Saturday, March 3, 2012

ਐਸੇ ਸੰਤ ਨਾ ਮੋ ਕਉ ਭਾਵਹਿ



ਅਸੀਂ ਆਮ ਤੌਰ ’ਤੇ ਉਸ ਵਿਅਕਤੀ ਨੂੰ ਸੰਤ, ਬ੍ਰਹਮ ਗਿਆਨੀ, ਪੂਰਨ ਬ੍ਰਹਮ ਗਿਆਨੀ, ਮਹਾਂ ਤਪੱਸਵੀ, ਮਹਾਂ ਜੋਗੀ ਆਦਿਕ ਸਮਝੀ ਜਾਂਦੇ ਹਾਂ ਜਿਸਨੇ ਕੰਮ ਕਾਜ ਛੱਡ ਕੇ, ਵਿਹਲੇ ਰਹਿ ਕੇ, ਭਗਵੇ, ਚਿੱਟੇ, ਕਾਲੇ, ਪੀਲੇ ਆਦਿਕ ਕਿਸੇ ਖਾਸ ਇਕ ਰੰਗ ਦੇ ਕੱਪੜੇ ਪਹਿਨ ਕੇ, ਕਿਸੇ ਖਾਸ ਰੰਗ ਤੇ ਖਾਸ ਤਰੀਕੇ ਦੀ ਦਸਤਾਰ ਸਜਾ ਕੇ (ਜਿਵੇਂ ਗੋਲ ਚਿੱਟੀ ਦਸਤਾਰ), ਲੱਤਾਂ ਨੂੰ ਨੰਗੀਆਂ ਰੱਖ ਕੇ (ਪਜਾਮਾ ਜਾਂ ਪੈਂਟ ਆਦਿ ਨਾ ਪਹਿਨ ਕੇ), ਹੱਥਾਂ ਵਿਚ ਮਾਲਾ ਫੜ ਕੇ ਜਾਂ ਫਿਰ ਭੋਲੀ ਭਾਲੀ ਲੋਕਾਈ ਨੂੰ ਆਪਣੇ ਕਰਮ ਕਾਂਡਾਂ ਰਾਹੀਂ ਭਰਮਾ ਕੇ ਅਸਲੀਅਤ ਤੋਂ ਦੂਰ ਰੱਖਦੇ ਹੋਏ ਆਪਣਾ ਹਲਵਾ ਮੰਡਾ ਚਲਾਉਣਾ ਸ਼ੁਰੂ ਕਰ ਦਿੱਤਾ ਹੋਵੇ। ਇਹਨਾਂ ਪਖੰਡੀਆਂ ਤੋਂ ਬਚਣ ਲਈ ਸਾਨੂੰ ਇਹ ਜਾਣਨਾ ਬਹੁਤ ਜ਼ਰੂਰੀ ਹੈ ਕਿ ਜੋ ਸ਼ਬਦ ਗੁਰੂ ਗ੍ਰੰਥ ਸਾਹਿਬ ਜੀ ਅੰਦਰ ‘ਸੰਤ’, ‘ਬ੍ਰਹਮਗਿਆਨੀ’, ‘ਸਾਧ’ ਵਰਤੇ ਗਏ ਹਨ, ਉਹ ਕਿਸ ਲਈ ਹਨ?
ਗੁਰੂ ਸਾਹਿਬਾਨ ਨੇ ਸੰਤ ਸ਼ਬਦ ਦੀ ਵਰਤੋਂ ਗੁਰੂ ਲਈ, ਕਿਸੇ-ਕਿਸੇ ਜਗ੍ਹਾ ’ਤੇ ਪਰਮਾਤਮਾ ਲਈ ਤੇ ਜਾਂ ਆਮ ਤੌਰ ’ਤੇ ਸਾਧ ਸੰਗਤ ਵਿਚ ਜੁੜਨ ਵਾਲੇ ਗੁਰਸਿੱਖਾਂ ਲਈ ਕੀਤੀ ਹੈ। ਜਿਵੇਂ ਕਿ ਅਸੀਂ ਵੇਖਦੇ ਹਾਂ ਕਿ ਗੁਰੂ ਗ੍ਰੰਥ ਸਾਹਿਬ ਵਿਚ, ਗੁਰੂ ਸਾਹਿਬਾਨ ਨੂੰ ਛੱਡ ਕੇ, ਕਿਸੇ ਦੇ ਵੀ ਨਾਮ ਨਾਲ ਬਾਣੀ ਅੰਦਰ ਜਾਂ ਇਤਿਹਾਸ ਅੰਦਰ ਸੰਤ ਸ਼ਬਦ ਦੀ ਵਰਤੋਂ ਨਹੀਂ ਕੀਤੀ ਗਈ। ਜਿਨ੍ਹਾ ਦੀ ਬਾਣੀ ਨੂੰ ਅਸੀਂ ਗੁਰੂ ਮੰਨਦੇ ਹਾਂ, ਉਹਨਾਂ ਨੂੰ ਕੇਵਲ ਭਗਤ ਜਾਂ ਭਾਈ ਕਹਿ ਕੇ ਸੰਬੋਧਿਤ ਕੀਤਾ ਗਿਆ ਹੈ।
ਜੇਕਰ ਅਸੀਂ ਇਤਿਹਾਸ ਨੂੰ ਪੜ•ਦੇ ਹਾਂ, ਤਦ ਸੰਨ 1900 ਤੱਕ ਸਾਨੂੰ ਕਿਸੇ ਵੀ ਸੰਤ ਦੇ ਦਰਸ਼ਨ ਨਹੀਂ ਹੁੰਦੇ। 1900 ਤੋਂ 1947 ਦੇ ਸਮੇਂ ਦੌਰਾਨ ਵਿਰਲੇ- ਵਿਰਲੇ ਸੰਤਾਂ ਦੇ ਦਰਸ਼ਨ ਹੁੰਦੇ ਹਨ। 1947 ਤੋਂ 1980 ਦੇ ਸਮੇਂ ਅੰਦਰ ਕਾਫੀ ਗਿਣਤੀ ਵਧਦੀ ਹੈ। 1980 ਤੋਂ ਲੈ ਕੇ 1992 (ਸਿੱਖ ਕੌਮ ’ਤੇ ਮੁਸ਼ਕਲ) ਦੇ ਸਮੇਂ ਦੌਰਾਨ ਇਹ ਅਲੋਪ ਜਿਹੇ ਹੋ ਗਏ ਸਨ। ਪਰੰਤੂ ਜੇਕਰ 1992 ਤੋਂ ਲੈ ਕੇ ਅੱਜ ਤੱਕ ਦੇ ਸਮੇਂ ’ਤੇ ਝਾਤ ਮਾਰੀਏ ਤਾਂ ਇਹਨਾਂ ਭੇਖੀਆਂ ਦੀ ਗਿਣਤੀ ਇਸ ਤਰ•ਾਂ ਵਧੀ ਹੈ ਜਿਸ ਤਰ•ਾਂ ਭਾਰਤ ਦੀ ਜਨਸੰਖਿਆ। ਅੱਜ ਤਾਂ 15 ਸਾਲਾਂ ਦਾ ਵੀ ਮਹਾਂ ਤਪੱਸਵੀ ਸੰਤ, ਜਿਸਨੂੰ ਬਾਣੀ ਦੀ ਸੋਝੀ ਨਹੀਂ ਉਹ ਪੂਰਨ ਬ੍ਰਹਮ ਗਿਆਨੀ; ਜਿਹਨਾਂ ਨੇ ਅਜੇ ਤੱਕ ਅਕਾਲ ਤਖ਼ਤ ਦੀ ਪੰਥਕ ਰਹਿਤ ਮਰਯਾਦਾ ਨਹੀਂ ਮੰਨੀ, ਲਗਭਗ ਉਹ ਸਾਰੇ ਹੀ ਡਿਗਰੀਆਂ ਵਾਲੇ ਭੇਖੀ (ਸੰਤ ਜਾਂ ਬ੍ਰਹਮ ਗਿਆਨੀ) ਹਨ। ਪਰ ਜੇਕਰ ਪੰਥਕ ਤੌਰ ’ਤੇ ਵੇਖੀਏ, ਤਾਂ ਅਕਾਲ ਤਖ਼ਤ ਤੋਂ ਲਾਗੂ ਪੰਥਕ ਰਹਿਤ ਮਰਯਾਦਾ ਨਾ ਮੰਨਣ ਵਾਲਾ ਸਿੱਖ ਹੀ ਨਹੀਂ ਅਖਵਾ ਸਕਦਾ, ਸੰਤ ਜਾਂ ਬ੍ਰਹਮ ਗਿਆਨੀ ਤਾਂ ਬਹੁਤ ਦੂਰ ਦੀ ਗੱਲ ਹੈ। ਆਓ ਹੋਰ ਸਿੰਘਾਂ ਬਾਰੇ ਵਿਚਾਰ ਕਰਦੇ ਹਾਂ। ਜਿਨ•ਾਂ ਨੂੰ ਸਭ ਤੋਂ ਪਹਿਲਾਂ ਗੁਰੂ ਨਾਨਕ ਦੇਵ ਜੀ ਨਾਲ 54 ਸਾਲ ਰਹਿ ਕੇ ਰਬਾਬੀ ਦੀ ਸੇਵਾ ਕਰਦੇ ਰਹਿਣ ਦਾ ਮਾਣ ਹਾਸਿਲ ਹੈ, ਨੂੰ ਵੀ ਅਸੀਂ ਭਾਈ ਮਰਦਾਨਾ ਜੀ ਹੀ ਕਹਿੰਦੇ ਹਾਂ; ਜਿਨ•ਾਂ ਤੋਂ ਗੁਰੂ ਅਰਜਨ ਪਾਤਸ਼ਾਹ ਨੇ ਗੁਰੂ ਗ੍ਰੰਥ ਸਾਹਿਬ ਦੀ ਆਦਿ ਬੀੜ ਲਿਖਾਈ ਸੀ, ਉਹਨਾਂ ਨੂੰ ਅਸੀਂ ਸਤਿਕਾਰ ਨਾਲ ਭਾਈ ਗੁਰਦਾਸ ਜੀ ਕਹਿੰਦੇ ਹਾਂ। ਜਿਸ ਗੁਰਸਿੱਖ ਨੂੰ ਪਹਿਲੇ ਗ੍ਰੰਥੀ ਹੋਣ ਦਾ ਮਾਣ ਹਾਸਲ ਹੈ, ਜਿਨ•ਾਂ ਨੇ ਪੰਜ ਗੁਰੂ ਸਾਹਿਬਾਨਾਂ ਨੂੰ ਆਪਣੇ ਹੱਥਾਂ ਨਾਲ ਗੁਰਗੱਦੀ ਦੀ ਰਸਮ ਅਦਾ ਕੀਤੀ ਸੀ ਅਤੇ ਸਿੱਖ ਕੌਮ ਦੀ ਲਗਭਗ 110 ਸਾਲ ਸੇਵਾ ਕੀਤੀ ਹੈ, ਉਹਨਾਂ ਨੂੰ ਵੀ ਅਸੀਂ ਸਤਿਕਾਰ ਨਾਲ ਬਾਬਾ ਬੁੱਢਾ ਜੀ ਕਹਿ ਕੇ ਹੀ ਬੁਲਾਉਂਦੇ ਹਾਂ। ਅੱਗੇ ਗੁਰੂ ਤੇਗ ਬਹਾਦਰ ਸਾਹਿਬ ਨਾਲ ਸ਼ਹੀਦ ਹੋਣ ਵਾਲਿਆਂ ਨੂੰ ਵੀ ਅਸੀਂ ਭਾਈ ਦਇਆਲਾ ਜੀ, ਭਾਈ ਮਤੀ ਦਾਸ ਜੀ, ਭਾਈ ਸਤੀ ਦਾਸ ਜੀ ਹੀ ਪੁਕਾਰਦੇ ਹਾਂ। ਗੁਰੂ ਜੀ ਦੇ ਪੰਜ ਪਿਆਰੇ ਜਿਨ•ਾਂ ਨੇ ਸਭ ਤੋਂ ਪਹਿਲਾਂ ਆਪਣਾ ਸੀਸ ਭੇਟ ਕਰ ਕੇ ਅੰਮ੍ਰਿਤ ਦੀ ਦਾਤ ਪ੍ਰਾਪਤ ਕੀਤੀ ਸੀ ਉਨ•ਾਂ ਨੂੰ ਵੀ ਅਸੀਂ ਭਾਈ ਦਇਆ ਸਿੰਘ ਜੀ, ਭਾਈ ਧਰਮ ਸਿੰਘ ਜੀ, ਭਾਈ ਹਿੰਮਤ ਸਿੰਘ ਜੀ, ਭਾਈ ਮੋਹਕਮ ਸਿੰਘ ਜੀ, ਭਾਈ ਸਾਹਿਬ ਸਿੰਘ ਜੀ ਹੀ ਪੁਕਾਰਦੇ ਹਾਂ। ਉਸ ਤੋਂ ਬਾਅਦ ਗੁਰੂ ਜੀ ਦੇ ਚਾਰ ਸਾਹਿਬਜ਼ਾਦੇ, ਜਿਨ•ਾਂ ਆਪਣੇ ਲਈ ਨਹੀਂ, ਬਲਕਿ ਸਿੱਖ ਕੌਮ ਲਈ ਜ਼ੁਲਮ ਦਾ ਟਾਕਰਾ ਕਰਦਿਆਂ ਆਪਣੀਆਂ ਜਾਨਾਂ ਦੇ ਦਿੱਤੀਆਂ, ਉਹਨਾਂ ਨੂੰ ਵੀ ਅਸੀਂ ਸਤਿਕਾਰ ਨਾਲ ਸਾਹਿਬਜ਼ਾਦਾ ਅਜੀਤ ਸਿੰਘ ਜੀ, ਸਾਹਿਬਜ਼ਾਦਾ ਜੁਝਾਰ ਸਿੰਘ ਜੀ, ਸਾਹਿਬਜ਼ਾਦਾ ਜ਼ੋਰਾਵਰ ਸਿੰਘ ਜੀ, ਸਾਹਿਬਜ਼ਾਦਾ ਫਤਹਿ ਸਿੰਘ ਜੀ ਪੁਕਾਰਦੇ ਹਾਂ। ਗੁਰੂ ਗੋਬਿੰਦ ਸਿੰਘ ਜੀ ਨੇ ਜਿਨ•ਾਂ ਤੋਂ ਗੁਰੂ ਗ੍ਰੰਥ ਸਾਹਿਬ ਦੀ ਲਿਖਾਈ ਕਰਵਾਈ ਤੇ ਜਿਨ•ਾਂ ਆਪਣਾ ਬੰਦ-ਬੰਦ ਕਟਵਾਇਆ, ਜ਼ੁਲਮ ਨਾਲ ਲੜਦੇ ਹੋਏ ਆਪਣੇ 11 ਭਰਾ ਅਤੇ 7 ਪੁੱਤਰ ਸ਼ਹੀਦ ਕਰਵਾਏ ਸਨ, ਉਹਨਾਂ ਨੂੰ ਵੀ ਅਸੀਂ ਭਾਈ ਮਨੀ ਸਿੰਘ ਹੀ ਪੁਕਾਰਦੇ ਹਾਂ। ਗੁਰੂ ਅਰਜਨ ਪਾਤਸ਼ਾਹ ਨੇ ਜਿਸਨੂੰ ਗਲ ਨਾਲ ਲਾ ਕੇ ਕਿਹਾ ਸੀ ਕਿ :
ਮੰਝ ਪਿਆਰਾ ਗੁਰੂ ਕੋ, ਗੁਰੂ ਮੰਝ ਪਿਆਰਾ॥ ਮੰਝ ਗੁਰੂ ਕਾ ਬੋਹਿਥਾ, ਜਗ ਲੰਘਣਹਾਰਾ॥
ਉਸਨੂੰ ਵੀ ਅਸੀਂ ਭਾਈ ਕਹਿ ਕੇ ਹੀ ਬੁਲਾਉਂਦੇ ਹਾਂ। ਜਿਨ•ਾਂ ਜ਼ਾਲਮ ਹਕੂਮਤ ਦੀ ਇੱਟ ਨਾਲ ਇੱਟ ਵਜਾ ਦਿੱਤੀ, ਪਹਿਲਾ ਸਿੱਖ ਰਾਜ ਕਾਇਮ ਕੀਤਾ ਅਤੇ ਸ਼ਹੀਦ ਹੋਣ ਸਮੇਂ ਆਪਣੇ 4 ਸਾਲ ਦੇ ਬੱਚੇ ਦਾ ਕਲੇਜਾ ਆਪਣੇ ਮੂੰਹ ਵਿਚ ਪੁਆਇਆ ਸੀ, ਉਹਨਾਂ ਨੂੰ ਵੀ ਅਸੀਂ ਬਾਬਾ ਬੰਦਾ ਸਿੰਘ ਬਹਾਦਰ ਹੀ ਕਹਿੰਦੇ ਹਾਂ। ਬਾਬਾ ਦੀਪ ਸਿੰਘ ਦੀ ਸ਼ਹੀਦੀ ਬਾਰੇ ਕਿਸੇ ਨੂੰ ਸ਼ੱਕ ਨਹੀਂ ਹੋਣਾ ਚਾਹੀਦਾ ਕਿ ਉਹਨਾਂ ਨੇ ਇਤਨੀ ਵੱਡੀ ਉਮਰ ਵਿਚ ਆਪਣੇ ਖੰਡੇ ਦੇ ਜੌਹਰ ਦਿਖਾਏ ਸਨ।
ਭਾਰਤ ਦੀ ਆਜ਼ਾਦੀ ਵਿਚ, ਅਕਾਲੀ ਲਹਿਰ ਸਮੇਂ, ਵੱਡੇ ਘੱਲੂਘਾਰੇ ਵਿਚ, ਸਾਕਾ ਨਨਕਾਣਾ ਸਾਹਿਬ ਅਤੇ ਹੋਰ ਵੀ ਹਜ਼ਾਰਾਂ ਹੀ ਨਹੀਂ ਬਲਕਿ ਲੱਖਾਂ ਸਿੰਘ ਅੱਜ ਤੱਕ ਸ਼ਹੀਦ ਹੋਏ ਹਨ, ਪਰੰਤੂ ਅਸੀਂ ਸਭ ਨੂੰ ਹੀ ਭਾਈ ਜਾਂ ਬਾਬਾ ਕਹਿ ਕੇ ਪੁਕਾਰਦੇ ਹਾਂ। ਦਸ ਗੁਰੂ ਸਾਹਿਬਾਨਾਂ ਦੇ ਨਾਵਾਂ ਨਾਲ ਵੀ ਗੁਰਗੱਦੀ ਤੋਂ ਪਹਿਲਾਂ ਦੇ ਸਮੇਂ ਦੌਰਾਨ ਕਿਸੇ ਥਾਂ ਸੰਤ ਸ਼ਬਦ ਨਹੀਂ ਮਿਲਦਾ, ਜੇ ਮਿਲਦਾ ਹੈ ਤਾਂ ਉਹ ਨਾਮ ਗੁਰਸਿੱਖ ਹੈ ਜਿਵੇਂ ਕਿ ਭਾਈ ਗੁਰਦਾਸ ਜੀ ਫੁਰਮਾਉਂਦੇ ਹਨ :
‘‘ਸਤਿਗੁਰ ਨਾਨਕ ਦੇਉ ਆਪੁ ਉਪਾਇਆ। ਗੁਰੁ ਅੰਗਦੁ ਗੁਰਸਿਖੁ ਬਬਾਣੇ ਆਇਆ।
ਗੁਰਸਿਖੁ ਹੈ ਗੁਰ ਅਮਰੁ ਸਤਿਗੁਰ ਭਾਇਆ। ਰਾਮਦਾਸੁ ਗੁਰਸਿਖੁ ਗੁਰ ਸਦਵਾਇਆ।
ਗੁਰ ਅਰਜੁਨ ਗੁਰਸਿਖੁ ਪਰਗਟੀ ਆਇਆ। ਗੁਰਸਿਖੁ ਹਰਿਗੋਵਿੰਦ ਨ ਲੁਕੈ ਲੁਕਾਇਆ।’’
(ਭਾਈ ਗੁਰਦਾਸ ਜੀ, ਵਾਰ 20, ਪਉੜੀ 1)
ਆਉ ਹੁਣ ਵੇਖੀਏ ਕਿ ਬਾਣੀ ਅੰਦਰ ਸਜਾਏ ‘ਸੰਤ’ ਸ਼ਬਦ ਦਾ ਕੀ ਅਰਥ ਹੈ। ਫੁਰਮਾਨ ਹੈ :
ਹਰਿ ਇਕਸੈ ਦੀ ਮੈ ਟੇਕ ਹੈ ਜੋ ਸਿਰਿ ਸਭਨਾ ਸਮਰਥੁ॥ ਸਤਿਗੁਰਿ ਸੰਤੁ ਮਿਲਾਇਆ ਮਸਤਕਿ ਧਰਿ ਕੈ ਹਥੁ॥
ਵਡਾ ਸਾਹਿਬੁ ਗੁਰੂ ਮਿਲਾਇਆ ਜਿਨਿ ਤਾਰਿਆ ਸਗਲ ਜਗਤੁ॥’’
(ਪੰਨਾ 958)
ਕਿ ਗੁਰੂ ਨੇ ਮੈਨੂੰ ਵੱਡਾ ਸਾਹਿਬ ਮਿਲਾ ਦਿੱਤਾ ਹੈ। ਸਤਿਗੁਰੂ ਦੀ ਕਿਰਪਾ ਸਦਕਾ ਮੈਨੂੰ ਪ੍ਰਭੂ ਮਿਲ ਗਿਆ ਹੈ। ਇਸ ਸ਼ਬਦ ਅੰਦਰ ਵੀ ਸੰਤ ਸਬਦ ਕਿਸੇ ਭੇਖੀ ਮਨੁੱਖੀ ਲਈ ਨਹੀਂ ਬਲਕਿ ਪਰਮਾਤਮਾ ਲਈ ਹੀ ਵਰਤਿਆ ਹੈ। ਅੱਗੇ ਫੁਰਮਾਨ ਹੈ :
‘‘ਭਾਗੁ ਹੋਆ ਗੁਰਿ ਸੰਤੁ ਮਿਲਾਇਆ॥ ਪ੍ਰਭੁ ਅਬਿਨਾਸੀ ਘਰ ਮਹਿ ਪਾਇਆ॥
ਸੇਵ ਕਰੀ ਪਲੁ ਚਸਾ ਨ ਵਿਛੁੜਾ ਜਨ ਨਾਨਕ ਦਾਸ ਤੁਮਾਰੇ ਜੀਉ॥’’ (ਪੰਨਾ 97)
ਇਸ ਵਿਚ ਗੁਰੂ ਸਾਹਿਬ ਨੇ ਗੁਰੂ ਸੰਤ ਦੀ ਹੀ ਗੱਲ ਕੀਤੀ ਹੈ। ਉਪਰੋਕਤ ਦੋਹਾਂ ਫੁਰਮਾਨਾਂ ਅੰਦਰ ਆਏ ਗੁਰਿ ਅਤੇ ਸਤਿਗੁਰਿ ਦੇ ‘ਰ’ ਨੂੰ ਲੱਗੀ ਸਿਹਾਰੀ ਗੁਰਬਾਣੀ ਵਿਆਕਰਣ ਮੁਤਾਬਕ ਗੁਰੂ ਦੁਆਰਾ ਜਾਂ ਗੁਰੂ ਨੇ, ਦੀ ਲਖਾਇਕ ਹੈ ਤੇ ਅੱਗੇ ਆ ਕੇ ਸੰਤੁ ਸ਼ਬਦ ਦੇ ਪੈਰ ਥੱਲੇ ਲੱਗੀ ਔਂਕੜ ਇਕ ਵਚਨ ਭਾਵ ਇਕ ਦੀ ਲਖਾਇਕ ਹੈ। ਇਸ ਤੋਂ ਸਪੱਸ਼ਟ ਹੈ ਕਿ ਮੈਨੂੰ ਸੱਚੇ ਗੁਰੂ ਨੇ ਜਾਂ ਮੈਨੂੰ ਗੁਰੂ ਦੁਆਰਾ ਸੰਤੁ (ਪ੍ਰਭੂ) ਮਿਲ ਗਿਆ ਹੈ। ਇੱਥੇ ਸੰਤ ਸ਼ਬਦ ਪਰਮਾਤਮਾ ਲਈ ਆਇਆ ਹੈ ਕਿਉਂਕਿ ਇਤਿਹਾਸ ਜਾਂ ਗੁਰਬਾਣੀ ਮੁਤਾਬਕ ਵੀ ਕਿਸੇ ਵੀ ਗੁਰੂ ਸਾਹਿਬਾਨ ਨੇ ਆਪਣੇ ਸਿੱਖਾਂ ਨੂੰ ਕਿਸੇ ਦੇਹਧਾਰੀ ਸੰਤ ਦੇ ਲੜ ਨਹੀਂ ਬਲਕਿ ਕੇਵਲ ਇਕ ਪਰਮਾਤਮਾ ਦੇ ਨਾਲ ਜੋੜਿਆ ਸੀ। ਗੁਰੂ ਦਾ ਸ਼ਬਦ ਅਥਵਾ ਗਿਆਨ ਹੀ ਮਨੁੱਖ ਦਾ ਸਹਾਰਾ ਬਣਦਾ ਹੈ, ਉਸ ਦਾ ਮਾਰਗ-ਦਰਸ਼ਨ ਕਰਦਾ ਹੈ ਅਤੇ ਉਹਨੂੰ ਪ੍ਰਭੂ ਨਾਲ ਮਿਲਾ ਦਿੰਦਾ ਹੈ। ਗੁਰੂ ਅਰਜਨ ਦੇਵ ਜੀ ਦਾ ਬਚਨ ਹੈ :
ਜਿਉ ਮੰਦਰ ਕਉ ਥਾਮੈ ਥੰਮਨੁ॥ ਤਿਉ ਗੁਰ ਕਾ ਸਬਦੁ ਮਨਹਿ ਅਸਥੰਮਨੁ॥
ਜਿਉ ਪਾਖਾਣੁ ਨਾਵ ਚੜਿ ਤਰੈ॥ ਪ੍ਰਾਣੀ ਗੁਰ ਚਰਣ ਲਗਤੁ ਨਿਸਤਰੈ॥
ਜਿਉ ਅੰਧਕਾਰ ਦੀਪਕ ਪਰਗਾਸੁ॥ ਗੁਰ ਦਰਸਨੁ ਦੇਖਿ ਮਨਿ ਹੋਇ ਬਿਗਾਸੁ॥
ਜਿਉ ਮਹਾ ਉਦਿਆਨ ਮਹਿ ਮਾਰਗੁ ਪਾਵੈ॥ ਤਿਉ ਸਾਧੂ ਸੰਗਿ ਮਿਲਿ ਜੋਤਿ ਪ੍ਰਗਟਾਵੈ॥
ਤਿਨ ਸੰਤਨ ਕੀ ਬਾਛਉ ਧੂਰਿ॥ ਨਾਨਕ ਕੀ ਹਰਿ ਲੋਚਾ ਪੂਰਿ॥ (ਪੰਨਾ 282)
ਜਿਸ ਤਰ•ਾਂ ਮਕਾਨ ਦੀ ਛੱਤ ਨੂੰ ਥੰਮ• ਰੋਕ ਕੇ ਰੱਖਦਾ ਹੈ ਉਸੇ ਤਰ•ਾਂ ਗੁਰੂ ਦਾ ਸ਼ਬਦ ਮਨ ਵਿਚ ਵੱਸ ਕੇ ਮਨ ਦਾ ਸਹਾਰਾ ਬਣਦਾ ਹੈ। ਜਿਵੇਂ ਕੋਈ ਪੱਥਰ ਬੇੜੀ ਦੇ ਸਹਾਰੇ ਪਾਰ ਹੋ ਜਾਂਦਾ ਹੈ ਇਸੇ ਤਰ•ਾਂ ਪ੍ਰਾਣੀ ਗੁਰੂ ਦੇ ਚਰਨੀਂ ਲੱਗ ਕੇ (ਗੁਰੂ ਦਾ ਹੁਕਮ ਮੰਨ ਕੇ) ਸੰਸਾਰ ਸਾਗਰ ਤੋਂ ਪਾਰ ਹੋ ਜਾਂਦਾ ਹੈ। ਜਿਵੇਂ ਦੀਵਾ ਹਨੇਰਾ ਦੂਰ ਕਰ ਦਿੰਦਾ ਹੈ ਤਿਵੇਂ ਗੁਰੂ ਦੇ ਦਰਸ਼ਨ ਕਰਕੇ ਮਨ ਖਿੜ ਜਾਂਦਾ ਹੈ (ਦਰਸ਼ਨ ਤੋਂ ਭਾਵ ਗੁਰੂ ਸਾਹਿਬ ਦਾ ਹੁਕਮ ਮੰਨਣਾ ਹੈ) ਜਿਵੇਂ ਘਣੇ ਜੰਗਲਾਂ ਅੰਦਰ ਭੁੱਲਿਆ ਰਾਹੀ ਰਾਹ ਲੱਭ ਲੈਂਦਾ ਹੈ ਤਿਵੇਂ ਸਾਧ ਸੰਗਤ ਵਿਚ ਆਉਣ ਨਾਲ ਪ੍ਰਾਣੀ ਦੇ ਹਿਰਦੇ ਅੰਦਰ ਵਾਹਿਗੁਰੂ ਦੀ ਜੋਤ ਜਗਮਗਾ ਉਠਦੀ ਹੈ। ਉਸ (ਗੁਰੂ) ਸੰਤ ਦੀ ਨਾਨਕ ਧੂਰ ਮੰਗਦਾ ਹੈ। ਇੱਥੇ ਕਿਸੇ ਦੁਨੀਆਵੀ ਸੰਤ ਦੀ ਗੱਲ ਨਹੀਂ ਬਲਕਿ ਉਸ ਗੁਰੂ ਦੀ ਗੱਲ ਕੀਤੀ ਜਾ ਰਹੀ ਹੈ ਜਿਸ ਦੀ ਸਾਰੀ ਅਸ਼ਟਪਦੀ ਅੰਦਰ ਵਿਆਖਿਆ ਕੀਤੀ ਹੈ। ਇਤਿਹਾਸਕ ਤੌਰ ’ਤੇ ਵੀ ਗੁਰੂ ਨਾਨਕ ਜੋਤ, ਕਿਸੇ ਵੀ ਦੁਨੀਆਵੀ ਸੰਤ ਜਾਂ ਬ੍ਰਹਮ ਗਿਆਨੀ ਕੋਲ ਪਰਮਾਤਮਾ ਦੀ ਪ੍ਰਾਪਤੀ ਲਈ ਨਹੀਂ ਗਏ।
‘‘ਗਿਆਨ ਅੰਜਨੁ ਗੁਰਿ ਦੀਆ ਅਗਿਆਨ ਅੰਧੇਰ ਬਿਨਾਸੁ॥ ਹਰਿ ਕਿਰਪਾ ਤੇ ਸੰਤ ਭੇਟਿਆ ਨਾਨਕ ਮਨਿ ਪਰਗਾਸੁ॥ (ਪੰਨਾ 293)
ਇਸ ਸਲੋਕ ਦੇ ਅੰਦਰ ਗੁਰੂ ਅਰਜਨ ਪਾਤਸ਼ਾਹ ਫੁਰਮਾ ਰਹੇ ਹਨ ਕਿ ਗੁਰੂ ਨੇ ਮੈਨੂੰ ਗਿਆਨ ਬਖਸ਼ ਦਿੱਤਾ ਹੈ ਤੇ ਮੇਰਾ ਅਗਿਆਨਤਾ ਦਾ ਹਨੇਰਾ ਦੂਰ ਹੋ ਗਿਆ ਹੈ। ਪਰਮਾਤਮਾ ਦੀ ਕ੍ਰਿਪਾ ਨਾਲ ਮੈਨੂੰ ਗੁਰੂ ਸੰਤ ਮਿਲ ਗਿਆ ਹੈ ਅਤੇ ਮੇਰਾ ਮਨ ਖਿੜ ਗਿਆ ਹੈ। ਅੱਗੇ ਸਾਧ ਦੀ ਸ਼ੋਭਾ ਕਰਦੇ ਹੋਏ ਦੱਸਦੇ ਹਨ ਕਿ :
‘‘ਸਾਧ ਕੀ ਸੋਭਾ ਸਾਧ ਬਨਿ ਆਈ॥  ਨਾਨਕ ਸਾਧ ਪ੍ਰਭ ਭੇਦੁ ਨ ਭਾਈ॥’’ (ਪੰਨਾ 272)
ਸਾਧੂ ਤੇ ਪਰਮਾਤਮਾ ਵਿਚ ਕੋਈ ਫਰਕ ਨਹੀਂ ਹੈ ਜਿਵੇਂ ਗੁਰੂ ਤੇ ਪਰਮਾਤਮਾ ਵਿਚ ਕੋਈ ਫਰਕ ਨਹੀਂ ਹੈ। ਗੁਰੂ ਸਾਹਿਬ ਦਾ ਫੁਰਮਾਣ ਹੈ ‘‘ਗੁਰੁ ਪ੍ਰਮੇਸਰੁ ਏਕੋ ਜਾਣੁ॥’’ ਇਸ ਅਸ਼ਟਪਦੀ ਅੰਦਰ ਪ੍ਰਭੂ (ਸਾਧ) ਦੀ ਗੱਲ ਕੀਤੀ ਗਈ ਹੈ ਕਿਉਂਕਿ ਇਹ ਸਾਰੀਆਂ ਦਾਤਾਂ ਪ੍ਰਭੂ ਤੋਂ ਹੀ ਪਾਈਆਂ ਜਾ ਸਕਦੀਆਂ ਹਨ (ਨਾ ਕਿ ਦੇਹਧਾਰੀ ਸਾਧ ਕੋਲੋਂ) ਅੱਗੇ ਬ੍ਰਹਮਗਿਆਨੀ ਦੀ ਉਪਮਾ ਕਰਦੇ ਹੋਏ ਗੁਰੂ ਸਾਹਿਬ ਫੁਰਮਾ ਰਹੇ ਹਨ-
‘‘ਬ੍ਰਹਮ ਗਿਆਨੀ ਸਦਾ ਨਿਰਲੇਪ॥.....
ਬ੍ਰਹਮ ਗਿਆਨੀ ਕੈ ਮਿਤ੍ਰ ਸਤ੍ਰ ਸਮਾਨਿ॥.....
ਬ੍ਰਹਮ ਗਿਆਨੀ ਕਾ ਨਹੀ ਬਿਨਾਸ॥.....
ਬ੍ਰਹਮ ਗਿਆਨੀ ਸੰਗਿ ਸਗਲ ਉਧਾਰੁ॥ ਨਾਨਕ ਬ੍ਰਹਮ ਗਿਆਨੀ ਜਪੈ ਸਗਲ ਸੰਸਾਰੁ॥.....
ਬ੍ਰਹਮ ਗਿਆਨੀ ਕਉ ਖੋਜਹਿ ਮਹੇਸੁਰ॥ ਨਾਨਕ ਬ੍ਰਹਮ ਗਿਆਨੀ ਆਪਿ ਪਰਮੇਸੁਰ॥.....
ਬ੍ਰਹਮ ਗਿਆਨੀ ਸਰਬ ਕਾ ਠਾਕੁਰੁ॥.....
ਬ੍ਰਹਮ ਗਿਆਨੀ ਕਾ ਅੰਤੁ ਨ ਪਾਰੁ॥’’.....
‘‘ਬ੍ਰਹਮ ਗਿਆਨੀ ਸਭ ਸ੍ਰਿਸਟਿ ਕਾ ਕਰਤਾ॥ ਬ੍ਰਹਮ ਗਿਆਨੀ ਸਦ ਜੀਵੈ ਨਹੀ ਮਰਤਾ॥
ਬ੍ਰਹਮ ਗਿਆਨੀ ਮੁਕਤਿ ਜੁਗਤਿ ਜੀਅ ਕਾ ਦਾਤਾ॥ ਬ੍ਰਹਮ ਗਿਆਨੀ ਪੂਰਨ ਪੁਰਖੁ ਬਿਧਾਤਾ॥
ਬ੍ਰਹਮ ਗਿਆਨੀ ਅਨਾਥ ਕਾ ਨਾਥੁ॥ ਬ੍ਰਹਮ ਗਿਆਨੀ ਕਾ ਸਭ ਊਪਰਿ ਹਾਥੁ॥
ਬ੍ਰਹਮ ਗਿਆਨੀ ਕਾ ਸਗਲ ਅਕਾਰੁ॥ ਬ੍ਰਹਮ ਗਿਆਨੀ ਆਪਿ ਨਿਰੰਕਾਰੁ॥
ਬ੍ਰਹਮ ਗਿਆਨੀ ਕੀ ਸੋਭਾ ਬ੍ਰਹਮ ਗਿਆਨੀ ਬਨੀ॥ ਨਾਨਕ ਬ੍ਰਹਮ ਗਿਆਨੀ ਸਰਬ ਕਾ ਧਨੀ॥’’ (ਪੰਨਾ 272-74)
ਇਸ ਅਨੁਸਾਰ ਇਹ ਸਭ ਦਾਤਾਂ ਪਰਮਾਤਮਾ ਤੋਂ ਬਗ਼ੈਰ ਕਿਸੇ ਹੋਰ ਤੋਂ ਪ੍ਰਾਪਤ ਨਹੀਂ ਹੋ ਸਕਦੀਆਂ। ਪਰੰਤੂ ਇਸ਼ਤਿਹਾਰਾਂ ਵਿਚ ਕੇਵਲ ਬ੍ਰਹਮ ਗਿਆਨੀ ਹੀ ਨਹੀਂ ਬਲਕਿ ਪੂਰਨ ਬ੍ਰਹਮਗਿਆਨੀ ਦੀ ਡਿਗਰੀ ਵੀ ਸਾਨੂੰ ਪੜ•ਨ ਨੂੰ ਮਿਲਦੀ ਹੈ। ਇਸ ਅਸ਼ਟਪਦੀ ਵਿਚ ਬ੍ਰਹਮਗਿਆਨੀ ਸ਼ਬਦ ਪਰਮਾਤਮਾ  ਈ ਵਰਤਿਆ ਗਿਆ ਹੈ। ਜਦੋਂ ਬ੍ਰਹਮਗਿਆਨੀ ਹੀ ਪਰਮਾਤਮਾ ਹੈ ਫਿਰ ਅਸੀਂ ਪੂਰਨ ਬ੍ਰਹਮਗਿਆਨੀ ਕਿਸ ਪਰਮਾਤਮਾ ਨਾਲ ਜੋੜ ਰਹੇ ਹਾਂ? ਕੀ ਕੋਈ ਪੂਰਨ ਪਰਮਾਤਮਾ ਜਾਂ ਅਧੂਰਾ ਪਰਮਾਤਮਾ ਵੀ ਹੈ? ਜਿਸ ਅਸ਼ਟਪਦੀ ਅੰਦਰ ‘ਸੰਤ ਦੀ ਨਿੰਦਿਆ’ ਜਾਂ ‘ਸੰਤ ਦੋਖੀ’ ਬਾਰੇ ਲਿਖਿਆ ਹੈ ਉਸ ਵਿਚ ਸੰਤ ਪਰਮਾਤਮਾ ਦੀ ਗੱਲ ਕੀਤੀ ਗਈ ਹੈ ਕਿਉਂਕਿ ਇਸ ਅਸ਼ਟਪਦੀ ਦੇ ਅਠਵੇਂ ਪਦੇ ਅੰਦਰ ਗੁਰੂ ਸਾਹਿਬ ਸਰਲ ਸ਼ਬਦਾਂ ਵਿਚ ਪਰਮਾਤਮਾ ਦੀ ਉਸਤਤਿ ਕਰ ਰਹੇ ਹਨ।
ਸਭ ਘਟ ਤਿਸ ਕੇ ਓਹੁ ਕਰਨੈਹਾਰੁ॥ ਸਦਾ ਸਦਾ ਤਿਸ ਕਉ ਨਮਸਕਾਰੁ॥
ਪ੍ਰਭ ਕੀ ਉਸਤਤਿ ਕਰਹੁ ਦਿਨੁ ਰਾਤਿ॥ ਤਿਸਹਿ ਧਿਆਵਹੁ ਸਾਸਿ ਗਿਰਾਸਿ॥
ਸਭੁ ਕਛੁ ਵਰਤੈ ਤਿਸ ਕਾ ਕੀਆ॥ ਜੈਸਾ ਕਰੇ ਤੈਸਾ ਕੋ ਥੀਆ॥
ਅਪਨਾ ਖੇਲੁ ਆਪਿ ਕਰਨੈਹਾਰੁ॥ ਦੂਸਰ ਕਉਨੁ ਕਹੈ ਬੀਚਾਰੁ॥
ਜਿਸ ਨੋ ਕ੍ਰਿਪਾ ਕਰੈ ਤਿਸੁ ਆਪਨ ਨਾਮੁ ਦੇਇ॥ ਬਡਭਾਗੀ ਨਾਨਕ ਜਨ ਸੇਇ॥ 8॥ (ਪੰਨਾ 280)
ਚਰਨਾਂ (ਪੈਰਾਂ) ਬਾਰੇ ਕੁਝ ਅਗਿਆਨੀ ਸਿੱਖਾਂ ਨੂੰ ਭੁਲੇਖਾ ਪਿਆ ਹੈ ਕਿ ਬਿਨਾਂ ਗੁਰਮਤਿ ਦੀ ਰਹਿਣੀ ਦੇ, ਸਿਰਫ਼ ਆਪੇ ਬਣੇ ਸੰਤ (ਜਾਂ ਬ੍ਰਹਮਗਿਆਨੀ, ਬ੍ਰਹਮਜੋਗੀ) ਦੇ ਚਰਨਾਂ ’ਤੇ ਸਿਰ ਧਰ ਕੇ ਜਾਂ ਚਰਨ ਧੂੜ (ਮਿੱਟੀ) ਲੈ ਕੇ ਪਰਮਾਤਮਾ ਦੀ ਪ੍ਰਾਪਤੀ ਹੋ ਜਾਣੀ ਹੈ ਭਾਵੇਂ ਅਜੇ ਤੱਕ ਉਹ (ਆਪੇ ਬਣੇ ਸੰਤ) ਆਪ ਵੀ ਪਰਮਾਤਮਾ ਦੀ ਪ੍ਰਾਪਤੀ ਲਈ ਭੋਰਿਆਂ ਅੰਦਰ ਤਪੱਸਿਆ ਕਰਦੇ ਹੋਣ। ਜਦੋਂ ਕਿ ਸਾਡਾ ਅਤੇ ਆਪੇ ਬਣੇ ਇਹਨਾਂ ਪਖੰਡੀਆਂ ਦਾ ਗੁਰੂ ਇਕ ਹੀ ਹੈ ਅਤੇ ਇਸ ਅਨੁਸਾਰ ਅਸੀਂ ਗੁਰੂ ਭਾਈ ਹੁੰਦੇ ਹੋਏ ਵੀ ਸਾਰੀਆਂ ਦਾਤਾਂ, ਗੁਰੂ ਤੋਂ ਨਾ ਮੰਗਦੇ ਹੋਏ, ਇਹਨਾਂ ਤੋਂ ਪ੍ਰਾਪਤ ਕਰਨ ਦੀ ਆਸ ਰੱਖਦੇ ਹਾਂ। ਬਾਣੀ ਸਾਨੂੰ ਦੱਸਦੀ ਹੈ ਕਿ ਹੁਕਮਾਂ ਰੂਪੀ (ਚਰਨਾਂ) ਨੂੰ ਹਿਰਦੇ ਅੰਦਰ ਵਸਾ ਕੇ ਜੀਵਨ ਵਿਚ ਢਾਲਣਾ ਹੈ। ਗੁਰਬਾਣੀ ਫੁਰਮਾਨ ਹੈ :
ਗੁਰ ਕੇ ਚਰਣ ਮਨ ਮਾਹਿ ਵਸਾਇ॥ (ਪੰਨਾ 1335)
ਗੁਰ ਕਾ ਨਾਮੁ ਜਪਿਓ ਦਿਨੁ ਰਾਤੀ ਗੁਰ ਕੇ ਚਰਨ ਮਨਿ ਧਾਰਿਆ॥
ਗੁਰ ਕੀ ਧੂਰਿ ਕਰਉ ਨਿਤ ਮਜਨੁ ਕਿਲਵਿਖ ਮੈਲੁ ਉਤਾਰਿਆ॥ (ਪੰਨਾ 1218)
ਗੁਰ ਕੇ ਪਗ ਸਿਮਰਉ ਦਿਨੁ ਰਾਤੀ ਮਨਿ ਹਰਿ ਹਰਿ ਹਰਿ ਬਸਿਆ॥ (ਪੰਨਾ 1319)
ਹਿਰਦੈ ਚਰਣ ਸਬਦੁ ਸਤਿਗੁਰ ਕੋ ਨਾਨਕ ਬਾਂਧਿਉ ਪਾਲ॥ (ਪੰਨਾ 680)
ਕਈ ਥਾਵਾਂ ’ਤੇ ਗੁਰੂ ਸਾਹਿਬ ਨੇ ਸਾਧ ਸੰਗਤ ਵਿਚ ਜੁੜਨ ਵਾਲਿਆਂ ਗੁਰਸਿੱਖਾਂ, ਜਿਨ•ਾਂ ਦਾ ਜੀਵਨ ਗੁਰੂ ਦੀ ਸਿੱਖਿਆ ਅਨੁਸਾਰ ਹੋਵੇ, ਲਈ ਵੀ ਸੰਤ ਸ਼ਬਦ ਦੀ ਵਰਤੋਂ ਕੀਤੀ ਹੈ, ਜਿਵੇਂ :
ਸੰਤ ਜਨਾ ਮਿਲਿ ਹਰਿ ਜਸੁ ਗਾਇਓ॥ (ਪੰਨਾ 720)
ਆਵਹੁ ਸੰਤ ਪਿਆਰਿਹੋ ਅਕਥ ਕੀ ਕਰਹ ਕਹਾਣੀ॥ (ਪੰਨਾ 918)
ਸੰਤ ਸਭਾ ਗੁਣ ਗਿਆਨੁ ਬੀਚਾਰੁ॥ (ਪੰਨਾ 1343)
ਜਿਵੇਂ ਗੁਰੂ ਸਾਹਿਬ ਨੇ ਪਰਮਾਤਮਾ ਨੂੰ ਮਿਲਣ ਦਾ ਇਕੋ ਇਕ ਤਰੀਕਾ ਮੂਲ ਮੰਤਰ ਅੰਦਰ ਗੁਰੂ ਦੀ ਕਿਰਪਾ (ਗੁਰਪ੍ਰਸਾਦਿ) ਹੀ ਦੱਸਿਆ ਹੈ ਇਸੇ ਤਰ•ਾਂ ਗੁਰੂ ਲਈ ਸੰਤਨ ਜਾਂ ਸੰਤ ਸ਼ਬਦ ਬਾਣੀ ਅੰਦਰ ਬਹੁਤ ਜਗ•ਾ ਆਇਆ ਹੈ। ਗੁਰਬਾਣੀ ਫੁਰਮਾਨ ਹੈ :
ਸੰਤਨ ਕੈ ਪਰਸਾਦਿ ਹਰਿ ਹਰਿ ਪਾਇਆ ਰਾਮ॥ (ਪੰਨਾ 543)
ਪੀ ਅੰਮ੍ਰਿਤੁ ਸੰਤਨ ਪਰਸਾਦਿ॥ ਵਡੇ ਭਾਗ ਹੋਵਹਿ ਤਉ ਪਾਈਐ ਬਿਨੁ ਜਿਹਵਾ ਕਿਆ ਜਾਣੈ ਸੁਆਦੁ॥ (ਪੰਨਾ 892)
ਸੰਤ ਪ੍ਰਸਾਦਿ ਨਾਨਕ ਹਰਿ ਭੇਟੇ ਮਨ ਤਨ ਸੀਤਲ ਧ੍ਰਾਪੇ॥ (ਪੰਨਾ 209)
ਗੁਰਬਾਣੀ ਫੁਰਮਾਨ ਹੈ :
ਕਬੀਰ ਸੇਵਾ ਕਉ ਦੁਇ ਭਲੇ ਏਕੁ ਸੰਤੁ ਇਕੁ ਰਾਮੁ॥ ਰਾਮੁ ਜੁ ਦਾਤਾ ਮੁਕਤਿ ਕੋ ਸੰਤੁ ਜਪਾਵੈ ਨਾਮੁ॥ (ਪੰਨਾ 1373)
ਕਬੀਰ ਜੀ ਸਮਝਾ ਰਹੇ ਹਨ ਕਿ ਰਾਮ (ਪਰਮਾਤਮਾ) ਮੁਕਤੀ ਦਾਤਾ ਹੈ ਤੇ ਸੰਤ (ਗੁਰੂ) ਨਾਮ ਜਪਾਉਂਦਾ ਹੈ ਕਿਉਂਕਿ ਨਾਮ ਦੀ ਪ੍ਰਾਪਤੀ ਕੇਵਲ ਗੁਰੂ ਤੋਂ ਹੀ ਹੋਣੀ ਹੈ । ਫੁਰਮਾਨ ਹੈ :
ਬਿਨੁ ਸਤਿਗੁਰ ਕੋ ਨਾਉ ਨ ਪਾਏ ਪ੍ਰਭ ਐਸੀ ਬਣਤ ਬਣਾਈ ਹੇ॥ (ਪੰਨਾ 1046)
ਸਤਿਗੁਰੁ ਸਿਖ ਕਉ ਨਾਮ ਧਨੁ ਦੇਇ॥ (ਪੰਨਾ 286)
ਬਿਨੁ ਸਤਿਗੁਰ ਹਰਿ ਨਾਮੁ ਨ ਲਭਈ ਲਖ ਕੋਟੀ ਕਰਮ ਕਮਾਉ॥ (ਪੰਨਾ 40)
ਇੰਨਾ ਕੁਝ ਸਪੱਸ਼ਟ ਹੋਣ ਦੇ ਬਾਵਜੂਦ ਵੀ ਉਪਰੋਕਤ ਆਏ ਸੰਤ ਸ਼ਬਦ ਦੇ ਅਰਥ ਅਸੀਂ ਭੇਖੀ ਸੰਤ ਹੀ ਕਰੀ ਜਾ ਰਹੇ ਹਾਂ ਜਦੋਂ ਕਿ ਗੁਰੂ ਤੋਂ ਬਿਨਾਂ ਨਾਮ ਦੀ ਪ੍ਰਾਪਤੀ ਹੋ ਹੀ ਨਹੀਂ ਸਕਦੀ। ਅੱਗੇ ਫੁਰਮਾਨ ਹੈ :
ਅੰਮ੍ਰਿਤ ਬਚਨ ਸਾਧ ਕੀ ਬਾਣੀ॥ (ਪੰਨਾ 744)
ਇਸ ਵਿਚ ਵੀ ਗੁਰੂ ਸਾਹਿਬ ਕਿਸੇ ਭੇਖੀ ਦੀ ਬਾਣੀ ਦੀ ਗੱਲ ਨਹੀਂ ਕਰ ਰਹੇ ਬਲਕਿ ‘‘ਅੰਮ੍ਰਿਤ ਬਚਨ ਸਤਿਗੁਰ ਕੀ ਬਾਣੀ’’ (ਪੰਨਾ 494) ਦੀ ਗੱਲ ਕਰ ਰਹੇ ਹਨ ਕਿਉਂਕਿ :
ਸਤਿਗੁਰੂ ਬਿਨਾ ਹੋਰ ਕਚੀ ਹੈ ਬਾਣੀ॥ ਬਾਣੀ ਤ ਕਚੀ ਸਤਿਗੁਰੂ ਬਾਝਹੁ ਹੋਰ ਕਚੀ ਬਾਣੀ॥ (ਪੰਨਾ 920)
ਅੱਗੇ ਫੁਰਮਾਨ ਹੈ :
ਇਹ ਨੀਸਾਣੀ ਸਾਧ ਕੀ ਜਿਸੁ ਭੇਟਤ ਤਰੀਐ॥ (ਪੰਨਾ 320)
ਸੰਤ ਸਰਨਿ ਜੋ ਜਨੁ ਪਰੈ ਸੋ ਜਨੁ ਉਧਰਨਹਾਰ॥ (ਪੰਨਾ 279)
ਕਿ ਸਾਧ (ਗੁਰੂ), ਸੰਤ (ਗੁਰੂ) ਦੀ ਸ਼ਰਨ ਪੈ ਕੇ ਜਾਂ ਮਿਲ ਕੇ ਸੰਸਾਰ ਸਾਗਰ ਤੋਂ ਪਾਰ ਹੋਇਆ ਜਾ ਸਕਦਾ ਹੈ। ਇੱਥੇ ਸੰਤ ਜਾਂ ਸਾਧ ਸ਼ਬਦ ਭੇਖੀਆਂ ਲਈ ਨਹੀਂ ਬਲਕਿ ਗੁਰੂ ਲਈ ਹਨ ਕਿਉਂਕਿ ਗੁਰੂ ਸਾਹਿਬ ਫੁਰਮਾਉਂਦੇ ਹਨ :
ਗੁਰ ਬਿਨੁ ਕਿਨੈ ਨ ਪਾਇਓ ਕੇਤੀ ਕਹੈ ਕਹਾਏ॥ (ਪੰਨਾ 420)
ਗੁਰ ਬਿਨੁ ਸੁਰਤਿ ਨ ਸਿਧਿ ਗੁਰੂ ਬਿਨੁ ਮੁਕਤਿ ਨ ਪਾਵੈ॥ (ਪੰਨਾ 1399)
ਗੁਰੁ ਜਹਾਜੁ ਖੇਵਟੁ ਗੁਰੂ ਗੁਰ ਬਿਨੁ ਤਰਿਆ ਨ ਕੋਇ॥ (ਪੰਨਾ 1401)
 ਗੁਰੂ ਸਾਹਿਬ ਕਹਿੰਦੇ ਹਨ ਕਿ ਕੋਈ ਜਿੰਨਾ ਮਰਜ਼ੀ ਕਹੀ ਜਾਵੇ ਪਰ ਗੁਰੂ ਬਿਨਾਂ ਮੁਕਤੀ ਪ੍ਰਾਪਤ ਨਹੀਂ ਹੋ ਸਕਦੀ। ਗੁਰੂ ਸਾਹਿਬ ਤਾਂ ਇੱਥੋਂ ਤੱਕ ਕਹਿੰਦੇ ਹਨ ਮਤ ਕੋਈ ਭੁੱਲ ਜਾਵੇ ਤੇ ਸਮਝੇ ਕਿ ਗੁਰੂ ਬਿਨਾਂ ਕੋਈ ਸੰਸਾਰ ਸਾਗਰ ਪਾਰ ਕਰਵਾ ਸਕਦਾ ਹੈ; ਪਰ ਅਸੀਂ ਜ਼ਰੂਰ ਭੁਲੇਖੇ ਵਿਚ ਹਾਂ। ਫੁਰਮਾਨ ਹੈ :
ਮਤ ਕੋ ਭਰਮਿ ਭੁਲੈ ਸੰਸਾਰਿ॥  ਗੁਰ ਬਿਨੁ ਕੋਇ ਨ ਉਤਰਸਿ ਪਾਰਿ॥...
ਕਹੁ ਨਾਨਕ ਪ੍ਰਭਿ ਇਹੈ ਜਨਾਈ॥ ਬਿਨੁ ਗੁਰ ਮੁਕਤਿ ਨ ਪਾਈਐ ਭਾਈ॥ (ਪੰਨਾ 864)
ਸੰਤ ਦੀ ਪਰਿਭਾਸ਼ਾ ਗੁਰੂ ਗ੍ਰੰਥ ਸਾਹਿਬ ਜੀ ਵਿਚ ਇਸ ਤਰ•ਾਂ ਆਈ ਹੈ :
ਆਠ ਪਹਰ ਨਿਕਟਿ ਕਰਿ ਜਾਨੈ॥ ਪ੍ਰਭ ਕਾ ਕੀਆ ਮੀਠਾ ਮਾਨੈ॥
ਏਕੁ ਨਾਮੁ ਸੰਤਨ ਆਧਾਰੁ॥ ਹੋਇ ਰਹੇ ਸਭ ਕੀ ਪਗ ਛਾਰੁ॥ 1॥
ਸੰਤ ਰਹਤ ਸੁਨਹੁ ਮੇਰੇ ਭਾਈ॥ ਉਆ ਕੀ ਮਹਿਮਾ ਕਥਨੁ ਨ ਜਾਈ॥ 1॥ ਰਹਾਉ॥
ਵਰਤਣਿ ਜਾ ਕੈ ਕੇਵਲ ਨਾਮ॥ ਅਨੰਦ ਰੂਪ ਕੀਰਤਨੁ ਬਿਸ੍ਰਾਮ॥
ਮਿਤ੍ਰ ਸਤ੍ਰੁ ਜਾ ਕੈ ਏਕ ਸਮਾਨੈ॥ ਪ੍ਰਭ ਅਪੁਨੇ ਬਿਨੁ ਅਵਰੁ ਨ ਜਾਨੈ॥ 2॥
ਕੋਟਿ ਕੋਟਿ ਅਘ ਕਾਟਨਹਾਰਾ॥ ਦੁਖ ਦੂਰਿ ਕਰਨ ਜੀਅ ਕੇ ਦਾਤਾਰਾ॥
ਸੂਰਬੀਰ ਬਚਨ ਕੇ ਬਲੀ॥ ਕਉਲਾ ਬਪੁਰੀ ਸੰਤੀ ਛਲੀ॥ 3॥
ਤਾ ਕਾ ਸੰਗੁ ਬਾਛਹਿ ਸੁਰਦੇਵ॥ ਅਮੋਘ ਦਰਸੁ ਸਫਲ ਜਾ ਕੀ ਸੇਵ॥
ਕਰ ਜੋੜਿ ਨਾਨਕੁ ਕਰੇ ਅਰਦਾਸਿ॥ ਮੋਹਿ ਸੰਤਹ ਟਹਲ ਦੀਜੈ ਗੁਣਤਾਸਿ॥ 4॥ (ਪੰਨਾ 392)
‘‘ਜਿਨਾ ਸਾਸਿ ਗਿਰਾਸਿ ਨ ਵਿਸਰੈ ਹਰਿ ਨਾਮਾਂ ਮਨਿ ਮੰਤੁ॥
ਧੰਨੁ ਸਿ ਸੇਈ ਨਾਨਕਾ ਪੂਰਨੁ ਸੋਈ ਸੰਤੁ॥’’ (ਪੰਨਾ 319)
ਅਜੋਕੇ ਸਮੇਂ ਦੇ ਸੰਤ, ਬ੍ਰਹਮਗਿਆਨੀ, ਬ੍ਰਹਮਜੋਗੀਆਂ ਦਾ ਜੀਵਨ ਅਗਰ ਉਪਰੋਕਤ ਦੱਸੇ ਗੁਣਾਂ ਨਾਲ ਮਿਲਾਈਏ ਤਾਂ ਇਹ ਉਸ ਤੋਂ ਕੋਹਾਂ ਦੂਰ ਹਨ। ਗੁਰਮਤਿ ਤੋਂ ਉਲਟ ਕਿਹੜਾ ਕਰਮ ਕਾਂਡ ਹੈ ਜੋ ਇਹ ਨਹੀਂ ਕਰਦੇ। ਉਹ ਕਿਹੜਾ ਔਗੁਣ ਹੈ ਜਿਸ ਨਾਲ ਸਿੱਖ ਤਨਖਾਹੀਆ ਹੋ ਜਾਂਦਾ ਹੈ ਤੇ ਜੋ ਇਹਨਾਂ ਵਿਚ ਨਾ ਹੋਵੇ। ਸਭ ਤੋਂ ਪਹਿਲਾਂ ਇਹਨਾਂ ਨੇ ਅੰਮ੍ਰਿਤ ਦੀਆਂ ਹੀ ਵੰਡੀਆਂ ਪਾ ਦਿੱਤੀਆਂ ਹਨ ਅਤੇ ਹਰ ਉਸ ਅੰਮ੍ਰਿਤਧਾਰੀ ਨੂੰ ਵੀ ਦੁਬਾਰਾ ਅੰਮ੍ਰਿਤ ਛਕਾਉਂਦੇ ਹਨ ਜਿਸ ਨੇ ਇਹਨਾਂ ਦੇ ਡੇਰੇ ਦਾ ਅੰਮ੍ਰਿਤ ਨਾ ਛਕਿਆ ਹੋਵੇ। ਇਹਨਾਂ ਨੇ ਕਿਹੜਾ ਆਪਣਾ ਸੀਸ ਭੇਟ ਕੀਤਾ ਹੈ ਜੋ ਇਹਨਾਂ ਨੂੰ ਅੰਮ੍ਰਿਤ ਦੀ ਕੀਮਤ ਦਾ ਪਤਾ ਹੋਵੇ। ਇਹਨਾਂ ਤਾਂ ਗੁਰੂ ਦੀ ਸਿੱਖਿਆ ਛੱਡ ਕੇ ਆਪਣੀ ਮੱਤ ਅਨੁਸਾਰ ਹੀ ਸਭ ਕੁਝ ਕਰਨਾ ਹੈ। ਅਕਾਲ ਤਖ਼ਤ ਤੋਂ ਲਾਗੂ ਪੰਥਕ ਰਹਿਤ ਮਰਯਾਦਾ ਇਹਨਾਂ ਨੂੰ ਪਸੰਦ ਨਹੀਂ ਕਿਉਂਕਿ ਉਹ ਸਾਰੇ ਪੰਥ ਨੇ ਰਲ ਕੇ ਬਣਾਈ ਹੈ ਨਾ ਕਿ ਕਿਸੇ ਇਕ ਸੰਤ, ਇਕ ਤਖ਼ਤ ਦੇ ਜਥੇਦਾਰ ਨੇ। ਗੁਰੂ ਸਾਹਿਬ ਨੂੰ ਇਹ ਜ਼ਬਰਦਸਤੀ ਹੀ ਭੋਗ ਲੁਆਉਣ ਲੱਗ ਪਏ ਹਨ। ਇਹ ਬੀਮਾਰੀ ਪਤਾ ਨਹੀਂ ਕਦੋਂ ਅਤੇ ਕਿਸ ਤਰ•ਾਂ ਸਿੱਖ ਕੌਮ ਅੰਦਰ ਦਾਖ਼ਲ ਹੋ ਗਈ। ਅਸੀਂ ਗੁਰੂ ਸਾਹਿਬ ਦਾ ਉਹ ਹੁਕਮ ਭੁੱਲ ਗਏ ਹਾਂ ਕਿ ‘‘ਆਤਮਾ ਗ੍ਰੰਥ ਵਿਚ ਤੇ ਸਰੀਰ ਪੰਥ ਵਿਚ’’। ਜਦੋਂ ਕਿ ਅਸੀਂ ਆਪਣੇ ਹੱਥੀਂ ਪੰਜ ਪਿਆਰਿਆਂ ਨੂੰ (ਸਰੀਰਕ ਤੌਰ ’ਤੇ ਗੁਰੂ ਮੰਨਦੇ ਹੋਏ) ਸਭ ਤੋਂ ਪਹਿਲਾਂ ਕੜਾਹ ਪ੍ਰਸ਼ਾਦ ਵਰਤਾਉਂਦੇ ਹਾਂ, ਤਦ ਪਤਾ ਨਹੀਂ ਕਿ ਇਹ ਸਭ ਕੁਝ ਆਪਣੇ ਲਈ ਵਧੀਆ ਵਧੀਆ ਪਦਾਰਥਾਂ ਨੂੰ ਛਕਣ ਛਕਾਉਣ ਲਈ, ਵਧੀਆ-ਵਧੀਆ ਵਸਤਾਂ ਪ੍ਰਾਪਤ ਕਰਨ ਲਈ ਹੀ ਕਰ ਰਹੇ ਹਾਂ? (ਜਿਵੇਂ ਅੱਜ ਤੱਕ ਪੰਡਿਤ ਕਰਦਾ ਆ ਰਿਹਾ ਹੈ)।

ਹਰ ਡੇਰੇ ਅੰਦਰ 15-15 ਸਾਲਾਂ ਤੋਂ ਸੁਖਮਨੀ ਸਾਹਿਬ ਅਤੇ ਅਖੰਡ ਪਾਠਾਂ ਦੀਆਂ ਲੜੀਆਂ ਚੱਲ ਰਹੀਆਂ ਹਨ। ਇਹ ਗੁਰੂ ਸਾਹਿਬ ਦੇ ਹੁਕਮਾਂ ਨੂੰ ਭੁੱਲ ਜਾਂਦੇ ਹਨ। ਗੁਰੂ ਸਾਹਿਬ ਬਾਣੀ ਅੰਦਰ ਪਰਮਾਤਮਾ ਦੀ ਪ੍ਰਾਪਤੀ ਕੇਵਲ ਬਾਣੀ ਪੜ•ਨ ਨਾਲ ਹੀ ਨਹੀਂ ਦੱਸਦੇ ਬਲਕਿ ਬਾਣੀ ਪੜ• ਕੇ, ਸੁਣ ਕੇ, ਵੀਚਾਰ ਕੇ, ਗੁਰੂ ਸਾਹਿਬ ਦੇ ਉਹਨਾਂ ਹੁਕਮਾਂ ਨੂੰ ਜੀਵਨ ਅੰਦਰ ਧਾਰਨ ਕਰਨ ਨਾਲ ਪਰਮਾਤਮਾ ਦੀ ਪ੍ਰਾਪਤੀ ਹੋਣਾ ਦੱਸਦੇ ਹਨ। ਗੁਰਬਾਣੀ ਫੁਰਮਾਨ ਹੈ :
ਸੇਵਕ ਸਿਖ ਪੂਜਣ ਸਭਿ ਆਵਹਿ ਸਭਿ ਗਾਵਹਿ ਹਰਿ ਹਰਿ ਊਤਮ ਬਾਨੀ॥
ਗਾਵਿਆ ਸੁਣਿਆ ਤਿਨ ਕਾ ਹਰਿ ਥਾਇ ਪਾਵੈ ਜਿਨ ਸਤਿਗੁਰ ਕੀ ਆਗਿਆ ਸਤਿ ਸਤਿ ਕਰਿ ਮਾਨੀ॥ (ਪੰਨਾ 669)
ਹੁਕਮੁ ਮੰਨਹਿ ਤਾ ਹਰਿ ਮਿਲੈ ਤਾ ਵਿਚਹੁ ਹਉਮੈ ਜਾਇ॥ (ਪੰਨਾ 560)
ਹੁਕਮੁ ਮੰਨੇ ਸੋ ਜਨੁ ਪਰਵਾਣੁ॥ (ਪੰਨਾ 1175) ਹੁਕਮਿ ਮੰਨਿਐ ਹੋਵੈ ਪਰਵਾਣੁ ਤਾ ਖਸਮੈ ਕਾ ਮਹਲੁ ਪਾਇਸੀ॥ (ਪੰਨਾ 471)
ਚੰਡੀਗੜ• ਵਿਖੇ ਅਪ੍ਰੈਲ 1999 ਨੂੰ 300 ਸਾਲਾ ਸਾਜਨਾ ਦਿਵਸ ਨਾਲ ਸੰਬੰਧਿਤ ਸਮਾਗਮ ਹੋਇਆ, ਜਿਸ ਵਿਚ ਬਾਬਾ ਜੀ ਨੇ ਇਕੋ ਸਮੇਂ 300 ਅਖੰਡ ਪਾਠ ਰਖਵਾਏ। ਪਰ ਬੜੇ ਅਫਸੋਸ ਦੀ ਗੱਲ ਹੈ ਕਿ ਪਾਠੀ ਸਿੰਘਾਂ ਦੀ ਜ਼ਰੂਰਤ ਨਾਲੋਂ ਘੱਟ ਗਿਣਤੀ ਹੋਣ ਕਾਰਨ 200 ਅਖੰਡ ਪਾਠ ਵਿਚ ਹੀ ਸਮਾਪਤ ਕਰਨੇ ਪਏ ਅਤੇ 100-100 ਕਰਕੇ 3 ਵਾਰ ਵਿਚ ਸੰਪੂਰਨ ਕੀਤੇ ਗਏ। ਇਸ ਤਰ•ਾਂ ਗੁਰੂ ਸਾਹਿਬ ਦਾ ਸਤਿਕਾਰ ਹੁੰਦਾ ਹੈ ਜਾਂ ਬੇਅਦਬੀ? ਹੁਣ ਤਾਂ ਇਹਨਾਂ ਨੇ ਸੰਕਟ ਮੋਚਨ ਸ਼ਬਦ ਛਾਪ ਕੇ ਵੇਚਣਾ ਸ਼ੁਰੂ ਕਰ ਦਿੱਤਾ ਹੈ। ਗਿਆਨ-ਹੀਨ ਬੀਬੀਆਂ ਨੂੰ ਇਕ ਸ਼ਬਦ ਦੇ ਦਿੰਦੇ ਹਨ ਤੇ ਦਿਨ ਵਿਚ ਹਰ ਵਾਰੀ ਕੇਸੀਂ ਇਸ਼ਨਾਨ ਕਰਕੇ, ਦੱਸੀ ਹੋਈ ਗਿਣਤੀ ਅਨੁਸਾਰ ਪਾਠ ਕਰਨ ਦਾ ਫਲ (ਪੁੱਤਰ ਪ੍ਰਾਪਤੀ, ਕਾਨੂੰਨੀ ਕੇਸ ਦਾ ਜਿੱਤਣਾ ਆਦਿ) ਦਸਦੇ ਹਨ। ਇਹਨਾਂ ਨੇ ਆਪਣੇ ਚੇਲਿਆਂ ਦੁਆਰਾ ਮੰਗਣਾ, ਆਪਣਾ ਜਨਮ ਸਿੱਧ ਅਧਿਕਾਰ ਸਮਝ ਰੱਖਿਆ ਹੈ ਕਿਉਂਕਿ ਡੇਰੇਦਾਰਾਂ ਦੇ ਚੇਲਿਆਂ ਨੂੰ, ਆਮ ਤੌਰ ’ਤੇ, ਸੇਵਾ ਦੇ ਬਹਾਨੇ ਮੰਗਦੇ ਦੇਖਿਆ ਜਾ ਸਕਦਾ ਹੈ। ਗੁਰੂ ਸਾਹਿਬਾਨ ਸਾਨੂੰ ਮੰਗਣ ਤੋਂ ਵਰਜਦੇ ਹੋਏ ਫੁਰਮਾਨ ਕਰਦੇ ਹਨ :
ਜੋਗੀ ਹੋਵਾ ਜਗਿ ਭਵਾ ਘਰਿ ਘਰਿ ਭੀਖਿਆ ਲੇਉ॥ ਦਰਗਹ ਲੇਖਾ ਮੰਗੀਐ ਕਿਸੁ ਕਿਸੁ ਉਤਰੁ ਦੇਉ॥
ਭਿਖਿਆ ਨਾਮੁ ਸੰਤੋਖੁ ਮੜੀ ਸਦਾ ਸਚੁ ਹੈ ਨਾਲਿ॥ ਭੇਖੀ ਹਾਥ ਨ ਲਧੀਆ ਸਭ ਬਧੀ ਜਮਕਾਲਿ॥
ਨਾਨਕ ਗਲਾ ਝੂਠੀਆ ਸਚਾ ਨਾਮੁ ਸਮਾਲਿ॥ (ਪੰਨਾ 1089)
ਗੁਰ ਪੀਰੁ ਸਦਾਏ ਮੰਗਣ ਜਾਇ॥ ਤਾ ਕੈ ਮੂਲਿ ਨ ਲਗੀਐ ਪਾਇ॥
ਘਾਲਿ ਖਾਇ ਕਿਛੁ ਹਥਹੁ ਦੇਇ॥ ਨਾਨਕ ਰਾਹੁ ਪਛਾਣਹਿ ਸੇਇ॥ (ਪੰਨਾ 1245)
ਹਰ ਡੇਰੇ ’ਤੇ ਏਅਰਕੰਡੀਸ਼ਨ, ਕੇਬਲ ਟੀ.ਵੀ. ਨਾਲ ਲੈਸ ਅਰਾਮਦੇਹ ਅਤੇ ਗੇਟ ’ਤੇ ਪਹਿਰੇਦਾਰ (ਸੇਵਾਦਾਰ) ਸ਼ੁਦਾ ਭੋਰੇ ਮੌਜੂਦ ਹਨ। ਇਹਨਾਂ ਨੇ ਆਪਣੇ ਭੋਰਿਆਂ ’ਤੇ ਮੋਹਰ ਲਾਉਣ ਲਈ ਗੁਰੂ ਗੋਬਿੰਦ ਸਿੰਘ ਜੀ ਨੂੰ ਤਪ ਕਰਦੇ ਦੱਸਣਾ ਸ਼ੁਰੂ ਕਰ ਦਿੱਤਾ ਹੈ ਜਦਕਿ ਗੁਰੂ ਸਾਹਿਬ ਆਪਣੀ ਬਾਣੀ ਅੰਦਰ ਜਪ ਅਤੇ ਤਪ ਦੇ ਖਿਲਾਫ ਹਨ। ਜਾਤ ਪਾਤ ਬਾਰੇ ਵੀ ਆਮ ਰਸਾਲਿਆਂ ਤੇ ਅਖਬਾਰਾਂ ਅੰਦਰ ਅਸੀਂ ਇਹਨਾਂ ਦੀਆਂ ਕਰਤੂਤਾਂ ਤੋਂ ਜਾਣੂੰ ਹਾਂ ਜੋ ਇਹ ਅਖੌਤੀ ਮਜ਼•ਬੀ ਸਿੰਘਾਂ ਜਾਂ ਗ਼ਰੀਬ ਸਿੱਖਾਂ ਨਾਲ ਕਰ ਰਹੇ ਹਨ। ਜੋਤ ਇਹਨਾਂ ਨੇ ਕੇਵਲ ਦੇਸੀ ਘੀ ਦੀ ਹੀ ਜਲਾ ਕੇ ਕੰਮ ਚਲਾ ਲਿਆ ਹੈ ਅਤੇ ਉਹ ਜਗਦੀ ਜੋਤ, ਜੋ ਹਰ ਹਿਰਦੇ ਦੇ ਅੰਦਰ ਹੈ, ਇਹਨਾਂ ਨੇ ਉਸ ਨੂੰ ਜਗਾਉਣ ਦੀ ਜ਼ਰੂਰਤ ਹੀ ਮਹਿਸੂਸ ਨਹੀਂ ਕੀਤੀ। ਹਰ ਡੇਰੇ ’ਤੇ ਸਰੋਵਰ ਬਣਾ ਕੇ ਉਸ ਦਾ ਪਾਣੀ, ਅੰਮ੍ਰਿਤ ਦੱਸ ਦੱਸ ਕੇ ਭੋਲੀ ਭਾਲੀ ਲੋਕਾਈ ਨੂੰ ਬੋਤਲਾਂ ਅੰਦਰ ਪਾ ਕੇ ਵੇਚਣਾ ਸ਼ੁਰੂ ਕਰ ਦਿੱਤਾ ਹੈ। ਜਿਸ ਲਈ ਗੁਰੂ ਸਾਹਿਬ ਨੇ ਸਰੋਵਰ ਤੇ ¦ਗਰ ਸ਼ੁਰੂ ਕੀਤੇ ਸਨ ਉਸ ਸਭ ਤੋਂ ਇਹ ਕੋਹਾਂ ਦੂਰ ਹਨ। ਗ਼ਰੀਬ ਸਿੱਖ ਨੂੰ ਮਿਲਣ ਲਈ ਇਹਨਾਂ ਕੋਲ ਸਮਾਂ ਨਹੀਂ, ਮੰਤਰੀ ਜਾਂ ਅਮੀਰ ਸਿੱਖ ਦੀ ਇਹ ਗੇਟ ’ਤੇ ਖੜ• ਕੇ ਉਡੀਕ ਕਰਦੇ ਹਨ।
ਗੁਰੂ ਸਾਹਿਬ ਨੇ ਕੱਚੀ ਬਾਣੀ ਸੁਣਨ ਅਤੇ ਪੜ•ਨ ਵਾਲੇ ਨੂੰ ਕੱਚਾ ਦੱਸਿਆ ਹੈ ਪਰ ਇਹ ਜ਼ਬਰਦਸਤੀ ਹੀ ਆਪਣੀ ਮਰਜ਼ੀ ਦੀਆਂ ਧਾਰਨਾਵਾਂ ਅਤੇ ਇੱਥੋਂ ਤੱਕ ਕਿ ਮਰਜ਼ੀ ਦੇ ਅਰਥ ਵੀ ਕਰੀ ਜਾ ਰਹੇ ਹਨ। ਇਹਨਾਂ ਵਿਚੋਂ ਬਹੁਤਿਆਂ ਨੂੰ ਰਾਗਾਂ ਅਨੁਸਾਰ ਗੁਰਬਾਣੀ ਦਾ ਇੱਕ ਵੀ ਸ਼ਬਦ ਪੜ•ਨਾ ਨਹੀਂ ਆਉਂਦਾ। ਜਦ ਕਿ ਗੁਰੂ ਸਾਹਿਬ ਫੁਰਮਾ ਰਹੇ ਹਨ :
ਸਤਿਗੁਰੂ ਬਿਨਾ ਹੋਰ ਕਚੀ ਹੈ ਬਾਣੀ॥ ਬਾਣੀ ਤ ਕਚੀ ਸਤਿਗੁਰੂ ਬਾਝਹੁ ਹੋਰ ਕਚੀ ਬਾਣੀ॥
ਕਹਦੇ ਕਚੇ ਸੁਣਦੇ ਕਚੇ ਕਚੀ ਆਖਿ ਵਖਾਣੀ॥ (ਪੰਨਾ 920)
ਗੁਰੂ ਘਰ ਦੀ ਜ਼ਮੀਨ ਦੀਆਂ ਰਜਿਸਟਰੀਆਂ ਇਹਨਾਂ ਬਾਬਿਆਂ ਦੇ ਨਾਂ ਹਨ ਤੇ ਇਹਨਾਂ ਦੀ ਮਲਕੀਅਤ ਦੇ ਝਗੜੇ, ਜੋ ਇਹਨਾਂ ਦੇ ਨਿਜੀ ਹਨ, ਇਹ ਕੌਮ ਦੇ ਝਗੜੇ ਬਣਾ ਕੇ, ਕੌਮ ਦੀ ਸ਼ਕਤੀ (ਪੈਸੇ ਅਤੇ ਸੰਗਤ) ਰਾਹੀਂ ਲੜ ਰਹੇ ਹਨ। ਮੂਰਤੀ ਪੂਜਾ ਨੂੰ ਇਹਨਾਂ ਇੱਥੋਂ ਤੱਕ ਪਹੁੰਚਾ ਦਿੱਤਾ ਹੈ ਕਿ ਇਹ ਗੁਰੂ ਸਾਹਿਬ ਦੀ ਅਸਲੀ ਤਸਵੀਰ ਦੱਸ ਕੇ, ਭੋਲੀ ਭਾਲੀ ਲੋਕਾਈ ਨੂੰ ਉਹ ਫੋਟੋ ਵੇਚ ਕੇ, ਪੈਸੇ ਬਟੋਰ ਰਹੇ ਹਨ। ਪਿੱਛੇ ਜਿਹੇ ਸਰਕਾਰ ਨੇ ਗੁਰੂ ਗੋਬਿੰਦ ਸਿੰਘ ਜੀ ਦੀ ਫੋਟੋ ਕੈ¦ਡਰਾਂ ਵਿਚ ਛਪਵਾ ਦਿੱਤੀ, ਕੌਮ ਨੇ ਬਹੁਤ ਰੌਲਾ ਪਾਇਆ ਪਰ ਕਦੇ ਇਹਨਾਂ ਡੇਰੇਦਾਰਾਂ ਵੱਲ ਧਿਆਨ ਨਹੀਂ ਮਾਰਿਆ, ਜਿਹਨਾਂ ਗੁਰੂ ਸਾਹਿਬ ਦੀ ਫੋਟੋ ਨਾਲ ਆਪਣੀ ਫੋਟੋ ਇਸ਼ਤਿਹਾਰਾਂ ਅੰਦਰ ਛਾਪ ਕੇ ਦੀਵਾਰਾਂ ’ਤੇ ਲਾਉਣ ਦਾ ਠੇਕਾ ਕਰ ਰੱਖਿਆ ਹੈ। ਇਸ ਨਾਲ ਇਹ ਗੁਰੂ ਸਾਹਿਬ ਨਾਲ ਆਪਣੀ ਬਰਾਬਰਤਾ ਦਾ ਵਿਖਾਵਾ ਕਰਦੇ ਹੋਏ ਆਪਣੀ ਪੂਜਾ ਵੀ ਕਰਾ ਰਹੇ ਹਨ। ਅੱਜ ਪੰਥ ਅੰਦਰ ਅਕਾਲ ਤਖ਼ਤ ਦੀ ਉ¤ਚਤਾ ਦੇ ਗੀਤ ਗਾਏ ਜਾ ਰਹੇ ਹਨ। ਉਹ ਸੰਤ ਸਮਾਜ ਜਿਸ ਨੇ ਅੱਜ ਤੱਕ ਪੰਥਕ ਰਹਿਤ ਮਰਯਾਦਾ, ਜੋ ਅਕਾਲ ਤਖ਼ਤ ਵਲੋਂ ਸਾਰੇ ਪੰਥ ’ਤੇ ਲਾਗੂ ਹੈ, ਨਹੀਂ ਮੰਨੀ, ਅੱਜਕੱਲ• ਤਖ਼ਤ ਦੀ ਉ¤ਚਤਾ ਨੂੰ ਖ਼ਤਰਾ ਹੈ-ਖ਼ਤਰਾ ਹੈ ਦਾ ਰੌਲਾ ਪਾ ਰਿਹਾ ਹੈ। ਇਹਨਾਂ ਹੁਣ ਵੀ ਪੰਥਕ ਰਹਿਤ ਮਰਯਾਦਾ ਮੰਨਣੀ ਮਨਜ਼ੂਰ ਨਹੀਂ ਕੀਤੀ, ਪਰ ਆਪਣੀ ਬੱਲੇ ਬੱਲੇ ਤੇ ਵੋਟਾਂ ਦੀ ਖਾਤਰ ਇਹ ਬਹੁਤ ਉ¤ਚੀ ਉ¤ਚੀ ਨਾਅਰੇ ਲਾਉਂਦੇ ਹਨ। ਸੰਗਰਾਂਦ, ਪੂਰਨਮਾਸ਼ੀ, ਮੱਸਿਆ ਆਦਿ ਅਨਮਤੀ ਤਿਉਹਾਰਾਂ ਨੂੰ ਇਹ ਇਤਿਹਾਸਕ ਤਿਉਹਾਰ ਦੱਸਦੇ ਹਨ ਤੇ ਇਸ ਪ੍ਰਤੀ ਅਖਬਾਰਾਂ ਵਿਚ ਬਿਆਨ ਦੇ ਕੇ ਆਪਣੇ ਆਪ ਨੂੰ ਸੰਤ ਸਮਾਜ ਅਖਵਾਈ ਜਾ ਰਹੇ ਹਨ। ਜਦੋਂ ਕਿ ਗੁਰੂ ਸਾਹਿਬ ਦਾ ਹੁਕਮ ਹੈ ‘‘ਥਿਤੀ ਵਾਰ ਸੇਵਹਿ ਮੁਗਧ ਗਵਾਰ’’ (ਪੰਨਾ 843) ਸ਼੍ਰੋ: ਗੁ: ਪ੍ਰਬੰਧਕ ਕਮੇਟੀ ਵਲੋਂ ਤਿਆਰ ਕੀਤੇ ਕੈ¦ਡਰ ਨੂੰ ਇਹਨਾਂ ਚੈ¦ਿਜ ਕਰ ਦਿੱਤਾ ਹੈ, ਜੋ ਕਿ ਇਕ ਸ਼ਲਾਘਾਯੋਗ ਕਾਰਜ ਸੀ। ਸਿੱਖ ਕੌਮ ਅੰਦਰ ਪੰਜ ਕਕਾਰੀ ਵਰਦੀ ਹੀ ਲਾਗੂ ਹੈ, ਪਰ ਇਹਨਾਂ ਭੇਖੀਆਂ ਨੇ ਖਾਸ ਕਿਸਮ ਦੀ ਵਰਦੀ ਜਿਸ ਵਿਚ ਨੰਗੀਆਂ ਲੱਤਾਂ, ਖਾਸ ਕਿਸਮ ਦੀ ਦਸਤਾਰ ਅਤੇ ਚੋਲੇ ਨੂੰ ਪਹਿਰਾਵਾ ਬਣਾ ਦਿੱਤਾ ਹੈ। ਭੋਲੀਆਂ ਭਾਲੀਆਂ ਬੀਬੀਆਂ ਨੂੰ ਇਹਨਾਂ, ਪੰਥਕ ਰਹਿਤ ਮਰਯਾਦਾ ਦੇ ਵਿਰੁੱਧ ਜਾ ਕੇ, ਅੰਗ ਛੇਦਕ ਗਹਿਣੇ ਪਾਉਣ ਦੀ ਇਜਾਜ਼ਤ ਦੇਣੀ ਸ਼ੁਰੂ ਕਰ ਦਿੱਤੀ ਹੈ, ਜਿਸ ਨਾਲ ਉਹ ਸਾਬਤ ਸੂਰਤ ਨਹੀਂ ਰਹਿੰਦੀਆਂ। ‘‘ਸਾਬਤ ਸੂਰਤਿ ਦਸਤਾਰ ਸਿਰਾ’’ ਰਹਿਣ ਦਾ ਹੁਕਮ ਹੈ।
ਇਹਨਾਂ ਨੂੰ ਤਾਂ ਉਹ ਪੁਰਾਣੀ ਰੀਤ ਵੀ ਮਨਜ਼ੂਰ ਨਹੀਂ ਜੋ ਗੁਰੂ ਸਾਹਿਬਾਨ ਦੇ ਸਮੇਂ ਤੋਂ ਚਲੀ ਆ ਰਹੀ ਹੈ, ਜਿਸ ਅਨੁਸਾਰ ਸਿੱਖ ਕੌਮ ਅੰਦਰ ਕੌਮ ਲਈ ਵਧੀਆ ਤੋਂ ਵਧੀਆ ਕੰਮ (ਸ਼ਹੀਦੀ ਪ੍ਰਾਪਤ ਕਰਨ ਵਾਲੇ ਨੂੰ ਵੀ) ਕਰਨ ਵਾਲੇ ਨੂੰ ਸਿਰੋਪਾਓ ਹੀ ਦਿੱਤਾ ਜਾਂਦਾ ਸੀ ਤੇ ਜਿਸ ਦੀ ਖਾਸ ਅਹਿਮੀਅਤ ਵੀ ਸੀ। ਪਰ ਚੰਡੀਗੜ• ਵਿਚ ਮਿਤੀ 24 ਅਕਤੂਬਰ, 1998 ਨੂੰ ਸੈਕਟਰ 40 ਵਿਚ ਇਕ ਬਹੁਤ ਵੱਡਾ ਸਮਾਗਮ ਹੋਇਆ, ਜਿਸ ਵਿਚ ਪੰਥ ਦੀਆਂ ਮਹਾਨ ਸ਼ਖਸੀਅਤਾਂ ਨੇ, ਤਖ਼ਤਾਂ ਦੇ ਜਥੇਦਾਰ ਸਾਹਿਬਾਨ ਨੇ ਅਤੇ ਲਗਭਗ ਸਾਰੇ ਸੰਤ ਸਮਾਜ ਨੇ ਹਾਜ਼ਰੀ ਭਰੀ, ਜਿੱਥੇ  ਪ੍ਰਧਾਨ ਸਾਹਿਬ ਨੇ ਹਰ ਸੰਤ ਦੇ ਗਲੇ ਵਿਚ ਸਿਰੋਪਾਉ ਦੀ ਥਾਂ ’ਤੇ ਸੋਨੇ ਦੇ ਲਿਸ਼ਕਦੇ ਮੈਡਲ ਪਾਏ। ਉਹ ਪਤਾ ਨਹੀਂ ਕਿਹੜਾ ਇੰਟਰਨੈਸ਼ਨਲ ਮੈਚ ਜਿੱਤ ਕੇ ਆਏ ਸਨ। ਇਕ ਹੋਰ ਸਮਾਗਮ, ਇਕ ਸੰਤ ਵਲੋਂ 25 ਅਕਤੂਬਰ 98 ਤੱਕ, ਸੈਕਟਰ 34 ਦੇ ਗਰਾਊਂਡ ਵਿਚ ਕੀਤਾ ਗਿਆ ਜਿਸ ਦੀ ਸਮਾਪਤੀ ਦੇ ਤੇ ਦੋਧੀ ਯੂਨੀਅਨ ਦੇ ਪ੍ਰਧਾਨ ਵਲੋਂ ਬਾਬਾ ਜੀ ਨੂੰ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਤਰ•ਾਂ ਰੁਮਾਲਾ, ਬਾਬੇ ਦੇ ਬਿਨਸਨਹਾਰ ਸਰੀਰ ’ਤੇ, ਪਾਇਆ ਗਿਆ ਤੇ ਸੋਨੇ ਦੀ ਚਾਰ ਇੰਚ ਚੌੜੀ ਚੈਨ (2ਰੳਚੲਲੲਟ) ਉਸ ਗੁਟ ’ਤੇ ਸਜਾਈ ਗਈ, ਜਿਸ ’ਤੇ ਸਰਬ ਲੋਹ ਦਾ ਕੜਾ ਹੋਣਾ ਚਾਹੀਦਾ ਸੀ। ਜਦ ਕਿ ਗੁਰਬਾਣੀ ਸੋਨੇ ਤੇ ਮਿੱਟੀ ਨੂੰ ਬਰਾਬਰ ਹੀ ਦੱਸਦੀ ਹੈ :
ਜੋ ਨਰੁ ਦੁਖ ਮੈ ਦੁਖੁ ਨਹੀ ਮਾਨੈ॥ ਸੁਖ ਸਨੇਹੁ ਅਰੁ ਭੈ ਨਹੀ ਜਾ ਕੈ ਕੰਚਨ ਮਾਟੀ ਮਾਨੈ॥ (ਪੰਨਾ 633)
ਉਸਤਤਿ ਨਿੰਦਿਆ ਨਾਹਿ ਜਿਹਿ ਕੰਚਨ ਲੋਹ ਸਮਾਨਿ॥ ਕਹੁ ਨਾਨਕ ਸੁਨਿ ਰੇ ਮਨਾ ਮੁਕਤਿ ਤਾਹਿ ਤੈ ਜਾਨਿ॥ (ਪੰਨਾ 1426)
ਹੁਣ ਤਾਂ ਇਹਨਾਂ ਸੰਤਾਂ ਨੇ ਆਪਣੇ ਦੇਹ ਤਿਆਗ ਚੁੱਕੇ ਸੰਤਾਂ ਦੇ ‘ਅਵਤਾਰ ਦਿਹਾੜੇ’ ਵੀ ਮਨਾਉਣੇ ਸ਼ੁਰੂ ਕਰ ਦਿੱਤੇ ਹਨ। ਇਕ ਇਸ਼ਤਿਹਾਰ ਦੀ ਵੰਨਗੀ ਹੇਠ ਲਿਖੇ ਅਨੁਸਾਰ ਪੜ•ਨ ਨੂੰ ਮਿਲੀ, ਜਿਸ ਵਿਚ ਬਾਣੀ ਦੇ ਸ਼ਬਦ-ਜੋੜ ਵੀ ਗ਼ਲਤ ਹਨ :
‘‘ਆਪਿ ਨਰਾਇਣੁ ਕਲਾ ਧਾਰਿੁ ਜਗ ਮਹਿ ਪਰਵਰਿਯਉ’’-ਅਵਤਾਰ ਦਿਹਾੜਾ ਤੇ ਨਗਰ ਕੀਰਤਨ (ਸੰਤ ਬਾਬਾ ਨਰੈਣ ਸਿੰਘ)
ਮਿਤੀ 17-7-99 ਤੋਂ 19-7-99 ਤੱਕ-ਨਾਨਕਸਰ ਵਿਖੇ...........
ਗੁਰੂ ਸਾਹਿਬ ਨੇ ਜਿੱਥੇ ਸੰਤ ਸ਼ਬਦ ਵਰਤ ਕੇ ਗੁਰੂ, ਪ੍ਰਭੂ, ਸਾਧ ਸੰਗਤ ਦੀ ਧੂੜੀ ਮੰਗੀ ਹੈ ਉ¤ਥੇ ਗੁਰਸਿੱਖ ਨੂੰ ਵੀ ਗੁਰੂ ਦਾ ਸਰੂਪ ਦਰਸਾਇਆ ਹੈ, ਜਿਵੇਂ : ਤੀਸਰ ਰੂਪ ਸਿਖ ਹੈ ਮੋਰ, ਗੁਰਬਾਣੀ ਰਤਿ ਜਿਹ ਨਿਸ ਭੋਰ,
ਵਿਸਾਹੁ ਪ੍ਰੀਤਿ ਗੁਰ ਸਬਦ ਜੁ ਧਰੈ, ਗੁਰ ਕਾ ਦਰਸਨ ਨਿਤ ਉਠ ਕਰੇ। (ਰਹਿਤਨਾਮਾ ਭਾਈ ਨੰਦ ਲਾਲ ਸਿੰਘ ਜੀ)
ਗੁਰੂ ਖਾਲਸਾ ਮਾਨੀਅਹਿ ਪਰਗਟ ਗੁਰੂ ਕੀ ਦੇਹ। ਜੋ ਸਿਖ ਮੋ ਮਿਲਬੋ ਚਹਹਿ ਖੋਜ ਇਨਹੁ ਮਹਿ ਲੇਹ। (ਭਾਈ ਪ੍ਰਹਿਲਾਦ ਸਿੰਘ ਜੀ)
ਗੁਰੂ ਖਾਲਸਾ ਖਾਲਸਾ ਗੁਰੂ, ਅਬ ਤੇ ਹੋਏ ਏਸੀ ਬਿਧ ਸ਼ੁਰੂ। (ਗੁਰ ਪ੍ਰਤਾਪ ਸੂਰਜ ਗ੍ਰੰਥ)
ਗੁਰੂ ਸਿਖੁ ਸਿਖੁ ਗੁਰੂ ਹੈ, ਏਕੋ ਗੁਰ ਉਪਦੇਸੁ ਚਲਾਏ॥ (ਪੰਨਾ 444)
‘‘ਗੁਰਸਿਖਾਂ ਕੀ ਹਰਿ ਧੂੜਿ ਦੇਹਿ, ਹਮ ਪਾਪੀ ਭੀ ਗਤਿ ਪਾਂਹਿ॥’’ (ਪੰਨਾ 1424)
ਇਤਨਾ ਕੁਝ ਹੁੰਦੇ ਹੋਏ ਅਸੀਂ ਇਹਨਾਂ ਭੇਖੀਆਂ ਦੇ ਚੱਕਰਾਂ ਵਿਚ ਪਏ ਹੋਏ ਹਾਂ ਜਦ ਕਿ ਸਾਨੂੰ ਗੁਰੂ ਦੇ ਦਰਸ਼ਨ, ਗੁਰੂ ਦੇ ਹੁਕਮ ਅਨੁਸਾਰ ਖਾਲਸੇ ਵਿਚ ਹੀ ਕਰਨੇ ਚਾਹੀਦੇ ਹਨ। ਗੁਰਮਤਿ ਅਨੁਸਾਰ ਕਿਰਤ ਕਰੋ, ਨਾਮ ਜਪੋ ਅਤੇ ਵੰਡ ਛਕੋ ਦਾ ਸਿਧਾਂਤ ਹੈ। ਸੰਸਾਰ ਦੇ ਅੰਦਰ ਜਿਵੇਂ ਸਾਡੇ ਗੁਰੂ ਸਾਹਿਬਾਨ ਨੇ ਆਪਣਾ ਜੀਵਨ ਜੀਅ ਕੇ ਸਾਨੂੰ ਕਿਰਤ ਕਰਨੀ ਦੱਸੀ ਹੈ। ਇੱਕ ਵੀ ਸੰਤ, ਬਾਬਾ, ਡੇਰੇਦਾਰ ਐਸਾ ਨਹੀਂ ਮਿਲੇਗਾ, ਜੋ ਦਸਾਂ ਨਹੁੰਆਂ ਦੀ ਕਿਰਤ ਕਰਕੇ ਉਸ ਵਿਚੋਂ ਦਸਵੰਧ ਗੁਰੂ ਦੇ ਲੇਖੇ ਲਾਉਂਦਾ ਹੋਵੇ। ਅਸੀਂ ਤਾਂ ਬੱਸ ਇਸੇ ਵਿਚ ਖੁਸ਼ ਹਾਂ ਕਿ ਕਾਰ ਸੇਵਾ ਵਾਲੇ ਬਾਬਾ ਜੀ ਨੇ ਗੁਰਦੁਆਰਾ ਬਣਾ ਦਿੱਤਾ ਹੈ, ਸਕੂਲ ਦੀ ਬਿਲਡਿੰਗ ਬਣਾ ਦਿੱਤੀ ਹੈ ਅਤੇ ਕਿਸੇ ਗਰੀਬ ਦੀ ਮਦਦ ਕਰ ਦਿੱਤੀ ਹੈ। ਪਰ ਅਸੀਂ ਕਦੀ ਵੀ ਸੋਚਣ ਦੀ ਕੋਸ਼ਿਸ਼ ਨਹੀਂ ਕੀਤੀ ਕਿ ਜੋ ਪੈਸਾ ਬਾਬਾ ਜੀ ਲਾ ਰਹੇ ਹਨ, ਉਹ ਆਇਆ ਕਿੱਥੋਂ ਹੈ? ਉਹ ਤਾਂ ਸਾਡੇ ਹੀ ਦਸਵੰਧ ਵਿਚੋਂ ਆਪਣਾ ਅਤੇ ਆਪਣੇ ਚੇਲਿਆਂ (ਗੰਨਮੈਨਾਂ) ਦਾ, ਗੱਡੀਆਂ ਦਾ, ਸੁੰਦਰ ਵਸਤਰਾਂ ਦਾ, ਮਖਮਲੀ ਜੁੱਤੀਆਂ ਦਾ, ਨਗਾਂ ਵਾਲੀਆਂ ਸੋਨੇ ਦੀਆਂ ਮੁੰਦ੍ਰੀਆਂ ਦਾ, ਏਅਰਕੰਡੀਸ਼ਨ ਭੋਰਿਆਂ ਦਾ, ਆਪਣੇ ਨਾਂ ’ਤੇ ਰਜਿਸਟਰੀ ਸ਼ੁਦਾ ਡੇਰਿਆਂ ਦੀਆਂ ਆਲੀਸ਼ਾਨ ਬਿਲਡਿੰਗਾਂ ਦਾ, ਡੇਰਿਆਂ ਦੀ ਮਲਕੀਅਤ ਬਾਰੇ ਉਪਜੇ ਨਿੱਜੀ ਮੁਕੱਦਮਿਆਂ ਦਾ, ਹੈਲੀਕਾਪਟਰਾਂ ਦੇ ਕਿਰਾਏ ਦਾ, ਖਰਚਾ ਕੱਢ ਕੇ, ਬਾਕੀ ਬਚਿਆ ਹੀ ਲਾਉਂਦੇ ਹਨ। ਸਾਨੂੰ ਇਹ ਸੋਚਣ ਲਈ ਮਜਬੂਰ ਹੋਣਾ ਪਵੇਗਾ ਕਿ ਜਿਸ ਮਸੰਦ ਪ੍ਰਥਾ ਨੂੰ ਗੁਰੂ ਗੋਬਿੰਦ ਸਿੰਘ ਜੀ ਨੇ ਖਤਮ ਕੀਤਾ ਸੀ ਕਿਤੇ ਉਹ ਦੁਬਾਰਾ ਤਾਂ ਨਹੀਂ ਜਨਮ ਲੈ ਗਈ ਕਿਉਂਕਿ ਸਾਨੂੰ ਆਮ ਅਖਬਾਰਾਂ ਦੀਆਂ ਸੁਰਖੀਆਂ ਅੰਦਰ ਡੇਰੇਦਾਰਾਂ ਦੇ ਝਗੜੇ, ਪੈਸੇ ਅਤੇ ਜ਼ਮੀਨ ਦੇ ਪਿੱਛੇ, ਪੜ•ਨ ਨੂੰ ਮਿਲਦੇ ਹਨ। ਸਾਨੂੰ ਸੋਚਣਾ ਚਾਹੀਦਾ ਹੈ ਕਿ ਸਾਡਾ ਦਸਵੰਧ ਗੁਰੂ ਦੇ ਦਿੱਤੇ ਹੁਕਮ ਅਨੁਸਾਰ (ਗਰੀਬ ਦਾ ਮੂੰਹ ਗੁਰੂ ਕੀ ਗੋਲਕ ਹੈ), ਲੇਖੇ ਲੱਗ ਰਿਹਾ ਹੈ ਜਾਂ ਬਾਬਾ ਜੀ ਦੀ ਗੱਡੀ ਵਿਚ ਪੈਟਰੋਲ ਦੇ ਰੂਪ ਵਿਚ ਫੂਕਿਆ ਜਾ ਰਿਹਾ ਹੈ। ਅੱਜ ਕਈ ਸਿੱਖ ਅਜਿਹੇ ਵੀ ਹਨ ਜੋ ਡੇਰੇਦਾਰਾਂ ਦੀਆਂ ਕਾਲੀਆਂ ਕਰਤੂਤਾਂ ਬਾਰੇ ਚੰਗੀ ਤਰ•ਾਂ ਜਾਣਦੇ ਹੋਏ ਵੀ ਸੱਚ ਬੋਲਣ ਤੋਂ ਡਰਦੇ ਹਨ। ਸਾਡੇ ਦਿਮਾਗ਼ ਵਿਚ ਤਾਂ ਇਹ ਹੀ ਹੁੰਦਾ ਹੈ ਕਿ ਸੁਖਮਨੀ ਸਾਹਿਬ ਅੰਦਰ ਆਏ ਸ਼ਬਦ ‘ਸੰਤ’ ਦੀ ਨਿੰਦਿਆ ਕਰਨ ਵਾਲੇ ਦੀ ਸਿੱਧੀ ਟਿਕਟ ਨਰਕ ਦੀ ਕੱਟੀ ਜਾਂਦੀ ਹੈ ਪਰ ਅਸੀਂ ਕਦੇ ਇਹ ਨਹੀਂ ਸੋਚਿਆ ਕਿ ਸੁਖਮਨੀ ਸਾਹਿਬ ਅੰਦਰ ਤਾਂ ‘ਗੁਰੂ ਸੰਤ’ ਦੀ ਨਿੰਦਿਆ ਕਰਨ ਵਾਲੇ ਬਾਰੇ ਲਿਖਿਆ ਗਿਆ ਹੈ ਨਾ ਕਿ ਸੱਚ ਬੋਲਣ ਵਾਲੇ ਲਈ। ਕਿਸੇ ਪਖੰਡੀ ਜਾਂ ਭੇਖੀ ਦੀਆਂ ਕਾਲੀਆਂ ਕਰਤੂਤਾਂ ਨੂੰ ਸੰਗਤ ਸਾਹਮਣੇ ਲਿਆਉਣ ਨੂੰ ਨਿੰਦਿਆ ਨਹੀਂ ਬਲਕਿ ਸੱਚ ਬੋਲਣ ਦੀ ਜੁਰਅਤ ਕਿਹਾ ਜਾ ਸਕਦਾ ਹੈ (ਜਿਵੇਂ ਗੁਰੂ ਨਾਨਕ ਦੇਵ ਜੀ ਮੰਦਰਾਂ ਅਤੇ ਮਸਜਿਦਾਂ ਅੰਦਰ ਜਾ ਕੇ ਵੀ ਸੱਚ ਬੋਲਦੇ ਰਹੇ) ਅੱਜ ਸਿੱਖ ਕੌਮ ਦੇ ਅੰਦਰ ਅਨੇਕਾਂ ਸੁਖਮਨੀ ਸੁਸਾਇਟੀਆਂ ਹਨ, ਪਰ ਆਸਾ ਕੀ ਵਾਰ ਦੀ ਇੱਕ ਵੀ ਸੁਸਾਇਟੀ ਨਹੀਂ। ਇਹ ਇਸ ਲਈ ਤੇ ਨਹੀਂ ਕਿ ਆਸਾ ਕੀ ਵਾਰ ਵਿਚ ਗੁਰੂ ਸਾਹਿਬ ਨੇ ਕਰਮ ਕਾਂਡਾਂ ਦੀ ਖਲੜੀ ਉਧੇੜੀ ਹੋਈ ਹੈ ਅਤੇ ਸੁਖਮਨੀ ਸਾਹਿਬ ਸੁਸਾਇਟੀਆਂ ਦੁਆਰਾ ਭੋਲੀ ਭਾਲੀ ਲੋਕਾਈ ਦੇ
ਦਿਮਾਗ਼ ਅੰਦਰ ਸੰਤ ਦੀ ਨਿੰਦਿਆ ਕਰਨ ਵਾਲੇ ਨੂੰ ਡਰਾ ਡਰਾ ਕੇ ਆਪਣੇ ਪੁਜਾਰੀ ਜੋ ਬਣਾਉਣਾ ਹੈ?
ਅੱਜ ਆਮ ਤੌਰ ’ਤੇ ਅਸੀਂ ਗੁਰੂ ਗ੍ਰੰਥ ਸਾਹਿਬ ਜੀ ਦੀ ਹਜ਼ੂਰੀ ਵਿਚ ਵੀ ਇਨ•ਾਂ ਪਖੰਡੀਆਂ ਦੇ ਪੈਰਾਂ ਵਿਚ ¦ਮੇ ਪੈ ਪੈ ਕੇ ਨੱਕ ਰਗੜੀ ਜਾ ਰਹੇ ਹਾਂ। ਇਹਨਾਂ ਨੂੰ ਗੁਰੂ ਸਾਹਿਬ ਦੀ ਹਜ਼ੂਰੀ ਵਿਚ ਵੀ ਆਪਣੇ ਆਪ ਨੂੰ ਮੱਥੇ ਟਿਕਾਉਂਦਿਆਂ ਨੂੰ ਸ਼ਰਮ ਮਹਿਸੂਸ ਨਹੀਂ ਹੁੰਦੀ। ਇਕ ਸਮਾਗਮ ਵਿਚ ਬੀਬੀਆਂ ਨੇ ਹੀ ਨਹੀਂ ਬਲਕਿ ਆਪਣੇ ਆਪ ਨੂੰ ਸੰਤ ਕਹਾਉਣ ਵਾਲਿਆਂ ਨੇ ਵੀ ਬਾਬਾ ਜੀ ਦੇ ਚਰਨਾਂ ਵਿਚ ਡਿਗ ਡਿਗ ਕੇ ਅਰਦਾਸਾਂ ਕੀਤੀਆਂ। ਇਹਨਾਂ ਭੇਖੀਆਂ ਨੇ ਜਿਥੇ ਵੀ ਕਦਮ ਰੱਖਿਆ, ਉਸ ਕਸਬੇ ਜਾਂ ਪਿੰਡ ਦੇ ਨਾਮ ਨਾਲ ਸਾਹਿਬ ਸ਼ਬਦ ਲਾਉਣਾ ਸ਼ੁਰੂ ਕਰ ਦਿੱਤਾ ਹੈ ਜਦੋਂ ਕਿ ਗੁਰੂ ਸਾਹਿਬ ਵਲੋਂ ਵਸਾਏ ਸ਼ਹਿਰ, ਕਸਬੇ ਦੇ ਨਾਂ ਨਾਲ ਹੀ ‘ਸਾਹਿਬ’ ਸ਼ਬਦ ਲਾਇਆ ਜਾਂਦਾ ਹੈ। ਇਹਨਾਂ ਨੇ ਆਪਣੇ ਨਾਵਾਂ ਦੇ ਪਿੱਛੇ ‘ਮਹਾਰਾਜ’ ਬੁਲਵਾਉਣਾ ਤੇ ਇਸ਼ਤਿਹਾਰਾਂ ਵਿਚ ਛਾਪਣਾ ਸ਼ੁਰੂ ਕਰ ਦਿੱਤਾ ਹੈ ਜਦੋਂ ਕਿ ਮਹਾਰਾਜ ਕੇਵਲ ਇਕ ਪਰਮਾਤਮਾ ਹੈ। ਜਾਂ ਦੁਨਿਆਵੀ ਤੌਰ ’ਤੇ ਰਾਜਿਆਂ ਤੇ ਰਾਜ ਕਰਨ ਵਾਲੇ ਨੂੰ ਮਹਾਰਾਜਾ ਕਿਹਾ ਜਾਂਦਾ ਸੀ ਪਰ ਇਹਨਾਂ ਨੂੰ ਤਾਂ ਦੁਨਿਆਵੀ ਤੌਰ ’ਤੇ, ਅਗਿਆਨਤਾ-ਵਸ, ਹਜ਼ਾਰ ਜਾਂ ਦੋ ਹਜ਼ਾਰ ਪ੍ਰਾਣੀ ਹੀ ਜਾਣਦੇ ਹੋਣਗੇ। ਬਾਣੀ ਮੁਤਾਬਕ ਅਸੀਂ ਪੜ• ਹੀ ਆਏ ਹਾਂ ਕਿ ਸੰਤ, ਬ੍ਰਹਮਗਿਆਨੀ ਆਦਿ ਸ਼ਬਦ ਗੁਰੂ ਸਾਹਿਬਾਨ ਨੇ ਬਾਣੀ ਅੰਦਰ ਪਰਮਾਤਮਾ ਜਾਂ ਗੁਰੂ ਲਈ ਵਰਤੇ ਹਨ, ਪਰੰਤੂ ਇਹਨਾਂ ਅਜੋਕੇ ਪਖੰਡੀਆਂ ਨੇ ਆਪਣੇ ਨਾਵਾਂ ਨਾਲ ਕੇਵਲ ਇਕ ਨਾਮ ਸੰਤ ਜਾਂ ਬ੍ਰਹਮਗਿਆਨੀ ਹੀ ਨਹੀਂ (ਪਰਮਾਤਮਾ ਦੀ ਬਰਾਬਰਤਾ ਕਰਨ ਲਈ) ਬਲਕਿ 10-10 ਹੋਰ ਡਿਗਰੀਆਂ ਲਾਉਣੀਆਂ ਸ਼ੁਰੂ ਕਰ ਦਿੱਤੀਆਂ ਹਨ (ਇਹ ਡਿਗਰੀਆਂ ਪੰਥ ਜਾਂ ਅਕਾਲ ਤਖ਼ਤ ਵਲੋਂ ਨਾ ਤੇ ਪ੍ਰਾਪਤ ਹੀ ਹੋਈਆਂ ਹਨ ਅਤੇ ਨਾ ਹੀ ਪੰਥਕ ਤੌਰ ’ਤੇ ਪ੍ਰਵਾਨ ਹਨ) ਇਸ ਤਰ•ਾਂ ਇਹ ਪਖੰਡੀ ਆਪਣੇ ਆਪ ਨੂੰ ਪਰਮਾਤਮਾ ਤੋਂ ਵੀ ਉ¤ਚਾ ਦਰਜਾ ਦੇਣ ਲਈ ਉਤਸਕ ਹਨ, ਜਿਵੇਂ ਕਿ ਇਸ਼ਤਿਹਾਰਾਂ ਵਿਚ ਆਮ ਤੌਰ ’ਤੇ ਸਾਨੂੰ ਹੇਠ ਲਿਖੇ ਅਨੁਸਾਰ ਪੜ•ਨ ਨੂੰ ਮਿਲਦਾ ਹੈ : ਬ੍ਰਹਮਯੋਗੀ, ਮਹਾਨ ਤਪੱਸਵੀ, ਰਾਜ ਜੋਗੀ, ਮਹਾਨ ਤਿਆਗੀ, ਪੂਰਨ ਬ੍ਰਹਮਗਿਆਨੀ, ਪਰਮ ਪੂਜਨੀਕ, ਸ੍ਰੀਮਾਨ 1008, ਸੰਤ ਬਾਬਾ......ਸਿੰਘ ਜੀ ਮਹਾਰਾਜ,......... ਇਸ ਤਰ•ਾਂ ਦੇ ਇਸ਼ਤਿਹਾਰ ਆਮ ਤੌਰ ’ਤੇ ਪਖੰਡੀ, ਆਪੇ ਬਣੇ ਸੰਤ ਲੋਗ, ਆਪੇ ਛਪਵਾ ਕੇ, ਆਪਣਾ ਰੁਤਬਾ ਉ¤ਚਾ ਕਰਨ ਦਾ ਢੌਂਗ ਕਰਦੇ ਹੀ ਰਹਿੰਦੇ ਹਨ। ਇਸ ਤਰ•ਾਂ ਇਹ ਪਤਾ ਨਹੀਂ, ਕਿਸ ਪਰਮਾਤਮਾ ਦੀ ਬਰਾਬਰੀ ਕਰਨਾ ਚਾਹੁੰਦੇ ਹਨ। ਜਦੋਂ ਕਿ ਗੁਰਬਾਣੀ ਮੁਤਾਬਕ ਜੋ ਮਨੁੱਖ ਪਰਮਾਤਮਾ ਦੇ ਨੇੜੇ ਹੋ ਜਾਂਦੇ ਹਨ ਉਹ ਇਨ•ਾਂ ਭੇਖੀਆਂ ਵਾਂਗ ਪ੍ਰਭੂ ਨੇੜੇ ਹੋਣ ਦੀ ਦੁਹਾਈ ਨਹੀਂ ਦੇਂਦੇ। ਫੁਰਮਾਨ ਹੈ :
ਹੋਨਿ ਨਜੀਕਿ ਖੁਦਾਇ ਦੈ ਭੇਤੁ ਨ ਕਿਸੈ ਦੇਨਿ॥ (ਪੰਨਾ 1384)
ਅੱਜ ਤਾਂ ਇਹ ਆਪਣੇ ਆਪ ਨੂੰ ਬ੍ਰਹਮਚਾਰੀ ਵੀ ਆਖਣ ਲੱਗ ਪਏ ਹਨ ਪਰੰਤੂ ਗੁਰੂ ਦੇ ਹੁਕਮਾਂ ਨੂੰ ਭੁੱਲ ਗਏ ਹਨ। ਗੁਰਬਾਣੀ ਅਜਿਹੇ ਮਨੁੱਖ ਨੂੰ ਖੁਸਰੇ ਦੀ ਬਰਾਬਰਤਾ ਦਿੰਦੀ ਹੈ :
ਬਿੰਦੁ ਰਾਖਿ ਜੌ ਤਰੀਐ ਭਾਈ॥ ਖੁਸਰੈ ਕਿਉ ਨ ਪਰਮ ਗਤਿ ਪਾਈ॥ (ਪੰਨਾ 324)
ਗੁਰੂ ਗੋਬਿੰਦ ਸਿੰਘ ਜੀ ਗੁਰਿਆਈ ਗੁਰੂ ਗ੍ਰੰਥ ਨੂੰ ਦੇ ਗਏ ਸੀ (ਆਤਮਾ ਗ੍ਰੰਥ ਵਿਚ, ਸਰੀਰ ਪੰਥ ਵਿਚ) ਪਰੰਤੂ ਅੱਜ ਕਾਫੀ ਗਿਣਤੀ ਵਿਚ ਸਿੱਖਾਂ ਨੂੰ ਪੰਥ ਦੀ ਪਰਿਭਾਸ਼ਾ ਵੀ ਪਤਾ ਨਹੀਂ ਹੈ। ਅੱਜ ਡੇਰੇਦਾਰ, ਸੰਤ ਪੰਥਕ ਰਹਿਤ ਮਰਯਾਦਾ ਨੂੰ ਨਹੀਂ ਮੰਨਦੇ ਤੇ ਇਸਦਾ ਕਾਰਨ ਇਹ ਦੱਸਦੇ ਹਨ ਕਿ ਇਹ ਐਸ.ਜੀ.ਪੀ.ਸੀ. ਨੇ ਬਣਾਈ ਹੈ ਜਾਂ ਕੁਝ ਕਿਸੇ ਇਕ ਜਥੇਦਾਰ ਦੀ ਬਣਾਈ ਦੱਸੀ ਜਾਂਦੇ ਹਨ। ਜਦੋਂ ਕਿ ਪੰਥਕ ਰਹਿਤ ਮਰਯਾਦਾ ਪੂਰੇ ਪੰਥ ਨੇ ਰਲ ਕੇ 13 ਸਾਲ ਦੀ ਘਾਲਣਾ ਨਾਲ ਬਣਾਈ ਸੀ। ਗੁਰੂ ਗ੍ਰੰਥ ਸਾਹਿਬ ਜੀ ਨੂੰ ਵੀ ਇਹ ਮਜਬੂਰੀ ਵੱਸ ਹੀ ਗੁਰੂ ਮੰਨ ਕੇ ਇਹਨਾਂ ਦੀ ਆੜ ਵਿਚ ਲੁਕਾਈ ਨੂੰ ਆਪਣੇ ਪਿੱਛੇ ਲਾਈ ਫਿਰਦੇ ਹਨ। ਜੇਕਰ ਲੁਕਾਈ ਗੁਰੂ ਸਾਹਿਬ ਤੋਂ ਬਗੈਰ ਇਹਨਾਂ ਪਿੱਛੇ ਲੱਗ ਜਾਂਦੀ ਤਦ ਇਹ ਗੁਰੂ ਸਾਹਿਬ ਨੂੰ ਗੁਰੂ ਨਾ ਮੰਨਣ ਦਾ ਵੀ ਬਹਾਨਾ ਘੜ ਲੈਂਦੇ। ਜਿਹੜਾ ਸਿੱਖ ਗੁਰੂ ਗ੍ਰੰਥ ਸਾਹਿਬ ਨੂੰ ਲੋਕ-ਵਿਖਾਵੇ ਲਈ ਗੁਰੂ ਮੰਨਦਾ ਹੋਵੇ, ਪੰਥਕ ਰਹਿਤ ਮਰਯਾਦਾ ਅਤੇ ਪੰਥਕ ਫੈਸਲੇ ਨਹੀਂ ਮੰਨਦਾ ਉਸ ਨੂੰ ਸਿੱਖ ਕਹਾਉਣ ਦਾ ਹੱਕ ਨਹੀਂ, ਸੰਤ ਤਾਂ ਬਹੁਤ ਦੂਰ ਦੀ ਗੱਲ ਹੈ। ਪੰਥਕ ਹੁਕਮ ਵੀ ਗੁਰੂ ਦੇ ਹੁਕਮ ਬਰਾਬਰ ਹਨ।
ਅੱਜ ਆਮ ਰਿਵਾਜ ਪੈ ਗਿਆ ਹੈ ਕਿ ਬਾਬਾ ਬੁੱਢਾ ਜੀ ਦੀ ਸਤਾਰਵੀਂ ਗੱਦੀ ’ਤੇ ਸੰਤ, ਇਹ ਭਾਈ ਘਨ•ਈਆ ਜੀ ਦੀ ਪੰਦਰਵੀਂ ਗੱਦੀ ਦੇ ਵਾਰਸ ਦੱਸਦੇ ਹਨ, ਪਰੰਤੂ ਗੁਰੂ ਨਾਨਕ ਦੇਵ ਜੀ ਦਾ ਹੁਕਮ ਭੁੱਲ ਜਾਂਦੇ ਹਨ ਕਿ ਚੂਹਾ ਆਪ ਤਾਂ ਖੁੱਡ ਵਿਚ ਨਹੀਂ ਸਮਾ ਸਕਦਾ ਉਤੋਂ ਲੱਕ ਨਾਲ ਛੱਜ ਬੰਨ• ਲੈਂਦਾ ਹੈ, ਤੇ ਸਿਰਫ਼ ਸੇਲ•ੀ ਟੋਪੀ ਨਾਲ ਹੀ ਆਤਮਕ ਗਿਆਨ ਪ੍ਰਾਪਤ ਨਹੀਂ ਹੋ ਜਾਂਦਾ। ਗੁਰੂ ਸਾਹਿਬ ਸਾਫ ਸਮਝਾਉਂਦੇ ਹਨ ਕਿ ਅਜੇ ਆਪ ਵੀ ਪਰਮਾਤਮਾ ਦੇ ਨੇੜੇ ਨਹੀਂ ਹੋਏ ਪਰੰਤੂ ਦੂਜਿਆਂ ਨੂੰ ਸੰਸਾਰ ਸਾਗਰ ਤੋਂ ਪਾਰ ਕਰਨ ਦੀ ਗਰੰਟੀ ਕਰੀ ਜਾਂਦੇ ਹਨ। ਜੇਕਰ ਇਸ ਤਰ•ਾਂ ਵਾਰਸਾਂ ਨੂੰ ਗੱਦੀ ’ਤੇ ਬਿਠਾਉਣਾ ਹੁੰਦਾ ਤਾਂ ਗੁਰੂ ਨਾਨਕ ਦੇਵ ਜੀ ਦੇ ਸਪੁੱਤਰ ਵੀ ਨਾਲ ਸਨ। ਅਸੀਂ ਸਿਰਫ਼ ਇਸ ਕਰਕੇ ਇਹਨਾਂ ਪਿੱਛੇ ਲੱਗੇ ਹਾਂ ਕਿ ਇਹ ਕਿਸੇ ਨਾਮੀ ਸਿੱਖ ਜਾਂ ਕਿਸੇ ਗੁਰੂ ਸਾਹਿਬ ਦੀ ਸੰਤਾਨ ਦੀ ਚਲਦੀ ਆ ਰਹੀ ਗੱਦੀ ’ਤੇ ਬਿਰਾਜਮਾਨ ਹਨ। ਫੁਰਮਾਨ ਹੈ :
ਕੁਲਹਾਂ ਦੇਂਦੇ ਬਾਵਲੇ ਲੈਂਦੇ ਵਡੇ ਨਿਲਜ॥ ਚੂਹਾ ਖਡ ਨ ਮਾਵਈ ਤਿਕਲਿ ਬੰਨ੍ਰੈ ਛਜ॥
ਦੇਨਿ ਦੁਆਈ ਸੇ ਮਰਹਿ ਜਿਨ ਕਉ ਦੇਨਿ ਸਿ ਜਾਹਿ॥ ਨਾਨਕ ਹੁਕਮੁ ਨ ਜਾਪਈ ਕਿਥੈ ਜਾਇ ਸਮਾਹਿ॥ (ਪੰਨਾ 1286)
ਗੁਰੂ ਗੋਬਿੰਦ ਸਿੰਘ ਜੀ ਨੇ ਮਸੰਦਾਂ ਨੂੰ ਗੁਰੂ ਘਰ ਦੀ ਬਰਾਬਰਤਾ ਕਰਨ ਅਤੇ ਗੁਰੂ ਘਰ ਲਈ ਇਕੱਠੀ ਕੀਤੀ ਹੋਈ ਮਾਇਆ ਵਿਚੋਂ ਕੁਝ ਹਿੱਸਾ ਹੜੱਪਣ ਕਾਰਨ ਸਖਤ ਸਜ਼ਾਵਾਂ ਦਿੱਤੀਆਂ ਸਨ ਤੇ ਹੁਕਮ ਕੀਤਾ ਸੀ :
‘‘ਤਜ ਮਸੰਦ ਪ੍ਰਭੁ ਏਕ ਜਪ ਯਹ ਬਿਬੇਕ ਤਹਿ ਕੀਨ॥’’ (ਗੁਰ ਸੋਭਾ)
‘‘ਜੋ ਕਰਿ ਸੇਵ ਮਸੰਦਨ ਕੀ, ਕਹੈਂ ਆਨ ਪ੍ਰਸਾਦਿ ਸਭੈ ਮੋਹਿ ਦੀਜੈ॥
ਜੋ ਕਿਛੁ ਮਾਲ ਤਵਾਲਯ ਮੇਂ, ਸੋ ਅਬ ਹੀ ਉਠਿ ਭੇਟ ਹਮਾਰੀ ਹੀ ਕੀਜੈ॥
ਮੇਰੋ ਹੀ ਧਿਆਨ ਧਰੋ ਨਿਸਬਾਸਰ, ਭੂਲਕੈ ਔਰ ਕੋ ਨਾਮ ਨ ਲੀਜੈ॥
ਦੀਨੇ ਕੋ ਨਾਮ ਸੁਨੇ ਭਜਿ ਰਾਤਹਿਂ, ਲੀਨੇ ਬਿਨਾ ਨਹਿ ਨੈਕ ਪਸੀਜੈ॥ (33 ਸਵੱਈਏ, ਪਾਤਸ਼ਾਹੀ 10) ਅਤੇ ਮਸੰਦਾਂ ਦੇ ਜੀਵਨ ਦਾ ਨਕਸ਼ਾ ਇਸ ਸਵੱਈਏ ਅੰਦਰ ਲੋਕਾਈ ਨੂੰ ਦੱਸਿਆ ਸੀ ਕਿ ਕਿਵੇਂ ਇਹ ਆਪਣੇ ਚੇਲਿਆਂ ਦਾ ਸਭ ਕੁਝ ਹੜੱਪਣ ਦੀ ਤਾਕ ਵਿਚ ਰਹਿੰਦੇ ਹਨ। ਆਉ ਜ਼ਰਾ ਇਮਾਨਦਾਰੀ ਨਾਲ ਸੋਚੀਏ ਕਿ ਅੱਜ ਦੇ ਪਖੰਡੀ ਬਾਬਿਆਂ, ਡੇਰੇਦਾਰਾਂ ਤੇ ਉਸ ਸਮੇਂ ਦੇ ਮਸੰਦਾਂ ਵਿਚ ਕੋਈ ਅੰਤਰ ਹੈ? ਇਹ ਤਾਂ ਉਹਨਾਂ ਨੂੰ ਬਹੁਤ ਪਿੱਛੇ ਛੱਡ ਗਏ ਹਨ ਕਿਉਂਕਿ ਅੱਜ ਕੌਮ ਅੰਦਰ ਅਜਿਹਾ ਡੇਰੇਦਾਰ ਸੰਤ ਨਹੀਂ ਜੋ ਪੰਥ ਦੀ ਮਾਇਆ ਪੰਥਕ ਕਾਰਜਾਂ ਵਿਚ ਖਰਚ ਕਰਦਾ ਹੋਵੇ ਜਾਂ ਕਿਸੇ ਨੇ ਕਦੀ ਪੰਥ ਦੇ ਖਾਤੇ ਵਿਚ ਕੁਝ ਹਿੱਸਾ ਜਮ•ਾਂ ਕਰਵਾਇਆ ਹੋਵੇ। ਦੂਜੀ ਗੱਲ ਸੀ ਗੁਰੂ ਦੀ ਬਰਾਬਰਤਾ ਕਰਨ ਦੀ। ਇਸ ਵਿਚ ਇਹਨਾਂ ਨੇ ਕੋਈ ਕਸਰ ਬਾਕੀ ਨਹੀਂ ਛੱਡੀ ਜਿਸ ਤੋਂ ਇਹ ਸਿੱਧ ਕਰ ਸਕਣ ਕਿ ਅਸੀਂ ਗੁਰੂ ਦੇ ਬਰਾਬਰ ਹੀ ਹਾਂ। ਉਦਾਹਰਣ ਦੇਣ ਦੀ ਲੋੜ ਤਾਂ ਮਹਿਸੂਸ ਨਹੀਂ ਹੁੰਦੀ ਪਰੰਤੂ ਜੇ ਦੇਖੀਏ ਤਾਂ ਗੁਰੂ ਗ੍ਰੰਥ ਸਾਹਿਬ ਅੰਦਰ ਜੇਕਰ ਭੱਟਾਂ ਨੇ ਗੁਰੂ ਸਾਹਿਬ ਦੀ ਉਸਤਤ ਕਰਦੇ ਹੋਏ ‘‘ਆਪਿ ਨਰਾਇਣੁ ਕਲਾ ਧਾਰਿ ਜਗ ਮਹਿ ਪਰਵਰਿਯਉ’’ (ਪੰਨਾ 1395) ਕਿਹਾ ਸੀ, ਅੱਜ ਇਹਨਾਂ ਪਖੰਡੀਆਂ ਨੇ ਆਪਣੇ ਮਰ ਚੁੱਕੇ ਗੱਦੀਦਾਰਾਂ ਦੀ ਉਸਤਤ ਇਸ਼ਤਿਹਾਰਾਂ ਅੰਦਰ ਇਸੇ ਤਰ•ਾਂ ਕਰਨੀ ਸ਼ੁਰੂ ਕਰ ਦਿੱਤੀ ਹੈ। ਦੂਜੀ, ਜੇਕਰ ਗੁਰੂ ਨਾਨਕ ਦੇਵ ਜੀ ਨੂੰ ਕਲਜੁਗ ਮਿਲਿਆ ਸੀ ਤਾਂ ਇਹਨਾਂ ਨੇ ਵੀ ਬਾਬਿਆਂ ਦੀਆਂ ਸਾਖੀਆਂ ਵਿਚ ਇਹੀ ਕੁਝ ਲਿਖਣਾ ਸ਼ੁਰੂ ਕਰ ਦਿੱਤਾ ਹੈ (ਭਾਵੇਂ ਇਸ ਸਾਖੀ ਨਾਲ ਗੁਰਮਤਿ ਦਾ ਕੋਈ ਸੰਬੰਧ ਨਹੀਂ)। ਉਹ ਮਸੰਦ, ਮਾਇਆ ਦਾ ਕੁਝ ਹਿੱਸਾ ਹੜੱਪਣ ਕਾਰਨ, ਸਜ਼ਾ ਦੇ ਭਾਗੀ ਬਣੇ, ਪਰੰਤੂ ਅੱਜ ਦੇ ਡੇਰੇਦਾਰ, ਆਪੇ ਬਣੇ ਸੰਤ, ਗੱਦੀਆਂ ਦੇ ਵਾਰਸ, ਗੁਰੂ ਘਰ ਲਈ ਪੰਥਕ ਮਾਇਆ ਵਿਚੋਂ ਥੋੜ•ਾ ਹਿੱਸਾ ਵੀ ਦੇਣ ਲਈ ਤਿਆਰ ਨਹੀਂ। ਇਹਨਾਂ ਦੀ ਸਜ਼ਾ ਦਾ ਅੰਦਾਜ਼ਾ ਪਾਠਕ ਖੁਦ ਲਗਾ ਲੈਣ (ਅਸੀਂ ਇਹਨਾਂ ਨੂੰ ਵੀ ਮਸੰਦ ਕਿਉਂ ਨਹੀਂ ਮੰਨਦੇ?) ਇਹ ਸਾਰਿਆਂ ਨੂੰ ਚੋਰ ਜਾਂ ਅਹੁਦੇਦਾਰਾਂ ਨੂੰ ਮਸੰਦ ਕਹਿੰਦੇ ਆਮ ਸੁਣੇ ਜਾ ਸਕਦੇ ਹਨ ਪਰੰਤੂ ਉਨ•ਾਂ ਦਾ ਸਾਲ ਵਿਚ ਇਕ ਵਾਰ ਲੇਖਾ ਜੋਖਾ ਤਾਂ ਹੁੰਦਾ ਹੈ ਜਿਸ ਨਾਲ ਹੇਰਾ ਫੇਰੀ ਦੀ ਗੁੰਜਾਇਸ਼ ਘਟ ਜਾਂਦੀ ਹੈ, ਪਰ ਇਹਨਾਂ ਦਾ ਨਾ ਕੋਈ ਹਿਸਾਬ ਮੰਗ ਸਕਦਾ ਹੈ ਅਤੇ ਨਾ ਹੀ ਇਹ ਪੰਥ ਨੂੰ ਹਿਸਾਬ ਦੇਣਗੇ।
ਇਹ ਸਭ ਕੁਝ ਇਸ ਕਰਕੇ ਹੋ ਰਿਹਾ ਹੈ ਕਿਉਂਕਿ ਇਹਨਾਂ ਬਾਬਿਆਂ ਨੇ ਸੰਗਤ ਨੂੰ ਕਦੇ ਗੁਰਬਾਣੀ ਦੀ ਸੋਝੀ ਦੇਣ ਦੀ ਕੋਸ਼ਿਸ਼ ਹੀ ਨਹੀਂ ਕੀਤੀ। ਸਾਡਾ ਫਰਜ਼ ਬਣਦਾ ਹੈ ਕਿ ਅਸੀਂ ਆਪਣੇ ਜੀਵਨ ਦੇ ਹਰ ਖੇਤਰ ਦੀ ਅਗਵਾਈ ਗੁਰੂ ਗ੍ਰੰਥ ਸਾਹਿਬ ਜੀ ਪਾਸੋਂ ਲਈਏ ਨਾ ਕਿ ਸਿਰਫ਼ ਆਪਣੇ ਨਾਂ ਨਾਲ, ਸੰਤ, ਸਾਧ, ਬ੍ਰਹਮਗਿਆਨੀ ਆਦਿ ਸ਼ਬਦ ਲਾਉਣ ਵਾਲਿਆਂ ਦੇ ਪਿੱਛੇ ਲੱਗ ਕੇ ਆਪਣਾ ਵੱਡਮੁੱਲਾ ਜੀਵਨ ਅਜਾਈਂ ਗਵਾ ਲਈਏ। ਜੇਕਰ ਸੰਤ ਸਮਾਜ ਦਾ ਪ੍ਰਚਾਰ ਪੰਥਕ ਰਹਿਤ ਮਰਯਾਦਾ ਵਿਰੁੱਧ, ਗੁਰੂ ਹੁਕਮਾਂ ਦੇ ਉਲਟ ਅਤੇ ਅੱਜ ਦੇ ਸਮੇਂ ਵਾਂਗ, ਹੁੰਦਾ ਰਿਹਾ ਤਾਂ ਉਹ ਦਿਨ ਦੂਰ ਨਹੀਂ ਜਦੋਂ ਸਿੱਖ ਕੌਮ ਦਾ ਹਾਲ ਵੀ ਬੁੱਧ ਧਰਮ ਵਾਲਾ ਹੋ ਜਾਏਗਾ। ਜਿਸ ਤਰ•ਾਂ ‘ਨਾਨਕ ਜੋਤ’ ਨੇ ਪੰਡਿਤ ਅਤੇ ਕਾਜ਼ੀ ਨੂੰ ਸੰਬੋਧਨ ਕਰ ਕਰ ਕੇ ਕਰਮ ਕਾਂਡਾਂ ਤੋਂ ਵਰਜਿਆ ਹੈ, ਸਿੱਖ ਦਾ ਨਾਮ ਵੀ ਉਸੇ ਲੜੀ ਵਿਚ ਆ ਜਾਵੇਗਾ ਅਤੇ ਸਿੱਖ, ਹਿੰਦੂ ਹੀ ਨਹੀਂ ਬਲਕਿ ਕਰਮ ਕਾਂਡਾਂ ਵਿਚ ਉਸ ਤੋਂ ਵੀ ਅੱਗੇ ¦ਘ ਜਾਣਗੇ।
ਅਖੀਰ ਵਿਚ ਜੇਕਰ ਅਸੀਂ ਸੰਤ, ਬ੍ਰਹਮ ਗਿਆਨੀ, ਸਾਧ ਸੰਤਨ ਦੀ ਪਰਿਭਾਸ਼ਾ ਲੋਕਾਂ ਨੂੰ ਜਾਣੂੰ ਕਰਵਾਉਣ ਵਿਚ ਕਾਮਯਾਬ ਹੋ ਜਾਂਦੇ ਹਾਂ ਤਦ ਹੀ ਇਸ ਮਸੰਦ ਪ੍ਰਥਾ ਨੂੰ ਨੱਥ ਪਾਈ ਜਾ ਸਕਦੀ ਹੈ। ਗੁਰਮਤਿ ਤੋਂ ਜਾਣੂ ਸਿੱਖ ਕੌਮ ਨੂੰ ਪੁਰਜ਼ੋਰ ਬੇਨਤੀ ਹੈ ਕਿ ਸਭ ਰਲ ਕੇ ਇਹਨਾਂ ਗੁਰਮਤਿ ਤੋਂ ਅਣਜਾਣ, ਪੰਥਕ ਰਹਿਤ ਮਰਯਾਦਾ ਦਾ ਵਿਰੋਧ ਕਰਨ ਵਾਲੇ, ਆਪੇ ਬਣੇ ਸੰਤ, ਬ੍ਰਹਮਗਿਆਨੀ, ਡੇਰੇਦਾਰਾਂ ਦੀਆਂ ਕਾਲੀਆਂ ਕਰਤੂਤਾਂ ਦਾ ਪਤਾ ਲੱਗਣ ’ਤੇ ਉਸ ਬਾਰੇ ਸਾਰੀ ਕੌਮ ਨੂੰ ਜਾਣੂ ਕਰਵਾਈਏ। ਆਉ, ਇਹਨਾਂ ਦੇ ਸਮਾਗਮਾਂ ਵਿਚ ਜਾ ਕੇ, ਇਹਨਾਂ ਦੁਆਰਾ ਛਪਿਆ ਲਿਟਰੇਚਰ ਪੜ• ਕੇ, ਇਨ•ਾਂ ਦੁਆਰਾ ਗੁਰਮਤਿ ਦੇ ਵਿਰੁੱਧ ਕੀਤੇ ਕਰਮ ਕਾਂਡਾਂ ਬਾਰੇ ਸਿੱਖ ਕੌਮ ਨੂੰ ਅਤੇ ਇਹਨਾਂ ਨੂੰ ਪੱਤਰ ਵਿਹਾਰ ਦੁਆਰਾ ਗੁਰਮਤਿ ਦੀ ਰੌਸ਼ਨੀ ਤੋਂ ਜਾਣੂ ਕਰਵਾਈਏ ਜਿਵੇਂ ਨਾਨਕ ਜੋਤ ਨੇ ਪੰਡਤ ਅਤੇ ਕਾਜ਼ੀ ਨੂੰ ਬਾਂਹ ਤੋਂ ਫੜ ਫੜ ਕੇ ਸੱਚ ਦੇ ਲੜ ਲਾਇਆ ਸੀ।
ਨੋਟ : ਵੇਖੋ ਨੇਰ• ਸਾਈਂ ਦਾ : ਜਿਨ•ਾਂ ਬੰਦਿਆਂ (ਭੇਖੀਆਂ) ’ਚ ਇੰਨੀ ਯੋਗਤਾ ਵੀ ਨਹੀਂ ਕਿ ਕੋਈ ਕਿਰਤ ਕਰ ਕੇ ਆਪਣੇ ਲਈ ਦੋ ਰੋਟੀਆਂ ਹੀ ਕਮਾ ਸਕਣ, ਉਹ ਦੂਸਰਿਆਂ ਦੀ ਜਨਮਾਂ-ਜਨਮਾਂ ਦੀ ਭੁੱਖ ਮਿਟਾ ਰਹੇ ਹਨ। ਜਿਹੜੇ ਬੰਦੇ ਰਾਤ ਦਿਨ ਆਪ ਪਰੇਸ਼ਾਨ ਹਨ, ਉਹ ਦੂਸਰਿਆਂ ਨੂੰ ਸ਼ਾਂਤੀ ਪ੍ਰਦਾਨ ਕਰ ਰਹੇ ਹਨ।

Thursday, November 3, 2011

ਮੱਧ ਦਾ ਭੋਗ, ਅਰਥ ਕਿ ਅਨਰਥ



ਭਾਵੇਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪਾਠ ਹਰ ਸਿੱਖ ਲਈ ਜ਼ਰੂਰੀ ਹੈ ਤੇ ਮੇਰੇ ਮਾਤਾ ਜੀ ਵੀ ਅਖੰਡ ਪਾਠੀ ਸਨ, ਤਾਂ ਵੀ ਮੈਂ ਹਮੇਸ਼ਾ ਗੁਰੂ ਗ੍ਰੰਥ ਸਾਹਿਬ ਜੀ ਦੀ ਬੀੜ ਤੋਂ ਪਾਠ ਕਰਨ ਤੋਂ ਡਰਦਾ ਹੀ ਰਿਹਾ । ਜਪੁਜੀ ਸਾਹਿਬ ਦਾ ਪਾਠ ਤਾਂ ਮੇਰਾ ਨਿਤ ਕਰਮ ਸੀ ਪਰ ਸਾਧਾਰਨ ਜਾਂ ਅਖੰਡ ਪਾਠ ਕਰਨ ਬਾਰੇ ਤਾਂ ਮੈਂ ਸੋਚ ਵੀ ਨਹੀਂ ਸਕਦਾ ਸਾਂ । ਇੱਕ ਤਾਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੀੜ ਤੋਂ ਪਾਠ ਕਰਨ ਸਮੇਂ ਹੁੰਦੀਆਂ ਸੰਭਾਵੀ ਗ਼ਲਤੀਆਂ ਤੋਂ ਥਰ ਥਰ ਕੰਬਦਾ ਸਾਂ ਅਤੇ ਦੂਸਰੇ ਸੁਣ ਸੁਣਾ ਕੇ ਇਹ ਵਿਸ਼ਵਾਸ਼ ਵੀ ਹੋ ਗਿਆ ਸੀ ਕਿ ਪੂਰਨ ਰੀਤਾਂ ਰਸਮਾਂ ਅਨੁਸਾਰ ਕੀਤਾ ਪਾਠ ਹੀ ਪ੍ਰਵਾਣ ਹੁੰਦਾ ਹੈ ਤੇ ਇਹ ਕੰਮ ਗਿਆਨੀਆਂ ਗ੍ਰੰਥੀਆਂ ਦਾ ਹੀ ਹੈ । ਨਤੀਜਾ ਇਹ ਹੋਇਆ ਕਿ 40 ਸਾਲ ਦੀ ਉਮਰ ਤੱਕ ਮੈਂ ਕਦੀ ਸਾਧਾਰਨ ਜਾਂ ਅਖੰਡ ਪਾਠ ਨਾ ਕੀਤਾ । 1965 ਵਿੱਚ ਮੈਂ ਇੰਗਲੈਂਡ ਆ ਗਿਆ ਤੇ ਮੇਰੀ ਪਹਿਲੀ ਕੁਲ-ਵਕਤੀ ਨਿਯੁਕਤੀ ਜਨਵਰੀ 1968 ਵਿੱਚ ਇੱਕ ਅਧਿਆਪਕ ਦੇ ਤੌਰ ਤੇ ਇੱਕ ਸੈਕੰਡਰੀ ਸਕੂਲ ਵਿੱਚ ਗ੍ਰੇਵਜ਼ੈਂਡ (ਕੈਂਟ) ਸ਼ਹਿਰ ਵਿਚ ਹੋ ਗਈ । ਇੱਥੇ ਸਿੱਖ ਧਰਮ ਪਰਚਾਰ ਦੀ ਘਾਟ ਨੂੰ ਪ੍ਰਤੀਤ ਕਰਦਿਆਂ ਕੁੱਝ ਹੋਰ ਸਾਥੀਆਂ ਨੂੰ ਨਾਲ ਮਿਲਾ ਕੇ ਸਿੱਖ ਮਿਸ਼ਨਰੀ ਸੋਸਾਇਟੀ ਦੀ ਨੀਂਹ ਰੱਖੀ (ਜੋ ਅੱਜ ਤੱਕ ਸੇਵਾ ਕਰ ਰਹੀ ਹੈ) ਸੋਸਾਇਟੀ ਲਈ ਮਾਇਆ ਦੀ ਅਤਯੰਤ ਲੋੜ ਸੀ । ਫੈਸਲਾ ਹੋਇਆ ਕਿ ਮੁਫਤ ਅਖੰਡ ਪਾਠ ਕਰਕੇ ਮਾਇਆ ਇਕੱਠੀ ਕੀਤੀ ਜਾਵੇ ਅਤੇ ਪਰਚਾਰ ਤੇ ਲਾਈ ਜਾਵੇ । ਦੁੂਸਰੇ ਦੋ ਸੱਜਣ ਤਾਂ ਪਾਠ ਕਰਨ ਲਈ ਤਿਆਰ ਹੋ ਗਏ ਪਰ ਮੈਂ ਹਿਚਕਚਾਹਟ ਵਿੱਚ ਸਾਂ । ਦੋਸਤਾਂ ਦੇ ਹੌਸਲਾ ਦੇਣ ਤੇ ਮੈਂ ਵੀ ਤਿਆਰ ਹੋ ਗਿਆ ਅਤੇ ਅਸੀਂ ਖੁੱਲ੍ਹਾ ਐਲਾਨ ਕਰ ਦਿੱਤਾ ਕਿ ਅਖੰਡ ਪਾਠ ਲਈ ਕੋਈ ਪੱਕੀ ਮਾਇਆ ਨਹੀਂ ਲਈ ਜਾਵੇਗੀ । ਆਪਣੀ ਖ਼ੁਸ਼ੀ ਨਾਲ ਜੋ ਮਾਇਆ ਕੋਈ ਦੇਵੇਗਾ ਉਸ ਦੀ ਰਸੀਦ ਦਿੱਤੀ ਜਾਵੇਗੀ ਤੇ ਸਾਰੀ ਮਾਇਆ ਪਰਚਾਰ ਲਈ ਹੀ ਵਰਤੀ ਜਾਵੇਗੀ । ਅਸੀਂ ਤਿੰਨ ਪਾਠੀ (ਜਿਨ੍ਹਾਂ ਵਿੱਚੋਂ ਮੇਰੇ ਸਮੇਤ ਅਸੀਂ ਦੋ ਸਕੂਲ ਟੀਚਰ ਸਾਂ ) ਮਾਇਆ ਨਹੀਂ ਲੈਂਦੇ ਸਾਂ ਅਤੇ ਪਾਠ ਵਾਲੇ ਘਰ ਕੁੱਝ ਖਾਂਦੇ ਪੀਂਦੇ ਵੀ ਨਹੀਂ ਸਾਂ ਪਰ ਸਾਨੂੰ ਦੋ ਐੇਸੇ ਪਾਠੀ ਵੀ ਰੱਖਣੇ ਪਏ ਜੋ ਉਸ ਵੇਲੇ ਪਾਠ ਕਰਨ ਲਈ ਲੋੜੀਂਦੇ ਸਨ ਜਦੋਂ ਅਸੀਂ ਸਕੂਲ ਵਿੱਚ ਹੁੰਦੇ ਸਾਂ । ਇਹ ਪਾਠੀ ਪਾਠ ਰਖਵਾ ਦਿੰਦੇ ਸਨ ਅਤੇ "ਮੱਧ" ਆਦਿਕ ਦਾ ਭੋਗ ਲਗਵਾ ਦਿੰਦੇ ਸਨ । ਭਾਵੇਂ ਸਥਾਨਕ ਗੁਰਦਵਾਰੇ ਵਲੋਂ ਸਾਡੀ ਡਟ ਕੇ ਵਿਰੋਧਤਾ ਹੋਈ ਪਰ ਸੰਗਤਾਂ ਨੇ ਸਾਨੂੰ ਭਰਪੂਰ ਸਹਿਯੋਗ ਦਿੱਤਾ । ਅਸੀਂ ਲਗ ਪਗ ਹਰ ਸਪਤਾਹ ਦੇ ਅੰਤ ਨੇੜਲੇ ਸ਼ਹਿਰਾਂ ਵਿੱਚ ਅਖੰਡ ਪਾਠ ਕਰਨ ਲਈ ਜਾਣ ਲੱਗ ਪਏ । ਅਖੰਡ ਪਾਠਾਂ ਤੋਂ ਮਿਲੀ ਮਾਇਆ ਕਾਰਨ ਧਰਮ ਪਰਚਾਰ ਦਾ ਕੰਮ ਬਹੁਤ ਸੌਖਾ ਹੋ ਗਿਆ ਤੇ ਸੋਸਾਇਟੀ ਰਜਿਸਟਰ ਕਰਵਾ ਲਈ ਗਈ ।

ਇੱਕ ਅਖੰਡ ਪਾਠ ਇੱਕ ਸੁਨਿਆਰ ਪ੍ਰਵਾਰ ਦੇ ਘਰ ਰੱਖਿਆ ਗਿਆ । ਇਹ ਪਰਵਾਰ ਬਹੁਤਾ ਪੜ੍ਹਿਆ ਲਿਖਿਆ ਨਹੀਂ ਸੀ ਪਰ ਗੁਰੂ ਗ੍ਰੰਥ ਸਾਹਿਬ ਦਾ ਸਰਧਾਲੂ ਜ਼ਰੂਰ ਸੀ । ਪਾਠ ਦਾ ਦੂਸਰਾ ਦਿਨ ਸੀ ਜਦ ਪਾਠ "ਮਧ" ਦੇ ਨੇੜੇ ਪਹੁੰਚ ਚੁੱਕਾ ਸੀ ਅਤੇ ਮੈਂ ਆਪਣੀ ਰੌਲ ਲਾ ਕੇ ਵਿਹਲਾ ਹੋ ਗਿਆ ਸਾਂ । ਪਰਵਾਰ ਨੇ "ਮਧ" ਦੇ ਭੋਗ ਲਈ ਦੇਗ ਤਿਆਰ ਕਰ ਛੱਡੀ ਸੀ ਅਤੇ ਮੈਨੂੰ ਅਰਦਾਸ ਕਰਨ ਲਈ ਕਿਹਾ ਗਿਆ । ਮੈਂ ਸੰਗਤੀ ਅਰਦਾਸ ਕਰਕੇ ਬਹੁਤਾ ਖੁਸ਼ ਨਹੀਂ ਹੁੰਦਾ ਪਰ ਉਸ ਦਿਨ ਹੋਰ ਕੋਈ ਅਰਦਾਸੀਆ ਨਾ ਹੋਣ ਕਰਕੇ ਮੈਨੂੰ ਹੀ ਅਰਦਾਸ ਕਰਨੀ ਪਈ । ਅਰਦਾਸ ਉਪ੍ਰੰਤ ਘਰ ਵਾਲੇ ਨੇ 20 ਪੌਂਡ ਮੇਰੀ ਮੁੱਠੀ ਵਿੱਚ ਆ ਫੜਾਏ । ਮੈਂ ਕਿਹਾ ਕਿ ਮੈਂ ਮਾਇਆ ਨਹੀਂ ਲੈਂਦਾ । ਅਗੋਂ ਉਸ ਗੁਰਮੁਖ ਨੇ ਕਿਹਾ," ਗਿਅਨੀ ਜੀ ਆਰੰਭ ਦੀ ਅਰਦਾਸ ਕਰਨ ਦੇ 30 ਪੌਂਡ ਲੇੈ ਗਏ ਸਨ ਅਤੇ ਕਹਿ ਗਏ ਸਨ ਕਿ "ਮਧ" ਦੀ ਅਰਦਾਸ ਵੇਲੇ 20 ਪੌਂਡ ਦੇਣੇ ਹੁੰਦੇ ਹਨ ਉਹ ਤਿਆਰ ਰਖਣੇ ਮੈਂ ਅਰਦਾਸ ਵੇਲੇ ਨੂੰ ਆ ਜਾਵਾਂਗਾ । ਉਹ ਤਾਂ ਕਿਸੇ ਕਾਰਨ ਆਏ ਨਹੀਂ ਹਨ ਤੁਸੀਂ ਅਰਦਾਸ ਕਰ ਦਿੱਤੀ ਹੈ ਅਤੇ ਇਸ ਲਈ ਬਣਦੇ 20 ਪੌਂਡ ਸਵੀਕਾਰ ਕਰੋ ਤਾਂ ਜੋ ਅਖੰਡ ਪਾਠ ਦੇ ਪੁੰਨ ਦਾਨ ਅਤੇ ਮਰਯਾਦਾ ਵਿੱਚ ਕੋਈ ਵਿਘਨ ਨਾ ਪਵੇ । "ਮੈਂ ਮਾਇਆ ਲੈ ਕੇ ਸਿੱਖ ਮਿਸ਼ਨਰੀ ਸੋਸਾਇਟੀ ਦੀ ਰਸੀਦ ਦੇ ਦਿੱਤੀ ਪਰ ਸੋਚਦਾ ਰਿਹਾ ਕਿ "ਮਧ" ਦਾ ਭੋਗ ਕੀ ਹੁੰਦਾ ਹੈ, ਇਸ ਦੀ ਲੋੜ ਕਿਉਂ ਪੈਂਦੀ ਹੈ ? ਕੀ ਇਹ ਜ਼ਰੂਰੀ ਹੈ ? ਕੀ ਇਹ ਸਿਖ ਰਹਿਤ ਮਰਯਾਦਾ ਦਾ ਹਿੱਸਾ ਹੈ ? ਘਰ ਆ ਕੇ ਸਿੱਖ ਰਹਿਤ ਮਰਯਾਦਾ ਦਾ ਖਰੜਾ ਵਾਚਣ ਦਾ ਅਵਸਰ ਮਿਲਿਆ । ਇਸ ਵਿੱਚ "ਮਧ" ਦੇ ਭੋਗ ਬਾਰੇ ਇੱਕ ਸ਼ਬਦ ਤੱਕ ਨਹੀਂ ਹੈ ਪਰ ਤਾਂ ਵੀ ਦੇਖਣ ਵਿੱਚ ਆਇਆ ਹੈ ਕਿ ਹਰ ਅਖੰਡ ਪਾਠ ਵੇਲੇ ਅਦ੍ਰਿਸ਼ਟ ਅਗੋਚਰ ਸ੍ਰਿਸ਼ਠੀ ਦੇ ਪਾਲਣਹਾਰ ਦਾਤਾਰ ਪ੍ਰਭੂ ਨੂੰ "ਮਧ" ਦਾ ਭੋਗ ਜ਼ਰੂਰ ਲਵਾਇਆ ਜਾਂਦਾ ਹੈ ।
ਜਾਪਦਾ ਹੈ ਕਿ ਸਾਡੇ ਗਿਆਨੀਆਂ ਗ੍ਰੰਥੀਆਂ ਜਾਂ ਸੰਤਾਂ ਨੇ ਇਹ ਰਸਮ ਉਸ ਸ਼ਬਦ ਨੂੰ ਪ੍ਰਤੀਕ ਬਣਾ ਕੇ ਚਾਲੂ ਕਰ ਲਈ ਹੈ ਜੋ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪੰਨਾ 705 ਉਂਪਰ ਸੁਭਾਇਮਾਨ ਹੈ ਅਤੇ ਜਿਸ ਵਿੱਚ ਸ਼ਬਦ "ਮਧ" ਆੳਂੁਦਾ ਹੈ । ਧਿਆਨ ਨਾਲ ਵਾਚਿਆਂ ਜ਼ਾਹਰ ਹੋ ਜਾਂਦਾ ਹੈ ਕਿ ਸ਼ਬਦ "ਮਧ" ਦਾ ਇੱਥੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਜਾਂ ਬਾਣੀ ਦੇ "ਮਧ" (ਅੱਧ ਜਾਂ ਸੈਂਟਰ) ਨਾਲ ਕੋਈ ਵੀ ਸਬੰਧ ਨਹੀਂ ਹੈ । ਪੁਰਾਤਨ ਹੱਥ ਲਿਖਤ ਬੀੜਾਂ ਵਿੱਚ ਪੰਨੇ ਨਹੀਂ ਲਿਖੇ ਜਾਂਦੇ ਸਨ ਕੇਵਲ ਹਰ ਪੱਤਰੇ ਨੂੰ ਇੱਕ ਨੰਬਰ ਦਿੱਤਾ ਜਾਂਦਾ ਸੀ (ਯਾਣੀ ਦੋ ਸਫਿਆਂ ਦਾ ਇੱਕੋ ਨੰਬਰ)  ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਭਾਈ ਗੁਰਦਾਸ ਵਲੋਂ ਲਿਖੀ ਬੀੜ (ਕਰਤਾਰਪੁਰੀ ਬੀੜ) ਵਿਚ ਲਿਖਿਆ ਮਿਲਦਾ ਹੈ, "ਪੋਥੀ ਲਿਖ ਪਹੁੰਚੇ ਭਾਦਰੋਂ ਵਦੀ ਏਕਮ ਸੰਮਤ 1661 ਕੁਲ ਪਤਰੇ 974" ਇਸ ਬੀੜ ਵਿਚ, ਜੋ ਸਤਿਗੁਰਾਂ ਨੇ ਆਪ ਲਿਖਵਾਈ, "ਮਧ" ਪੰਨਾ 487 ਉਂਪਰ ਆਉਂਦਾ ਹੈ ਪਰ ਇਥੇ ਨਾਂ ਤਾਂ ਸ਼ਬਦ "ਮਧ" ਹੀ ਮਿਲਦਾ ਹੈ ਅਤੇ ਨਾ ਹੀ ਗੁਰੂ ਜੀ ਵਲੋਂ "ਮਧ" ਦਾ ਭੋਗ ਪਾਉਣ ਦਾ ਕੋਈ ਆਦੇਸ਼ ਇੱਥੇ ਹੈ ।
1860 ਵਿਚ ਛਾਪਾ ਖ਼ਾਨਾ ਚਾਲੂ ਹੋਣ ਤੇ ਬੀੜਾਂ ਦੇ ਪੰਨੇ ਛਾਪੇਖ਼ਾਨਿਆਂ ਦੇ ਮਾਲਕ ਆਪਣੀ ਮਰਜ਼ੀ ਨਾਲ ਅੱਗੇ ਪਿੱਛੇ ਛਾਪਦੇ ਸਨ ਸੋ 1708 ਤੋਂ ਇਹ ਨਿਯਮ ਬਣਾਇਆ ਗਿਆ ਕਿ ਭਾਵੇਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਕਿਸੇ ਵੀ ਛੋਟੇ ਵੱਡੇ ਫੌਂਟ ਵਿੱਚ ਛਾਪਿਆ ਜਾਵੇ ਇਸ ਦੇ ਪੰਨੇ 1430 ਹੀ ਰਹਿਣਗੇ ।
ਹੁਣ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ 1430 ਪੰਨੇ ਹਨ ਅਤੇ ਸਪਸ਼ਟ ਹੈ ਕਿ ਜੇ ਕਿਧਰੇ "ਮਧ" ਲਈ ਕੋਈ ਰਸਮ ਪੂੁਰੀ ਕਰਨੀ ਗੁਰਮਤ ਵਿੱਚ ਪ੍ਰਵਾਣ ਹੈ ਤਾਂ ਉਹ ਪੰਨਾ 715 ਤੇ ਜਾ ਕੇ ਹੋਣੀ ਚਾਹੀਦੀ ਹੈ । ਪਰ ਅਜਿਹੀ ਕਿਸੇ ਰਸਮ ਦਾ ਵੇਰਵਾ ਸਿੱਖ ਰਹਿਤ ਮਰਯਾਦਾ ਵਿੱਚ ਨਹੀਂ ਮਿਲਦਾ । ਸ਼ਾਇਦ ਅਸੀਂ ਇਹ ਗੱਲ ਭੁੱਲ ਗਏ ਹਾਂ ਕਿ ਪਾਠ ਅਸੀਂ ਗੁਰੂ ਜੀ ਦੀ ਬਾਣੀ ਤੋਂ ਸਿਖਿਆ ਲੈਣ ਲਈ ਕਰਦੇ ਹਾਂ ਪੱਤਰੇ/ਸਫੇ ਗਿਨਣ ਲਈ ਨਹੀਂ। ਸ਼ਬਦ "ਮਧ" ਦੇ ਅਰਥ ਹੀ ਗ਼ਲਤ ਕੀਤੇ ਗਏ ਜਾਪਦੇ ਹਨ। ਅਸੀਂ ਅਧੁਨਿਕ ਬੀੜਾਂ ਦੇ ਪੰਨਾ 705 ਉਂਪਰ ਆਏ ਉਸ ਸ਼ਲੋਕ ਦੇ ਅਰਥ ਲ਼ਿਖ ਰਹੇ ਹਾਂ  ਜਿਸ ਨੂੰ ਸ੍ਰੀ ਗੁਰੂ ਗ੍ਰੰਥ ਸਾਹਿਬ ਦਾ "ਮਧ" ਸਮਝਿਆ ਜਾ ਰਿਹਾ ਹੈ। ਪਾਠਕ ਖ਼ੁਦ ਹੀ ਦੇਖ ਲੈਣ ਕਿ "ਮਧ" (ਅੱਧ ਵਿਚਾਲੇ) ਦੇ ਭੋਗ ਦਾ ਇਸ ਸ਼ਬਦ ਨਾਲ ਕੀ ਰਿਸ਼ਤਾ ਹੈ ।
ਜੈਤਸਰੀ ਮਹਲਾ 5 ਵਾਰ ਸਲੋਕਾ ਨਾਲਿ
ਆਦਿ ਪੂਰਨ ਮਧਿ ਪੂਰਨ ਅੰਤਿ ਪੂਰਨ ਪਰਮੇਸੁਰਹ ॥
ਸਿਮਰੰਤਿ ਸੰਤ ਸਰਬਤ੍ਰ ਰਮਣੰ ਨਾਨਕ ਅਘ ਨਾਸਨ ਜਗਦੀਸੁਰਹ ॥
ਅਰਥ:- ਪਰਮਾਤਮਾ ਦੇ ਭਗਤ ਉਸ ਸਰਬ-ਵਿਆਪਕ ਵਾਹਿਗੁਰੂ ਦਾ ਆਰਾਧਨ ਕਰਦੇ ਹਨ ਜੋ ਸ੍ਰਿਸ਼ਟੀ ਦੇ ਆਰੰਭ ਤੋਂ ਹੀ ਹਰ ਥਾਂ ਮੌਜੂਦ ਰਿਹਾ ਹੈ, ਹੁਣ ਵੀ ਹੈ ਅਤੇ ਰਹਿੰਦੀ ਦੁਨੀਆਂ ਤਕ ਇਸ ਦੇ ਕਣ ਕਣ ਵਿੱਚ ਹਾਜ਼ਰ ਰਹੇਗਾ। ਜਗਤ ਦਾ ਮਾਲਕ ਪ੍ਰਭੂ ਆਪਣੇ ਭਗਤਾਂ ਦੇ ਸਭ ਪਾਪਾਂ ਨੂੰ ਨਾਸ਼ ਕਰ ਦਿੰਦਾ ਹੈ ।

ਜ਼ਾਹਰ ਹੈ ਕਿ ਇੱਥੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ "ਮਧ" (ਸੈਂਟਰ) ਨਾਲ ਇਸ ਸ਼ਬਦ ਦਾ ਕੋਈ ਵੀ ਸਬੰਧ ਨਹੀਂ ਹੈ ।ਅਸਲੀ "ਮਧ" ਤਾਂ ਪੰਨਾ 715 ਤੇ ਹੀ ਹੋ ਸਕਦਾ ਹੈ । ਸਾਰਾ ਸ਼ਬਦ ਉਸ ਪ੍ਰਮਾਤਮਾ ਬਾਰੇ ਹੈ ਜੋ "ਆਦਿ ਸਚੁ ਜੁਗਾਦਿ ਸਚੁ " ਹੈ । ਜੇ ਕਰ ਸ਼ਬਦ "ਮਧ" ਨੂੰ ਲੈ ਕੇ ਹੀ ਇਸ ਨੂੰ ਗੁਰੂ ਗ੍ਰੰਥ ਸਾਹਿਬ ਜੀ ਦਾ "ਮਧ" ਸਮਝ ਲਿਆ ਜਾਵੇ ਤਾਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਵਿਚਲੇ ਹੇਠ ਲਿਖੇ ਸ਼ਬਦਾਂ ਤੇ ਵੀ ਭੋਗ ਪਾਉਣਾ ਚਾਹੀਦਾ ਹੈ।
1. "ਰਿਧਿ ਸਿਧਿ ਨਵ ਨਿਧਿ ਜਾ ਕੈ ਅੰਮ੍ਰਿਤਾ ਪਰਵਾਹ ॥ ਅਦਿ ਅੰਤੇ ਮਧਿ ਪੂਰਨ ਊਚ ਅਗਮ ਅਗਾਹ" ॥ (ਪੰਨਾ 1017)
2. ਆਦਿ ਮਧਿ ਅੰਤਿ ਪ੍ਰਭੁ ਸੋਈ ॥ ਨਾਨਕ ਤਿਸੁ ਬਿਨੁ ਅਵਰੁ ਨ ਕੋਈ (ਪੰਨਾ 760)
3. ਆਗੇ ਦਯੁ ਪਾਛੈ ਨਾਰਾਇਣ ਮਧਿ ਭਾਗਿ ਹਰਿ ਪ੍ਰੇਮ ਰਸਾਇਣ॥ (ਪੰਨਾ 1137)
4. ਜੇ ਕੋ ਅਪਨੇ ਠਾਕੁਰ ਭਾਵੈ ।ਕੋਟਿ ਮਧਿ ਏਹੁ ਕੀਰਤਨੁ ਗਾਵੈ (ਪੰਨਾ 885)

ਇਹ ਵੀ ਸਮਝ ਨਹੀਂ ਆਈ ਕਿ ਜੋ ਪਾਠ ਹੀ "ਅਖੰਡ ਪਾਠ " (ਨਿਰੰਤਰ, ਇੱਕ ਰਸ) ਹੈ ਉਸ ਦਾ "ਮਧ" ਕਿਵੇਂ ਹੋ ਸਕਦਾ ਹੈ ? ਭੋਗ ਦਾ ਅਰਥ ਹੈ ਸਮਾਪਤੀ ਜਾਂ ਅੰਤ । ਕੀ 705 ਪੰਨੇ ਉਂਪਰ ਭੋਗ ਪਾਉਣ ਦਾ ਅਰਥ ਅਖੰਡ ਪਾਠ ਦਾ ਅੰਤ ਸਮਝਿਆ ਜਾਵੇ ? ਕਿਧਰੇ ਇਹ ਰਸਮ ਅਨਪੜ੍ਹ ਅਤੇ ਸ਼ਰਧਾਲੂ ਜੁਗਿਆਸੂੁਆਂ ਨੂੰ ਲੁੱਟਣ ਲਈ ਮਨ ਮਤ ਰਾਹੀਂ ਤਾਂ ਨਹੀਂ ਬਣਾ ਲਈ ਗਈ ? ਆਸ ਰਖਦਾ ਹਾਂ ਕਿ ਕੋਈ ਗੁਰਮੁਖ ਪਿਆਰਾ ਇਸ ਬਾਰੇ ਸਪਸ਼ਟੀਕਰਨ ਦੇਣ ਦੀ ਖੇਚਲ ਕਰੇਗਾ ਤਾਂ ਜੋ ਮੇਰਾ ਵਹਿਮ ਦੂਰ ਹੋ ਜਾਵੇ ! ਜੇ "ਮਧ" ਦਾ ਭੋਗ ਜ਼ਰੂਰੀ ਹੈ ਤਾਂ ਸ੍ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਨੂੰ ਰਹਿਤ ਮਰਯਾਦਾ ਵਿਚ ਸੋਧ ਕਰ ਲੈਣੀ ਚਾਹੀਦੀ ਹੈ ਪਰ ਜੇ ਜ਼ਰੂਰੀ ਨਹੀਂ ਜਾਂ ਗੁਰਮਤ ਵਿਰੁੱਧ ਹੈ ਤਾਂ ਉਨ੍ਹਾਂ ਨੂੰ ਚੁਪ ਤੋੜਨੀ ਚਾਹੀਦੀ ਹੈ ।

Monday, June 13, 2011

ਖੰਡੇ ਬਾਟੇ ਦੀ ਪਾਹੁਲ ਤਿਆਰ ਕਰਨ ਸਮੇਂ ਪੜ੍ਹੀਆਂ ਜਾਣ ਵਾਲੀਆਂ ਬਾਣੀਆਂ?


ਖੰਡੇ ਬਾਟੇ ਦੀ ਪਾਹੁਲ ਤਿਆਰ ਕਰਨ ਸਮੇਂ ਪੜ੍ਹੀਆਂ ਜਾਣ ਵਾਲੀਆਂ ਬਾਣੀਆਂ?
ਅੱਜ ਹਰ ਜਾਗਰੂਕ ਸਿੱਖ ਦੇ ਮਨ ਵਿੱਚ ਇਹ ਵੱਡਾ ਸੁਆਲ ਹੈ ਕਿ ਖੰਡੇ ਬਾਟੇ ਦੀ ਪਾਹੁਲ ਤਿਆਰ ਕਰਨ ਲਗਿਆਂ ਕਿਹੜੀਆਂ ਬਾਣੀਆਂ ਪੜ੍ਹੀਆਂ ਜਾਣ, ਕਿਉਂਕਿ ਹੁਣ ਜਦ ਬਚਿਤ੍ਰ ਨਾਟਕ ਪੋਥੇ ਦੀ ਸਚਾਈ ਸਾਹਮਣੇ ਆ ਗਈ ਹੈ ਤਾਂ ਕਿਸੇ ਸੱਚੇ ਸਿੱਖ ਦਾ ਮਨ ਇਸ ਵਿਚਲੀਆਂ ਲਿਖਤਾਂ ਨੂੰ ਪੜ੍ਹ ਕੇ ਪਾਹੁਲ ਤਿਆਰ ਕਰਨ ਨੂੰ ਨਹੀਂ ਮੰਨਦਾ। ਇਸ ਲਈ ਇਸ ਗੱਲ ਨੂੰ ਵਿਚਾਰ ਲੈਣਾ ਜ਼ਰੂਰੀ ਹੈ ਕਿ ਉਸ ਵੇਲੇ ਸਤਿਗੁਰੂ ਨੇ ਕਿਹੜੀਆਂ ਬਾਣੀਆਂ ਪੜ੍ਹੀਆਂ ਸਨ। ਇਸ ਦੇ ਵਾਸਤੇ ਸਾਨੂੰ ਪੁਰਾਤਨ ਲਿਖਤੀ ਸੋਮਿਆਂ ਨੂੰ ਹੀ ਘੋਖਣਾ ਪਵੇਗਾ। ਸਾਡੇ ਕੋਲ ਦੋ ਪ੍ਰਮੁਖ ਸੋਮੇਂ ਹਨ, ਰਹਿਤ ਨਾਮੇ ਅਤੇ ਇਤਹਾਸਕ ਪੁਸਤਕਾਂ। ਰਹਿਤਨਾਮਾ ਭਾਈ ਦਇਆ ਸਿੰਘ ਵਿੱਚ ਲਿਖਿਆ ਹੈ:
1. ਉੱਤਮ ਲੋਹ ਪਾਤ ਮੇਂ ਸ਼੍ਰੀ ਅੰਮ੍ਰਿਤਸਰ ਦਾ ਅੰਮ੍ਰਿਤ ਪਾਵੇ, ਪ੍ਰਥਮ ਸੰਪੂਰਨ ਜਪੁਜੀ ਆਦਿ ਅੰਤ ਕਾ ਪਾਠ ਕਰੇ, ਚੌਪਈ(ਕਿਹੜੀ? ਕੋਈ ਸੰਕੇਤ ਨਹੀਂ), ਪੰਜ ਪੰਜ ਸਵੈਯੇ ਭਿੰਨ ਭਿੰਨ ਸ੍ਰਾਵਗ 2 ਦੀਨਨ ਕੀ 3 ਪਾਪ ਸਮੂਹ ਬਿਨਾਸਨ 4 ਸਤਿ ਸਦੇਵ ਸਦਾ ਬੁਤ, ਪੰਜ ਪਉੜੀਆਂ ਅਨੰਦ ਕੀ, ਕਰਦ ਅੰਮ੍ਰਿਤ ਬੀਚ ਫੇਰੇ, ਅਪਨੀ ਓਰ ਕੋ ! ਪੁਨਹ ਏਕ ਸਿੰਘ ਕਰਦ ਉਸ ਕੀ ਪਾਸ ਮੇਂ ਧਰ ਦੇ….
(
ਨੋਟ- ਏਥੇ ਅਨੰਦ ਸਾਹਿਬ ਦੀਆਂ ਪੰਜ ਪਉੜੀਆਂ ਪੜ੍ਹਨ ਲਈ ਕਿਹਾ ਹੈ ਅਤੇ ਜਾਪੁ ਦਾ ਕੋਈ ਜ਼ਿਕਰ ਨਹੀਂ। ਅੰਮ੍ਰਿਤ ਕਰਦ ਨਾਲ ਤਿਆਰ ਕੀਤੇ ਜਾਣ ਦਾ ਜ਼ਿਕਰ ਹੈ।)
2. ਭਾਈ ਚੌਪਾ ਸਿੰਘ(ਗੁਰੂ ਗੋਬਿੰਦ ਸਿੰਘ ਪਾਤਿਸ਼ਾਹ ਦਾ ਹਜ਼ੂਰੀ ਸਿੱਖ)- ਏਕ ਸਾਹਿਬ ਪੂਰਨ ਪੁਰਖ ਜੀ ਪੰਥ ਲੱਗੇ ਨਿਖੇੜਨ, ਸੰਮਤ 1756 ਸਾਵਨ ਦਿਨ ਸੱਤਵੇਂ ਕੇਸਾ ਦੀ ਪਾਹੁਲ ਦਾ ਉਦਮ ਕੀਤਾ ਬਚਨ ਹੋਇਆ ਕਟੋਰੇ ਵਿਚ ਜਲ ਲੈ ਆਉ, ਸੋ ਲਾਇਆ ਤਾਂ ਹੁਕਮ ਹੋਇਆ,ਹਥਿ ਖੰਡਾ ਪਕੜ ਕੇ ਵਿੱਚ ਫੇਰਉ ਅਤੇ ਪੰਜ ਪੰਜ ਸਵੱਯੇ ਪੜ੍ਹਨ ਲੱਗੇ(ਕਿਹੜੇ? ਕੋਈ ਜ਼ਿਕਰ ਨਹੀਂ) ਦਇਆ ਸਿੰਘ, ਸਾਹਿਬ ਸਿੰਘ, ਹਿੰਮਤ ਸਿੰਘ, ਧਰਮ ਸਿੰਘ, ਮੁਹਕਮ ਸਿੰਘ, ਇਹ ਪੰਜ ਸਿੰਘ ਲੱਗੇ ਪੜ੍ਹਨ ਤਾਂ ਸਾਹਿਬ ਚੰਦ ਦਿਵਾਨ ਬੇਨਤੀ ਕੀਤੀ ਜੀ ਸੱਚੇਪਾਤਸ਼ਾਹ ਜੇ ਵਿੱਚ ਪਤਾਸ਼ੇ ਪਾਉਣ ਤਾਂ ਅੱਛਾ ਹੋਵੇ, ਤਾਂ ਪਤਾਸ਼ੇ ਪਾਏ ਗਏ। ਤਾਂ ਸਾਹਿਬ ਪੂਰਨ ਪੁਰਸ਼ ਜੀ ਵਿਚਹੁ ਪੰਜ ਚੂਲੈ ਲੈ ਅੰਮ੍ਰਿਤ ਪੰਜ ਨੇਤਰੀ, ਫਿਰ ਪੰਜ ਚੂਲੈ ਸੀਸ ਪਾਏ, ਰਸਨਾ ਚੰਡੀ ਚਰਿਤ੍ਰ ਦਾ ਸਵਯਾ ਪੜ੍ਹਿਆ ! ਦੇਹ ਸ਼ਿਵਾ ਬਰ ਮੁਹਿ ਇਹੈ ਸ਼ੁਭ ਕਰਮਨ ਤੇ ਕਬਹੂੰ ਨ ਟਰੋ।….
ਫਿਰ ਸਾਹਿਬ ਨੇ ਆਪਣੇ ਹੱਥੀਂ ਪੰਜਾਂ ਨੂੰ ਅੰਮ੍ਰਿਤ ਛਕਾਇਆ। ਦੂਜੇ ਦਿਨ ਹੋਰ ਸਿੱਖ ਹੱਥ ਜੋੜ ਖੜੇ ਹੋਏ। ਬਚਨ ਹੋਇਆ ਜੋ ਕੜਾਹ ਪ੍ਰਸ਼ਾਦਿ ਕਰਕੇ, ਪੰਜਾਂ ਸਿੰਘਾਂ ਪਾਸੋਂ ਸਵੈਯੇ ਪੜ੍ਹ ਕਰ ਛਕ ਲੈਣਾ।
(
ਇਸ ਦੇ ਵਿੱਚ ਗੁਰੂ ਗ੍ਰੰਥ ਸਾਹਿਬ ਵਿੱਚੋਂ ਕੋਈ ਵੀ ਬਾਣੀ ਪੜੇ ਜਾਣ ਦਾ ਕੋਈ ਜ਼ਿਕਰ ਨਹੀਂ।)
3. ਭਾਈ ਕੇਸਰ ਸਿੰਘ ਛਿਬਰ, ਬੰਸਾਵਲੀ ਨਾਮਾ ਪਾਤਸ਼ਾਹੀਆਂ ਦਸਾਂ ਕਾ(ਸੰਮਤ 1826) ਵਿੱਚ ਲਿਖਦੇ ਹਨ:
ਬਚਨ ਹੋਇਆ- ਕਟੋਰਾ ਜਲ ਕਾ ਸੁਚੇਤ ਲੈ ਆਉ। ਲੈ ਆਇਆ, ਦਿੱਤੀ ਕਰਦ, ਕਹਿਆ ਹਿਲਾਉ।
ਜਪੁ ਅਤੇ ਅਨੰਦੇ ਰਸਨੀ ਕਰਿ ਉਚਾਰੁ। ਤਾਂ ਦਿਵਾਨ ਸਾਹਬ ਚੰਦ ਹਥ ਜੋੜਿ ਖਲੋਤਾ ਵਿਚ ਦਰਬਾਰ।317ਕਹਿਆ, ਗਰੀਬਨਿਵਾਜ਼ ! ਵਿਚ ਮਿੱਠਾ ਪਵੇ ਤਾਂ ਬਣੇ ਸੁਆਦ।… (ਦਸਵਾਂ ਚਰਨ)
(
ਇਥੇ ਛਿੱਬਰ ਨੇ ਜਿਥੇ ਕੇਵਲ ਜਪੁ ਅਤੇ ਅਨੰਦੁ ਕੇਵਲ ਦੋ ਬਾਣੀਆਂ ਪੜ੍ਹਨ ਦੀ ਗੱਲ ਕੀਤੀ ਹੈ, ਨਾਲ ਖੰਡੇ ਦੀ ਜਗਹ ਕਰਦ ਦੀ ਵਰਤੋਂ ਕੀਤੀ ਦਸੀ ਹੈ।) (ਸਿੱਖ ਸੰਸਕਾਰ ਅਤੇ ਮਰਯਾਦਾ, ਚੀਫ ਖਾਲਸਾ ਦੀਵਾਨ ਪੰਨਾ 63)
4. ਗੁਰਬਿਲਾਸ ਪਾਤਸ਼ਾਹੀ ਦਸਵੀਂ(ਕ੍ਰਿਤ ਭਾਈ ਕੁਇਰ ਸਿੰਘ, ਪੰਨਾ 128):

ਸਰਿਤਾ ਜਲ ਲੀਨ ਅਛੂਤ ਮੰਗਾਇ ਕੈ, ਪਾਤ੍ਰ ਲੋਹ ਮੈਂ ਤਾਂ ਪ੍ਰਭ ਬੇਰੇ॥ ਪੜ੍ਹਤੇ ਸੁ ਉਦਾਸ ਹੈ ਮੰਤ੍ਰਨ ਕੋ, ਪ੍ਰਭ ਠਾਡੇ ਹੈ ਆਪ ਭਏ ਸੋ ਸਵੇਰੇ।

(
ਇਸ ਰਚਨਾ ਦਾ ਸਮਾਂ ਸੰਮਤ 1808 ਮੁਤਾਬਿਕ 1751 ਈਸਵੀ ਮੰਨਿਆਂ ਜਾਂਦਾ ਹੈ ਜੋ ਗੁਰੂ ਗੋਬਿੰਦ ਸਿੰਘ ਪਾਤਿਸ਼ਾਹ ਦੇ ਅਕਾਲ ਪਾਇਆਣੇ ਤੋਂ 43 ਸਾਲ ਬਾਅਦ ਦਾ ਬਣਦਾ ਹੈ। ਇਸ ਅਨੁਸਾਰ ਕੇਵਲ ਮੂਲ ਮੰਤ੍ਰ ਪੜ੍ਹਿਆ ਗਿਆ।)
5. ਭਾਈ ਰਤਨ ਸਿੰਘ ਭੰਗੂ ਦੇ ਪ੍ਰਾਚੀਨ ਪੰਥ ਪ੍ਰਕਾਸ਼(ਸੰਪਾਦਕ ਡਾ. ਜੀਤ ਸਿੰਘ ਸੀਤਲ, ਪ੍ਰਕਾਸ਼ਕ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ) ਦੇ ਪੰਨਾ 75 ਤੇ, ਪ੍ਰਸੰਗ- ਕੇਸਗੜ੍ਹ ਸ੍ਰੀ ਖਾਲਸੇ ਕੋ ਪੰਥ ਕੀ ਉਤਪਤੀ ਕੀ ਸਾਖੀਦੇ ਸਤਵੇਂ ਬੰਦ ਵਿੱਚ ਇੰਝ ਲਿਖਿਆ ਹੈ:
ਦੋਹਰਾ- ਸ੍ਰੀ ਸਤਿਗੁਰ ਸਤਿਨਾਮ ਰਹਿਓ ਕਰਤਾ ਪੁਰਖ ਉਚਾਰ। ਅਕਾਲ ਅਕਾਲਹ ਜਾਪ ਕਰ ਤੋਰੀ ਕ੍ਰਿਪਤ ਨਿਜ ਧਾਰ॥7
ਚੌਪਈ-ਪ੍ਰਿਥਮ ਭਗੌਤੀ ਵਾਰ ਜੁ ਪੌੜੀ, ਪੜ੍ਹ ਪ੍ਰਿਥਮੈ ਆਪ ਸਤਿਗੁਰ ਜੋੜੀ। ਨੌਂ ਪਤਸ਼ਾਹੀਅਨ ਲਯੋ ਧਿਆਇ, ਅਬ ਦਸਮਨ ਪਰ ਹੋਈਂ ਸਹਾਇ ॥8 ਬਹੁੜ ਸਵੱਯੇ ਬੱਤੀ ਉਚਾਰੇ, ਸ੍ਰੀ ਸਤਿਗੁਰ ਸ੍ਰੀ ਮੁਖੋਂ ਸਵਾਰੇ। ਤੇਜ ਤੇਜ ਜੋ ਚੰਡੀ ਬਾਣੀ, ਸੋਊ ਪਾਹੁਲ ਏ ਮੱਧ ਠਾਣੀ॥9
ਤ੍ਰਿਭੰਗੀ ਛੰਦ-
ਖਗ ਖੰਡ ਬਿਹੰਡੰ ਖਲ ਦਲ ਖੰਡੰ…….
(
ਇਸ ਮੁਤਾਬਕ, ਭਗਉਤੀ ਕੀ ਵਾਰ, ਪਹਿਲੀ ਪਉੜੀ, 33 ਸਵੈਯੇ, ਤ੍ਰਿਭੰਗੀ ਛੰਦ ਖਗ ਖੰਡ ਪੜ੍ਹੇ ਗਏ,ਇਥੇ ਜੋ ਬਾਣੀਆਂ ਪੜ੍ਹੀਆਂ ਦਸੀਆਂ ਗਈਆਂ ਹਨ ਉਨ੍ਹਾਂ ਦਾ ਅੱਜ ਪੜ੍ਹੀਆਂ ਜਾਂਦੀਆਂ ਬਾਣੀਆਂ ਨਾਲ ਕੋਈ ਮੇਲ ਨਹੀਂ ਨਾਲੇ ਗਿਣਤੀ ਵਿੱਚ ਤਿੰਨ ਹਨ।)
6. ਖੁਸ਼ਵੰਤ ਰਾਏ ਦੀ ਰਚਨਾ ਤਾਰੀਖ ਸਿੱਖਾਂਜੋ ਸੰਨ 1754 (ਸੰਮਤ 1811) ਦੀ ਮੰਨੀ ਜਾਂਦੀ ਹੈ ਅਨੁਸਾਰ ਅੰਮ੍ਰਿਤ ਦੀ ਤਿਆਰੀ ਵੇਲੇ ਕੇਵਲ ਪੰਜ ਸਵੈਯੇ ਪੜ੍ਹੇ ਜਾਣ ਦਾ ਜ਼ਿਕਰ ਹੈ।
7. ਤਵਾਰੀਖ ਗੁਰੂ ਖਾਲਸਾ ਕ੍ਰਿਤ ਗਿਆਨੀ ਗਿਆਨ ਸਿੰਘ ਦੇ ਦਸਵੇਂ ਭਾਗ ਦੇ ਪੰਨਾ 133 ਤੇ ਲਿਖਿਆ ਹੈ:
ਗੁਰੂ ਜੀ ਨੇ ਸਰਬਲੋਹ ਦੇ ਬਾਟੇ ਵਿੱਚ ਸਤਲੁਜ ਦਾ ਜਲ ਪਾ ਕੇ ਉਨ੍ਹਾਂ ਪੰਜਾਂ ਪਿਆਰਿਆਂ ਨੂੰ ਕੱਛ, ਕ੍ਰਿਪਾਨਾਦਿਕ ਤੇ ਸੁਫੈਦ ਪੁਸ਼ਾਕੇ ਧਾਰਨ ਕਰਾ, ਆਪਣੇ ਸਨਮੁਖ ਖੜੇ ਕਰ, ਹੁਕਮ ਦਿੱਤਾ ਕਿ ਸ੍ਰੀ ਵਾਹਿਗੁਰੂ ਦਾ ਜਾਪ ਤੇ ਅਕਾਲ ਪੁਰਖ ਦਾ ਧਿਆਨ ਕਰਦੇ ਰਹੋ ਤੇ ਆਪ ਓਸ ਬਾਟੇ ਵਿੱਚ ਸਿੱਧੀ ਧਾਰ ਖੰਡਾ ਫੇਰਦੇ ਅੰਮ੍ਰਿਤ ਤਿਆਰ ਕਰਨ ਲੱਗੇ। ਜਪੁਜੀ ਸਾਹਿਬ ਦਾ ਪਾਠ ਅਜੇ ਸਮਾਪਤ ਨਹੀਂ ਹੋਇਆ ਸੀ ਜੋ ਮਾਤਾ ਜੀਤੋ ਜੀ ਗੁਰੂ ਦੀ ਜੇਸ਼ਟਾ ਪਤਨੀ(ਮਾਈ ਰਾਮ ਕੌਰ ਜੀ ਦੀ ਪ੍ਰੇਰੀ ਹੋਈ) ਪਤਾਸੇ ਲੈਕੇ ਆ ਪਹੁੰਚੀ ਤੇ ਓਸੇ ਬਾਟੇ ਵਿੱਚ ਪਤਾਸੇ ਪਾਕੇ ਗੁਰੂ ਜੀ ਦੇ ਖੱਬੇ ਪਾਸੇ ਬੈਠ ਗਈ। ਗੁਰੂ ਜੀ ਨੇ ਅਨੰਦ ਸਾਹਿਬ ਦਾ ਪਾਠ ਤੇ ਅਰਦਾਸ ਕਰ ਕੇ……
(
ਇਸ ਅਨੁਸਾਰ ਕੇਵਲ ਜਪੁ ਅਤੇ ਅਨੰਦੁ ਬਾਣੀਆਂ ਦਾ ਪਾਠ ਕੀਤਾ ਅਤੇ ਪਤਾਸੇ ਮਾਤਾ ਜੀਤੋ ਜੀ ਨੇ ਪਾਏ।)
8. ਸ੍ਰੀ ਗੁਰ ਪ੍ਰਤਾਪ ਸੂਰਜ ਗ੍ਰੰਥ(ਸੂਰਜ ਪ੍ਰਕਾਸ਼)ਦੀ ਰੁਤਿ ਤੀਸਰੀ ਵਿੱਚ ਭਾਈ ਸੰਤੋਖ ਸਿੰਘ ਜੀ ਇੰਝ ਲਿਖਦੇ ਹਨ:
ਬਸਤ੍ਰ ਨਵੀਨ ਸ਼ਸਤ੍ਰ ਪਹਿਰਾਏ। ਜਟਤਿ ਜਵਾਹਰ ਜਿਨ ਸਮੁਦਾਏ। ਰੁਚਿਰ ਬਿਭੂਖਨ ਅੰਗ ਸਜਾਏ। ਆਪਨੇ ਰੂਪ ਸਮਾਨ ਬਨਾਏ॥14
ਕਹਹੁ ਵਹਿਗੁਰੂਦੀਯ ਉਪਦੇਸ਼ਾ। ਹਾਥ ਜੋਰਿ ਥਿਰ ਸਿੱਖ ਵਿਸ਼ੇਸ਼ਾ। ਜਪੁਜੀ ਪਾਠ ਪ੍ਰਥਮ ਕਰਿ ਲੀਨਾ। ਬਹੁਰ ਸਵੈਯੇ ਪਢਿਬੋ ਕੀਨਾ॥15
ਪੌੜੀ ਪੰਚ ਅਨੰਦ ਪਢਯੋ ਹੈ। ਅੰਮ੍ਰਿਤ ਮੈਂ ਬਹੁ ਤੇਜ ਬਢਯੋ ਹੈ। ਤਿਸ ਛਿਨ ਚਟਕ ਆਇਗੇ ਦੋਊ। ਸ਼੍ਰੀ ਗੁਰ ਦ੍ਰਿਸ਼ਟਿ ਪਰਿਤ ਭੇ ਸੋਊ॥16

(
ਇਸ ਅਨੁਸਾਰ, ਜਪੁਜੀ, ਸਵੈਯੇ, ਅਨੰਦ ਸਹਿਬ ਦੀਆਂ ਪੰਜ ਪਉੜੀਆਂ ਪੜ੍ਹੀਆਂ। ਇਥੇ ਅਨੰਦ ਸਹਿਬ ਦੀਆਂ ਪੰਜ ਪਉੜੀਆਂ ਦਾ ਜ਼ਿਕਰ ਹੈ ਅਤੇ ਜਾਪੁ, ਚੌਪਈ ਦਾ ਨਾਂ ਤੱਕ ਨਹੀਂ।)
9. ਸਾਬਕਾ ਜਥੇਦਾਰ ਗਿਆਨੀ ਕ੍ਰਿਪਾਲ ਸਿੰਘ ਨੇ ਗਿਆਨੀ ਗਿਆਨ ਸਿੰਘ ਕ੍ਰਿਤ ਪੰਥਪ੍ਰਕਾਸ਼ ਦੀ ਸੰਪਾਦਨਾ ਕਰਦਿਆਂ ਇਸ ਦੇ ਪੰਨਾ 1573 ਤੇ ਜਪੁਜੀ ਪੰਜ ਪਉੜੀਆਂ, ਜਾਪ ਦੀ ਪੰਜ ਪਉੜੀਆਂ, ਦਸ ਸੁਧ, ਅਨੰਦ ਸਾਹਿਬ, ਚੌਪਈ ਪੜ੍ਹੇ ਜਾਣ ਦਾ ਜ਼ਿਕਰ ਕੀਤਾ ਹੈ।
10. ਭਾਈ ਵੀਰ ਸਿੰਘ, ਸ੍ਰੀ ਕਲਗੀਧਰ ਚਮਤਕਾਰ ਦੇ ਪੰਨਾ 227-28 ਤੇ ਲਿਖਦੇ ਹਨ: 1100 ਦਾ ਕੜਾਹ ਪ੍ਰਸ਼ਾਦਿ ਸੱਜ ਰਿਹਾ ਹੈ ਲੱਠੇ ਦੀਆਂ ਚਾਦਰਾਂ ਉੱਤੇ ਸਿੰਘਾਸਨ ਤੇ ਬਿਰਾਜ ਰਹੇ ਹਨ ਗੁਰੂ ਗੋਬਿੰਦ ਸਿੰਘ ਜੀ, ਚਿੱਟੇ ਬਸਤਰਾਂ ਵਿਚ ਅੱਗੇ ਪਿਆ ਹੈ ਲੋਹੇ ਦਾ ਬਾਟਾ, ਵਿਚ ਪਿਆ ਹੈ ਜਲ, ਜਿਸ ਵਿੱਚ ਰਖਿਆ ਹੈ ਦੋ ਧਾਰਾ ਖੰਡਾ। ਸਾਹਮਣੇ ਖੜ੍ਹੇ ਹਨ ਕੱਲ ਵਾਲੇ ਸੀਸ ਭੇਟ ਕਰਨ ਵਾਲੇ ਜੀਵਨ ਮੁਕਤ, ਸਫੈਦ ਬਸਤ੍ਰ ਧਾਰੇ ਹੋਏ, ਤੇੜ ਕਛਿਹਰਾ, ਗਲ ਅੰਗਾ, ਸੀਸ ਸਿਧੀ ਚਿੱਟੀ ਦਸਤਾਰ ਕਮਰਕਸਾ ਸਜਿਆ, ਗਾਤ੍ਰੇ ਲਗੀ ਹੈ ਸ੍ਰੀ ਸਾਹਿਬ ਤੇ ਹੱਥ ਜੋੜੇ ਖੜੇ ਹਨ।……… ਇੰਨੇ ਨੂੰ ਸਾਹਿਬਾਂ ਨੇ ਅਵਾਜ਼ ਦਿੱਤੀ ਨਿੱਤਰ ਹੋਏ ਅਤੇ ਤਲਵਾਰ ਨਾਲ ਨਿਤਾਰੇ ਹੋਏ ਪੰਜਾਂ ਨੂੰ ਕਿ ਭਾਈ ਵਾਹਿਗੁਰੂ ਗੁਰ ਮੰਤਰ ਹੈ ਗੁਰੂ ਬਾਬੇ ਦਾ, ਇੱਕ ਚਿਤ ਹੋ ਕੇ ਜਪੋ ਵਾਹਿਗੁਰੂਪੰਜੇ ਤਾਂ ਇਹ ਕਾਰੇ ਲੱਗ ਪਏ ਆਪ ਸਾਹਿਬਾਂ ਦਾ ਬਲੀ ਤੇ ਦਾਤਾ ਹੱਥ ਗਿਆ ਖੰਡੇ ਉਤੇ ਜੋ ਫਿਰਨ ਲੱਗ ਪਿਆ ਜਲ ਵਿੱਚ ਤੇ ਆਪ ਕਰਨ ਲੱਗ ਪਏ ਪਾਠ ਬਾਣੀਆਂ ਦਾ,….. ਆ ਗਏ ਸ਼੍ਰੀ ਪਰਮ ਪਵਿਤ੍ਰ ਯੋਗੀ ਰਾਜ ਮਾਤਾ ਜੀਤੋ ਜੀ …….. ਦੇਵੀ ਐਨ ਸਿੰਘਾਸਨ ਦੇ ਪਾਸ ਆਈ, ਹਸਮੁਖ ਚਿਹਰੇ ਤੇ ਖੜੇ ਮੱਥੇ ਨੇ ਮੁਸਕੁਰਾਂਦੇ ਬੁਲ੍ਹ ਖੋਹਲੇ ਤੇ ਕਿਹਾ: ਮੇਰਾ ਹਿੱਸਾ ਬੀ’…….. ਬਾਣੀਆਂ ਪੜ੍ਹ ਕੇ ਆਪ ਖੜੇ ਹੋ ਗਏ। ਕੱਲ ਦੇ ਤਲਵਾਰ ਦੀ ਧਾਰ ਅੱਗੇ ਮਾਰਨ ਲਈ ਨਿਵੇਂ ਆਪਾ ਵਾਰੂਆਂ ਦੇ ਸਨਮੁੱਖ ਖੜੋਕੇ ਇਕ ਤੋਂ ਮੂਲ ਮੰਤਰ ਦਾ ਪਾਠ ਕਰਾਇਆ ਪੰਜ ਵੇਰ। ਤੇ ਫੇਰ ਪੰਜ ਚੂਲੇ ਛਕਾਏ. ਨੈਣੀ ਛੱਟੇ ਮਾਰੇ ਪੰਜ ਹੀ ਚੂਲੇ ਕੇਸਾਂ ਵਿੱਚ ਪਾਏ। ਐਉਂ ਪੰਜਾਂ ਨੂੰ ਅੰਮ੍ਰਿਤ ਛਕਾਇਆ।
(
ਇਥੇ ਭਾਈ ਵੀਰ ਸਿੰਘ ਨੇ ਪਾਹੁਲ ਛਕਾਉਣ ਦਾ ਸੰਸਕਾਰ, ਪੰਜਾਂ ਪਿਆਰਿਆਂ ਦੇ ਸੀਸ ਭੇਟ ਕਰਨ ਤੋਂ ਅਗਲੇ ਦਿਨ ਦਾ ਦਸਿਆ ਹੈ। ਇਹ ਤਾਂ ਭਾਵੇਂ ਕਹਿ ਦਿੱਤਾ ਹੈ, ‘ਆਪ ਕਰਨ ਲਗ ਪਏ ਪਾਠ ਬਾਣੀਆਂ ਦਾਪਰ ਕਿਹੜੀਆਂ ਬਾਣੀਆਂ, ਇਸ ਦਾ ਕੋਈ ਜ਼ਿਕਰ ਨਹੀਂ ਕੀਤਾ।)
11. ਕਵੀ ਸੈਨਾਪਤਿ, ਜੋ ਗੁਰੂ ਗੋਬਿੰਦ ਸਿੰਘ ਸਾਹਿਬ ਦੇ ਹਜ਼ੂਰੀ ਕਵੀ ਸਮਝੇ ਜਾਂਦੇ ਹਨ, ਨੇ ਆਪਣੀ ਪੁਸਤਕ ਗੁਰ ਸੋਭਾਵਿੱਚ ਸਤਿਗੁਰੂ ਵਲੋਂ ਭੱਦਣ ਕਰਨ, ਹੁੱਕਾ ਪੀਣ ਅਤੇ ਮੀਣਿਆਂ ਮਸੰਦਾਂ ਆਦਿ ਨਾਲ ਵਰਤਣ ਦੀ ਮਨਾਹੀ ਦਾ ਜ਼ਿਕਰ ਕੀਤਾ ਹੈ ਪਰ ਖੰਡੇ ਬਾਟੇ ਦੀ ਪਾਹੁਲ ਛਕਾਉਣ ਦਾ ਕੋਈ ਜ਼ਿਕਰ ਨਹੀਂ ਕੀਤਾ।

ਇਨ੍ਹਾਂ ਦੇ ਨਾਲ ਇਕ ਤੀਜਾ ਇਤਿਹਾਸਕ ਸੋਮਾ ਭੱਟ ਵਹੀਆਂ ਭੀ ਹਨ। ਪਾਹੁਲ ਛਕਾਉਣ ਸਬੰਧੀ ਭੱਟ ਵਹੀ ਭਾਦਸੋਂ ਪਰਗਨਾ ਥਾਨੇਸਰ ਵਿੱਚ ਇਕ ਇੰਦਰਾਜ ਮਿਲਦਾ ਹੈ, ਜੋ ਇੰਝ ਹੈ:

ਗੁਰੂ ਗੋਬਿੰਦ ਸਿੰਘ ਮਹਲ ਦਸਮਾਂ ਬੇਟਾ ਗੁਰੂ ਤੇਗ ਬਹਾਦਰ ਜੀ ਕਾ ਸਾਲ ਸਤਰਾਂ ਸੈ ਪਚਾਵਨ ਮੰਗਲਵਾਰ ਵੈਸਾਖੀ ਕੇ ਦਿੰਹੁੰ ਪਾਂਚ ਸਿਖੋਂ ਕੋ ਕਾਂਡੇ ਕੀ ਪਾਹੁਲ ਦੀ ਸਿੰਘ ਨਾਮ ਰਾਖਾ। ਪ੍ਰਿਥਮੈ ਦੈਆ ਰਾਮ ਸੋਪਤੀ ਖਤਰੀ ਬਾਸੀ ਲਾਹੌਰ ਆ ਖਲਾ ਹੁਆ।ਪਾਛੈ ਮੋਹਕਮ ਚੰਦ ਛੀਪਾ ਬਾਸੀ ਦਵਾਰਕਾ, ਸਾਹਿਬ ਚੰਦ ਨਾਈ ਬਾਸੀ ਬਿਦਰ ਜ਼ਫਰਾਬਾਦ, ਧਰਮ ਚੰਦ ਜਾਵੰਦਾ ਜਾਟ ਬਾਸੀ ਹਸਤਨਾਪੁਰ, ਹਿੰਮਤ ਚੰਦ ਝੀਵਰ ਬਾਸੀ ਜਗਨਨਾਥ ਬਾਰੋ ਬਾਰੀ ਖਲੇ ਹੂਏ। ਸਬ ਕੋ ਨੀਲ ਅੰਬਰ ਪਹਿਨਾਇਆ। ਵਹੀ ਬੇਸ ਆਪਨਾ ਕੀਆ। ਹੁੱਕਾ, ਹਲਾਲ, ਹਜਾਮਤ ਹਰਾਮ, ਟਿੱਕਾ ਜੰਝੂ ਧੋਤੀ ਕਾ ਤਿਆਗ ਕਰਾਇਆ। ਮੀਣੇ ਧੀਰਮਲੀਏ ਰਾਮ ਰਾਈਏ ਸਿਰਗੁੰਮ ਮਸੰਦਾਂ ਕੀ ਵਰਤਨ ਬੰਦ ਕੀ। ਕੰਘਾ, ਕਰਦ, ਕੇਸਗੀ, ਕੜਾ ਕਛਹਿਰਾ ਸਭ ਕੋ ਦੀਆ। ਸਭ ਕੇਸਧਾਰੀ ਕੀਏ।
(
ਇਸ ਵਿੱਚ ਵੀ ਪਾਹੁਲ ਛਕਾਉਣ ਦੀ ਕਿਰਿਆ ਅਤੇ ਪੜ੍ਹੀਆਂ ਗਈਆਂ ਬਾਣੀਆਂ ਦਾ ਕੋਈ ਜ਼ਿਕਰ ਨਹੀਂ।)
ਉਪਰਲੇ ਸਾਰੀਆਂ ਲਿਖਤਾਂ ਤੋਂ ਖੰਡੇ ਬਾਟੇ ਦੀ ਪਾਹੁਲ ਛਕਾਉਣ ਦੇ ਸੰਸਕਾਰ ਦੀ ਪ੍ਰੋੜਤਾ ਤਾਂ ਹੁੰਦੀ ਹੈ ਪਰ ਜਿਥੋਂ ਤੱਕ ਇਸ ਗੱਲ ਦਾ ਸਬੰਧ ਹੈ ਕਿ ਉਸ ਸਮੇਂ ਕਿਹੜੀਆਂ ਬਾਣੀਆਂ ਪੜ੍ਹੀਆਂ ਗਈਆਂ ਬਾਰੇ ਦੁਬਿਧਾ ਹੀ ਮਿਲਦੀ ਹੈ। ਇਹ ਗੱਲ ਸਪੱਸ਼ਟ ਹੈ ਕਿ ਸਾਡੇ ਕੋਲ ਕੋਈ ਵੀ ਐਸਾ ਪ੍ਰਮਾਣਿਕ ਸ੍ਰੋਤ ਨਹੀਂ ਜਿਸ ਤੇ ਪੂਰਨ ਭਰੋਸਾ ਕੀਤਾ ਜਾ ਸਕੇ। ਉਪਰਲੇ ਸਾਰੇ ਸ੍ਰੋਤਾਂ ਵਿੱਚ ਹੀ ਮਤ ਭੇਦ ਹੋਣ ਤੋਂ ਇਕ ਗੱਲ ਹੋਰ ਜਾਪਦੀ ਹੈ ਕਿ ਜੇ ਇਨ੍ਹਾਂ ਦੇ ਹੋਂਦ ਵਿੱਚ ਆਉਣ ਦੇ ਸਮੇਂ ਨੂੰ ਪ੍ਰਮਾਣਿਕ ਮੰਨ ਲਿਆ ਜਾਵੇ ਤਾਂ ਇਹ ਮੰਨਣਾ ਪਵੇਗਾ ਕਿ ਸਮੇਂ ਸਮੇਂ ਤੇ ਇਨ੍ਹਾਂ ਵਿੱਚ ਤਬਦੀਲੀਆਂ ਅਤੇ ਮਿਲਾਵਟਾਂ ਕੀਤੀਆਂ ਗਈਆਂ ਹਨ, ਨਹੀਂ ਤਾਂ ਕੁਝ ਪੁਰਾਤਨ ਸ੍ਰੋਤਾਂ ਵਿੱਚ ਤਾਂ ਕੁਝ ਇਕ-ਸਾਰਤਾ ਹੁੰਦੀ। ਇਸ ਨਾਲ, ਉਨ੍ਹਾਂ ਲੋਕਾਂ ਦੀ ਅਗਿਆਨਤਾ ਕਹੀਏ ਜਾਂ ਕੋਰਾ ਝੂਠ, ਵੀ ਉਭਰ ਕੇ ਸਾਹਮਣੇ ਆਉਂਦਾ ਹੈ, ਜੋ ਇਹ ਕਹਿੰਦੇ ਹਨ ਕਿ ਮੌਜੂਦਾ ਮਰਿਯਾਦਾ ਗੁਰੂ ਸਾਹਿਬ ਤੋਂ ਸੀਨਾ ਬਸੀਨਾ ਚਲੀ ਆਉਂਦੀ ਹੈ। ਪੁਰਾਤਨ ਕਹੇ ਜਾਂਦੇ ਰਹਿਤਨਾਮਿਆਂ ਅਤੇ ਇਤਿਹਾਸਕ ਪੁਸਤਕਾਂ ਵਿੱਚ ਗੁਰਮਤਿ ਵਿਰੋਧੀ, ਗੈਰ ਸਿਧਾਂਤਕ ਗੱਲਾਂ ਦੀ ਭਰਮਾਰ ਤੋਂ ਵੀ ਇਹ ਸਿੱਧ ਹੁੰਦਾ ਹੈ ਕਿ ਜਾਂ ਤਾਂ ਇਹ ਪੁਰਾਤਨ ਸਿੰਘਾਂ ਦਾ ਨਾਂ ਵਰਤ ਕੇ ਬਾਅਦ ਵਿੱਚ ਤਿਆਰ ਕੀਤੇ ਗਏ ਹਨ ਜਾਂ ਇਨ੍ਹਾਂ ਵਿੱਚ ਭਰਪੂਰ ਮਿਲਾਵਟ ਕੀਤੀ ਗਈ ਹੈ। ਜਿਵੇਂ ਪ੍ਰਮਾਣ ਦੇ ਤੌਰ ਤੇ ਜੋ ਰਹਿਤਨਾਮਾ ਭਾਈ ਦਯਾ ਸਿੰਘ ਜੀ ਦੇ ਨਾਂ ਤੇ ਪ੍ਰਚਲਤ ਕੀਤਾ ਗਿਆ ਹੈ, ਉਸ ਦਾ ਝੂਠ ਤਾਂ ਉਸ ਦੇ ਪਹਿਲੇ ਪੰਨੇ ਤੋਂ ਹੀ ਸਪੱਸ਼ਟ ਹੋ ਜਾਂਦਾ ਹੈ, ਜੋ ਇਸ ਤਰ੍ਹਾਂ ਹੈ:
ਸ੍ਰੀ ਦਸਵੀਂ ਪਾਤਿਸ਼ਾਹੀ ਅਨੰਦਪੁਰ ਮੈਂ ਬੈਠੇ ਥੇ, ਦਯਾ ਸਿੰਘ ਜੀ ਪ੍ਰਸ਼ਨ ਕੀਆ, ‘ਜੁ ਮਹਾਰਾਜ ਜੀ ! ਰਹਿਤਨਾਮਾ ਕਹੀਏ ਜਿਸ ਕੇ ਸੁਨਨੇ ਸੇ ਮੁਕਤ ਹੋਇ।
ਉਤਰ- ਜਬ ਦੇਵੀ ਪ੍ਰਗਟ ਭਈ ਔਰ ਪਾਂਚ ਪਯਾਰੇ ਸਾਵਧਾਨ ਹੂਏ, ਤਬ ਸਬ ਦੇਵਤਾ ਆਏ। ੴ ਸਤਿਨਾਮਉਪਦੇਸ਼ ਮੰਤ੍ਰ ਸ੍ਰੀ ਗੁਰੂ ਨਾਨਕ ਜੀ ਕੀ ਸ਼ਕਤਿ ਨੇ ਦੀਆ, ਔਰ ਜੰਤ੍ਰ ਵਾਹਿਗੁਰੂ ਮੋਹਨ ਬਸੀਕਰਨ ਨੇ ਦੀਆ, ਤੰਤ੍ਰ ਜਲ ਅਮਹ ਬਰਣ ਵਾਸਤੇ ਚਿਤ ਦਿੜਤਾ ਦੇ ਦੀਆ, ਮਿਸਟਾਨ ਇੰਦ੍ਰ ਨੇ ਦੀਆ, ਬੁਧੀ ਮੀਠੀ ਰਹਨ ਨਮਿਤ ਅਰ ਲੋਹ ਪਾਤਰ ਯਮਰਾਜ ਅੰਮ੍ਰਿਤ ਪਾਵਣੇ ਨਿਮਿਤ ਦੀਆ, ਸਰਬ ਲੋਹ ਕੀ ਕਰਦ ਕਾਲ ਜੀ ਦਈ, ਯੁਧ ਕੇ ਵਾਸਤੇ, ਕੇਸ ਚੰਡੀ ਜੀ ਦਏ, ਬਾਹਨੀ ਕੱਛ ਹਨੂ ਜੀ ਦਈ, ਜਪੁਜੀ ਮੁਕਤ ਕੋ ਪਾਠ ਦੀਆ, ਅਨੰਦ ਚਿਤ ਸਾਂਤ ਲੀਏ ਗੁਰੂ ਅਮਰ ਜੀ ਦੀਨਾ, ਚੌਪਈ, ਸਵੈਯੇ ਸ੍ਰੀ ਮੁਖ ਦ੍ਰਿੜ ਚਿਤ ਤੇ ਜੁੱਧ ਨਿਮਿਤ। ਚਾਰ ਪਦਾਰਥ ਖੰਡੇ ਕੀ ਪਾਹੁਲ ਤੇ ਦੀਏ ਸਿਖੋਂ ਕੋ ਸਰਕਰ ਬਿਸ਼ਨੂ ਜੀ ਦੀਨੀ, ਮੈਦਾ ਮਹਾਦੇਵ ਜੀ ਦੀਨਾ, ਘੀਵ ਬ੍ਰਹਮੇਂ ਨੇ ਦੀਆ ਤ੍ਰਿਭਾਵ ਕਾ ਕੜਾਹ ਪ੍ਰਸਾਦ ਕੀਆ……ਇਸ ਬਿਧਿ ਸੋਂ ਸਬ ਦੇਵਤਾ ਅੰਸ ਦੇਤ ਭਏ…..
ਪਹਿਲਾਂ ਤਾਂ ਇਹ ਲਿਖਣਾ ਕਿ, ‘ਦਯਾ ਸਿੰਘ ਜੀ ਪ੍ਰਸ਼ਨ ਕੀਆ’, ਆਪਣੇ ਆਪ ਸਪੱਸ਼ਟ ਕਰਦਾ ਹੈ ਕਿ ਲਿਖਣ ਵਾਲੇ ਭਾਈ ਦਯਾ ਸਿੰਘ ਜੀ ਆਪ ਨਹੀਂ ਹਨ, ਫੇਰ ਲਿਖਾਰੀ ਨੇ ਬੜੀ ਚਤੁਰਾਈ ਨਾਲ, ਜਿਥੇ ਗੁਰੂ ਸਾਹਿਬਾਨ ਨੂੰ ਦੇਵੀ ਦੇਵਤਿਆਂ ਦੀ ਕਤਾਰ ਵਿੱਚ ਲਿਆ ਖੜਾ ਕੀਤਾ ਹੈ, ਉਥੇ ਆਪਣੇ ਦੇਵੀ ਦੇਵਤਿਆਂ ਨੂੰ ਸਿੱਖ ਕੌਮ ਵਿੱਚ ਇਤਨਾ ਮਹੱਤਵਪੂਰਨ ਬਣਾ ਦਿੱਤਾ ਹੈ ਕਿ ਪਾਹੁਲ ਅਤੇ ਦੇਗ ਦੀ ਪ੍ਰਮੁੱਖ ਸਮੱਗਰੀ ਤਾਂ ਸਾਰੀ ਇਨ੍ਹਾਂ ਦੇ ਦੇਵੀ ਦੇਵਤਿਆਂ ਦੀ ਹੀ ਦੇਣ ਹੈ ਔਰ ਇਹ ਸਾਰਾ ਕੁਫਰ ਭਾਈ ਦਇਆ ਸਿੰਘ ਔਰ ਗੁਰੂ ਗੋਬਿੰਦ ਸਿੰਘ ਪਾਤਿਸ਼ਾਹ ਦਾ ਨਾਂ ਵਰਤ ਕੇ ਤੋਲਿਆ ਹੈ। ਹੁਣ ਐਸਾ ਲਿਖਾਰੀ ਪਾਹੁਲ ਛਕਾਉਣ ਵੇਲੇ ਕਿਹੜੀਆਂ ਬਾਣੀਆਂ ਦੇ ਪੜ੍ਹੇ ਜਾਣ ਦੀ ਗੱਲ ਕਰਦਾ ਹੈ ਇਸ ਦੀ ਕੀ ਮਹੱਤਤਾ ਰਹਿ ਜਾਂਦੀ ਹੈ?
ਰਹਿਤਨਾਮੇ’(1974) ਕਿਤਾਬ, ਦਾ ਲਿਖਾਰੀ ਪਿਆਰਾ ਸਿੰਘ ਪਦਮ, ਜਿਸ ਨੇ ਸਾਰੇ ਰਹਿਤਨਾਮੇ ਇਕਠੇ ਕਰ ਕੇ ਛਾਪਣ ਦੇ ਇਕ ਚੰਗੇ ਉਦਮ ਦੇ ਨਾਲ, ਇਨ੍ਹਾਂ ਦੀ ਪੜਚੋਲ ਦਾ ਉਪਰਾਲਾ ਵੀ ਕੀਤਾ ਹੈ, ਇਸ ਕਿਤਾਬ ਦੇ ਪੰਨਾ 43 ਤੇ ਲਿਖਦੇ ਹਨ:
ਇਹ ਰਹਿਤ ਨਾਮੇ ਕਦੋਂ ਲਿਖੇ ਗਏ, ਕਿਸ ਨੇ ਲਿਖੇ, ਇਸ ਦਾ ਉਤਰ ਡੂੰਘੀ ਖੋਜ ਵਿਚਾਰ ਦਾ ਮੁਥਾਜ ਹੈ। ਇਕ ਗਲ ਸਾਫ ਹੈ ਕਿ ਕੋਈ ਰਹਿਤਨਾਮਾ ਸ੍ਰੀ ਮੁਖਵਾਕ ਜਾਂ ਗੁਰੂ ਗੋਬਿੰਦ ਸਿੰਘ ਰਚਿਤ ਨਹੀਂ………….ਮਾਲੂਮ ਹੁੰਦਾ ਹੈ ਕਿ ਅਠਾਰ੍ਹਵੀਂ ਸਦੀ ਵਿਚ ਇਨ੍ਹਾਂ ਦੀ ਰਚਨਾ ਹੋਈ ਅਤੇ ਲਿਖਣ ਵਾਲੇ ਹੋਰ ਬੁਧੀਮਾਨ ਸਿਖ ਹਨ ਪਰੰਤੂ ਇਨ੍ਹਾਂ ਨੂੰ ਪ੍ਰਮਾਣੀਕ ਬਨਾਉਣ ਲਈ ਗੁਰੂ ਦਸ਼ਮੇਸ਼ ਦੇ ਨਿਕਟਵਰਤੀ ਬਜ਼ੁਰਗ ਸਿਖਾਂ ਨਾਲ ਸਬੰਧਤ ਕੀਤਾ ਗਿਆ ਜਿਵੇਂ ਕਿ ਭਾਈ ਨੰਦ ਲਾਲ ਸਿੰਘ ਭਾਈ ਦਯਾ ਸਿੰਘ ਭਾਈ ਚੌਪਾ ਸਿੰਘ ਭਾਈ ਪ੍ਰਹਿਲਾਦ ਸਿੰਘ ਨਾਲ। ਹੋ ਸਕਦਾ ਹੈ ਕਿਸੇ ਰਹਿਤਨਾਮੇ ਦਾ ਕੁਝ ਹਿਸਾ ਸ਼ਾਇਦ ਇਨ੍ਹਾਂ ਦਾ ਵੀ ਲਿਖਿਆ ਹੋਵੇ ਪ੍ਰੰਤੂ ਜੋ ਵੇਰਵਾ ਵਿਸਤਾਰ ਹਵਾਲੇ ਤੇ ਸ਼ੈਲੀ ਹੁਣ ਮਿਲਦੀ ਹੈ, ਉਸ ਤੋਂ ਇਉਂ ਪ੍ਰਤੀਤ ਹੁੰਦਾ ਹੈ ਕਿ ਇਨ੍ਹਾਂ ਦਾ ਹੁਣ ਵਾਲਾ ਰੂਪ 1720 ਈ. ਤੋਂ ਬਾਅਦ ਤਿਆਰ ਹੋਇਆ। ਭਾਈ ਦੇਸਾ ਸਿੰਘ ਦਾ ਰਹਿਤਨਾਮਾ ਜ਼ਰੂਰ ਆਪਣਾ ਹੈ ਬਾਕੀਆਂ ਬਾਰੇ ਨਿਸਚੇ ਨਾਲ ਕੁਝ ਵੀ ਕਹਿਣਾ ਔਖਾ ਹੈ।
ਹੁਣ ਜਿਸ ਭਾਈ ਦੇਸਾ ਸਿੰਘ ਦੇ ਰਹਿਤਨਾਮੇ ਨੂੰ ਸ੍ਰ. ਪਿਆਰਾ ਸਿੰਘ ਪਦਮ ਪ੍ਰਮਾਣਿਕ ਮੰਨਦੇ ਹਨ, ਉਸ ਦੇ ਅੰਦਰ ਝਾਤੀ ਮਾਰੀਏ। ਇਸ ਦੇ 30ਵੇਂ ਬੰਦ ਵਿੱਚ ਤਾਂ ਦੇਸਾ ਸਿੰਘ ਕਈ ਨਸ਼ਿਆਂ ਦਾ ਖੰਡਨ ਕਰਦਾ ਹੈ:

ਕੁੱਠਾ, ਹੁੱਕਾ, ਚਰਸ, ਤਮਾਕੂ। ਗਾਂਜਾ, ਟੋਪੀ, ਤਾੜੀ, ਖਾਕੂ।30 ਇਨ ਕੀ ਓਰ ਨ ਕਬਹੂ ਦੇਖੈ। ਰਹਤਵੰਤ ਸੋ ਸਿੰਘ ਬਿਸੇਖੈ।

ਇਸ ਦੇ ਅਗਲੇ 31ਵੇਂ ਬੰਦ ਵਿੱਚ ਅਫੀਮ ਅਤੇ ਭੰਗ ਦੀ ਵਰਤੋਂ ਦੀ ਵਕਾਲਤ ਕਰ ਦਿੱਤੀ:

ਰਤੀ ਅਫੀਮ ਸੁ ਮਾਸਾ ਭੰਗ। ਇਨ ਕੋ ਖਾਵਹਿ ਕਦੀ ਨਿਸੰਘ।31

ਇਸੇ ਦੇ 45ਵੇਂ ਬੰਦ ਵਿੱਚ ਇਹ ਸ਼ਰਾਬ ਪੀਣ ਦੀ ਸਿਖਿਆ ਦੇਂਦਾ ਹੈ:

ਰਣ ਮੋ ਚਲੇ ਤੇ ਮਦਰਾ ਸੇਵੈ। ਅਵਰ ਦਿਵਸ ਕਹੂੰ ਨਾਮ ਨ ਲੇਵੈ
ਭਾਵੇਂ ਭਾਈ ਦੇਸਾ ਸਿੰਘ ਨੇ ਬਹੁਤ ਚੰਗੀਆਂ ਗੱਲਾ ਵੀ ਲਿਖੀਆਂ ਹਨ ਪਰ ਕਿਸੇ ਕੌਮ ਵਿੱਚ ਭੁਲੇਖਾ ਤਾਂ ਤਦ ਹੀ ਖੜਾ ਕੀਤਾ ਜਾ ਸਕਦਾ ਹੈ, ਜੇ ਬਹੁਤ ਸਾਰੀਆਂ ਵਧੀਆ ਅਤੇ ਸਿਧਾਂਤਕ ਗੱਲਾਂ ਕਰਕੇ ਕੁਝ ਆਪਣੇ ਮਤਲਬ ਦੀਆਂ ਪ੍ਰਵਾਣ ਕਰਾ ਲਈਆਂ ਜਾਣ। ਇਹ ਭਾਈ ਦੇਸਾ ਸਿੰਘ ਗਊ ਅਤੇ ਬ੍ਰਾਹਮਣ ਦਾ ਵੀ ਕਾਫੀ ਸ਼ਰਧਾਲੂ ਜਾਪਦਾ ਹੈ। ਆਪਣੀ ਲਿਖਤ ਦੇ 16ਵੇਂ ਬੰਦ ਵਿੱਚ ਲਿਖਦਾ ਹੈ:

ਗੋ ਬ੍ਰਾਹਮਣ ਕੀ ਰੱਖਿਆ ਕਰ। ਤੁਰਕਨ ਸੋਂ ਅਤਿ ਹਠ ਕਰ ਮਰੈ।

ਐਸੇ ਗੁਰਮਤਿ ਵਿਰੋਧੀ ਗੱਲਾਂ ਲਿਖਣ ਵਾਲੇ ਦੀ ਕਿਸ ਗੱਲ ਤੇ ਭਰੋਸਾ ਕੀਤਾ ਜਾ ਸਕਦਾ ਹੈ? ਕੁਝ ਕਿਤਾਬਾਂ ਬਾਰੇ ਤਾਂ ਸਪੱਸ਼ਟ ਹੀ ਹੈ ਕਿ ਉਹ ਲਿਖੀਆਂ ਹੀ ਸ਼ਰਾਰਤ ਦੇ ਤੌਰ ਤੇ ਗਈਆਂ ਹਨ, ਜਿਵੇਂ ਕਿ ਗੁਰਬਿਲਾਸ ਪਾਤਿਸ਼ਾਹੀ ਛੇਵੀਂ ਅਤੇ ਬਚਿਤ੍ਰ ਨਾਟਕ ਆਦਿ..। ਬਹੁਤ ਸਾਰੀਆਂ ਸਿੱਖ ਇਤਹਾਸ ਦੀਆਂ ਕਿਤਾਬਾਂ ਨਿਰਮਲਿਆਂ ਵਲੋਂ ਲਿਖੀਆਂ ਗਈਆਂ ਹਨ, ਜੋ ਸਨ ਤਾਂ ਚੰਗੇ ਵਿਦਵਾਨ ਪਰ ਉਨ੍ਹਾਂ ਨੂੰ ਪੰਥ ਵਿੱਚ ਸਿੱਖ ਸਿਧਾਂਤਾਂ ਦਾ ਬ੍ਰਾਹਮਣੀ ਕਰਣ ਕਰਨ ਲਈ ਘੁਸੇੜਿਆ ਗਿਆ ਸੀ, ਜੋ ਉਨ੍ਹਾਂ ਕਾਫੀ ਕਾਮਯਾਬੀ ਨਾਲ ਕੀਤਾ ਹੈ। ਇਸ ਸਭ ਦੇ ਕਰਨ ਦੇ ਮੂਲ ਕਾਰਨ ਇਹ ਨਜ਼ਰ ਆਉਂਦੇ ਹਨ ਕਿ ਖਾਲਸੇ ਦਾ ਉਭਰ ਰਿਹਾ ਲਾਸਾਨੀ ਕਿਰਦਾਰ, ਘਟੀਆ ਕਿਸਮ ਦੇ ਨਸ਼ਿਆਂ ਆਦਿ ਦਾ ਆਦੀ ਬਣਾ ਕੇ ਖਰਾਬ ਕੀਤਾ ਜਾਵੇ, ਗੁਰਬਾਣੀ ਦੀ ਸਨਾਤਨੀ ਵਿਅਖਿਆ ਕਰਕੇ, ਗੁਰਬਾਣੀ ਦੇ ਇਨਕਲਾਬੀ ਪ੍ਰਭਾਵ ਨੂੰ ਘੱਟ ਕੀਤਾ ਜਾਵੇ ਅਤੇ ਗੁਰੂ ਗ੍ਰੰਥ ਸਾਹਿਬ ਦੇ ਬਰਾਬਰ ਬਚਿਤ੍ਰ ਨਾਟਕ ਨਾਮੀ ਘਟੀਆ, ਗੁਰਮਤਿ ਵਿਰੋਧੀ, ਸਾਕਤੀ ਪੁਸਤਕ ਨੂੰ ਪੰਥ ਵਿੱਚ ਸਥਾਪਤ ਕਰ ਕੇ ਸਿਧਾਂਤਕ ਦੁਬਿਧਾ ਖੜੀ ਕੀਤੀ ਜਾਵੇ। ਤਰੀਕਾ ਵਾਕਿਆ ਹੀ ਬਹੁਤ ਵਧੀਆ ਹੈ ਕਿ ਜੇ ਇਸ ਪੁਸਤਕ ਵਿੱਚੋਂ ਕੁਝ ਬਾਣੀਆਂ ਪਾਹੁਲ ਤਿਆਰ ਕਰਨ ਵੇਲੇ ਪੜ੍ਹੀਆਂ ਜਾਣ ਵਾਲੀਆਂ ਬਾਣੀਆਂ ਅਤੇ ਨਿਤਨੇਮ ਦੀਆਂ ਬਾਣੀਆਂ ਵਿੱਚ ਸ਼ਾਮਲ ਹੋ ਗਈਆਂ ਤਾਂ ਪੁਸਤਕ ਤਾਂ ਆਪੇ ਪਰਵਾਨ ਹੋ ਗਈ। ਇਸੇ ਨੀਤੀ ਅਧੀਨ ਇਨ੍ਹਾਂ ਰਹਿਤਨਾਮਿਆਂ ਰਾਹੀਂ ਬਚਿਤਰ ਨਾਟਕ ਦੀਆਂ, ਇਹ ਰਚਨਾਵਾਂ ਪਾਹੁਲ ਤਿਆਰ ਕਰਨ ਵੇਲੇ ਪੜ੍ਹੀਆਂ ਜਾਣ ਵਾਲੀਆਂ ਬਾਣੀਆਂ ਵਿੱਚ ਘੁਸੇੜ ਦਿੱਤੀਆਂ ਗਈਆਂ ਪਰ ਹਰ ਰਹਿਤਨਾਮੇ ਦੀ ਅਲੱਗ ਅਲੱਗ ਬੋਲੀ ਹੋਣ ਕਾਰਨ ਅਲੱਗ ਅਲੱਗ ਡੇਰਿਆਂ ਦੀਆਂ ਅਲੱਗ ਅਲੱਗ ਮਰਿਯਾਦਾ ਚੱਲ ਪਈਆਂ। ਮੇਰਾ ਇਹ ਲਿਖਣ ਤੋਂ, ਇਹ ਭਾਵ ਬਿਲਕੁਲ ਨਹੀਂ ਕਿ ਇਨ੍ਹਾਂ ਸ਼ਕਸੀਅਤਾਂ ਦਾ ਕਿਰਦਾਰ ਕਿਸੇ ਤਰ੍ਹਾਂ ਸ਼ਕੀ ਸੀ, ਇਹ ਤਾਂ ਸਾਰੀਆਂ ਮਹਾਨ ਸ਼ਕਸੀਅਤਾਂ ਸਨ, ਹਾਂ ! ਇਨ੍ਹਾਂ ਦਾ ਨਾਂ ਵਰਤ ਕੇ ਇਹ ਗੁਰਮਤਿ ਵਿਰੋਧੀ ਲਿਖਤਾਂ ਲਿਖਣ ਵਾਲੇ ਸ਼ਰਾਰਤੀ ਹੋ ਸਕਦੇ ਹਨ। ਉਂਝ ਵੀ ਸ਼ਰਾਰਤੀ ਅਤੇ ਸਾਜਸ਼ੀ ਤਾਂ ਕੋਈ ਵਿਰਲੇ ਹੁੰਦੇ ਹਨ, ਬਾਕੀ ਭੋਲੇ-ਭਾਲੇ ਸਿੱਖ ਤਾਂ ਭਾਵੁਕ ਹੋ ਕੇ ਮਗਰ ਲੱਗ ਜਾਂਦੇ ਹਨ, ਉਹ ਵੀ ਜਦੋਂ ਗੁਰੂ ਸਾਹਿਬ ਦਾ ਨਾਂ ਵਰਤ ਲਿਆ ਹੋਵੇ ਤਾਂ ਸਾਡੀ ਸੋਚ ਇਕ ਦਮ ਅੰਧੀ ਸ਼ਰਧਾ ਵਿੱਚ ਬਦਲ ਜਾਂਦੀ ਹੈ, ਜੋ ਕਿ ਬਹੁਤ ਮਾਰੂ ਰੁਝਾਨ ਹੈ।
ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਹੋਂਦ ਵਿੱਚ ਆਉਣ ਤੋਂ ਬਾਅਦ ਇਕ ਰਹੁ ਰੀਤ ਕਮੇਟੀ ਬਣਾਕੇ ਸਾਰੇ ਪੰਥ ਲਈ ਇਕ ਮਰਿਯਾਦਾ ਬਨਾਉਣ ਦੀ ਕੋਸ਼ਿਸ਼ ਕਰਨਾ ਇਕ ਚੰਗਾ ਉਪਰਾਲਾ ਸੀ, ਪਰ ਇਸ ਕਮੇਟੀ ਦੇ ਵਿਦਵਾਨ ਵੀ ਇਸ ਬਚਿਤ੍ਰ ਨਾਟਕ ਅਤੇ ਪੁਰਾਣੇ ਰਹਿਤਨਾਮਿਆਂ ਦੇ ਪ੍ਰਭਾਵ ਤੋਂ ਬੱਚ ਨਾ ਸਕੇ ਅਤੇ ਭੁਲ ਇਥੋਂ ਤੱਕ ਹੋਈ ਕਿ ਨਵੀਂ ਮਰਯਾਦਾ ਵਿੱਚ ਪਾਹੁਲ ਤਿਆਰ ਕਰਨ ਵੇਲੇ ਪੜ੍ਹੀਆਂ ਜਾਣ ਵਾਲੀਆਂ ਬਾਣੀਆਂ ਵਿੱਚ ਗੁਰੂ ਗ੍ਰੰਥ ਸਾਹਿਬ ਵਿੱਚੋਂ ਤਾਂ ਦੋ ਬਾਣੀਆਂ ਲਈਆਂ ਪਰ ਬਚਿੱਤ੍ਰ ਨਾਟਕ ਵਿੱਚੋਂ ਤਿੰਨ। ਬਹੁਤ ਸਾਰੇ ਫੈਸਲੇ ਤਾਂ ਗੁਰੂ ਗ੍ਰੰਥ ਸਾਹਿਬ ਦੇ ਇਲਾਹੀ ਗਿਆਨ ਨੂੰ ਅਧਾਰ ਬਨਾਉਣ ਦੀ ਬਜਾਏ, ਇਸ ਸੋਚ ਨਾਲ ਕੀਤੇ ਗਏ ਕਿ ਸਭ ਨੂੰ ਖੁਸ਼ ਰਖਣਾ ਹੈ ਅਤੇ ਸਭ ਨੂੰ ਇਕੱਠਾ ਕਰਨਾ ਹੈ। ਐਸੇ ਗੈਰ ਸਿਧਾਂਤਕ ਫੈਸਲੇ ਏਕਤਾ ਨਹੀਂ ਲਿਆ ਸਕਦੇ ਅਤੇ ਨਾ ਹੀ ਸਾਰਿਆਂ ਨੇ ਇਸ ਰਹਿਤ ਮਰਯਾਦਾ ਨੂੰ ਮਾਨਤਾ ਦਿੱਤੀ। ਅੱਜ ਬਚਿਤ੍ਰ ਨਾਟਕ ਦੇ ਹਿਮਾਇਤੀ ਇਸ ਸਿੱਖ ਰਹਿਤ ਮਰਯਾਦਾ ਨੂੰ ਇਕ ਵੱਡੇ ਹਥਿਆਰ ਦੇ ਤੌਰ ਤੇ ਵਰਤਣ ਦੀ ਕੋਸ਼ਿਸ਼ ਕਰਦੇ ਹਨ। ਜਦੋਂ ਕੋਈ ਇਨ੍ਹਾਂ ਲਿਖਤਾਂ ਬਾਰੇ ਗੱਲ ਕਰੇ ਇਹ ਰੋਲਾ ਪਾਉਣਾ ਸ਼ੁਰੂ ਕਰ ਦੇਂਦੇ ਹਨ, ਦੇਖੋ ਜੀ ! ਸਿੱਖ ਰਹਿਤ ਮਰਯਾਦਾ ਖਿਲਾਫ ਬੋਲਦੇ ਹਨ। ਹਾਲਾਂਕਿ ਗੱਲ ਬਿਲਕੁਲ ਉਲਟ ਹੈ। ਇਹ ਜਿਤਨੇ ਡੇਰੇ ਹਨ, ਸਭ ਦੀਆਂ ਆਪਣੀਆਂ ਅਲੱਗ ਅਲੱਗ ਮਰਯਾਦਾ ਹਨ ਅਤੇ ਇਹ ਸਿੱਖ ਰਹਿਤ ਮਰਿਯਾਦਾ ਨੂੰ ਬਿਲਕੁਲ ਨਹੀਂ ਮੰਨਦੇ। ਕੁਝ ਗੱਲਤੀ ਸੁਚੇਤ ਸਿੱਖਾਂ ਕੋਲੋਂ ਵੀ ਹੋਈ ਹੈ, ਇਨ੍ਹਾਂ ਸਿੱਖ ਰਹਿਤ ਮਰਯਾਦਾ ਨੂੰ ਗੁਰੂ ਗ੍ਰੰਥ ਸਾਹਿਬ ਦੇ ਬਰਾਬਰ ਮਹੱਤਤਾ ਦੇਣੀ ਸ਼ੁਰੂ ਕਰ ਦਿੱਤੀ। ਪਿਛਲੇ ਦਿਨੀ ਦਿੱਲੀ ਵਿੱਚ, ਇਕ ਮਹਤੱਵਪੂਰਨ ਸਿੱਖ ਸ਼ਕਸੀਅਤ ਨੂੰ ਸਟੇਜ ਤੋਂ ਇਹ ਕਹਿੰਦੇ ਸੁਣਿਆ ਕਿ ਸਾਨੂੰ ਗੁਰੂ ਗ੍ਰੰਥ ਸਾਹਿਬ ਅਤੇ ਸਿੱਖ ਰਹਿਤ ਮਰਯਾਦਾ ਖਿਲਾਫ ਕੁਝ ਨਹੀਂ ਬੋਲਣਾ ਚਾਹੀਦਾ। ਜਦ ਸਮਾਗਮ ਖਤਮ ਹੋਣ ਤੋਂ ਬਾਅਦ, ਮੈਂ ਉਨ੍ਹਾਂ ਨੂੰ ਮਿਲ ਕੇ ਪੁਛਿਆ ਕਿ ਕੀ ਸਾਡੀ ਬਣਾਈ ਹੋਈ ਸਿੱਖ ਰਹਿਤ ਮਰਯਾਦਾ ਗੁਰੂ ਗ੍ਰੰਥ ਸਾਹਿਬ ਦੇ ਬਰਾਬਰ ਹੋ ਗਈ? ਜਿਸ ਬਚਿਤ੍ਰ ਨਾਟਕ ਕਿਤਾਬ ਨੂੰ ਦਸਮ ਗ੍ਰੰਥ ਦਾ ਨਾਂ ਦੇਕੇ ਗੁਰੂ ਗ੍ਰੰਥ ਸਾਹਿਬ ਦੇ ਬਰਾਬਰ ਮੰਜੀ ਵਿੱਛਾ ਦਿੱਤੀ ਗਈ ਹੈ, ਕੌਮ ਨੂੰ ਉਸ ਤੋਂ ਖਹਿੜਾ ਛੁੜਾਉਣਾ ਤਾਂ ਔਖਾ ਹੋ ਰਿਹਾ ਹੈ, ਹੁਣ ਤੁਸੀਂ ਰਹਿਤ ਮਰਯਾਦਾ ਨੂੰ ਬਰਾਬਰੀ ਦੇ ਰਹੇ ਹੋ, ਤਾਂ ਉਹ ਬਹਾਨੇ ਬਨਾਉਣ ਲਗ ਪਏ, ਕਹਿਣ ਲੱਗੇ, ਨਹੀਂ ! ਸਾਨੂੰ ਮਰਯਾਦਾ ਦੇ ਖਿਲਾਫ ਨਹੀਂ ਬੋਲਣਾ ਚਾਹੀਦਾ ਜੇ ਕੁਝ ਗਲਤ ਹੈ ਤਾਂ ਉਹ ਸਮੇਂ ਨਾਲ ਆਪੇ ਠੀਕ ਹੋ ਜਾਵੇਗਾ । ਮੈਂ ਪੁਛਿਆ ਕਿ ਜੇ ਇਸ ਵਿੱਚਲੀਆਂ ਗਲਤੀਆਂ ਦੀ ਗੱਲ ਨਹੀਂ ਕਰਾਂਗੇ ਤਾਂ ਉਨ੍ਹਾਂ ਵਿੱਚ ਸੋਧ ਦੀ ਗੱਲ ਹੀ ਕਿਵੇਂ ਚਲੇਗੀ? ਤਾਂ ਉਨ੍ਹਾਂ ਕੋਲ ਕੋਈ ਜੁਆਬ ਨਹੀਂ ਸੀ।
ਮੈਂ ਸਿੱਖ ਰਹਿਤ ਮਰਯਾਦਾ ਦੀ ਮਹੱਤਤਾ ਤੋਂ ਮੁਨਕਰ ਨਹੀਂ ਹਾਂ, ਬਲਕਿ ਇਹ ਸਮਝਦਾ ਹਾਂ ਕਿ ਇਸ ਦਾ ਸਥਾਨ ਕੌਮ ਵਿੱਚ ਕਿਸੇ ਦੇਸ਼ ਦੇ ਵਿਧਾਨ ਵਰਗਾ ਹੈ, ਪਰ ਦੁਨੀਆਂ ਦਾ ਕਿਹੜਾ ਵਿਧਾਨ ਹੈ, ਜਿਸ ਵਿੱਚ ਕਦੇ ਸੋਧ ਨਹੀਂ ਹੋਈ? ਅਜ਼ਾਦ ਭਾਰਤ ਦਾ ਨਵਾਂ ਵਿਧਾਨ ਬਣਿਆਂ ਕੇਵਲ 61 ਵਰ੍ਹੇ ਹੋਏ ਹਨ ਅਤੇ ਹੁਣ ਤੱਕ ਇਸ ਵਿੱਚ ਸੈਂਕੜੇ ਸੋਧਾਂ ਹੋ ਚੁੱਕੀਆਂ ਹਨ। ਸੋਧਾਂ ਹੁੰਦੀਆਂ ਵੀ ਤਾਂ ਹੀ ਹਨ ਜਦੋਂ ਉਸ ਵਿਚਲੀਆਂ ਕਮੀਆਂ ਨੂੰ ਉਜਾਗਰ ਕੀਤਾ ਜਾਂਦਾ ਹੈ। ਜਿਸ ਬਾਰੇ ਗੱਲ ਹੀ ਨਾ ਕੀਤੀ ਜਾਵੇ, ਉਹ ਤਾਂ ਪ੍ਰਵਾਨਤ ਹੁੰਦਾ ਹੈ, ਫਿਰ ਉਸ ਦੀ ਸੋਧ ਦਾ ਸੁਆਲ ਕਿਥੋਂ ਆਇਆ? ਇਸ ਰਹਿਤ ਮਰਯਾਦਾ ਦੀ ਦੁਰਵਰਤੋਂ ਦੁਆਰਾ ਹੀ, ਨਿਤਨੇਮ ਦੀਆਂ ਬਾਣੀਆਂ ਦੀ ਗੱਲ ਕਰਕੇ ਜਾਂ ਅੰਮ੍ਰਿਤ(ਪਾਹੁਲ) ਦਾ ਰੌਲਾ ਪਾਕੇ ਭੋਲੇ ਭਾਲੇ ਸਿੱਖਾਂ ਦਾ ਮਾਨਸਿਕ ਸੋਸ਼ਣ ਕੀਤਾ ਜਾ ਰਿਹਾ ਹੈ ਅਤੇ ਇਸ ਬਹਾਨੇ ਬਚਿਤ੍ਰ ਨਾਟਕ ਨੂੰ ਪਰਵਾਣ ਕਰਾਉਣ ਦੀ ਖੇਡ ਚੱਲ ਰਹੀ ਹੈ। ਜਦੋਂ ਇਸ ਬਚਿਤ੍ਰ ਨਾਟਕ ਪੁਸਤਕ ਦੀ ਸਚਾਈ ਸੰਗਤਾਂ ਦੇ ਸਾਹਮਣੇ ਲਿਆਂਦੀ ਜਾਂਦੀ ਹੈ ਤਾਂ ਇਸ ਦੇ ਹਮਾਇਤੀ ਇਹ ਸ਼ੋਰ ਪਾਉਂਦੇ ਹਨ ਕਿ ਗੁਰੂ ਗੋਬਿੰਦ ਸਿੰਘ ਪਾਤਿਸ਼ਾਹ ਦੁਆਰਾ ਸਥਾਪਤ ਅੰਮ੍ਰਿਤ ਦੀ ਮਰਯਾਦਾ ਤੇ ਹਮਲਾ ਕਰ ਰਹੇ ਹਨ, ਇਹ ਖੰਡੇ-ਬਾਟੇ ਦੀ ਪਾਹੁਲ ਦੀ ਸੰਸਥਾ ਖਤਮ ਕਰਨਾ ਚਾਹੁੰਦੇ ਹਨ, ਹਾਲਾਂਕਿ ਸਚਾਈ ਇਹ ਹੈ ਕਿ ਇਸ ਕਿਤਾਬ ਅੰਦਰ ਖੰਡੇ ਬਾਟੇ ਦੀ ਪਾਹੁਲ ਦੇ ਸੰਸਕਾਰ ਦਾ ਕੋਈ ਜ਼ਿਕਰ ਤੱਕ ਨਹੀਂ। ਇਹ ਕਿਵੇਂ ਹੋ ਸਕਦਾ ਹੈ ਕਿ ਗੁਰੂ ਗੋਬਿੰਦ ਸਿੰਘ ਜੀ ਆਪਣੇ ਹੱਥ ਨਾਲ ਆਪਣੀ ਸਵੈ ਜੀਵਨੀ ਲਿਖਣ ਪਰ ਉਸ ਵਿੱਚ ਆਪਣੇ ਜੀਵਨ ਦੀ ਸਭ ਤੋਂ ਮਹੱਤਵਪੂਰਨ ਘਟਨਾ, ਜੋ ਮਨੁੱਖੀ ਇਤਿਹਾਸ ਵਿੱਚ ਇਕ ਵੱਡੇ ਇਨਕਲਾਬ ਦਾ ਕਾਰਣ ਬਣੀ, ਦਾ ਜ਼ਿਕਰ ਤੱਕ ਨਾ ਕਰਨ?
ਕਈ ਨਾਸਮਝ ਲੋਕ ਇਹ ਵੀ ਕਹਿ ਦੇਂਦੇ ਹਨ ਕਿ ਪਾਹੁਲ ਦਾ ਜ਼ਿਕਰ ਤਾਂ ਗੁਰੂ ਗ੍ਰੰਥ ਸਾਹਿਬ ਵਿੱਚ ਵੀ ਨਹੀਂ। ਐਸੇ ਲੋਕਾਂ ਦੀ ਅਕਲ ਤੇ ਤਾਂ ਤਰਸ ਹੀ ਖਾਧਾ ਜਾ ਸਕਦਾ ਹੈ ਜਿਨ੍ਹਾਂ ਨੂੰ ਇਤਨਾ ਵੀ ਨਹੀਂ ਪਤਾ ਕਿ ਗੁਰੂ ਗ੍ਰੰਥ ਸਾਹਿਬ ਵਿੱਚ ਕੋਈ ਵੀ ਲਿਖਤ ਇਤਹਾਸ ਰੂਪ ਵਿੱਚ ਨਹੀਂ ਹੈ, ਕੇਵਲ ਅਕਾਲ-ਪੁਰਖ ਦੀ ਸਿਫਤਿ ਸਲਾਹ ਗਾਉਂਦੀ ਅਤੇ ਅਲੌਕਿਕ ਜੀਵਨ ਜੁਗਤ ਦ੍ਰਿੜ ਕਰਾਉਂਦੀ ਇਲਾਹੀ ਅੰਮ੍ਰਿਤ ਬਾਣੀ ਹੈ। ਹਾਂ ਗੁਰਬਾਣੀ ਰਾਹੀਂ ਕਈ ਇਤਿਹਾਸਿਕ ਘਨਟਾਵਾਂ ਦੇ ਕੁਝ ਸੰਕੇਤ ਮਿਲ ਜਾਂਦੇ ਹਨ, ਜਿਵੇਂ ਪਾਪ ਕੀ ਜੰਞ ਲੈ ਕਾਬਲਹੁ ਧਾਇਆ ਜੋਰੀ ਮੰਗੈ ਦਾਨੁ ਵੇ ਲਾਲੋ ॥ਵਾਲੇ ਸ਼ਬਦ ਤੋਂ ਬਾਬਰ ਦੇ ਹਮਲੇ ਦਾ ਅਤੇ ਦਇਆ ਕਪਾਹ ਸੰਤੋਖੁ ਸੂਤੁ ਜਤੁ ਗੰਢੀ ਸਤੁ ਵਟੁ ॥ਵਾਲੇ ਸ਼ਬਦ ਤੋਂ ਜਨੇਊ ਦੇ ਕਰਮਕਾਂਡ ਵਾਲੀ ਘਟਨਾ ਦੇ ਸੰਕੇਤ ਮਿਲਦੇ ਹਨ, ਆਦਿ..। ਜੇ ਗੁਰੂ ਗ੍ਰੰਥ ਸਾਹਿਬ ਵਿੱਚ ਵੀ ਇਤਿਹਾਸਿਕ ਪ੍ਰਸੰਗ ਜਾਂ ਕਹਾਣੀਆਂ ਹੁੰਦੀਆਂ ਤਾਂ ਇਹ ਕਿਵੇਂ ਹੋ ਸਕਦਾ ਸੀ ਕਿ ਗੁਰੂ ਨਾਨਕ ਪਾਤਿਸ਼ਾਹ ਆਪਣੇ ਜੀਵਨ ਦੀ ਪਹਿਲੀ ਅਤਿ ਮਹੱਤਵਪੂਰਨ ਇਸ ਇਤਿਹਾਸਿਕ ਘਟਨਾ ਨੂੰ ਵੇਰਵੇ ਸਹਿਤ ਦਰਜ ਨਾ ਕਰਦੇ। ਦੂਸਰੇ ਪਾਸੇ ਬਚਿਤ੍ਰ ਨਾਟਕ ਪੁਸਤਕ ਤਾਂ ਕੇਵਲ ਪਹਿਲੇ 38 ਪੰਨੇ ਛੱਡ ਕੇ, ਸੱਚੇ-ਝੂਠੇ ਇਤਿਹਾਸ ਅਤੇ ਅਸ਼ਲੀਲ ਕਹਾਣੀਆਂ ਨਾਲ ਭਰੀ ਪਈ ਹੈ। ਇਸ ਵਿੱਚੋਂ ਵੀ ਛੋਟਾ ਜਿਹਾ ਭਾਗ ਹੈ(ਜੇ ਵੱਧ ਤੋਂ ਵੱਧ ਕਹਿ ਲਈਏ ਤਾਂ 35 ਪੰਨੇ) ਜਿਸਨੂੰ ਗੁਰੂ ਗੋਬਿੰਦ ਸਿੰਘ ਜੀ ਦੀ ਸਵੈ ਜੀਵਨੀ ਆਖਿਆ ਜਾਂਦਾ ਹੈ, ਬਾਕੀ ਸਾਰਾ ਅਨਮਤੀਆਂ ਨਾਲ ਸਬੰਧਤ ਹੈ, ਜਿਸ ਨਾਲ ਸਿੱਖ ਕੌਮ ਦਾ ਕੋਈ ਨੇੜੇ ਤੇੜੇ ਦਾ ਸਬੰਧ ਨਹੀਂ।
ਇਕ ਹੋਰ ਭੁਲੇਖਾ ਪਾਉਣ ਦੀ ਕੋਸ਼ਿਸ਼ ਕੀਤੀ ਜਾਂਦੀ ਹੈ ਕਿ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਤਾਂ ਸ਼ਾਂਤ ਰਸ ਦੀ ਹੈ ਅਤੇ ਬਚਿਤ੍ਰ ਨਾਟਕ ਵਿੱਚ ਬੀਰ ਰਸ। ਜੇ ਬਚਿਤ੍ਰ ਨਾਟਕ ਦੀਆਂ ਰਚਨਾਵਾਂ ਪਾਹੁਲ ਤਿਆਰ ਕਰਨ ਵੇਲੇ ਪੜ੍ਹੀਆਂ ਜਾਂਦੀਆਂ ਹਨ ਤਾਂ ਉਸ ਨਾਲ ਸਿੱਖ ਦੇ ਜੀਵਨ ਵਿੱਚ ਬੀਰ ਰਸ ਆਉਂਦਾ ਹੈ, ਨਹੀਂ ਤਾਂ ਸਿੱਖ ਦਾ ਜੀਵਨ ਬੀਰ ਰਸ ਤੋਂ ਸਖਣਾ ਰਹਿ ਜਾਵੇਗਾ। ਇਸ ਦਾ ਮਤਲਬ ਤਾਂ ਇਹ ਹੋਇਆ ਕਿ ਗੁਰੂ ਗ੍ਰੰਥ ਸਾਹਿਬ ਅਧੂਰੇ ਗੁਰੂ ਹਨ, ਐਸੇ ਲੋਕਾਂ ਨੂੰ ਇਹ ਕਹਿੰਦਿਆਂ ਸ਼ਰਮ ਵੀ ਨਹੀਂ ਆਉਂਦੀ। ਪਰ ਜਿਨ੍ਹਾਂ ਦੀ ਵਫਾਦਾਰੀ ਹੀ ਵਿਖਾਵੇ ਦੀ ਹੋਵੇ, ਉਨ੍ਹਾਂ ਨੂੰ ਕਾਹਦੀ ਸ਼ਰਮ? ਜੇ ਬਚਿਤ੍ਰ ਨਾਟਕ ਤੋਂ ਬਿਨਾਂ ਬੀਰ ਰਸ ਨਹੀਂ ਆਉਂਦਾ, ਤਾਂ ਗੁਰੂ ਨਾਨਕ ਪਾਤਿਸ਼ਾਹ ਵਿੱਚ ਬੀਰ ਰਸ ਕਿਥੋਂ ਆ ਗਿਆ? ਜਿਨ੍ਹਾਂ ਬਾਬਰ ਦੇ ਜ਼ੁਲਮ ਖਿਲਾਫ ਅਵਾਜ਼ ਬੁਲੰਦ ਕੀਤੀ:

ਪਾਪ ਕੀ ਜੰਞ ਲੈ ਕਾਬਲਹੁ ਧਾਇਆ ਜੋਰੀ ਮੰਗੈ ਦਾਨੁ ਵੇ ਲਾਲੋ ॥”(ਪੰਨਾ 722)

ਫਿਰ ਗੁਰੂ ਅਰਜਨ ਸਾਹਿਬ ਤੱਤੀ ਤਵੀ ਤੇ ਕਿਵੇਂ ਬੈਠ ਗਏ, ਸਰੀਰ ਦੇਗ ਵਿੱਚ ਉਬਲਵਾ ਲਿਆ? ਫਿਰ ਗੁਰੂ ਹਰਗੋਬਿੰਦ ਪਾਤਿਸ਼ਾਹ ਨੇ ਚਾਰ ਜੰਗਾਂ ਕਿਵੇਂ ਲੱੜ ਲਈਆਂ? ਸਤਿਗੁਰੂ ਦੇ ਨਾਲ ਜੰਗਾਂ ਵਿੱਚ ਸੈਂਕੜੈ ਸਿੱਖ ਸ਼ਾਮਲ ਹੋਏ, ਉਨ੍ਹਾਂ ਵਿੱਚੋਂ ਕਈਆਂ ਸ਼ਹੀਦੀਆਂ ਵੀ ਪ੍ਰਾਪਤ ਕੀਤੀਆਂ। ਸਤਿਗੁਰੂ ਨੇ ਚਾਰੇ ਹੀ ਜੰਗਾਂ ਵਿੱਚ ਫਤਹਿ ਪ੍ਰਾਪਤ ਕੀਤੀ। ਸਭ ਬੀਰ ਰਸ ਤੋਂ ਬਿਨਾਂ ਹੀ? ਗੁਰੂ ਤੇਗ ਬਹਾਦਰ ਸਾਹਿਬ ਨੇ ਬਿਨਾਂ ਬੀਰ ਰਸ ਹੀ ਚਾਂਦਨੀ ਚੌਂਕ ਵਿੱਚ ਸੀਸ ਕਟਾ ਲਿਆ, ਭਾਈ ਮਤੀ ਦਾਸ, ਭਾਈ ਸਤੀ ਦਾਸ, ਅਤੇ ਭਾਈ ਦਿਆਲਾ ਜੀ ਬੀਰ ਰਸ ਤੋਂ ਬਿਨਾਂ ਹੀ ਗੁਰੂ ਤੇਗ ਬਹਾਦਰ ਸਾਹਿਬ ਦੇ ਸਨਮੁੱਖ ਰਹਿਕੇ ਸਤਿਗੁਰੂ ਤੋਂ ਪਹਿਲਾਂ ਸ਼ਹੀਦੀ ਪਾ ਗਏ?
ਸਿੱਖੀ ਵਿੱਚ ਬੀਰ ਰਸ ਦੀ ਸ਼ੁਰੂਆਤ ਤਾਂ ਗੁਰੂ ਨਾਨਕ ਪਾਤਿਸ਼ਾਹ ਨੇ ਆਪ ਹੀ ਇਨ੍ਹਾਂ ਬਚਨਾਂ ਨਾਲ ਸ਼ੁਰੂ ਕਰ ਦਿੱਤੀ ਸੀ:
ਜਉ ਤਉ ਪ੍ਰੇਮ ਖੇਲਣ ਕਾ ਚਾਉ ॥ ਸਿਰੁ ਧਰਿ ਤਲੀ ਗਲੀ ਮੇਰੀ ਆਉ ॥ ਇਤੁ ਮਾਰਗਿ ਪੈਰੁ ਧਰੀਜੈ ॥ ਸਿਰੁ ਦੀਜੈ ਕਾਣਿ ਨ ਕੀਜੈ ॥20”(ਪੰਨਾ 1422)

ਗੁਰੂ ਅਰਜਨ ਪਾਤਿਸ਼ਾਹ ਦੇ ਪਾਵਨ ਬਚਨ ਹਨ:

ਪਹਿਲਾ ਮਰਣੁ ਕਬੂਲਿ ਜੀਵਣ ਕੀ ਛਡਿ ਆਸ ॥ ਹੋਹੁ ਸਭਨਾ ਕੀ ਰੇਣੁਕਾ ਤਉ ਆਉ ਹਮਾਰੈ ਪਾਸਿ ॥”(ਪੰਨਾ 1102)
ਗੁਰੂ ਗ੍ਰੰਥ ਸਾਹਿਬ ਪਾਤਿਸ਼ਾਹ ਦੀ ਬਾਣੀ ਸਿੱਖ ਨੂੰ ਬੀਰ ਰਸੀ ਜ਼ਾਲਮ ਨਹੀਂ, ਸੰਤ ਸਿਪਾਹੀ ਬਣਾਉਂਦੀ ਹੈ:

ਗਗਨ ਦਮਾਮਾ ਬਾਜਿਓ ਪਰਿਓ ਨੀਸਾਨੈ ਘਾਉ ॥ ਖੇਤੁ ਜੁ ਮਾਂਡਿਓ ਸੂਰਮਾ ਅਬ ਜੂਝਨ ਕੋ ਦਾਉ ॥1ਸੂਰਾ ਸੋ ਪਹਿਚਾਨੀਐ ਜੁ ਲਰੈ ਦੀਨ ਕੇ ਹੇਤ ॥ ਪੁਰਜਾ ਪੁਰਜਾ ਕਟਿ ਮਰੈ ਕਬਹੂ ਨ ਛਾਡੈ ਖੇਤੁ ॥22”(ਸਲੋਕ ਕਬੀਰ, ਪੰਨਾ 1105)

ਮਰਣੁ ਮੁਣਸਾ ਸੂਰਿਆ ਹਕੁ ਹੈ ਜੋ ਹੋਇ ਮਰਨਿ ਪਰਵਾਣੋ ॥ ਸੂਰੇ ਸੇਈ ਆਗੈ ਆਖੀਅਹਿ ਦਰਗਹ ਪਾਵਹਿ ਸਾਚੀ ਮਾਣੋ ॥” (ਵਡਹੰਸੁ ਮਹਲਾ 1, ਪੰਨਾ 579)

ਕਬੀਰ ਮੁਹਿ ਮਰਨੇ ਕਾ ਚਾਉ ਹੈ ਮਰਉ ਤ ਹਰਿ ਕੈ ਦੁਆਰ ॥ ਮਤ ਹਰਿ ਪੂਛੈ ਕਉਨੁ ਹੈ ਪਰਾ ਹਮਾਰੈ ਬਾਰ ॥61”(ਪੰਨਾ 1367)

ਗੁਰੂ ਗ੍ਰੰਥ ਸਾਹਿਬ ਦੀ ਬਾਣੀ ਸਿੱਖ ਨੂੰ ਨਿਰਭਉ, ਨਿਰਵੈਰ ਬਣਾਉਂਦੀ ਹੈ, ਜੋ ਸੰਤ ਸਿਪਾਹੀ ਦੇ ਮੂਲ ਗੁਣ ਹਨ। ਇਸ ਵਿੱਚ ਕੋਈ ਸ਼ੱਕ ਹੀ ਨਹੀਂ ਕਿ ਗੁਰੂ ਗ੍ਰੰਥ ਸਾਹਿਬ ਜੀ ਪੂਰਨ ਗੁਰੂ ਹਨ। ਇਸ ਗੱਲ ਦੀ ਪ੍ਰੋੜਤਾ ਦੇ ਬੇਅੰਤ ਪ੍ਰਮਾਣ ਸਾਨੂੰ ਗੁਰਬਾਣੀ ਦੇ ਅੰਦਰੋਂ ਹੀ ਮਿਲਦੇ ਹਨ:

ਗੁਰੁ ਪੂਰਾ ਪਾਯਉ ਬਡ ਭਾਗੀ ਲਿਵ ਲਾਗੀ ਮੇਦਨਿ ਭਰੁ ਸਹਤਾ ॥”(ਸਵਈਏ ਮਹਲੇ ਪੰਜਵੇ ਕੇ, ਪੰਨਾ 1406)

ਕਰਿ ਕਿਰਪਾ ਹਰਿ ਮੇਲਿਆ ਮੇਰਾ ਸਤਿਗੁਰੁ ਪੂਰਾ ॥ ਇਛ ਪੁੰਨੀ ਜਨ ਕੇਰੀਆ ਲੇ ਸਤਿਗੁਰ ਧੂਰਾ ॥” (ਗਉੜੀ ਬੈਰਾਗਣਿ ਮਹਲਾ 4, ਪੰਨਾ 168)

ਪੂਰਾ ਸਤਿਗੁਰੁ ਭੇਟਿਆ ਬਿਨਸਿਆ ਸਭੁ ਜੰਜਾਲੁ ॥” (ਸਿਰੀਰਾਗੁ ਮਹਲਾ 5, ਪੰਨਾ 52)

ਇਕ ਭੁਲੇਖਾ ਹੋਰ ਪਾਇਆ ਜਾਂਦਾ ਹੈ ਕਿ ਇਹ ਮਰਯਾਦਾ ਪੰਥ ਨੇ ਬਣਾਈ ਹੈ ਅਤੇ ਪੰਥ ਨੂੰ ਅਧਿਕਾਰ ਹੈ, ਫੈਸਲੇ ਲੈਣ ਦਾ। ਇਸ ਵਿੱਚ ਕੋਈ ਸ਼ੱਕ ਨਹੀਂ ਕਿ ਪੰਥ ਨੂੰ ਫੈਸਲਾ ਲੈਣ ਦਾ ਅਧਿਕਾਰ ਹੈ ਪਰ ਹਰ ਅਧਿਕਾਰ ਦੀਆਂ ਕੁਝ ਸੀਮਾਵਾਂ ਹੁੰਦੀਆਂ ਹਨ। ਅਦਾਲਤਾਂ ਵਿੱਚ ਬੈਠੇ ਜੱਜਾਂ ਨੂੰ ਬਹੁਤ ਅਧਿਕਾਰ ਹਨ, ਇਥੋਂ ਤੱਕ ਕੇ ਉਹ ਕਿਸੇ ਨੂੰ ਮੌਤ ਦੀ ਸਜ਼ਾ ਦੇ ਸਕਦੇ ਹਨ ਪਰ ਉਸ ਜੱਜ ਦੇ ਨਿਆਂ ਕਰਨ ਵਾਸਤੇ ਕੁਝ ਨੇਮ ਬਣਾਏ ਗਏ ਹਨ, ਇਕ ਨਿਸ਼ਚਿਤ ਵਿਧੀ ਵਿਧਾਨ ਹੈ। ਉਹ ਕੇਵਲ ਉਸ ਵਿਧੀ ਵਿਧਾਨ ਅਨੁਸਾਰ ਹੀ ਫੈਸਲਾ ਲੈ ਸਕਦੇ ਹਨ, ਆਪਣੀ ਮਰਜ਼ੀ ਅਨੁਸਾਰ ਬਿਲਕੁਲ ਨਹੀਂ। ਜੇ ਕੋਈ ਜੱਜ ਆਖੇ ਮੈਨੂੰ ਕਿਸੇ ਨੂੰ ਫਾਹੇ ਲਾਉਣ ਦਾ ਅਧਿਕਾਰ ਹੈ, ਮੈਂ ਜਿਸਨੂੰ ਮਰਜ਼ੀ ਫਾਹੇ ਲਾ ਦਿਆਂ, ਐਸਾ ਬਿਲਕੁਲ ਸੰਭਵ ਨਹੀਂ। ਸਤਿਗੁਰੂ ਨੇ ਤਾਂ ਸਿੱਖ ਨੂੰ ਆਪਣੇ ਬਰਾਬਰ ਸਤਿਕਾਰ ਦਿੱਤਾ ਹੈ। ਗੁਰਬਾਣੀ ਦਾ ਫੁਰਮਾਨ ਹੈ:

ਗੁਰੂ ਸਿਖੁ ਸਿਖੁ ਗੁਰੂ ਹੈ ਏਕੋ ਗੁਰ ਉਪਦੇਸੁ ਚਲਾਏ ॥” {ਆਸਾ ਮਹਲਾ 4, ਪੰਨਾ 444}
ਜਿਥੇ ਸਤਿਗੁਰੂ ਨੇ ਗੁਰੂ ਸਿਖੁ ਸਿਖੁ ਗੁਰੂ ਹੈਕਹਿ ਕੇ ਬਹੁਤ ਵੱਡਾ ਮਾਣ ਦਿੱਤਾ ਹੈ, ਉਥੇ ਨਾਲ ਹੀ ਇਕ ਵਿਧੀ ਵਿਧਾਨ ਵਿੱਚ ਬੰਨ ਦਿੱਤਾ ਹੈ ਕਿ ਏਕੋ ਗੁਰ ਉਪਦੇਸੁ ਚਲਾਏਭਾਵ ਸਿੱਖ ਉਪਦੇਸ਼ ਕੇਵਲ ਗੁਰੂ ਦਾ ਹੀ ਚਲਾ ਸਕਦਾ ਹੈ, ਉਸ ਤੋਂ ਬਾਹਰ ਜਾਕੇ ਨਾ ਕੋਈ ਪ੍ਰਚਾਰ ਕਰ ਸਕਦਾ ਹੈ ਨਾ ਫੈਸਲੇ ਲੈ ਸਕਦਾ ਹੈ। ਗੁਰੂ ਹੈ, ਗੁਰੂ ਗ੍ਰੰਥ ਸਾਹਿਬ ਜੀ ਅਤੇ ਉਪਦੇਸ਼ ਹੈ, ਗੁਰੂ ਗ੍ਰੰਥ ਸਾਹਿਬ ਦੀ ਬਾਣੀ। ਇਸ ਤੋਂ ਬਾਹਰ ਜਾਣ ਦਾ ਕਿਸੇ ਵਿਅਕਤੀ ਕੋਲ, ਵਿਅਕਤੀ ਸਮੂਹ ਕੋਲ ਜਾਂ ਪੰਥ ਕੋਲ ਕੋਈ ਅਧਿਕਾਰ ਨਹੀਂ। ਜੇ ਅਸੀਂ ਐਸੀ ਭੁੱਲ ਪਹਿਲਾਂ ਕਰ ਬੈਠੇ ਹਾਂ ਤਾਂ ਇਸ ਨੂੰ ਫੌਰੀ ਸੁਧਾਰ ਲੈਣ ਵਿੱਚ ਹੀ ਭਲਾ ਹੈ।
ਅੱਜ ਇਸ ਗੱਲ ਦੀ ਲੋੜ ਹੈ ਕਿ ਅਸੀਂ ਆਪਣੀ ਭੁੱਲ ਫੌਰੀ ਸੁਧਾਰੀਏ, ਸਾਡੇ ਸਤਿਗੁਰੂ ਕੇਵਲ ਗੁਰੂ ਗ੍ਰੰਥ ਸਾਹਿਬ ਜੀ ਹਨ, ਅਸੀਂ ਪਾਹੁਲ ਛਕਦੇ, ਸੀਸ ਭੇਟ ਕਰ ਕੇ ਇਹ ਪ੍ਰਣ ਕਰਦੇ ਹਾਂ ਕਿ ਸਤਿਗੁਰੂ ਅੱਜ ਤੋਂ ਜੀਵਨ ਆਪ ਦੇ ਲੇਖੇ ਹੈ, ਬਾਕੀ ਦੀ ਸਾਰੀ ਜ਼ਿੰਦਗੀ ਆਪ ਜੀ ਦੇ ਪਾਵਨ ਸਿਧਾਂਤਾਂ ਦੀ ਪਹਿਰੇਦਾਰੀ ਕਰਾਂਗੇ। ਇਸ ਲਈ ਪਾਹੁਲ ਤਿਆਰ ਕਰਨ ਸਮੇਂ ਬਾਣੀ ਵੀ ਕੇਵਲ ਗੁਰੂ ਗ੍ਰੰਥ ਸਾਹਿਬ ਵਿੱਚੋਂ ਹੀ ਪੜ੍ਹੀ ਜਾਣੀ ਚਾਹੀਦੀ ਹੈ। ਪਾਹੁਲ ਦਾ ਭਾਵ ਹੈ ਪਾਹੁ ਚੜਾਉਣਾ, ਜਦ ਪਾਹੁ ਗੁਰਬਾਣੀ ਦੀ ਚੜਾਉਣੀ ਹੈ, ਜੀਵਨ ਨੂੰ ਗੁਰਬਾਣੀ ਦੇ ਰੰਗ ਵਿੱਚ ਰੰਗਣਾ ਹੈ ਤਾਂ ਪਾਹੁਲ ਤਿਆਰ ਕਰਦਿਆਂ ਗੁਰੂ ਗ੍ਰੰਥ ਸਾਹਿਬ ਤੋਂ ਬਾਹਰੋਂ ਕੋਈ ਰਚਨਾ ਪੜ੍ਹਨ ਦਾ ਸੁਆਲ ਹੀ ਪੈਦਾ ਨਹੀਂ ਹੁੰਦਾ।
ਸਮੇਂ ਦੀ ਲੋੜ ਹੈ ਕਿ ਸੁਚੇਤ ਸਿੱਖ ਜਥੇਬੰਦੀਆਂ, ਰੱਲ ਕੇ, ਗੁਰੂ ਗ੍ਰੰਥ ਸਾਹਿਬ ਵਿੱਚੋਂ ਬਾਣੀਆਂ ਦੀ ਚੋਣ ਕਰਕੇ ਇਕ ਸਾਂਝਾ ਫੈਸਲਾ ਕਰਕੇ, ਇਹ ਪਾਵਨ ਕਾਰਜ ਫੌਰੀ ਸ਼ੁਰੂ ਕਰ ਦੇਣ, ਕਿਉਂਕਿ ਜੋ ਲੋਕ ਅੱਜ ਪ੍ਰਮੁੱਖ ਸਿੱਖ ਸੰਸਥਾਵਾਂ ਤੇ ਕਾਬਜ਼ ਹਨ, ਉਨ੍ਹਾਂ ਦੀਆਂ ਤੜਾਂਵਾਂ ਤਾਂ ਪੰਥ ਵਿਰੋਧੀ ਸ਼ਕਤੀਆਂ ਦੇ ਹੱਥਾਂ ਵਿੱਚ ਹਨ, ਉਨ੍ਹਾਂ ਕੋਲੋਂ ਆਸ ਰਖਣੀ ਕਿ ਉਹ ਕੋਈ ਠੀਕ ਸੋਧ ਕਰਨਗੇ, ਸਮਾਂ ਬਰਬਾਦ ਕਰਨਾ ਅਤੇ ਆਪਣੇ ਆਪ ਨੂੰ ਧੋਖਾ ਦੇਣਾ ਹੈ। ਹਾਂ ! ਉਹ ਹੋਰ ਬਰਬਾਦੀ ਤਾਂ ਕਰ ਸਕਦੇ ਹਨ ਅਤੇ ਇਸ ਦੀ ਤਿਆਰੀ ਵੀ ਕਰ ਰਹੇ ਹਨ।
ਵੈਸੇ ਤਾਂ ਇਹ ਫੈਸਲਾ ਕਰਨਾ ਵੀ ਬਹੁਤ ਔਖਾ ਨਹੀਂ ਕਿਉਂਕਿ ਗੁਰੂ ਗ੍ਰੰਥ ਸਾਹਿਬ ਜੀ ਇਤਨੇ ਸੰਪੂਰਣ ਹਨ ਕਿ ਜੇ ਸਿੱਖ ਸਤਿਗੁਰੂ ਤੇ ਪੂਰਨ ਵਿਸ਼ਵਾਸ ਰੱਖੇ ਤਾਂ ਕਿਸੇ ਦੁਬਿਧਾ ਵਿੱਚ ਪੈਣ ਦਾ ਸੁਆਲ ਹੀ ਪੈਦਾ ਨਹੀਂ ਹੁੰਦਾ। ਗੁਰੂ ਗ੍ਰੰਥ ਸਾਹਿਬ ਦੇ ਪਹਿਲੇ ਤੇਰ੍ਹਾਂ ਪੰਨੇ ਨਿਤਨੇਮ ਦੇ ਹਨ। ਇਹ ਇਸ ਤੋਂ ਵੀ ਪ੍ਰਮਾਣਿਤ ਹੈ ਕਿ ਸੋ ਦਰੁਦੇ ਪੰਜ ਸ਼ਬਦ, ‘ਸੋ ਪੁਰਖੁਦੇ ਚਾਰ ਸ਼ਬਦ ਅਤੇ ਸੋਹਿਲਾ ਬਾਣੀਦੇ ਪੰਜ ਸ਼ਬਦ ਫਿਰ ਨਿਰਧਾਰਤ ਰਾਗਾਂ ਵਿੱਚ ਆਉਂਦੇ ਹਨ, ਫਿਰ ਉਨ੍ਹਾਂ ਨੂੰ ਪਹਿਲਾਂ ਅਲੱਗ ਲਿਖਣ ਦੀ ਲੋੜ ਕਿਉਂ ਪਈ? ਗੱਲ ਬਿਲਕੁਲ ਸਪੱਸ਼ਟ ਹੈ ਕਿ ਸਤਿਗੁਰੂ ਨੇ ਸਾਨੂੰ ਆਪ ਨਿਤਨੇਮ ਬਣਾ ਕੇ ਦਿੱਤਾ ਹੈ। ਇਹ ਗੱਲ ਵੀ ਸਮਝ ਲੈਣੀ ਜ਼ਰੂਰੀ ਹੈ ਕਿ ਇਸ ਨਿਤਨੇਮ ਨੂੰ ਗੁਰੂ ਗੋਬਿੰਦ ਸਿੰਘ ਪਾਤਿਸ਼ਾਹ ਦੀ ਪ੍ਰਵਾਨਗੀ ਹੈ। ਗੁਰੂ ਗ੍ਰੰਥ ਸਾਹਿਬ ਨੂੰ ਗੁਰਗੱਦੀ ਤੇ ਗੁਰੂ ਗੋਬਿੰਦ ਸਿੰਘ ਪਾਤਿਸ਼ਾਹ ਨੇ ਆਪ ਸੁਸ਼ੋਭਿਤ ਕੀਤਾ ਹੈ। ਨੌਂਵੇ ਸਤਿਗੁਰੂ ਤੇਗ ਬਹਾਦਰ ਪਾਤਿਸ਼ਾਹ ਦੇ 115 ਸ਼ਬਦ ਵੀ ਗੁਰੂ ਗੋਬਿੰਦ ਸਿੰਘ ਪਾਤਿਸ਼ਾਹ ਨੇ ਆਪ ਹੀ ਗੁਰੂ ਗ੍ਰੰਥ ਸਾਹਿਬ ਵਿੱਚ ਦਰਜ ਕੀਤੇ ਹਨ। ਜੇ ਸਤਿਗੁਰੂ ਚਾਹੁੰਦੇ ਤਾਂ ਨਿਤਨੇਮ ਦੀਆਂ ਇਨ੍ਹਾਂ ਬਾਣੀਆਂ ਵਿੱਚ ਵੀ ਕੋਈ ਵਾਧ ਘਾਟ ਜਾਂ ਤਬਦੀਲੀ ਕਰ ਸਕਦੇ ਸਨ, ਉਨ੍ਹਾਂ ਕੋਈ ਤਬਦੀਲੀ ਨਹੀਂ ਕੀਤੀ ਇਸ ਤੋਂ ਸਪੱਸ਼ਟ ਹੈ ਕਿ ਬਾਣੀਆਂ ਦੀ ਨਿਤਨੇਮ ਦੇ ਤੌਰ ਤੇ ਪ੍ਰਵਾਨਗੀ ਗੁਰੂ ਗੋਬਿੰਦ ਸਿੰਘ ਸਾਹਿਬ ਨੇ ਆਪ ਦਿੱਤੀ ਹੈ। ਸੱਚਾਈ ਇਹੀ ਹੈ ਕਿ ਸਤਿਗੁਰੂ ਦੇ ਕੀਤੇ ਇਸ ਫੈਸਲੇ ਨੂੰ ਬਦਲਣ ਦਾ ਅਧਿਕਾਰ ਕਿਸੇ ਨੂੰ ਨਹੀਂ। ਇਨ੍ਹਾਂ ਬਾਣੀਆਂ ਨੂੰ ਹੀ ਪਾਹੁਲ ਤਿਆਰ ਕਰਨ ਦੀਆਂ ਬਾਣੀਆਂ ਵਾਸਤੇ ਵੀ ਵਰਤਿਆ ਜਾ ਸਕਦਾ ਹੈ। ਚਲੋ ਜੇ ਗਿਣਤੀ ਜ਼ਰੂਰੀ ਪੰਜ ਹੀ ਕਰਨੀ ਹੋਵੇ ਤਾਂ ਆਸਾ ਕੀ ਵਾਰ’, ‘ਅਨੰਦੁ’, ‘ਮੂਦਾਵਣੀਜਾਂ ਗੁਰੂ ਗ੍ਰੰਥ ਸਾਹਿਬ ਵਿੱਚੋਂ ਹੋਰ ਕੋਈ ਵੀ ਬਾਣੀਆਂ ਚੁਣੀਆਂ ਜਾ ਸਕਦੀਆਂ ਹਨ, ਪਰ ਇਕ ਸਾਂਝਾ ਫੈਸਲਾ ਕਰਨਾ ਜ਼ਰੂਰੀ ਹੈ।
ਅੱਜ ਖੰਡੇ ਬਾਟੇ ਦੀ ਪਾਹੁਲ ਛੱਕ ਚੁਕੇ ਜਾਂ ਛਕਣ ਵਾਲੇ ਹਰ ਗੁਰਸਿੱਖ ਨੂੰ ਵੀ ਇਹ ਸਮਝ ਲੈਣਾ ਚਾਹੀਦਾ ਹੈ ਕਿ ਗੁਰਬਾਣੀ ਪੜ੍ਹ ਕੇ, ਸਾਨੂੰ ਕੋਈ ਮੰਤ੍ਰ ਪਾਣੀ ਵਿੱਚ ਘੋਲ ਕੇ ਨਹੀਂ ਪਿਆਇਆ ਗਿਆ ਬਲਕਿ ਮੈਂ ਸਮਝਦਾ ਹਾਂ ਕਿ ਬਾਣੀ ਪੜ੍ਹਨ ਦਾ ਭਾਵ, ਇਹ ਪ੍ਰਣ ਕਰਾਉਣਾ ਹੈ ਕਿ ਖਾਲਸਾ ਬਣ ਕੇ ਸਾਰੀ ਜ਼ਿੰਦਗੀ ਕੇਵਲ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਦੇ ਓਟ ਆਸਰੇ ਹੀ ਰਹਿਣਾ ਹੈ, ਕੋਈ ਹੋਰ ਓਟ ਨਹੀਂ ਤੱਕਣੀ, ਯਾਨੀ ਕਿ ਇਹ, ਗੁਰਮਤਿ ਅਨੁਸਾਰ ਜੀਵਨ ਬਤੀਤ ਕਰਨ ਵਾਸਤੇ ਪ੍ਰਣ ਕਰਾਉਣਾ ਹੈ। ਕਈ ਲੋਕ ਇਸੇ ਗੱਲ ਨੂੰ ਨਾ ਸਮਝਦੇ ਹੋਏ ਕਈ ਭਰਮਾਂ ਵਿੱਚ ਪੈ ਜਾਂਦੇ ਹਨ, ਜਿਵੇਂ ਕਿ ਪਿਛਲੇ ਦਿਨੀਂ ਇਹ ਵਿਵਾਦ ਭੱਖਿਆ ਕਿ ਉਸ ਵੇਲੇ ਸਤਿਗੁਰੂ ਨੇ ਕਿਹੜੀਆਂ ਬਾਣੀਆਂ ਪੜ੍ਹੀਆਂ ਸਨ, ਤਾਂ ਕਈ ਵੀਰਾਂ ਨੂੰ ਇਹ ਕਹਿੰਦੇ ਸੁਣਿਆ ਗਿਆ ਕਿ ਜੇ ਇਹੀ ਪੰਜ ਬਾਣੀਆਂ ਨਹੀਂ ਸਨ ਤਾਂ ਸਾਡਾ ਅੰਮ੍ਰਿਤ ਛਕਣਾ ਤਾਂ ਬੇਕਾਰ ਚਲਾ ਗਿਆ। ਜੇ ਉਹ ਇਹ ਸਮਝ ਲੈਣ ਕਿ ਪੜ੍ਹੀਆਂ ਗਈਆਂ ਬਾਣੀਆਂ ਤਾਂ ਸੰਕੇਤਕ ਹਨ, ਅਸਲ ਵਿੱਚ ਤਾਂ ਗੁਰੂ ਗ੍ਰੰਥ ਸਾਹਿਬ ਦੀ ਸਾਰੀ ਬਾਣੀ ਨੂੰ ਜੀਵਨ ਦਾ ਅਧਾਰ ਬਨਾਉਣ ਦਾ ਪ੍ਰਣ ਕੀਤਾ ਹੈ, ਇਹ ਪ੍ਰਣ ਕਰਾਇਆ ਗਿਆ ਹੈ ਕਿ ਸਾਰਾ ਜੀਵਨ ਗੁਰਬਾਣੀ ਦੀ ਅਗਵਾਈ ਵਿੱਚ ਬਤੀਤ ਕਰਾਂਗੇ, ਗੁਰੂ ਗ੍ਰੰਥ ਸਾਹਿਬ ਦੀ ਓਟ ਛੱਡ ਕੇ ਹੋਰ ਕਿਧਰੇ ਨਹੀਂ ਭਟਕਾਂਗੇ, ਇਸ ਗੱਲ ਦੀ ਸਮਝ ਆ ਜਾਵੇ ਤਾਂ ਐਸੀ ਗੁਰਮਤਿ ਵਿਰੋਧੀ ਸੋਚ ਕਦੇ ਨਾ ਆਵੇ।

ਵਾਹਿਗੁਰੂ ਜੀ ਕਾ ਖਾਲਸਾ॥ ਵਾਹਿਗੁਰੂ ਜੀ ਕੀ ਫਤਹਿ॥
ਰਾਜਿੰਦਰ ਸਿੰਘ, (ਮੁੱਖ ਸੇਵਾਦਾਰ) ਸ਼੍ਰੋਮਣੀ ਖਾਲਸਾ ਪੰਚਾਇਤ,
ਟੈਲੀਫੋਨ: +919876104726