Friday, May 3, 2013

ਭਿੰਡਰਾਂਵਾਲੇ ਦਾ ਸੰਤਪੁਣਾ ਗੁਰਬਾਣੀ ਦੀ ਕਸਵੱਟੀ ਤੇ


ਭਿੰਡਰਾਂਵਾਲੇ ਦਾ ਸੰਤਪੁਣਾ ਗੁਰਬਾਣੀ ਦੀ ਕਸਵੱਟੀ ਤੇ.... ਮੱਖਣ ਸਿੰਘ ਪੁਰੇਵਾਲ (sikhmarg.com)


ਸਰਦਾਰ ਸੁਖਜਿੰਦਰ ਸਿੰਘ ਜੀ ਦੇ ਪੱਤਰ ਦਾ ਜਵਾਬ ਦੇਰ ਨਾਲ ਲਿਖਣ ਲਈ ਖਿਮਾਂ ਦਾ ਜਾਚਕ ਹਾਂ। ਇਸ ਦਾ ਕਾਰਣ ਮੈਂ ਪਹਿਲਾਂ ਵੀ ਲਿਖ ਚੁੱਕਾ ਹਾਂ ਕਿ ਮੇਰੇ ਕੋਲ ਲਿਖਣ ਲਈ ਛੁੱਟੀ ਵਾਲੇ ਦਿਨ ਹੀ ਸਮਾਂ ਹੁੰਦਾ ਹੈ। ਸਰਦਾਰ ਸੁਖਜਿੰਦਰ ਸਿੰਘ ਜੀ ਦੇ ਲਿਖਣ ਮੁਤਾਬਕ, ਜਰਨੈਲ ਸਿੰਘ, ਮਹਾਂਪੁਰਖ ਸਨ, ਸੰਤ ਸਿਪਾਹੀ ਅਤੇ ਸਤਾਰੇ ਵਾਂਗ ਚਮਕਦੇ ਹਨ ਅਤੇ ਬਾਬਾ ਠਾਕਰ ਸਿੰਘ ਸਾਧੂ ਸੁਭਾ ਹਨ ਇਨ੍ਹਾਂ ਤੇ ਈਰਖਾ ਵੱਸ ਹੋ ਕੇ ਦੋਸ਼ ਲਾਏ ਹਨ।
ਆਉ ਹੁਣ ਇਨ੍ਹਾਂ ਗੱਲਾਂ ਤੇ ਵੀਚਾਰ ਕਰੀਏ। ਈਰਖਾ ਵਾਲੀ ਗੱਲ ਤਾਂ ਬਿੱਲਕੁੱਲ ਹੀ ਨਿਰਮੂਲ ਹੈ। ਈਰਖਾ ਤਾਂ ਮੈਂ ਤਾਂ ਕਰਾਂ ਜੇ ਕਰ ਮੈਂ ਕਿਸੇ ਹੋਰ ਡੇਰੇ ਵਾਲੇ ਸਾਧ ਨੂੰ ਮੰਨਦਾ ਹੋਵਾਂ ਕਿ ਉਸ ਦੀ ਵਡਿਆਈ ਘੱਟ ਹੁੰਦੀ ਹੈ। ਮੈਂ ਕੋਈ ਸਿਆਸੀ ਜਾਂ ਧਾਰਮਿਕ ਲੀਡਰ ਵੀ ਨਹੀਂ ਅਤੇ ਨਾ ਹੀ ਕੋਈ ਲੀਡਰੀ ਦੀ ਭੁੱਖ ਹੈ। ਜਦੋਂ ਦੀ ਗੁਰਮਤਿ ਸਮਝੀ ਹੈ ਮੈਂ ਨਾਂ ਕਿਸੇ ਗੁਰਦੁਆਰੇ ਵਿਚ ਧੜੇ ਜਾਂ ਪਾਰਟੀ ਨੂੰ ਵੋਟ ਪਾਈ ਹੈ ਅਤੇ ਨਾ ਹੀ ਪਉਣੀ ਹੈ ਅਤੇ ਨਾ ਹੀ ਕਿਸੇ ਤੋਂ ਵੋਟ ਮੰਗਣੀ ਹੈ।ਮੈਂ ਤਾਂ ਇੱਕ ਸਾਧਾਰਣ ਮਜਦੂਰੀ ਕਰਨ ਵਾਲਾ ਗੁਰੂ ਦਾ ਇੱਕ ਟੁੱਟਾ ਫੁੱਟਾ ਜਿਹਾ ਸਿੱਖ ਹਾਂ। ਮੇਰਾ ਧੜਾ ਸਿਰਫ ਗੁਰੂ ਦਾ ਧੜਾ ਹੈ।

ਕਿਸ ਹੀ ਧੜਾ ਕੀਆ ਮਿਤ੍ਰ ਸੁਤ ਨਾਲਿ ਭਾਈ ॥ 
ਕਿਸ ਹੀ ਧੜਾ ਕੀਆ ਕੁੜਮ ਸਕੇ ਨਾਲਿ ਜਵਾਈ ॥ ਕਿਸ ਹੀ ਧੜਾ ਕੀਆ ਸਿਕਦਾਰ ਚਉਧਰੀ ਨਾਲਿ ਆਪਣੈ ਸੁਆਈ ॥ 
ਹਮਾਰਾ ਧੜਾ ਹਰਿ ਰਹਿਆ ਸਮਾਈ ॥1 
ਹਮ ਹਰਿ ਸਿਉ ਧੜਾ ਕੀਆ ਮੇਰੀ ਹਰਿ ਟੇਕ ॥ ਮੈ ਹਰਿ ਬਿਨੁ ਪਖੁ ਧੜਾ ਅਵਰੁ ਨ ਕੋਈ ਹਉ ਹਰਿ ਗੁਣ ਗਾਵਾ ਅਸੰਖ ਅਨੇਕ ॥1   ਰਹਾਉ ॥ 
ਜਿਨ ਸਿਉ ਧੜੇ ਕਰਹਿ ਸੇ ਜਾਹਿ ॥ ਝੂਠੁ ਧੜੇ ਕਰਿ ਪਛੋਤਾਹਿ ॥ 
ਥਿਰੁ ਨ ਰਹਹਿ ਮਨਿ ਖੋਟੁ ਕਮਾਹਿ ॥ ਹਮ ਹਰਿ ਸਿਉ ਧੜਾ ਕੀਆ ਜਿਸ ਕਾ ਕੋਈ ਸਮਰਥੁ ਨਾਹਿ ॥2॥ 
ਏਹ ਸਭਿ ਧੜੇ ਮਾਇਆ ਮੋਹ ਪਸਾਰੀ ॥ ਮਾਇਆ ਕਉ ਲੂਝਹਿ ਗਾਵਾਰੀ ॥ 
ਜਨਮਿ ਮਰਹਿ ਜੂਐ ਬਾਜੀ ਹਾਰੀ ॥ ਹਮਰੈ ਹਰਿ ਧੜਾ ਜਿ ਹਲਤੁ ਪਲਤੁ ਸਭੁ ਸਵਾਰੀ ॥3॥ 
ਕਲਿਜੁਗ ਮਹਿ ਧੜੇ ਪੰਚ ਚੋਰ ਝਗੜਾਏ ॥ ਕਾਮੁ ਕ੍ਰੋਧੁ ਲੋਭੁ ਮੋਹੁ ਅਭਿਮਾਨੁ ਵਧਾਏ ॥ 
ਜਿਸ ਨੋ ਕ੍ਰਿਪਾ ਕਰੇ ਤਿਸੁ ਸਤਸੰਗਿ ਮਿਲਾਏ ॥ ਹਮਰਾ ਹਰਿ ਧੜਾ ਜਿਨਿ ਏਹ ਧੜੇ ਸਭਿ ਗਵਾਏ ॥4॥ 
ਮਿਥਿਆ ਦੂਜਾ ਭਾਉ ਧੜੇ ਬਹਿ ਪਾਵੈ ॥ ਪਰਾਇਆ ਛਿਦ੍ਰੁ ਅਟਕਲੈ ਆਪਣਾ ਅਹੰਕਾਰੁ ਵਧਾਵੈ ॥ 
ਜੈਸਾ ਬੀਜੈ ਤੈਸਾ ਖਾਵੈ ॥ ਜਨ ਨਾਨਕ ਕਾ ਹਰਿ ਧੜਾ ਧਰਮੁ ਸਭ ਸ੍ਰਿਸਟਿ ਜਿਣਿ ਆਵੈ ॥ ਪੰਨਾਂ 366 ॥

ਹੁਣ ਪਰਖੀਏ ਇਨ੍ਹਾਂ ਦੇ ਚਮਕਦੇ ਸਤਾਰੇ ਦੀ ਚਮਕ ਗੁਰਬਾਣੀ ਦੀ ਕੱਸਵੱਟੀ ਲਾ ਕੇ ਕਿ ਉਹ ਵਾਕਿਆਈ ਸੰਤ ਸੀ। ਲਓ ਪੜ੍ਹੋ, ਗੁਰਬਾਣੀ ਅਨੁਸਾਰ ਸੰਤ ਕਿਸ ਨੂੰ ਕਿਹਾ ਜਾ ਸਕਦਾ ਹੈ:
(ੳ) ਆਠ ਪਹਰ ਨਿਕਟਿ ਕਰਿ ਜਾਨੈ ॥ ਪ੍ਰਭ ਕਾ ਕੀਆ ਮੀਠਾ ਮਾਨੈ ॥ 
ਏਕੁ ਨਾਮੁ ਸੰਤਨ ਆਧਾਰੁ ॥ ਹੋਇ ਰਹੇ ਸਭ ਕੀ ਪਗ ਛਾਰੁ ॥1॥ 
ਸੰਤ ਰਹਤ ਸੁਨਹੁ ਮੇਰੇ ਭਾਈ ॥ ਉਆ ਕੀ ਮਹਿਮਾ ਕਥਨੁ ਨ ਜਾਈ ॥1॥ ਰਹਾਉ ॥ 
ਵਰਤਣਿ ਜਾ ਕੈ ਕੇਵਲ ਨਾਮ ॥ ਅਨਦ ਰੂਪ ਕੀਰਤਨੁ ਬਿਸ੍ਰਾਮ ॥ 
ਮਿਤ੍ਰ ਸਤ੍ਰੁ ਜਾ ਕੈ ਏਕ ਸਮਾਨੈ ॥ ਪ੍ਰਭ ਅਪੁਨੇ ਬਿਨੁ ਅਵਰੁ ਨ ਜਾਨੈ ॥2॥ 
ਕੋਟਿ ਕੋਟਿ ਅਘ ਕਾਟਨਹਾਰਾ ॥ ਦੁਖ ਦੂਰਿ ਕਰਨ ਜੀਅ ਕੇ ਦਾਤਾਰਾ ॥ 
ਸੂਰਬੀਰ ਬਚਨ ਕੇ ਬਲੀ ॥ ਕਉਲਾ ਬਪੁਰੀ ਸੰਤੀ ਛਲੀ ॥3॥ 
ਤਾ ਕਾ ਸੰਗੁ ਬਾਛਹਿ ਸੁਰਦੇਵ ॥ ਅਮੋਘ ਦਰਸੁ ਸਫਲ ਜਾ ਕੀ ਸੇਵ ॥ 
ਕਰ ਜੋੜਿ ਨਾਨਕੁ ਕਰੇ ਅਰਦਾਸਿ ॥ ਮੋਹਿ ਸੰਤਹ ਟਹਲ ਦੀਜੈ ਗੁਣਤਾਸਿ ॥ ਪੰਨਾਂ 392 ॥

(ਅ) ਤੇਰੀ ਮਹਿਮਾ ਤੂੰਹੈ ਜਾਣਹਿ ॥ ਅਪਣਾ ਆਪੁ ਤੂੰ ਆਪਿ ਪਛਾਣਹਿ ॥ 
ਹਉ ਬਲਿਹਾਰੀ ਸੰਤਨ ਤੇਰੇ ਜਿਨਿ ਕਾਮੁ ਕ੍ਰੋਧੁ ਲੋਭੁ ਪੀਠਾ ਜੀਉ ॥3॥ 
ਤੂੰ ਨਿਰਵੈਰੁ ਸੰਤ ਤੇਰੇ ਨਿਰਮਲ ॥ ਜਿਨ ਦੇਖੇ ਸਭ ਉਤਰਹਿ ਕਲਮਲ ॥ 
ਨਾਨਕ ਨਾਮੁ ਧਿਆਇ ਧਿਆਇ ਜੀਵੈ ਬਿਨਸਿਆ ਭ੍ਰਮੁ ਭਉ ਧੀਠਾ ਜੀਉ ॥ ਪੰਨਾਂ 108 ॥

( ੲ) ਮਨ ਮੇਰੇ ਰਾਮ ਰਉ ਨਿਤ ਨੀਤਿ ॥ ਦਇਆਲ ਦੇਵ ਕ੍ਰਿਪਾਲ ਗੋਬਿੰਦ ਸੁਨਿ ਸੰਤਨਾ ਕੀ ਰੀਤਿ ॥1 ਰਹਾਉ ॥ 
ਚਰਣ ਤਲੈ ਉਗਾਹਿ ਬੈਸਿਓ ਸ੍ਰਮੁ ਨ ਰਹਿਓ ਸਰੀਰਿ ॥ ਮਹਾ ਸਾਗਰੁ ਨਹ ਵਿਆਪੈ ਖਿਨਹਿ ਉਤਰਿਓ ਤੀਰਿ ॥2॥ 
ਚੰਦਨ ਅਗਰ ਕਪੂਰ ਲੇਪਨ ਤਿਸੁ ਸੰਗੇ ਨਹੀ ਪ੍ਰੀਤਿ ॥ ਬਿਸਟਾ ਮੂਤ੍ਰ ਖੋਦਿ ਤਿਲੁ ਤਿਲੁ ਮਨਿ ਨ ਮਨੀ ਬਿਪਰੀਤਿ ॥3॥ 
ਊਚ ਨੀਚ ਬਿਕਾਰ ਸੁਕ੍ਰਿਤ ਸੰਲਗਨ ਸਭ ਸੁਖ ਛਤ੍ਰ ॥ ਮਿਤ੍ਰ ਸਤ੍ਰੁ ਨ ਕਛੂ ਜਾਨੈ ਸਰਬ ਜੀਅ ਸਮਤ ॥ ਪੰਨਾਂ 1017-18 ॥

(ਸ) ਬ੍ਰਹਮ ਗਿਆਨੀ ਨਿਰਮਲ ਤੇ ਨਿਰਮਲਾ ॥ ਜੈਸੇ ਮੈਲੁ ਨ ਲਾਗੈ ਜਲਾ ॥ 
ਬ੍ਰਹਮ ਗਿਆਨੀ ਕੈ ਮਨਿ ਹੋਇ ਪ੍ਰਗਾਸੁ ॥ ਜੈਸੇ ਧਰ ਊਪਰਿ ਆਕਾਸੁ ॥ 
ਬ੍ਰਹਮ ਗਿਆਨੀ ਕੈ ਮਿਤ੍ਰ ਸਤ੍ਰੁ ਸਮਾਨਿ ॥ ਬ੍ਰਹਮ ਗਿਆਨੀ ਕੈ ਨਾਹੀ ਅਭਿਮਾਨ ॥ 
ਬ੍ਰਹਮ ਗਿਆਨੀ ਊਚ ਤੇ ਊਚਾ ॥ ਮਨਿ ਅਪਨੈ ਹੈ ਸਭ ਤੇ ਨੀਚਾ ॥ 
ਬ੍ਰਹਮ ਗਿਆਨੀ ਸੇ ਜਨ ਭਏ ॥ ਨਾਨਕ ਜਿਨ ਪ੍ਰਭੁ ਆਪਿ ਕਰੇਇ ॥ ਪੰਨਾਂ 272

(ਹ) ਸਹਣ ਸੀਲ ਸੰਤੰ ਸਮ ਮਿਤ੍ਰਸ੍ਹ ਦੁਰਜਨਹ ॥ ਪੰਨਾਂ 1356 ॥

(ਕ) ਮੰਤ੍ਰੰ ਰਾਮ ਰਾਮ ਨਾਮੰ ਧ੍ਹਾਨੰ ਸਰਬਤ੍ਰ ਪੂਰਨਹ ॥ ਗ੍ਹਾਨੰ ਸਮ ਦੁਖ ਸੁਖੰ ਜੁਗਤਿ ਨਿਰਮਲ ਨਿਰਵੈਰਣਹ ॥ 
ਦਯਾਲੰ ਸਰਬਤ੍ਰ ਜੀਆ ਪੰਚ ਦੋਖ ਬਿਵਰਜਿਤਹ ॥ ਭੋਜਨੰ ਗੋਪਾਲ ਕੀਰਤਨੰ ਅਲਪ ਮਾਯਾ ਜਲ ਕਮਲ ਰਹਤਹ ॥ 
ਉਪਦੇਸੰ ਸਮ ਮਿਤ੍ਰ ਸਤ੍ਰਹ ਭਗਵੰਤ ਭਗਤਿ ਭਾਵਨੀ ॥ ਪਰ ਨਿੰਦਾ ਨਹ ਸ੍ਰੋਤਿ ਸ੍ਰਵਣੰ ਆਪੁ ਤ੍ਹਿਾਗਿ ਸਗਲ ਰੇਣੁਕਹ ॥ 
ਖਟ ਲਖ੍ਹਣ ਪੂਰਨੰ ਪੁਰਖਹ ਨਾਨਕ ਨਾਮ ਸਾਧ ਸ੍ਵਜਨਹ ॥ ਪੰਨਾਂ 1357 ॥


ਉਪਰ ਲਿਖੇ ਸ਼ਬਦਾਂ ਵਿੱਚੋਂ (ਕ) ਵਾਲੇ ਸ਼ਬਦ ਦੇ ਅਰਥ ਹੀ ਲਿਖ ਰਿਹਾ ਹਾਂ ਜੋ ਇਸ ਤਰ੍ਹਾਂ ਹਨ:
1. ਪਰਮਾਤਮਾ ਦਾ ਨਾਮ ਜਪਣਾ ਅਤੇ ਉਸ ਨੂੰ ਸਰਬ ਵਿਆਪਕ ਜਾਣ ਕੇ ਉਸ ਵਿਚ ਸੁਰਤਿ ਜੋੜਨੀ।
2. ਸੁਖਾਂ ਦੁਖਾਂ ਨੂੰ ਇੱਕੋ ਜਿਹਾ ਸਮਝਣਾ ਅਤੇ ਪਵਿੱਤਰ ਤੇ ਵੈਰ ਰਹਿਤ ਜੀਵਨ ਜੀਉਣਾ।
3. ਸਾਰੇ ਜੀਵਾਂ ਨਾਲ ਪਿਆਰ ਹਮਦਰਦੀ ਰੱਖਣੀ ਅਤੇ ਕਾਮਾਦਿਕ ਪੰਜੇ ਵਿਕਾਰਾਂ ਤੋਂ ਬਚੇ ਰਹਿਣਾ।
4. ਪ੍ਰਮਾਤਮਾ ਦੀ ਸਿਫ਼ਤ ਸਲਾਹ ਨੂੰ ਜਿੰਦਗੀ ਦਾ ਆਸਰਾ ਬਣਾਉਣਾ ਅਤੇ ਮਾਇਆ ਤੋਂ ਨਿਰਲੇਪ ਰਹਿਣਾ ਜਿਵੇਂ ਕਉਲ ਫੁੱਲ ਪਾਣੀ ਤੋਂ ਅਭਿੱਜ ਰਹਿੰਦਾ ਹੈ।
5. ਸੱਜਣ ਅਤੇ ਵੈਰੀ ਨਾਲ ਇੱਕੋ ਜਿਹਾ ਪ੍ਰੇਮ-ਭਾਵ ਰੱਖਣਾ ਅਤੇ ਪ੍ਰਮਾਤਮਾ ਦੀ ਭਗਤੀ ਵਿਚ ਪਿਆਰ ਬਣਾਉਣਾ।
6. ਪਰਾਈ ਨਿੰਦਾ ਆਪਣੇ ਕੰਨਾਂ ਨਾਲ ਨਾ ਸੁਣਨੀ ਅਤੇ ਆਪਾ ਭਾਵ ਤਿਆਗ ਕੇ ਸਭ ਦੇ ਚਰਨਾ ਦੀ ਧੂੜ ਬਣਨਾ।
ਹੇ ਨਾਨਕ! ਪੂਰਨ ਪੁਰਖਾਂ ਵਿਚ ਇਹ ਛੇ ਲੱਛਣ ਹੁੰਦੇ ਹਨ, ਉਨ੍ਹਾਂ ਨੂੰ ਸਾਧ (ਸੰਤ) ਆਖੀਦਾ ਹੈ।


ਉਪਰ ਲਿਖੇ ਛੇ ਸ਼ਬਦਾਂ ਵਿਚੋਂ ਪੰਜਾਂ ਵਿਚ ਸਤਿਗੁਰੂ ਜੀ ਕਹਿੰਦੇ ਹਨ ਕਿ ਸੰਤ ਲਈ ਮਿੱਤ੍ਰ ਅਤੇ ਵੈਰੀ ਇੱਕ ਬਰਾਬਰ ਹੁੰਦੇ ਹਨ।

ਲਓ ਜੀ ਹੁਣ ਸੁਣੋਂ ਸੁਖਜਿੰਦਰ ਸਿੰਘ ਜੀ ਹੁਣਾਂ ਦੇ ਚਮਕਦੇ ਸਿਤਾਰੇ ਸੰਤ ਜੀ ਦੇ ਇਸ ਵਾਰੇ ਵੀਚਾਰ:


ਇੱਕ ਸਿੱਖ ਦੇ ਹਿੱਸੇ 35-35 ਹਿੰਦੂ ਆਉਂਦੇ ਹਨ।
ਪਿੰਡਾਂ ਵਿਚ ਗੁੱਲੀ ਰਾਮ ਤੇ ਛੱਲੀ ਰਾਮ ਨਹੀਂ ਦਿਸਣੇ ਚਾਹੀਦੇ ਅਤੇ ਹੋਰ ਕਈ ਕੁਝ।

ਕੀ ਨਿੰਮਰਤਾ ਸਹਿਤ ਬੇਨਤੀ ਕਰਕੇ ਪੁੱਛਿਆ ਜਾ ਸਕਦਾ ਹੈ ਜੀ ਕਿ ਇਹ ਕਿਹੜੇ ਗੁਰੂ ਦੀ ਸਿੱਖੀ ਹੈ ਜੀ?
ਕੀ ਅਜਿਹੀਆਂ ਗੱਲਾਂ ਕਰਨ ਵਾਲੇ ਨੂੰ ਸੰਤ ਕਿਹਾ ਜਾ ਸਕਦਾ ਹੈ ਜੀ?
ਜੇ ਕਰ ਆਪ ਜੀ ਇਨ੍ਹਾਂ ਗੱਲ੍ਹਾਂ ਨੂੰ ਠੀਕ ਮੰਨਦੇ ਹੋ ਤਾਂ ਕਿਰਪਾ ਕਰਕੇ ਸ੍ਰੀ ਗੁਰੂ ਗ੍ਰੰਥ ਸਾਹਿਬ ਵਿਚੋਂ ਘੱਟੋ ਘੱਟ ਪੰਜ ਸ਼ਬਦ ਲਿਖੋ ਤਾਂ ਕਿ ਮੇਰੇ ਵਰਗੇ ਥੋੜੀ ਸਮਝ ਵਾਲੇ ਨੂੰ ਵੀ ਪਤਾ ਲੱਗ ਜਾਵੇ ਕਿ ਦੂਸਰੇ ਧਰਮ ਦੇ ਲੋਕਾਂ ਨੂੰ ਅਜਿਹੀਆਂ ਗੱਲਾਂ ਕਹਿਣ ਵਾਲਾ ਵੀ ਸੰਤ ਹੁੰਦਾ ਹੈ। ਸਿੱਖਾਂ ਨਾਲ ਧੱਕਾ ਤਾਂ ਕੇਂਦਰ ਸਰਕਾਰ ਕਰਦੀ ਸੀ/ਹੈ ਆਮ ਲੋਕਾਂ ਦਾ ਇਸ ਦੇ ਵਿਚ ਕੀ ਕਸੂਰ?

ਜੇ ਕਰ ਅਜਿਹਾ ਨਹੀ ਕਰ ਸਕਦੇ ਤਾਂ ਕਿਰਪਾ ਕਰਕੇ ਉਹ ਸਾਰੇ ਸਿੱਖ ਇਹ ਦੱਸਣ ਦੀ ਖੇਚਲ ਕਰਨਗੇ ਕਿ ਅਜਿਹੇ ਬੰਦੇ ਨੂੰ ਸੰਤ ਕਹਿਣ ਲਈ ਝੂਠ ਬੋਲ ਕੇ ਲੋਕਾਂ ਨੂੰ ਹਾਲੇ ਹੋਰ ਕਿੰਨਾ ਕੁ ਚਿਰ ਗੁਮਰਾਹ ਕਰਨਾ ਹੈ ਜੀ?

ਉਹ ਇਸ ਲਈ ਗੁਰਬਾਣੀ ਦੀ ਨਿਰਾਦਰੀ ਕਰਨ ਦੀ ਮੁਆਫੀ ਕਦੋਂ ਮੰਗਣਗੇ?

ਕਈ ਸੱਜਣ ਇਹ ਵੀ ਕਹਿੰਦੇ ਹਨ ਕਿ ਉਹ ਮੌਤ ਤੇ ਖੇਲ ਗਿਆ ਇਸ ਲਈ ਉਹ ਬੜਾ ਵੱਡਾ ਸੰਤ ਸੂਰਮਾਂ ਅਤੇ ਸ਼ਹੀਦ ਹੈ।
ਜੇ ਕਰ ਸਿਰਫ ਮੌਤ ਤੇ ਖੇਲਣ ਨਾਲ ਹੀ ਵੱਡਾ ਬਣਦਾ ਹੋਵੇ ਫਿਰ ਤਾਂ ਫਲਸਤੀਨ ਵਾਲੇ ਅਤੇ ਬਿਨ ਲਾਦੇਨ ਦੇ ਆਤਮਘਾਤੀ ਚੇਲੇ ਵੀ ਬਹੁਤ ਮਹਾਨ ਹੋਏ। ਜੋ ਮਰਨ ਦੀ ਰਤਾ ਵੀ ਪਰਵਾਹ ਨਹੀਂ ਕਰਦੇ। ਸਾਰੇ ਲੋਕ ਖਬਰਾਂ ਵਿਚ ਦੇਖ ਹੀ ਰਹੇ ਹਨ ਕਿ ਦੁਨੀਆਂ ਦੀ ਉਨ੍ਹਾਂ ਵਾਰੇ ਕੀ ਰਾਏ ਹੈ।


ਲਓ ਹੁਣ ਪੜੋ, ਗੁਰਬਾਣੀ ਸੂਰਾ ਕਿਸ ਨੂੰ ਮੰਨਦੀ ਹੈ:
ਨਾਨਕ ਸੋ ਸੂਰਾ ਵਰੀਆਮੁ ਜਿਨਿ ਵਿਚਹੁ ਦੁਸਟੁ ਅਹੰਕਰਣੁ ਮਾਰਿਆ ॥ ਪੰਨਾਂ 86 ॥
ਜਾ ਕਉ ਹਰਿ ਰੰਗੁ ਲਾਗੋ ਇਸੁ ਜੁਗ ਮਹਿ ਸੋ ਕਹੀਅਤ ਹੈ ਸੂਰਾ ॥ ਆਤਮ ਜਿਣੈ ਸਗਲ ਵਸਿ ਤਾ ਕੈ ਜਾ ਕਾ ਸਤਿਗੁਰੁ ਪੂਰਾ ॥ ਪੰਨਾਂ 679 ॥
ਸੂਰੇ ਏਹਿ ਨ ਆਖੀਅਹਿ ਅਹੰਕਾਰਿ ਮਰਹਿ ਦੁਖੁ ਪਾਵਹਿ ॥ ਅੰਧੇ ਆਪੁ ਨ ਪਛਾਣਨੀ ਦੂਜੈ ਪਚਿ ਜਾਵਹਿ ॥ 
ਅਤਿ ਕਰੋਧ ਸਿਉ ਲੂਝਦੇ ਅਗੈ ਪਿਛੈ ਦੁਖੁ ਪਾਵਹਿ ॥ ਹਰਿ ਜੀਉ ਅਹੰਕਾਰੁ ਨ ਭਾਵਈ ਵੇਦ ਕੂਕਿ ਸੁਣਾਵਹਿ ॥ 
ਅਹੰਕਾਰਿ ਮੁਏ ਸੇ ਵਿਗਤੀ ਗਏ ਮਰਿ ਜਨਮਹਿ ਫਿਰਿ ਆਵਹਿ ॥ ਪੰਨਾਂ 1089 ॥

ਹਉਮੈ, ਹੰਕਾਰ ਅਤੇ ਗੁੱਸੇ ਵਿਚ ਆ ਕੇ ਮਰਨ ਵਾਲੇ ਨੂੰ ਗੁਰਬਾਣੀ ਸੂਰਮਾਂ ਨਹੀਂ ਮੰਨਦੀ। ਕੀ ਭਿੰਡਰਾਂ ਵਾਲਾ ਇਨ੍ਹਾਂ ਤੋਂ ਮੁਕਤ ਸੀ ? ਇਸ ਵਾਰੇ ਕੋਈ ਬਹੁਤਾ ਦੱਸਣ ਦੀ ਲੋੜ ਨਹੀਂ। ਇਹ ਤਾਂ ਉਹ ਆਪ ਵੀ ਕਈ ਵਾਰੀ ਕਹਿੰਦਾ ਹੈ ਕਿ ਮੈਨੂੰ ਇਸ ਗੱਲ ਤੋਂ ਗੁੱਸਾ ਕਿਉਂ ਨਾ ਆਵੇ। ਜਿਨ੍ਹਾਂ ਨੇ ਉਸ ਦੀਆਂ ਟੇਪਾਂ ਸੁਣੀਆਂ ਹਨ ਉਹ ਸਭ ਜਾਣਦੇ ਹਨ।
ਇਹ ਤਾਂ ਸਭ ਨੂੰ ਹੀ ਪਤਾ ਹੈ ਕਿ ਭਿੰਡਰਾਂ ਵਾਲੇ ਜਥੇ ਅਤੇ ਭਾਈ ਰਣਧੀਰ ਸਿੰਘ ਦੇ ਅਖੰਡ ਕੀਰਤਨੀ ਜਥੇ ਦੀ ਆਪਸ ਵਿਚ ਦੂਸ਼ਣਬਾਜੀ ਅਤੇ ਖਹਿਬਾਜੀ 1978 ਤੋਂ ਹੀ ਚਲਦੀ ਆ ਰਹੀ ਸੀ। ਮੋਰਚੇ ਦੋਰਾਨ ਵੀ ਕਾਫੀ ਕੁੱਝ ਹੁੰਦਾ ਰਿਹਾ ਹੈ ਇਸ ਦੀ ਇੱਕ ਝਲਕ ਹੇਠਾਂ ਪੜ੍ਹੋ।
( ਇੱਕ ਇਸ਼ਤਿਹਾਰ ਜੋ 13 ਅਪਰੈਲ ਮੰਜੀ ਸਾਹਿਬ ਵੰਡਿਆ ਗਿਆ ਅਤੇ ਸੰਤ ਸਿਪਾਹੀ ਪੱਤਰ ਵਿਚ ਅਪ੍ਰੈਲ 1984 ਦੇ ਅੰਕ ਵਿਚ ਪੰਨਾਂ 42 ਤੇ ਛਪਿਆ )

ਬਬਰ ਖਾਲਸਾ ਭਿੰਡਰਾਂਵਾਲੇ ਤੋਂ ਜਵਾਬ ਮੰਗਦਾ ਹੈ?
ਬਬਰ ਖਾਲਸਾ ਨੇ ਅੱਜ ਦੇ ਅਖਬਾਰਾਂ ਵਿਚ ਭਾਈ ਜਰਨੈਲ ਸਿੰਘ ਭਿੰਡਰਾਂਵਾਲੇ ਦੇ ਉਸ ਬਿਆਨ ਦਾ ਸਖਤ ਨੋਟਿਸ ਲਿਆ ਹੈ ਜਿਸ ਵਿਚ ਕਿਹਾ ਗਿਆ ਹੈ ਕਿ ਜੋ ਪੰਜ ਆਦਮੀ ਗੁਰੂ ਨਾਨਕ ਨਿਵਾਸ ਗਏ ਸਨ, ਉਹ ਸਰਕਾਰ ਦੇ ਏਜੰਟ ਸਨ ਇਸ ਕਰਕੇ ਉਨ੍ਹਾਂ ਨੇ ਗੁਰੂ ਨਾਨਕ ਨਿਵਾਸ ਛੱਡਿਆ। ਇਸ ਸਬੰਧੀ ਬਬਰ ਖਾਲਸਾ ਨੇ ਭਿੰਡਰਾਂਵਾਲੇ ਤੋਂ ਹੇਠ ਲਿਖੇ ਸਵਾਲਾਂ ਦੇ ਜਵਾਬ ਮੰਗੇ ਹਨ।
ਕੀ 15 ਦਸੰਬਰ 1983 ਨੂੰ ਪੰਜ ਸਿੰਘ ਜੋ ਆਪਣੇ ਹੀ ਕਮਰਾ ਨੰ: 34 ਵਿਚ ਗਏ ਸਨ, ਉਨ੍ਹਾਂ ਪਾਸ ਕੋਈ ਹਥਿਆਰ ਸੀ? ਕੀ ਉਹ ਆਪਣੇ ਕਮਰਾ ਨੰ: 34 ਬਿਨਾਂ ਕਿਸੇ ਹੋਰ ਕਮਰੇ ਵਿਚ ਗਏ ਸਨ?
ਆਪਣੇ ਆਪ ਨੂੰ ਅਖੌਤੀ ਧਾਰਮਿਕ ਨੇਤਾ ਅਖਵਾਉਣ ਵਾਲਾ ਜੋ ਸਟੇਜਾਂ ਤੇ ਪਰਚਾਰ ਕਰਦਾ ਹੈ ਕਿ ਜੇਕਰ ਕੋਈ ਅੰਮ੍ਰਿਤਧਾਰੀ ਸਿੰਘ ਸ਼ਰਾਬ ਪੀਦਾ ਹੈ ਜਾਂ ਕਿਸੇ ਦੀ ਧੀ ਭੈਣ ਨੂੰ ਹੱਥ ਪਾਉਂਦਾ ਹੈ ਉਸ ਨੂੰ ਮਿੱਟੀ ਦਾ ਤੇਲ ਪਾ ਕੇ ਸਾੜ ਦੇਵੋ। ਪਰ ਜੇ ਕਰ ਉਸਦੇ ਆਪਣੇ ਹੀ ਆਦਮੀ ਸ਼੍ਰੀ ਹਰਿਮੰਦਰ ਸਾਹਿਬ ਦੀ ਪਾਵਨ ਹਦੂਦ ਅੰਦਰ ਸਰਾਂ ਦੇ ਕਮਰਾ ਨੰ: 171 ਵਿਚ ਸ਼ਰਾਬ ਪੀਂਦੇ ਫੜੇ ਜਾਣ ਤਾਂ ਉਹਨਾਂ ਨੂੰ ਸ੍ਰੀ ਅਕਾਲ ਤਖਤ ਤੋਂ ਆ ਕੇ ਛੁਡਾ ਲੈ ਜਾਣ। ਜੇਕਰ ਉਸ ਅਖੌਤੀ ਧਾਰਮਿਕ ਨੇਤਾ ਦਾ ਨਿੱਜੀ ਸੇਵਾਦਾਰ 26.9.83 ਨੂੰ ਕਿਸੇ ਦੀ ਲੜਕੀ ਜਬਰਦਸਤੀ ਚੁੱਕ ਕੇ ਕਮਰਾ ਨੰ: 107 ਵਿਚ ਲੈ ਜਾਵੇ ਤਾਂ ਲੋਕਾਂ ਦੀਆਂ ਧੀਆਂ ਭੈਣਾਂ ਦੀ ਰੱਖਿਆ ਕਰਨ ਦੀਆਂ ਫੜ੍ਹਾਂ ਮਾਰਨ ਵਾਲੇ ਲੈਫਟੀਨੈਂਟ ਕਮਰੇ ਦੇ ਜਿੰਦਰੇ ਤੋੜ ਕੇ ਆਪਣੇ ਸੇਵਾਦਾਰ ਨੂੰ ਛੁਡਵਾ ਕੇ ਲੈ ਜਾਣ ਤਾਂ ਜਵਾਬ ਦੇਵੇ ਕਿ ਉਸਨੇ ਸ਼ਰਾਬ ਪੀਣ ਵਾਲੇ ਨੂੰ ਮਿਟੀ ਦਾ ਤੇਲ ਪਾ ਕੇ ਕਿਉਂ ਨਹੀਂ ਸੀ ਸਾੜਿਆ ਅਤੇ ਕਿਸੇ ਦੀ ਇਜ਼ਤ ਲੁਟਣ ਵਾਲੇ ਨੂੰ ਗੋਲੀ ਕਿਉਂ ਨਹੀਂ ਮਾਰੀ ?
ਸਿੰਘਾਂ ਨੂੰ ਮੋਟਰ ਸਾਈਕਲ ਅਤੇ ਸ਼ਸਤਰ ਖਰੀਦ ਕੇ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਪਵਿੱਤਰਤਾ ਕਾਇਮ ਰੱਖਣ ਦੀਆਂ ਡੀਂਗਾਂ ਮਾਰਨ ਵਾਲੇ ਤੋਂ ਸੰਗਤ ਪੁਛਦੀ ਹੈ ਕਿ ਉਹ ਚੰਦੋ ਕਲਾਂ ਤੋਂ ਗੁਰੂ ਸਾਹਿਬ ਦਾ ਸਰੂਪ ਛੱਡ ਕੇ ਗਿਦੜਾਂ ਵਾਂਗ ਕਿਉਂ ਭੱਜਿਆ? ਕੀ ਉਥੇ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਪਵਿੱਤਰਤਾ ਕਾਇਮ ਰਹੀ ਸੀ?
ਸ਼ਹੀਦਾਂ ਦੇ ਬਦਲੇ ਲੈਣ ਦੀ ਗੱਲ ਕਰਨ ਵਾਲਾ ਦੱਸੇ ਕਿ ਉਹ 1978 ਵਿਚ ਵਿਸਾਖੀ ਵਾਲੇ ਦਿਨ ਅਰਦਾਸ ਕਰਕੇ ਕਿਉਂ ਪਿਛੇ ਹੱਟਿਆ?
ਕੀ ਸਰਕਾਰ ਦੀ ਮਿਲੀ ਭੁਗਤ ਨਾਲ ਰਜਿੰਦਰ ਸਿੰਘ ਮਹਿਤਾ, ਜਿਸ ਦੇ ਸਿਰ ਦਾ ਮੁਲ ਮੰਦਰ ਵਿਚ ਗਊ ਦੇ ਸਿਰ ਸਟੁਣ ਦੇ ਕੇਸ ਵਿਚੋਂ ਨਹੀਂ ਕਢਵਾਇਆ?
ਕੀ ਸਿੱਖ ਸਟੂਡੈਂਟਸ ਫੈਡਰੇਸ਼ਨ ਦੇ ਕੁੱਝ ਅਹੁਦੇਦਾਰ ਸਮਗਲਿੰਗ ਨਹੀਂ ਕਰਦੇ? ਕੀ ਉਹਨਾਂ ਨੇ ਇੱਕ ਲੜਕੀ ਨੂੰ ਅਗਵਾ ਕਰਕੇ ਅਕਾਲ ਰੈਸਟ ਹਾਉਸ ਦੇ ਕਮਰਾ ਨੰ: 24/25 ਵਿਚ ਨਹੀਂ ਰੱਖਿਆ?
ਕੀ 18 ਜਨਵਰੀ 1984 ਨੂੰ ਸ੍ਰੀ ਅਕਾਲ ਤਖਤ ਸਾਹਿਬ ਵਿਖੇ ਅੰਮ੍ਰਿਤਪਾਨ ਕਰਨ ਗਏ ਸਿੰਘਾਂ ਨੂੰ ਉਸਦੇ ਬੰਦਿਆਂ ਨੇ ਅੰਮ੍ਰਿਤ ਪਾਨ ਕਰਨ ਤੋਂ ਨਹੀਂ ਰੋਕਿਆ?
ਕੀ ਸ੍ਰੀ ਅਕਾਲ ਤਖਤ ਸਾਹਿਬ ਦੀਆਂ ਪਰੰਪਰਾਵਾਂ ਦੀ ਉਲੰਘਣਾ ਕਰਕੇ ਹਰਮਿੰਦਰ ਸਿੰਘ ਸੰਧੂ ਦੇ ਠਾਕੇ ਦੀ ਅਰਦਾਸ ਨਹੀਂ ਕੀਤੀ ਗਈ?
ਜੇ ਇਹ ਅਖੌਤੀ ਧਾਰਮਿਕ ਲੀਡਰ ਸੱਚਾ ਹੈ ਤਾਂ ਇਨ੍ਹਾਂ ਕੁੱਝ ਸਵਾਲਾਂ ਦੇ ਜਵਾਬ ਦੇਵੇ। ਅਸੀਂ ਇਨ੍ਹਾਂ ਦੇ ਸਬੂਤ ਸ੍ਰੀ ਅਕਾਲ ਤਖਤ ਸਾਹਿਬ ਵਿਖੇ ਜਾਂ ਪੰਥਕ ਇਕਤਰਤਾ ਵਿਚ ਪੇਸ਼ ਕਰਨ ਨੂੰ ਤਿਆਰ ਹਾਂ।

Tuesday, December 25, 2012

ਲਫ਼ਜ਼ ‘ਮਹਲਾ’ ਦਾ ਉੱਚਾਰਨ


(ਪ੍ਰੋ..ਸਾਹਿਬ ਸਿੰਘ ਜੀ ਰਚਿਤ ਗੁਰੂ ਗ੍ਰੰਥ ਦਰਪਣ ਚੋਂ) 

{ਨੋਟ : ਸ਼ਬਦ 'ਮਹਲਾ' ਬਾਰੇ 1984 ਵੇਲੇ ਕੁੱਝ ਗਰਮ-ਖਿਆਲੀਆਂ ਅਤੇ ਹੁਣ ਅਕਾਲ ਤਖਤ ਦੇ ਜਥੇਦਾਰ ਗੁਰਬਚਨ ਸਿੰਘ ਵਲੋਂ ਿਵਿਵਾਦ ਖੜਾ ਕਰਕੇ ਗਲਤ ਉਚਾਰਨ ਪ੍ਰਚੱਲਤ ਕਰਨ ਦੀ ਕੋਸ਼ਿਸ਼ ਕੀਤੀ ਗਈ। ਏਸ ਸਬੰਧੀ ਸਿੱਖ ਪੰਥ ਦੇ ਮਹਾਨ ਵਿਦਵਾਨ ਪ੍ਰੋ.ਸਾਹਿਬ ਸਿੰਘ ਜੀ ਨੇ ਗੁਰੂ ਗ੍ਰੰਥ ਸਾਹਿਬ ਦਰਪਣ ਵਿੱਚ ਪਹਿਲਾਂ ਹੀ ਤੱਥਾਂ ਦੇ ਆਧਾਰ ਤੇ ਨਿਰਣਾ ਕਰ ਦਿੱਤਾ ਸੀ। ਪੰਥਕ ਵਿਦਵਾਨਾਂ ਅਤੇ ਜਾਗਰੂਕ ਵੀਰਾਂ ਦੇ ਧਿਆਨ ਹਿੱਤ ਇਸਨੂੰ ਹੂ-ਬ-ਹੂ ਪ੍ਰਸਤੁਤ ਕੀਤਾ ਜਾ ਰਿਹਾ ਹੈ।}

ਸੰਨ 1931 ਵਿਚ ਰੋਜ਼ਾਨਾ ਅਖ਼ਬਾਰ ਅਕਾਲੀਦੇ ਇਕ ਪਰਚੇ ਵਿਚ ਮੈਂ ਇਸ ਸੰਬੰਧੀ ਇਕ ਮਜ਼ਮੂਨ ਲਿਖ ਕੇ ਭੇਜਿਆ, ਤਾਂ ਇਕ ਅੱਜ-ਕੱਲ ਦੇ ਪੜ੍ਹੇ-ਲਿਖੇ ਉੱਘੇ ਵਿਦਵਾਨ ਮਿੱਤਰ ਨੇ ਮੈਨੂੰ ਚਿੱਠੀ ਲਿਖੀ ਕਿ ਲਫ਼ਜ਼ ਮਹਲਾਦਾ ਉੱਚਾਰਨ ਮਹੱਲਾਕਰਨਾ ਚਾਹੀਦਾ ਹੈ, ਕਿਉਂਕਿ ਗੁਰੂ ਗ੍ਰੰਥ ਸਾਹਿਬ ਸਚੁ ਖੰਡਹੈ ਜਿਸ ਵਿਚ ਮਹੱਲੇ’ ‘ਘਰ’ ‘ਪਉੜੀਆਂਹੋਣੇ ਕੁਦਰਤੀ ਗੱਲ ਹੈ।

ਸੋ, ਲਫ਼ਜ਼ ਮਹਲਾਦਾ ਜੋ ਮਹੱਲਾਉੱਚਾਰਨ ਚੱਲ ਪਿਆ ਹੈ, ਇਸ ਦਾ ਅਸਲ ਕਾਰਨ ਇਹ ਜਾਪਦਾ ਹੈ ਕਿ ਸਿਰ-ਲੇਖ ਦੇ ਲਫ਼ਜ਼ ਮਹਲਾਨਾਲ ਹੀ ਆਮ ਤੌਰ ਤੇ ਲਫ਼ਜ਼ ਘਰੁਭੀ ਲਿਖਿਆ ਮਿਲਦਾ ਹੈ; ਤੇ, ਘਰਾਂ, ਮਹੱਲਿਆਂ ਦੇ ਸੰਬੰਧ ਨੂੰ ਹਰ ਕੋਈ ਜਾਣਦਾ ਹੀ ਹੈ । ਤਾਂ ਤੇ ਸਭ ਤੋਂ ਪਹਿਲਾਂ ਇਹ ਸਮਝਣ ਦੀ ਲੋੜ ਹੈ ਕਿ ਲਫ਼ਜ਼ ਘਰਦੇ ਵਰਤਣ ਤੋਂ ਕੀ ਭਾਵ ਹੈ?

(1) ਸਿਰੀ ਰਾਗ ਦੀ ਭਗਤ-ਬਾਣੀ ਦੇ ਸ਼ੁਰੂ ਵਿਚ ਇਕ ਸਿਰ-ਲੇਖ ਇਉਂ ਲਿਖਿਆ ਮਿਲਦਾ ਹੈ-

ਸਿਰੀ ਰਾਗੁ ॥ ਕਬੀਰ ਜੀਓ ਕਾ ॥ ਏਕੁ ਸੁਆਨੁ ਕੈ ਘਰਿ ਗਾਵਣਾ ॥

ਇਥੇ ਅਖ਼ੀਰਲੀ ਤੁਕ, ‘ਏਕੁ ਸੁਆਨੁ ਕੈ ਘਰਿ ਗਾਵਣਾਨੂੰ ਧਿਆਨ ਨਾਲ ਪੜ੍ਹਨ ਤੇ ਸਮਝਣ ਦੀ ਲੋੜ ਹੈ । ਲਫ਼ਜ਼ ਕੈ ਘਰਿਦਾ ਅਰਥ ਹੈ ਦੇ ਘਰ ਵਿਚ ਲਫ਼ਜ਼ ਕੈਵਿਆਕਰਨ ਅਨੁਸਾਰ ਸੰਬੰਧਕਹੈ। ਇਸ ਤੋਂ-ਪਹਿਲਾਂ ਕੋਈ ਐਸਾ ਨਾਂਵਚਾਹੀਦਾ ਹੈ ਜਿਸ ਦੇ ਨਾਲ ਇਸ ਸੰਬੰਧਕ ਕੈਦਾ ਸੰਬੰਧਹੈ।ਇਸ ਤੋਂ ਪਹਿਲਾਂ ਲਫ਼ਜ਼ ਸੁਆਨੁਹੈ। ਪਰ ਜੇ ਲਫ਼ਜ਼ ਸੁਆਨੁਨਾਲ ਲਫ਼ਜ਼ ਕੈਦਾ ਸੰਬੰਧ ਹੁੰਦਾ ਤਾਂ ਇਸ ਦੇ ਅਖ਼ੀਰ ਤੇ ( ੁ)  ਨਹੀਂ ਹੋ ਸਕਦਾ ਸੀ, ਜਿਵੇਂ :-
ਦੀਵਾ ਮੇਰਾ ਏਕੁ ਨਾਮੁ, ਦੁਖੁ, ਵਿਚਿ ਪਾਇਆ ਤੇਲੁ-
ਇਸ ਤੁਕ ਦੇ ਲਫ਼ਜ਼ ਵਿਚਿਦਾ ਸੰਬੰਧ ਲਫ਼ਜ਼ ਦੁਖੁਨਾਲ ਨਹੀਂ ਹੋ ਸਕਦਾ;  

ਦਾਸੁ ਕਬੀਰੁ ਤੇਰੀ ਪਨਹ ਸਮਾਨਾ । ਭਿਸਤੁ ਨਜੀਕਿ ਰਾਖੁ-ਰਹਮਾਨਾ’ –

ਇਸੇ ਸੰਬੰਧਕ ਨਜੀਕਿਦਾ ਸੰਬੰਧ ਲਫ਼ਜ਼ ਭਿਸਤੁਨਾਲ ਨਹੀਂ ਹੋ ਸਕਦਾ ਕਿਉਂਕਿ ਲਫ਼ਜ਼ ਭਿਸਤੁਦੇ ਅਖ਼ੀਰ ਵਿਚ ( ੁ) ਕਾਇਮ ਹੈ।

ਸੋ ਏਕੁ ਸੁਆਨੁ ਕੈ ਘਰਿ ਗਾਵਣਾਵਿਚ ਲਫ਼ਜ਼ ਕੈਨਾਲ ਸੰਬੰਧ ਰੱਖਣ ਵਾਲੇ ਨਾਂਵਦੀ ਕਿਸੇ ਹੋਰ ਥਾਂ ਭਾਲ ਕਰਨੀ ਪਵੇਗੀ । ਇਸੇ ਹੀ ਰਾਗ ਵਿਚ ਗੁਰੂ ਨਾਨਕ ਸਾਹਿਬ ਦਾ ਸ਼ਬਦ ਨੰਬਰ 29 (ਪੰਨਾ ਨੰ:24 ਉਤੇ) ਇਉਂ ਦਰਜ ਹੈ
ਸਿਰੀ ਰਾਗੁ ਮਹਲਾ 1 ਘਰ 4ਏਕੁ ਸੁਆਨੁ ਦੁਇ ਸੁਆਨੀ ਨਾਲ ...

ਉਸ ਸਿਰ-ਲੇਖ ਤੇ ਇਸ ਸ਼ਬਦ ਦੀ ਪਹਿਲੀ ਤੁਕ ਨੂੰ ਆਹਮੋ ਸਾਹਮਣੇ ਰੱਖ ਕੇ ਪੜ੍ਹਿਆਂ ਅਸੀ ਸਹਜੇ ਹੀ ਸਿਰ-ਲੇਖ ਦੇ ਇਹ ਅਰਥ ਕਰ ਸਕਦੇ ਹਾਂ-ਕਬੀਰ ਜੀ ਦੇ ਸ਼ਬਦ ਨੂੰ ਉਸ ਸ਼ਬਦ ਦੇ ਘਰਵਿਚ ਗਾਵਣਾ ਹੈ ਜਿਸ ਦੀ ਪਹਿਲੀ ਤੁਕ ਹੈ ਏਕੁ ਸੁਆਨੁ ਦੁਇ ਸੁਆਨੀ ਨਾਲਿਇਸ ਸ਼ਬਦ ਦਾ ਘਰੁ 4’ ਹੈ, ਸੋ ਕਬੀਰ ਜੀ ਦਾ ਸ਼ਬਦ ਭੀ ਘਰ 4’ ਵਿਚ ਹੀ ਗਾਵਣਾ ਹੈ। ਕਬੀਰ ਜੀ ਦੇ ਸ਼ਬਦ ਦੇ ਸਿਰ-ਲੇਖ ਦੇ ਥਾਂ ਏਕੁ ਸੁਆਨੁ ਕੈ ਘਰਿ ਗਾਵਣਾਕਿਉਂ ਲਿਖਿਆ ਹੈ - ਇਹ ਘੁੰਡੀ ਸਮਝਣ ਵਾਸਤੇ ਮੇਰੀ ਪੁਸਤਕ ਗੁਰਮਤਿ ਪ੍ਰਕਾਸ਼ਪੜ੍ਹੋ, ਪੰਨਾ 35

ਉੱਪਰ-ਲਿਖੇ ਪ੍ਰਮਾਣ ਤੋਂ ਅਸਾਂ ਇਹ ਸਮਝ ਲਿਆ ਹੈ ਕਿ ਲਫ਼ਜ਼ ਘਰਦਾ ਸੰਬੰਧ ਗਾਉਣਨਾਲ ਹੈ; ਲਫ਼ਜ਼ ਮਹਲਾਨਾਲ ਨਹੀਂ।

ਇਸੇ ਤਰਾਂ :-
ਸਿਰੀ ਰਾਗ ਵਿਚ ਭਗਤ ਬੇਣੀ ਜੀ ਦੇ ਸ਼ਬਦ ਦੇ ਸ਼ੁਰੂ ਵਿਚ ਭੀ ਸਿਰ-ਲੇਖ ਵਜੋਂ ਇਉਂ ਲਿਖਿਆ ਹੈ :-
ਸਿਰੀ ਰਾਗੁ ਬਾਣੀ ਭਗਤ ਬੇਣੀ ਜੀਉ ਕੀ ॥ ਪਹਰਿਆ ਕੈ ਘਰਿ ਗਾਵਣਾ ॥
ਕਿਸ ਘਰਵਿਚ ਗਾਵਣਾ ਹੈ? ਉਸ ਸ਼ਬਦ ਦੇ ਘਰਵਿਚ ਜਿਸ ਦਾ ਸਿਰਲੇਖ ਪਹਰੇਹੈ; ਤੇ ਉਹ ਸਿਰ-ਲੇਖ ਇਉਂ ਹੈ-
ਸਿਰੀ ਰਾਗ ਪਹਰੇ ਮਹਲਾ 1 ਘਰ 1
ਇਹ ਦੋਵੇਂ ਪ੍ਰਮਾਣ ਇਹ ਗੱਲ ਸਾਬਤ ਕਰਨ ਵਾਸਤੇ ਕਾਫ਼ੀ ਹਨ ਕਿ
ਲਫ਼ਜ਼ ਘਰਦਾ ਸੰਬੰਧ ਸਿਰਫ਼ ਗਾਉਣਨਾਲ ਹੈ, ਲਫ਼ਜ਼ ਮਹਲਾਦੇ ਨਾਲ ਇਸ ਦਾ ਕੋਈ ਭੀ ਸੰਬੰਧ ਨਹੀਂ ਪੈਂਦਾ।

ਪਾਠਕਾਂ ਦੀ ਦਿਲਚਸਪੀ ਅਤੇ ਹੋਰ ਵਧੀਕ ਤਸੱਲੀ ਵਾਸਤੇ ਇਹ ਗੱਲ ਦੱਸਣੀ ਭੀ ਸੁਆਦਲੀ ਹੋਵੇਗੀ ਕਿ ਲਫ਼ਜ਼ ਘਰਸਿਰਫ ਮਹਲਾਦੇ ਨਾਲ ਹੀ ਨਹੀਂ ਆਉਂਦਾ, ਭਗਤਾਂ ਦੇ ਸ਼ਬਦਾਂ ਦੇ ਸਿਰ-ਲੇਖਾਂ ਵਿਚ ਭੀ ਮਿਲਦਾ ਹੈ; ਜਿਵੇਂ :
ਭੈਰਉ ਕਬੀਰ ਜੀਉ ਘਰੁ 1
ਭੈਰਉ ਕਬੀਰ ਜੀਉ ਅਸਟਪਦੀ ਘਰੁ 2
ਭੈਰਉ ਨਾਮਦੇਉ ਜੀ ਘਰੁ 1
ਭੈਰਉ ਨਾਮਦੇਉ ਜੀ ਘਰੁ 2
ਤੇ, ਇਹ, ਕਿਸੇ ਭੀ ਮਹੱਲੇਦੀ ਵੰਡ ਵਿਚ ਨਹੀਂ ਆਉਂਦੇ । ਜੇ ਗੁਰੂ ਗ੍ਰੰਥ ਸਾਹਿਬ ਸੱਚ ਖੰਡਹੈ, ਅਤੇ ਮਹੱਲਿਆਂ ਘਰਾਂ ਵਿਚ ਵੰਡਿਆ ਹੋਇਆ ਹੈ, ਤਾਂ ਭਗਤਾਂ ਦੇ ਘਰ ਕਿਸ ਮਹੱਲੇ ਵਿਚ ਗਿਣੀਏ? ਸੋ ਇਹ ਲਫ਼ਜ਼ ਮਹਲਾ’ ‘ਮਹੱਲਾਨਹੀਂ ਹੈ । 

ਸਿਰੀ ਰਾਗ ਵਿਚ ਗੁਰੂ ਨਾਨਕ ਸਾਹਿਬ ਦੇ ਸ਼ਬਦ ਨੰ: 6 ਅਤੇ 12 ਦਾ ਸਿਰ-ਲੇਖ ਇਉਂ ਹੈ-ਸਿਰੀ ਰਾਗੁ ਮਹਲੁ 1’ (ਲਫ਼ਜ਼ ਮਹਲੁਦੇ ਅਖ਼ੀਰ ਵਿਚ ਔਕੜ ( ੁ ) ਹੈ)।

ਜੇ ਲਫ਼ਜ਼ ਮਹਲਾਨੂੰ ‘ਮਹੱਲਾਪੜ੍ਹਨਾ ਹੁੰਦਾ ਤਾਂ ਲਫ਼ਜ਼ ਮਹਲੁਨੂੰ ‘ਮਹੱਲਪੜ੍ਹਨਾ ਠੀਕ ਹੁੰਦਾ; ਪਰ, ਇਸ ਤਰ੍ਹਾਂ ਮਹੱਲਾਤੇ ਮਹੱਲਦੋ ਵੱਖ ਵੱਖ ਚੀਜ਼ਾਂ ਬਣ ਜਾਂਦੀਆਂ ਹਨ । ਮਹੱਲ-ਇਕ ਵੱਡਾ ਮਕਾਨ, ਮਹੱਲਾ-ਉਹ ਥਾਂ ਜਿਥੇ ਕਈ ਮਕਾਨ ਇਕੱਠੇ ਬਣੇ ਹੋਏ ਹਨ । ਸੋ ਮਹਲਾਦਾ ਉਚਾਰਨ ਮਹੱਲਾਨਹੀਂ ਹੈ, ਅਤੇ ਇਸ ਦਾ ਕੋਈ ਵੀ ਸੰਬੰਧ ਲਫ਼ਜ਼ ਘਰਨਾਲ ਨਹੀਂ ਹੈ ।

ਤਾਂ ਫਿਰ, ਇਸ ਲਫ਼ਜ਼ ਨੂੰ ਕਿਵੇਂ ਉੱਚਾਰਨਾ ਹੈ?

ਲਫ਼ਜ਼ ਮਹਲਾਸਿਰਫ਼ ਸਿਰ-ਲੇਖ ਵਿਚ ਹੀ ਨਹੀਂ ਹੈ, ਬਾਣੀ ਵਿਚ ਭੀ ਕਈ ਵਾਰੀ ਆਉਂਦਾ ਹੈ; ਜਿਵੇਂ:-

(1) ਫਰੀਦਾ ਮਹਲਨਿਸਖਣ ਰਹਿ ਗਏ ਵਾਸਾ ਆਇਆ ਤਲਿ।
(2) ‘ਮਹਲਾਅੰਦਰਿ ਹੋਦੀਆ, ਹੁਣਿ ਬਹਣਿ ਨ ਮਿਲਨਿ ਹਦੂਰਿ।
(3) ਕਹਾ ਸੁ ਘਰ ਦਰ ਮੰਡਪ ਮਹਲਾਕਹਾ ਸੁ ਬੰਕ ਸਰਾਈ।
(4) ਮਹਲਕੁਚਜੀ ਮੜਵੜੀ ਕਾਲੀ ਮਨਹੁ ਕੁਸੁਧ।
(5) ‘ਮਹਲਾਮੰਝਿ ਨਿਵਾਸੁ ਸਬਦਿ ਸਵਾਰੀਆ।
(6) ਮਹਲੀ ਮਹਿਲਬੁਲਾਈਐ, ਸੋ ਪਿਰੁ ਰਾਵੈ ਰੰਗਿ।
(7) ਮਹਰਮੁ ਮਹਲਨਾ ਕੋ ਅਟਕਾਵੈ।

ਇਹਨੀਂ ਸਭਨੀਂ ਥਾਈਂ ਲਫ਼ਜ਼ ਮਹਲਜਾਂ ਮਹਲਾਨੂੰ ਉਸੇ ਤਰ੍ਹਾਂ ਪੜ੍ਹਦੇ ਹਾਂ, ਜਿਵੇਂ ਹੇਠ-ਲਿਖੀ ਤੁਕ ਵਿਚ 'ਗਹਲਾਨੂੰ :-

ਗਹਲਾ ਰੂਹੁ ਨਾ ਜਾਣਈ, ਸਿਰੁ ਭੀ ਮਿਟੀ ਖਾਇ

ਅੱਖਰ ਅਤੇ ਦੇ ਉੱਪਰ ( ੱ) ਅੱਧਕ ਵਰਤਣ ਦੀ ਲੋੜ ਨਹੀਂ ਪੈਂਦੀ। ਤੇ, ਇਸੇ ਤਰ੍ਹਾਂ ਹੀ ਸਿਰ-ਲੇਖ ਦੇ ਲਫ਼ਜ਼ ਮਹਲਾਨੂੰ ਪੜ੍ਹਨਾ ਹੈ।
ਲਫ਼ਜ ਮਹਲਾਦੇ ਨਾਲ ਵਰਤੇ ਅੰਕ 1, 2, 3, 4, 5, 6 ਦਾ ਉੱਚਾਰਨ ਇਸ ਅੰਕ ਨੂੰ ਇਕ, ਦੋ, ਤਿੰਨ, ਚਾਰ, ਪੰਜ ਅਤੇ ਨੌ ਪੜ੍ਹਨਾ ਗਲਤ ਹੈ। ਗੁਰੂ ਗ੍ਰੰਥ ਸਾਹਿਬ ਵਿਚ ਹੇਠ ਲਿਖੇ ਥਾਈਂ ਇਸ਼ਾਰੇ ਵਜੋਂ ਹਿਦਾਇਤ ਮਿਲਦੀ ਹੈ :-
(1) ਰਾਗੁ ਸਿਰੀ ਰਾਗੁ ਮਹਲਾ ਪਹਿਲਾ (ਪੰਨਾ 14) ਅੰਕ 1 ਨੂੰ ਪੜ੍ਹਨਾ ਹੈ, ‘ਪਹਿਲਾ
(2) ਗਉੜੀ ਗੁਆਰੇਰੀ ਮਹਲਾ 4 ਚੳਥਾ (ਪੰਨਾ 163) ਅੰਕ 4 ਨੂੰ ਚਉਥਾਪੜ੍ਹਨਾ ਹੈ।
(3) ਵਡਹੰਸ ਮਹਲਾ 3 ਤੀਜਾ (ਪੰਨਾ 582)
(4) ਸੋਰਠਿ ਮਹਲਾ 4 ਚਉਥਾ (ਪੰਨਾ 605)
(5) ਸੋਰਠਿ ਮਹਲਾ 1 ਦੁਤੁਕੀ ਪਹਿਲਾ (ਪੰਨਾ 636)
(6) ਧਨਾਸਰੀ ਮਹਲਾ 3 ਤੀਜਾ (ਪੰਨਾ 664)
(7) ਬਸੰਤ ਮਹਲਾ 3 ਤੀਜਾ (ਪੰਨਾ 1169)

ਬੱਸ! ਇਸ ਇਸ਼ਾਰੇ-ਮਾਤਰ ਹਿਦਾਇਤ ਨੂੰ ਅਸਾਂ ਹਰ ਥਾਂ ਵਰਤ ਕੇ ਇਹਨਾਂ ਅੰਕਾਂ ਨੂੰ ਪਹਿਲਾ, ਦੂਜਾ,ਤੀਜਾ, ਚਉਥਾ, ਪੰਜਵਾਂ ਅਤੇ ਨਾਵਾਂ ਪੜ੍ਹਨਾ ਹੈ।
ਨੋਟ :- ਇਹ ਅੰਕ ਸਿਰਫ਼ ਲਫ਼ਜ਼ ਮਹਲਾਨਾਲ ਹੀ ਨਹੀਂ ਮਿਲਦੇ, ਲਫ਼ਜ਼ ਘਰੁਦੇ ਨਾਲ ਭੀ ਮਿਲਦੇ ਜਨ, ਉਹਨਾਂ ਨੂੰ ਭੀ ਇਸੇ ਹਿਦਾਇਤ ਅਨੁਸਾਰ ਹੀ ਪੜ੍ਹਨਾ ਹੈ। 

ਇਕ ਸੱਜਣ ਮੈਨੂੰ ਆ ਕੇ ਕਹਿਣ ਲਗੇ ਕਿ ਜੇ ਲਫ਼ਜ਼ ਮਹਲਾਦੇ ਅੰਕਾਂ ਵਾਂਗ ਲਫ਼ਜ਼ ਘਰਦੇ ਅੰਕਾਂ ਦਾ ਉੱਚਾਰਣ ਕੀਤਾ ਗਿਆ ਤਾਂ ਗੁਰੂਨਾਲ ਤੁੱਲਤਾਹੋ ਕੇ ਗੁਰੂ ਦੀ ਨਿਰਾਦਰੀ ਹੋਵੇਗੀ। ਗੁਰੂ ਦੀ ਨਿਰਾਦਰੀ ਇਸ ਵਿਚ ਕਿਵੇਂ ਹੋ ਜਾਂਦੀ ਹੈ-ਇਹ ਭੇਤ ਤਾਂ ਇਤਰਾਜ਼ ਕਰਨ ਵਾਲੇ ਉਸ ਸੱਜਣ ਨੂੰ ਹੀ ਪਤਾ ਹੋਵੇਗਾ, ਪਰ ਆਦਰ ਸਮਝੋ ਚਾਹੇ ਨਿਰਾਦਰੀ, ਸਤਿਗੁਰੂ ਜੀ ਆਪ ਹੀ ਇਹ ਜਾਚ ਸਿਖਾ ਗਏ ਹਨ; ਵੇਖੋ :-
(ਪੰਨਾ 23) ਸਿਰੀ ਰਾਗ ਮਹਲਾ 1 ਘਰੁ 2 ‘ਦੂਜਾ (ਅੰਕ ‘2’ ਨੂੰ ਦੂਜਾਪੜ੍ਹਨਾ ਹੈ)
(ਪੰਨਾ 524) ਗੂਜਰੀ ਭਗਤਾਂ ਕੀ ਬਾਣੀ॥ ਸ੍ਰੀ ਕਬੀਰ ਜੀਉ ਕਾ ਚਉਪਦਾ ਘਰੁ 2 ਦੂਜਾ
(ਪੰਨਾ 661) ਧਨਾਸਰੀ ਮਹਲਾ 1 ਘਰੁ ਦੂਜਾ
ਤੇ, ਗੱਲ ਭੀ ਸਿੱਧੀ ਸਾਫ਼ ਹੈ । ਹਰ ਥਾਂ ਲਫ਼ਜ਼ ਘਰੁਇਕ-ਵਚਨ ਹੈ, ਹਰ ਥਾਂ ਇਸ ਦੇ ਅੰਤ ਵਿਚ ਔਕੜ ( ੁ) ਹੈ। ਇਸ ਵਾਸਤੇ ਇਸ ਦੇ ਅੰਕ 1, 2, 3, 4, 5, ਆਦਿਕ ਨੂੰ ਪਹਿਲਾ, ਦੂਜਾ, ਤੀਜਾ, ਚਉਥਾ, ਪੰਜਵਾਂ ਆਦਿਕ ਹੀ ਪੜ੍ਹਨਾ ਪਏਗਾ। ਗੁਰੂ ਗ੍ਰੰਥ ਸਾਹਿਬ ਵਿਚ ਸਤਾਰ੍ਹਵੇਂ ਘਰਤਕ ਜ਼ਿਕਰ ਆਉਂਦਾ ਹੈ। ਜਿਨ੍ਹਾਂ ਦੇ ਹੱਥ ਵਿਚ ਗੁਰਦੁਆਰਿਆਂ ਦੀ ਵਾਗ-ਡੋਰ ਹੈ, ਉਹਨਾਂ ਦਾ ਫ਼ਰਜ਼ ਹੈ ਕਿ ਸਿੱਖ ਰਾਗੀਆਂ ਵਿਚੋਂ ਰਾਗ ਦੀਆਂ ਇਹਨਾਂ ਡੂੰਘਾਈਆਂ ਨੂੰ ਗੁਆਚਣ ਨਾ ਦੇਣ।

ਲਫ਼ਜ਼ ਮਹਲਾਦਾ ਅਰਥ

ਸਿਰ-ਲੇਖਾਂ ਵਿਚ ਲਫ਼ਜ਼ ਮਹਲਾਅਨੇਕਾਂ ਵਾਰੀ ਵਰਤਿਆ ਹੋਇਆ ਹੈ । ਇਹ ਲਫ਼ਜ਼ ਨਿਰਾਰਥਕ ਨਹੀਂ ਹੋ ਸਕਦਾ, ਇਸ ਦਾ ਜ਼ਰੂਰ ਕੋਈ ਢੁਕਵਾਂ ਫਬਵਾਂ ਅਰਥ ਭੀ ਹੋਣਾ ਚਾਹੀਦਾ ਹੈ । ਜੋ ਸੱਜਣ ਇਸ ਨੂੰ ਮਹੱਲਾਪੜ੍ਹ ਰਹੇ ਹਨ, ਉਹ ਹੁਣ ਤਕ ਇਸ ਦਾ ਕੋਈ ਢੁੱਕਵਾਂ ਅਰਥ ਨਹੀਂ ਦੱਸ ਸਕਦੇ, ਤੇ, ਇਹ ਅਸੀ ਵੇਖ ਚੁਕੇ ਹਾਂ ਕਿ ਲਫ਼ਜ਼ ਘਰਨਾਲ ਇਸ ਦਾ ਕੋਈ ਜੋੜ ਨਹੀਂ ਬਣਦਾ ।

ਕਈ ਪੁਰਾਣੇ ਸੰਪ੍ਰਦਾਈ ਵਿਦਵਾਨ ਸੱਜਣ ਇਸ ਨੂੰ ਸੰਸਕ੍ਰਿਤ ਦਾ ਲਫ਼ਜ਼ ਮਹਿਲਾਸਮਝਦੇ ਹਨ, ਜਿਸ ਦਾ ਅਰਥ ਇਸਤ੍ਰੀਹੈ । ਉਹ ਸੱਜਣ ਆਪਣੇ ਇਸ ਖ਼ਿਆਲ ਦੀ ਪੁਸ਼ਟੀ ਵਿਚ ਇਹ ਦਲੀਲ ਦੇਂਦੇ ਹਨ ਕਿ ਸਤਿਗੁਰੂ ਜੀ ਨੇ ਆਪਣੇ ਆਪ ਨੂੰ ਪ੍ਰਭੂ-ਪਤੀ ਦੀ ਇਸਤ੍ਰੀਮਿਥ ਕੇ ਬਾਣੀ ਲਿਖੀ ਹੈ, ਇਸ ਵਾਸਤੇ ਸਿਰਲੇਖ ਵਿਚ ਆਪਣੇ ਆਪ ਨੂੰ ਮਹਿਲਾ’ (ਇਸਤ੍ਰੀ) ਆਖਿਆ ਹੈ । ਪਰ ਇਹ ਅਰਥ ਵਿਅਕਰਨ ਦੀ ਕਸਵੱਟੀ ਉਤੇ ਪੂਰਾ ਨਹੀਂ ਉਤਰਦਾ । ਅਸੀ ਪਿਛੇ ਵੇਖ ਆਏ ਹਾਂ ਕਿ ਇਸ ਲਫ਼ਜ਼ ਮਹਲਾਦੇ ਨਾਲ ਦਾ ਅੰਕ ਸਹੀ ਤਰੀਕੇ ਨਾਲ ਉਚਾਰਨ ਦੀ ਜਾਚ ਸਿਖਾਣ ਲਈ ਸਤਿਗੁਰੂ ਜੀ ਨੇ ਆਪ ਹੀ ਸੱਤ ਥਾਂਵਾ ਤੇ ਹਿਦਾਇਤ ਕਰ ਦਿੱਤੀ ਹੈ, ਅੰਕ 1 ਵਾਸਤੇ ਪਹਿਲਾ’, ਅੰਕ 3 ਵਾਸਤੇ ਤੀਜਾਅਤੇ ਅੰਕ 4 ਵਾਸਤੇ ਲਫ਼ਜ਼ ਚਉਥਾਵਰਤਿਆ ਹੈ । ਪਰ ਲਫ਼ਜ਼ ਪਹਿਲਾ, ਤੀਜਾ, ਚਉਥਾ ਪੁਲਿੰਗ ਹਨ, ਅਤੇ ਲਫ਼ਜ਼ ਮਹਿਲਾ’ (=ਇਸਤ੍ਰੀ) ਇਸਤ੍ਰੀ-ਲਿੰਗ ਹੈ, ਜੇ ਸਿਰ-ਲੇਖ ਵਾਲਾ ਲਫ਼ਜ਼ ਮਹਲਾਇਸਤ੍ਰੀ-ਵਾਚਕ ਹੁੰਦਾ ਤਾਂ ਅੰਕ 1, 3, 4 ਵਾਸਤੇ ਲਫ਼ਜ਼ ਪਹਿਲੀ, ਤੀਜੀ, ਚਉਥੀ ਵਰਤਦੇ । ਇਸੇ ਤਰ੍ਹਾਂ ਆਸਾ ਦੀ ਵਾਰਦੇ ਸਿਰ-ਲੇਖ ਸਲੋਕ ਭੀ ਮਹਲੇ ਪਹਿਲੇ ਕੇ ਲਿਖੇ’, ਦੇ ਥਾਂ ਸਲੋਕ ਭੀ ਮਹਿਲਾ ਪਹਿਲੀ ਕੇ ਲਿਖੇਹੁੰਦਾ । ਭੱਟਾਂ ਦੇ ਸਵਈਆਂ ਵਿਚ ਅਸੀ ਹੇਠ-ਲਿਖੇ ਸਿਰ-ਲੇਖ ਪੜ੍ਹਦੇ ਹਾਂ :-
ਸਵਈਏ ਮਹਲੇ ਪਹਿਲੇ ਕੇ 1
ਸਵਈਏ ਮਹਲੇ ਦੂਜੇ ਕੇ 2
ਸਵਈਏ ਮਹਲੇ ਤੀਜੇ ਕੇ 3
ਸਵਈਏ ਮਹਲੇ ਚਉਥੇ ਕੇ 4
ਸਵਈਏ ਮਹਲੇ ਪੰਜਵੇਂ ਕੇ 5
ਜੇ ਲਫ਼ਜ਼ ਮਹਲਾਸੰਸਕ੍ਰਿਤ ਦਾ ਲਫ਼ਜ਼ ਮਹਿਲਾਹੁੰਦਾ, ਤਾਂ ਇਹਨਾਂ ਸਿਰ-ਲੇਖਾਂ ਦੇ ਥਾਂ ਭੀ ਅਸੀ ਹੇਠ-ਲਿਖੇ ਸਿਰਲੇਖ ਵੇਖਦੇ :-
ਸਵਈਏ ਮਹਿਲਾ ਪਹਿਲੀ ਕੇ 1
ਸਵਈਏ ਮਹਿਲਾ ਦੂਜੀ ਕੇ 2
ਸਵਈਏ ਮਹਿਲਾ ਤੀਜੀ ਕੇ 3
ਸਵਈਏ ਮਹਿਲਾ ਚਉਥੀ ਕੇ 4
ਸਵਈਏ ਮਹਿਲਾ ਪੰਜਵੀਂ ਕੇ 5
ਨੋਟ :- ਗੰਡਾ’ ‘ਝੰਡਾਆਦਿਕ ਲਫ਼ਜ਼ ਪੁਲਿੰਗ ਹਨ । ਇਹਨਾਂ ਨਾਲ ਕੋਈ ਸੰਬੰਧਕਆਵੇ ਤਾਂ ਅਖ਼ੀਰਲੇ ( ਾ ) ਦੀ ਥਾਂ ( ੇ) ਬਣ ਜਾਂਦੀ ਹੈ; ਜਿਵੇਂ ਗੰਡੇ ਦੀ ਕਿਤਾਬ, ਝੰਡੇ ਦੀ ਦੁਕਾਨ । ਲਫ਼ਜ਼ ਕਮਲਾ, ਬਿਮਲਾਇਸਤਰੀ-ਲਿੰਗ ਹਨ; ਸੰਬੰਧਕ ਦੇ ਨਾਲ ਇਹਨਾਂ ਦੀ ਸ਼ਕਲ ਵਿਚ ਕੋਈ ਫ਼ਰਕ ਨਹੀਂ ਪੈਂਦਾ; ਜਿਵੇਂ, ਕਮਲਾ ਦੀ ਕਲਮ, ਬਿਮਲਾ ਦਾ ਕੁੜਤਾ । ਇਸੇ ਤਰ੍ਹਾਂ ਜੇ ਲਫ਼ਜ਼ ਮਹਲਾਇਸਤ੍ਰੀ-ਵਾਚਕ ਹੰਦਾ ਤਾਂ, ‘ਮਹਲਾਤੋਂ ਮਹਲੇਨਾਹ ਬਣਦਾ; ਸਲੋਕ ਭੀ ਮਹਲੇ ਪਹਿਲੇ ਕੇਨਾਹ ਹੁੰਦਾ ।

ਸੋ, ਇਸ ਵਿਚ ਕੋਈ ਸ਼ੱਕ ਨਹੀਂ ਰਿਹਾ ਕਿ ਸਿਰ-ਲੇਖ ਵਾਲਾ ਲਫ਼ਜ਼ ਮਹਲਾਸੰਸਕ੍ਰਿਤ ਦਾ ਲਫ਼ਜ਼ ਮਹਿਲਾਨਹੀਂ ਹੈ ਅਤੇ ਇਸ ਦਾ ਅਰਥ ਭੀ ਇਸਤ੍ਰੀਨਹੀਂ ।

ਅਰਥ ਅਨੁਸਾਰ ਚਾਰ ਹਿੱਸੇ

ਗੁਰਬਾਣੀ ਵਿਚ ਵਰਤੇ ਲਫ਼ਜ਼ ਮਹਲਅਤੇ ਮਹਲਾਦੇ ਅਰਥ ਅਨੁਸਾਰ ਪ੍ਰਮਾਣਾਂ ਦੀ ਵੰਡ ਚਾਰ ਹਿੱਸਿਆਂ ਵਿਚ ਕੀਤੀ ਜਾ ਸਕਦੀ ਹੈ:-
(2) ‘ਮਹਲਾ’- ਇਸਤ੍ਰੀ
ਮਹਲਕੁਚਜੀ ਮੜਵੜੀ ਕਾਲੀ ਮਨਹੁ ਕੁਸੁਧ । 15
ਸ਼ਲੋਕ ਮ: 1, ਮਾਰੂ ਕੀ ਵਾਰ ਮ: 3 (ਪੰਨਾ 1088)
(2) ‘ਮਹਲੁ’-ਘਰ, ਟਿਕਾਣਾ, ਉਹ ਆਤਮਕ ਅਵਸਥਾ ਜਿੱਥੇ ਪਰਮਾਤਮਾ ਸਾਖਿਆਤ ਹੋ ਜਾਂਦਾ ਹੈ :-
ਖੋਜਤ ਖੋਜਤ ਦੁਆਰੇ ਆਇਆ ॥ ਤਾਂ ਨਾਨਕ ਜੋਗੀ ਮਹਲੁਘਰੁ ਪਾਇਆ ॥412
ਰਾਮਕਲੀ ਮ: ਪ (ਪੰਨਾ 886)
ਖੋਲਿ ਕਿਵਾਰਾ ਮਹਲਿਬੁਲਾਇਆ ॥ ਰਾਮਕਲੀ ਮ: 5
(ਮਹਲਿ-ਮਹਲ ਵਿਚ)
ਗੁਰਪ੍ਰਸਾਦਿ ਕੋ ਇਹ ਮਹਲੁਪਾਵੈ ॥ ਰਾਮਕਲੀ ਮ: 5 (ਪੰਨਾ 889)
ਦੁਬਿਧਾ ਰਾਤੇ ਮਹਲੁਨ ਪਾਵਹਿ ॥ 74 ਰਾਮਕਲੀ ਮ: 1 (ਪੰਨਾ 904)
ਅੰਤਰਿ ਬਾਹਰਿ ਏਕੁ ਪਛਾਣੈ ਇਉ ਘਰੁ ਮਹਲੁਸਿਞਾਪੈ ॥ ਮ: 1 ‘ਓਅੰਕਾਰ (ਪੰਨਾ 930)
(3) ‘ਮਹਲ’ , ‘ਮਹਲਾ’- ਵੱਡੀਆਂ ਵੱਡੀਆਂ ਇਮਾਰਤਾਂ, ਪੱਕੇ ਘਰ ।
ਦਾਤਾ ਦਾਨੁ ਕਰੈ ਤਹ ਨਾਹੀ, ‘ਮਹਲਉਸਾਰਿ ਨ ਬੈਠਾ ॥ 21 ਰਾਮਕਲੀ ਮ: 1, (ਪੰਨਾ 902)
ਗੜ ਮੰਦਰ ਮਹਲਾਕਹਾ, ਜਿਉ ਬਾਜੀ ਦੀਬਾਣੁ ॥42ਓਅੰਕਾਰੁ (ਪੰਨਾ 936)
ਆਪੇ ਕੁਦਰਤਿ ਸਾਜੀਅਨੁ ਕਰਿ ਮਹਲਸਰਾਈ ॥1 ਰਾਮਕਲੀ ਕੀ ਵਾਰ ਮ: 3 (ਪੰਨਾ 947)
(4) ‘ਮਹਲਾ’-ਕਾਇਆਂ, ਸਰੀਰ ।
ਸਬਦੇ ਪਤੀਜੈ ਅੰਕੁ ਭੀਜੈ, ਸੁ ਮਹਲੁ ਮਹਲਾਅੰਤਰੇ ॥ 85 ਸੂਹੀ ਛੰਤ ਮ: 1 (ਪੰਨਾ 767)
ਮਹਲਾ ਅੰਤਰੇ-ਸਭ ਸਰੀਰਾਂ ਵਿਚ ।
ਮਹਲਾਅੰਦਰਿ ਗੈਰ ਮਹਲੁ ਪਾਏ, ਭਾਣਾ ਬੁਝਿ ਸਮਾਹਾ ਹੇ ॥ 14514 ਮਾਰੂ ਮ: ਸੋਲਹੇ (ਪੰਨਾ 1058)
ਮਹਲਾ ਅੰਦਰਿ-ਸਰੀਰਾਂ ਵਿਚ ।
ਗਉੜੀ ਮ: 5 ਓਹੁ ਅਬਿਨਾਸੀ ਰਾਇਆ ॥ 1ਨਿਰਭਉ ਸੰਗਿ ਤੁਮਾਰੈ ਬਸਤੇ, ਇਹ ਡਰਨੁ ਕਹਾਂ ਤੇ ਆਇਆ ॥2
ਏਕ ਮਹਲਿਤੂੰ ਹੋਹਿ ਅਫਾਰੋ, ਏਕ ਮਹਲਿਨਿਮਾਨੋ ॥ ਏਕ ਮਹਲਿਤੂੰ ਆਪੇ ਆਪੇਏਕ ਮਹਲਿਗਰੀਬਾਨੋ ॥ 1ਏਕ ਮਹਲਿਤੂੰ ਪੰਡਿਤੁ ਬਕਤਾ, ਏਕ ਮਹਲਿਖਲੁ ਹੋਤਾ ॥ ਏਕ ਮਹਲਿਤੂੰ ਸਭੁ ਕਿਛੁ ਗ੍ਰਾਹਜੁ, ਏਕ ਮਹਲਿਕਛੂ ਨ ਲੇਤਾ ॥25126 (ਪੰਨਾ 206)
ਮਹਲੁ-ਸਰੀਰ । ਮਹਲਿ-ਸਰੀਰ ਵਿਚ ।
ਸਤਿਗੁਰੂ ਜੀ ਦੀ ਲਿਖੀ ਹੋਈ ਬਾਣੀ ਵਿਚ ਨਾਮ ਕੇਵਲ ਨਾਨਕਹੀ ਆਉਂਦਾ ਹੈ। ਇਹ ਨਿਰਨਾ ਕਰਨ ਲਈ ਕਿ ਕਿਹੜੀ ਬਾਣੀ ਕਿਸ ਗੁਰ-ਵਿਅਕਤੀ ਦੀ ਹੈ, ਲਫ਼ਜ਼ ਮਹਲਾਵਰਤਿਆ ਗਿਆ ਹੈ। ਅੰਕ ਨੰ: 4 ਵਿਚ ਦਿੱਤੇ ਗਏ ਪ੍ਰਮਾਣਾਂ ਅਨੁਸਾਰ ਇਸ ਲਫ਼ਜ਼ ਮਹਲਾਦਾ ਅਰਥ ਹੈ ਸਰੀਰ
ਮਹਲਾ ਪਹਿਲਾਦਾ ਅਰਥ ਹੈ-ਗੁਰੂ ਨਾਨਕ ਪਹਿਲਾ ਸਰੀਰ
ਮਹਲਾ ਦੂਜਾਦਾ ਅਰਥ ਹੈ- ਗੁਰੂ ਨਾਨਕ ਦੂਜਾ ਸਰੀਰ (ਗੁਰੂ ਅੰਗਦ ਜੀ)
ਮਹਲਾ ਤੀਜਾਦਾ ਅਰਥ ਹੈ-ਗੁਰੂ ਨਾਨਕ ਤੀਜਾ ਸਰੀਰ (ਗੁਰੂ ਅਮਰਦਾਸ ਜੀ)
ਸੱਤੇ ਬਲਵੰਡ ਦੀ ਵਾਰ ਵਿਚ ਬਲਵੰਡ ਲਿਖਦਾ ਹੈ
ਲਹਣੇ ਦੀ ਫੇਰਾਈਐ, ਨਾਨਕਾ ਦੋਹੀ ਖਟੀਐ ॥ 
ਜੋਤਿ ਓਹਾ ਜੁਗਤਿ ਸਾਇ, ਸਹਿ ਕਾਇਆਫੇਰਿ ਪਲਟੀਐ ॥ 2(ਪੰਨਾ 966)
ਭਾਈ ਗੁਰਦਾਸ ਜੀ ਭੀ ਲਿਖਦੇ ਹਨ-
ਅਰਜੁਨ ਕਾਇਆਪਲਟਿ ਕੈ, ਮੂਰਤਿ ਹਰਿ ਗੋਬਿੰਦ ਸਵਾਰੀ ॥

ਉੱਚਾਰਨ

ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਵਿਚ ਲਫ਼ਜ਼ ਰਹਤ’, ‘ਬਹਰੇ’, ‘ਬਹਲੇ’, ਸਹਜੇ’; ‘ਗਹਲਾ’, ‘ਟਹਲ’, ‘ਮਹਰੇਰਅਤੇ ਇਹੋ ਜਿਹੇ ਹੋਰ ਭੀ ਕਈ ਲਫ਼ਜ਼ ਆਉਂਦੇ ਹਨ, ਜਿੰਨ੍ਹਾਂ ਵਿਚ ਅੱਖਰ ਆਉਂਦਾ ਹੈ। ਜਿਵੇਂ ਇਹਨਾਂ ਲਫ਼ਜ਼ਾਂ ਦਾ ਉੱਚਾਰਨ ਕੀਤਾ ਜਾਂਦਾ ਹੈ, ਤਿਵੇਂ ਲਫ਼ਜ਼ ਮਹਲਾਦਾ ਉੱਚਾਰਨ ਕਰਨਾ ਹੈ।
ਸਿਰ-ਲੇਖ ਵਿਚ ਕਿਤੇ ਕਿਤੇ ਲਫ਼ਜ਼ ਮਹਲਾਦੇ ਥਾਂ ਲਫ਼ਜ਼ ਮਹਲੁਭੀ ਅਉਂਦਾ ਹੈ (ਵੇਖੋ ਪੰਨਾ 16 ਸ਼ਬਦ ਨੰ: 6, ਅਤੇ ਪੰਨਾ 18 ਸ਼ਬਦ ਨੰ: 12) ਜੇ ਲਫ਼ਜ਼ ਮਹਲਾਦਾ ਉੱਚਾਰਨ ਮਹੱਲਾਹੁੰਦਾ, ਤਾਂ ਲਫ਼ਜ਼ ਮਹਲੁਨੂੰ ਭੀ ਮਹੱਲਉੱਚਾਰਨ ਪੈਂਦਾ। ਪਰ ਲਫ਼ਜ਼ ਮਹੱਲਾਅਤੇ ਮਹੱਲਦਾ ਵੱਖ ਵੱਖ ਅਰਥ ਹੈ। ਸੋ, ਇਹ ਉੱਚਾਰਨ ਠੀਕ ਨਹੀਂ ਹੈ।