀ ਅਸੀਂ ਆਪਣੇ ਮਨ ਅੰਦਰਲੇ ਗੱਸੇ `ਤੇ ਕੰਟਰੋਲ ਕਰ ਲਿਆ ਹੈ ਜੇ ਅਜੇਹਾ ਨਹੀਂ ਹੋਇਆ ਤਾਂ ਸਮਝਣਾ ਪਏਗਾ ਅਜੇ ਅਸੀਂ ਆਤਮਿਕ ਗੁਣਾਂ ਤੋਂ ਕੋਹਾਂ ਦੂਰ ਬੈਠੇ ਹਾਂ। ਜਿਸ ਤਰ੍ਹਾਂ ਸੰਸਾਰ ਦੇ ਬਾਕੀ ਕੰਮਾਂ-ਕਾਰਾਂ ਲਈ ਅਸੀਂ ਇਤਿਆਦ ਵਰਤਦੇ ਹਾਂ ਏਸੇ ਤਰ੍ਹਾਂ ਹੀ ਸਾਨੂੰ ਕ੍ਰੋਧ ਜਾਂ ਗੁੱਸੇ ਵਰਗੀਆਂ ਭਿਆਨਕ ਬਿਮਾਰੀਆਂ ਤੋਂ ਵੀ ਬਚਣ ਲਈ ਕੁੱਝ ਨੁਕਤੇ ਫਰੀਦ ਜੀ ਨੇ ਦਿੱਤੇ ਹਨ। ਹੜ੍ਹਾਂ ਦੇ ਪਾਣੀ ਤੋਂ ਬਚਣ ਲਈ ਪਹਿਲਾਂ ਪ੍ਰਬੰਧ ਕੀਤਾ ਜਾਂਦਾ ਹੈ ਇੰਜ ਹੀ ਗੁੱਸੇ ਤੋਂ ਬਚਣ ਲਈ ਵੀ ਪਹਿਲਾਂ ਪ੍ਰਬੰਧ ਕਰਨਾ ਪਏਗਾ।
ਫਰੀਦ ਜੀ ਆਖਦੇ ਹਨ, ਕਿ ਐ ਬੰਦੇ, ਕ੍ਰੋਧ ਜਾਂ ਗੱਸੇ ਤੋਂ ਬਚਣ ਲਈ ਤੈਨੂੰ ਇੱਕ ਸਖਤ ਅਭਿਆਸ ਕਰਨਾ ਪਏਗਾ। ‘ਗੁਸਾ ਮਨਿ ਨ ਹਢਇ’ਭਾਵ ਗੁੱਸਾ ਆਪਣੇ ਨੇੜੇ ਨਾ ਆਉਣ ਦੇ। ਫਿਰ ਸਾਨੂੰ ਕੀ ਕਰਨਾ ਪਏਗਾ, ਉੱਤਰ ਸਾਫ ਹੈ ਕਿ ਬੁਰੇ ਦਾ ਭਲਾ ਕਰ। ਅਸੀਂ ਆਮ ਕਰਕੇ ਇਹ ਅਰਥ ਕਰ ਜਾਂਦੇ ਹਾਂ ਕਿ ਬੁਰੇ ਆਦਮੀ ਨਾਲ ਵੀ ਭਲਾ ਕਰ, ਪਰ ਫਰੀਦ ਜੀ ਤਾਂ ਗੱਲ ਮਨ ਦੀ ਕਰ ਰਹੇ ਹਨ। ਜੇ ਇਹ ਗੱਲ ਮਨੁੱਖੀ ਤਲ਼ `ਤੇ ਲਾਗੂ ਹੁੰਦੀ ਹੋਵੇ ਤਾਂ ਫਿਰ ਮੱਸੇ ਰੰਘੜ ਦਾ ਸਿਰ ਕਦੇ ਵੀ ਵੱਢਣ ਦੀ ਲੋੜ ਨਹੀਂ ਸੀ। ਜੇ ਏਸੇ ਗੱਲ ਨੂੰ ਹਰ ਥਾਂ `ਤੇ ਲਾਗੂ ਕੀਤਾ ਜਾਏ ਰੇਪ ਕਰਨ ਵਾਲੇ ਮਨੁੱਖ ਨੂੰ ਜੱਜ ਕਦੇ ਵੀ ਸਜ਼ਾ ਨਹੀਂ ਸੁਣਾਏਗਾ, ਤਾਂ ਫਿਰ ਕੀ ਉਸ ਦੇ ਗੱਲ ਵਿੱਚ ਹਾਰ ਪਾਏ ਜਾਣ? ਗੁਰਬਾਣੀ ਤਾਂ ਗੱਲ ਅੰਦਰਲੇ ਮਨ ਦੀ ਕਰ ਰਹੀ ਹੈ ਪਰ ਅਸੀਂ ਵਿਚਾਰ ਮਨੁੱਖੀ ਤਲ਼ ਦੀ ਕਰ ਰਹੇ ਹਾਂ। ਸਮਾਜ ਵਿੱਚ ਕਤਲ ਜਾਂ ਰੇਪ ਵਰਗੀਆਂ ਘਟਨਾਵਾਂ ਵਾਪਰ ਹੀ ਨਹੀਂ ਸਕਦੀਆਂ ਜੇ ਕਰ ਅਸੀਂ ਫਰੀਦ ਜੀ ਦੇ ਇਸ ਵਾਕ ਨੂੰ ਧਿਆਨ ਵਿੱਚ ਲੈ ਆਵਾਂਗੇ ਤਾਂ “ਫਰੀਦਾ ਬੁਰੇ ਦਾ ਭਲਾ ਕਰਿ” ਭਾਵ ਕਿ ਹੇ ਮਨੁੱਖ ਤੂੰ ਆਪਣੇ ਮਨ ਵਿੱਚ ਜੋ ਹਮੇਸ਼ਾਂ ਬੁਰੀਆਂ ਸੋਚਾਂ ਸੋਚਦਾ ਰਹਿੰਦਾ ਏਂ ਉਹਨਾਂ ਨੂੰ ਚੰਗਿਆਈਆਂ ਵਿੱਚ ਤਬਦੀਲ ਕਰਨ ਦਾ ਯਤਨ ਕਰ। ਬੁਰੀ ਸੋਚ ਨੂੰ ਚੰਗੀ ਸੋਚ ਵਿੱਚ ਤਬਦੀਲ ਕਰਨ ਲਈ ਇੱਕ ਲੰਬੇ ਅਭਿਆਸ ਦੀ ਜ਼ਰੂਰਤ ਹੈ। ਗੁੱਸਾ ਜਾਂ ਕ੍ਰੋਧ ਕਿਉਂ ਆਉਂਦਾ ਹੈ ਜਦੋਂ ਮਨ ਵਿੱਚ ਬੁਰੀ ਭਾਵਨਾ ਜਨਮ ਲੈਂਦੀ ਹੈ। ਫਰੀਦ ਜੀ ਆਖ ਰਹੇ ਹਨ ਕਿ ਬੁਰੀ ਸੋਚ ਨੂੰ ਤਬਦੀਲ ਕਰ, ਭਾਵ ਚੰਗਾ ਸੋਚਣ ਦਾ ਯਤਨ ਕਰ ਤਾਂ ਕਿ ਆਤਮਿਕ ਗੁਣਾਂ ਦੀ ਰਾਖੀ ਹੋ ਸਕੇ। ਕ੍ਰੋਧ ਕਦੋਂ ਆਉਂਦਾ ਹੈ ਜਦੋਂ ਸਾਡੇ ਮਨ ਦੀ ਭਾਵਨਾਂ ਪੂਰੀ ਨਾ ਹੁੰਦੀ ਹੋਵੇ ਜਾਂ ਸਾਡੀ ਹਉਮੇ `ਤੇ ਸੱਟ ਵੱਜਦੀ ਹੋਵੇ।
ਪਰਵਾਰ, ਸਮਾਜ ਤੇ ਅਸੀਂ ਆਪਣੇ ਨਿਜੀ ਜੀਵਨ ਵਿੱਚ ਜਦੋਂ ਬੁਰਿਆਈਆਂ ਨੂੰ ਚੰਗਿਆਈਆਂ ਵਿੱਚ ਤਬਦੀਲ ਕਰਨ ਦਾ ਯਤਨ ਕਰਾਂਗੇ ਤਾਂ ਕੁਦਰਤੀ ਹੀ ਆਤਮਿਕ ਗੁਣਾਂ ਦਾ ਵਿਕਾਸ ਹੋਵੇਗਾ। ਸਲੋਕ ਦੀ ਦੂਸਰੀ ਤੁਕ ਵਿੱਚ ਸਰੀਰ ਨੂੰ ਬਿਮਾਰੀ ਨਾ ਲੱਗਣ ਦੀ ਗੱਲ ਕੀਤੀ ਗਈ ਹੈ।‘ਦੇਹੀ ਰੋਗੁ ਨ ਲਗਈ’ ਕੀ ਸਾਡੇ ਸਮਾਜ ਵਿੱਚ ਵਿਚੋਂ ਬਿਮਾਰੀਆਂ ਮੁੱਕ ਗਈਆਂ ਹਨ? ਕੀ ਸਾਡੇ ਸਰੀਰ ਨੂੰ ਬਿਮਾਰੀਆਂ ਨਹੀਂ ਲੱਗਣਗੀਆਂ? ਫਰੀਦ ਜੀ ਸਰੀਰਕ ਰੋਗ ਦੀ ਗੱਲ ਨਹੀਂ ਕਰ ਰਹੇ, ਦੇਹੀ ਰੋਗ ਤੋਂ ਭਾਵ ਹੈ ਸਾਡੇ ਗਿਆਨ ਇੰਦਰਿਆਂ ਨੂੰ ਬੁਰਾ ਦੇਖਣ ਦਾ ਰੋਗ, ਕੰਨਾਂ ਨੂੰ ਬੁਰਾ ਨਾ ਸੁਣਨ ਦੀ ਆਦਤ ਖਤਮ ਹੋ ਜਾਏਗੀ। ਕਿਉਂਕਿ ਬੁਰਿਆਈਆਂ ਨੂੰ ਚੰਗਿਆਈਆਂ ਵਚ ਤਬਦੀਲ ਕਰਨ ਦਾ ਰੁਝਾਨ ਪੈਦਾ ਹੋ ਗਿਆ ਹੈ।“ਪਲੈ ਸਭੁ ਕਿਛੁ ਪਾਏ” ਤੇ ਸਭ ਕੁੱਝ ਤਾਂ ਪਰਮਾਤਮਾ ਹੀ ਹੈ, ਜਿਸ ਨੂੰ ਪੱਲੇ ਵਿੱਚ ਪਾਉਣਾ ਹੈ ਭਾਵ ਹਿਰਦੇ ਵਿੱਚ ਟਿਕਾਉਣਾ ਹੈ, ਇੰਜ ਸਾਰੇ ਹੀ ਸ਼ੁਭ ਗੁਣਾਂ ਨੂੰ ਸਾਂਭਣ ਦਾ ਸਾਰਥਿਕ ਯਤਨ ਹੈ। ਜਦੋਂ ਗੁੱਸਾ ਖਤਮ ਹੋ ਗਿਆ ਸ਼ੁਭ ਗੁਣ ਆ ਗਏ ਏਹੀ ਪਰਮਾਤਮਾ ਦੀ ਪ੍ਰਾਪਤੀ ਹੈ।
ਕ੍ਰੋਧ ਜਾਂ ਗੁੱਸਾ ਐਸੀ ਨਾ-ਮੁਰਾਦ ਬਿਮਾਰੀ ਹੈ ਜਿਸ ਨਾਲ ਚੰਗੇ ਤੋਂ ਚੰਗੇ ਸ਼ਿਰੇਸ਼ਟ ਮਨੁੱਖ ਦਾ ਵੀ ਕੀਮਤੀ ਗਿਆਨ ਗੁਆਚ ਜਾਂਦਾ ਹੈ। ਗੁਰੂ ਤੇਗ ਬਹਾਦਰ ਜੀ ਫਰਮਾਉਂਦੇ ਹਨ ਕਿ ਨਾ ਵੱਸ ਵਿੱਚ ਆਉਣ ਵਾਲਾ ਕ੍ਰੋਧ ਮਨੁੱਖ ਦੇ ਹੋਸ਼ ਹਵਾਸ਼ ਸਾਰੇ ਹੀ ਗੁਆ ਦੇਂਦਾ ਹੈ।
ਕਠਨ ਕਰੋਧ ਘਟ ਹੀ ਕੇ ਭਤਿਰਿ ਜਿਹ ਸੁਧਿ ਸਭ ਬਿਸਰਾਈ॥
ਰਤਨੁ ਗਿਆਨੁ ਸਭ ਕੋ ਹਿਰਿ ਲੀਨਾ ਤਾ ਸਿਉ ਕਛੁ ਨ ਬਸਾਈ॥
ਗੁਰੂ ਸਾਹਿਬਾਨ ਜੀ ਦੇ ਜੀਵਨ ਵਿਚੋਂ ਸਾਨੂੰ ਬਹੁਤ ਸਾਰੀਆਂ ਐਸੀਆਂ ਘਟਨਾਵਾਂ ਮਿਲਦੀਆਂ ਹਨ ਕਿ ਉਹਨਾਂ ਨੂੰ ਕਦੇ ਵੀ ਗੁੱਸਾ ਜਾਂ ਕ੍ਰੋਧ ਨਹੀਂ ਆਇਆ। ਗੁਰੂ ਅਰਜਨ ਸਾਹਿਬ ਜੀ ਨੂੰ ਤੱਤੀ ਤਵੀ `ਤੇ ਬਿਠਾਇਆ ਗਿਆ ਹੈ ਪਰ ਮਨ ਵਿੱਚ ਰੰਚਕ ਮਾਤਰ ਵੀ ਕਿਸੇ ਪ੍ਰਤੀ ਗੱਸਾ ਨਹੀਂ ਆਇਆ। ਗੁਰੂ ਤੇਗ ਬਹਾਦਰ ਜੀ ਨੂੰ ਚਾਂਦਨੀ ਚੌਂਕ ਵਿੱਚ ਸ਼ਹੀਦ ਕੀਤਾ ਗਿਆ ਪਰ ਉਹਨਾਂ ਨੂੰ ਭੋਰਾ ਭਰ ਵੀ ਗੱਸਾ ਜਾਂ ਕ੍ਰੋਧ ਨਹੀਂ ਆਇਆ, ਕਿਉਂਕਿ ਬੁਰਿਆਈਆਂ ਨੂੰ ਚੰਗਿਆਈਆਂ ਵਿੱਚ ਤਬਦੀਲ ਕੀਤਾ ਹੋਇਆ ਹੈ।
ਅਸੀਂ ਰੋਜ਼-ਮਰਾ ਦੀ ਜ਼ਿੰਦਗੀ ਵਿੱਚ ਜਦੋਂ ਨਿਗ੍ਹਾ ਮਾਰ ਕੇ ਦੇਖਦੇ ਹਾਂ ਤਾਂ ਨਿੱਕੀਆਂ ਨਿੱਕੀਆਂ ਗੱਲਾਂ ਤੇ ਗੁੱਸਾ ਕਰੀ ਬੈਠੇ ਹਾਂ। ਡੈਡੀ ਜੀ ਨੂੰ ਸਵੇਰੇ ਦਾਹੜੀ ਵਾਲ਼ਾ ਬਰੁਸ਼ ਨਾ ਲੱਭਾ ਤਾਂ ਮੰਮੀ ਜੀ ਨਾਲ ਗੁੱਸਾ, ਡੈਡੀ ਜੀ ਨੇ ਬਰੁਸ਼ ਆਪ ਨਹੀ ਲੱਭਿਆ ਮੰਮੀ ਜੀ ਗੁੱਸੇ। ਗੁੱਸਾ ਐਸੀ ਗਲਤੀ ਹੈ ਜਿਸ ਨਾਲ ਮਨੁੱਖ ਆਪ ਤਾਂ ਪਰੇਸ਼ਾਨ ਹੁੰਦਾ ਹੈ ਪਰ ਦੂਸਰਿਆਂ ਨੂੰ ਮੁਫਤ ਵਿੱਚ ਗੁੱਸੇ ਦੀ ਅੱਗ ਵਿੱਚ ਬਾਲ਼ਦਾ ਹੈ। ਫ਼ਰੀਦ ਜੀ ਨੇ ਬੜਾ ਸੁੰਦਰ ਸੁਝਾਅ ਦਿੱਤਾ ਹੈ ਕਿ ਬੁਰੀ ਸੋਚ ਨੂੰ ਆਪਣੇ ਨੇੜੇ ਨਾ ਢੁੱਕਣ ਦਿਓ, ਸਗੋਂ ਬੁਰੀ ਸੋਚ ਨੂੰ ਭਲੀ ਸੋਚ ਵਿੱਚ ਤਬਦੀਲ ਕਰਨ ਦਾ ਯਤਨ ਕਰਨਾ ਚਾਹੀਦਾ ਹੈ। ਇੰਜ ਕਰਨ ਨਾਲ ਸਾਡੇ ਸਰੀਰ ਦੇ ਗਿਆਨ ਇੰਦ੍ਰਿਆਂ ਨੂੰ ਭਿਆਨਕ ਬਿਮਾਰੀਆਂ ਨਹੀਂ ਲੱਗਣਗੀਆਂ ਤੇ ਰੱਬੀ ਗੁਣ ਆਪਣੇ ਆਪ ਹਿਰਦੇ ਵਿੱਚ ਆ ਜਾਣਗੇ।
ਸਿਦਕੁ ਸਬੂਰੀ ਸਾਦਿਕਾ, ਸਬਰੁ ਤੋਸਾ ਮਲਾਇਕਾਂ॥
ਦੀਦਾਰੁ ਪੂਰੈ ਪਾਇਸਾ, ਥਾਉ ਨਾਹੀ ਖਾਇਕਾ॥
ਸਲੋਕ ਮ: 1 ਪੰਨਾ 83 

Wednesday, December 22, 2010

ਗੁਰਮੁਖ ਅਤੇ ਮਨਮੁਖ

ਮਨੁੱਖ ਇੱਕੋ ਪਰ ਜ਼ਿੰਦਗੀ ਦੇ ਦੋ ਰੂਪ-ਗੁਰਬਾਣੀ ਦੀ ਗਹੁ ਨਾਲ ਵਿਚਾਰ ਕਰੋ, ਸਪਸ਼ਟ ਹੁੰਦੇ ਦੇਰ ਨਹੀਂ ਲਗਦੀ ਕਿ ਗੁਰਦੇਵ ਨੇ ਸੰਸਾਰ ਭਰ ਦੇ ਮਨੁੱਖ ਨੂੰ ਕੇਵਲ ਦੋ ਹੀ ਭਾਗਾਂ `ਚ ਵੰਡਿਆ ਹੈ-ਪਹਿਲਾ ਗੁਰਮੁਖ ਤੇ ਦੂਜਾ ਮਨਮੁਖ। ਗੁਰਮੁਖ ਉਹ ਹਨ, ਜੋ ਗੁਰੂ-ਗੁਰਬਾਣੀ ਦੀ ਆਗਿਆ-ਆਦੇਸ਼ਾਂ ਅਨੁਸਾਰ ਜੀਵਨ ਦੀ ਸੰਭਾਲ ਕਰਦੇ ਹਨ। ਦੂਜੇ ਮਨਮੁਖ ਹਨ, ਜੋ ਆਪਣੇ ਮਨ ਪਿਛੇ ਟੁਰਦੇ ਹਨ, ਗੁਰਬਾਣੀ `ਚ ਉਨ੍ਹਾਂ ਨੂੰ ਮਨਮਤੀਏ ਵੀ ਕਿਹਾ ਹੈ। ਅਜਿਹੇ ਮਨਮਤੀਏ, ਅਣਜਾਣੇ `ਚ ਜੀਵਨ ਅੰਦਰ ਨਿੱਤ ਮਨਮੱਤਾਂ ਦੇ ਹੋ ਰਹੇ ਵਿਸਤਾਰ ਕਾਰਨ, ਅਣਮੱਤਾਂ, ਹੂੜਮੱਤਾਂ, ਆਪਹੁੱਦਰੇਪਣ, ਦੁਰਮੱਤਾ ਆਦਿ `ਚ ਆਪਣੇ ਜੀਵਨ ਨੂੰ ਬਤੀਤ ਕਰ ਦਿੰਦੇ ਹਨ। ਕਈ ਵਾਰ ਤਾਂ ਛੋਟੇ ਨਹੀਂ ਬਲਕਿ ਭਿਅੰਕਰ ਗੁਣਾਹਾਂ ਤੱਕ ਦੀ ਭੱਠੀ `ਚ ਜਾ ਡਿਗਦੇ ਹਨ, ਜਿਥੋਂ ਜੀਵਨ ਭਰ ਨਿਕਲਣਾ ਤਾਂ ਦੂਰ, ਉਨ੍ਹਾਂ ਦੀ ਜ਼ਿੰਦਗੀ ਦੇ ਆਖਿਰੀ ਪਲ ਵੀ ਕਾਲ-ਕੋਠਰੀਆਂ `ਚ ਹੀ ਬੀਤਦੇ ਹਨ।

ਗੁਰਮੁਖ ਤੇ ਮਨਮੁਖ, ਗੁਰਬਾਣੀ ਦੇ ਮੁਖ ਅੰਗ ਹਨ- ਗੁਰਬਾਣੀ ਦੇ ਅਰੰਭ ਤੋਂ “ਤਨੁ, ਮਨੁ ਥੀਵੈ ਹਰਿਆ” ਭਾਵ ਸਮਾਪਤੀ ਤੱਕ, ਗੁਰਬਾਣੀ `ਚ ਮਨੁੱਖਾ ਜੀਵਨ ਦੇ ਇਨ੍ਹਾਂ ਦੋਨਾਂ ਪੱਖਾਂ ਦੀ ਵਿਸਤਾਰ ਭਰਪੂਰ ਵਿਆਖਿਆ ਮਿਲਦੀ ਹੈ। ਇਸ ਲਈ ਇਹ ਗੁਰਮੱਤ ਦਾ ਮੁੱਖ ਵਿਸ਼ਾ ਹੋਣ ਕਾਰਨ, ਅਸਾਂ ਇਸ ਨੂੰ ਨਿਰੋਲ ਗੁਰਬਾਣੀ ਆਧਾਰ `ਤੇ ਪਰ ਅਤੀ ਸੰਖੇਪ `ਚ ਸਮਝਣ ਦਾ ਜ਼ਰੂਰ ਯਤਣ ਕਰਣਾ ਹੈ। ਉਹ ਇਸ ਲਈ, ਤਾ ਕਿ ਸਾਡੀ ਅਜਿਹੀ ਜਾਗ੍ਰਿਤੀ ਹੀ ਅੱਗੇ ਜਾ ਕੇ ਗੁਰਬਾਣੀ ਦੀ ਮੂਲ ਵਿਚਾਰਧਾਰਾ ਨੂੰ ਸਮਝਣ `ਚ ਸਾਡੇ ਲਈ ਵੱਡੀ ਮਦਦਗਾਰ ਸਾਬਤ ਹੋ ਸਕਦੀ ਹੈ।

“ਵਿਚਿ ਪੜਦਾ ਹਉਮੈ ਪਾਈ” -ਗੁਰਬਾਣੀ ਵਿਚਲੇ ਗੁਰਮੁਖ ਤੇ ਮਨਮੁਖ ਵਾਲੇ ਵਿਸ਼ੇ ਵੱਲ ਅੱਗੇ ਵਧਣ ਤੋਂ ਪਹਿਲਾਂ, ਗੁਰਬਾਣੀ ਰਾਹੀਂ ਪ੍ਰਗਟ ਵਿਕਾਰਾਂ ਨੂੰ ਵੀ ਪਹਿਚਾਨਣ ਦੀ ਲੋੜ ਹੈ। ਗੁਰਬਾਣੀ `ਚ, ਕਾਮ ਕ੍ਰੋਧ ਲੋਭ ਮੋਹ ਹੰਕਾਰ, ਵਿਕਾਰਾਂ ਦੀ ਗਿਣਤੀ ਪੰਜ ਦਿੱਤੀ ਗਈ ਹੈ। ਉਪ੍ਰੰਤ ਇਨ੍ਹਾਂ ਵਿਕਾਰਾਂ ਚੋਂ ਵੀ ਸਭ ਤੋਂ ਪ੍ਰਮੁੱਖ ਵਿਕਾਰ ਹਉਮੈ ਅਥਵਾ ਹੰਕਾਰ ਨੂਂ ਸਾਬਤ ਕੀਤਾ ਹੈ। ਜੀਵ ਚੂੰਕਿ ਪ੍ਰਭੂ ਦਾ ਅੰਸ਼ ਹੈ, ਇਸ ਲਈ ਜਦੋਂ ਤੱਕ ਜੀਵ ਤੇ ਪ੍ਰਭੂ ਵਿਚਕਾਰ ਹਉਮੈ ਦਾ ਪਰਦਾ ਕਾਇਮ ਰਹਿੰਦਾ ਹੈ, ਤੱਦ ਤੱਕ ਪ੍ਰਭੂ ਤੇ ਜੀਵ ਦਾ ਆਪਸੀ ਮਿਲਾਪ ਹੀ ਸੰਭਵ ਨਹੀਂ। ਉਪ੍ਰੰਤ ਮਨੁੱਖ ਰਾਹੀਂ ਗੁਰੂ-ਗਿਆਨ `ਚ ਵਿਚਰ ਕੇ ਜਦੋਂ ਉਸੇ ਜੀਵ ਅੰਦਰੋਂ ਹਉਮੈ ਵਾਲਾ ਇਹ ਪਰਦਾ ਟੁੱਟ ਜਾਂਦਾ ਹੈ ਤਾਂ ਪ੍ਰਭੂ ਤੇ ਜੀਵ ਵਿਚਲੀ ਇਹ ਵਿੱਥ ਵੀ ਆਪਣੇ ਆਪ ਹੀ ਖ਼ਤਮ ਹੋ ਜਾਂਦੀ ਹੈ।

ਫ਼ੁਰਮਾਨ ਹੈ ਧਨ ਪਿਰ ਕਾ ਇੱਕ ਹੀ ਸੰਗਿ ਵਾਸਾ, ਵਿਚਿ ਹਉਮੈ ਭੀਤਿ ਕਰਾਰੀ॥ ਗੁਰਿ ਪੂਰੈ ਹਉਮੈ ਭੀਤਿ ਤੋਰੀ ਜਨ ਨਾਨਕ ਮਿਲੇ ਬਨਵਾਰੀ” (ਪੰ: ੧੨੬੩) ਅਥਵਾ ਅੰਤਰਿ ਅਲਖੁ ਨ ਜਾਈ ਲਖਿਆ, ਵਿਚਿ ਪੜਦਾ ਹਉਮੈ ਪਾਈ” (ਪੰ: ੨੦੫)। ਬੱਸ ਇਹੀ ਫ਼ਾਸਲਾ ਹੈ ਮਨਮੁਖ ਤੇ ਗੁਰਮੁਖ ਦੇ ਜੀਵਨ ਵਿਚਕਾਰ। ਇਸ ਤਰ੍ਹਾਂ ਜੇਕਰ ਜੀਵਨ ਅੰਦਰੋਂ ਹਉਮੈ ਵਾਲਾ ਪਰਦਾ ਟੁੱਟ ਜਾਵੇ ਤਾਂ ਇਸ ਅਵਸਥਾ `ਚ ਹੰਕਾਰ ਸਮੇਤ, ਪੰਜਾਂ ਚੋਂ ਇੱਕ ਵੀ ਵਕਾਰ ਮਨੁੱਖ ਦੇ ਨੇੜੇ ਨਹੀਂ ਫਟਕਦਾ।

ਗੁਰਮੁਖ ਦਾ ਅਨੰਦਮਈ ਜੀਵਨ- ਫ਼ੁਰਮਾਨ ਹੈ “ਗੁਰਮੁਖਿ ਵਿਚਹੁ ਆਪ ਗਵਾਇ॥ ਹਰਿ ਰੰਗਿ ਰਾਤੇ ਮੋਹੁ ਚੁਕਾਇ॥ ਅਤਿ ਨਿਰਮਲੁ ਗੁਰ ਸਬਦ ਵੀਚਾਰ॥ ਨਾਨਕ ਨਾਮਿ ਸਵਾਰਣਹਾਰ” (ਪੰ: ੩੬੨) ਭਾਵ ਅਜਿਹੇ ਜੀਊੜੇ ਦੇ ਜੀਵਨ ਅੰਦਰ ਮਾਨਸਿਕ ਟਿਕਾਅ, ਸੰਤੋਖ, ਪਰੳਪਕਾਰ ਆਦਿ ਇਲਾਹੀ ਗੁਣ ਸੁਭਾਵਕ ਹੀ ਉਗਮ ਆਉਂਦੇ ਹਨ। ਜੀਵਨ ਸਦਾਚਾਰਕ, ਉੱਚ ਆਚਰਣ ਵਾਲਾ ਤੇ ਅਨੰਦਮਈ ਬਣ ਜਾਂਦਾ ਹੈ। ਅਜਿਹੇ ਸਫ਼ਲ ਜੀਵਨ ਮਨੁੱਖ, “ਗੁਰਮੁਖਿ ਹਰਿ ਹਰਿ ਹਰਿ ਲਿਵ ਲਾਗੇ॥ ਜਨਮ ਮਰਣ ਦੋਊ ਦੁਖ ਭਾਗੇ” (ਪੰ: ੧੧੭੮) ਭਾਵ ਮੌਤ ਤੋਂ ਬਾਅਦ ਪ੍ਰਭੂ `ਚ ਹੀ ਅਭੇਦ ਹੋ ਜਾਂਦੇ ਹਨ, ਮੁੜ ਜਨਮ-ਮਰਣ ਦੇ ਗੇੜ੍ਹ `ਚ ਨਹੀਂ ਆਉਂਦੇ। ਅਜਿਹੇ ਜੀਵਨ ਅੰਦਰ ਤ੍ਰਿਸ਼ਨਾ, ਭਟਕਣਾ, ਚਿੰਤਾ, ਨਿਰਾਸ਼ਾ, ਹਾਇ ਤੋਬਾ ਵਰਗੇ ਉਖਾੜ ਰਹਿੰਦੇ ਹੀ ਨਹੀਂ। ਗੁਣਾਹ ਤਾਂ ਅਜਿਹੇ ਜੀਵਨ ਦਾ ਹਿੱਸਾ ਹੀ ਨਹੀਂ ਰਹਿ ਜਾਂਦੇ। ਅਜਿਹੇ ਜੀਵਨ ਨੂੰ ਹੀ ਗੁਰਬਾਣੀ `ਚ ਗੁਰਮੁਖ ਤੇ ਸਫ਼ਲ ਜੀਵਨ ਕਿਹਾ ਹੈ। ਅਜਿਹੇ ਜੀਵਨ ਲਈ ਹੀ ਗੁਰਬਾਣੀ `ਚ ਸੁਚਿਆਰਾ, ਭਗਵਤੀ, ਵਡਭਾਗੀ ਆਦਿ ਸ਼ਬਦਾਵਲੀ ਵੀ ਆਈ ਹੈ। ਦਰਅਸਲ ਇਹੀ ਹੈ ਮਨੁੱਖਾ ਜੂਨ ਮਿਲਣ ਦਾ ਅਸਲ ਮਕਸਦ ਜਿਸ ਲਈ ਅਕਾਲਪੁਰਖ ਨੇ ਸਾਨੂੰ ਅਨੇਕਾਂ ਜੂਨਾਂ `ਚੋਂ ਕਢਕੇ ਮਨੁੱਖਾ ਜੂਨ ਵਾਲਾ ਅਵਸਰ ਬਖ਼ਸ਼ਿਆ ਹੁੰਦਾ ਹੈ।

ਮਨਮੁਖ ਦਾ ਜੀਵਨ? -ਦੂਜੇ ਪਾਸੇ ਮਨਮੁਖ ਬਾਰੇ ਫ਼ੁਰਮਾਨ ਹੈ “ਮਨਮੁਖ ਮਾਇਆ ਮੋਹੁ ਹੈ, ਨਾਮਿ ਨ ਲਗੋ ਪਿਆਰੁ॥ ਕੂੜੁ ਕਮਾਵੈ ਕੂੜੁ ਸੰਗ੍ਰਹੈ, ਕੂੜੁ ਕਰੇ ਆਹਾਰੁ॥ ਬਿਖੁ ਮਾਇਆ ਧਨੁ ਸੰਚਿ ਮਰਹਿ, ਅੰਤੇ ਹੋਇ ਸਭੁ ਛਾਰੁ॥ ਕਰਮ ਧਰਮ ਸੁਚ ਸੰਜਮ ਕਰਹਿ, ਅੰਤਰਿ ਲੋਭੁ ਵਿਕਾਰੁ॥ ਨਾਨਕ ਜਿ ਮਨਮੁਖੁ ਕਮਾਵੈ, ਸੁ ਥਾਇ ਨਾ ਪਵੈ ਦਰਗਹਿ ਹੋਇ ਖੁਆਰੁ” (ਪੰ: ੫੫੨) ਅਤੇ ਕਾਰਨ ਹੁੰਦਾ ਹੈ “ਹਉਮੈ ਵਿਚਿ ਪ੍ਰਭੁ ਕੋਇ ਨ ਪਾਏ॥ ਮੂਲਹੁ ਭੁਲਾ ਜਨਮੁ ਗਵਾਏ” (ਪੰ: ੬੬੪) ਅਜਿਹਾ ਮਨੁੱਖ ਹਊਮੈ ਕਾਰਨ ਅੰਦਰ ਵੱਸ ਰਹੇ ਪ੍ਰਭੂ ਨੂੰ ਤਾਂ ਪਛਾਣਦਾ ਹੀ ਨਹੀਂ। ਕਿਉਂਕਿ ਮਨਮੁਖਿ ਸਬਦੁ ਨ ਭਾਵੈ, ਬੰਧਨਿ ਬੰਧਿ ਭਵਾਇਆ॥ ਲਖ ਚਉਰਾਸੀਹ ਫਿਰਿ ਫਿਰਿ ਆਵੈ, ਬਿਰਥਾ ਜਨਮੁ ਗਵਾਇਆ” (ਪੰ: ੬੯) ਇਸ ਤਰ੍ਹਾਂ ਮਨਮੁਖ, ਜੀਵਨ ਭਰ ਆਪਣੇ ਮੂਲ, ਪ੍ਰਭੂ ਤੋਂ ਟੁੱਟਾ ਰਹਿਕੇ ਗੁਮਰਾਹ ਤੇ ਕੁਰਾਹੇ ਪਿਆ ਰਹਿੰਦਾ ਹੈ। ਉਪ੍ਰੰਤ, ਸਰੀਰ `ਚ ਹੁੰਦੇ ਵੀ ਉਹ ਆਤਮਕ ਮੌਤੇ ਮਰਿਆ ਹੁੰਦਾ ਤੇ ਸਰੀਰਕ ਮੌਤ ਬਾਅਦ ਵੀ ਫ਼ਿਰ ਤੋਂ ਜੂਨਾਂ-ਜਨਮਾਂ ਦੇ ਗੇੜ੍ਹ `ਚ ਹੀ ਪੈਂਦਾ ਹੈ। ਅਜਿਹੇ ਜੀਵਨ ਨੂੰ ਹੀ ਗੁਰਬਾਣੀ `ਚ ਅਸਫ਼ਲ ਜੀਵਨ, ਅਭਾਗਾ ਤੇ ਮਨਮਤੀਆ ਜੀਵਨ ਵੀ ਕਿਹਾ ਹੈ।

ਮਨਮਤੀਏ ਦਾ ਜੀਵਨ ਕਿਸ ਤਰ੍ਹਾਂ ਚਲਦਾ ਹੈ ਗੁਰਦੇਵ ਫ਼ੁਰਮਾਉਂਦੇ ਹਨ “ਬੁਰੇ ਕਾਮ ਕਉ ਊਠਿ ਖਲੋਇਆ॥ ਨਾਮ ਕੀ ਬੇਲਾ ਪੈ ਪੈ ਸੋਇਆ॥ ॥ ਅਉਸਰੁ ਅਪਨਾ ਬੂਝੈ ਨ ਇਆਨਾ॥ ਮਾਇਆ ਮੋਹ ਰੰਗਿ ਲਪਟਾਨਾ” (ਪੰ: ੭੩੮) ਕਿਉਂਕਿ “ਸਤਿਗੁਰੁ ਜਿਨੀ ਨ ਸੇਵਿਓ, ਸੇ ਕਿਤੁ ਆਏ ਸੰਸਾਰਿ॥ ਜਮ ਦਰਿ ਬਧੇ ਮਾਰੀਅਹਿ, ਕੂਕ ਨ ਸੁਣੈ ਪੂਕਾਰ॥ ਬਿਰਥਾ ਜਨਮੁ ਗਵਾਇਆ ਮਰਿ ਜੰਮਹਿ ਵਾਰੋ ਵਾਰ” (ਪੰ: ੬੯) ਇਸ ਦਾ ਮੁਖ ਕਾਰਨ ਹੀ ਪ੍ਰਭੂ ਤੇ ਮਨੁੱਖ ਵਿਚਾਲੇ ਹਉਮੈ ਦਾ ਪਰਦਾ ਹੁੰਦਾ ਹੈ ਜਿਸ ਤੋਂ ਉਸ ਦਾ ਜੀਵਨ ਕਰਮਾਂ ਦਾ ਜਾਲ ਬਣ ਕੇ ਹੀ ਰਹਿ ਜਾਂਦਾ ਹੈ। ਇਥੋਂ ਤੱਕ ਕਿ ਉਸ ਦੇ ਧਾਰਮਕ ਕਰਮ ਵੀ ਉਸ ਨੂੰ ਜਨਮ-ਮਰਣ ਦੇ ਗੇੜ੍ਹ ਵੱਲ ਹੀ ਧੱਕਦੇ ਹਨ ਜਿਵੇਂ “ਕੋਟਿ ਕਰਮ ਕਰੈ ਹਉ ਧਾਰੇ॥ ਸ੍ਰਮੁ ਪਾਵੈ ਸਗਲੇ ਬਿਰਥਾਰੇ॥ ਅਨਿਕ ਤਪਸਿਆ ਕਰੇ ਅਹੰਕਾਰ॥ ਨਰਕ ਸੁਰਗ ਫਿਰਿ ਫਿਰਿ ਅਵਤਾਰ” (੨੭੮) ਜਾਂ “ਤੀਰਥ ਬਰਤ ਅਰੁ ਦਾਨ ਕਰਿ, ਮਨ ਮੈ ਧਰੈ ਗੁਮਾਨੁ॥ ਨਾਨਕ ਨਿਹਫਲੁ ਜਾਤ ਤਿਹ ਜਿਉ ਕੁੰਚਰ ਇਸਨਾਨ” (੧੪੨੮) ਤੇ “ਲਖ ਨੇਕੀਆ ਚੰਗਿਆਈਆ, ਲਖ ਪੁੰਨਾ ਪਰਵਾਣੁ॥ ਲਖ ਤਪ ਉਪਰਿ ਤੀਰਥਾਂ, ਸਹਜ ਜੋਗ ਬੇਬਾਣ॥ ਲਖ ਸੂਰਤਣ ਸੰਗਰਾਮ, ਰਣ ਮਹਿ ਛੁਟਹਿ ਪਰਾਣ॥ ਲਖ ਸੁਰਤੀ ਲਖ ਗਿਆਨ ਧਿਆਨ, ਪੜੀਅਹਿ ਪਾਠ ਪੁਰਾਣ॥ ਜਿਨਿ ਕਰਤੈ ਕਰਣਾ ਕੀਆ ਲਿਖਿਆ ਆਵਣ ਜਾਣੁ॥ ਨਾਨਕ ਮਤੀ ਮਿਥਿਆ. .”, “ਕਰਮੁ ਸਚਾ ਨੀਸਾਣੁ” (ਪੰ੪੬੭) ਕਿਉਂਕਿ ਮਨੁੱਖ ਨੂੰ ਗੁਰਮੁਖ ਹੋਣ ਲਈ ਜਿਸ ਪ੍ਰਭੂ ਦੀ ਬਖ਼ਸ਼ਿਸ਼ ਦੀ ਲੋੜ ਹੁੰਦੀ ਹੈ ਉਹ “ਮਤੀ ਮਿਥਿਆ” ਰਾਹੀਂ ਭਾਵ ਆਪਣੀ ਹਉਮੈ ਤੋਂ ਸਿਰਜੇ ਕਰਮਾ ਨਾਲ ਪ੍ਰਾਪਤ ਨਹੀਂ ਹੋ ਸਕਦੀ। #56Gs10.2s10#